ਸਵੈ-ਜਾਗਰੂਕਤਾ ਅਤੇ ਭਾਵਨਾਤਮਕ ਕੰਟਰੋਲ

ParentZone

ਅਸੀਂ ਹੁਣ 'ਆਨਲਾਈਨ' ਅਤੇ 'ਆਫ਼ਲਾਈਨ' ਜ਼ਿੰਦਗੀ ਨੂੰ ਵੱਖ-ਵੱਖ ਨਹੀਂ ਜਿਉਂਦੇ ਹਾਂ। ਸਮਾਜੀਕਰਨ, ਖਰੀਦਾਰੀ, ਗੇਮਿੰਗ, ਕੰਮ ਕਰਨਾ ਅਤੇ ਸਿੱਖਣਾ ਸਭ ਕੁਝ ਦੋਵਾਂ ਵਿੱਚ ਹੀ ਹੁੰਦਾ ਹੈ - ਅਕਸਰ ਇੱਕੋ ਸਮੇਂ ਹੀ ਹੁੰਦਾ ਹੈ। ਇਸ ਨਾਲ ਇਹ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ ਕਿ ਕਦੋਂ ਕੋਈ ਆਨਲਾਈਨ ਚੀਜ਼ ਸਾਡੀ ਤੰਦਰੁਸਤੀ 'ਤੇ ਅਸਰ ਕਰ ਰਹੀ ਹੈ।

ਬੱਚਿਆਂ ਲਈ ਡਿਜੀਟਲ ਸਵੈ-ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਮਿਜਾਜ਼ 'ਤੇ ਇਸਦੇ ਅਸਰ ਨੂੰ ਪ੍ਰਬੰਧਿਤ ਕਰਨਾ ਸਿੱਖਣਾ ਉਨ੍ਹਾਂ ਦੀ ਭਲਾਈ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ। ਇਹ ਉਨ੍ਹਾਂ ਦੀ ਮੁੜ-ਉਭਰਨ ਅਤੇ ਉਨ੍ਹਾਂ ਦਾ ਆਪਣੇ ਜੀਵਨ 'ਤੇ ਕੰਟਰੋਲ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਰਾਤੋ-ਰਾਤ ਹੋ ਜਾਂਦੀ ਹੈ, ਪਰ ਮਾਤਾ-ਪਿਤਾ ਉਨ੍ਹਾਂ ਦਾ ਸਮਰਥਨ ਕਰਨ ਲਈ ਬਹੁਤ ਸਾਰੇ ਕਦਮ ਚੁੱਕ ਸਕਦੇ ਹਨ: ਇਹ ਪਤਾ ਲਗਾਉਣਾ ਕਿ ਉਹ ਆਨਲਾਈਨ ਹੋਣ ਦੌਰਾਨ ਨਾਲ ਕਿਵੇਂ ਦਾ ਮਹਿਸੂਸ ਕਰਦੇ ਹਨ ਤੋਂ ਲੈ ਕੇ ਸਵੈ-ਮਾਣ ਕਿਵੇ ਬੂਸਟ ਕਰਨਾ ਹੈ, ਚੁਣੌਤੀਪੂਰਨ ਤੁਲਨਾ ਕਿਵੇਂ ਕਰਨੀ ਹੈ।

