ਆਨਲਾਈਨ ਸੰਬੰਧ ਪ੍ਰਬੰਧਿਤ ਕਰਨਾ

ParentZone

23 ਮਾਰਚ 2024

ਇਹ ਅਟੱਲ ਹੈ ਕਿ ਕਿਸੇ ਸਮੇਂ ਤੁਹਾਡੇ ਬੱਚੇ ਨੂੰ ਦੋਸਤੀ ਵਿੱਚ ਮੁਸ਼ਕਲ ਆਵੇਗੀ, ਭਾਵੇਂ ਇਹ ਪੂਰੀ ਤਰ੍ਹਾਂ ਆਨਲਾਈਨ ਹੋਵੇ ਜਾਂ ਇੱਕ ਮਿਸ਼ਰਤ, ਆਨਲਾਈਨ-ਆਫ਼ਲਾਈਨ ਸੰਬੰਧ ਹੋਵੇ।

ਭਾਵੇਂ ਇਹ ਇੱਕ ਸਧਾਰਨ ਨਿਰਾਸ਼ਾ ਜਾਂ ਇੱਕ ਗੁੰਝਲਦਾਰ, ਗੜਬੜ ਅਤੇ ਭਾਵਨਾਤਮਕ ਟੁੱਟਣਾ ਹੈ, ਇੱਥੇ ਇਨ੍ਹਾਂ ਚੀਜ਼ਾਂ ਦਾ ਵਿਚਾਰ ਕਰਨਾ ਹੈ: ਤੁਹਾਡੇ ਸ਼ੁਰੂਆਤੀ ਜਵਾਬ ਤੋਂ ਉਨ੍ਹਾਂ ਨੂੰ ਸਕਾਰਾਤਮਕ ਢੰਗ ਨਾਲ ਅੱਗੇ ਵਧਣ ਵਿੱਚ ਮਦਦ ਕਰਨ ਤੱਕ।

ਆਨਲਾਈਨ ਸੰਬੰਧਾਂ ਦਾ ਆਦਰ ਕਰੋ

ਸਾਰੀਆਂ ਦੋਸਤੀਆਂ ਅਤੇ ਸੰਬੰਧਾਂ ਵਿੱਚ ਸਮੇਂ-ਸਮੇਂ 'ਤੇ ਚੁਣੌਤੀਆਂ ਆਉਂਦੀਆਂ ਹਨ। ਭਾਵੇਂ ਸੰਬੰਧ ਸਿਰਫ਼ ਆਨਲਾਈਨ ਹੀ ਹੋਵੇ, ਇਹ ਅਸਲ ਸੰਬੰਧ ਹੀ ਹੁੰਦੇ ਹਨ।

ਸਿਰਫ਼ ਆਨਲਾਈਨ ਸੰਬੰਧ ਤੁਹਾਡੇ ਬੱਚਿਆਂ ਲਈ ਉਨੇ ਹੀ ਮਹੱਤਵਪੂਰਨ ਹੋ ਸਕਦੇ ਹਨ ਜਿੰਨੇ ਉਨ੍ਹਾਂ ਨੂੰ ਸਕੂਲ ਜਾਂ ਵੀਕਐਂਡ 'ਤੇ ਮਿਲਣ ਵਾਲੇ ਲੋਕ ਹੁੰਦੇ ਹਨ। ਇਨ੍ਹਾਂ ਦੋਸਤਾਂ ਦਾ ਵੀ ਆਦਰ ਕਰਨ ਦੀ ਕੋਸ਼ਿਸ਼ ਕਰੋ।

