ਆਪਣੇ ਅੱਲ੍ਹੜ ਬੱਚੇ ਨਾਲ ਪਾਰਟਨਰਸ਼ਿਪ ਕਰਨਾ: ਮਾਂ-ਪਿਓ ਨੂੰ ਉਮਰ ਪ੍ਰਤੀਨਿਧਤਾ ਅਤੇ ਆਨਲਾਈਨ ਸੁਰੱਖਿਆ ਬਾਰੇ ਕਿਹੜੀਆਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ

ਡਾ. ਐਨ-ਲੂਈਸ ਲੌਕਹਾਰਟ

21 ਅਪ੍ਰੈਲ 2025

Smiling adult with a young teenager looking over her shoulder at something on a phone and laughing.

ਇੱਕ ਬਾਲ ਮਨੋਵਿਗਿਆਨੀ, ਮਾਂ-ਪਿਓ ਸਿੱਖਿਅਕ ਅਤੇ ਦੋ ਬੱਚਿਆਂ ਦੀ ਮਾਂ ਹੋਣ ਵਜੋਂ, ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਸਾਡੇ ਅੱਲ੍ਹੜ ਬੱਚੇ ਆਨਲਾਈਨ ਕੀ ਕੁਝ ਕਰ ਰਹੇ ਹਨ, ਇਸ 'ਤੇ ਨਜ਼ਰ ਰੱਖਣਾ ਕਿੰਨਾ ਮੁਸ਼ਕਲ ਕੰਮ ਹੋ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਉਮਰ-ਅਨੁਕੂਲ ਅਨੁਭਵ, ਐਕਸਪਲੋਰ ਕਰਨ ਦੀ ਆਜ਼ਾਦੀ ਅਤੇ ਜੋਖਮਾਂ ਤੋਂ ਸੁਰੱਖਿਆ ਮਿਲੇ - ਇਹ ਸਭ ਕੁਝ ਇੱਕੋ ਸਮੇਂ ਵਿੱਚ ਪ੍ਰਾਪਤ ਹੋਵੇ। ਇਹ ਬਹੁਤ ਨਾਜ਼ੁਕ ਸੰਤੁਲਨ ਹੈ, ਪਰ ਚੰਗੀ ਖ਼ਬਰ ਇਹ ਹੈ ਕਿ ਅਸੀਂ ਇਹ ਕੰਮ ਇਕੱਲੇ ਨਹੀਂ ਕਰਦੇ। Meta ਅੱਲ੍ਹੜ ਬੱਚਿਆਂ ਲਈ ਸੁਰੱਖਿਅਤ ਡਿਜੀਟਲ ਸਥਾਨ ਬਣਾਉਣ ਲਈ ਆਪਣੇ ਟੂਲਾਂ ਨੂੰ ਨਿਰੰਤਰ ਅੱਪਡੇਟ ਕਰਦਾ ਰਹਿੰਦਾ ਹੈ, ਅਤੇ ਮਾਂ-ਪਿਓ ਇਸ ਪ੍ਰਕਿਰਿਆ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਅੱਪਡੇਟਾਂ ਬਾਰੇ ਤੁਹਾਨੂੰ ਕਿਹੜੀ ਜਾਣਕਾਰੀ ਹੋਣੀ ਚਾਹੀਦੀ ਹੈ ਉਸ ਬਾਰੇ ਇੱਥੇ ਦੱਸਿਆ ਗਿਆ ਹੈ ਅਤੇ ਤੁਸੀਂ ਆਪਣੇ ਅੱਲ੍ਹੜ ਬੱਚੇ ਨਾਲ ਇਸ ਬਾਰੇ ਕਿਵੇਂ ਗੱਲ ਕਰ ਸਕਦੇ ਹੋ ਕਿ ਉਮਰ ਪੁਸ਼ਟੀਕਰਨ ਮਹੱਤਵਪੂਰਨ ਕਿਉਂ ਹੈ — ਬਿਨਾਂ ਇਹ ਮਹਿਸੂਸ ਕਰਵਾਏ ਕਿ ਤੁਸੀਂ ਭਾਸ਼ਣ ਦੇ ਰਹੇ ਹੋ।