ਉਹ ਆਨਲਾਈਨ ਕਿਵੇਂ ਦਾ ਮਹਿਸੂਸ ਕਰਦੇ ਹਨ

ਹੋ ਸਕਦਾ ਹੈ ਕਿ ਤੁਹਾਨੂੰ ਪਹਿਲਾਂ ਹੀ ਇਸ ਗੱਲ ਬਾਰੇ ਚੰਗੀ ਸਮਝ ਹੋਵੇ ਕਿ ਤੁਹਾਡਾ ਬੱਚਾ Instagram 'ਤੇ ਕਿੰਨਾ ਸਮਾਂ ਬਿਤਾਉਂਦਾ ਹੈ ਅਤੇ ਉਹ ਕੀ ਕਰਦਾ ਹੈ। ਪਰ ਜਦੋਂ ਗੱਲ ਉਨ੍ਹਾਂ ਦੀ ਤੰਦਰੁਸਤੀ ਦੀ ਗੱਲ ਹੁੰਦੀ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਕੁਝ ਅਜਿਹੇ ਸਵਾਲਾਂ 'ਤੇ ਧਿਆਨ ਨਾ ਦੇਣਾ ਚਾਹੋ ਜੋ ਤੁਸੀਂ ਪਹਿਲਾਂ ਵੀ ਪੁੱਛੇ ਹੋਣਗੇ (ਉਦਾਹਰਨ ਲਈ, ਸਕ੍ਰੀਨ ਸਮੇਂ ਬਾਰੇ)। ਇਸਦੀ ਬਜਾਏ, ਇਹ ਵਰਤ ਕੇ ਦੇਖੋ:

  • ਆਨਲਾਈਨ ਹੋ ਕੇ ਮੇਰਾ ਬੱਚਾ ਕਿਵੇਂ ਦਾ ਮਹਿਸੂਸ ਕਰ ਰਿਹਾ ਹੈ?
  • ਕੀ ਉਹ ਖੁਸ਼ ਲੱਗ ਰਹੇ ਹਨ?
  • ਕੀ ਉਨ੍ਹਾਂ ਨੇ ਚੰਗਾ ਸੰਤੁਲਨ ਬਣਾਇਆ ਹੋਇਆ ਹੈ?
  • ਮੈਂ ਉਨ੍ਹਾਂ ਦੇ ਮੂਡ ਤੋਂ ਕਿਵੇਂ ਅੰਦਾਜ਼ਾ ਲਗਾ ਸਕਦਾ ਹੈ ਅਤੇ ਇਹ ਕਿਵੇਂ ਬਦਲ ਸਕਦਾ ਹੈ?
  • ਕੀ ਉਹ ਹਾਲੇ ਵੀ ਆਪਣੇ ਸ਼ੌਂਕ ਵਾਲੀਆਂ ਚੀਜ਼ਾਂ ਕਰ ਰਹੇ ਹਨਮ ਜਿਨ੍ਹਾਂ ਨੂੰ ਕਰਕੇ ਉਹ ਖੁਸ਼ ਹੁੰਦੇ ਹਨ? (ਯਾਦ ਰੱਖੋ: ਪੁਰਾਣੀਆਂ ਆਦਤਾ ਨੂੰ ਛੱਡਣਾ, ਵੱਡੇ ਹੋਣ ਦਾ ਹੀ ਹਿੱਸਾ ਹੈ।)

ਹੋ ਸਕਦਾ ਹੈ ਕਿ ਇਨ੍ਹਾਂ ਗੱਲਾਂ ਦੇ ਜਵਾਬ ਤੁਰੰਤ ਨਾ ਲੱਭਣ ਅਤੇ ਹੋ ਸਕਦਾ ਹੈ ਕਿ ਇਹ ਉਹ ਚੀਜ਼ਾਂ ਹੋਣ ਜਿਨ੍ਹਾਂ ਬਾਰੇ ਉਹ ਤੁਹਾਡੇ ਨਾਲ ਚਰਚਾ ਨਾ ਕਰਨਾ ਚਾਹੁਣ। ਹੋ ਸਕਦਾ ਹੈ ਕਿ ਉਹ ਖੁਦ ਕਿਸੇ ਵੀ ਸਮੱਸਿਆ ਦੀ ਪੂਰੇ ਭਰੋਸੇ ਨਾਲ ਪਛਾਣ ਨਾ ਸਕਣ।

ਤੁਹਾਨੂੰ ਸਰੀਰਕ, ਭਾਵਨਾਤਮਕ ਜਾਂ ਵਿਵਹਾਰਿਕ ਸੰਕੇਤ ਦਿਖਾਈ ਦੇ ਸਕਦੇ ਹਨ:

  • ਉਨ੍ਹਾਂ ਦੇ ਮੁਹਾਂਦਰੇ ਵਿੱਚ ਤਬਦੀਲੀਆਂ, ਥੱਕੇ ਹੋਏ ਲੱਗਣਾ ਜਾਂ ਉਹ ਆਪਣੀ ਦਿੱਖ 'ਤੇ ਪਹਿਲਾਂ ਵਾਂਗ ਧਿਆਨ ਨਾ ਦੇਣਾ।
  • ਆਨਲਾਈਨ ਅਕਾਊਂਟਾਂ 'ਤੇ ਪੋਸਟ ਕਰਨ ਜਾਂ ਉਨ੍ਹਾਂ ਨੂੰ ਦੇਖਣ ਲਈ ਵਿਆਕੁਲ, ਚਿੜਚਿੜੇ ਜਾਂ ਮਜ਼ਬੂਰ ਹੋਣਾ।
  • ਸਕੂਲ ਜਾਣ ਤੋਂ, ਦੋਸਤਾਂ ਨਾਲ ਸਮਾਂ ਬਿਤਾਉਣ ਜਾਂ ਉਹ ਚੀਜ਼ਾਂ ਕਰਨ ਤੋਂ ਝਿੱਜਕਣਾ ਜਾਂ ਮਨ੍ਹਾਂ ਕਰਨਾ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੈ ਕਿ ਉਹ ਇਹ ਕਰਕੇ ਖੁਸ਼ ਹੁੰਦੇ ਹਨ।

ਇਹ ਚੀਜ਼ਾਂ ਅਚਾਨਕ ਜਾਂ ਸਮੇਂ ਦੇ ਨਾਲ ਚੁੱਪ-ਚਪੀਤੇ ਹੀ ਵਿਕਸਤ ਹੋ ਸਕਦੀਆਂ ਹਨ, ਪਰ ਇਹ ਚੀਜ਼ਾਂ ਇਸ ਗੱਲ ਦਾ ਸੰਕਤੇ ਦੇ ਸਕਦੀਆਂ ਹਨ ਕਿ ਕੁਝ ਤਾਂ ਠੀਕ ਨਹੀਂ ਹੈ।

ਬੇਸ਼ੱਕ, ਇਹ ਸਭ ਉਨ੍ਹਾਂ ਆਮ ਚਰਨਾਂ ਦੇ ਸੰਕੇਤ ਵੀ ਹੋ ਸਕਦੇ ਹਨ, ਜੋ ਸਾਰੇ ਅੱਲ੍ਹੜ ਬੱਚਿਆਂ ਦੇ ਜੀਵਨ ਵਿੱਚ ਆਉਂਦੇ ਹਨ। ਇਸ ਕਰਕੇ ਤੁਹਾਡੀ ਪਾਲਣ-ਪੋਸ਼ਣ ਵਾਲੀ ਕੁਦਰਤੀ ਸੂਝ ਇੰਨੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ - ਇਸ ਲਈ ਉਨ੍ਹਾਂ 'ਤੇ ਭਰੋਸਾ ਰੱਖੋ।

ਉਹ ਆਨਲਾਈਨ ਕਿਵੇਂ ਦਾ ਮਹਿਸੂਸ ਕਰਦੇ ਹਨ

ਕੀ ਤੁਹਾਡਾ ਬੱਚਾ ਖੁਦ ਬਾਰੇ ਸਕਾਰਾਤਮਕ ਗੱਲਾਂ ਬੋਲਦਾ ਹੈ? ਜਾਂ ਉਹ ਆਪਣੀਆਂ (ਸਮਝ ਕੇ) ਗਲਤੀਆਂ ਨੂੰ ਹਾਈਲਾਈਟ ਕਰਦਾ ਹੈ ਜਾਂ ਖੁਦ ਨੂੰ ਨੀਵਾਂ ਦਿਖਾਉਂਦਾ ਹੈ?

