ਆਨਲਾਈਨ ਪਰੇਸ਼ਾਨ ਕਰਨ ਵਾਲੀ ਸਮੱਗਰੀ ਨਾਲ ਨਜਿੱਠਣਾ

ParentZone

12 ਮਾਰਚ 2024

ਸਾਨੂੰ ਸਭ ਨੂੰ ਲਾਜ਼ਮੀ ਤੌਰ 'ਤੇ ਆਨਲਾਈਨ ਅਜਿਹੀਆਂ ਚੀਜ਼ਾਂ ਦਿਖਾਈ ਦੇਣਗੀਆਂ ਜੋ ਸਾਨੂੰ ਪਰੇਸ਼ਾਨ ਕਰਦੀਆਂ ਹਨ, ਉਲਝਾਉਂਦੀਆਂ ਜਾਂ ਡਰਾਉਂਦੀਆਂ ਹਨ ਅਤੇ ਇਸ ਵਿੱਚ ਸਾਡੇ ਬੱਚੇ ਵੀ ਸ਼ਾਮਲ ਹਨ।

ਅਜਿਹਾ ਵਾਪਰਨ ਤੋਂ ਰੋਕਣ 'ਤੇ ਫੋਕਸ ਕਰਨ ਦੀ ਬਜਾਏ, ਜੇ ਅਜਿਹਾ ਵਾਪਰਦਾ ਹੀ ਹੈ, ਤਾਂ ਇਹ ਸੋਚ ਕੇ ਦੇਖੋ ਕਿ ਜਦੋਂ ਅਜਿਹਾ ਕੁਝ ਵਾਪਰਦਾ ਹੈ, ਤਾਂ ਤੁਸੀਂ ਜਵਾਬ ਕਿਵੇਂ ਦਿਓਗੇ। ਰਾਜਨੀਤੀ ਤੋਂ ਲੈ ਕੇ ਪੋਰਨੋਗ੍ਰਾਫੀ ਤੱਕ ਚੀਜ਼ਾਂ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ, ਇਸ ਬਾਰੇ ਪਹਿਲਾਂ ਹੀ ਸੋਚ ਵਿਚਾਰ ਕਰਨ ਨਾਲ ਤੁਹਾਨੂੰ ਆਪਣੇ ਬੱਚੇ ਦੀ ਉਨ੍ਹਾਂ ਅੱਗੇ ਆਉਣ ਵਾਲੀ ਹਰ ਚੀਜ਼ ਸੰਬੰਧੀ ਸਹਾਇਤਾ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ।

ਇਸ ਤੱਕ ਪਹੁੰਚ ਕਰਨ ਦੇ ਕਈ ਤਰੀਕੇ ਹਨ: ਸ਼ੁਰੂਆਤੀ ਪ੍ਰਤੀਕਿਰਿਆ ਤੋਂ ਲੈ ਕੇ ਚਿਤਾਵਨੀ ਦੇ ਸੰਕੇਤਾਂ ਦਾ ਪਤਾ ਲਗਾਉਣ ਜਾਂ ਨਤੀਜਿਆਂ ਨਾਲ ਨਜਿੱਠਣ ਤੱਕ।

ਤੁਹਾਡਾ ਬੱਚਾ ਕੀ ਦੇਖਦਾ ਹੈ?

ਸੰਦਰਭ ਮਹੱਤਵਪੂਰਨ ਹੈ। ਸਮੱਗਰੀ ਬਹੁਤ ਸਾਰੇ ਕਾਰਨਾਂ ਕਰਕੇ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ। ਇਹ ਬਹੁਤ ਜ਼ਿਆਦਾ ਚਿੱਤਰ ਜਾਂ ਵੀਡੀਓ ਫੁਟੇਜ ਜਾਂ ਵਤੀਰਾ ਹੋ ਸਕਦਾ ਹੈ ਜੋ ਨਿੱਜੀ ਤੌਰ 'ਤੇ ਅਪਮਾਨਜਨਕ ਹੋਵੇ।