ਗੁਪਤ ਰੱਖਣ ਦੀ ਬਜਾਏ ਖੁੱਲ੍ਹ ਕੇ ਗੱਲ ਕਰਨ ਨੂੰ ਉਤਸ਼ਾਹਿਤ ਕਰਨਾ

ਮੈਂ ਸਮਝ ਗਿਆ/ਗਈ। ਜਦੋਂ ਮੈਂ ਅੱਲ੍ਹੜ ਉਮਰ ਦੀ ਸੀ, ਮੈਂ ਆਪਣੀ ਮਾਂ ਤੋਂ ਕੁਝ ਗੱਲਾਂ ਨੂੰ ਲੁਕਾਉਂਦੀ ਸੀ ਕਿਉਂਕਿ ਮੈਨੂੰ ਡਰ ਸੀ ਉਹ ਮੇਰੇ ਬਾਰੇ ਰਾਏ ਬਣਾਉਣਗੇ ਜਾਂ ਮੈਨੂੰ ਸਜ਼ਾ ਦੇਣਗੇ। ਮੈਂ ਆਪਣੇ ਅੱਲ੍ਹੜ ਬੱਚਿਆਂ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਚਾਹੁੰਦੀ। ਇਸ ਕਰਕੇ ਮੈਂ ਇੱਕ ਅਜਿਹਾ ਮਾਹੌਲ ਬਣਾਉਣ ਲਈ ਸਖ਼ਤ ਮਿਹਨਤ ਕਰਦੀ ਹਾਂ, ਜਿੱਥੇ ਉਹ ਮੇਰੇ ਕੋਲ ਆ ਕੇ ਖੁੱਲ੍ਹ ਕੇ ਗੱਲ ਕਰਨ ਵਿੱਚ ਸਹਿਜ ਮਹਿਸੂਸ ਕਰਨ — ਇੱਥੋਂ ਤੱਕ ਕਿ ਸੋਸ਼ਲ ਮੀਡੀਆ, ਗੋਪਨੀਯਤਾ ਅਤੇ ਆਨਲਾਈਨ ਸੁਰੱਖਿਆ ਵਰਗੇ ਮੁਸ਼ਕਲ ਵਿਸ਼ਿਆਂ ਬਾਰੇ ਵੀ।

ਉਦਾਹਰਨ ਲਈ, ਜਦੋਂ ਮੇਰਾ ਅੱਲ੍ਹੜ ਬੱਚਾ ਕਿਸੇ ਨਵੀਂ ਐਪ ਲਈ ਸਾਈਨ ਅੱਪ ਕਰਨਾ ਚਾਹੁੰਦਾ ਸੀ, ਤਾਂ ਅਸੀਂ ਇਕੱਠੇ ਬੈਠ ਕੇ ਸੈਟਿੰਗਾਂ ਦੀ ਜਾਂਚ ਕੀਤੀ ਸੀ। ਮੈਂ ਉਨ੍ਹਾਂ ਨੂੰ ਗੋਪਨੀਯਤਾ ਕੰਟਰੋਲਾਂ ਨੂੰ ਵਿਵਸਥਿਤ ਕਰਨ ਦੀ ਅਤੇ ਮੈਨੂੰ ਇਹ ਸਮਝਾਉਣ ਦੀ ਜ਼ਿੰਮੇਵਾਰੀ ਦਿੱਤੀ ਕਿ ਉਹ ਐਪ ਦੀ ਵਰਤੋਂ ਕਿਵੇਂ ਕਰਨਗੇ। ਆਪਣੇ ਆਪ ਨਿਯਮ ਬਣਾਉਣ ਦੀ ਬਜਾਏ, ਮੈਂ ਪਹਿਲਾਂ ਉਨ੍ਹਾਂ ਦੇ ਵਿਚਾਰਾਂ ਬਾਰੇ ਜਾਣਨ ਲਈ ਉਨ੍ਹਾਂ ਨੂੰ ਪੁੱਛਿਆ, "ਤੁਹਾਨੂੰ ਕੀ ਲੱਗਦਾ ਹੈ ਕਿ ਕੀ ਗਲਤ ਹੋ ਸਕਦਾ ਹੈ?" ਅਸੀਂ ਇਸ ਗੱਲ ਨੂੰ ਕਿਵੇਂ ਯਕੀਨੀ ਬਣਾ ਸਕਦੇ ਹਾਂ ਕਿ ਤੁਸੀਂ ਸੁਰੱਖਿਅਤ ਹੋ?" ਇਸ ਨਾਲ "ਮਾਂ ਮੇਰੇ 'ਤੇ ਹੁਕਮ ਚਲਾ ਰਹੇ ਹਨ" ਦੀ ਭਾਵਨਾ ਬਦਲ ਕੇ ਇਹ ਹੋ ਗਈ ਕਿ "ਅਸੀਂ ਇੱਕ ਟੀਮ ਵਜੋਂ ਕੰਮ ਕਰ ਰਹੇ ਹਾਂ।"

