ਐਲੀਸ ਡਿਕ, Reality Labs ਪਾਲਿਸੀ ਮੈਨੇਜਰ ਅਤੇ ਜੈਕਲੀਨ ਡੋਇਗ-ਕੀਜ਼, ਸੇਫਟੀ ਪਾਲਿਸੀ ਮੈਨੇਜਰ
ਇਸ ਸਾਲ ਅਸੀਂ ਲੋਕਾਂ ਨੂੰ Facebook, Instagram, WhatsApp, Meta Horizon ਅਤੇ ਹੋਰ ਵਰਚੁਅਲ ਅਤੇ ਮਿਕਸਡ ਰਿਐਲਿਟੀ ਅਨੁਭਵਾਂ 'ਤੇ ਆਪਣੀ ਪ੍ਰਤੀਨਿਧਤਾ ਕਰਨ ਲਈ ਹੋਰ ਵਿਕਲਪ ਦੇਣ ਲਈ ਸਾਡੇ Meta Avatars ਨੂੰ ਅੱਪਡੇਟ ਕੀਤਾ ਹੈ। ਇਹ ਅਗਲੀ ਪੀੜ੍ਹੀ ਦੇ ਅਵਤਾਰ ਇੱਕ ਨਵੀਂ ਘਰੇਲੂ ਸ਼ੈਲੀ ਪੇਸ਼ ਕਰਦੇ ਹਨ ਅਤੇ ਲੋਕਾਂ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਵਧੇਰੇ ਸ਼ਕਤੀ ਦਿੰਦੇ ਹਨ।
ਤੁਸੀਂ ਅਵਤਾਰਾਂ ਨੂੰ ਆਨਲਾਈਨ ਸੰਚਾਰ ਕਰਨ ਲਈ ਵਰਤੇ ਗਏ ਖੁਦ ਦੇ ਡਿਜ਼ੀਟਲ ਨੁਮਾਇੰਦੇ ਸਮਝ ਸਕਦੇ ਹੋ। ਪਰ ਭਵਿੱਖ ਦੇ ਮੇਟਾਵਰਸ ਵਿੱਚ, ਉਹ ਐਪਸ ਅਤੇ ਅਨੁਭਵਾਂ ਵਿੱਚ ਪਛਾਣ ਦਾ ਇੱਕ ਮੁੱਖ ਹਿੱਸਾ ਹੋਣਗੇ। ਇਸ ਲਈ ਅਸੀਂ ਤੁਹਾਡੀ ਵਿਲੱਖਣ ਰਚਨਾਤਮਕਤਾ, ਦਿਲਚਸਪੀਆਂ ਅਤੇ ਪਛਾਣ ਨੂੰ ਦਰਸਾਉਣ ਵਾਲੇ ਅਵਤਾਰਾਂ ਨੂੰ ਡਿਜ਼ਾਈਨ ਕਰਨਾ ਆਸਾਨ ਬਣਾਉਣਾ ਚਾਹੁੰਦੇ ਹਾਂ।
ਅਸੀਂ ਲੋਕਾਂ ਨੂੰ ਉਹ ਟੂਲ ਦੇਣਾ ਚਾਹੁੰਦੇ ਹਾਂ ਜੋ ਉਨ੍ਹਾਂ ਨੂੰ ਅਵਤਾਰ ਬਣਾਉਣ ਲਈ ਲੋੜੀਂਦੇ ਹਨ ਜੋ ਉਨ੍ਹਾਂ ਦੀ ਅਸਲ ਸ਼ਖਸੀਅਤ ਨੂੰ ਦਰਸਾਉਂਦੇ ਹਨ। ਪਰ ਅਸੀਂ ਇਹ ਵੀ ਧਿਆਨ ਵਿੱਚ ਰੱਖਣਾ ਚਾਹੁੰਦੇ ਹਾਂ ਕਿ ਵੱਖ-ਵੱਖ ਵਰਚੁਅਲ ਸਪੇਸ ਵਿੱਚ ਪਛਾਣ ਦੇ ਵੱਖ-ਵੱਖ ਹਿੱਸੇ ਆਪਣੇ ਅਤੇ ਦੂਜਿਆਂ ਲਈ ਸੁਰੱਖਿਆ, ਗੋਪਨੀਯਤਾ ਅਤੇ ਸਮੁੱਚੇ ਅਨੁਭਵ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ। ਅਜਿਹਾ ਕਰਨ ਵਿੱਚ ਮਦਦ ਕਰਨ ਲਈ, ਅਸੀਂ ਰੇਚਲ ਰੋਜਰਸ ਨਾਲ ਸਹਿਯੋਗ ਕੀਤਾ ਹੈ, ਜੋ ਇੱਕ ਅਕਾਦਮਿਕ ਸ਼ਖਸੀਅਤ ਹਨ, ਜਿਸਦਾ ਕੰਮ ਨੌਜਵਾਨਾਂ ਅਤੇ ਹੋਰ ਡਿਜੀਟਲ ਸੁਰੱਖਿਆ ਅਤੇ ਤੰਦਰੁਸਤੀ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਇਸ ਗਾਈਡ ਨੂੰ ਬਣਾਉਣਾ ਹੈ ਜੋ ਮੀਡੀਆ ਅਤੇ ਨੌਜਵਾਨਾਂ ਦੀ ਤੰਦਰੁਸਤੀ 'ਤੇ ਕੇਂਦ੍ਰਿਤ ਹੈ। ਇਸ ਵਿੱਚ, ਤੁਸੀਂ ਅੱਲ੍ਹੜ ਬੱਚਿਆਂ ਲਈ ਸੁਝਾਅ ਅਤੇ ਮਾਤਾ-ਪਿਤਾ ਲਈ ਮਾਰਗਦਰਸ਼ਨ ਪ੍ਰਾਪਤ ਕਰੋਗੇ ਕਿ ਕਿਵੇਂ ਅਵਤਾਰਾਂ ਰਾਹੀਂ ਪਛਾਣ ਨੂੰ ਸੁਰੱਖਿਅਤ ਅਤੇ ਸਤਿਕਾਰ ਨਾਲ ਖੋਜਿਆ ਜਾਵੇ।
ਅਸੀਂ ਆਸ ਕਰਦੇ ਹਾਂ ਕਿ ਇਹ ਗਾਈਡ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਂ-ਪਿਓ ਨੂੰ ਮਿਲ ਕੇ ਵਰਚੁਅਲ ਸਵੈ-ਪ੍ਰਗਟਾਵੇ ਬਾਰੇ ਸਿੱਖਣ ਵਿੱਚ ਮਦਦ ਕਰੇਗੀ ਅਤੇ ਉਨ੍ਹਾਂ ਨੂੰ ਅਵਤਾਰ ਅਨੁਭਵਾਂ ਵਿੱਚ ਸੁਰੱਖਿਅਤ ਢੰਗ ਨਾਲ ਸ਼ਾਮਲ ਹੋਣ ਲਈ ਟੂਲ ਦੇਵੇਗੀ। ਹਰ ਅਵਤਾਰ ਇੱਕ STAR ਹੁੰਦਾ ਹੈ ਜੋ ਤੁਹਾਡੀ ਅਸਲੀ ਸ਼ਖਸੀਅਤ ਨੂੰ ਚਮਕਣ ਕ ਮੌਕਾ ਦੇ ਸਕਦਾ ਹੈ - ਸ਼ੁਰੂਆਤ ਕਰਨ ਲਈ ਇਸ ਗਾਈਡ ਦੀ ਵਰਤੋਂ ਕਰੋ ਅਤੇ ਦੇਖੋ ਕਿ ਤੁਹਾਡੀ ਕਲਪਨਾ ਤੁਹਾਨੂੰ ਕਿੱਥੇ ਲੈ ਜਾਂਦੀ ਹੈ!
