ਆਨਲਾਈਨ ਸੰਤੁਲਨ ਲੱਭਣਾ

Meta

2 ਮਾਰਚ 2022

ਸਾਰਾ ਸਕ੍ਰੀਨ ਸਮਾਂ ਇੱਕੋ ਜਿਹਾ ਨਹੀਂ ਹੁੰਦਾ

ਨੌਜਵਾਨਾਂ ਲਈ (ਅਤੇ ਹਰ ਕਿਸੇ ਲਈ!) ਆਨਲਾਈਨ ਅਤੇ ਆਫ਼ਲਾਈਨ ਬਿਤਾਏ ਗਏ ਸਮੇਂ ਵਿਚਕਾਰ ਸਹੀ ਸੰਤੁਲਨ ਲੱਭਣਾ ਮਹੱਤਵਪੂਰਨ ਹੈ। ਜਿਵੇਂ-ਜਿਵੇਂ ਤਕਨੀਕ ਸਾਡੀ ਜ਼ਿੰਦਗੀ ਵਿੱਚ ਹੋਰ ਥਾਵਾਂ ਵਿੱਚ ਸ਼ਾਮਲ ਹੁੰਦੀ ਜਾਂਦੀ ਹੈ, ਸਾਨੂੰ ਆਨਲਾਈਨ ਥਾਂਵਾਂ ਉੱਤੇ ਬਿਤਾਏ ਜਾਣ ਵਾਲੇ ਸਮੇਂ ਦੀ ਮਾਤਰਾ ਅਤੇ ਗੁਣਵੱਤਾ ਦੋਵਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਹਮੇਸ਼ਾ ਵਾਂਗ: ਗੱਲਬਾਤ ਸਿਰਫ਼ ਪਹਿਲਾ ਕਦਮ ਹੈ। ਮਾਂ-ਪਿਓ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਨੌਜਵਾਨ ਬੱਚੇ ਕਿੱਥੇ ਆਪਣਾ ਸਮਾਂ ਆਨਲਾਈਨ ਬਿਤਾ ਰਹੇ ਹਨ ਅਤੇ ਉਨ੍ਹਾਂ ਨਾਲ ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਉਹ ਸਮਾਂ ਚੰਗੀ ਤਰ੍ਹਾਂ ਬਿਤਾਇਆ ਗਿਆ ਹੈ ਜਾਂ ਨਹੀਂ।

ਸਭ ਤੋਂ ਵੱਧ: ਇਹ ਸਮਝਣ ਦੀ ਪੂਰੀ ਕੋਸ਼ਿਸ਼ ਕਰੋ ਕਿ ਉਨ੍ਹਾਂ ਵੱਲੋਂ ਤਕਨੀਕ ਅਤੇ ਇੰਟਰਨੈੱਟ ਦੀ ਵਰਤੋਂ ਨਾਲ ਉਹ ਕਿਵੇਂ ਮਹਿਸੂਸ ਕਰ ਰਹੇ ਹਨ। ਇਸ ਬਾਰੇ ਹੋਰ ਜਾਣ ਕੇ ਕਿ ਤੁਹਾਡੇ ਨੌਜਵਾਨ ਬੱਚੇ ਆਪਣਾ ਸਮਾਂ ਆਨਲਾਈਨ ਕਿਵੇਂ ਬਿਤਾਉਣਾ ਪਸੰਦ ਕਰਦੇ ਹਨ, ਤੁਸੀਂ ਆਫ਼ਲਾਈਨ ਅਤੇ ਆਨਲਾਈਨ ਗਤੀਵਿਧੀ ਵਿਚਕਾਰ ਸੰਤੁਲਨ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰ ਕੇ ਉਨ੍ਹਾਂ ਦੀ ਭਲਾਈ ਵਿੱਚ ਸਹਿਯੋਗ ਕਰ ਸਕਦੇ ਹੋ।

