ਆਨਲਾਈਨ ਉਮਰ-ਅਨੁਕੂਲ ਸਮੱਗਰੀ: ਇਸਦਾ ਮਾਂ-ਪਿਓ ਲਈ ਕੀ ਮਤਲਬ ਹੈ

ਰੇਚਲ ਐਫ ਰੋਜਰ, ਪੀ.ਐਚ.ਡੀ

ਮਾਂ-ਪਿਓ ਵਜੋਂ, ਇਹ ਫ਼ੈਸਲਾ ਕਰਨਾ ਮੁਸ਼ਕਲ ਹੋ ਸਕਦਾ ਹੈ ਕਿ ਸਮੱਗਰੀ ਅੱਲ੍ਹੜਾਂ ਲਈ ਢੁਕਵੀਂ ਹੈ ਕਿ ਨਹੀਂ। ਕਈ ਵਾਰ, ਮਾਹਰਾਂ ਨੂੰ ਵੀ ਫ਼ਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ, ਅਤੇ ਅੱਲ੍ਹੜਾਂ ਨੂੰ ਦਿਖਾਈ ਦੇਣ ਵਾਲੀ ਸਮੱਗਰੀ ਲਈ ਬਣਾਈਆਂ ਗਈਆਂ ਨੀਤੀਆਂ, ਅੱਲ੍ਹੜਾਂ ਲਈ ਬਣਾਏ ਗਏ ਉਮਰ-ਅਨੁਕੂਲ ਅਨੁਭਵ ਸੰਬੰਧੀ ਮੌਜੂਦਾ ਸਥਿਤੀਆਂ ਅਤੇ ਮਾਹਰਾਂ ਦੇ ਮਾਰਗਦਰਸ਼ਨ ਨੂੰ ਦਰਸਾਉਂਦੀਆਂ ਹਨ।

ਨਵਾਂ ਕੀ ਹੈ?

ਆਉਣ ਵਾਲੇ ਹਫ਼ਤਿਆਂ ਵਿੱਚ, Facebook ਅਤੇ Instagram ਅੱਲ੍ਹੜਾਂ ਵੱਲੋਂ ਦੇਖੀ ਜਾਣ ਵਾਲੀ ਵਧੇਰੇ ਤਰ੍ਹਾਂ ਦੀ ਸਮੱਗਰੀ ਨੂੰ ਪ੍ਰਤੀਬੰਧਿਤ ਕਰਨ ਲਈ ਕੰਮ ਕਰੇਗੀ। ਇਹ ਤਬਦੀਲੀਆਂ ਸਮੱਗਰੀ ਦੀਆਂ ਉਨ੍ਹਾਂ ਕਿਸਮਾਂ 'ਤੇ ਲਾਗੂ ਹੋਣਗੀਆਂ, ਜੋ ਬਹੁਤ ਸਾਰੇ ਮਾਂ-ਪਿਓ ਦੇ ਧਿਆਨ ਵਿੱਚ ਸਭ ਤੋਂ ਉੱਪਰ ਹੋ ਸਕਦੀਆਂ ਹਨ, ਜਿਸ ਵਿੱਚ ਖਾਣ-ਪੀਣ ਦੇ ਵਿਕਾਰ, ਖੁਦਕੁਸ਼ੀ ਅਤੇ ਸਵੈ-ਸੱਟ, ਗ੍ਰਾਫਿਕ ਹਿੰਸਾ ਅਤੇ ਹੋਰਾਂ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ।

ਦੂਜੇ ਸ਼ਬਦਾਂ ਵਿੱਚ, ਅੱਲ੍ਹੜ ਕੁਝ ਖ਼ਾਸ ਕਿਸਮ ਦੀ ਸਮੱਗਰੀ ਨੂੰ ਲੱਭ ਨਹੀਂ ਸਕਣਗੇ ਜਾਂ ਦੇਖ ਨਹੀਂ ਸਕਣਗੇ, ਭਾਵੇਂ ਇਹ ਕਿਸੇ ਦੋਸਤ ਜਾਂ ਕਿਸੇ ਅਜਿਹੇ ਵਿਅਕਤੀ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸਨੂੰ ਉਹ ਫਾਲੋ ਕਰਦੇ ਹਨ। ਹੋ ਸਕਦਾ ਹੈ ਕਿ ਕਿਸੇ ਅੱਲ੍ਹੜ ਨੂੰ ਇਹ ਪਤਾ ਨਾ ਹੋਵੇ ਕਿ ਉਹ ਇਹ ਸਮੱਗਰੀ ਨਹੀਂ ਦੇਖ ਸਕਦੇ, ਉਦਾਹਰਨ ਲਈ ਜੇ ਉਨ੍ਹਾਂ ਦੇ ਸਾਥੀਆਂ ਵਿੱਚੋਂ ਕਿਸੇ ਇੱਕ ਸਾਥੀ ਵੱਲੋਂ ਬਣਾਈ ਗਈ ਸਮੱਗਰੀ ਇਸ ਸ਼੍ਰੇਣੀ ਵਿੱਚ ਆਉਂਦੀ ਹੈ।


