ਮੀਡੀਆ ਸੰਬੰਧੀ ਸਿੱਖਿਅਤ ਕ੍ਰੀਏਟਰ ਲਈ ਪੰਜ ਨੁਕਤੇ

NAMLE

ਇਹ ਸੱਚਮੁੱਚ ਸ਼ਾਨਦਾਰ ਤਾਕਤ ਹੈ ਕਿ ਟੈਕਨਾਲੋਜੀ ਸਾਨੂੰ ਸਾਡੀ ਰਚਨਾਤਮਕਤਾ ਦੀ ਵਰਤੋਂ ਕਰਨ ਅਤੇ ਇਸਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਦੇ ਸਕਦੀ ਹੈ। ਪਰ, ਜਿਵੇਂ ਸਾਰੇ ਜਾਣਦੇ ਹਨ, ਤਾਕਤ ਜ਼ਿੰਮੇਵਾਰੀ ਨਲ ਆਉਂਦੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਮੀਡੀਆ ਨੂੰ ਨੈਤਿਕ ਅਤੇ ਜ਼ਿੰਮੇਵਾਰੀ ਨਾਲ ਬਣਾਉਣਾ ਸਿੱਖੀਏ। ਮੀਡੀਆ ਸਮੱਗਰੀ ਬਣਾਉਣਾ ਇੰਨਾ ਆਸਾਨ ਹੈ ਕਿ ਅਸੀਂ ਅਕਸਰ ਉਸ ਮੀਡੀਆ ਸਮੱਗਰੀ ਦੇ ਹੋਣ ਵਾਲੇ ਅਸਰ ਬਾਰੇ ਸੋਚਣਾ ਭੁੱਲ ਜਾਂਦੇ ਹਾਂ ਜੋ ਅਸੀਂ ਬਣਾਉਂਦੇ ਹਾਂ ਅਤੇ ਦੁਨੀਆ ਨਾਲ ਸਾਂਝਾ ਕਰਦੇ ਹਾਂ।

ਮੀਡੀਆ ਸੰਬੰਧੀ ਸਿੱਖਿਅਤ ਕ੍ਰੀਏਟਰ ਲਈ 5 ਪ੍ਰਮੁੱਖ ਨੁਕਤੇ:

  1. ਇਸ ਬਾਰੇ ਸੋਚੋ ਕਿ ਤੁਹਾਡੇ ਵੱਲੋਂ ਬਣਾਈ ਗਈ ਸਮੱਗਰੀ ਤੁਹਾਡੇ ਬਾਰੇ ਕੀ ਦੱਸਦੀ ਹੈ। ਤੁਸੀਂ ਭਾਵੇਂ ਆਪਣੀ ਅਤੇ ਆਪਣੇ ਪੱਕੇ ਦੋਸਤ ਦੀ ਫ਼ੋਟੋ ਸਾਂਝੀ ਕਰ ਰਹੇ ਹੋ, ਤੁਹਾਡੇ ਵੱਲੋਂ ਹੁਣੇ-ਹੁਣੇ ਮੁਕੰਮਲ ਕੀਤੀ ਪੇਂਟਿੰਗ ਸਾਂਝੀ ਕਰ ਰਹੇ ਹੋ ਜਾਂ ਕਿਸੇ ਅਜਿਹੇ ਸਮਾਜਿਕ ਮੁੱਦੇ ਸੰਬੰਧੀ ਲੇਖ ਸਾਂਝਾ ਕਰ ਰਹੇ ਹੋ, ਜੋ ਤੁਹਾਡੇ ਲਈ ਮਹੱਤਵਪੂਰਨ ਹੈ, ਤੁਸੀਂ ਜੋ ਕੁਝ ਵੀ ਸਾਂਝਾ ਕਰਦੇ ਹੋ, ਲੋਕਾਂ ਨੂੰ ਇਹ ਦੱਸਦਾ ਹੈ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਕੀ ਮੰਨਦੇ ਹੋ। ਇਹ ਪੱਕਾ ਕਰੋ ਕਿ ਤੁਹਾਡੇ ਵੱਲੋਂ ਬਣਾਈ ਸਮੱਗਰੀ ਤੁਹਾਨੂੰ ਉਸਵਿ ਵਿਅਕਤੀ ਵਜੋਂ ਦਰਸਾਉਂਦੀ ਹੈ, ਜੋ ਤੁਸੀਂ ਬਣਨਾ ਚਾਹੁੰਦੇ ਹੋ।
  2. ਇਸ ਬਾਰੇ ਸੋਚੋ ਕਿ ਤੁਹਾਡੀ ਸਮੱਗਰੀ ਦਾ ਦੂਜਿਆਂ 'ਤੇ ਕੀ ਅਸਰ ਪਵੇਗਾ। ਤੁਸੀਂ ਜੋ ਕੁਝ ਵੀ ਬਣਾਉਂਦੇ ਹੋ ਅਤੇ ਸਾਂਝਾ ਕਰਦੇ ਹੋ, ਉਹ ਜਾਣਕਾਰੀ ਥਾਂ ਅਤੇ ਇਸਨੂੰ ਨੈਵੀਗੇਟ ਕਰਨ ਵਾਲੇ ਲੋਕਾਂ 'ਤੇ ਅਸਰ ਕਰਦੀ ਹੈ। ਤੁਹਾਡੀ ਸਮੱਗਰੀ ਹੋਰਾਂ ਨੂੰ ਪ੍ਰੇਰਿਤ ਜਾਂ ਉਨ੍ਹਾਂ ਦਾ ਮਨੋਰੰਜਨ ਕਰ ਸਕਦੀ ਹੈ। ਤੁਹਾਡੀ ਸਮੱਗਰੀ ਲੋਕਾਂ ਨੂੰ ਨਾਰਾਜ਼ ਜਾਂ ਪਰੇਸ਼ਾਨ ਵੀ ਕਰ ਸਕਦੀ ਹੈ। ਤੁਹਾਡੇ ਵੱਲੋਂ ਪੈ ਸਕਣ ਵਾਲੇ ਪ੍ਰਭਾਵ 'ਤੇ ਤੁਹਾਡੇ ਸਾਂਝਾ ਕਰਨ ਤੋਂ ਪਹਿਲਾਂ ਵਿਚਾਰ ਕਰਨਾ - ਅਤੇ ਇਹ ਮੁਲਾਂਕਣ ਕਰਨਾ ਕਿ ਤੁਸੀਂ ਨਕਾਰਾਤਮਕ ਨਤੀਜਿਆਂ ਨਾਲ ਕਿਵੇਂ ਨਜਿੱਠ ਸਕਦੇ ਹੋ - ਮਹੱਤਵਪੂਰਨ ਹੈ।
  3. ਪਾਰਦਰਸ਼ੀ ਬਣੋ। ਤੁਹਾਡਾ ਸਮੱਗਰੀ ਬਣਾਉਣ ਅਤੇ ਸਾਂਝੀ ਕਰਨ ਲਈ ਕੀ ਏਜੰਡਾ ਹੈ? ਕੀ ਤੁਹਾਨੂੰ ਇਸ ਲਈ ਪੈਸੇ ਮਿਲੇ? ਕੀ ਤੁਹਾਨੂੰ ਕਿਸੇ ਦੋਸਤ ਨੇ ਸਾਂਝੀ ਕਰਨ ਲਈ ਕਿਹਾ? ਤੁਸੀਂ ਸਮੱਗਰੀ ਨੂੰ ਕਿਉਂ ਸਾਂਝਾ ਕਰ ਰਹੇ ਹੋ, ਇਸ ਬਾਰੇ ਖੁੱਲ੍ਹ ਕੇ ਅਤੇ ਇਮਾਨਦਾਰੀ ਨਾਲ ਗੱਲ ਕਰਨਾ ਤੁਹਾਡੇ ਫਾਲੋਅਰਾਂ ਲਈ ਮਹੱਤਵਪੂਰਨ ਹੈ, ਖ਼ਾਸ ਕਰਕੇ ਜੇ ਤੁਹਾਡੇ ਬਹੁਤ ਸਾਰੇ ਫਾਲੋਅਰ ਹਨ ਅਤੇ ਤੁਸੀਂ ਪੈਸਾ ਕਮਾਉਣਾ ਸ਼ੁਰੂ ਕਰ ਰਹੇ ਹੋ।