ਸਵੈ-ਮਾਣ ਦਾ ਨੁਕਸਾਨ ਬਹੁਤ ਸਾਰੀਆਂ ਚੀਜ਼ਾਂ ਬਾਰੇ ਸੰਕੇਤ ਹੋ ਸਕਦਾ ਹੈ - ਜਿਸ ਵਿੱਚ ਉਨ੍ਹਾਂ ਦੀ ਡਿਜੀਟਲ ਤੰਦਰੁਸਤੀ ਦਾ ਠੀਕ ਨਾ ਹੋਣਾ ਵੀ ਸ਼ਾਮਲ ਹੈ।

ਉਨ੍ਹਾਂ ਲਈ ਇਸ ਚੀਜ਼ ਦੀ ਤੁਲਨਾ ਕਰਨਾ ਬਹੁਤ ਆਸਾਨ ਹੈ ਕਿ ਉਹ ਸ਼ੀਸ਼ੇ ਵਿੱਚ ਕੀ ਦੇਖਦੇ ਹਨ ਅਤੇ ਉਹ ਆਨਲਾਈਨ ਕੀ ਦੇਖਦੇ ਹਨ। ਪਰ ਹੋ ਸਕਦਾ ਹੈ ਕਿ ਉਨ੍ਹਾਂ ਦੀਆਂ ਸੋਸ਼ਲ ਫ਼ੀਡ ਵਿੱਚ ਚਿਹਰੇ ਸ਼ੁਰੂਆਤ ਵਿੱਚ ਅਸਲ ਨਾ ਹੋਣ। ਚਿੱਤਰ ਫਿਲਟਰ ਅਤੇ ਐਡਿਟਿੰਗ ਵਧੀਆ ਚੀਜ਼ਾਂ ਹਨ - ਪਰ ਸਿਰਫ਼ ਉਸ ਹੱਦ ਤੱਕ ਹੀ ਜਿਸ ਤੋਂ ਬਾਅਦ ਇਹ ਪਤਾ ਲਗਾਉਣਾ ਮੁਸ਼ਕਲ ਹੋ ਜਾਵੇ ਕਿ 'ਅਸਲ' ਚੀਜ਼ ਕੀ ਹੈ।

ਤੁਸੀਂ ਆਪਣੇ ਬੱਚੇ ਨੂੰ ਆਪਣੀ ਖੁਦ ਦੀਆਂ ਬਦਲੀਆਂ ਹੋਈਆਂ ਸੈਲਫ਼ੀਆਂ ਪੋਸ ਕਰਦੇ ਹੋਏ ਦੇਖ ਸਕਦੇ ਹੋ ਅਤੇ ਤੁਸੀਂ ਇਸ ਚੀਜ਼ ਨੂੰ ਖੁਦ ਦੀ ਅਲੋਚਨਾ ਵਜੋਂ ਹੀ ਦੇਖ ਸਕਦੇ ਹੋ। ਆਪਣੇ ਬਿਹਤਰੀਨ ਦਿਖਣਾ ਸਧਾਰਨ ਗੱਲ ਨਹੀਂ ਹੈ, ਪਰ ਇਹ ਸੁਝਾਅ ਦੇ ਸਕਦੇ ਹਾਂ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਨਲਾਈਨ ਜੋ ਕੁਝ ਦਿਖਾਈ ਦੇ ਰਿਹਾ ਹੈ, ਉਸਨੂੰ ਬਣਾਈ ਰੱਖਣ ਦੀ ਲੋੜ ਹੈ।