Meta Avatars ਤੁਹਾਨੂੰ ਡਿਜੀਟਲ ਸੰਸਾਰ ਵਿੱਚ ਆਪਣੇ ਆਪ ਨੂੰ ਨਵੇਂ ਅਤੇ ਦਿਲਚਸਪ ਤਰੀਕਿਆਂ ਨਾਲ ਪ੍ਰਗਟ ਕਰਨ ਦਿੰਦੇ ਹਨ। ਸੁਰੱਖਿਅਤ, ਵਿਚਾਰਸ਼ੀਲ, ਪ੍ਰਮਾਣਿਕ ਅਤੇ ਸਤਿਕਾਰਯੋਗ।
ਜਿਵੇਂ ਕਿ ਤੁਸੀਂ ਸ਼ਾਇਦ ਜਾਣਦੇ ਹੋ, ਲੋਕ ਅਸਲ ਵਿੱਚ ਜਾਣਬੁੱਝ ਕੇ ਹੁੰਦੇ ਹਨ ਕਿ ਉਨ੍ਹਾਂ ਦੇ ਅਵਤਾਰ ਕਿਹੋ ਜਿਹੇ ਦਿਖਾਈ ਦਿੰਦੇ ਹਨ। ਉਹ ਦਿੱਖ ਬਣਾ ਸਕਦੇ ਹਨ ਜੋ ਉਨ੍ਹਾਂ ਦੀ ਸ਼ਖਸੀਅਤ ਨੂੰ ਦਰਸਾਉਂਦੇ ਹਨ ਜਾਂ ਉਨ੍ਹਾਂ ਦੇ ਅਵਤਾਰ ਨੂੰ ਉਨ੍ਹਾਂ ਦੇ ਸਟਾਈਲ ਵਰਗਾ ਬਣਾ ਸਕਦੇ ਹਨ
ਜ਼ਿਆਦਾਤਰ ਅਵਤਾਰ ਕਿਸੇ ਦੇ ਅੰਦਰੂਨੀ ਸਵੈ, ਸਰੀਰਕ ਗੁਣਾਂ ਅਤੇ ਕੁਝ ਹੋਰ ਖਾਹਿਸ਼ਾਂ ਦਾ ਸੁਮੇਲ ਹੁੰਦੇ ਹਨ। ਅਵਤਾਰ ਆਪਣੇ ਆਪ ਨੂੰ ਉਨ੍ਹਾਂ ਤਰੀਕਿਆਂ ਨਾਲ ਪ੍ਰਗਟ ਕਰਨ ਦਾ ਇੱਕ ਵਧੀਆ ਤਰੀਕਾ ਹੋ ਸਕਦਾ ਹੈ ਜੋ ਤੁਸੀਂ ਭੌਤਿਕ ਦੁਨੀਆ ਵਿੱਚ ਨਹੀਂ ਕਰ ਸਕਦੇ ਹੋ।
ਇਹ ਸੋਚਣਾ ਕਿ ਤੁਹਾਡੇ ਲਈ ਆਪਣੀ ਸ਼ਖਸੀਅਤ ਅਤੇ ਪਛਾਣ ਦੇ ਕਿਹੜੇ ਭਾਗ ਸਭ ਤੋਂ ਮਹੱਤਵਪੂਰਨ ਹਨ, ਸ਼ੁਰੂਆਤ ਕਰਨ ਲਈ ਇੱਕ ਚੰਗੀ ਜਗ੍ਹਾ ਹੋ ਸਕਦੀ ਹੈ! ਇਸ ਦਾ ਪਤਾ ਲਗਾਉਣਾ ਕਈ ਵਾਰ ਮੁਸ਼ਕਿਲ ਹੋ ਸਕਦਾ ਹੈ, ਇਸ ਲਈ ਜੇਕਰ ਤੁਸੀਂ ਨਿਸ਼ਚਤ ਨਹੀਂ ਹੋ ਕਿ ਕਿਸੇ ਚੀਜ਼ ਤੱਕ ਕਿਵੇਂ ਪਹੁੰਚਣਾ ਹੈ ਤਾਂ ਹਮੇਸ਼ਾ ਮਾਤਾ-ਪਿਤਾ ਜਾਂ ਭਰੋਸੇਯੋਗ ਬਾਲਗ ਨਾਲ ਗੱਲ ਕਰੋ।
ਤੁਸੀਂ ਸ਼ਾਇਦ ਆਨਲਾਈਨ ਆਪਣੀ ਪਰਦੇਦਾਰੀ ਦੀ ਰੱਖਿਆ ਕਰਨ ਬਾਰੇ ਕਾਫ਼ੀ ਸੋਚ ਰਹੇ ਹੋ। ਇਹੀ ਗੱਲ STAR ਅਵਤਾਰਾਂ 'ਤੇ ਲਾਗੂ ਹੁੰਦੀ ਹੈ! ਇੱਕ ਕਾਰਟੂਨ-ਵਰਗਾ ਅਵਤਾਰ ਇੱਕ ਫ਼ੋਟੋ ਦਾ ਇੱਕ ਮਜ਼ੇਦਾਰ ਵਿਕਲਪ ਹੋ ਸਕਦਾ ਹੈ ਜੋ ਅਜੇ ਵੀ ਤੁਹਾਨੂੰ ਦਰਸਾਉਂਦੀ ਹੈ।
ਜਦੋਂ ਅਸੀਂ ਆਨਲਾਈਨ ਹੁੰਦੇ ਹਾਂ, ਅਸੀਂ ਆਪਣੇ ਬਾਰੇ ਬਹੁਤ ਕੁਝ ਸਾਂਝਾ ਕਰ ਸਕਦੇ ਹਾਂ। ਅਸੀਂ ਇਹ ਦਿਖਾ ਸਕਦੇ ਹਾਂ ਕਿ ਅਸੀਂ ਕੌਣ ਹਾਂ, ਅਸੀਂ ਕਿਸ ਦੀ ਪਰਵਾਹ ਕਰਦੇ ਹਾਂ, ਅਸੀਂ ਕੀ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਕਿਹੜੇ ਭਾਈਚਾਰਿਆਂ ਨਾਲ ਸਬੰਧਤ ਹਾਂ।
ਅਵਤਾਰ ਵੀ ਅਜਿਹਾ ਕਰ ਸਕਦੇ ਹਨ! ਅਤੇ ਹੋਰ ਲੋਕਾਂ ਦੇ ਅਵਤਾਰ ਸਾਨੂੰ ਉਨ੍ਹਾਂ ਬਾਰੇ ਦੱਸ ਸਕਦੇ ਹਨ। ਉਦਾਹਰਨ ਲਈ, ਆਪਣੀ ਮਨਪਸੰਦ ਟੀਮ ਜਾਂ ਬੈਂਡ ਦੀ ਕਮੀਜ਼ ਪਹਿਨਣਾ ਜਿਸ ਉੱਤੇ ਲਿਖਿਆ ਹੁੰਦਾ ਹੈ ਕਿ ਤੁਸੀਂ ਇੱਕ ਪ੍ਰਸ਼ੰਸਕ ਹੋ। ਤੁਹਾਡਾ ਅਵਤਾਰ ਤੁਹਾਡੀ ਪਛਾਣ ਦੇ ਹੋਰ ਮਹੱਤਵਪੂਰਨ ਹਿੱਸਿਆਂ ਨੂੰ ਵੀ ਸਾਂਝਾ ਕਰ ਸਕਦਾ ਹੈ। ਇਹ ਦੂਜਿਆਂ ਨੂੰ ਤੁਹਾਡੀ ਨਸਲੀ, ਜਾਤ ਅਤੇ ਸੱਭਿਆਚਾਰਕ ਸਾਂਝ, ਉਮਰ, ਲੈਂਗਿਕ ਝੁਕਾਅ, ਯੋਗਤਾ ਜਾਂ ਧਰਮ ਬਾਰੇ ਦੱਸ ਸਕਦਾ ਹੈ।
ਭੌਤਿਕ ਜਾਂ ਵਰਚੁਅਲ ਦੁਨੀਆ ਵਿੱਚ ਸਵੈ-ਪ੍ਰਗਟਾਵਾ ਤੁਹਾਡੀ ਆਵਾਜ਼ ਵਾਂਗ ਇੱਕ ਸੰਚਾਰ ਦਾ ਸਾਧਨ ਹੈ, ਅਤੇ ਤੁਹਾਨੂੰ ਇਸਦੀ ਵਰਤੋਂ ਉਸੇ ਤਰ੍ਹਾਂ ਧਿਆਨ ਨਾਲ ਕਰਨੀ ਚਾਹੀਦੀ ਹੈ।
ਕਈ ਵਾਰ ਦੂਸਰੇ ਸਾਡੀ ਦਿੱਖ ਨੂੰ ਉਸੇ ਤਰੀਕੇ ਨਾਲ ਸਮਝਦੇ ਹਨ ਜੋ ਸਮਾਜਿਕ ਰੂੜ੍ਹੀਵਾਦੀ ਧਾਰਨਾਵਾਂ ਵਿੱਚ ਜੜੇ ਹੁੰਦੇ ਹਨ ਭਾਵੇਂ ਉਨ੍ਹਾਂ ਨੂੰ ਇਸਦਾ ਅਹਿਸਾਸ ਨਾ ਹੋਵੇ। ਇਹ ਉਹ ਸ਼ਾਰਟਕੱਟ ਹਨ ਜੋ ਸਾਡਾ ਦਿਮਾਗ ਦੁਨੀਆ ਦੀ ਤੇਜ਼ੀ ਨਾਲ ਵਿਆਖਿਆ ਕਰਨ ਲਈ ਬਣਾਉਂਦਾ ਹੈ। ਪਰ ਇਹ ਨਿਰਪੱਖ, ਸਹੀ ਜਾਂ ਹਮੇਸ਼ਾ ਮਦਦਗਾਰ ਨਹੀਂ ਹੋ ਸਕਦੇ। ਯਕੀਨੀ ਬਣਾਓ ਕਿ ਤੁਸੀਂ ਕਿਸੇ ਦੇ ਅਵਤਾਰ ਵਿਕਲਪਾਂ ਬਾਰੇ ਕੁਝ ਵੀ ਸੋਚਣ ਦੀ ਬਜਾਏ ਉਨ੍ਹਾਂ ਨੂੰ ਪੁੱਛੋ ਕਿ ਇਸਦਾ ਕੀ ਮਤਲਬ ਹੈ! ਅਤੇ ਧਿਆਨ ਰੱਖੋ ਕਿ ਦੂਸਰੇ ਤੁਹਾਡੇ ਬਾਰੇ ਧਾਰਨਾਵਾਂ ਬਣਾ ਸਕਦੇ ਹਨ ਜੋ ਬਿਲਕੁਲ ਸਹੀ ਨਹੀਂ ਹਨ।