ਸਕਾਰਾਤਮਕ ਕਾਰਵਾਈ ਕਰੋ

ਉਦਾਹਰਨ ਲਈ ਇਹ ਪਤਾ ਲਗਾਉਣਾ ਕਿ ਤੁਹਾਡੇ ਬੱਚੇ ਨੇ Instagram 'ਤੇ ਕਿਸੇ ਨੂੰ ਬਲੌਕ ਕੀਤਾ ਹੈ ਜਾਂ ਉਸ ਦੀ ਰਿਪੋਰਟ ਕੀਤੀ ਹੈ, ਇਹ ਤੁਹਾਡੇ ਲਈ ਪਹਿਲਾ ਸੰਕੇਤ ਹੋ ਸਕਦਾ ਹੈ ਕਿ ਕੁਝ ਗਲਤ ਹੋਇਆ ਹੈ। ਪਰ ਇਹ ਇਸਦਾ ਵੀ ਸੰਕੇਟ ਹੋ ਸਕਦਾ ਹੈ ਕਿ ਕੁਝ ਸਹੀ ਹੋਇਆ ਹੈ।

ਚੰਗੀ ਖ਼ਬਰ ਇਹ ਹੈ: ਜੇ ਉਨ੍ਹਾਂ ਨੇ ਕਿਸੇ ਦੀ ਰਿਪੋਰਟ ਕੀਤੀ ਹੈ ਜਾਂ ਬਲੌਕ ਕੀਤਾ ਹੈ, ਤਾਂ ਇਹ ਸਕਾਰਾਤਮਕ ਕਾਰਵਾਈ ਹੈ। ਇਹ ਉਨ੍ਹਾਂ ਦੀ ਸਵੈ-ਜਾਗਰੂਕਤਾ ਅਤੇ ਖੁਦ ਨੂੰ ਸੁਰੱਖਿਅਤ ਰੱਖਣ ਲਈ ਉਪਲਬਧ ਟੂਲਾਂ ਦੀ ਵਰਤੋਂ ਕਰਨ ਵਿੱਚ ਵਿਸ਼ਵਾਸ ਦਿਖਾਉਂਦਾ ਹੈ।

ਕਾਹਲੀ ਕਰਨਾ ਅਤੇ ਇਹ ਪਤਾ ਲਗਾਉਣ ਕਿ ਕੀ ਹੋਇਆ ਹੈ ਅਤੇ ਕਿਉਂ, ਇੱਕ ਸੁਭਾਵਿਕ ਗੱਲ ਹੈ। ਤੁਹਾਡੇ ਬੱਚੇ ਦੀ ਸ਼ਲਾਘਾ ਕਰਨਾ ਕਿ ਉਸਨੇ ਸਕਾਰਾਤਮਕ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਇਹ ਦੱਸਣਾ ਕਿ ਤੁਸੀਂ ਕਿੰਨੇ ਖੁਸ਼ ਹੋ, ਹੋਰ ਵੇਰਵਿਆਂ ਦੀ ਮੰਗ ਕਰਨ ਨਾਲੋਂ ਗੱਲਬਾਤ ਲਈ ਇੱਕ ਬਿਹਤਰ ਸ਼ੁਰੂਆਤੀ ਬਿੰਦੂ ਹੈ।

ਨਾਲ ਦੇ ਪਲ

ਆਪਣੇ ਬੱਚੇ ਨਾਲ ਗੱਲਬਾਤ ਕਰਨ ਲਈ ਸਹੀ ਸਮਾਂ ਲੱਭਣ ਲਈ ਤੁਹਾਡੇ ਪਾਲਣ-ਪੋਸ਼ਣ ਦੇ ਸਾਰੇ ਹੁਨਰ ਦੀ ਲੋੜ ਹੁੰਦੀ ਹੈ।

ਨਾਲ-ਨਾਲ ਦੇ ਪਲ ਉਹ ਕੀਮਤੀ, ਅਰਾਮਦੇਹ ਸਮੇਂ ਹੁੰਦੇ ਹਨ ਜਦੋਂ ਤੁਹਾਡੇ ਕੋਲ ਇਸ ਬਾਰੇ ਗੱਲ ਕਰਨ ਅਤੇ ਚਰਚਾ ਕਰਨ ਦਾ ਮੌਕਾ ਹੁੰਦਾ ਹੈ ਕਿ ਉਨ੍ਹਾਂ ਦੇ ਜੀਵਨ ਵਿੱਚ ਕੀ ਹੋ ਰਿਹਾ ਹੈ। ਇਹ ਭੋਜਨ ਬਣਾਉਣ ਜਾਂ ਕਾਰ ਦਾ ਸਫ਼ਰ ਕਰਨ ਵੇਲੇ ਦਾ ਸਮਾਂ ਹੋ ਸਕਦਾ ਹੈ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਵਿਸ਼ੇ ਬਾਰੇ ਗੱਲ ਕਰਨ ਦਾ ਸਹੀ ਸਮਾਂ ਹੈ।

