ਡਿਜੀਟਲ ਉਤਸੁਕਤਾ ਨੂੰ ਉਤਸ਼ਾਹਿਤ ਕਰਨਾ

ਰਿਚਰਡ ਕਲਾਟਾ

ਬੱਚਿਆਂ ਨਾਲ ਟੈਕਨਾਲੋਜੀ ਦੀ ਵਰਤੋਂ ਕਰਨ ਦੇ ਸਭ ਤੋਂ ਬਿਹਤਰੀਨ ਤਰੀਕਿਆਂ ਵਿੱਚੋਂ ਇੱਕ ਹੈ ਉਨ੍ਹਾਂ ਦੀ ਉਤਸੁਕਤਾ ਨੂੰ ਉਤਸ਼ਾਹਿਤ ਕਰਨ ਦੇ ਟੂਲ ਵਜੋਂ ਇਸਦੀ ਵਰਤੋਂ। ਮਾਤਾ-ਪਿਤਾ ਅਤੇ ਅਧਿਆਪਕਾਂ ਵੱਲੋਂ ਥੋੜ੍ਹੀ ਜਿਹੀ ਤਰਤੀਬ ਦੇਣ ਨਾਲ, ਨੌਜਵਾਨ ਡਿਜੀਟਲ ਦੁਨੀਆ ਨੂੰ ਇੱਕ ਬਹੁਤ ਜ਼ਿਆਦਾ ਤਾਕਤਵਰ ਸਿੱਖਣ ਦੀ ਲਾਇਬ੍ਰੇਰੀ ਵਜੋਂ ਪਛਾਣਨਾ ਸ਼ੁਰੂ ਕਰ ਸਕਦੇ ਹਨ, ਜਿੱਥੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ। ਡਿਜ਼ੀਟਲ ਦੁਨੀਆ ਵਿੱਚ ਵਧਣ-ਫੁੱਲਣ ਲਈ ਖੋਜੀ ਬਣਨਾ ਸਿੱਖਣਾ ਸਭ ਤੋਂ ਮਹੱਤਵਪੂਰਨ ਹੁਨਰ ਹੈ। ਡਿਜੀਟਲ ਉਤਸੁਕਤਾ ਦਾ ਸਮਰਥਨ ਕਰਨਾ ਲਗਭਗ ਕਿਸੇ ਵੀ ਸਮੇਂ ਅਤੇ ਕਿਸੇ ਵੀ ਤਰ੍ਹਾਂ ਹੋ ਸਕਦਾ ਹੈ।


ਬੱਚਿਆਂ ਵਿੱਚ ਕੁਦਰਤੀ ਉਤਸੁਕਤਾ ਹੁੰਦੀ ਹੈ। ਸਵਾਲ ਪੁੱਛਣਾ ਇਸ ਗੱਲ ਦਾ ਮਹੱਤਵਪੂਰਨ ਹਿੱਸਾ ਹੈ ਕਿ ਉਹ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਕਿਵੇਂ ਸਮਝਦੇ ਹਨ। ਮਾਤਾ-ਪਿਤਾ ਵਜੋਂ, ਅਸੀਂ ਡਿਜੀਟਲ ਉਤਸੁਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਲਈ ਇਨ੍ਹਾਂ ਸਵਾਲ ਦਾ ਫਾਇਦਾ ਲੈ ਸਕਦੇ ਹਾਂ। ਜਦੋਂ ਬੱਚਾ ਪੁੱਛਦਾ ਹੈ "ਅੱਜ ਰਾਤ ਚੰਨ ਸੰਤਰੀ ਰੰਗ ਦਾ ਕਿਉਂ ਦਿਖਾਈ ਦੇ ਰਿਹਾ ਹੈ?" ਜਾਂ "ਇਹ ਕਿਸ ਕਿਸਮ ਦਾ ਕੀੜਾ ਹੈ?", ਅਸੀਂ ਇਨ੍ਹਾਂ ਪਲਾਂ ਦੀ ਵਰਤੋਂ ਉਨ੍ਹਾਂ ਨੂੰ ਜਵਾਬ ਲੱਭਣ ਲਈ ਆਨਲਾਈਨ ਟੂਲਾਂ ਦੀ ਸਮਰੱਥਾ ਦਿਖਾਉਣ ਲਈ ਕਰ ਸਕਦੇ ਹਾਂ। "ਆਓ ਇਸ ਨੂੰ ਦੇਖੀਏ" ਜਾਂ "ਮੈਂ ਸ਼ਰਤ ਲਗਾਉਂਦਾ ਹਾਂ ਕਿ ਸਾਨੂੰ ਇਸਦਾ ਜਵਾਬ ਆਨਲਾਈਨ ਮਿਲ ਸਕਦਾ ਹੈ" ਨਾਲ ਜਵਾਬ ਦੇਣ ਨਾਲ ਉਨ੍ਹਾਂ ਦੀ ਡਿਜੀਟਲ ਦੁਨੀਆ ਨੂੰ ਉਨ੍ਹਾਂ ਦੀ ਉਤਸੁਕਤਾ ਨਾਲ ਜੋੜਨ ਵਿੱਚ ਮਦਦ ਮਿਲਦੀ ਹੈ ਕਿਉਂਕਿ ਉਹ ਟੈਕਨਾਲੋਜੀ ਨੂੰ ਗਿਆਨ ਦੇ ਨਿਰਮਾਣ ਦੇ ਟੂਲ ਵਜੋਂ ਮੰਨਣਾ ਸ਼ੁਰੂ ਕਰਦੇ ਹਨ। ਨਾਲ ਹੀ ਅਸੀਂ ਉਨ੍ਹਾਂ ਨਾਲ ਇਸ ਬਾਰੇ ਵੀ ਗੱਲ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਖੋਜ ਸ਼ਬਦ ਸਭ ਤੋਂ ਪ੍ਰਭਾਵੀ ਨਤੀਜੇ ਦੇ ਸਕਦੇ ਹਨ।