ਉਮਰ ਕਿਉਂ ਮਹੱਤਵਪੂਰਨ ਹੈ

ਅੱਲ੍ਹੜਪੁਣੇ ਦੀ ਅਵਸਥਾ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਬੱਚੇ ਬਹੁਤ ਕੁਝ ਸਿੱਖ ਕੇ ਵਧਦੇ ਹਨ ਅਤੇ ਬਹੁਤ ਸਾਰੀਆਂ ਤਬਦੀਲੀਆਂ ਵਿੱਚੋਂ ਲੰਘਦੇ ਹਨ। ਇੱਕ ਦਿਨ ਉਹ ਐਨੀਮੇਟਡ ਫ਼ਿਲਮਾਂ ਦੇਖ ਰਹੇ ਹੁੰਦੇ ਹਨ ਅਤੇ ਅਗਲੇ ਹੀ ਦਿਨ ਉਹ ਆਨਲਾਈਨ ਸਮਾਜਿਕ ਮੁੱਦਿਆਂ 'ਤੇ ਬਹਿਸ ਕਰ ਰਹੇ ਹੁੰਦੇ ਹਨ। ਡਿਜ਼ੀਟਲ ਸਪੇਸ ਨੂੰ ਅੱਲ੍ਹੜ ਬੱਚਿਆਂ ਦੀ ਵੱਧਦੀ ਉਮਰ ਮੁਤਾਬਕ ਵਿਕਸਤ ਹੋਣਾ ਚਾਹੀਦਾ ਹੈ - ਉਨ੍ਹਾਂ ਨੂੰ ਅਜਿਹੀ ਸਮੱਗਰੀ, ਫ਼ੀਚਰਾਂ ਅਤੇ ਇੰਟਰੈਕਸ਼ਨਾਂ ਦੀ ਐਕਸੈਸ ਦੇਣੀ ਚਾਹੀਦੀ ਹੈ, ਜੋ ਉਨ੍ਹਾਂ ਦੀ ਉਮਰ ਅਤੇ ਮੈਚਿਓਰਿਟੀ ਦੇ ਪੱਧਰ ਦੇ ਮੁਤਾਬਕ ਢੁਕਵੀਆਂ ਹੋਣ।

Meta ਨੇ ਉਮਰ ਨੂੰ ਯਕੀਨੀ ਬਣਾਉਣ ਵਾਲੇ ਉਪਾਅ ਇਸ ਲਈ ਡਿਜ਼ਾਈਨ ਕੀਤੇ ਹਨ:

  • ਨੌਜਵਾਨ ਯੂਜ਼ਰਾਂ ਨੂੰ ਅਜਿਹੀ ਸਮੱਗਰੀ ਤੋਂ ਸੁਰੱਖਿਅਤ ਰੱਖਣਾ ਜੋ ਉਨ੍ਹਾਂ ਦੇ ਉਮਰ ਗਰੁੱਪ ਲਈ ਢੁਕਵੀਂ ਨਹੀਂ ਹੈ।
  • ਇਹ ਪੱਕਾ ਕਰਨਾ ਕਿ ਅੱਲ੍ਹੜ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਅਨੁਭਵ ਪ੍ਰਾਪਤ ਹੋਵੇ, ਇਸਦੇ ਨਾਲ ਹੀ ਸਹੀ ਗੋਪਨੀਯਤਾ ਸੈਟਿੰਗਾਂ ਅਤੇ ਸੁਰੱਖਿਆ ਉਪਾਅ ਵੀ ਪ੍ਰਾਪਤ ਹੋਣ।
  • ਮਾਂ-ਪਿਓ ਦੀ ਉਨ੍ਹਾਂ ਦੇ ਅੱਲ੍ਹੜ ਬੱਚੇ ਦੀਆਂ ਡਿਜੀਟਲ ਇੰਟਰੈਕਸ਼ਨਾਂ ਇਸ ਬਾਰੇ ਸੂਚਿਤ ਰਹਿਣ ਵਿੱਚ ਮਦਦ ਕਰਨਾ, ਪਰ ਉਨ੍ਹਾਂ ਦੀ ਆਜ਼ਾਦੀ ਖੋਹੇ ਬਿਨਾਂ।