ਇਨ੍ਹਾਂ ਫ਼ੈਸਲਿਆਂ ਮਾਰਗਦਰਸ਼ਨ ਕਿਸ ਚੀਜ਼ ਨੇ ਕੀਤਾ?

ਇਹ ਨਵੀਆਂ ਨੀਤੀਆਂ ਮਾਰਗਦਰਸ਼ਨ ਕਰਨ ਵਾਲੇ ਤਿੰਨ ਨਵੇਂ ਸਿਧਾਤਾਂ 'ਤੇ ਆਧਾਰਿਤ ਹਨ।

  1. ਕਿਸ਼ੋਰਾਂ ਦੇ ਵਿਕਾਸ ਸੰਬੰਧੀ ਪੜਾਵਾਂ ਦੀ ਮਾਨਤਾ ਅਤੇ ਨੌਜਵਾਨਾਂ ਲਈ ਉਮਰ-ਅਨੁਕੂਲ ਅਨੁਭਵ ਪ੍ਰਦਾਨ ਕਰਨ ਦਾ ਟੀਚਾ।
  2. ਅਜਿਹੀ ਸਮੱਗਰੀ ਲਈ ਵਧੇਰੇ ਸਾਵਧਾਨੀ ਵਾਲੇ ਦ੍ਰਿਸ਼ਟੀਕੋਣ ਦੀ ਵਚਨਬੱਧਤਾ ਜੋ ਖ਼ਾਸ ਤੌਰ 'ਤੇ ਅੱਲ੍ਹੜਾਂ ਲਈ ਸੰਵੇਦਨਸ਼ੀਲ ਹੋ ਸਕਦੀ ਹੈ।
  3. ਅੱਲ੍ਹੜਾਂ ਨੂੰ ਢੁਕਵੀਆਂ ਥਾਵਾਂ 'ਤੇ, ਜਾਂ ਆਪਣੇ ਮਾਂ-ਪਿਓ ਨਾਲ ਗੱਲਬਾਤ ਵਿੱਚ ਸੰਵੇਦਨਸ਼ੀਲ ਵਿਸ਼ਿਆਂ ਬਾਰੇ ਜਾਣਕਾਰੀ ਲੱਭਣ ਲਈ ਉਤਸ਼ਾਹਿਤ ਕਰਨ ਦੀ ਮਹੱਤਤਾ।

ਗਭਰੇਟ ਉਮਰ ਤਬਦੀਲੀ ਦਾ ਸਮਾਂ ਹੁੰਦਾ ਹੈ, ਜਿਸ ਵਿੱਚ ਸਮਾਜਿਕ, ਭਾਵਾਤਮਿਕ ਅਤੇ ਬੌਧਿਕ ਸਮਰੱਥਾਵਾਂ ਦੇ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਸ਼ਾਮਲ ਹੁੰਦਾ ਹੈ। ਗਭਰੇਟ ਉਮਰ ਦੌਰਾਨ, ਨੌਜਵਾਨ ਸਮੱਗਰੀ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਨ ਲਈ ਅਤੇ ਕੰਟੈਂਟ ਕ੍ਰੀਏਟਰਾਂ ਦੇ ਉਦੇਸ਼ ਨੂੰ ਸਮਝਣ ਦੀ ਆਪਣੀ ਸਮਰੱਥਾ ਨੂੰ ਵਧਾਉਂਦੇ ਹਨ। ਉਹ ਭਾਵਾਤਮਿਕ ਕੰਟਰੋਲ ਅਤੇ ਰਿਸ਼ਤਿਆਂ ਸੰਬੰਧੀ ਗੁੰਝਲਦਾਰ ਸਥਿਤੀਆਂ ਨਾਲ ਨਜਿੱਠਣ ਦੇ ਨਾਲ-ਨਾਲ ਗਭਰੇਟ ਅਵਸੱਥਾ ਵਿੱਚੋਂ ਲੰਘਣ ਦੇ ਹੁਨਰ ਵੀ ਵਿਕਸਤ ਕਰਦੇ ਹਨ। ਗਭਰੇਟ ਅਵਦੱਥਾ ਦੌਰਾਨ ਇਹ ਵਿਕਾਸ ਹੌਲੀ-ਹੌਲੀ ਅੱਗੇ ਵੱਧਦਾ ਹੈ, ਜਿਸਦਾ ਮਤਲਬ ਇਹ ਹੈ ਕਿ ਛੋਟੇ ਅਤੇ ਵੱਡੇ ਕਿਸ਼ੋਰ ਬੱਚਿਆਂ ਦੀਆਂ ਤਰਜੀਹਾਂ, ਹੁਨਰਾਂ ਅਤੇ ਦਿਲਚਸਪੀਆਂ ਵੱਖ-ਵੱਖ ਹੋ ਸਕਦੀਆਂ ਹਨ।