ਨੌਜਵਾਨ ਬੱਚਿਆਂ ਦੇ ਸਕ੍ਰੀਨ ਸਮੇਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਸੁਝਾਅ

ਹਾਲਾਂਕਿ ਤੁਹਾਡੇ ਨੌਜਵਾਨ ਬੱਚਿਆਂ ਨਾਲ ਉਨ੍ਹਾਂ ਦੀ ਇੰਟਰਨੈੱਟ ਵਰਤੋਂ ਬਾਰੇ ਗੱਲ ਕਰਨ ਦਾ ਕੋਈ ਇੱਕਲਾ, ਸਭ ਤੋਂ ਵਧੀਆ ਤਰੀਕਾ ਨਹੀਂ ਹੈ, ਪਰ ਗੱਲਬਾਤ ਸ਼ੁਰੂ ਕਰਨ ਦੇ ਕਈ ਤਰੀਕੇ ਹਨ। ਜੇ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਬੱਚੇ ਉੱਤੇ ਸਕ੍ਰੀਨ ਸਮੇਂ ਕਾਰਨ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ, ਤਾਂ ਉਚਿਤ ਸਮੇਂ 'ਤੇ ਵਿਸ਼ੇ ਬਾਰੇ ਗੱਲ ਸ਼ੁਰੂ ਕਰੋ।

ਇੱਕ ਸਭ ਤੋਂ ਵਧੀਆ ਅਭਿਆਸ ਪਹਿਲਾਂ ਇਹ ਸਮਝਣਾ ਹੈ ਕਿ ਉਹ ਆਨਲਾਈਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਬਿਤਾਏ ਗਏ ਸਮੇਂ ਬਾਰੇ ਕਿਵੇਂ ਮਹਿਸੂਸ ਕਰਦੇ ਹਨ। ਇਹ ਸਮਝਣ ਲਈ, ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ ਜਿਵੇਂ ਕਿ:

  • ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਨਲਾਈਨ ਬਹੁਤ ਜ਼ਿਆਦਾ ਸਮਾਂ ਬਿਤਾ ਰਹੇ ਹੋ?
  • ਕੀ ਤੁਹਾਡੇ ਵੱਲੋਂ ਆਨਲਾਈਨ ਬਿਤਾਇਆ ਜਾ ਰਿਹਾ ਸਮਾਂ ਤੁਹਾਨੂੰ ਆਪਣੀਆਂ ਹੋਰ ਜ਼ਿੰਮੇਵਾਰੀਆਂ ਨਿਭਾਉਣ ਤੋਂ ਰੋਕ ਰਿਹਾ ਹੈ?
  • ਤੁਹਾਡੇ ਦੁਆਰਾ ਬਿਤਾਇਆ ਜਾ ਰਿਹਾ ਸਮਾਂ ਤੁਹਾਡੇ 'ਤੇ ਕੀ ਅਸਰ ਪਾ ਰਿਹਾ ਹੈ (ਸਰੀਰਕ ਜਾਂ ਭਾਵਨਾਤਮਕ ਤੌਰ 'ਤੇ)?

ਪਹਿਲੇ ਦੋ ਸਵਾਲਾਂ ਦੇ "ਹਾਂ" ਵਿੱਚ ਜਵਾਬ ਨਾਲ ਤੁਹਾਨੂੰ ਇਸ ਗੱਲ ਦਾ ਸੰਕੇਤ ਮਿਲੇਗਾ ਕਿ ਤੁਹਾਡਾ ਬੱਚਾ ਆਨਲਾਈਨ ਬਿਤਾਏ ਜਾ ਰਹੇ ਸਮੇਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਉੱਥੋਂ, ਤੁਸੀਂ ਉਸ ਸਮੇਂ ਦੇ ਪ੍ਰਬੰਧਨ ਦੇ ਤਰੀਕੇ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਸ਼ੁਰੂ ਕਰ ਸਕਦੇ ਹੋ, ਅਤੇ ਇਸਨੂੰ ਆਫ਼ਲਾਈਨ ਅਰਥਪੂਰਨ ਗਤੀਵਿਧੀਆਂ ਨਾਲ ਸੰਤੁਲਿਤ ਕਰ ਸਕਦੇ ਹੋ।