ਜਿਸ ਤਰ੍ਹਾਂ ਤੁਹਾਡਾ ਅਵਤਾਰ ਦਿਖਦਾ ਹੈ, ਜਿਸ ਵਿੱਚ ਇਸਦੇ ਸਰੀਰ ਦੀ ਸ਼ਕਲ, ਚਿਹਰਾ ਅਤੇ ਕੱਪੜੇ ਸ਼ਾਮਲ ਹਨ, ਇਹ ਪ੍ਰਭਾਵਿਤ ਕਰ ਸਕਦਾ ਹੈ ਕਿ ਤੁਸੀਂ ਦੂਜਿਆਂ ਨੂੰ ਕਿੰਨੀ ਉਮਰ ਦੇ ਦਿਖਾਈ ਦਿੰਦੇ ਹੋ। ਉਦਾਹਰਨ ਲਈ, ਕੁਝ ਵਿਕਲਪ ਤੁਹਾਨੂੰ ਅਸਲ ਵਿੱਚ ਤੁਹਾਡੇ ਨਾਲੋਂ ਜ਼ਿਆਦਾ ਉਮਰ ਦੇ ਜਾਂ ਛੋਟੇ ਦਿਖਾਈ ਦੇ ਸਕਦੇ ਹਨ।
ਜਦੋਂ ਤੁਸੀਂ ਆਪਣਾ ਅਵਤਾਰ ਬਣਾਉਂਦੇ ਹੋ, ਤਾਂ ਇਸ ਬਾਰੇ ਸੋਚੋ ਕਿ ਤੁਸੀਂ ਦੂਜਿਆਂ ਨਾਲ ਕੀ ਸਾਂਝਾ ਕਰਨਾ ਚਾਹੁੰਦੇ ਹੋ, ਤੁਸੀਂ ਕਿਵੇਂ ਦੇਖਿਆ ਜਾਣਾ ਚਾਹੁੰਦੇ ਹੋ ਅਤੇ ਤੁਸੀਂ ਕਿਸ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ।
ਆਨਲਾਈਨ ਸਮੇਤ ਕਿਸੇ ਵੀ ਸਪੇਸ ਵਿੱਚ, ਇਹ ਸੋਚਣਾ ਮਹੱਤਵਪੂਰਨ ਹੈ ਕਿ ਲੋਕ ਤੁਹਾਡੀ ਦਿੱਖ ਦੇ ਆਧਾਰ 'ਤੇ ਤੁਹਾਡੇ ਬਾਰੇ ਕੀ ਸੋਚ ਸਕਦੇ ਹਨ। ਉਦਾਹਰਨ ਲਈ, ਤੁਸੀਂ ਆਪਣੇ ਅਵਤਾਰ ਨੂੰ ਕਿਵੇਂ ਡਿਜ਼ਾਈਨ ਕਰਦੇ ਹੋ,ਇਸ 'ਤੇ ਨਿਰਭਰ ਕਰਦੇ ਹੋਏ ਲੋਕ ਸੋਚ ਸਕਦੇ ਹਨ ਕਿ ਤੁਸੀਂ ਆਪਣੀ ਉਮਰ ਤੋਂ ਵੱਡੇ ਹੋ ਜਾਂ ਉਸ ਤਰੀਕੇ ਨਾਲ ਇੰਟਰੈਕਟ ਕਰਦੇ ਹੋ ਜੋ ਉਮਰ ਦੇ ਅਨੁਕੂਲ ਨਹੀਂ ਹਨ। ਇਹ ਅਸੁਵਿਧਾਜਨਕ ਹੋ ਸਕਦਾ ਹੈ। ਦੋਵਾਂ 'ਤੇ ਵਿਚਾਰ ਕਰੋ ਕਿ ਤੁਸੀਂ ਆਪਣੇ ਬਾਰੇ ਕੀ ਸਾਂਝਾ ਕਰਨਾ ਚਾਹੁੰਦੇ ਹੋ ਅਤੇ ਲੋਕ ਤੁਹਾਡੇ ਬਾਰੇ ਕੀ "ਪੜ੍ਹ" ਸਕਦੇ ਹਨ!
ਆਪਣੇ ਆਪ ਨੂੰ ਪੁੱਛੋ:
ਸ਼ਾਇਦ ਤੁਹਾਡੇ ਕੋਲ ਪਹਿਲਾਂ ਹੀ ਆਪਣੇ ਆਪ ਨੂੰ ਅਤੇ ਆਪਣੇ ਦੋਸਤਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਰਣਨੀਤੀਆਂ ਹਨ! ਯਾਦ ਰੱਖੋ ਜੇਕਰ ਕੋਈ ਜਾਣਨਾ ਚਾਹੁੰਦਾ ਹੈ ਕਿ ਤੁਸੀਂ "ਅਸਲ ਵਿੱਚ" ਕਿਹੋ ਜਿਹੇ ਲੱਗਦੇ ਹੋ, ਤਾਂ ਉਨ੍ਹਾਂ ਨੂੰ ਇੱਕ ਫੋਟੋ ਭੇਜਣ ਤੋਂ ਪਹਿਲਾਂ ਦੋ ਵਾਰ ਸੋਚੋ। ਤੁਸੀਂ ਕਿਸ ਨਾਲ ਕਨੈਕਟ ਕਰਦੇ ਹੋ ਅਤੇ ਆਨਲਾਈਨ ਸੁਰੱਖਿਅਤ ਰਹਿਣ ਲਈ ਜੋ ਰਣਨੀਤੀਆਂ ਤੁਸੀਂ ਸਿੱਖੀਆਂ ਹਨ ਉਨ੍ਹਾਂ ਦੀ ਵਰਤੋਂ ਕਰੋ। ਜੇਕਰ ਤੁਹਾਨੂੰ ਪੱਕਾ ਪਤਾ ਨਹੀਂ ਹੈ ਤਾਂ ਕਿਸੇ ਭਰੋਸੇਯੋਗ ਬਾਲਗ ਨੂੰ ਪੁੱਛੋ।
ਇਸ ਬਾਰੇ ਸੋਚੋ ਕਿ ਤੁਹਾਡਾ ਅਵਤਾਰ ਤੁਹਾਡੇ ਬਾਰੇ ਕੁਝ ਚੀਜ਼ਾਂ ਨੂੰ ਕਿਵੇਂ ਦੱਸ ਸਕਦਾ ਹੈ ਅਤੇ ਤੁਹਾਨੂੰ ਕੌਣ ਦੇਖੇਗਾ।
ਅਸੀਂ ਮੌਜ-ਮਸਤੀ, ਦੂਜਿਆਂ ਨਾਲ ਗੱਲ ਕਰਨ ਅਤੇ ਆਪਣੀਆਂ ਜ਼ਿੰਦਗੀਆਂ ਸਾਂਝੀਆਂ ਕਰਨ ਲਈ ਵਰਚੁਅਲ ਸਪੇਸ ਦੀ ਵਰਤੋਂ ਕਰਦੇ ਹਾਂ। ਜਿਵੇਂ ਤੁਸੀਂ ਸਕੂਲ, ਪਰਿਵਾਰ ਨਾਲ ਰਾਤ ਦੇ ਖਾਣੇ, ਕੰਮ ਜਾਂ ਘੁੰਮਣ ਲਈ ਵੱਖਰੇ ਢੰਗ ਨਾਲ ਦਿਖਾਈ ਦਿੰਦੇ ਹੋ, ਤੁਸੀਂ ਇਨ੍ਹਾਂ ਥਾਵਾਂ 'ਤੇ "ਆਪਣੇ" ਵੱਖਰੇ ਰੂਪ ਲਿਆ ਸਕਦੇ ਹੋ। ਇਹ ਸੋਚਣਾ ਮਹੱਤਵਪੂਰਨ ਹੈ ਕਿ ਤੁਸੀਂ ਕਿਸੇ ਖਾਸ ਸਪੇਸ ਵਿੱਚ ਕਿਵੇਂ ਦਿਖਾਈ ਦੇਣਾ ਚਾਹੁੰਦੇ ਹੋ, ਅਤੇ ਕਿਉਂ।
ਅਵਤਾਰ ਸਟਾਈਲਿੰਗ ਵਿਕਲਪ ਕੁਝ ਖਾਸ ਥਾਵਾਂ ਲਈ ਵੱਧ ਜਾਂ ਘੱਟ ਢੁਕਵੇਂ ਹੋ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਗੰਭੀਰ ਇੰਟਰੈਕਸ਼ਨਾਂ ਲਈ ਵਧੇਰੇ ਸ਼ਾਨਦਾਰ ਅਵਤਾਰ, ਜਾਂ ਗੇਮਾਂ ਲਈ ਇੱਕ ਵਧੇਰੇ ਹੁਸ਼ਿਆਰ ਅਵਤਾਰ ਚਾਹੁੰਦੇ ਹੋ।
ਤੁਸੀਂ ਹਰ ਥਾਂ ਲਈ ਇੱਕੋ Meta Avatar ਦੀ ਚੋਣ ਕਰ ਸਕਦੇ ਹੋ, ਜਾਂ ਵੱਖ-ਵੱਖ ਐਪਾਂ ਜਾਂ ਸਪੇਸ ਲਈ ਇੱਕ ਵਿਲੱਖਣ ਅਵਤਾਰ ਦੀ ਵਰਤੋਂ ਕਰ ਸਕਦੇ ਹੋ। ਇਸ ਬਾਰੇ ਸੋਚੋ ਕਿ ਤੁਸੀਂ Facebook, Instagram, WhatsApp ਜਾਂ Meta Horizon 'ਤੇ ਕਿਸ ਨਾਲ ਇੰਟਰੈਕਟ ਕਰਦੇ ਹੋ। ਤੁਸੀਂ ਉਨ੍ਹਾਂ ਥਾਵਾਂ 'ਤੇ ਲੋਕਾਂ ਨਾਲ ਆਪਣੇ ਬਾਰੇ ਕੀ ਸਾਂਝਾ ਕਰਨਾ ਚਾਹੁੰਦੇ ਹੋ? ਤੁਸੀਂ ਕੀ ਨਿੱਜੀ ਰੱਖਣਾ ਚਾਹੁੰਦੇ ਹੋ?
