NAMLE
ਮਾਂ-ਪਿਓ ਆਪਣੇ ਅੱਲ੍ਹੜ ਬੱਚਿਆਂ ਦੀ ਰੱਖਿਆ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਨ। ਸਿਰਫ਼ ਸੁਰੱਖਿਆ 'ਤੇ ਹੀ ਧਿਆਨ ਕੇਂਦਰਿਤ ਕਰਨ ਦੀ ਬਜਾਏ, ਜੇ ਅਸੀਂ ਇਸ ਬਾਰੇ ਵਧੇਰੇ ਵਿਆਪਕ ਤੌਰ 'ਤੇ ਸੋਚਣ ਦੀ ਕੋਸ਼ਿਸ਼ ਕਰੀਏ ਕਿ ਘਰ ਵਿੱਚ ਮੀਡੀਆ ਅਤੇ ਤਕਨੀਕ ਨਾਲ ਇੱਕ ਸਿਹਤਮੰਦ ਅਤੇ ਉਤਪਾਦਕ ਰਿਸ਼ਤਾ ਬਣਾਉਣ ਦਾ ਕੀ ਮਤਲਬ ਹੈ ਤਾਂ ਕੀ ਹੋਵੇਗਾ? ਆਖਿਰਕਾਰ, ਪਿਛਲੇ ਦਹਾਕੇ ਦੌਰਾਨ ਸਾਡੀਆਂ ਤਕਨੀਕਾਂ ਅਤੇ ਸੂਚਨਾ ਪ੍ਰਣਾਲੀਆਂ ਵਿੱਚ ਆਈਆਂ ਤਬਦੀਲੀਆਂ ਨੇ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ, ਨਾ ਕਿ ਸਿਰਫ਼ ਨੌਜਵਾਨ ਲੋਕਾਂ ਨੂੰ। ਅਸੀਂ ਸਾਰੇ ਇਸ ਗੁੰਝਲਦਾਰ ਦੁਨੀਆਂ ਵਿੱਚ ਰਹਿਣਾ ਸਿੱਖ ਰਹੇ ਹਾਂ ਅਤੇ ਇਹ ਇਸ ਨਾਲ ਵਧੇਰੇ ਆਸਾਨ ਹੋ ਜਾਵੇਗਾ ਜੇ ਅਸੀਂ ਇਸਨੂੰ ਇਕੱਠੇ ਮਿਲ ਕੇ ਕਰਨ ਦੇ ਤਰੀਕੇ ਲੱਭ ਲਈਏ।
ਜੇ ਅਸੀਂ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਦੇ ਹਾਂ ਕਿ ਆਪਣੇ ਘਰ ਵਿੱਚ ਇੱਕ ਸਿਹਤਮੰਦ ਮੀਡੀਆ ਵਾਤਾਵਰਣ ਕਿਵੇਂ ਬਣਾਉਣਾ ਹੈ, ਤਾਂ ਅਸੀਂ ਨਾ ਕੇਵਲ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਦੇ ਯੋਗ ਹੋਵਾਗੇ ਬਲਕਿ ਇੰਨ੍ਹਾਂ ਸ਼ਾਨਦਾਰ ਤਕਨੀਕੀ ਪ੍ਰਗਤੀਆਂ ਦੇ ਨਾਲ ਸਾਡੇ ਕੋਲ ਉਪਲਬਧ ਮੌਕਿਆਂ ਦਾ ਲਾਹਾ ਲੈਣ ਦੇ ਵੀ ਯੋਗ ਹੋਵਾਗੇ।