ਜਵਾਬਾਂ ਲਈ ਬੱਚਿਆਂ ਨੂੰ ਡਿਜੀਟਲ ਸਰੋਤਾਂ ਵੱਲ ਲਿਜਾਣ ਤੋਂ ਇਲਾਵਾ, ਸਾਨੂੰ ਉਨ੍ਹਾਂ ਦੀ ਇਹ ਪਛਾਣਨ ਵਿੱਚ ਮਦਦ ਕਰਨ ਦੀ ਵੀ ਲੋੜ ਹੈ ਕਿ ਉਨ੍ਹਾਂ ਦੇ ਉਦੇਸ਼ਾਂ ਲਈ ਕਿਹੜੀ ਜਾਣਕਾਰੀ ਸਭ ਤੋਂ ਕੀਮਤੀ ਹੈ। ਅਸੀਂ ਡਿਜੀਟਲ ਟੂਲ ਦੇ ਸਰੋਤ, ਮਿਤੀ ਅਤੇ ਉਦੇਸ਼ ਨੂੰ ਦੇਖ ਕੇ ਉਨ੍ਹਾਂ ਨੂੰ ਇਹ ਸਮਝਾਉਣ ਵਿੱਚ ਮਦਦ ਕਰ ਸਕਦੇ ਹਾਂ ਕਿ ਕੁਝ ਡਿਜੀਟਲ ਜਾਣਕਾਰੀ ਦੂਜੀਆਂ ਦੇ ਮੁਕਾਬਲੇ ਵਧੇਰ ਭਰੋਸੇਯੋਗ ਹੁੰਦੀ ਹੈ। Wikipedia ਵਰਗੀਆਂ ਸਾਈਟਾਂ ਸ਼ੁਰੂਆਤ ਲਈ ਸ਼ਾਨਦਾਰ ਹਨ, (ਨੌਜਵਾਨ ਪਾਠਕਾਂ ਲਈ Wikipedia ਸਧਾਰਨ ਅੰਗਰੇਜ਼ੀ ਵਾਲੇ ਸੰਸਕਰਨ ਵਿੱਚ ਉਪਲਬਧ ਹੈ) ਅਤੇ ਬੱਚੇ ਉੱਥੋਂ ਵਧੇਰੇ ਪ੍ਰਮਾਣਿਤ ਸਰੋਤਾਂ ਤੋਂ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