ਪਰ ਇਹ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ: ਅੱਲ੍ਹੜ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਬਾਰੇ ਪੁੱਛਣਾ ਕੋਈ ਵੱਡੀ ਗੱਲ ਨਹੀਂ ਲੱਗਦੀ। ਉਨ੍ਹਾਂ ਇਹ ਲੱਗ ਸਕਦਾ ਹੈ ਕਿ ਇਹ ਬਸ ਇੱਕ ਹੋਰ ਰੁਕਾਵਟ ਹੈ, ਜਾਂ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਉਹ ਮੰਨ ਸਕਦੇ ਹਨ ਕਿ ਉਨ੍ਹਾਂ ਦੇ ਮਾਂ-ਪਿਓ ਉਨ੍ਹਾਂ 'ਤੇ ਭਰੋਸਾ ਨਹੀਂ ਕਰਦੇ। ਇਸ ਲਈ ਅਸੀਂ ਜਿਸ ਤਰ੍ਹਾਂ ਇਸ ਬਾਰੇ ਗੱਲ ਕਰਦੇ ਹਾਂ, ਉਹ ਮਹੱਤਵਪੂਰਨ ਹੈ।

ਆਪਣੇ ਅੱਲ੍ਹੜ ਬੱਚੇ ਨਾਲ ਉਨ੍ਹਾਂ ਦੀ ਅਸਲ ਉਮਰ ਦੱਸਣ ਬਾਰੇ ਕਿਵੇਂ ਗੱਲ ਕਰੀਏ

ਅਸੀਂ ਵੀ ਇਸ ਦੌਰ ਵਿੱਚੋਂ ਗੁਜ਼ਰ ਚੁੱਕੇ ਹਾਂ - ਅਸੀਂ ਆਪਣੇ ਅੱਲ੍ਹੜ ਬੱਚਿਆਂ ਨਾਲ ਜ਼ਰੂਰੀ ਚੀਜ਼ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਖਾਂ ਫੇਰ ਲੈਂਦੇ ਹਨ ਜਾਂ ਕਹਿ ਦਿੰਦੇ ਹਨ "ਮੈਨੂੰ ਇਹ ਚੀਜ਼ ਪਹਿਲਾਂ ਹੀ ਪਤਾ ਸੀ।" ਇਨ੍ਹਾਂ ਗੱਲਾਂਬਾਤਾਂ ਨੂੰ ਆਸਾਨ ਜਾਂ ਸਹਿਜ ਬਣਾਉਣ ਲਈ, ਇੱਥੇ ਕੁਝ ਪਾਲਣ-ਪੋਸ਼ਣ ਸੰਬੰਧੀ ਰਣਨੀਤੀਆਂ ਦਿੱਤੀਆਂ ਗਈਆਂ ਹਨ, ਜੋ ਕੰਮ ਆਉਂਦੀਆਂ ਹਨ:

  1. ਹਮਦਰਦੀ ਨਾਲ ਗੱਲ ਕਰੋ, ਨਾ ਕਿ ਸਖ਼ਤੀ ਨਾਲ

    "ਤੁਹਾਨੂੰ ਇਹ ਇਸ ਲਈ ਕਰਨਾ ਪਵੇਗਾ ਕਿਉਂਕਿ ਇਹ ਸੁਰੱਖਿਅਤ ਹੈ," ਨਾਲ ਗੱਲ ਸ਼ੁਰੂ ਕਰਨ ਦੀ ਬਜਾਏ, ਇਹ ਵਰਤ ਕੇ ਦੇਖੋ:

    "ਮੈਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੁਹਾਡੇ ਇੱਕ-ਦੂਜੇ ਨਾਲ ਕਨੈਕਟ ਰਹਿਣ ਦੇ ਤਰੀਕੇ ਦਾ ਇੱਕ ਵੱਡਾ ਹਿੱਸਾ ਹੈ। ਮੈਂ ਬਸ ਇਸ ਗੱਲ ਨੂੰ ਪੱਕਾ ਕਰਨਾ ਚਾਹੁੰਦਾ/ਦੀ ਹਾਂ ਕਿ ਤੁਹਾਨੂੰ ਸਭ ਤੋਂ ਬਿਹਤਰੀਨ ਅਨੁਭਵ ਪ੍ਰਾਪਤ ਹੋਵੇ - ਜੋ ਅਸਲ ਵਿੱਚ ਤੁਹਾਡੀ ਉਮਰ ਦੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ।"

    ਇਸ ਨਾਲ ਨਿਯਮ ਬਣਾਉਣ ਅਤੇ ਕੰਟਰੋਲ ਕਰਨ ਤੋਂ ਹਟ ਕੇ ਧਿਆਨ ਸਹਾਇਤਾ ਕਰਨ ਅਤੇ ਮਿਲ ਕੇ ਕੰਮ ਵੱਲ ਕੇਂਦਰਿਤ ਹੋ ਜਾਂਦਾ ਹੈ।