ਤੁਸੀਂ ਫਾਲੋ-ਅੱਪ ਸਵਾਲ ਪੁੱਛ ਸਕਦੇ ਹੋ ਜਿਵੇਂ ਕਿ:

  • ਤੁਸੀਂ ਸਵੇਰੇ ਆਪਣੇ ਫ਼ੋਨ ਦੀ ਜਾਂਚ ਕਰਨ ਤੋਂ ਪਹਿਲਾਂ ਕਿੰਨੀ ਦੇਰ ਰੁਕਦੇ ਹੋ?
  • ਕੀ ਤੁਸੀਂ ਇਸ ਤੋਂ ਬਿਨਾਂ ਆਪਣੇ ਆਪ ਨੂੰ ਵਿਚਲਿਤ ਜਾਂ ਚਿੰਤਤ ਮਹਿਸੂਸ ਕਰਦੇ ਹੋ?
  • ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਘੁੰਮਦੇ ਹੋ, ਤਾਂ ਕੀ ਤੁਸੀਂ ਬਹੁਤ ਸਮੇਂ ਲਈ ਆਪਣੇ ਫ਼ੋਨ 'ਤੇ ਹੁੰਦੇ ਹੋ?
  • ਤੁਸੀਂ ਕਿਹੋ ਜਿਹੀਆਂ ਆਫ਼ਲਾਈਨ ਗਤੀਵਿਧੀਆਂ ਕਰਨ ਤੋਂ ਖੁੰਝ ਰਹੇ ਹੋ?
  • ਕੀ ਕੁਝ ਅਜਿਹਾ ਹੈ ਜਿਸ ਲਈ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਹੋਰ ਸਮਾਂ ਹੋਵੇ?

ਆਫ਼ਲਾਈਨ ਦਿਲਚਸਪੀਆਂ ਨੂੰ ਐਕਸਪਲੋਰ ਕਰੋ

ਸਕ੍ਰੀਨ ਸਮੇਂ ਨੂੰ ਘਟਾਉਣ ਦਾ ਇੱਕ ਹੋਰ ਵਧੀਆ ਤਰੀਕਾ ਇਹ ਹੈ ਕਿ ਸਿਰਫ਼ ਫ਼ੋਨ ਨੂੰ ਦੂਰ ਨਾ ਰੱਖੋ, ਸਗੋਂ ਉਸ ਸਮੇਂ ਨੂੰ ਆਫ਼ਲਾਈਨ ਅਰਥਪੂਰਨ ਅਤੇ ਮਜ਼ੇਦਾਰ ਗਤੀਵਿਧੀਆਂ ਨਾਲ ਭਰਨ ਲਈ ਸਰਗਰਮੀ ਨਾਲ ਕੰਮ ਕਰੋ।

