ਇੰਟਰਨੈੱਟ ਅਤੇ ਸੋਸ਼ਲ ਮੀਡੀਆ ਜਾਣਕਾਰੀ ਦੇ ਵਧੀਆ ਸਰੋਤ ਹੋ ਸਕਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਸਭ ਸਹੀ ਜਾਂ ਭਰੋਸੇਮੰਦ ਹੈ। ਚੰਗੇ ਨੂੰ ਮਾੜੇ ਤੋਂ ਛਾਂਟਣ ਲਈ, ਮਾਂ-ਪਿਓ ਨੂੰ ਆਪਣੇ ਅੱਲ੍ਹੜਾਂ ਦੀ ਆਨਲਾਈਨ ਮੀਡੀਆ ਸਾਖਰਤਾ ਦਾ ਨਿਰਮਾਣ ਕਰਨ ਵਿੱਚ ਮਦਦ ਕਰਨੀ ਪੈਂਦੀ ਹੈ।
ਜਦੋਂ ਮੀਡੀਆ ਜਾਂ ਚਿੱਤਰਾਂ ਨਾਲ ਹੇਰਾਫੇਰੀ ਕੀਤੀ ਗਈ ਹੋਵੇ, ਬਾਲਗਾਂ ਵਾਂਗ, ਅੱਲ੍ਹੜਾਂ ਨੂੰ ਇਹ ਦੱਸਣ ਦੇ ਯੋਗ ਹੋਣ ਲਈ ਹੁਨਰਾਂ ਦੀ ਲੋੜ ਹੁੰਦੀ ਹੈ ਕਿ ਕਿਹੜੀ ਜਾਣਕਾਰੀ ਭਰੋਸੇਯੋਗ ਹੈ ਅਤੇ ਕੀ ਨਹੀਂ, ਅਤੇ ਚੰਗੀਆਂ ਆਦਤਾਂ ਸਥਾਪਤ ਕਰਨ ਲਈ ਸਮਾਂ ਕੱਢੋ ਜਿਵੇਂ ਕਿ ਅਜਿਹੀਆਂ ਚੀਜ਼ਾਂ ਨੂੰ ਆਨਲਾਈਨ ਸਾਂਝਾ ਨਾ ਕਰਨਾ ਜੋ ਸੱਚ ਨਹੀਂ ਹਨ ਜਾਂ ਜਿਨ੍ਹਾਂ ਨੂੰ ਤਸਦੀਕ ਨਹੀਂ ਕੀਤਾ ਜਾ ਸਕਦਾ ਹੋਵੇ।
ਕਦੇ ਵੀ ਸ਼ੁਰੂ ਤੋਂ ਹੀ ਇਹ ਜਾਣਨਾ ਆਸਾਨ ਨਹੀਂ ਹੈ ਕਿ ਜੋ ਜਾਣਕਾਰੀ ਤੁਸੀਂ ਵੇਖ ਰਹੇ ਹੋ ਉਹ ਭਰੋਸੇਯੋਗ ਹੈ ਜਾਂ ਨਹੀਂ। ਪਰ ਜਿਵੇਂ ਕਿ ਆਫ਼ਲਾਈਨ ਸੰਸਾਰ ਵਿੱਚ, ਇੱਥੇ ਕੁਝ ਬੁਨਿਆਦੀ ਕਦਮ ਹਨ ਜੋ ਤੁਸੀਂ ਨੌਜਵਾਨਾਂ ਦੀ ਇਹ ਸਮਝਣ ਵਿੱਚ ਮਦਦ ਕਰਨ ਲਈ ਚੁੱਕ ਸਕਦੇ ਹੋ ਕਿ ਕੀ ਸਹੀ ਅਤੇ ਭਰੋਸੇਯੋਗ ਹੈ, ਅਤੇ ਕੀ ਨਹੀਂ।
ਆਓ ਮੂਲ ਗੱਲਾਂ ਨਾਲ ਸ਼ੁਰੂਆਤ ਕਰੀਏ: ਸਮੱਗਰੀ ਦੇ ਕਿਸੇ ਹਿੱਸੇ ਨਾਲ ਜੁੜਨ ਜਾਂ ਸਾਂਝਾ ਕਰਨ ਤੋਂ ਪਹਿਲਾਂ, ਅੱਲ੍ਹੜਾਂ ਨੂੰ ਕੁਝ ਸਵਾਲ ਪੁੱਛਣ ਵਿੱਚ ਮਦਦ ਕਰੋ ਜੋ ਸਮੱਗਰੀ ਦੇ ਇੱਕ ਹਿੱਸੇ 'ਤੇ ਰੌਸ਼ਨੀ ਪਾ ਸਕਦੇ ਹਨ: ਪ੍ਰਸਿੱਧ ਪੰਜ ਡਬਲਯੂ ਦੇ ਸਵਾਲ: Who? ਕੀ? Where? When? ਅਤੇ Why?
ਇਹ ਸਾਰੇ ਨੁਕਤੇ ਸਿਰਫ਼ ਇੱਕ ਸ਼ੁਰੂਾਤ ਹਨ। ਅੱਲ੍ਹੜਾਂ ਨੂੰ ਇਹ ਸਮਝਣ ਵਿੱਚ ਸਮਾਂ ਲੱਗੇਗਾ ਕਿ ਇੰਟਰਨੈੱਟ 'ਤੇ ਕਿਹੜੀ ਜਾਣਕਾਰੀ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਕਿਹੜੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨਾਲ ਆਨਲਾਈਨ ਸਮਾਂ ਬਿਤਾਉਣ ਦੀ ਆਦਤ ਪਾਓ, ਅਤੇ ਉਨ੍ਹਾਂ ਨੂੰ ਇੱਕ ਅਜਿਹੀ ਥਾਂ 'ਤੇ ਗਾਈਡ ਕਰੋ, ਜਿੱਥੇ ਉਹ, ਜੋ ਉਹ ਪੜ੍ਹਦੇ ਹਨ, ਬਣਾਉਂਦੇ ਹਨ, ਜਿਨ੍ਹਾਂ ਨਾਲ ਜੁੜਦੇ ਹਨ, ਜਾਂ ਆਨਲਾਈਨ ਕੁਝ ਸਾਂਝਾ ਕਰਦੇ ਹਨ, ਇਸ ਬਾਰੇ ਚੰਗੀਆਂ ਚੋਣਾਂ ਕਰਨ ਲਈ, ਆਪਣੇ ਨਿਰਣੇ ਦੀ ਵਰਤੋਂ ਆਪਣੇ ਆਪ ਕਰ ਸਕਦੇ ਹਨ।
ਮਦਦ ਕਰਨ ਦੇ ਹੋਰ ਢੰਗ
ਪੰਜ ਡਬਲਿਊ ਨੂੰ ਪੁੱਛ ਕੇ ਹੋਰ ਸੰਦਰਭ ਇਕੱਠੇ ਕਰਨ ਤੋਂ ਇਲਾਵਾ, ਕੁਝ ਹੋਰ ਕਦਮ ਹਨ ਜੋ ਤੁਸੀਂ ਅੱਲ੍ਹੜਾਂ ਅਤੇ ਨੌਜਵਾਨਾਂ ਦੀ ਮਦਦ ਕਰਨ ਲਈ ਚੁੱਕ ਸਕਦੇ ਹੋ ਤਾਂ ਜੋ ਇਹ ਸਿੱਖਣ ਲਈ ਸੁਤੰਤਰ ਹੁਨਰ ਦਾ ਸੈੱਟ ਵਿਕਸਿਤ ਕੀਤਾ ਜਾ ਸਕੇ ਕਿ ਇੱਕ ਚੰਗਾ ਮੀਡੀਆ ਖਪਤਕਾਰ, ਆਨਲਾਈਨ ਕਿਵੇਂ ਬਣਨਾ ਹੈ।
ਗੱਲਬਾਤ ਨੂੰ ਜਾਰੀ ਰੱਖੋ