  4. ਆਪਣੇ ਆਪ 'ਤੇ # ਲਾਈਕਾਂ ਦਾ ਅਸਰ ਨਾ ਪੈਣ ਦਿਓ। ਅਸੀਂ ਇਹ ਸਭ ਦੇਖ ਚੁੱਕੇ ਹਾਂ। ਤੁਸੀਂ ਬਿਲਕੁਲ ਢੁਕਵੀਂ ਫ਼ੋਟੋ ਪ੍ਰਾਪਤ ਕਰਨ 'ਤੇ ਕੰਮ ਕਰਦੇ ਹੋ ਅਤੇ ਜਿਸਨੂੰ ਸਾਂਝਾ ਕਰਕੇ ਤੁਹਾਨੂੰ ਮਾਣ ਹੁੰਦਾ ਹੈ। ਫਿਰ ਤੁਸੀਂ ਸਕਾਰਾਤਮਕ ਜਵਾਬ ਪ੍ਰਾਪਤ ਕਰਨ ਦੀ ਉਡੀਕ ਕਰਦੇ ਹੋ ਅਤੇ ਇਹ ਬਹੁਤ ਘੱਟ ਪ੍ਰਾਪਤ ਹੈ। ਨਜ਼ਰੀਏ ਨੂੰ ਬਣਾਉਣ ਅਤੇ ਸਾਂਝਾ ਕਰਨ ਦੀ ਪ੍ਰਕਿਰਿਆ ਬਣਾਉਣ ਦੀ ਕੋਸ਼ਿਸ਼ ਕਰੋ, ਨਾ ਕਿ ਜਵਾਬ! ਇਸ ਚੀਜ਼ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਕਿ ਲੋਕ ਤੁਹਾਡੀ ਸਮੱਗਰੀ ਕਿਵੇਂ ਦੇਖਣਗੇ ਅਤੇ ਲਾਈਕ ਕਰਨਗੇ, ਪਰ ਤੁਸੀਂ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਹੋ ਕਿ ਤੁਹਾਨੂੰ ਇਸ ਬਾਰੇ ਕਿਵੇਂ ਦਾ ਮਹਿਸੂਸ ਹੁੰਦਾ ਹੈ!
  5. ਉਚਿਤ ਵਰਤੋਂ ਅਤੇ ਕਾਪੀਰਾਈਟ ਨੂੰ ਸਮਝੋ। ਤੁਸੀਂ ਕੀ ਸਾਂਝਾ ਕਰ ਸਕਦੇ ਹੋ ਅਤੇ ਤੁਸੀਂ ਦੂਜੇ ਲੋਕਾਂ ਦੀ ਸਮੱਗਰੀ ਦੀ ਮੁੜ ਵਰਤੋਂ ਕਿਵੇਂ ਕਰ ਸਕਦੇ ਹੋ, ਇਸ ਬਾਰੇ ਨਿਯਮ ਮੌਜੂਦ ਹਨ। ਕੀ ਤੁਸੀਂ ਇਸ ਬਾਰੇ ਜਾਣਦੇ ਹੋ ਕਿ ਜੇ ਤੁਸੀਂ ਕਾਪੀਰਾਈਟ ਧਾਰਕ ਦੀ ਇਜਾਜ਼ਤ ਤੋਂ ਬਿਨਾਂ ਕੁਝ ਕਾਪੀਰਾਈਟ ਕੀਤੀ ਸਮੱਗਰੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸਦੀ ਵਰਤੋਂ ਕਰਨ ਲਈ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ? ਜੇ ਤੁਸੀਂ ਇੱਕ ਕਿਰਿਆਸ਼ੀਲ ਕੰਟੈਂਟ ਕ੍ਰੀਏਟਰ ਹੋ, ਤਾਂ ਇਹ ਪੱਕਾ ਕਰੋ ਕਿ ਤੁਸੀਂ ਉਚਿਤ ਵਰਤੋਂ ਅਤੇ ਕਾਪੀਰਾਈਟ ਸੰਬੰਧੀ ਨਿਯਮਾਂ ਤੋਂ ਜਾਣੂ ਹੋ।

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