ਜੇ ਤੁਹਾਡਾ ਬੱਚਾ ਕਲਾ, ਸਾਜ਼ ਵਜਾਉਣ, ਕਿਤਾਬਾਂ ਪੜ੍ਹਨ, ਚੀਜ਼ਾਂ ਬਣਾਉਣ, ਖੇਡਾਂ ਖੇਡਣ - ਜਾਂ ਕੋਈ ਵੀ ਚੀਜ਼ ਜਿਸ ਵਿੱਚ ਸਕ੍ਰੀਨ ਸਮਾਂ ਸ਼ਾਮਲ ਨਾ ਹੋਵੇ, ਵਿੱਚ ਹਿੱਸਾ ਲੈਂਦਾ ਹੈ - ਤਾਂ ਉਨ੍ਹਾਂ ਦੀ ਮਦਦ ਕਰੋ! ਉਹ ਜੋ ਕਰ ਰਹੇ ਹਨ ਉਸ ਵਿੱਚ ਦਿਲਚਸਪੀ ਕਾਇਮ ਰੱਖ ਕੇ ਉਨ੍ਹਾਂ ਦਿਲਚਸਪੀਆਂ ਨੂੰ ਵਿਕਸਿਤ ਕਰੋ। ਨੌਜਵਾਨ ਲੋਕ ਆਰਾਮ ਲਈ, ਜਾਂ ਕਦੇ-ਕਦੇ ਬੋਰੀਅਤ ਦੇ ਕਾਰਨ ਆਪਣੇ ਫ਼ੋਨ ਵੱਲ ਮੁੜ ਸਕਦੇ ਹਨ। ਉਨ੍ਹਾਂ ਨੂੰ ਉਨ੍ਹਾਂ ਭਾਵਨਾਵਾਂ ਤੋਂ ਹਮੇਸ਼ਾ ਬਚਣ ਨਾ ਦੇਣ ਦੀ ਕੋਸ਼ਿਸ਼ ਕਰੋ। ਥੋੜੀ ਜਿਹੀ ਬੇਅਰਾਮੀ ਜਾਂ ਬੋਰੀਅਤ ਕਾਰਨ ਕੋਈ ਨੌਜਵਾਨ ਵਿਅਕਤੀ ਹੋਰ ਤਰੀਕਿਆਂ ਨਾਲ ਵਿਕਾਸ ਕਰ ਸਕਦੇ ਹਨ ਜਦੋਂ ਉਹ ਇਹਨਾਂ ਭਾਵਨਾਵਾਂ ਅਨੁਸਾਰ ਕੰਮ ਕਰਦੇ ਹਨ।

ਅਕਸਰ, ਉਹ ਚੀਜ਼ਾਂ, ਵਿਸ਼ੇ ਅਤੇ ਕ੍ਰਿਏਟਰ ਜਿਨ੍ਹਾਂ ਨੂੰ ਨੌਜਵਾਨ ਆਨਲਾਈਨ ਫਾਲੋ ਕਰਦੇ ਹਨ ਉਨ੍ਹਾਂ ਚੀਜ਼ਾਂ ਦਾ ਇੱਕ ਚੰਗਾ ਸੂਚਕ ਹੁੰਦੇ ਹਨ, ਜਿਨ੍ਹਾਂ ਵਿੱਚ ਉਹ ਆਫ਼ਲਾਈਨ ਦਿਲਚਸਪੀ ਰੱਖਦੇ ਹਨ।

ਉਦਾਹਰਨ ਲਈ, ਜੇਕਰ ਉਹ ਉਨ੍ਹਾਂ ਕ੍ਰਿਏਟਰਾਂ ਨੂੰ ਫਾਲੋ ਕਰਦੇ ਹਨ ਜੋ ਆਪ ਖਾਣਾ ਪਕਾਉਣ, ਡਾਂਸ ਜਾਂ ਕੋਈ ਹੋਰ ਹੁਨਰ ਸਿਖਾਉਂਦੇ ਹਨ, ਤਾਂ ਉਨ੍ਹਾਂ ਨੂੰ ਘਰ ਵਿੱਚ ਜਾਂ ਉਨ੍ਹਾਂ ਦੇ ਦੋਸਤਾਂ ਨਾਲ ਉਨ੍ਹਾਂ ਟਿਊਟੋਰਿਅਲਾਂ ਵਿੱਚੋਂ ਕੁਝ ਦਾ ਅਭਿਆਸ ਕਰਨ ਲਈ ਉਤਸ਼ਾਹਿਤ ਕਰੋ। ਆਨਲਾਈਨ ਸੰਸਾਰ ਤੋਂ ਪ੍ਰੇਰਨਾ ਲੈ ਕੇ ਮਜ਼ੇਦਾਰ, ਆਫ਼ਲਾਈਨ ਗਤੀਵਿਧੀ ਨੂੰ ਉਤਸ਼ਾਹਿਤ ਕਰ ਕੇ ਸੰਤੁਲਨ ਲੱਭਣ ਅਤੇ ਉਨ੍ਹਾਂ ਦੇ ਸਵੈ-ਪ੍ਰਗਟਾਵੇ ਦਾ ਸਮਰਥਨ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੋ।