ਮੀਡੀਆ ਸਾਖਰਤਾ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਇਹ ਇੱਕ ਵਾਰੀ ਵਿੱਚ ਕੀਤਾ ਤੇ ਹੋ ਗਿਆ ਇਸ ਤਰ੍ਹਾਂ ਨਹੀਂ ਹੈ। ਆਨਲਾਈਨ ਜਾਣਕਾਰੀ ਦੀ ਦੁਨੀਆ ਵਿੱਚ ਕਾਰਜ ਕਰਨ ਵਿੱਚ ਅੱਲ੍ਹੜਾਂ ਅਤੇ ਨੌਜਵਾਨਾਂ ਦੀ ਮਦਦ ਕਰਨ ਵਿੱਚ ਮਾਂ-ਪਿਓ ਵੱਲੋਂ ਸਮਾਂ ਅਤੇ ਮਿਹਨਤ ਲੱਗੇਗੀ। ਇਹ ਸਹਾਇਕ ਹੁੰਦਾ ਹੈ ਜੇਕਰ ਇਹ ਕਾਰਜ ਉਨ੍ਹਾਂ ਨੂੰ ਸ਼ਾਮਲ ਕਰਦਾ ਹੈ ਤੇ ਉਨ੍ਹਾਂ ਇੱਕ ਚਰਚਾ ਵਜੋਂ ਮਹਿਸੂਸ ਹੁੰਦਾ ਹੈ। ਹੇਠਾਂ ਲਿਖਿਆਂ ਵਾਂਗ ਚੀਜ਼ਾਂ ਬਾਰੇ ਉਨ੍ਹਾਂ ਨਾਲ ਗੱਲਬਾਤ ਕਰੋ:
ਭਰੋਸੇਯੋਗ ਸਰੋਤਾਂ ਨੂੰ ਲੱਭਣ ਵਿੱਚ ਆਪਣੇ ਅੱਲ੍ਹੜ ਨਾਲ ਪ੍ਰਦਰਸ਼ਨ ਕਰਨ ਲਈ ਇੱਥੇ ਇੱਕ ਕਸਰਤ ਹੈ। ਇਹ ਗਤੀਵਿਧੀ ਤੁਹਾਨੂੰ ਸਰੋਤਾਂ ਅਤੇ ਜਾਣਕਾਰੀ ਦੀ ਪੁਸ਼ਟੀ ਕਰਨ ਦਾ ਅਭਿਆਸ ਕਰਨ ਵਿੱਚ ਮਦਦ ਕਰੇਗੀ ਜੋ ਤੁਸੀਂ ਆਨਲਾਈਨ ਵੇਖਦੇ ਹੋ।
ਇਹ ਕੁਝ ਹੈ ਜੋ ਤੁਸੀਂ ਕਰ ਸਕਦੇ ਹੋ ਅਤੇ ਇਕੱਠਿਆਂ ਕਰਨਾ ਚਾਹੀਦਾ ਹੈ।
ਇਸ ਵਿੱਚ ਸਮਾਂ ਲੱਗੇਗਾ, ਪਰ ਥੋੜ੍ਹੇ ਜਿਹੇ ਅਭਿਆਸ ਅਤੇ ਤੁਹਾਡੇ ਸਮਰਥਨ ਨਾਲ, ਤੁਹਾਡਾ ਅੱਲ੍ਹੜ ਆਨਲਾਈਨ ਵੇਖੀ ਜਾਣ ਵਾਲੀ ਜਾਣਕਾਰੀ ਬਾਰੇ ਮਹੱਤਵਪੂਰਨ, ਲੋੜੀਂਦੇ ਹੁਨਰ ਸਿੱਖ ਸਕਦਾ ਹੈ, ਅਤੇ ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।