ਵੱਖ-ਵੱਖ ਮੂਡਾਂ ਨੂੰ ਕੈਪਚਰ ਕਰਨ ਜਾਂ ਆਪਣੀ ਪਛਾਣ ਦੇ ਵੱਖ-ਵੱਖ ਹਿੱਸਿਆਂ ਨੂੰ ਉਜਾਗਰ ਕਰਨ ਲਈ ਕਈ ਅਵਤਾਰ ਬਣਾਓ!
ਆਪਣੇ ਆਪ ਨੂੰ ਪੁੱਛੋ:
ਤੁਸੀਂ ਸ਼ੁਰੂ ਤੋਂ ਅਵਤਾਰ ਬਣਾਉਣ ਦੀ ਚੋਣ ਕਰ ਸਕਦੇ ਹੋ, ਜਾਂ ਇਸਨੂੰ ਆਪਣੇ ਵਰਗਾ ਦਿਖਣ ਵਿੱਚ ਮਦਦ ਕਰਨ ਲਈ ਇੱਕ ਸੈਲਫੀ ਨਾਲ ਸ਼ੁਰੂਆਤ ਕਰ ਸਕਦੇ ਹੋ!
ਅਵਤਾਰਾਂ ਬਾਰੇ ਇੱਕ ਵਧੀਆ ਗੱਲ ਇਹ ਹੈ ਕਿ ਦੂਸਰੇ ਸਾਨੂੰ ਕਿਸੇ ਵੀ ਜਗ੍ਹਾ ਵਿੱਚ ਕਿਵੇਂ ਵੇਖਣ, ਅਵਤਾਰ ਸਾਨੂੰ ਇਸਦਾ ਫੈਸਲਾ ਕਰਨ ਦਿੰਦੇ ਹਨ। ਹਰ ਕੋਈ ਚਿਹਰੇ ਦੇ ਫ਼ੀਚਰਾਂ ਅਤੇ ਵਾਲਾਂ, ਮੇਕਅਪ ਅਤੇ ਕੱਪੜਿਆਂ ਨਾਲ ਪ੍ਰਯੋਗ ਕਰ ਸਕਦਾ ਹੈ। ਇਹ ਇੱਕ ਅਵਤਾਰ ਦੁਆਰਾ ਤੁਹਾਡੀ ਸ਼ਖਸੀਅਤ ਦੇ ਕੁਝ ਭਾਗਾਂ ਨੂੰ ਭੌਤਿਕ ਦੁਨੀਆ ਨਾਲੋਂ ਵਧੇਰੇ ਚਮਕਾਉਣ ਵਿੱਚ ਮਦਦ ਕਰ ਸਕਦੇ ਹਨ।
ਅਵਤਾਰ ਵੱਖ-ਵੱਖ ਦਿੱਖਾਂ ਨੂੰ ਅਜ਼ਮਾਉਣ ਅਤੇ ਇਹ ਦੇਖਣ ਦਾ ਇੱਕ ਮਜ਼ੇਦਾਰ ਅਤੇ ਆਸਾਨ ਤਰੀਕਾ ਵੀ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ। ਕਈ ਵਾਰ ਸਾਡੀ ਸਰੀਰਕ ਦਿੱਖ ਸਾਡੇ "ਅਸਲੀ ਰੂਪ" ਦੀ ਚੰਗੀ ਪ੍ਰਤੀਨਿਧਤਾ ਵਾਂਗ ਮਹਿਸੂਸ ਹੁੰਦੀ ਹੈ। ਪਰ ਕਈ ਵਾਰ ਸਾਡੀ ਸ਼ਖਸੀਅਤ ਦੇ ਅਜਿਹੇ ਪਹਿਲੂ ਹੁੰਦੇ ਹਨ ਜੋ ਭੌਤਿਕ ਦੁਨੀਆ ਵਿੱਚ ਚਮਕਦੇ ਨਹੀਂ ਜਾਪਦੇ। ਸ਼ਾਇਦ ਤੁਹਾਡਾ ਅਵਤਾਰ ਤੁਹਾਡੀ ਅਸਲ ਸਖਸ਼ੀਅਤ ਦੇ ਨੇੜੇ ਦਿਖ ਸਕਦਾ ਹੈ!
ਤੁਸੀਂ ਆਪਣੇ ਅਵਤਾਰ ਨੂੰ ਪ੍ਰਮਾਣਿਤ ਬਣਾਉਣ ਲਈ ਡਿਜ਼ਾਈਨ ਕਰ ਸਕਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ ਅਤੇ ਚਾਹੁੰਦੇ ਹੋ ਕਿ ਹੋਰ ਲੋਕ ਤੁਹਾਨੂੰ ਦੇਖਣ। ਇਹ ਹਰ ਸਪੇਸ ਵਿੱਚ ਵੱਖਰਾ ਹੋ ਸਕਦਾ ਹੈ! ਇਹ ਸਮੇਂ ਦੇ ਨਾਲ ਬਦਲ ਵੀ ਸਕਦਾ ਹੈ। ਕੁਝ ਦਿਨ ਅਸੀਂ ਵੱਖਰਾ ਮਹਿਸੂਸ ਕਰਦੇ ਹਾਂ, ਅਤੇ ਅਸੀਂ ਸਾਰੇ ਬਦਲਦੇ ਅਤੇ ਵਧਦੇ ਹਾਂ। ਇਹ ਪਤਾ ਲਗਾਉਣ ਲਈ ਵੱਖੋ-ਵੱਖਰੇ ਵਿਕਲਪਾਂ ਨੂੰ ਅਜ਼ਮਾਓ ਕਿ ਤੁਹਾਨੂੰ ਕੀ ਅਸਲੀ ਮਹਿਸੂਸ ਹੁੰਦਾ ਹੈ - ਇਹ ਤੁਹਾਡੇ ਅਸਲ ਜੀਵਨ ਵਰਗਾ ਜਾਂ ਬਿਲਕੁਲ ਵੱਖਰਾ ਲੱਗ ਸਕਦਾ ਹੈ! ਇੱਥੇ ਕੋਈ ਨਿਯਮ ਨਹੀਂ ਹਨ।
ਤੁਸੀਂ ਯਥਾਰਥਵਾਦ ਜਾਂ ਚੰਚਲਤਾ ਨਾਲ ਵੀ ਪ੍ਰਯੋਗ ਕਰਨਾ ਚਾਹ ਸਕਦੇ ਹੋ। ਉਦਾਹਰਨ ਲਈ, ਕੁਝ ਵਾਲਾਂ ਦੇ ਰੰਗ ਦੂਜਿਆਂ ਨਾਲੋਂ ਘੱਟ ਅਸਲੀ ਲੱਗ ਸਕਦੇ ਹਨ। ਇਨ੍ਹਾਂ ਨੂੰ ਚੁਣਨ ਨਾਲ ਯਥਾਰਥਵਾਦ ਦੀ ਬਜਾਏ ਚੰਚਲਤਾ ਦੀ ਤਸਵੀਰ ਪੇਂਟ ਕੀਤੀ ਜਾ ਸਕਦੀ ਹੈ। ਜਾਂ, ਤੁਸੀਂ ਇੱਕ ਸ਼ਾਨਦਾਰ ਅਵਤਾਰ ਵਿੱਚ ਬਦਲ ਸਕਦੇ ਹੋ, ਜਿਵੇਂ ਕਿ ਇੱਕ ਰੋਬੋਟ ਜਾਂ ਤੁਹਾਡੇ ਮਨਪਸੰਦ ਮੂਵੀ ਪਾਤਰ! ਦੁਬਾਰਾ, ਹਮੇਸ਼ਾ ਉਨ੍ਹਾਂ ਥਾਵਾਂ ਦੇ ਸੰਦਰਭ ਦੀ ਜਾਂਚ ਕਰੋ ਜਿੱਥੇ ਤੁਸੀਂ ਆਪਣੇ ਅਵਤਾਰ ਦੀ ਵਰਤੋਂ ਕਰੋਗੇ।