ਇਹ ਇਸ ਵਿੱਚ ਸ਼ਾਮਲ ਲੋਕਾਂ ਵਿਚਾਲੇ ਸੰਬੰਧ, ਇਸਨੂੰ ਕਿਵੇਂ ਦੇਖਿਆ ਗਿਆ ਸੀ ਜਾਂ ਇਸਦੇ ਪਿਛਲੀ ਪ੍ਰੇਰਨਾ 'ਤੇ ਆਧਾਰਿਤ ਹੋ ਸਕਦਾ ਹੈ। ਕੀ ਤੁਹਾਡੇ ਬੱਚੇ ਨੇ ਇਸਨੂੰ ਲੱਭਿਆ ਜਾਂ ਇਹ ਗਲਤੀ ਨਾਲ ਸਾਹਮਣੇ ਆਇਆ ਸੀ? ਜੇ ਕਿਸੇ ਵਿਅਕਤੀ ਨੇ ਇਸਨੂੰ ਉਨ੍ਹਾਂ ਨਾਲ ਸਾਂਝਾ ਕੀਤਾ ਸੀ, ਤਾਂ ਉਨ੍ਹਾਂ ਦਾ ਉਦੇਸ਼ ਪਰੇਸ਼ਨ ਜਾਂ ਅਪਮਾਨ ਕਰਨ ਦਾ ਸੀ?

ਜਿਹੜੀ ਚੀਜ਼ ਇੱਕ ਵਿਅਕਤੀ ਨੂੰ ਪਰੇਸ਼ਾਨ ਕਰਨ ਵਾਲੀ ਲੱਗਦੀ ਹੈ ਹੋ ਸਕਦਾ ਹੈ ਕਿਸੇ ਹੋਰ ਵਿਅਕਤੀ ਨੂੰ ਇਸ ਤਰ੍ਹਾਂ ਨਾ ਲੱਗੇ – ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਆਪਣੇ ਬੱਚੇ ਦੀਆਂ ਭਾਵਨਾਵਾਂ ਨੂੰ ਮਨ੍ਹਾਂ ਨਾ ਕਰੋ। ਗੱਲਬਾਤ ਨੂੰ ਬੰਦ ਕਰਨ ਨਾਲ ਉਨ੍ਹਾਂ ਨੂੰ ਬੇਯਕੀਨੇ ਸਰੋਤਾਂ ਤੋਂ ਜਵਾਬ ਲੈਣ ਜਾਣ ਲਈ ਉਕਸਾਅ ਸਕਦਾ ਹੈ, ਇਸ ਲਈ ਉਨ੍ਹਾਂ ਦੀ ਗੱਲ ਸੁਣੋ ਅਤੇ ਉਹ ਕਿਵੇਂ ਦਾ ਮਹਿਸੂਸ ਕਰਦੇ ਹਨ, ਉਸਦਾ ਮਾਨ ਰੱਖੋ। ਭਾਵੇਂ ਉਹ ਤੁਹਾਨੂੰ ਬਹੁਤ ਮਮੂਲੀ ਗੱਲ ਲੱਗਦੀ ਹੈ: ਜੇ ਇਹ ਗੱਲ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਹੈ, ਤਾਂ ਇਹ ਪਰੇਸ਼ਾਨ ਕਰਨ ਵਾਲੀ ਗੱਲ ਹੀ ਹੈ।

ਸੰਕੇਤਾਂ ਦਾ ਪਤਾ ਲਗਾਉਣਾ

ਹੋ ਸਕਦਾ ਹੈ ਕਿ ਤੁਹਾਨੂੰ ਇਹ ਸੂਚਨਾ ਪ੍ਰਾਪਤ ਹੋਵੇ ਕਿ ਉਨ੍ਹਾਂ ਨੇ ਸਮੱਗਰੀ ਦੀ ਰਿਪੋਰਟ ਕੀਤੀ ਹੈ ਜਾਂ ਕਿਸੇ ਵਿਅਕਤੀ ਨੂੰ ਬਲੌਕ ਕੀਤਾ ਹੈ – ਜਿਸਦਾ ਇਹ ਮਤਲਬ ਹੈ ਕਿ ਉਨ੍ਹਾਂ ਨੇ ਇਸਦੀ ਰਿਪੋਰਟ ਤੁਹਾਡੇ ਕੋਲ ਵੀ ਕਰਨ ਦੀ ਚੋਣ ਕੀਤੀ ਹੈ। ਪਰ ਤੁਸੀਂ ਇਹ ਨਹੀਂ ਮੰਨ ਸਕਦੇ ਕਿ ਕਿਸੇ ਚੀਜ਼ ਸੰਬੰਧੀ ਪਰੇਸ਼ਾਨੀ ਹੋਣ 'ਤੇ ਤੁਹਾਡਾ ਬੱਚਾ ਤੁਹਾਡੇ ਕੋਲ ਆਵੇਗਾ।