  2. ਉਨ੍ਹਾਂ ਦੇ ਅਨੁਭਵ 'ਤੇ ਧਿਆਨ ਕੇਂਦਰਿਤ ਕਰੋ

    ਅੱਲ੍ਹੜ ਬੱਚਿਆਂ ਲਈ ਨਿਰਪੱਖਤਾ ਅਤੇ ਵਿਅਕਤੀਗਤ ਸੁਤੰਤਰਤਾ ਮਹੱਤਵਪੂਰਨ ਹੁੰਦੀ ਹੈ। ਤੁਸੀਂ ਇਹ ਸਮਝਾ ਸਕਦੇ ਹੋ ਕਿ:

    "ਜਦੋਂ ਪਲੇਟਫ਼ਾਰਮ ਨੂੰ ਤੁਹਾਡੀ ਅਸਲ ਉਮਰ ਬਾਰੇ ਪਤਾ ਹੁੰਦਾ ਹੈ, ਤਾਂ ਉਹ ਇਸ ਗੱਲ ਨੂੰ ਪੱਕਾ ਕਰ ਸਕਦੇ ਹਨ ਕਿ ਤੁਹਾਨੂੰ ਤੁਹਾਡੇ ਲਈ ਅਨੁਕੂਲ ਸਮੱਗਰੀ ਦਿਖਾਈ ਦੇ ਰਹੀ ਹੈ। ਇਸਦਾ ਮਤਲਬ ਹੈ ਘੱਟ ਅਜੀਬ ਇਸ਼ਤਿਹਾਰ, ਘੱਟ ਅਜਨਬੀ ਲੋਕ ਤੁਹਾਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਇਸ ਗੱਲ 'ਤੇ ਵਧੇਰੇ ਕੰਟਰੋਲ ਹੋਵੇਗਾ ਕਿ ਤੁਹਾਨੂੰ ਕੌਣ ਮੈਸੇਜ ਭੇਜ ਸਕਦਾ ਹੈ।"

    ਇਸ ਨਾਲ ਇਹ ਪਤਾ ਚੱਲਦਾ ਹੈ ਕਿ ਉਮਰ ਪੁਸ਼ਟੀਕਰਨ ਨਾਲ ਉਨ੍ਹਾਂ ਨੂੰ ਸਿਰਫ਼ ਫ਼ਾਇਦਾ ਹੀ ਨਹੀਂ ਹੁੰਦਾ, ਬਲਕਿ ਉਨ੍ਹਾਂ ਦੀ ਸੁਰੱਖਿਆ ਵੀ ਹੁੰਦੀ ਹੈ।

  3. ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਖੁੱਲ੍ਹ ਕੇ ਸੁਣੋ

    ਅੱਲ੍ਹੜ ਬੱਚੇ ਸਮਝਦਾਰ ਹਨ। ਜੇ ਉਹ ਇਹ ਜਵਾਬ ਦਿੰਦੇ ਹਨ ਕਿ, "ਪਰ ਲੋਕ ਤਾਂ ਵੈਸੇ ਵੀ ਆਪਣੀ ਉਮਰ ਬਾਰੇ ਝੂਠ ਬੋਲਦੇ ਹਨ," ਤਾਂ ਉਨ੍ਹਾਂ ਮੁੱਖ ਗੱਲ ਸਮਝਾਉਣ ਤੋਂ ਪਹਿਲਾਂ ਉਨ੍ਹਾਂ ਇਸ ਗੱਲ ਨਾਲ ਸਹਿਮਤ ਹੋਵੋ:

    "ਤੁਸੀਂ ਸਹੀ ਕਿਹਾ — ਕੁਝ ਲੋਕ ਅਜਿਹਾ ਕਰਦੇ ਹਨ। ਪਰ Meta ਵਰਗੀਆਂ ਕੰਪਨੀਆਂ ਆਪਣੀਆਂ ਟੈਕਨਾਲੋਜੀਆਂ ਵਿੱਚ ਸੁਧਾਰ ਕਰ ਰਹੀਆਂ ਹਨ ਤਾਂ ਜੋ ਇਨ੍ਹਾਂ ਆਨਲਾਈਨ ਸਥਾਨਾਂ ਨੂੰ ਸੁਰੱਖਿਅਤ ਰੱਖਣ ਲਈ ਗਲਤ ਉਮਰ ਦੱਸਣ ਵਾਲੇ ਲੋਕਾਂ ਨੂੰ ਫੜਿਆ ਜਾ ਸਕੇ। ਇਸਦਾ ਉਦੇਸ਼ ਸੋਸ਼ਲ ਮੀਡੀਆ ਨੂੰ ਸਾਰੇ ਲੋਕਾਂ ਲਈ ਬਿਹਤਰ ਬਣਾਉਣਾ ਹੈ, ਨਾ ਕਿ ਸਿਰਫ਼ ਇੱਕ ਵਿਅਕਤੀ ਲਈ।"