ਇਸ ਗੱਲ ਦਾ ਧਿਆਨ ਰੱਖੋ ਕਿ ਜੋ ਲੋਕ ਤੁਹਾਨੂੰ ਪਹਿਲਾਂ ਹੀ ਭੌਤਿਕ ਦੁਨੀਆ ਵਿੱਚ ਜਾਣਦੇ ਹਨ ਉਹ ਤੁਹਾਡੇ ਅਵਤਾਰ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰ ਸਕਦੇ ਹਨ। ਜੇਕਰ ਤੁਹਾਡੀ ਸਰੀਰਕ ਪੇਸ਼ਕਾਰੀ ਤੁਹਾਡੇ ਵਰਚੁਅਲ ਨਾਲੋਂ ਵੱਖਰੀ ਹੁੰਦੀ ਹੈ ਤਾਂ ਉਹ ਹੈਰਾਨ ਹੋ ਸਕਦੇ ਹਨ । ਸੋਚੋ ਕਿ ਜੇਕਰ ਤੁਹਾਡੀ "ਅਸਲ" ਜ਼ਿੰਦਗੀ ਦਾ ਕੋਈ ਵਿਅਕਤੀ ਤੁਹਾਨੂੰ ਆਨਲਾਈਨ ਵੱਖਰੇ ਢੰਗ ਨਾਲ ਪੇਸ਼ ਹੁੰਦੇ ਹੋਏ ਦੇਖਦਾ ਹੈ,ਤਾਂ ਤੁਸੀਂ ਕੀ ਗੱਲਬਾਤ ਕਰੋਗੇ।
ਦੂਜੇ ਪਾਸੇ, ਹੋ ਸਕਦਾ ਹੈ ਕਿ ਕੁਝ ਲੋਕ ਤੁਹਾਨੂੰ ਸਿਰਫ਼ ਤੁਹਾਡੇ ਵਰਚੁਅਲ ਵਿਅਕਤੀ ਵਜੋਂ ਜਾਣਦੇ ਹੋਣ ਅਤੇ ਉਨ੍ਹਾਂ ਨੂੰ ਤੁਹਾਡੀ ਪਛਾਣ ਬਾਰੇ ਕੁਝ ਪਤਾ ਨਾ ਹੋਵੇ। ਇਸ ਬਾਰੇ ਸੋਚੋ ਕਿ ਇਹ ਲੋਕ ਤੁਹਾਨੂੰ ਕਿਵੇਂ "ਸਮਝ" ਸਕਦੇ ਹਨ। ਤੁਸੀਂ ਜਿਵੇਂ ਚਾਹੋ ਉਵੇਂ ਖੁਦ ਨੂੰ ਪੇਸ਼ ਕਰ ਸਕਦੇ ਹੋ- ਪਰ ਜਦੋਂ ਤੁਸੀਂ ਕਈ ਥਾਂਵਾਂ ਵਿੱਚ ਕਦਮ ਰੱਖਦੇ ਹੋ ਤਾਂ ਸੋਚਣਾ ਅਤੇ ਤਿਆਰ ਹੋਣਾ ਮਹੱਤਵਪੂਰਨ ਹੈ।
A ਦਾ ਅਰਥ ਪ੍ਰਮਾਣਿਕ ਹੁੰਦਾ ਹੈ, ਪਰ ਇਹ ਅਭਿਲਾਸ਼ੀ ਵੀ ਹੋ ਸਕਦਾ ਹੈ। ਅਵਤਾਰ ਦੋਵੇਂ ਹੋ ਸਕਦੇ ਹਨ!
ਲੋਕ ਚਾਹ ਸਕਦੇ ਹਨ ਕਿ ਉਨ੍ਹਾਂ ਦਾ ਅਵਤਾਰ ਇਸ ਤਰੀਕੇ ਨਾਲ "ਚੰਗਾ" ਦਿਖੇ ਜੋ ਉਨ੍ਹਾਂ ਦੀ ਸਰੀਰਕ ਦਿੱਖ ਤੋਂ ਵੱਖਰਾ ਹੋਵੇ। ਇਹ ਵੱਖ-ਵੱਖ ਦਿੱਖਾਂ ਨਾਲ ਪ੍ਰਯੋਗ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਹੋ ਸਕਦਾ ਹੈ! ਪਰ ਇਹ ਗੱਲ ਧਿਆਨ ਵਿੱਚ ਰੱਖੋ ਕਿ ਜਿਸ ਚੀਜ਼ ਨੂੰ ਅਸੀਂ "ਚੰਗਾ ਦਿੱਖਣਾ" ਸਮਝਦੇ ਹਾਂ ਉਹ ਅਕਸਰ ਮਸ਼ਹੂਰ ਹਸਤੀਆਂ, ਐਥਲੀਟਾਂ ਜਾਂ ਪ੍ਰਭਾਵਕਾਂ ਦੀਆਂ ਤਸਵੀਰਾਂ 'ਤੇ ਆਧਾਰਿਤ ਹੁੰਦਾ ਹੈ। ਇਨ੍ਹਾਂ ਚਿੱਤਰਾਂ ਵਿੱਚ ਅਕਸਰ "ਆਦਰਸ਼" ਫ਼ੀਚਰ ਹੁੰਦੇ ਹਨ ਜੋ ਭੌਤਿਕ ਦੁਨੀਆ ਵਿੱਚ ਜ਼ਿਆਦਾਤਰ ਲੋਕਾਂ ਕੋਲ ਨਹੀਂ ਹੁੰਦੀਆਂ ਹਨ।
ਇਹ ਇੱਕ "ਰੂੜ੍ਹੀਵਾਦੀ ਆਦਰਸ਼" ਤਸਵੀਰ ਬਣਾਉਂਦਾ ਹੈ ਜੋ ਅਸਲ ਜੀਵਨ ਵਿੱਚ ਲਗਭਗ ਕੋਈ ਵੀ ਪ੍ਰਾਪਤ ਨਹੀਂ ਕਰ ਸਕਦਾ। ਯਾਦ ਰੱਖੋ ਕਿ ਇਹ ਆਦਰਸ਼ ਦਿੱਖ ਗੈਰ-ਯਥਾਰਥਵਾਦੀ ਹੈ ਹਾਲਾਂਕਿ ਇਹ ਅਸਲ ਲੱਗ ਸਕਦੀ ਹੈ! ਇੱਥੋਂ ਤੱਕ ਕਿ ਕੈਮਰੇ ਦੇ ਸਾਹਮਣੇ ਨਾ ਹੋਣ 'ਤੇ ਤੁਹਾਡੀਆਂ ਮਨਪਸੰਦ ਮਸ਼ਹੂਰ ਹਸਤੀਆਂ ਵੀ ਸ਼ਾਇਦ ਵੱਖਰੀ ਦਿਖਾਈ ਦਿੰਦੀਆਂ ਹਨ। ਵਾਸਤਵ ਵਿੱਚ, ਜਿਵੇਂ-ਜਿਵੇਂ ਐਡਿਟਿੰਗ ਟੂਲ ਵਧੇਰੇ ਉੱਨਤ ਹੁੰਦੇ ਜਾਂਦੇ ਹਨ, ਆਨਲਾਈਨ ਦਿੱਖ ਭੌਤਿਕ ਦੁਨੀਆ ਲਈ ਘੱਟ ਸੱਚੀ ਬਣ ਜਾਂਦੀ ਹੈ। ਜਦੋਂ ਤੁਸੀਂ ਕਿਸੇ ਨੂੰ ਆਨਲਾਈਨ ਦੇਖਦੇ ਹੋ, ਤਾਂ ਇਹ ਇਸ ਗੱਲ ਦੀ ਨੁਮਾਇੰਦਗੀ ਹੁੰਦੀ ਹੈ ਕਿ ਉਹ ਤੁਹਾਨੂੰ ਉਸ ਸਪੇਸ ਵਿੱਚ ਕਿਵੇਂ ਦੇਖਣਾ ਚਾਹੁੰਦੇ ਹਨ। ਯਾਦ ਰੱਖੋ ਕਿ ਹੋ ਸਕਦਾ ਹੈ ਕਿ ਉਹ ਅਸਲ ਵਿੱਚ ਅਜਿਹੇ ਬਿਲਕੁਲ ਨਾ ਦਿੱਖਣ!
ਇੱਥੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਅਵਤਾਰ ਨੂੰ ਅਨੁਕੂਲਿਤ ਕਰ ਸਕਦੇ ਹੋ! ਅਜਿਹਾ ਅਵਤਾਰ ਬਣਾਉਣ ਲਈ ਵੱਖ-ਵੱਖ ਵਿਕਲਪਾਂ ਨਾਲ ਖੇਡੋ ਜੋ ਤੁਹਾਡੀ ਅਸਲ ਸ਼ਖਸੀਅਤ ਨੂੰ ਚਮਕਣ ਦਿੰਦਾ ਹੈ।
ਤੁਸੀਂ ਆਪਣੇ ਅਵਤਾਰ ਦੇ ਚਿਹਰੇ, ਅੱਖਾਂ ਜਾਂ ਨੱਕ ਦੀ ਸ਼ਕਲ ਅਤੇ ਆਕਾਰ ਬਦਲ ਸਕਦੇ ਹੋ ਜਾਂ ਇੱਕ ਛੋਟਾ ਜਾਂ ਵੱਡਾ ਸਰੀਰ ਬਣਾ ਸਕਦੇ ਹੋ। ਧਿਆਨ ਰੱਖੋ ਕਿ ਇਹ ਟੂਲ ਇਹ ਬਦਲਣ ਲਈ ਵਰਤੇ ਜਾ ਸਕਦੇ ਹਨ ਕਿ ਕੋਈ ਵਿਅਕਤੀ ਅਸਲ ਵਿੱਚ ਕਿਸ ਤਰ੍ਹਾਂ ਦਾ ਦਿਸਦਾ ਹੈ ਅਤੇ ਯਾਦ ਰੱਖੋ ਕਿ "ਆਦਰਸ਼" ਗੈਰ-ਯਥਾਰਥਵਾਦੀ ਹਨ! ਹਰ ਆਕਾਰ ਅਤੇ ਫ਼ੀਚਰ ਸੋਹਣਾ ਹੁੰਦਾ ਹੈ।
ਯਾਦ ਰੱਖੋ: ਪ੍ਰੇਰਣਾਦਾਇਕ ਲੋਕ ਹਰ ਕਿਸਮ ਦੇ ਸਰੀਰ ਵਿੱਚ ਆਉਂਦੇ ਹਨ। ਆਤਮ-ਵਿਸ਼ਵਾਸ ਅੰਦਰੋਂ ਆਉਂਦਾ ਹੈ।
ਸਦੀਆਂ ਤੋਂ ਕਲਾ, ਸੱਭਿਆਚਾਰ ਅਤੇ ਸਭਿਅਤਾ ਵਿੱਚ ਸੁੰਦਰਤਾ ਮਹੱਤਵਪੂਰਨ ਰਹੀ ਹੈ। ਪਰ ਆਪਣੇ ਆਪ ਨੂੰ ਪੁੱਛੋ ਕਿ "ਮੈਂ "ਚੰਗਾ ਦਿਖਣ" ਦੀ ਕੋਸ਼ਿਸ਼ ਕਿਉਂ ਕਰ ਰਿਹਾ/ਰਹੀ ਹਾਂ? ਕੀ ਮੈਂ ਸੱਚਮੁੱਚ ਵਿਸ਼ਵਾਸ ਕਰਦਾ/ਕਰਦੀ ਹਾਂ ਕਿ ਇਹ ਚੀਜ਼ਾਂ ਲੋਕਾਂ ਨੂੰ ਆ਼ਕਰਸ਼ਕ ਬਣਾਉਂਦੀਆਂ ਹਨ? ਆਕਰਸ਼ਕ ਕੀ ਹੈ ਅਤੇ ਦਿੱਖ ਕਿੰਨੀ ਮਹੱਤਵਪੂਰਨ ਹੈ, ਇਸ ਬਾਰੇ ਮੈਂ ਆਪਣੀ ਸੋਚ ਬਾਰੇ ਕਿਹੜੇ ਮੈਸੇਜ ਭੇਜ ਰਿਹਾ ਹਾਂ?
ਜੇਕਰ ਕੋਈ ਦੋਸਤ ਉਨ੍ਹਾਂ ਦੀ ਦਿੱਖ ਤੋਂ ਨਾਖੁਸ਼ ਮਹਿਸੂਸ ਕਰ ਰਿਹਾ ਹੈ, ਤਾਂ ਉਨ੍ਹਾਂ ਨੂੰ ਯਾਦ ਦਿਵਾਓ ਕਿ ਲੋਕਾਂ ਦੀ ਆਨਲਾਈਨ ਪੇਸ਼ਕਾਰੀ ਸਰੀਰਕ ਦਿੱਖ ਵਰਗੀ ਨਹੀਂ ਹੁੰਦੀ ਹੈ। ਕਈ ਲੋਕ ਫਿਲਟਰ ਅਤੇ ਹੋਰ ਟੂਲ ਵਰਤਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀਆਂ ਚਿੰਤਾਵਾਂ ਵਿੱਚ ਮਦਦ ਲਈ ਕਿਸੇ ਭਰੋਸੇਮੰਦ ਬਾਲਗ ਨੂੰ ਪੁੱਛਣ ਲਈ ਉਤਸ਼ਾਹਿਤ ਕਰੋ।
ਯਾਦ ਰੱਖੋ, ਪ੍ਰੇਰਨਾਦਾਇਕ ਲੋਕ ਹਰ ਕਿਸਮ ਦੇ ਸਰੀਰ, ਆਕਾਰ, ਸ਼ਕਲ ਅਤੇ ਫ਼ੀਚਰ ਵਿੱਚ ਆਉਂਦੇ ਹਨ! (ਵਾਲ, ਚਮੜੀ ਦਾ ਰੰਗ, ਅੱਖ ਜਾਂ ਨੱਕ ਦਾ ਆਕਾਰ, ਆਦਿ)!
ਜਦੋਂ ਤੁਸੀਂ ਅਵਤਾਰ ਬਣਾਉਂਦੇ ਹੋ ਤਾਂ ਤੁਹਾਡੇ ਲਈ ਕੀ ਮਹੱਤਵਪੂਰਣ ਅਤੇ ਸੁੰਦਰ ਹੁੰਦਾ ਹੈ? ਕੀ ਤੁਹਾਡਾ ਅਵਤਾਰ ਤੁਹਾਡੀ ਸੁੰਦਰਤਾ ਦੀ ਭਾਵਨਾ ਲਈ ਸੱਚ ਹੈ?
ਆਪਣੇ ਆਪ ਨੂੰ ਪੁੱਛੋ:
ਤੁਹਾਡੇ ਅਵਤਾਰ ਲਈ ਵਿਕਲਪਾਂ ਦੀ ਸੀਮਾ ਕਾਫੀ ਹੋ ਸਕਦੀ ਹੈ, ਪਰ ਇਸ ਬਾਰੇ ਗੁੰਝਲਦਾਰ ਭਾਵਨਾਵਾਂ ਵੀ ਲਿਆ ਸਕਦੀ ਹੈ ਕਿ ਤੁਸੀਂ ਆਨਲਾਈਨ ਅਤੇ ਆਫ਼ਲਾਈਨ ਕਿਵੇਂ ਦਿਖਾਈ ਦਿੰਦੇ ਹੋ। ਜੇਕਰ ਤੁਹਾਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਹੈ ਤਾਂ ਕਿਸੇ ਭਰੋਸੇਮੰਦ ਬਾਲਗ ਨਾਲ ਸੰਪਰਕ ਕਰੋ।
ਅਵਤਾਰਾਂ ਦੀ ਸੀਮਾ ਅਸਲ ਲੋਕਾਂ ਨਾਲੋਂ ਵੀ ਵੱਡੀ ਹੈ! ਇਹ ਵੱਖ-ਵੱਖ ਤਰੀਕਿਆਂ ਨਾਲ ਜਸ਼ਨ ਮਨਾਉਣ ਦਾ ਇੱਕ ਸ਼ਾਨਦਾਰ ਤਰੀਕਾ ਹੈ ਜੋ ਲੋਕ ਦੇਖ ਸਕਦੇ ਹਨ। ਵਾਸਤਵ ਵਿੱਚ, ਇੱਕ ਸਟਾਈਲ ਵਾਲਾ Meta Avatar ਬਣਾਉਣ ਦੇ ਇੱਕ ਕੁਇੰਟਲੀਅਨ ਤੋਂ ਵੱਧ ਵੱਖ-ਵੱਖ ਤਰੀਕੇ ਹਨ!