ਬੱਚੇ ਵੀ ਆਪਣੀਆਂ ਪੋਸਟਾਂ 'ਤੇ 'ਲਾਈਕਾਂ' ਨੂੰ ਵਧਾਉਣ ਦਾ ਦਬਾਅ ਵੀ ਮਹਿਸੂਸ ਕਰ ਸਕਦੇ ਹਨ ਅਤੇ ਉਹ ਚਿੱਤਰਾਂ ਨੂੰ ਮਿਟਾ ਸਕਦੇ ਹਨ ਜਾਂ ਸਮੱਗਰੀ ਨੂੰ ਹਟਾ ਸਕਦੇ ਹਨ ਜੇ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਲਈ ਮਜ਼ਬੂਤ ​​ਢੁਕਵੀਂ ਸਕਾਰਾਤਮਕ ਪ੍ਰਤੀਕਿਰਿਆ ਨਹੀਂ ਮਿਲ ਰਹੀ ਹੈ। Instagram ਅਤੇ Facebook ਹੁਣ ਤੁਹਾਡੀ ਫ਼ੀਡ ਅਏ ਤੁਹਾਡੀਆਂ ਵਿਅਕਤੀਗਤ ਪੋਸਟਾਂ ਦੋਨਾਂ ਵਿੱਚ ਲਾਈਕ ਦੀ ਗਿਣਤੀ ਨੂੰ ਲੁਕਾਉਣ ਦਾ ਵਿਕਲਪ ਦੀ ਪ੍ਰਦਾਨ ਕਰਦੇ ਹਨ।

ਜ਼ਿੰਮੇਵਾਰੀ ਲੈਣਾ

ਜੇ ਤੁਹਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਕੁਝ ਗਲਤ ਹੈ, ਤਾਂ ਆਪਣੇ ਬੱਚੇ ਨੂੰ ਇਹ ਯਾਦ ਕਰਵਾਓ ਕਿ ਉਨ੍ਹਾਂ ਕੋਲ ਚੀਜ਼ਾਂ ਨੂੰ ਬਦਲਣ ਦੀ ਤਾਕਤ ਹੈ।

ਇਸ ਗੱਲ 'ਤੇ ਵਿਚਾਰ ਕੀਤੇ ਬਿਨਾਂ ਕਿ ਇਹ ਸਾਡੇ ਸੋਚਣ ਦੇ ਤਰੀਕੇ 'ਤੇ ਹੌਲੀ-ਹੌਲੀ ਕਿਵੇਂ ਅਸਰ ਕਰਦਾ ਹੈ, ਅਸੀਂ ਕਿਵੇਂ ਮਹਿਸੂਸ ਕਰ ਸਕਦੇ ਹਾਂ, ਅਸੀਂ ਇਸਨੂੰ ਦੇਖਦੇ ਹਾਂ। ਜੇ ਉਹ ਅਜਿਹੀਆਂ ਚੀਜ਼ਾਂ ਨਹੀਂ ਦੇਖ ਰਹੇ ਹਨ ਜਿਸ ਨਾਲ ਉਹ ਖੁਦ ਬਾਰੇ ਚੰਗਾ ਮਹਿਸੂਸ ਕਰਦੇ ਹਨ, ਤਾਂ ਸ਼ਾਇਦ ਇਹ ਸਮੀਖਿਆ ਕਰਨ ਦਾ ਸਮਾਂ ਹੈ ਕਿ ਉਹ ਕਿਸ ਨੂੰ ਅਤੇ ਕਿਹੜੀ ਚੀਜ਼ ਨੂੰ ਫਾਲੋ ਕਰਦੇ ਹਨ - ਜਾਂ ਕਿੰਨਾ ਫਾਲੋ ਕਰਦੇ ਹਨ।

ਕਈ ਵਾਰ ਇਹ ਇੰਨਾ ਹੀ ਸਧਾਰਨ ਹੋ ਸਕਦਾ ਹੈ ਜਿੰਨਾ ਇਹ ਪੱਕਾ ਕਰਨਾ ਕਿ ਉਹ ਇੰਟਰਨੈੱਟ ਤੋਂ ਥੋੜ੍ਹੇ ਸਮੇਂ ਲਈ ਬ੍ਰੇਕ ਲੈਣ। ਬੱਚੇ ਅਤੇ ਮਾਤਾ-ਪਿਤਾ ਦੋਨੋਂ ਇਸਨੂੰ ਪ੍ਰਬੰਧਿਤ ਕਰਨ ਲਈ Instagram 'ਤੇ ਸਕ੍ਰੀਨ ਸਮਾਂ ਕੰਟਰੋਲ ਦੀ ਵਰਤੋਂ ਕਰ ਸਕਦੇ ਹਨ।

