ਆਪਣੇ ਬੱਚਿਆਂ ਨਾਲ ਖੁੱਲ੍ਹੀ ਅਤੇ ਨਿਰੰਤਰ ਗੱਲਬਾਤ ਕਰਨਾ ਡਿਜੀਟਲ ਤੰਦਰੁਸਤੀ ਦੇ ਵਿਕਾਸ ਦਾ ਮਹੱਤਵਪੂਰਨ ਹਿੱਸਾ ਹੈ। ਆਨਲਾਈਨ ਸੁਰੱਖਿਆ ਉਸ ਗੱਲਬਾਤ ਦਾ ਇੱਕ ਮਹੱਤਵਪੂਰਨ ਹਿੱਸਾ ਹੋਣੀ ਚਾਹੀਦੀ ਹੈ, ਪਰ ਸਾਨੂੰ ਸਿਰਫ਼ ਸੁਰੱਖਿਆ ਜੀ ਨਹੀਂ, ਬਲਕਿ ਡਿਜੀਟਲ ਤੰਦਰੁਸਤੀ ਦੇ ਸਾਰੇ ਹਿੱਸਿਆਂ ਨੂੰ ਸ਼ਾਮਲ ਕਰਨ ਲਈ ਆਪਣੀਆਂ ਗੱਲਾਂਬਾਤਾਂ ਨੂੰ ਵਿਆਪਕ ਬਣਾਉਣ ਦੀ ਲੋੜ ਹੈ। ਇਸ ਵਿੱਚ ਸਾਡੇ ਵੱਲੋਂ ਆਪਣੇ ਜੀਵਨ ਨੂੰ ਸਮਰੱਥ ਬਣਾਉਣ ਅਤੇ ਆਪਣੇ ਭਾਈਚਾਰਿਆਂ ਨੂੰ ਬਿਹਤਰ ਬਣਾਉਣ ਲਈ ਟੈਕਨਾਲੋਜੀ ਨੂੰ ਵਰਤਣ ਦੇ ਤਰੀਕੇ ਬਾਰੇ ਗੱਲਬਾਤ ਕਰਨਾ ਸ਼ਾਮਲ ਹੈ। ਇਸ ਵਿੱਚ ਦੋਸਤਾਂ ਅਤੇ ਪਰਿਵਾਰ ਨਾਲ ਵਧੀਆ ਰਿਸ਼ਤੇ ਬਣਾਉਣ ਲਈ ਟੈਕਨਾਲੋਜੀ ਦੀ ਵਰਤੋਂ ਕਰਨ ਦੇ ਨਾਲ-ਨਾਲ ਨਵੀਆਂ ਚੀਜ਼ਾਂ ਸਿੱਖਣ ਅਤੇ ਚੰਗੇ ਫੈਸਲੇ ਲੈਣ ਲਈ ਜਾਣਕਾਰੀ ਦੇ ਸਹੀ ਸਰੋਤਾਂ ਨੂੰ ਜਲਦੀ ਲੱਭਣ ਸਕਣ ਬਾਰੇ ਗੱਲ ਕਰਨਾ ਸ਼ਾਮਲ ਹੈ। ਇਹ ਸਾਡੀਆਂ ਆਨਲਾਈਨ ਅਤੇ ਆਫ਼ਲਾਈਨ ਗਤੀਵਿਧੀਆਂ ਦਾ ਉਚਿਤ ਢੰਗ ਨਾਲ ਸੰਤੁਲਨ ਬਣਾ ਕੇ ਰੱਖਣ ਬਾਰੇ ਹੈ।
ਡਿਜੀਟਲ ਨਾਗਰਿਕਤਾ ਗਠਜੋੜ ਨੇ ਸਿਹਤਮੰਦ ਡਿਜੀਟਲ ਨਾਗਰਿਕਾਂ ਦੀਆਂ 5 ਸਮਰੱਥਾਵਾਂ ਦੀ ਪਛਾਣ ਕੀਤੀ ਹੈ, ਜਿਸ ਬਾਰੇ ਸਾਨੂੰ ਆਪਣੇ ਘਰਾਂ ਅਤੇ ਸਕੂਲਾਂ ਵਿੱਚ ਸਿਖਾਉਣਾ ਚਾਹੀਦਾ ਹੈ। ਸਮਰੱਥਾਵਾਂ ਸਾਡੇ ਬੱਚਿਆ ਨੂੰ ਉਨ੍ਹਾਂ ਦੀ ਟੈਕਨਾਲੋਜੀ ਵਰਤੋਂ ਵਿੱਚ ਸੰਤੁਲਿਤ, ਸੂਚਿਤ, ਸੰਮਿਲਿਤ, ਜੁੜੇ ਅਤੇ ਸੁਚੇਤ ਰਹਿਣ ਵਿੱਚ ਮਦਦ ਕਰਨ 'ਤੇ ਧਿਆਨ ਦਿੰਦੀਆਂ ਹਨ। ਆਪਣੇ ਪਰਿਵਾਰ ਦੇ ਡਿਜੀਟਲ ਸੱਭਿਆਚਾਰ ਬਾਰੇ ਸੋਚਣ ਦੌਰਾਨ, ਇਹ ਜ਼ਰੂਰੀ ਹੈ ਕਿ ਬੱਚੇ ਗੱਲਬਾਤ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਨੂੰ ਖੁਦ ਦੇ ਡਿਜੀਟਲ ਅਨੁਭਵਾਂ ਦੱਸਣ ਦਾ ਮੌਕਾ ਦਿੱਤਾ ਜਾਵੇ। ਇਸ ਬਾਰੇ ਗੱਲ ਕਰੋ ਕਿ ਇੱਕ ਪ੍ਰਭਾਵੀ ਡਿਜੀਟਲ ਨਾਗਰਿਕ ਹੋਣ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨਾ ਕਿਉਂ ਮਹੱਤਵਪੂਰਨ ਹੈ। ਆਭਾਸੀ ਦੁਨੀਆ ਵਿੱਚ ਉਨ੍ਹਾਂ ਦੇ ਵਿਹਾਰ ਦੇ ਅਧਾਰ 'ਤੇ ਉਹ ਆਪਣੇ ਜੀਵਨ ਅਤੇ ਦੂਜਿਆਂ ਦੇ ਜੀਵਨ ਵਿੱਚ ਜੋ ਫ਼ਰਕ ਲਿਆ ਸਕਦੇ ਹਨ, ਉਹ ਦੇਖਣ ਵਿੱਚ ਉਨ੍ਹਾਂ ਦੀ ਸਹਾਇਤਾ ਕਰੋ।
ਇੱਕ ਪਰਿਵਾਰ ਦੇ ਟੈਕਨਾਲੋਜੀ ਸੱਭਿਆਚਾਰ ਨੂੰ ਬਦਲਣਾ ਇੱਕ ਵਾਰ ਗੱਲਬਾਤ ਕਰਨ ਨਾਲ ਸੰਭਵ ਨਹੀਂ ਹੁੰਦਾ ਹੈ, ਪਰ ਲਗਤਾਰ ਗੱਲਬਾਤ ਕਰਕੇ ਹੋ ਸਕਦਾ ਹੈ। ਤੁਹਾਡੀ ਸ਼ੁਰੂਆਤ ਕਰਨ ਵਿੱਚ ਮਦਦ ਕਰਨ, ਤੁਹਾਡੀ ਖੁਦ ਦੀ ਗੱਲਬਾਤ ਸ਼ੁਰੂ ਕਰਨ ਵਿੱਚ ਮਦਦ ਲਈ, 5 ਡਿਜੀਟਲ ਨਾਗਰਿਕਤਾ ਸਮਰੱਥਾਵਾਂ ਨਾਲ ਇਕਸਾਰ ਕੀਤੇ ਇਹ ਕੁਝ ਗੱਲਬਾਤ ਅਰੰਭਕ ਦਿੱਤੇ ਗਏ ਹਨ;
ਸੰਤੁਲਿਤ
- ਅਜਿਹੀਆਂ ਕਿਹੜੀਆਂ ਚੀਜ਼ਾਂ ਹਨ ਜੋ ਤੁਹਾਡੇ ਲਈ ਆਪਣੀਆਂ ਕੁਝ ਖ਼ਾਸ ਐਪਾਂ ਦੀ ਵਰਤੋਂ ਕਰਨ ਨੂੰ ਰੋਕਣਾ ਮੁਸ਼ਕਲ ਬਣਾਉਂਦੀਆਂ ਹਨ?
- ਕੀ ਕੁਝ ਅਜਿਹੀਆਂ ਸਥਿਤੀਆਂ ਵੀ ਆਉਂਦੀਆਂ ਹਨ, ਜਦੋਂ ਕੋਈ ਖਾਸ ਡਿਜੀਟਲ ਗਤੀਵਿਧੀ ਤੁਹਾਨੂੰ ਅਜਿਹੀਆਂ ਚੀਜ਼ਾਂ ਕਰਨ ਤੋਂ ਰੋਕਦੀ ਹੈ, ਜੋ ਤੁਹਾਡੇ ਲਈ ਮਹੱਤਵਪੂਰਨ ਹਨ?
- ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਦਾ ਹੈ ਕਿ ਟੈਕਨਾਲੋਜੀ ਦੀ ਵਰਤੋਂ ਤੋਂ ਬ੍ਰੇਕ ਲੈਣ ਦਾ ਸਮਾਂ ਆ ਗਿਆ ਹੈ?
- ਸਾਡੇ ਦਿਨ ਵਿੱਚ ਉਹ ਕਿਹੜੇ ਸਮੇਂ ਹੋਣੇ ਚਾਹੀਦੇ ਹਨ, ਜਦੋਂ ਸਾਨੂੰ ਡਿਵਾਈਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ?
- ਤੁਸੀਂ ਇਹ ਕਿਵੇਂ ਨਿਰਧਾਰਤ ਕਰਦੇ ਹੋ ਕਿ ਕਿਹੜੀਆਂ ਐਪਾਂ ਜਾਂ ਡਿਜੀਟਲ ਗਤੀਵਿਧੀਆਂ ਨੂੰ ਸਮਾਂ ਦੇਣਾ ਚਾਹੀਦਾ ਹੈ?
ਸੂਚਿਤ
- ਅਜਿਹੀ ਕਿਹੜੀ ਨਵੀ ਚੀਜ਼ ਹੈ ਜੋ ਤੁਸੀਂ ਹਾਲ ਹੀ ਵਿੱਚ ਆਨਲਾਈਨ ਸਿੱਖੀ ਹੈ?
- ਜਦੋਂ ਤੁਸੀਂ ਕੋਈ ਨਵੀਂ ਚੀਜ਼ ਸਿੱਖਣਾ ਚਾਹੁੰਦੇ ਹੋ, ਤਾਂ ਆਨਲਾਈਨ ਦੇਖਣ ਵਾਸਤੇ ਤੁਹਾਡੀਆਂ ਮਨਪਸੰਦ ਥਾਵਾਂ ਕਿਹੜੀਆਂ ਹਨ?
- ਸਾਨੂੰ ਆਨਲਾਈਨ ਮਿਲਣ ਵਾਲੀ ਗੁੰਮਰਾਹਕੁੰਨ ਜਾਂ ਗਲਤ ਜਾਣਕਾਰੀ ਦੀ ਪਛਾਣ ਨਾ ਕਰ ਸਕਣ ਦੇ ਕੀ ਜੋਖਮ ਹਨ?
- ਕਿਸੇ ਵੱਲੋਂ ਗਲਤ ਜਾਣਕਾਰੀ ਸਾਂਝੀ ਕਰਨ 'ਤੇ ਤੁਸੀਂ ਉਸਦਾ ਕਿਵੇਂ ਜਵਾਬ ਦੇ ਸਕਦੇ ਹੋ?
- ਜੇ ਤੁਸੀਂ ਕੋਈ ਸਾਂਝੀ ਕਰਦੇ ਹੋ ਅਤੇ ਤੁਹਾਨੂੰ ਫਿਰ ਪਤਾ ਲੱਗਦਾ ਹੈ ਕਿ ਇਸ ਸਹੀ ਨਹੀਂ ਸੀ, ਤਾਂ ਤੁਹਾਨੂੰ ਇਸ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ?
ਸੰਮਿਲਿਤ
- ਕੀ ਤੁਹਾਨੂੰ ਤੁਹਾਡੇ ਆਨਲਾਈਨ ਲਿਖੀ ਜਾਂ ਕਹੀ ਗਈ ਕਿਸੇ ਚੀਜ਼ ਦਾ ਪਛਤਾਵਾ ਹੋਇਆ ਹੈ?
- ਕੀ ਤੁਸੀਂ ਕਦੇ ਕਿਸੇ ਅਜਿਹੇ ਵਿਅਕਤੀ ਨੂੰ, ਜਿਸਦੀ ਤੁਸੀਂ ਕਦਰ ਕਰਦੇ ਹੋ, ਆਨਲਾਈਨ ਕੁਝ ਅਜਿਹਾ ਕਰਦੇ ਜਾਂ ਕਹਿੰਦੇ ਦੇਖਿਆ ਹੈ, ਜਿਸਨੇ ਤੁਹਾਨੂੰ ਨਿਰਾਸ਼ ਕੀਤਾ?
- ਕੀ ਤੁਹਾਨੂੰ ਲੱਗਦਾ ਹੈ ਕਿ ਆਨਲਾਈਨ ਜਾਂ ਵਿਅਕਤੀਗਤ ਤੌਰ 'ਤੇ ਕਿਸੇ ਦਾ ਅਪਮਾਨ ਕਰਨਾ ਅਸਾਨ ਹੈ?
- ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਤੋਂ ਕੁਝ ਸਿੱਖਿਆ ਹੈ ਜੋ ਤੁਹਾਡੇ ਨਾਲ ਸਹਿਮਤ ਨਹੀਂ ਸੀ?