ਜ਼ਰੂਰੀ ਇਹ ਹੈ ਕਿ ਤੁਸੀਂ ਉਸ ਸਮੇਂ ਨੂੰ ਆਪਣੇ ਆਪ ਆਉਣ ਦੀ ਉਡੀਕ ਕਰੋ। ਇਸ ਨਾਲ ਧੱਕਾ ਨਾ ਕਰੋ – ਜਾਂ ਇਹ ਗੱਲਬਾਤ ਜ਼ਿਆਦਾ ਜਾਂਚ-ਪੜਤਾਲ ਵਾਂਗ ਲੱਗ ਸਕਦੀ ਹੈ।

ਆਫ਼ਲਾਈਨ ਮਾੜੇ ਪ੍ਰਭਾਵ

ਚੀਜ਼ਾਂ ਹੋਰ ਵੀ ਗੁੰਝਲਦਾਰ ਹੋ ਜਾਂਦੀਆਂ ਹਨ ਜੇ ਉਹ ਉਸ ਵਿਅਕਤੀ ਨੂੰ ਦੇਖਦੇ ਹਨ ਜਿਸਨੂੰ ਉਹ ਆਪਣੀ ਹਰ ਰੋਜ਼ ਦੀ ਜ਼ਿੰਦਗੀ ਵਿੱਚ Instagram 'ਤੇ ਬਲੌਕ ਕਰਨਾ ਜਾਂ ਰਿਪੋਰਟ ਕਰਨਾ ਚਾਹੁੰਦੇ ਹਨ - ਅਤੇ ਮਾੜੇ ਪ੍ਰਭਾਵਾਂ ਬਾਰੇ ਚਿੰਤਾ ਕਰ ਸਕਦੇ ਹਨ।

ਜੇ ਉਸ ਵਿਅਕਤੀ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਬੱਚਾ ਹੁਣ Instagram 'ਤੇ ਉਨ੍ਹਾਂ ਨੂੰ ਫਾਲੋ ਨਹੀਂ ਕਰਦਾ ਹੈ, ਤਾਂ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਨਹੀਂ ਹੋ ਸਕਦਾ ਹੈ ਕਿ ਕੀ ਹੋਇਆ ਹੈ।

ਤੁਸੀਂ ਆਪਣੇ ਬੱਚੇ ਦੀ ਇਹ ਸੋਚਣ ਵਿੱਚ ਮਦਦ ਕਰ ਸਕਦੇ ਹੋ ਕਿ ਜੇ ਕੋਈ ਦੂਜਾ ਵਿਅਕਤੀ ਉਨ੍ਹਾਂ ਦੇ ਮੱਥੇ ਲੱਗਦਾ ਹੈ ਤਾਂ ਉਹ ਇਸ ਨਾਲ ਕਿਵੇਂ ਨਜਿੱਠ ਸਕਦੇ ਹਨ। ਤੁਸੀਂ ਮਿਲ ਕੇ ਕੁਝ ਪ੍ਰਤੀਕਿਰਿਆਵਾਂ ਦਾ ਅਭਿਆਸ ਕਰ ਸਕਦੇ ਹੋ।