    ਜਦੋਂ ਅੱਲ੍ਹੜ ਬੱਚਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ, ਤਾਂ ਉਨ੍ਹਾਂ ਦੇ ਚੁੱਪ ਕਰਕੇ ਬੈਠਣ ਦੀ ਬਜਾਏ ਗੱਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਮਾਂ-ਪਿਓ ਵਜੋਂ ਤੁਹਾਡੀ ਭੂਮਿਕਾ — ਬਿਨਾਂ ਕਿਸੇ ਦਬਾਅ ਦੇ

ਤੁਹਾਨੂੰ ਆਪਣੇ ਅੱਲ੍ਹੜ ਬੱਚੇ ਵੱਲੋਂ ਜਾਣ ਵਾਲੇ ਹਰ ਕਲਿੱਕ (ਹਰੇਕ ਗਤੀਵਿਧੀ) 'ਤੇ ਨਜ਼ਰ ਰੱਖਣ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਡਿਜੀਟਲ ਸੰਸਾਰ ਵਿੱਚ ਸ਼ਾਮਲ ਹੋਣਾ - ਪਰ ਉਨ੍ਹਾਂ 'ਤੇ ਹਾਵੀ ਹੋਏ ਬਿਨਾਂ - ਸੱਚਮੁੱਚ ਮਦਦ ਕਰਦਾ ਹੈ। ਇੱਥੇ ਉਨ੍ਹਾਂ ਨਾਲ ਜੁੜੇ ਰਹਿਣ ਦੇ ਕੁਝ ਆਸਾਨ ਤਰੀਕੇ ਦੱਸੇ ਗਏ ਹਨ:

  • ਫੈਮਿਲੀ ਸੈਂਟਰ ਦੀ ਵਰਤੋਂ ਕਰੋ, ਤਾਂ ਕਿ ਅਜਿਹੇ ਟੂਲਾਂ ਨੂੰ ਐਕਸਪਲੋਰ ਕੀਤਾ ਜਾ ਸਕੇ ਜੋ ਆਪਣੇ ਅੱਲ੍ਹੜ ਬੱਚੇ ਦੀ ਆਨਲਾਈਨ ਗਤੀਵਿਧੀ ਦਾ ਮਾਰਗਦਰਸ਼ਨ ਅਤੇ ਸਮਰਥਨ ਕਰਨ ਵਿੱਚ ਤੁਹਾਡੀ ਮਦਦ ਕਰਨ।
  • ਗੱਲਬਾਤ ਕਰਦੇ ਰਹੋ — ਨਾ ਸਿਰਫ਼ ਮੁੱਖ ਵਿਸ਼ੇ "ਟੈਕਨਾਲੋਜੀ ਬਾਰੇ ਗੱਲਬਾਤ" ਬਾਰੇ, ਬਲਕਿ ਰੋਜ਼ਾਨਾ ਦੇ ਵਿਸ਼ਿਆਂ ਬਾਰੇ ਵੀ ਗੱਲ ਕਰੋ
  • ਉਨ੍ਹਾਂ ਨੂੰ ਇਹ ਦਿਖਾ ਕੇ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਕਿਵੇਂ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋ, ਸਕਾਰਾਤਮਕ ਡਿਜੀਟਲ ਆਦਤਾਂ ਦੀ ਉਦਾਹਰਨ ਪੇਸ਼ ਕਰੋ
  • ਆਪਣੇ ਅੱਲ੍ਹੜ ਬੱਚੇ ਨੂੰ ਅਕਾਊਂਟਾਂ ਲਈ ਰਜਿਸਟਰ ਕਰਨ ਜਾਂ ਉਨ੍ਹਾਂ ਦੀ ਅਸਲ ਉਮਰ ਨੂੰ ਦਰਸਾਉਣ ਲਈ ਆਪਣੇ ਅਕਾਊਂਟ ਨੂੰ ਅੱਪਡੇਟ ਕਰਨ ਲਈ ਉਤਸ਼ਾਹਿਤ ਕਰੋ।