ਅੱਲ੍ਹੜਾਂ ਲਈ ਸੰਵੇਦਨਸ਼ੀਲ ਹੋ ਸਕਣ ਵਾਲੀ ਸਮੱਗਰੀ ਦੀ ਗਿਣਤੀ ਨੂੰ ਘਟਾਉਣ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ। ਕੁਝ ਸਮੱਗਰੀ ਵਿੱਚ ਅਜਿਹੇ ਥੀਮ ਸ਼ਾਮਲ ਹੋ ਸਕਦੇ ਹਨ ਜੋ ਨੌਜਵਾਨ ਲੋਕਾਂ ਦੀ ਉਮਰ ਦੇ ਆਧਾਰ 'ਤੇ ਉਨ੍ਹਾਂ ਲਈ ਘੱਟ ਢੁਕਵੇਂ ਹੋ ਸਕਦੇ ਹਨ। ਇਸ ਤੋਂ ਇਲਾਵਾ, ਚਿੱਤਰਾਂ 'ਤੇ ਇਸ ਤਰ੍ਹਾਂ ਅਧੂਰੇ ਢੰਗ ਨਾਲ ਪ੍ਰਕਿਰਿਆ ਕੀਤੀ ਜਾਂਦੀ ਹੈ ਜੋ ਕਿ ਸਵੈਚਲਿਤ ਅਤੇ ਭਾਵਨਾਪੂਰਨ ਹੁੰਦੀ ਹੈ, ਇਹ ਚਿੱਤਰ ਅੱਲ੍ਹੜਾਂ 'ਤੇ ਲਿਖਤ ਨਾਲੋਂ ਜ਼ਿਆਦਾ ਪ੍ਰਭਾਵ ਪਾ ਸਕਦੇ ਹਨ, ਇਸ ਲਈ ਅੱਲ੍ਹੜਾਂ ਲਈ ਖ਼ਾਸ ਤੌਰ 'ਤੇ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਖਾਸ ਵਿਸ਼ਿਆਂ ਤੱਕ ਐਕਸੈਸ ਕਰਨ ਤੋਂ ਪਹਿਲਾਂ ਆਪਣੇ ਮਾਂ-ਪਿਓ ਜਾਂ ਗਾਰਡੀਅਨਾਂ ਦੀ ਮਦਦ ਲੈਣ।


ਮੈਂ ਆਪਣੇ ਅੱਲ੍ਹੜ ਬੱਚੇ ਨਾਲ ਇਸ ਬਾਰੇ ਕਿਵੇਂ ਗੱਲ ਕਰ ਸਕਦਾ/ਦੀ ਹਾਂ?

ਉਨ੍ਹਾਂ ਨਾਲ ਇਸ ਬਾਰੇ ਗੱਲ ਕਰੋ ਕਿ ਸਮੱਗਰੀ ਸੰਵੇਦਨਸ਼ੀਲ ਕਿਉਂ ਹੋ ਸਕਦੀ ਹੈ:

ਅੱਲ੍ਹੜ ਬੱਚਿਆਂ ਲਈ ਇਹ ਸਮਝਣਾ ਮਹੱਤਵਪੂਰਨ ਹੋ ਸਕਦਾ ਹੈ ਕਿ ਸਮੱਗਰੀ ਉਨ੍ਹਾਂ ਨੂੰ ਦਿਖਾਈ ਕਿਉਂ ਨਹੀਂ ਦਿੰਦੀ ਹੈ। ਉਦਾਹਰਨ ਲਈ ਉਨ੍ਹਾਂ ਇਸ ਬਾਰੇ ਦੱਸੋ ਕਿ ਖ਼ਾਸ ਤਰ੍ਹਾਂ ਦੇ ਚਿੱਤਰਾਂ ਨੂੰ ਦੇਖਣ ਨਾਲ ਉਹ ਪਰੇਸ਼ਾਨ ਹੋ ਸਕਦੇ ਹਨ। ਹਾਲਾਂਕਿ ਕੁਝ ਵਿਸ਼ਿਆਂ ਬਾਰੇ ਆਮ ਤੌਰ 'ਤੇ ਜਾਣਨਾ ਲਈ ਉਨ੍ਹਾਂ ਠੀਕ ਹੋ ਸਕਦਾ ਹੈ, ਪਰ ਵਿਸ਼ਵਾਸਯੋਗ ਸਰੋਤਾਂ ਤੋਂ ਅਤੇ/ਜਾਂ ਭਰੋਸੇਯੋਗ ਮਾਂ-ਪਿਓ ਜਾਂ ਗਾਰਡੀਅਨ ਨਾਲ ਜਾਣਨਾ ਬਿਹਤਰ ਹੁੰਦਾ ਹੈ ਹਨ ਜੋ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦੇ ਹਨ।

ਜੇ ਉਨ੍ਹਾਂ ਦੀ ਆਪਣੀ ਜਾਂ ਉਨ੍ਹਾਂ ਦੇ ਸਾਥੀਆਂ ਦੀ ਸਮੱਗਰੀ ਨੂੰ ਪ੍ਰਤੀਬੰਧਿਤ ਕੀਤਾ ਜਾ ਰਿਹਾ ਹੈ, ਤਾਂ ਕੀ ਹੋਵੇਗਾ?

ਇਨ੍ਹਾਂ ਨੀਤੀਆਂ ਨਾਲ, ਹੋ ਸਕਦਾ ਹੈ ਕਿ ਅੱਲ੍ਹੜਾਂ ਨੂੰ ਉਸ ਕਿਸਮ ਦੀ ਸਮੱਗਰੀ ਦਿਖਾਈ ਨਾ ਦੇਵੇ ਜੋ ਉਨ੍ਹਾਂ ਨੂੰ ਦੋਸਤਾਂ ਦੀਆਂ ਪ੍ਰੋਫ਼ਾਈਲਾਂ 'ਤੇ ਦਿਖਾਈ ਦਿੰਦੀ ਸੀ ਜਾਂ ਜਿਸ ਬਾਰੇ ਕੋਈ ਦੋਸਤ ਕਹਿੰਦਾ ਹੈ ਕਿ ਉਸਨੇ ਪੋਸਟ ਕੀਤੀ ਹੈ - ਅਤੇ ਇਹ ਮਾਂ-ਪਿਓ ਲਈ ਆਪਣੇ ਅੱਲ੍ਹੜਾਂ ਨਾਲ ਗੱਲ ਕਰਨ ਦਾ ਇੱਕ ਮਹੱਤਵਪੂਰਨ ਸਮਾਂ ਹੋ ਸਕਦਾ ਹੈ। ਉਦਾਹਰਨ ਲਈ, ਜੇ ਕਿਸੇ ਦੋਸਤ ਦੀ ਖਾਣ-ਪੀਣ ਬਾਰੇ ਉਸਦੀ ਸਮੱਗਰੀ ਨਹੀਂ ਦਿਖਾਈ ਜਾ ਰਹੀ ਹੈ, ਤਾਂ ਇਹ ਖਾਣ-ਪੀਣ ਦੇ ਉਨ੍ਹਾਂ ਪੈਟਰਨਾਂ ਬਾਰੇ ਗੱਲ ਕਰਨ ਦਾ ਉਪਯੋਗੀ ਸਮਾਂ ਹੋ ਸਕਦਾ ਹੈ, ਜਿਨ੍ਹਾਂ ਨਾਲ ਸਮੱਸਿਆ ਹੋ ਸਕਦੀ ਹੈ। ਮਾਂ-ਪਿਓ ਨੂੰ ਇਸ ਗੱਲ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਸਭ ਤੋਂ ਬਿਹਤਰੀਨ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਅੱਲ੍ਹੜ ਖਾਣ-ਪੀਣ ਜਾਂ ਸਰੀਰਕ ਰੂਪ ਸੰਬੰਧੀ ਸਮੱਸਿਆ ਨਾਲ ਨਜਿੱਠ ਰਿਹਾ ਹੈ।