ਇਸ ਚੀਜ਼ ਦੇ ਕਈ ਕਾਰਨ ਹੋ ਸਕਦੇ ਹਨ ਕਿ ਉਹ ਸ਼ੁਰੂਆਤ ਵਿੱਚ ਹੀ ਇਸ ਚੀਜ਼ ਬਾਰੇ ਤੁਹਾਡੇ ਨਾਲ ਗੱਲ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਨੇ ਜੋ ਦੇਖਿਆ ਉਹ ਉਸ ਚੀਜ਼ ਤੋਂ ਘਬਰਾਏ ਹੋਏ ਹੋ ਸਕਦੇ ਹਨ ਜਾਂ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੋ ਸਕਦੀ ਹੈ ਕਿ ਇਸ ਨਾਲ ਉਹ (ਜਾਂ ਜੋਈ ਹੋਰ) ਸਮੱਸਿਆ ਵਿੱਚ ਆ ਜਾਣਗੇ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਵੇ, ਕਿ ਉਨ੍ਹਾਂ ਨੇ ਹੱਦ ਨੂੰ ਪਾਰ ਕੀਤਾ ਹੈ ਅਤੇ ਇਸ ਗੱਲ ਦੀ ਚਿੰਤਾ ਹੋਵੇ ਕਿ ਉਨ੍ਹਾਂ ਆਨਲਾਈਨ ਕੁਝ ਦੇਖਣ ਜਾਂ ਵਿਅਕਤੀ ਜਾਂ ਗਰੁੱਪ ਨਾਲ ਕਨੈਕਟ ਕਰਨ ਤੋਂ ਬੈਨ ਕੀਤਾ ਜਾ ਸਕਦਾ ਹੈ।

ਉਹ ਪਹਿਲੇ ਮੌਕੇ ਕਿਸੇ ਦੋਸਤ ਕੋਲ ਜਾ ਸਕਦੇ ਹਨ - ਹਾਲਾਂਕਿ ਸ਼ਾਇਦ ਉਸ ਵਿਅਕਤੀ ਕੋਲ ਵੀ ਜਵਾਬ ਨਾ ਹੋਣ।

ਇਥੇ ਧਿਆਨ ਰੱਖਣ ਯੋਗ ਕੁਝ ਗੱਲਾਂ ਹਨ:

  • ਤੁਹਾਡਾ ਬੱਚਾ ਅਲੱਗ-ਅਲੱਗ ਰਹਿ ਰਿਹਾ ਹੈ,
  • ਘੱਟ ਮਿਲਣਸਾਰ ਹੈ,
  • ਜਾਂ ਉਹ ਕਿਸ ਨਾਲ ਗੱਲ ਕਰਦਾ ਹੈ ਅਤੇ ਉਹ ਆਨਲਾਈਨ ਕੀ ਕਰਦਾ ਹੈ, ਇਸ ਬਾਰੇ ਗੱਲਾਂ ਨੂੰ ਗੁਪਤ ਰੱਖ ਰਿਹਾ ਹੈ।

ਉਨ੍ਹਾਂ ਨਾਲ ਸਮੱਸਿਆ ਬਾਰੇ ਗੱਲ ਕਰਨ ਲਈ ਸਮਾਂ ਅਤੇ ਥਾਂ ਬਣਾਓ। ਗੱਲ ਕਰਨ ਲਈ ਸਧਾਰਨ, ਘੱਟ ਤਣਾਅ ਵਾਲੇ ਸਮੇਂ ਨੂੰ ਚੁਣੋ, ਜਿਵੇਂ ਕਾਰ ਵਿੱਚ ਯਾਤਰਾ ਕਰਦੇ ਹੋਏ ਜਾਂ ਸੈਰ ਕਰਦੇ ਹੋਏ, ਇਹ ਚੀਜ਼ਾਂ ਉਨ੍ਹਾਂ ਨੂੰ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਲਈ ਉਤਸ਼ਾਹਿਤ ਕਰ ਸਕਦੀਆਂ ਹਨ।

ਪ੍ਰਤੀਕਿਰਿਆ ਕਿਵੇਂ ਦਈਏ

ਉਨ੍ਹਾਂ ਨੇ ਜੋ ਕੁਝ ਵੀ ਦੇਖਿਆ ਹੈ - ਅਤੇ ਉਨ੍ਹਾਂ ਨੇ ਜਿਸ ਵੀ ਤਰ੍ਹਾਂ ਇਸਨੂੰ ਦੇਖਿਆ ਹੈ - ਸ਼ਾਂਤ ਰਹੋ। ਜੋ ਕੁਝ ਵਾਪਰਿਆਂ ਹੈ, ਉਸ ਬਾਰੇ ਵਿਸਤਾਰ ਨਾਲ ਦੱਸਣ ਲਈ ਉਨ੍ਹਾਂ ਨੂੰ ਸਮਾਂ ਅਤੇ ਥਾਂ ਦਿਓ। ਇਹ ਕਦੇ ਵੀ ਆਸਾਨ ਨਹੀਂ ਹੁੰਦਾ, ਪਰ ਬਿਨਾਂ ਕਿਸੇ ਫ਼ੈਸਲੇ ਦੇ ਪ੍ਰਤੀਕਿਰਿਆ ਦੇਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਤੁਸੀਂ ਮਿਲ ਕੇ ਸਥਿਤੀ ਨਾਲ ਨਜਿੱਠਣ ਲਈ ਆਪਣੀ ਪੂਰੀ ਕੋਸ਼ਿਸ਼ ਕਰੋਗੇ।