Meta ਸੁਰੱਖਿਅਤ ਡਿਜੀਟਲ ਸਥਾਨ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸਦਾ ਮਤਲਬ ਹੈ ਕਿ ਸਾਨੂੰ, ਮਾਂ-ਪਿਓ ਵਜੋਂ, ਇਹ ਸਭ ਇਕੱਲੇ ਹੀ ਨਹੀਂ ਕਰਨਾ ਪਵੇਗਾ। ਖੁੱਲ੍ਹੀ ਗੱਲਬਾਤ ਕਰ ਕੇ ਅਤੇ ਸਾਡੇ ਕੋਲ ਉਪਲਬਧ ਟੂਲਾਂ ਦੀ ਮਦਦ ਨਾਲ, ਅਸੀਂ ਇਸ ਗੱਲ ਨੂੰ ਪੱਕਾ ਕਰ ਸਕਦੇ ਹਾਂ ਸਾਡੇ ਅੱਲ੍ਹੜ ਬੱਚਿਆਂ ਨੂੰ ਵਧੇਰੇ ਸੁਰੱਖਿਅਤ, ਉਮਰ-ਅਨੁਕੂਲ ਆਨਲਾਈਨ ਅਨੁਭਵ ਪ੍ਰਾਪਤ ਹੋਵੇ - ਇਹ ਵੀ ਸਭ ਕੁਝ ਨੂੰ ਬੋਝ ਮੰਨੇ ਬਿਨਾ।

ਜੀਵਨੀ: ਡਾ. ਐਨ-ਲੂਈਸ ਲੌਕਹਾਰਟ ਇੱਕ ਬੋਰਡ-ਪ੍ਰਮਾਣਿਤ ਬਾਲ ਮਨੋਵਿਗਿਆਨੀ, ਮਾਂ-ਪਿਓ ਸਿੱਖਿਅਕ ਅਤੇ ਸਪੀਕਰ ਹਨ, ਜਿਨ੍ਹਾਂ ਕੋਲ 20 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਡਾ. ਡਾ. ਲੌਕਹਾਰਟ ਅੱਲ੍ਹੜ ਅਵਸਥਾ ਤੋਂ ਛੋਟੇ ਬੱਚਿਆਂ ਅਤੇ ਅੱਲ੍ਹੜ ਬੱਚਿਆਂ ਦੇ ਤਣਾਅਗ੍ਰਸਤ ਮਾਂ-ਪਿਓ ਨੂੰ ਬਹਿਸ ਤੋਂ ਹਟਾ ਕੇ ਸਮਝਦਾਰੀ ਅਤੇ ਆਪਸੀ ਸੰਬੰਧ ਬਣਾਉਣ ਵਿੱਚ ਮਦਦ ਕਰਦੀ ਹੈ। ਉਹ ਮਾਂ-ਪਿਓ ਨੂੰ ਲਾਹੇਵੰਦ ਸੁਝਾਅ, ਦਇਆ ਭਾਵਨਾ ਅਤੇ ਖੁੱਲ੍ਹੀ ਗੱਲਬਾਤ ਬਾਰੇ ਹੱਲਾਸ਼ੇਰੀ ਦੇ ਕੇ ਉਨ੍ਹਾਂ ਦੇ ਅੱਲ੍ਹੜ ਬੱਚਿਆਂ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀ ਹੈ - ਤਾਂ ਕਿ ਉਹ ਝਗੜਾ ਕੀਤੇ ਬਿਨਾਂ ਇੱਕ-ਦੂਜੇ ਨਾਲ ਮਿਲਜੁਲ 'ਤੇ ਰਹਿ ਸਕਣ। ਡਾ. ਲੌਕਹਾਰਟ ਬਾਰੇ www.anewdaysa.com 'ਤੇ ਹੋਰ ਜਾਣੋ।

ਤੁਹਾਡਾ ਅੱਲ੍ਹੜ ਬੱਚਾ ਕੁਝ ਹੀ ਪੜਾਵਾਂ ਵਿੱਚ Meta ਦੀਆਂ ਐਪਾਂ 'ਤੇ ਆਪਣੀ ਜਨਮ ਮਿਤੀ ਦੀ ਜਾਂਚ ਜਾਂ ਇਸਨੂੰ ਅੱਪਡੇਟ ਕਰ ਸਕਦਾ ਹੈ। ਉਨ੍ਹਾਂ ਦੀ ਉਮਰ ਸਹੀ ਹੈ, ਇਹ ਪੱਕਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਹੇਠਾਂ ਦਿੱਤੀਆਂ ਗਾਈਡਾਂ ਦੀ ਪਾਲਣਾ ਕਰੋ।