ਡਿਜੀਟਲ ਉਤਸੁਕਤਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਹਿੱਸਾ ਖੋਜ ਇੰਜਣਾਂ ਤੋਂ ਇਲਾਵਾ ਵਿਸ਼ੇਸ਼ ਐਪਾਂ ਅਤੇ ਵੈੱਬਸਾਈਟਾਂ ਦੀ ਪਛਾਣ ਕਰਨ ਵਿੱਚ ਮਦਦ ਕਰਨਾ ਹੈ ਜੋ ਸਾਡੇ ਬੱਚੇ ਦੀਆਂ ਰੁਚੀਆਂ ਦੇ ਅਨੁਕੂਲ ਹੁੰਦੀਆਂ ਹਨ। ਜਿਵੇਂ ਅਸੀਂ ਨੌਜਵਾਨ ਪਾਠਕਾਂ ਨੂੰ ਨਵੀਆਂ ਕਿਤਾਬਾਂ ਦੀ ਸਿਫ਼ਾਰਸ਼ ਕਰਦੇ ਹਾਂ, ਉਸੇ ਤਰ੍ਹਾਂ ਸਹਾਇਕ ਬਾਲਗਾਂ ਨੂੰ ਵੀ ਸਾਡੇ ਬੱਚਿਆਂ ਨੂੰ ਆਪਣੇ ਡਿਜੀਟਲ ਸ਼ੌਂਕ ਦਾ ਵਿਸਤਾਰ ਕਰਨ ਵਿੱਚ ਮਦਦ ਲਈ ਵਧੀਆ ਐਪਾਂ ਅਤੇ ਵੈੱਬਸਾਈਟਾਂ ਦੀ ਸਿਫ਼ਾਰਸ਼ ਕਰਨੀ ਚਾਹੀਦੀ ਹੈ। ਜਦੋਂ ਮੇਰੇ ਪੁੱਤਰ ਨੇ ਪੁਲਾੜ ਵਿੱਚ ਖ਼ਾਸ ਦਿਲਚਸਪੀ ਦਿਖਾਈ, ਤਾਂ ਮੈਂ ਉਸਦੀ ਹੋਰ ਸਿੱਖਣ ਵਿੱਚ ਮਦਦ ਕਰਨ ਲਈ ਉਸਨੂੰ Sky Guide ਵਰਗੀ ਐਪ ਨੂੰ ਵਰਤ ਕੇ ਦੇਖਣ ਦੀ ਸਿਫ਼ਾਰਸ਼ ਕੀਤੀ। ਫ਼ੋਨ ਨੂੰ ਅਕਾਸ਼ ਵੱਲ ਕਰਕੇ, ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਸਾਡੇ ਘਰ ਦੇ ਉਪਰਲੀ ਚਮਕਦਾਰ ਰੌਸ਼ਨੀ ਅਸਲ ਵਿੱਚ ਸ਼ੁੱਕਰ ਗ੍ਰਹਿ ਹੈ ਅਤੇ ਇਹ 162 ਮਿਲੀਅਨ ਮੀਲ ਦੂਰ ਹੈ। ਅਸੀਂ Wikipedia 'ਤੇ ਧਰਤੀ ਦੇ ਘੇਰੇ (ਲਗਭਗ 25,000 ਮੀਲ) ਨੂੰ ਵੇਖ ਸਕਦੇ ਹਾਂ ਅਤੇ ਫਿਰ ਇਹ ਗਿਣਤੀ ਕਰ ਸਕਦੇ ਹਾਂ ਕਿ 162 ਮਿਲੀਅਨ ਮੀਲ ਧਰਤੀ ਦੇ ਲਗਭਗ 6,500 ਵਾਰ ਆਲੇ-ਦੁਆਲੇ ਘੁੰਮਣ ਬਰਾਬਰ ਹੈ। ਅਸੀਂ ਪ੍ਰਕਾਸ਼ ਦੀ ਗਤੀ (ਲਗਭਗ 300,000 ਕਿਲੋਮੀਟਰ ਪ੍ਰਤੀ ਸਕਿੰਟ) ਪ੍ਰਾਪਤ ਕਰਨ ਲਈ Wolfram Alpha ਐਪ ਦੀ ਵਰਤੋਂ ਕਰ ਸਕਦੇ ਹਾਂ ਅਤੇ ਇਹ ਪਤਾ ਲਗਾ ਸਕਦੇ ਹਾਂ ਕਿ ਜਿਹੜਾ ਪ੍ਰਕਾਸ਼ ਸਾਨੂੰ ਦਿਖਾਈ ਦੇ ਰਿਹਾ ਹੈ, ਉਸਨੂੰ ਸਾਡੀਆਂ ਅੱਖਾਂ ਤੱਕ ਪਹੁੰਚਣ ਤੋਂ ਪਹਿਲਾਂ ਸ਼ੁੱਕਰ ਤੋਂ ਸਾਡੇ ਤੱਕ ਯਾਤਰਾ ਕਰਨ ਲਈ ਲਗਭਗ 15 ਮਿੰਟ ਦਾ ਸਮਾਂ ਲੱਗੇਗਾ।