ਉਨ੍ਹਾਂ ਨੂੰ ਹਾਲੇ ਵੀ ਉਨ੍ਹਾਂ ਲਈ ਉਪਲਬਧ ਸਮੱਗਰੀ ਬਾਰੇ ਜਾਗਰੂਕ ਰਹਿਣ ਲਈ ਉਤਸ਼ਹਿਤ ਕਰੋ:

Meta ਦੀਆਂ ਨੀਤੀਆਂ ਦਾ ਉਦੇਸ਼ ਅੱਲ੍ਹੜਾਂ ਨੂੰ ਅਜਿਹੀ ਦੇਖਣ ਤੋਂ ਪ੍ਰਤੀਬੰਧਿਤ ਕਰਨਾ ਹੈ ਜੋ ਸੰਵੇਦਨਸ਼ੀਲ ਹੋ ਸਕਦੀ ਹੈ। ਹਾਲਾਂਕਿ, ਅੱਲ੍ਹੜਾਂ ਨੂੰ ਸੋਸ਼ਲ ਮੀਡੀਆ ਵਰਤਣ ਸਮੇਂ ਹਾਲੇ ਵੀ ਡਿਜੀਟਲ ਸਾਖਰਤਾ ਹੁਨਰਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਉਦਾਹਰਨ ਲਈ, ਉਨ੍ਹਾਂ ਨੂੰ ਹਾਲੇ ਵੀ ਕਿਸੇ ਵਿਅਕਤੀ ਦੇ ਖਾਣ-ਪੀਣ ਸੰਬੰਧੀ ਵਿਕਾਰ ਤੋਂ ਰਿਕਵਰ ਹੋਣ ਸੰਬੰਧੀ ਸਮੱਗਰੀ ਦਿਖਾਈ ਦੇ ਸਕਦੀ ਹੈ, ਜਿਸ ਬਾਰੇ ਤੁਹਾਡੇ ਅੱਲ੍ਹੜ ਦੇ ਸਵਾਲ ਹੋ ਸਕਦੇ ਹਨ। ਗੱਲਬਾਤ ਕਰਕੇ ਇਸ ਚੀਜ਼ ਨੂੰ ਸਮਝਣ ਵਿੱਚ ਆਪਣੇ ਅੱਲ੍ਹੜ ਦੀ ਮਦਦ ਕਰੋ।

  • ਆਪਣੇ ਬੱਚੇ ਨੂੰ ਪੁੱਛੋ ਕਿ ਉਹ ਉਨ੍ਹਾਂ ਦੇ ਦੋਸਤ ਦੀ ਰਿਕਵਰੀ ਬਾਰੇ ਕੀ ਸੋਚਦੇ ਹਨ।
  • ਕੀ ਉਨ੍ਹਾਂ ਦੀ ਦਿੱਖ ਉਨ੍ਹਾਂ ਨੂੰ ਵਿਅਕਤੀ ਵਜੋਂ ਬਦਲਦੀ ਹੈ?

Meta ਅਜਿਹੀ ਸਮੱਗਰੀ ਬਾਰੇ ਆਪਣੀਆਂ ਨੀਤੀਆਂ ਵਿਕਸਤ ਕਰ ਰਿਹਾ ਹੈ ਜੋ ਅੱਲ੍ਹੜਾਂ ਲਈ ਵਧੇਰੇ ਸੰਵੇਦਨਸ਼ੀਲ ਹੋ ਸਕਦੀ ਹੈ, ਜੋ ਕਿ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਅਜਿਹੇ ਸਥਾਨ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ, ਜਿੱਥੇ ਅੱਲ੍ਹੜ ਉਮਰ-ਅਨੁਕੂਲ ਤਰੀਕਿਆਂ ਨਾਲ ਕਨੈਕਟ ਕਰ ਸਕਦੇ ਹਨ ਅਤੇ ਕ੍ਰੀਏਟਿਵ ਬਣ ਸਕਦੇ ਹਨ। ਇਨ੍ਹਾਂ ਤਬਦੀਲੀਆਂ ਦੇ ਲਾਗੂ ਹੋਣ 'ਤੇ ਉਹ ਮੁਸ਼ਕਲ ਵਿਸ਼ਿਆਂ ਨਾਲ ਨਜਿੱਠਣ ਦੇ ਤਰੀਕੇ ਬਾਰੇ ਆਪਣੇ ਬੱਚੇ ਨਾਲ ਸੰਪਰਕ ਕਰਨ ਅਤੇ ਗੱਲ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦੀਆਂ ਹਨ।

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