ਖੁਦ ਨੂੰ ਸਮੱਗਰੀ ਦੇਖਣ ਲਈ ਕਹਿਣ ਤੋਂ ਪਹਿਲਾਂ, ਆਪਣੇ ਆਪ ਤੋਂ ਇਹ ਪੁੱਛੋ ਕਿ ਕੀ - ਤੁਹਾਡੇ ਆਪਣੇ ਅਤੇ ਬੱਚਿਆਂ ਦੇ ਫਾਇਦੇ ਲਈ - ਤੁਹਾਨੂੰ ਇਹ ਦੇਖਣ ਦੀ ਲੋੜ ਹੈ।

ਉਹ ਅਨੁਭਵ ਨੂੰ ਮੁੜ ਮਹਿਸੂਸ ਕਰਨਾ ਉਨ੍ਹਾਂ ਲਈ ਦੁਖ ਦੇਣ ਵਾਲਾ ਹੋ ਸਕਦਾ ਹੈ ਅਤੇ ਤੁਸੀਂ ਆਪਣੀ ਤੰਦਰੁਸਤੀ 'ਤੇ ਇਸਦੇ ਪੈਣ ਵਾਲੇ ਅਸਰ ਨੂੰ ਘੱਟ ਸਮਝ ਸਕਦੇ ਹੋ।

ਸਕਾਰਾਤਮਕਤਾ ਨਾਲ ਅੱਗੇ ਵਧਣਾ

ਇਹ ਫ਼ੈਸਲਾ ਕਰੋ ਕਿ ਮਿਲੇ ਕੇ ਅੱਗੇ ਕਿਵੇਂ ਵਧਣਾ ਹੈ। ਜੇ ਉਨ੍ਹਾਂ ਨੇ ਸੱਚੀ ਕੋਈ ਅਣਸੁਖਾਵੀਂ ਚੀਜ਼ ਦੇਖੀ ਹੈ ਤਾਂ ਉਨ੍ਹਾਂ ਨੂੰ ਉਸਨੂੰ ਭੁਲਾਉਣ ਵਿੱਚ ਸਮਾਂ ਲੱਗੇਗਾ।

ਉਨ੍ਹਾਂ ਨੂੰ ਕਿਸੇ ਖ਼ਾਸ ਅਕਾਊਂਟ ਜਾਂ ਸੰਪਰਕ ਤੋਂ ਕੁਝ ਦੂਰੀ ਜਾਂ ਸੁਰੱਖਿਆ ਦੀ ਲੋੜ ਪੈ ਸਕਦੀ ਹੈ।

ਉਨ੍ਹਾਂ ਨੂੰ ਯਾਦ ਕਰਵਾਓ ਕਿ ਉਨ੍ਹਾਂ ਕੋਲ ਦੂਜੇ ਅਕਾਊਂਟਾਂ ਨੂੰ ਅਨਫਾਲੋ ਕਰਨ, ਬਲੌਕ ਕਰਨ ਜਾਂ ਰਿਪੋਰਟ ਕਰਨ ਦੀ ਤਾਕਤ ਹੈ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰੋ। ਵਿਚਾਰ ਅਧੀਨ ਅਕਾਊਂਟ ਨੂੰ ਸੂਚਿਤ ਨਹੀਂ ਕੀਤਾ ਜਾਵੇਗਾ। ਜੇ ਉਹ ਖੁਦ ਅਕਾਊਂਟ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ ਹਨ ਤਾਂ ਉਹ ਸਮੱਗਰੀ ਦੀ ਰਿਪੋਰਟ ਵੀ ਕਰ ਸਕਦੇ ਹਨ। ਆਨਲਾਈਨ ਰਿਸ਼ਤੇ ਟੁੱਟਣ 'ਤੇ ਆਪਣੇ ਬੱਚੇ ਦੀ ਮਦਦ ਕਰਨ ਸੰਬੰਧੀ ਹੋਰ ਸਲਾਹ ਪੜ੍ਹੋ – ਅਤੇ Instagram ਦੇ ਪੇਅਰੈਂਟਲ ਨਿਗਰਾਨੀ ਟੂਲਾਂ ਬਾਰੇ ਹੋਰ ਜਾਣੋ।

ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸੁਣੋ ਅਤੇ ਇਹ ਪੱਕਾ ਕਰੋ ਕਿ ਉਹ ਉਨ੍ਹਾਂ ਗਲਤੀਆਂ ਨੂੰ ਠੀਕ ਕਰਨ ਦੌਰਾਨ ਸਮਰਥਿਤ ਮਹਿਸੂਸ ਕਰਨ, ਜੋ ਸ਼ਾਇਦ ਉਨ੍ਹਾਂ ਨੇ ਕੀਤੀਆਂ ਹੋਣ।

ਮਦਦ ਅਤੇ ਸਮਰਥਨ

ਜੇ ਸਮੱਗਰੀ ਪਰੇਸ਼ਾਨ ਕਰਨ ਵਾਲੀ ਹੈ ਜਾਂ ਕੁਝ ਅਪਰਾਧਿਕ ਘਟਨਾ ਵਾਪਰੀ ਹੈ, ਤਾਂ ਵਧੇਰ ਰਸਮੀ ਕਾਰਵਾਈ ਕਰਨ ਦੀ ਲੋੜ ਪੈ ਸਕਦੀ ਹੈ।

ਇਹ ਹਿੰਮਤ ਤੋੜਨ ਵਾਲੀ ਹੋ ਸਕਦੀ ਹੈ - ਪਰ ਇਸਨੂੰ ਇੱਕ ਸਕਾਰਾਤਮਕ ਕਾਰਵਾਈ ਵਾਂਗ ਦੇਖਣ ਚਾਹੀਦਾ ਹੈ। ਆਪਣੇ ਬੱਚੇ ਨੂੰ ਇਹ ਦੱਸ ਕੇ ਹੱਲਾਸ਼ੇਰੀ ਦਿਓ ਕਿ ਉਹ ਭਵਿੱਖ ਵਿੱਚ ਦੂਜਿਆਂ ਦੀ ਇਸ ਤਰ੍ਹਾਂ ਦੀ ਸਮੱਗਰੀ ਦੇ ਸੰਪਰਕ ਵਿੱਚ ਆਉਣ ਤੋਂ ਰੱਖਿਆ ਕਰ ਸਕਦੇ ਹਨ।

ਸਮੱਗਰੀ ਜਾਂ ਸੰਦਰਭ ਦੇ ਅਧਾਰ 'ਤੇ, ਤੁਹਾਨੂੰ ਵੀ ਸਹਾਇਤਾ ਦੀ ਲੋੜ ਪੈ ਸਕਦੀ ਹੈ - ਅਤੇ ਅਜਿਹੀਆਂ ਸਾਈਟਾਂ ਅਤੇ ਸੰਸਥਾਵਾਂ ਵੀ ਮੌਜੂਦ ਹਨ, ਜੋ ਮਦਦ ਕਰ ਸਕਦੀਆਂ ਹਨ।

  • NAMI ਕੋਲ ਬੱਚਿਆਂ ਲਈ ਲੋੜੀਂਦੀ ਮਾਨਸਿਕ ਸਿਹਤ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਸਲਾਹ ਅਤੇ ਜਾਣਕਾਰੀ ਉਪਲਬਧ ਹੈ।
  • ਲਾਪਤਾ ਅਤੇ ਪੀੜਤ ਬੱਚਿਆਂ ਲਈ ਰਾਸ਼ਟਰੀ ਕੇਂਦਰ ਕੋਲ ਇਸ ਸੰਬੰਧੀ ਵੀ ਇੱਕ ਰਿਪੋਰਟਿੰਗ ਫ਼ਾਰਮ ਉਪਲਬਧ ਹੈ, ਜੇ ਤੁਹਾਨੂੰ ਸ਼ੱਕ ਹੈ ਕਿ ਕਿਸੇ ਬੱਚੇ ਦਾ ਆਨਲਾਈਨ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਜਾਂ ਤੁਹਾਨੂੰ ਸ਼ੱਕ ਹੈ ਕਿ ਉਹ ਗਰੂਮਿੰਗ ਦੇ ਪੀੜਤ ਹਨ।

Parent Zone ਵੈੱਬਸਾਈਟ 'ਤੇ ਹੋਰ ਸਹਾਇਤਾ ਸੇਵਾਵਾਂ ਪ੍ਰਾਪਤ ਕਰੋ।

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