ਇੱਕ ਵਰਚੁਅਲ ਸਪੇਸ ਵਿੱਚ ਹਰੇਕ ਨੇ ਇੱਕ ਅਵਤਾਰ ਬਣਾਇਆ ਹੈ ਜੋ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਦਰਸਾਉਂਦਾ ਹੈ। ਸਾਨੂੰ ਵਰਚੁਅਲ ਸੰਸਾਰ ਵਿੱਚ ਹਰ ਕਿਸੇ ਨਾਲ ਇੱਜ਼ਤ ਅਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਭਾਵੇਂ ਉਹ ਜਿਵੇਂ ਵੀ ਦਿਖਾਈ ਦੇਣ।
ਦਿੱਖ ਦੇ ਕੁਝ ਪਹਿਲੂਆਂ ਦੇ ਵੱਖ-ਵੱਖ ਗਰੁੱਪਾਂ ਲਈ ਸਭਿਆਚਾਰਕ ਅਰਥ ਹੁੰਦੇ ਹਨ। ਇਹ ਤੁਹਾਡੇ ਅਵਤਾਰ ਨੂੰ ਤੁਹਾਡੀ ਸ਼ਖਸੀਅਤ ਅਤੇ ਤੁਹਾਡੀਆਂ ਕਦਰਾਂ-ਕੀਮਤਾਂ ਨੂੰ ਦਰਸਾਉਣ ਵਿੱਚ ਮਦਦ ਕਰ ਸਕਦੇ ਹਨ। ਪਰ ਦੂਸਰਿਆਂ ਲਈ ਮਹੱਤਵਪੂਰਣ ਅਰਥ ਰੱਖਣ ਵਾਲੀਆਂ ਚੀਜ਼ਾਂ ਦੀ ਚੋਣ ਕਰਨਾ ਬੇਇੱਜ਼ਤੀ ਵਜੋਂ ਦੇਖਿਆ ਜਾ ਸਕਦਾ ਹੈ ਭਾਵੇਂ ਇਹ ਤੁਹਾਡਾ ਇਰਾਦਾ ਨਹੀਂ ਸੀ!
ਤੁਹਾਡੇ ਅਵਤਾਰ ਲਈ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਆਈਟਮਾਂ ਬਾਰੇ ਹੋਰ ਲੋਕਾਂ ਨੂੰ ਵੀ ਵੱਖਰੀ ਸਮਝ ਹੋ ਸਕਦੀ ਹੈ। ਗਲਤਫਹਿਮੀਆਂ ਹੋ ਸਕਦੀਆਂ ਹਨ। ਇਹ ਪੁੱਛਣਾ ਮਦਦਗਾਰ ਹੋ ਸਕਦਾ ਹੈ ਕਿ ਵੱਖੋ-ਵੱਖਰੇ ਚਿੰਨ੍ਹਾਂ ਦਾ ਦੂਜੇ ਲੋਕਾਂ ਲਈ ਕੀ ਅਰਥ ਹੈ, ਖਾਸ ਕਰਕੇ ਜੇ ਗਲਤਫਹਿਮੀਆਂ ਹਨ।
ਜਦੋਂ ਤੁਸੀਂ ਆਨਲਾਈਨ ਦੂਜਿਆਂ ਨਾਲ ਜੁੜਦੇ ਹੋ, ਤਾਂ ਤੁਸੀਂ ਇਸ ਗੱਲ ਦੇ ਆਧਾਰ 'ਤੇ ਕਿਹੜੀਆਂ ਧਾਰਨਾਵਾਂ ਬਣਾ ਰਹੇ ਹੋ ਕਿ ਉਹ ਆਪਣੇ ਆਪ ਨੂੰ ਕਿਵੇਂ ਪੇਸ਼ ਕਰਦੇ ਹਨ? ਕੀ ਇਹ ਧਾਰਨਾਵਾਂ ਇਸ ਗੱਲ 'ਤੇ ਅਸਰ ਪਾਉਂਦੀਆਂ ਹਨ ਕਿ ਤੁਸੀਂ ਉਨ੍ਹਾਂ ਨਾਲ ਕਿਵੇਂ ਇੰਟਰੈਕਟ ਕਰਦੇ ਹੋ? ਇਹ ਯਕੀਨੀ ਬਣਾਓ ਕਿ ਤੁਸੀਂ ਕੁਝ ਵੀ ਮੰਨਣ ਤੋਂ ਪਹਿਲਾਂ ਹਮੇਸ਼ਾ ਸਾਫ਼-ਸਾਫ਼ ਪੁੱਛੋ।
ਜੇ ਤੁਸੀਂ ਇੱਕ ਅਵਤਾਰ ਚੁਣਦੇ ਹੋ ਜੋ ਭੌਤਿਕ ਦੁਨੀਆ ਵਿੱਚ ਤੁਹਾਡੇ ਨਾਲੋਂ ਵੱਖਰਾ ਦਿਖਾਈ ਦਿੰਦਾ ਹੈ, ਤਾਂ ਜਾਂਚ ਕਰੋ ਕਿ ਤੁਸੀਂ ਉਨ੍ਹਾਂ ਲੋਕਾਂ ਬਾਰੇ ਕੀ ਮੈਸੇਜ ਭੇਜ ਰਹੇ ਹੋ ਜਿਨ੍ਹਾਂ ਦੀ ਸਰੀਰਕ ਦਿੱਖ ਇਸ ਤਰ੍ਹਾਂ ਦੀ ਹੈ। ਕਿਸੇ ਬਾਲਗ ਜਾਂ ਦੋਸਤ ਨੂੰ ਪੁੱਛੋ: "ਕੀ ਇਹ ਕਿਸੇ ਹੋਰ ਨੂੰ ਪਰੇਸ਼ਾਨ ਕਰ ਸਕਦਾ ਹੈ?"
ਆਪਣੇ ਆਪ ਨੂੰ ਪੁੱਛੋ:
ਅੰਦਾਜ਼ਾ ਨਾ ਲਾਓ! ਹਮੇਸ਼ਾ ਕਿਸੇ ਹੋਰ ਦੀ ਪਛਾਣ ਬਾਰੇ ਪੁੱਛੋ। ਅਤੇ ਜੇਕਰ ਤੁਸੀਂ ਵਰਚੁਅਲ ਸਪੇਸ ਵਿੱਚ ਅਪਮਾਨਜਨਕ ਇੰਟਰੈਕਸ਼ਨ ਦੇਖਦੇ ਹੋ, ਤਾਂ ਇੱਕ ਭਰੋਸੇਯੋਗ ਬਾਲਗ ਨੂੰ ਸ਼ਾਮਲ ਕਰੋ। ਯਾਦ ਰੱਖੋ ਕਿ ਵਰਚੁਅਲ ਸਪੇਸ ਵਿੱਚ ਸਤਿਕਾਰਯੋਗ ਵਿਵਹਾਰ ਲਈ ਨਿਯਮ ਅਤੇ ਉਨ੍ਹਾਂ ਨੂੰ ਤੋੜਨ ਵਾਲੇ ਲੋਕਾਂ ਦੀ ਰਿਪੋਰਟ ਕਰਨ ਲਈ ਟੂਲ ਹੋ ਸਕਦੇ ਹਨ।
ਯਾਦ ਰੱਖੋ, ਆਪਣੇ ਅਵਤਾਰਾਂ ਨੂੰ ਸੋਚ-ਸਮਝ ਕੇ ਬਣਾਓ। ਆਪਣੀਆਂ ਅਤੇ ਸਾਡੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਪੱਖੋਂ ਆਪਣੇ ਆਪ ਪ੍ਰਤੀ ਸੱਚੇ ਬਣੋ।
ਪੁੱਛੋ: ਆਪਣੇ ਅੱਲ੍ਹੜ ਨੂੰ ਉਨ੍ਹਾਂ ਦੇ ਅਵਤਾਰ (ਅਵਤਾਰਾਂ) ਬਾਰੇ ਪੁੱਛੋ:
ਪੁੱਛੋ: “ਮੈਨੂੰ ਆਪਣੇ ਅਵਤਾਰ ਬਾਰੇ ਦੱਸੋ। ਤੁਸੀਂ ਲੋਕਾਂ ਨੂੰ ਆਪਣੇ ਬਾਰੇ ਕੀ ਦੱਸਣਾ ਚਾਹੁੰਦੇ ਹੋ?”
ਪੁੱਛੋ: "ਲੋਕ ਤੁਹਾਡੇ ਨਵੇਂ ਅਵਤਾਰ 'ਤੇ ਕਿਵੇਂ ਪ੍ਰਤੀਕਿਰਿਆ ਦੇ ਰਹੇ ਹਨ? ਤੁਸੀਂ ਇਸ ਐਪ ਲਈ ਇਸ ਨੂੰ ਕਿਉਂ ਚੁਣਿਆ ਜਿਸ ਨਾਲ ਤੁਸੀਂ ਇੰਟਰੈਕਟ ਕਰਦੇ ਹੋ?"