ਚੀਜ਼ਾਂ ਨੂੰ ਹੋਰ ਜ਼ਿਆਦਾ ਗੰਭੀਰ ਹੋਣ ਤੋਂ ਰੋਕਣ ਲਈ, ਇਲਜ਼ਾਮ ਵਾਲੀ ਭਾਸ਼ਾ ਤੋਂ ਬਚੋ। ਉਦਾਹਰਨ ਲਈ, ਉਹ “ਤੁਸੀਂ…” ਵਰਗੇ ਵਾਕ ਦੀ ਬਜਾਏ “ਮੈਨੂੰ ਲੱਗਦਾ ਹੈ…” ਵਰਗੇ ਵਾਕ ਨਾਲ ਸ਼ੁਰੂਆਤ ਕਰ ਸਕਦੇ ਹਨ।

ਤੁਹਾਡਾ ਬੱਚਾ ਕਿਸੇ ਹੋਰ ਵਿਅਕਤੀ ਨੂੰ Instagram 'ਤੇ ਬਲੌਕ ਕਰਨ ਦੀ ਬਜਾਏ, ਪ੍ਰਤਿਬੰਧਿਤ ਕਰਨ ਦੇ ਵਿਕਲਪ ਦੀ ਵੀ ਚੋਣ ਕਰ ਸਕਦਾ ਹੈ। ਇਸ ਨਾਲ ਉਹ ਇਹ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ ਕਿ ਕੀ ਦੂਜਾ ਵਿਅਕਤੀ ਉਨ੍ਹਾਂ ਨਾਲ ਗੱਲਬਾਤ ਕਰ ਸਕਦਾ ਹੈ ਅਤੇ ਕਿਵੇਂ - ਭਾਵੇਂ ਇਸ ਚੀਜ਼ ਨੂੰ ਕੰਟਰੋਲ ਕਰਨਾ ਕਿ ਉਹ ਕੀ ਦੇਖਦੇ ਹਨ ਜਾਂ ਉਨ੍ਹਾਂ ਦੇ ਕਮੈਂਟਾਂ ਨੂੰ ਮਨਜ਼ੂਰ ਕਰਨਾ। ਇੱਥੇ ਹੋਰ ਪੜ੍ਹੋ

ਆਪਣੇ ਬੱਚੇ ਨੂੰ ਯਾਦ ਕਰਵਾਓ: ਹੋ ਸਕਦਾ ਹੈ ਇਹ ਹਮੇਸ਼ਾ ਇਸ ਵਰਗਾ ਨਾ ਹੋਵੇ, ਪਰ ਸੋਸ਼ਲ ਮੀਡੀਆ 'ਤੇ ਕਿਸੇ ਨੂੰ ਫਾਲੋ ਕਰਨਾ ਨਿੱਜੀ ਚੋਣ ਹੈ। ਉਹ ਕਿਸ ਨੂੰ ਫਾਲੋ ਕਰਦੇ ਹਨ, ਇਹ ਉਨ੍ਹਾਂ ਦੀ ਮਰਜ਼ੀ ਹੈ।

ਬਸ ਸੁਣੋ

ਅਕਸਰ, ਮਾਤਾ-ਪਿਤਾ ਹੋ ਬਿਹਤਰੀਨ ਕੰਮ ਕਰ ਸਕਦੇ ਹਨ ਉਹ ਹੈ ਸੁਣਨਾ। ਉਨ੍ਹਾਂ ਨੂੰ ਗੱਲ ਕਹਿਣ ਦਿਓ। ਉਹ ਤੁਹਾਡੇ ਵੱਲੋਂ ਜ਼ਿਆਦਾ ਇਨਪੁੱਟ ਦੇ ਬਿਨਾਂ ਇਹ ਪਤਾ ਲਗਾ ਸਕਦੇ ਹਨ ਕਿ ਅੱਗੇ ਕੀ ਕਰਨਾ ਹੈ - ਸਿਰਫ਼ ਉਨ੍ਹਾਂ ਨਾਲ ਉੱਥੇ ਮੌਜੂਦ ਹੋਣ ਤੋਂ ਇਲਾਵਾ।