ਉਨ੍ਹਾਂ ਦੇ ਜੀਵਨ ਵਿੱਚ ਦਿਲਚਸਪੀ ਰੱਖ ਕੇ, ਤੁਸੀਂ ਸਮੁੱਚੇ ਸਕ੍ਰੀਨ ਸਮੇਂ ਨੂੰ ਘਟਾਉਂਦੇ ਹੋਏ ਉਨ੍ਹਾਂ ਦੀਆਂ ਆਫ਼ਲਾਈਨ ਦਿਲਚਸਪੀਆਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰ ਸਕਦੇ ਹੋ।

ਸੁਝਾਵਾਂ ਦੀ ਲੋੜ ਹੈ? ਤੁਹਾਡੇ ਬੱਚੇ ਦੀ ਸੰਤੁਲਨ ਲੱਭਣ ਵਿੱਚ ਮਦਦ ਕਰਨ ਲਈ ਇੱਥੇ ਕੁਝ ਗਤੀਵਿਧੀਆਂ ਦਿੱਤੀਆਂ ਗਈਆਂ ਹਨ:

Meta Get Digital: ਨੌਜਵਾਨਾਂ ਲਈ ਤੰਦਰੁਸਤੀ ਦੀਆਂ ਗਤੀਵਿਧੀਆਂ

ਸੋਸ਼ਲ ਮੀਡੀਆ 'ਤੇ ਸੰਤੁਲਨ ਲੱਭਣਾ

Instagram ਕੋਲ ਲਾਹੇਵੰਦ ਟੂਲ ਹਨ, ਜੋ ਐਪ 'ਤੇ ਮਾਂ-ਪਿਓ ਅਤੇ ਨੌਜਵਾਨ ਬੱਚਿਆਂ ਲਈ ਸਕਾਰਾਤਮਕ ਅਨੁਭਵ ਬਣਾਉਣ ਦੀ ਇਜਾਜ਼ਤ ਦਿੰਦੇ ਹਨ। ਉਦਾਹਰਨ ਲਈ, ਜਿਵੇਂ ਤੁਸੀਂ ਅਤੇ ਤੁਹਾਡਾ ਨੌਜਵਾਨ ਬੱਚਾ Instagram 'ਤੇ ਵਧੀਆ ਸਮਾਂ ਬਿਤਾਉਣ ਦੇ ਤਰੀਕੇ ਬਾਰੇ ਗੱਲ ਕਰਦੇ ਹੋ, ਉਦੋਂ ਸੰਤੁਲਨ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਐਪ 'ਤੇ ਰੋਜ਼ਾਨਾ ਸਮਾਂ ਸੀਮਾਵਾਂ ਸੈੱਟ ਕਰਨ ਜਾਂ ਸਲੀਪ ਮੋਡ ਨੂੰ ਚਾਲੂ ਕਰਨ ਵਰਗੇ ਟੂਲਾਂ ਬਾਰੇ ਵੀ ਗੱਲ ਕਰੋ।

ਤੁਸੀਂ ਇਨ੍ਹਾਂ ਟੂਲਾਂ ਨੂੰ ਇੱਥੇ ਲੱਭ ਸਕਦੇ ਹੋ:

Instagram - ਰੋਜ਼ਾਨਾ ਸਮਾਂ ਸੀਮਾ ਸੈੱਟ ਕਰੋ

Instagram - ਸਲੀਪ ਮੋਡ ਨੂੰ ਚਾਲੂ ਕਰੋ

ਛੋਟੇ ਨੌਜਵਾਨ ਬੱਚਿਆਂ ਲਈ, ਤੁਸੀਂ ਸੋਸ਼ਲ ਮੀਡੀਆ ਦੇ ਨਾਲ ਉਨ੍ਹਾਂ ਦੇ ਸ਼ੁਰੂਆਤੀ ਅਨੁਭਵਾਂ ਰਾਹੀਂ ਉਨ੍ਹਾਂ ਦੀ ਅਗਵਾਈ ਕਰ ਕੇ ਮਦਦ ਕਰ ਸਕਦੇ ਹੋ। Instagram 'ਤੇ ਸਕਾਰਾਤਮਕ ਅਤੇ ਸੰਤੁਲਿਤ ਅਨੁਭਵਾਂ ਨੂੰ ਉਤਸ਼ਾਹਿਤ ਕਰਨ ਲਈ, ਬਹੁਤ ਸਾਰੇ ਉਪਲਬਧ ਨਿਗਰਾਨੀ ਸਾਧਨਾਂ ਦੀ ਵਰਤੋਂ ਕਰੋ। ਆਪਣੇ ਨੌਜਵਾਨ ਬੱਚੇ ਨਾਲ ਗੱਲਬਾਤ ਵਿੱਚ, ਇਸ ਬਾਰੇ ਗੱਲ ਕਰੋ ਕਿ Instagram 'ਤੇ ਬਿਤਾਏ ਗਏ ਸਮੇਂ ਦੀ ਗੁਣਵੱਤਾ ਅਤੇ ਮਾਤਰਾ ਵਿਚਕਾਰ ਸੰਤੁਲਨ ਲੱਭਣਾ ਕਿਵੇਂ ਮਹੱਤਵਪੂਰਨ ਹੈ। ਇੱਕ ਸਿਹਤਮੰਦ ਸੰਤੁਲਨ 'ਤੇ ਸਹਿਮਤ ਹੋਵੋ ਅਤੇ ਇਕੱਠੇ ਨਿਗਰਾਨੀ ਟੂਲ ਸਥਾਪਤ ਕਰੋ।

Instagram ਦੇ ਨਿਗਰਾਨੀ ਟੂਲ ਤੁਹਾਡੇ ਨੌਜਵਾਨ ਬੱਚਿਆਂ ਦੇ ਫਾਲੋਅਰਾਂ ਅਤੇ ਉਨ੍ਹਾਂ ਵੱਲੋਂ ਫਾਲੋ ਕੀਤੇ ਜਾਣ ਵਾਲਿਆਂ ਦੀ ਸੂਚੀ ਨੂੰ ਦੇਖਣ, ਐਪ ਲਈ ਰੋਜ਼ਾਨਾ ਸਮਾਂ ਸੀਮਾਵਾਂ ਸੈੱਟ ਕਰਨ, ਅਤੇ ਉਨ੍ਹਾਂ ਵੱਲੋਂ ਐਪ ਵਰਤੋਂ ਬਾਰੇ ਜਾਣਕਾਰੀ ਦੇਖਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

Instagram - ਨਿਗਰਾਨੀ ਦੇ ਟੂਲ

Meta ਦੇ ਉਤਪਾਦਾਂ ਅਤੇ ਸੰਸਾਧਨਾਂ ਬਾਰੇ ਹੋਰ ਜਾਣਕਾਰੀ ਲਵੋ ਤਾਂ ਜੋ ਤੁਹਾਡੀ ਅਤੇ ਤੁਹਾਡੇ ਨੌਜਵਾਨ ਬੱਚਿਆਂ ਦੀ ਸੰਤੁਲਨ ਲੱਭਣ ਵਿੱਚ ਮਦਦ ਕੀਤੀ ਜਾ ਸਕੇ:

Facebook - ਸਮਾਂ ਸੀਮਾਵਾਂ ਸੈੱਟ ਕਰੋ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