- ਕੀ ਤੁਹਾਨੂੰ ਕਦੀ ਆਨਲਾਈਨ ਛੱਡਿਆ ਹੋਇਆ ਜਾਂ ਅਸਵੀਕਾਰ ਕੀਤਾ ਹੋਇਆ ਮਹਿਸੂਸ ਹੋਇਆ ਹੈ?
ਜੁੜਿਆ ਹੋਇਆ
- ਕੀ ਤੁਹਾਨੂੰ ਕਦੀ ਕਿਸੇ ਹੋਰ ਵਿਅਕਤੀ ਦੀ ਆਨਲਾਈਨ ਮਦਦ ਕਰਨ ਦਾ ਮੌਕਾ ਮਿਲਿਆ ਹੈ?
- ਜੇ ਤੁਸੀਂ ਆਪਣੇ ਸਕੂਲ ਵਿੱਚ ਕੋਈ ਇੱਕ ਸਮੱਸਿਆ ਨੂੰ ਹੱਲ ਕਰ ਸਕੋ, ਤਾਂ ਉਹ ਕੀ ਹੋਵੇਗੀ?
- ਤੁਸੀਂ ਉਸ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਵਾਸਤੇ ਉਸ ਟੈਕਨਾਲੋਜੀ ਦੀ ਵਰਤੋਂ ਕਿਵੇਂ ਕਰੋਗੇ?
- ਜੇ ਤੁਸੀਂ ਕੋਈ ਅਜਿਹੀ ਨਵੀਂ ਐਪ ਬਣਾ ਸਕੋ, ਜੋ ਦੁਨੀਆਂ ਬਿਹਤਰ ਬਣਾਏ, ਤਾਂ ਉਹ ਕਿਹੜੀ ਐਪ ਹੋਵੇਗੀ?
- ਤੁਸੀਂ ਪਰਿਵਾਰਕ ਯਾਦਾਂ ਅਤੇ ਸਟੋਰੀਆਂ ਨੂੰ ਕੈਪਚਰ ਕਰਨ ਵਿੱਚ ਮਦਦ ਲਈ ਟੈਕਨਾਲੋਜੀ ਦੀ ਵਰਤੋਂ ਕਿਵੇਂ ਕਰ ਸਕਦੇ ਹੋ?
ਸੁਚੇਤਨਾ
- ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਕਿਸੇ ਹੋਰ ਵਿਅਕਤੀ ਨਾਲ ਆਨਲਾਈਨ ਮਾੜਾ ਵਤੀਰਾ ਕਰਦੇ ਦੇਖਦੇ ਹੋ, ਤਾਂ ਤੁਸੀਂ ਕੀ ਕਰੋਗੇ?
- ਅਜਿਹੇ ਕਿਹੜੇ ਚਿਤਾਵਨੀ ਦੇ ਚਿੰਨ੍ਹ ਹਨ ਜੋ ਇਹ ਦੱਸ ਸਕਣ ਕਿ ਵੈੱਬਸਾਈਟ ਜਾਂ ਸੈਪ ਅਸੁਰੱਖਿਅਤ ਹੋ ਸਕਦੀ ਹੈ?
- ਜੇ ਕੋਈ ਵਿਅਕਤੀ ਤੁਹਾਨੂੰ ਅਨਾਲਾਈਨ ਕੁਝ ਅਜਿਹਾ ਕਰਨ ਲਈ ਕਿਹਾ ਸੀ, ਜਿਸ ਨਾਲ ਤੁਸੀਂ ਅਸਹਿਜ ਮਹਿਸੂਸ ਕੀਤਾ, ਤਾਂ ਤੁਸੀਂ ਕੀ ਕਰੋਗੇ?
- ਜੇ ਤੁਹਾਨੂੰ ਆਨਲਾਈਨ ਵਾਪਰੀ ਕਿਸੇ ਚੀਜ਼ ਬਾਰੇ ਚਿੰਤਾ ਹੈ, ਤਾਂ ਤੁਸੀਂ ਇਸ ਬਾਰੇ ਕਿਸ ਨਾਲ ਸਹਿਜ ਹੋ ਕੇ ਗੱਲ ਕਰੋਗੇ?
- ਅਜਿਹੀਆਂ ਕਿਹੜੀਆਂ ਚੀਜ਼ਾਂ ਹਨ ਜੋ ਸਾਨੂੰ ਇੱਕ ਪਰਿਵਾਰ ਵਜੋਂ ਆਨਲਾਈਨ ਸੁਰੱਖਿਅਤ ਰਹਿਣ ਕਰਨੀ ਚਾਹੀਦੀਆਂ ਹਨ?