ਯਾਦ ਰੱਖੋ: ਉਨ੍ਹਾਂ ਨੂੰ ਆਪਣੀਆਂ ਗਲਤੀਆਂ ਕਰਨ ਦੇਣਾ ਅਤੇ ਉਨ੍ਹਾਂ ਦੀਆਂ ਆਪਣੀਆਂ ਚੁਣੌਤੀਆਂ ਨਾਲ ਨਜਿੱਠਣ ਦੇਣ ਨਾਲ ਉਨ੍ਹਾਂ ਵਿੱਚ ਮੁੜ-ਉੱਭਰਨ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ। ਇਹ ਉਨ੍ਹਾਂ ਦਾ ਹਿੱਸਾ ਹੈ ਜੋ ਉਨ੍ਹਾਂ ਸਮਾਜਿਕ ਹੁਨਰਾਂ ਦੀ ਜਾਂਚ ਕਰ ਰਹੇ ਹਨ ਜੋ ਤੁਸੀਂ ਉਨ੍ਹਾਂ ਨੂੰ ਛੋਟੇ ਹੁੰਦੇ ਤੋਂ ਸਿਖਾ ਰਹੇ ਹੋ।

ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੇ ਅੱਗੇ ਵਧਣ ਅਤੇ ਇਸ ਬਾਰੇ ਸਭ ਕੁਝ ਭੁੱਲ ਜਾਣ ਦੇ ਲੰਬੇ ਸਮੇਂ ਬਾਅਦ ਉਨ੍ਹਾਂ ਨਾਲ ਜੋ ਹੋਇਆ ਉਸ ਬਾਰੇ ਤੁਸੀਂ ਅਜੇ ਵੀ ਨਿਰਾਸ਼ ਜਾਂ ਪਰੇਸ਼ਾਨ ਹੋ ਰਹੇ ਹੋ। ਪ੍ਰਮੁੱਖ ਗੱਲ ਇਹ ਹੈ ਕਿ ਕੋਸ਼ਿਸ਼ ਕਰਨ ਅਤੇ ਖੁਦ ਨੂੰ ਸੰਭਾਲਣ ਦੀ ਬਜਾਏ ਉਨ੍ਹਾਂ ਨੂੰ ਕੰਟਰੋਲ ਵਿੱਚ ਰੱਖਣਾ।

ਅੱਗੇ ਵਧਣਾ

ਆਪਣੇ ਬੱਚੇ ਨੂੰ ਪੁੱਛੋ ਕਿ ਉਹ ਅੱਗੇ ਕੀ ਕਰਨਾ ਚਾਹੁੰਦੇ ਹਨ। ਇੱਕ ਸਹਾਇਕ ਸਵਾਲ ਇਹ ਹੋ ਸਕਦਾ ਹੈ: ਕੀ ਇਹ ਓਹੀ ਸੰਬੰਧ ਹੈ, ਜਿਸਨੂੰ ਉਹ ਠੀਕ ਕਰਨਾ ਚਾਹੁੰਦੇ ਹੋ?

ਜੇ ਨਹੀਂ, ਤਾਂ ਇਹ ਨਾ ਸੋਚੋ ਜਾਂ ਉਮੀਦ ਨਾ ਕਰੋ ਕਿ ਉਹ ਆਨਲਾਈਨ ਸਪੇਸ - ਜਾਂ ਸਪੇਸਾਂ - ਜਿੱਥੇ ਸੰਬੰਧ ਬਣਿਆ ਸੀ, ਤੋਂ ਕੁਝ ਸਮਾਂ ਬਿਤਾਉਣਗੇ। ਇਹ ਮਹਿਸੂਸ ਹੋ ਸਕਦਾ ਹੈ ਕਿ ਉਹ ਇੱਕ ਮਹੱਤਵਪੂਰਨ ਸਮਾਜਿਕ ਜਾਂ ਸਹਾਇਤਾ ਨੈੱਟਵਰਕ ਨੂੰ ਖੁੰਝਾ ਰਹੇ ਹਨ।

