ਵਧੀਆ ਡਿਜੀਟਲ ਵਤੀਰੇ ਨੂੰ ਤਰਤੀਬ ਦੇਣਾ

ਨੌਜਵਾਨਾਂ ਲਈ ਸਭ ਤੋਂ ਮਹੱਤਵਪੂਰਨ ਤਰੀਕਿਆਂ ਵਿੱਚੋਂ ਇੱਕ ਹੈ ਮਾਡਲਿੰਗ ਰਾਹੀਂ ਸਿੱਖਦੇ ਹਨ। ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦੀਆਂ ਕਾਰਵਾਈਆਂ ਅਤੇ ਵਿਵਹਾਰ ਬੱਚਿਆਂ ਦੇ ਇਸ ਬਾਰੇ ਸਿੱਖਣ ਲਈ ਮਹੱਤਵਪੂਰਨ ਹਨ ਕਿ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਦੀ ਦੁਨੀਆਂ ਨਾਲ ਕਿਵੇਂ ਜੁੜਨਾ ਚਾਹੀਦਾ ਹੈ। ਭੌਤਿਕ ਦੁਨੀਆਂ ਵਿੱਚ, ਅਸੀਂ ਪ੍ਰਭਾਵੀ ਵਤੀਰੇ ਨੂੰ ਕਈ ਤਰੀਕਿਆਂ ਨਾਲ ਤਰਤੀਬ ਦਿੰਦੇ ਹਾਂ। ਉਦਾਹਰਨ ਲਈ, ਪਾਰਕ ਘੁੰਮਣ ਜਾਣ ਸਮੇਂ ਸਾਨੂੰ ਜ਼ਮੀਨ 'ਤੇ ਡਿੱਗੇ ਕੂੜੇ ਨੂੰ ਚੁੱਕ ਕੇ ਕੂੜੇ-ਦਾਣ ਵਿੱਚ ਸੁੱਟਣ ਦਾ ਮੌਕਾ ਮਿਲ ਸਕਦਾ ਹੈ। ਭਾਵੇਂ ਅਸੀਂ ਕੁਝ ਵੀ ਨਾ ਕਹੀਏ, ਸਾਡੇ ਤਰਤੀਬ ਦੇਣ ਨੇ ਇਹ ਇੱਕ ਮਹੱਤਵਪੂਰਨ ਸਬਕ ਸਿਖਾਇਆ ਹੈ ਕਿ ਭਾਵੇਂ ਇਹ ਕੂੜਾ ਸਾਡਾ ਨਹੀਂ ਹੈ, ਫਿਰ ਵੀ ਸਾਨੂੰ ਇਸ ਨੂੰ ਸਾਫ਼ ਕਰਕੇ ਜਨਤਕ ਥਾਂ ਨੂੰ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਡਿਜੀਟਲ ਦੁਨੀਆਂ ਵਿੱਚ ਪ੍ਰਭਾਵੀ ਵਤੀਰੇ ਨੂੰ ਤਰਤੀਬ ਦੇਣਾ ਬਹੁਤ ਮਹੱਤਵਪੂਰਨ ਹੈ। ਮਾਤਾ-ਪਿਤਾ ਵਜੋਂ, ਇਸ ਗੱਲ ਦੀ ਸੰਭਾਵਨਾ ਹੈ ਕਿ ਤੁਸੀਂ ਪਹਿਲਾਂ ਹੀ ਟੈਕਨਾਲੋਜੀ ਦੀ ਵਰਤੋਂ ਇਸ ਤਰੀਕੇ ਨਾਲ ਕਰ ਰਹੇ ਹੋ, ਜੋ ਤੁਹਾਡੇ ਬੱਚੇ ਨੂੰ ਚੰਗਾ ਵਤੀਰਾ ਸਿਖਾਉਣ ਲਈ ਵਡਮੁੱਲਾ ਹੈ। ਇਸ ਵਿੱਚ ਇਸ ਗੱਲ 'ਤੇ ਧਿਆਨ ਦੇਣਾ ਸ਼ਾਮਲ ਹੋ ਸਕਦਾ ਹੈ ਕਿ ਤੁਹਾਡੇ ਵੱਲੋਂ Facebook 'ਤੇ ਫਾਲੋ ਕੀਤੇ ਜਾਣ ਵਾਲੇ ਸਥਾਨਕ ਫੂਡ ਬੈਂਕ ਨੂੰ ਦਾਨ ਦੀ ਲੋੜ ਹੋਵੇ ਅਤੇ ਇੱਕ ਆਨਲਾਈਨ ਮੈਸੇਜ ਪੋਸਟ ਕਰਨ ਨਾਲ ਤੁਹਾਡੇ ਫਾਲੋਅਰਾਂ ਨੂੰ ਯੋਗਦਾਨ ਪਾਉਣ ਵਾਸਤੇ ਤੁਹਾਡੇ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੇ। ਜਾਂ ਹੋ ਸਕਦਾ ਹੈ ਕਿ ਕਿਸੇ ਅਜਿਹੇ ਅਨੁਭਵ ਬਾਰੇ ਲਿਖ ਕੇ ਪੋਸਟ ਕਰਨ ਨਾਲ ਜਿਸ ਵਿੱਚ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਮਦਦ ਕੀਤੀ ਹੋਵੇ ਜਿਸ ਨਾਲ ਨਿਰਪੱਖ ਵਿਵਹਾਰ ਨਹੀਂ ਕੀਤਾ ਜਾ ਰਿਹਾ ਸੀ ਅਤੇ ਦੂਜਿਆਂ ਨੂੰ ਵੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ ਹੋਵੇ।