ਸ਼ਾਮਲ ਹੋਵੋ: ਜਦੋਂ ਤੁਹਾਡੇ ਅੱਲ੍ਹੜ ਬੱਚੇ ਆਪਣਾ ਅਵਤਾਰ ਬਣਾ ਰਹੇ ਹੋਣ ਉਨ੍ਹਾਂ ਦੇ ਸਹਿਯੋਗੀ ਬਣੋ। ਆਪਣਾ ਬਣਾਉਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਨੂੰ ਤੁਹਾਡੀ ਮਦਦ ਲਈ ਕਹੋ! ਇਕੱਠੇ ਮਿਲ ਕੇ ਫ਼ੀਚਰਾਂ ਨੂੰ ਦੇਖੋ ਅਤੇ ਉਨ੍ਹਾਂ ਦੇ ਸਵੈ-ਪ੍ਰਗਟਾਵੇ ਲਈ ਸੋਚਣ ਵਿੱਚ ਉਨ੍ਹਾਂ ਦੀ ਮਦਦ ਕਰੋ।
ਸ਼ਾਮਲ ਹੋਵੋ: ਆਪਣੇ ਅੱਲ੍ਹੜ ਦੇ ਨਾਲ ਇੱਕ ਥੀਮ ਜਾਂ ਮੂਡ ਚੁਣੋ ਅਤੇ ਅਵਤਾਰ ਬਣਾਉਣ ਲਈ ਮਿਲ ਕੇ ਕੰਮ ਕਰੋ ਜੋ ਇਸ ਨੂੰ ਬਿਆਨ ਕਰਦੇ ਹਨ। ਇੱਕ-ਦੂਜੇ ਨੂੰ ਅਜਿਹੇ ਵਿਕਲਪ ਅਜ਼ਮਾਉਣ ਲਈ ਉਤਸ਼ਾਹਿਤ ਕਰੋ ਜੋ ਤੁਹਾਡੀ ਅਸਲ ਦੁਨੀਆ ਵਿਚਲੀ ਦਿੱਖ ਦੇ ਸਮਾਨ ਜਾਂ ਵੱਖਰੇ ਹੋਣ। ਇੱਕ-ਦੂਜੇ ਨੂੰ ਪੁੱਛੋ ਕਿ ਕੁਝ ਪਹਿਲੂਆਂ ਨੂੰ ਵੱਖਰੇ ਢੰਗ ਨਾਲ ਪੇਸ਼ ਕਰਨਾ ਕਿਵੇਂ ਮਹਿਸੂਸ ਹੁੰਦਾ ਹੈ।
ਅੱਲ੍ਹੜ ਨੂੰ ਉਨ੍ਹਾਂ ਦੇ ਅਵਤਾਰਾਂ ਦੇ ਆਧਾਰ 'ਤੇ ਦੂਜਿਆਂ ਬਾਰੇ ਕੋਈ ਸੋਚ ਬਣਾਉਣ ਲਈ ਉਤਸ਼ਾਹਿਤ ਨਾ ਕਰੋ। ਇਸ ਦੀ ਬਜਾਏ, ਦੂਜੇ ਵਿਅਕਤੀ ਜਾਂ ਖਿਡਾਰੀ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਚੋਣਾਂ ਦੇ ਪਿੱਛੇ ਦਾ ਅਰਥ ਜਾਣਨ ਵਿੱਚ ਉਨ੍ਹਾਂ ਦੀ ਮਦਦ ਕਰੋ।
ਸ਼ਾਮਲ ਹੋਵੋ: ਆਪਣੇ ਬੱਚੇ ਨੂੰ ਦੂਜਿਆਂ ਦੇ ਅਵਤਾਰਾਂ ਦੇ ਅਰਥਾਂ ਬਾਰੇ ਪੁੱਛੋ: “ਮੈਨੂੰ ਇਸ ਬਾਰੇ ਦੱਸੋ? ਕੀ ਤੁਹਾਨੂੰ ਲਗਦਾ ਹੈ ਕਿ ਹੋਰ ਵਿਆਖਿਆਵਾਂ ਹੋ ਸਕਦੀਆਂ ਹਨ?"
ਮਾਡਲ ਦੂਜਿਆਂ ਨੂੰ ਸੱਭਿਆਚਾਰਕ ਚਿੰਨ੍ਹਾਂ ਅਤੇ ਪ੍ਰਤੀਕਾਂ ਦੀ ਵਰਤੋਂ ਬਾਰੇ ਵਿਚਾਰਸ਼ੀਲ ਸਵਾਲ ਪੁੱਛਦਾ ਹੈ: “ਮੈਂ ਤੁਹਾਡੇ ਅਵਤਾਰ ਦੀ [ਆਈਟਮ] ਵੱਲ ਧਿਆਨ ਦੇ ਰਿਹਾ ਹਾਂ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡੇ ਲਈ ਇਸਦਾ ਕੀ ਅਰਥ ਹੈ”?
ਕੰਟਰੋਲ: Meta ਉਨ੍ਹਾਂ ਅਨੁਭਵਾਂ ਨੂੰ ਨੈਵੀਗੇਟ ਕਰਨ ਲਈ ਮਾਂ-ਪਿਓ ਅਤੇ ਅੱਲ੍ਹੜ ਬੱਚਿਆਂ ਲਈ ਟੂਲ ਪੇਸ਼ ਕਰਦਾ ਹੈ ਜਿੱਥੇ ਉਹ ਆਪਣੇ ਅਵਤਾਰ ਦੀ ਵਰਤੋਂ ਕਰ ਸਕਦੇ ਹਨ। ਤੁਹਾਡੇ ਪਰਿਵਾਰ ਲਈ ਕੰਮ ਕਰਨ ਵਾਲੀਆਂ ਸੈਟਿੰਗਾਂ ਨੂੰ ਲੱਭਣ ਲਈ ਅਤੇ ਇੱਕ ਸੁਰੱਖਿਅਤ ਮਾਹੌਲ ਬਣਾਉਣ ਵਿੱਚ ਮਦਦ ਕਰਨ ਲਈ ਆਪਣੇ ਅੱਲ੍ਹੜ ਨਾਲ ਮਿਲ ਕੇ ਕੰਮ ਕਰੋ।
ਅੱਲ੍ਹੜ ਆਪਣੀ ਪਛਾਣ ਅਤੇ ਸ਼ਖਸੀਅਤ ਵਿਕਸਤ ਕਰ ਰਹੇ ਹਨ। ਜਦੋਂ ਉਹ ਵੱਡੇ ਹੋ ਰਹੇ ਹੁੰਦੇ ਹਨ ਅੱਲ੍ਹੜ ਬੱਚਿਆਂ ਲਈ ਇਨ੍ਹਾਂ ਪਹਿਲੂਆਂ ਨਾਲ ਖੇਡਣਾ ਆਮ ਗੱਲ ਹੈ।
ਵਰਚੁਅਲ ਸਪੇਸ ਵਿੱਚ ਰਿਪੋਰਟਿੰਗ ਅਤੇ ਏਨਫ਼ੋਰਸਮੈਂਟ ਲਈ ਭਾਈਚਾਰੇ ਦੇ ਨਿਯਮ ਅਤੇ ਟੂਲ ਹੁੰਦੇ ਹਨ ਜੋ ਭੌਤਿਕ ਸਪੇਸ ਵਿੱਚ ਮੌਜੂਦ ਨਹੀਂ ਹੋ ਸਕਦੇ ਹਨ। ਇਹ ਅਨੁਭਵ ਤੁਹਾਡੇ ਅੱਲ੍ਹੜ ਬੱਚੇ ਲਈ ਖੁਦ ਦੇ ਵੱਖ-ਵੱਖ ਹਿੱਸਿਆਂ ਅਤੇ ਉਨ੍ਹਾਂ ਦੀ ਸ਼ਖਸੀਅਤ ਦੇ ਨਾਲ ਸੁਰੱਖਿਅਤ ਢੰਗ ਨਾਲ ਪ੍ਰਯੋਗ ਕਰਨ ਲਈ ਇੱਕ ਵਧੀਆ ਥਾਂ ਹੋ ਸਕਦੇ ਹਨ।
ਫਿਰ ਵੀ, ਤੁਹਾਨੂੰ ਮੁਸ਼ਕਲ ਵਿਸ਼ਿਆਂ, ਜਿਵੇਂ ਕਿ ਧੱਕੇਸ਼ਾਹੀ ਅਤੇ ਪਰੇਸ਼ਾਨੀ ਜਾਂ ਉੱਚ ਆਦਰਸ਼ ਅਵਤਾਰਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੀ ਦਿੱਖ ਤੋਂ ਅਸੰਤੁਸ਼ਟਤਾ ਬਾਰੇ ਆਪਣੇ ਅੱਲ੍ਹੜ ਨਾਲ ਗੱਲਬਾਤ ਲਈ ਤਿਆਰ ਰਹਿਣਾ ਚਾਹੀਦਾ ਹੈ।