ਹਾਲਾਂਕਿ, ਉਨ੍ਹਾਂ ਨੂੰ ਅਗਲੇ ਸੰਪਰਕ ਦੇ ਨਤੀਜਿਆਂ ਬਾਰੇ ਸੋਚਣ ਦੀ ਲੋੜ ਹੋ ਸਕਦੀ ਹੈ - ਉਦਾਹਰਨ ਲਈ, ਉਹ ਕਿੱਥੇ ਮਿਲ ਸਕਦੇ ਹਨ, ਜਾਂ ਜੇ ਗਰੁੱਪ ਛੱਡਣ ਦਾ ਮਤਲਬ ਹੋਵੇਗਾ ਕਿ ਉਨ੍ਹਾਂ ਨੂੰ ਆਪਸੀ ਦੋਸਤਾਂ ਨਾਲ ਸੰਪਰਕ ਗੁਆਉਣ ਦਾ ਜੋਖਮ ਹੋਵੇਗਾ।

ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਮੰਨਣਾ ਪਵੇ ਕਿ ਉਹ ਕਿਸੇ ਨੂੰ ਪੂਰੀ ਤਰ੍ਹਾਂ ਛੱਡ ਨਹੀਂ ਸਕਦੇ। ਇਹ ਮੁਸ਼ਕ ਸਥਿਤੀ ਹੈ, ਖ਼ਾਸ ਤੌਰ 'ਤੇ ਜੇ ਭਾਵਨਾਵਾਂ ਹਾਲੇ ਵੀ ਗੰਭੀਰ ਹਨ।

ਪਰ ਤੁਸੀਂ ਹਾਲੇ ਵੀ ਉਨ੍ਹਾਂ ਨਾਲ ਖੜ੍ਹ ਸਕਦੇ ਹੋ। ਤੁਸੀਂ ਉਨ੍ਹਾਂ ਦੀ ਯੋਜਨਾ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ ਜੋ ਉਹ ਕਰਨਾ ਚਾਹੁੰਦੇ ਹਨ - ਅਤੇ ਇਸਦੀ ਪਾਲਣਾ ਕਰਨ ਲਈ, ਭਾਵੇਂ ਇਹ ਕੁਝ ਖਾਸ ਦੋਸਤਾਂ ਜਾਂ ਸਮਾਜਿਕ ਸਮੂਹਾਂ ਨੂੰ ਕੱਟ ਰਿਹਾ ਹੋਵੇ। ਹੋ ਸਕਦਾ ਹੈ ਕਿ ਇਹ ਦੂਜੇ ਵਿਅਕਤੀ ਨਾਲ ਆਨਲਾਈਨ ਸਪੇਸ ਸਾਂਝਾ ਕਰਨਾ ਸਵੀਕਾਰ ਕਰ ਰਿਹਾ ਹੋਵੇ - ਅਤੇ ਇਹ ਜਾਣਨਾ ਕਿ ਉਹ ਕਿਵੇਂ ਜਵਾਬ ਦੇਣਗੇ।

ਉਨ੍ਹਾਂ ਦੀਆਂ ਇੱਛਾਵਾਂ ਦਾ ਸਮਰਥਨ ਕਰੋ ਤਾਂ ਜੋ ਉਨ੍ਹਾਂ ਨੂੰ ਇਹ ਮਹਿਸੂਸ ਕਰਨ ਵਿੱਚ ਮਦਦ ਕੀਤੀ ਜਾ ਸਕੇ ਕਿ ਅੱਗੇ ਕੀ ਹੋਵੇਗਾ - ਅਤੇ ਇੱਕ ਨਕਾਰਾਤਮਕ ਨੂੰ ਭਵਿੱਖ ਲਈ ਇੱਕ ਸਕਾਰਾਤਮਕ ਅਨੁਭਵ ਵਿੱਚ ਬਦਲਣ ਵਿੱਚ ਮਦਦ ਕਰੋ।

ਕੀ ਹੋਰ ਸਲਾਹ ਦੀ ਲੋੜ ਹੈ? ਫੈਮਿਲੀ ਸੈਂਟਰ ਦੇ ਲੇਖਾਂ ਬਾਰੇ ਇੱਥੇ ਹੋਰ ਪੜ੍ਹੋ।

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