ਜਦੋਂ ਗੱਲ Instagram 'ਤੇ ਉਨ੍ਹਾਂ ਦੀ ਤੰਦਰੁਸਤੀ ਦੀ ਰੱਖਿਆ ਕਰਨ ਦੀ ਆਉਂਦੀ ਹੈ, ਤਾਂ 'ਅਨਫਾਲੋ ਕਰੋ' ਬਟਨ ਉਪਲਬਧ ਸਭ ਤੋਂ ਤਾਕਤਵਰ ਟੂਲਾਂ ਵਿੱਚੋਂ ਇੱਕ ਹੈ। ਉਨ੍ਹਾਂ ਨੂੰ ਆਪਣੀ ਫ਼ੀਡ ਨੂੰ ਆਪਣੀ ਕਿਊਰੇਟ ਕਰਨ ਦੀ ਥਾਂ ਵਾਂਗ ਦੇਖਣ ਅਤੇ ਉਸ ਸਮੱਗਰੀ ਲਈ 'ਫਾਲੋ ਕਰੋ' ਨੂੰ ਇੱਕ ਵੋਟ ਵਜੋਂ ਦੇਖਣ ਦੀ ਹੱਲਸ਼ੇਰੀ ਦਿਓ ਕਿ ਜਿਸਦੀ ਉਹ ਸ਼ਲਾਘਾ ਕਰਦੇ ਹਨ ਅਤੇ ਉਸਦਾ ਅਨੰਦ ਮਾਣਦੇ ਹਨ।

ਸਵੈ-ਮਾਣ ਇੱਕ ਸੰਵੇਦਨਸ਼ੀਲ ਵਿਸ਼ਾ ਹੈ ਅਤੇ ਬੱਚਿਆਂ ਲਈ ਉਸ ਸਥਿਤੀ ਵਿੱਚ ਖੁਦ ਦੀ ਤਾਰੀਫ਼ ਸੁਣਨਾ ਔਖਾ ਹੋ ਸਕਦਾ ਹੈ, ਜਦੋਂ ਉਹ ਖੁਦ ਦੀ ਅਲੋਚਨਾ ਦੀ ਭਾਵਨਾ ਮਹਿਸੂਸ ਕਰ ਰਹੇ ਹੁੰਦੇ ਹਨ।

ਕੋਸ਼ਿਸ਼ ਕਰੋ ਅਤੇ ਆਪਣੀਆਂ ਚਿੰਤਾਵਾਂ ਨੂੰ ਇੱਕ ਸ਼ਾਂਤ ਸਮੇਂ ਵਿੱਚ ਚੁੱਕੋ, ਜਦੋਂ ਤੁਸੀਂ ਕਿਸੇ ਹੋਰ ਗਤੀਵਿਧੀ ਵਿੱਚ ਰੁੱਝੇ ਹੋਵੋ। ਜੇ ਉਹ ਗੱਲ ਨਹੀਂ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨਾਲ ਧੱਕਾ ਨਾ ਕਰੋ। ਪਰ ਸਹੀ ਸਮਾਂ ਦੇਖ ਕੇ ਦੁਬਾਰਾ ਕੋਸ਼ਿਸ਼ ਕਰੋ।