ਅੰਤ ਵਿੱਚ, ਆਓ ਇਹ ਯਾਦ ਰੱਖੀਏ ਕਿ ਡਿਜੀਟਲ ਦੁਨੀਆ ਵਿੱਚ ਉਤਸੁਕਤਾ ਨੂੰ ਉਤਸ਼ਾਹਿਤ ਕਰਨਾ ਸਿਰਫ਼ ਜਾਣਕਾਰੀ ਨਾਲ ਜੁੜਨ ਬਾਰੇ ਨਹੀਂ ਹੈ, ਬਲਕਿ ਹੋਰ ਲੋਕਾਂ ਨਾਲ ਜੁੜਨਾ ਹੈ। ਜੇ ਕੋਈ ਖ਼ਾਸ ਸਵਾਲ ਜਾਂ ਦਿਲਚਸਪੀ ਦਾ ਵਿਸ਼ਾ ਹੈ ਤਾਂ ਤੁਸੀਂ ਇਹ ਦੇਖਣ ਲਈ ਕਿ ਸਾਡੇ ਨੈੱਟਵਰਕ ਦੇ ਹੋਰ ਲੋਕਾਂ ਦਾ ਕੀ ਕਹਿਣਾ ਹੈ, ਤੁਸੀਂ Facebook ਜਾਂ ਕਿਸੇ ਭਾਈਚਾਰਕ ਐਪ 'ਤੇ ਸਵਾਲ ਪੋਸਟ ਕਰਨ ਦੀ ਤਰਤੀਬ ਬਣਾ ਸਕਦੇ ਹੋ। ਰਚਨਾਤਮਕਤਾ ਅਤੇ ਸਿੱਖਣ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਟੈਕਨਾਲੋਜੀ ਦੀ ਵਰਤੋਂ ਦੀ ਤਰਤੀਬ ਬਣਾਉਣਾ ਸਾਡੇ ਬੱਚਿਆਂ ਨੂੰ ਅਜਿਹੀ ਦੁਨੀਆਂ ਵਿੱਚ ਸਫਲ ਹੋਣ ਲਈ ਤਿਆਰ ਕਰਦਾ ਹੈ ਜਿੱਥੇ ਜਾਣਕਾਰੀ ਦੇ ਜਵਾਬ ਲੱਭਣ ਦੀ ਯੋਗਤਾ ਜੀਵਨ ਦੇ ਸਭ ਤੋਂ ਮਹੱਤਵਪੂਰਨ ਹੁਨਰਾਂ ਵਿੱਚੋਂ ਇੱਕ ਹੈ। ਇੱਥੋਂ ਤੱਕ ਕਿ ਡਿਜੀਟਲ ਟੂਲਾਂ ਦੀ ਵਰਤੋਂ ਕਰਕੇ ਸਵਾਲਾਂ ਦੇ ਜਵਾਬ ਦੇਣ ਦੀ ਕਦੀ-ਕਦੀ ਤਰਤੀਬ ਬਣਾਉਣਾ ਬੱਚਿਆਂ ਨੂੰ ਆਪਣੇ ਡਿਜੀਟਲ ਡਿਵਾਈਸਾਂ ਨੂੰ ਸਿਰਫ਼ ਮਨੋਰੰਜਨ ਦੇ ਟੂਲਾਂ ਦੀ ਬਜਾਏ ਸਿੱਖਣ ਦੇ ਟੂਲਾਂ ਵਜੋਂ ਦੇਖਣ ਵਿੱਚ ਮਦਦ ਕਰਨ ਲਈ ਢੁਕਵਾਂ ਹੈ।

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