ਪਰ ਪ੍ਰਭਾਵੀ ਡਿਜੀਟਲ ਵਤੀਰਿਆਂ ਨੂੰ ਤਰਤੀਬ ਦੇਣ ਵਿੱਚ ਇੱਕ ਵਧੀਕ ਚੁਣੌਤੀ ਆਉਂਦੀ ਹੈ। ਕੂੜੇ ਨੂੰ ਚੁੱਕਣ ਜਾਂ ਕਰਿਆਨੇ ਦਾ ਸਮਾਨ ਲਿਜਾ ਰਹੇ ਕਿਸੇ ਵਿਅਕਤੀ ਲਈ ਦਰਵਾਜ਼ਾ ਖੋਲ੍ਹਣ ਤੋਂ ਉਲਟ, ਬੱਚੇ ਨੂੰ ਕੰਪਿਊਟਰ ਦੀ ਵਰਤੋਂ ਕਰ ਰਹੇ ਮਾਤਾ-ਪਿਤਾ ਨੂੰ ਦੇਖਣਾ, ਸਾਰੇ ਕੰਮ ਸਮਾਨ ਲੱਗਦੇ ਹਨ। ਭਾਵੇਂ ਅਸੀਂ ਈਮੇਲ ਦੇਖ ਰਹੇ ਹਾਂ, ਗੇਮ ਖੇਡ ਰਹੇ ਹਾਂ ਜਾਂ ਆਨਲਾਈਨ ਕੰਮ ਕਰ ਰਹੇ ਹਾਂ, ਦੇਖਣ ਵੇਲੇ ਅਸੀਂ ਬਸ ਬੈਠ ਕੇ ਕੰਪਿਊਟਰ ਦੀ ਵਰਤੋਂ ਕਰ ਰਹੇ ਹਾਂ। ਸ਼ਾਇਦ ਇਹ ਚੰਗੇ ਡਿਜੀਟਲ ਵਤੀਰੇ ਨੂੰ ਤਰਤੀਬ ਦੇਣ ਵਿੱਚ ਸਹਾਇਕ ਨਾ ਹੋਵੇ।

ਇੱਕ ਸੌਖਾ ਹੱਲ ਇਹ ਹੈ ਕਿ ਚੰਗੇ ਡਿਜੀਟਲ ਵਤੀਰੇ ਨੂੰ ਤਰਤੀਬ ਦੇਣ ਬਾਰੇ ਖੁੱਲ੍ਹ ਕੇ ਗੱਲ ਕਰਨ ਬਾਰੇ ਜਾਣਨਾ। ਉਦਾਹਰਨ ਲਈ, ਜਦੋਂ ਅਸੀਂ ਆਨਲਾਈਨ ਕਿਸੇ ਹੋਰ ਦੀ ਮਦਦ ਕਰ ਰਹੇ ਹੁੰਦੇ ਹਾਂ, ਤਾਂ ਸਾਨੂੰ ਆਪਣੇ ਬੱਚਿਆਂ ਨੂੰ ਇਹ ਦੱਸਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ; “ਮੈਂ ਤੁਹਾਡੇ ਕੋਲ ਆਵਾਂਗ਼ਾ/ਗੀ, ਮੈਂ ਆਪਣੇ ਗੁਆਂਢੀ ਦੀ ਭਲਕੇ ਹੋਣ ਵਾਲੀ ਡਾਕਟਰ ਨਾਲ ਅਪੌਇੰਟਮੈਂਟ ਲਈ ਸਵਾਰੀ ਦਾ ਪ੍ਰਬੰਧ ਕਰ ਰਿਹਾ/ਰਹੀ ਹਾਂ”। ਸੰਭਵ ਹੋਣ 'ਤੇ, ਅਸੀਂ ਉਨ੍ਹਾਂ ਨੂੰ ਸਾਡੇ ਮਦਦ ਅਤੇ ਸੇਵਾ ਦੇ ਡਿਜੀਟਲ ਕੰਮਾਂ ਵਿੱਚ ਵੀ ਸ਼ਾਮਲ ਕਰ ਸਕਦੇ ਹਾਂ; "ਮੈਂ ਅਗਲੇ ਹਫ਼ਤੇ ਹੋਣ ਵਾਲੇ ਖੂਨ ਦਾਨ ਨੂੰ ਪ੍ਰੋਮੋਟ ਕਰਨ ਲਈ Facebook 'ਤੇ ਇੱਕ ਸੱਦਾ ਪੋਸਟ ਕਰ ਰਿਹਾ/ਰਹੀ ਹਾਂ - ਇਹ ਕਿਵੇਂ ਦਾ ਲੱਗਦਾ ਹੈ?" ਡਿਜ਼ੀਟਲ ਮਦਦ ਦੀਆਂ ਸਾਡੀਆਂ ਕਾਰਵਾਈਆਂ ਨੂੰ ਇਨ੍ਹਾਂ ਵਤੀਰਿਆਂ ਨੂੰ ਇਸ ਤਰੀਕੇ ਨਾਲ ਤਰਤੀਬ ਦੇਣਾ ਹੈ ਜੋ ਸਾਡੇ ਬੱਚਿਆਂ ਨੂੰ ਹੁਣ ਅਤੇ ਆਉਣ ਵਾਲੇ ਸਮੇਂ ਵਿੱਚ ਡਿਜੀਟਲ ਸਪੇਸ ਵਿੱਚ ਮਿਲਣ ਵਾਲੇ ਕਈ ਤਰ੍ਹਾਂ ਦੇ ਲੋਕਾਂ ਲਈ ਤਿਆਰ ਕਰਨ ਅਤੇ ਉਨ੍ਹਾਂ ਬਾਰੇ ਦੇੱਸਣ ਵਿੱਚ ਮਦਦ ਕਰਦਾ ਹੈ।

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