Instagram

  1. ਆਪਣੀ ਪ੍ਰੋਫ਼ਾਈਲ 'ਤੇ ਜਾਣ ਲਈ ਹੇਠਾਂ ਸੱਜੇ ਪਾਸੇ ਪ੍ਰੋਫ਼ਾਈਲ 'ਤੇ ਜਾਂ ਆਪਣੀ ਪ੍ਰੋਫ਼ਾਈਲ ਫ਼ੋਟੋ 'ਤੇ ਟੈਪ ਕਰੋ।
  2. ਸਿਖਰ 'ਤੇ ਸੱਜੇ ਪਾਸੇ ਮੀਨੂ 'ਤੇ ਟੈਪ ਕਰੋ।
  3. ਅਕਾਊਂਟ ਕੇਂਦਰ 'ਤੇ ਟੈਪ ਕਰੋ, ਫਿਰ ਵਿਅਕਤੀਗਤ ਵੇਰਵੇ 'ਤੇ ਟੈਪ ਕਰੋ।
  4. ਜਨਮਦਿਨ ਜਾਂ ਜਨਮ ਮਿਤੀ 'ਤੇ ਟੈਪ ਕਰੋ ਫਿਰ ਆਪਣੀ ਜਨਮਦਿਨ ਸੰਬੰਧੀ ਜਾਣਕਾਰੀ ਬਦਲਣ ਲਈ ਐਡਿਟ ਕਰੋ 'ਤੇ ਟੈਪ ਕਰੋ।

Facebook ਅਤੇ Messenger

  1. Facebook ਦੇ ਸਿਖਰ 'ਤੇ ਸੱਜੇ ਪਾਸੇ ਆਪਣੀ ਪ੍ਰੋਫ਼ਾਈਲ ਫ਼ੋਟੋ 'ਤੇ ਟੈਪ ਕਰੋ।
  2. ਸੈਟਿੰਗਾਂ ਅਤੇ ਗੋਪਨੀਯਤਾ 'ਤੇ ਟੈਪ ਕਰੋ, ਫਿਰ ਸੈਟਿੰਗਾਂ 'ਤੇ ਟੈਪ ਕਰੋ।
  3. ਅਕਾਊਂਟ ਕੇਂਦਰ 'ਤੇ ਟੈਪ ਕਰੋ, ਫਿਰ ਵਿਅਕਤੀਗਤ ਵੇਰਵੇ 'ਤੇ ਟੈਪ ਕਰੋ।
  4. ਜਨਮਦਿਨ 'ਤੇ ਟੈਪ ਕਰੋ।
  5. ਐਡਿਟ ਕਰੋ 'ਤੇ ਟੈਪ ਕਰੋ, ਫਿਰ ਆਪਣਾ ਜਨਮਦਿਨ ਬਦਲੋ।
  6. ਤਬਦੀਲੀ ਦੀ ਪੁਸ਼ਟੀ ਕਰਨ ਲਈ ਸੇਵ ਕਰੋ 'ਤੇ ਟੈਪ ਕਰੋ।

Meta Horizon ਐਪ

  1. ਆਪਣੇ ਫ਼ੋਨ 'ਤੇ, Meta Horizon ਐਪ ਖੋਲ੍ਹੋ।
  2. ਆਪਣੀ Horizon ਫ਼ੀਡ ਦੇ ਸਿਖਰ 'ਤੇ ਮੀਨੂ 'ਤੇ ਟੈਪ ਕਰੋ।
  3. ਅਕਾਊਂਟ ਕੇਂਦਰ 'ਤੇ ਟੈਪ ਕਰੋ, ਫਿਰ ਵਿਅਕਤੀਗਤ ਵੇਰਵਿਆਂ 'ਤੇ ਟੈਪ ਕਰੋ।
  4. ਜਨਮਦਿਨ 'ਤੇ ਟੈਪ ਕਰੋ ਫਿਰ ਆਪਣੇ ਜਨਮਦਿਨ ਦੇ ਅੱਗੇ ਐਡਿਟ ਕਰੋ 'ਤੇ ਟੈਪ ਕਰੋ।
  5. ਆਪਣੇ ਜਨਮਦਿਨ ਨੂੰ ਐਡਿਟ ਕਰੋ, ਫਿਰ ਸੇਵ ਕਰੋ। 'ਤੇ ਟੈਪ ਕਰੋ।
  6. ਪੁਸ਼ਟੀ ਕਰੋ 'ਤੇ ਟੈਪ ਕਰੋ
ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