ਰੋਲ-ਮਾਡਲ ਬਣਨਾ, ਪਛਾਣਨਾ ਅਤੇ ਠੀਕ ਕਰਨਾ

ਤੁਸੀਂ ਰੋਲ ਮਾਡਲਿੰਗ ਸਵੈ-ਪ੍ਰਬੰਧਨ ਕਰਕੇ ਵੀ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ। ਸੌਣ, ਕਸਰਤ ਕਰਨ ਅਤੇ ਵਧੀਆ ਖਾਣ ਵਰਗੀਆਂ ਸਿਹਤਮੰਦ ਆਦਤਾਂ ਨੂੰ ਤਰਜੀਹ ਦਿਓ। ਜੇ ਤੁਸੀਂ ਟੈਕਨਾਲੋਜੀ ਸੰਬੰਧੀ ਪਰਿਵਾਰਕ ਨਿਯਮ (ਜਿਵੇਂ ਕਿ ਡਿਨਰ ਟੇਬਲ 'ਤੇ ਡਿਵਾਈਸਾਂ ਦੀ ਵਰਤੋਂ ਨਾ ਕਰਨਾ) ਸੈੱਟ ਕਰਦੇ ਹੋ, ਤਾਂ ਇਨ੍ਹਾਂ ਦੀ ਵੀ ਪਾਲਣਾ ਕਰਨ ਦੀ ਕੋਸ਼ਿਸ਼ ਕਰੋ।

ਤੁਸੀਂ ਆਪਣੀ ਖੁਦ ਦੀ ਤੰਦਰੁਸਤੀ ਦਾ ਸਮਰਥਨ ਕਰਨ ਲਈ ਕਿਸੇ ਵੀ ਤਰੀਕੇ ਨੂੰ ਸਾਂਝਾ ਕਰ ਸਕਦੇ ਹੋ - ਜਿਵੇਂ ਕਿ ਤੁਹਾਡੇ ਵੱਲੋਂ ਅਨਫਾਲੋ ਕੀਤੇ ਅਕਾਊਂਟਾਂ ਦਾ ਜ਼ਿਕਰ ਕਰਨਾ ਜਾਂ ਜਿਸ ਨਾਲ ਤੁਸੀਂ ਸੱਚੀ ਸਕਾਰਾਤਮਕ ਮਹਿਸੂਸ ਕਰਦੇ ਹੋ। ਰਸਮੀ ਗੱਲਬਾਤ ਦੀ ਬਜਾਏ ਸਧਾਰਨ ਤਰੀਕੇ ਨਾਲ ਗੱਲ ਕਰੋ।

ਜੇ ਤੁਹਾਡੀ ਖੁਦ ਦੀ ਤੰਦਰੁਸਤੀ 'ਤੇ ਅਸਰ ਹੋ ਰਿਹਾ ਹੈ, ਤਾਂ ਉਨ੍ਹਾਂ ਨਾਲ ਇਸ ਬਾਰੇ ਵੀ ਗੱਲ ਕਰੋ। ਕੋਈ ਵੀ ਇਸਨੂੰ ਹਰ ਵਾਰ 100% ਨਹੀਂ ਸਮਝਦਾ। ਇਹ ਨਕਾਰਾਤਮਕ ਨਹੀਂ ਹੋਣਾ ਚਾਹੀਦਾ: ਆਪਣੇ ਬੱਚੇ ਨੂੰ ਇਹ ਦਿਖਾਓ ਕਿ ਤੁਸੀਂ ਇਸ ਨੂੰ ਪਛਾਣ ਸਕਦੇ ਹੋ ਅਤੇ ਇਸਨੂੰ ਠੀਕ ਕਰਨ ਲਈ ਕੁਝ ਕਰ ਸਕਦੇ ਹੋ।

ਤੁਸੀਂ ਮੁੜ-ਉੱਭਰਨ ਦੀ ਸਮਰੱਥਾ ਦੇ ਇੱਕ ਹਿੱਸੇ ਨੂੰ ਤਰਤੀਬ ਦਿਓਗੇ ਅਤੇ ਉਨ੍ਹਾਂ ਨੂੰ ਸਮਾਨ ਤਰੀਕੇ ਨਾਲ ਹੀ ਖੁਦ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੋਗੇ।

ਕੀ ਹੋਰ ਸਲਾਹ ਦੀ ਲੋੜ ਹੈ? ਪਰਿਵਾਰ ਕੇਂਦਰ ਦੇ ਲੇਖਾਂ ਬਾਰੇ ਇੱਥੇ ਹੋਰ ਪੜ੍ਹੋ।

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