ਖ਼ੁਦਕੁਸ਼ੀ ਇੱਕ ਮੁਸ਼ਕਲ ਵਿਸ਼ਾ ਹੈ, ਪਰ ਸਾਨੂੰ ਇਸਦੇ ਬਾਰੇ ਗੱਲ ਕਰਨੀ ਪਵੇਗੀ। ਬਾਲਗਾਂ ਵਾਂਗ, ਬੱਚੇ ਇਸ ਗੰਭੀਰ ਘਟਨਾ ਪ੍ਰਤੀ ਸੰਵੇਦਨਸ਼ੀਲ ਹੋ ਸਕਦੇ ਹਨ। ਜਦੋਂ ਖੁਦਕੁਸ਼ੀ ਸੰਬੰਧਿਤ ਵਿਚਾਰਾਂ, ਭਾਵਨਾਂ ਜਾਂ ਵਤੀਰੇ ਨੂੰ ਸਮਝਣ ਦੀ ਗੱਲ ਆਉਂਦੀ ਹੈ, ਤਾਂ ਅੱਲ੍ਹੜ ਬੱਚੇ ਦੇ ਜੀਵਨ ਵਿੱਚ ਮਾਤਾ-ਪਿਤਾ, ਗਾਰਡੀਅਨ, ਅਧਿਆਪਕ ਅਤੇ ਹੋਰ ਭਰੋਸੇਯੋਗ ਵਿਅਕਤੀ, ਸਾਰੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਬੱਚਿਆਂ ਨਾਲ ਖ਼ੁਦਕੁਸ਼ੀ ਬਾਰੇ ਗੱਲ ਕਰਨ ਵੇਲੇ ਸਹਾਇਕ ਭਾਸ਼ਾ
ਆਪਣੇ ਬੱਚੇ ਨਾਲ ਇਸ ਸਮੱਸਿਆ ਬਾਰੇ ਗੱਲ ਕਰਨਾ ਸੌਖਾ ਨਹੀਂ ਹੈ, ਪਰ ਜਦੋਂ ਤੁਹਾਡੀ ਗੱਲਬਾਤ ਹੋਵੇ (ਜਾਂ ਜੇ ਉਹ ਤੁਹਾਡੇ ਨਾਲ ਗੱਲ ਕਰਨ), ਤਾਂ ਇਸ ਤੋਂ ਪਿੱਛੇ ਨਾ ਹਟੋ।
ਸਮੱਸਿਆ ਨੂੰ ਹਮੇਸ਼ਾ ਉਸ ਤਰ੍ਹਾਂ ਦਰਸਾਓ ਜਿਸ ਨਾਲ ਹੱਲ ਲੱਭਣ ਵਿੱਚ ਮਦਦ ਮਿਲੇ। ਜਿਸ ਤਰੀਕੇ ਨਾਲ ਤੁਸੀਂ ਭਾਸ਼ਾ ਅਤੇ ਸੰਦਰਭ ਦੀ ਵਰਤੋਂ ਕਰ ਰਹੇ ਹੋ, ਉਸ 'ਤੇ ਖ਼ਾਸ ਧਿਆਨ ਦਿਓ। ਤੁਹਾਡੇ ਵੱਲੋਂ ਗੱਲਬਾਤ ਕਰਨ ਲਈ ਚੁਣੇ ਗਏ ਸ਼ਬਦ ਗੱਲ ਦੀ ਡੂੰਘਾਈ 'ਤੇ ਅਸਰ ਕਰ ਸਕਦੇ ਹਨ। ਆਪਣੀ ਗੱਲਬਾਤ ਵਿੱਚ ਸਭ ਤੋਂ ਅੱਗੇ ਉਮੀਦ, ਰਿਕਵਰੀ ਅਤੇ ਮਦਦ ਪ੍ਰਾਪਤ ਕਰਨ ਦੀਆਂ ਕਹਾਣੀਆਂ ਨੂੰ ਰੱਖੋ। ਉਨ੍ਹਾਂ ਲਈ ਅਜਿਹਾ ਮਾਹੌਲ ਬਣਾਓ ਜਿੱਥੇ ਉਹ ਆਪਣੀਆ ਭਾਵਨਾਵਾਂ ਨੂੰ ਸਾਂਝਾ ਕਰਨ ਵਿੱਚ ਸਹਿਜ ਮਹਿਸੂਸ ਕਰਨ। ਉਨ੍ਹਾਂ ਇਹ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਹਮੇਸ਼ਾਂ ਮਦਦ ਲਈ ਹਾਜ਼ਰ ਹੋ।
ਹੇਠਾਂ ਸਾਡੇ ਪਾਰਟਨਰ Orygen - ਨੌਜਵਾਨਾਂ ਲਈ ਮਾਨਸਿਕ ਸਿਹਤ ਸੇਵਾਵਾਂ 'ਤੇ ਕੇਂਦ੍ਰਿਤ ਇੱਕ ਸੰਸਥਾ ਵੱਲੋਂ ਤਿਆਰ ਕੀਤੀ ਗਾਈਡ ਵਿੱਚੋਂ ਸਹਾਇਕ ਭਾਸ਼ਾ ਦੀਆਂ ਕੁਝ ਉਦਾਹਰਨਾਂ ਦਿੱਤੀਆਂ ਗਈਆਂ ਹਨ। ਖ਼ੁਦਕੁਸ਼ੀ ਬਾਰੇ ਗੱਲ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ:
ਇਸ ਤੋਂ ਉਲਟ, ਖੁਦਕੁਸ਼ੀ ਬਾਰੇ ਗੱਲ ਕਰਨ ਦੇ ਅਜਿਹੇ ਤਰੀਕੇ ਵੀ ਹਨ ਜਿਸ ਨਾਲ ਗੱਲਬਾਤ ਗਲਤ ਦਿਸ਼ਾ ਵੱਲ ਚਲੀ ਜਾਂਦੀ ਹੈ।
ਆਤਮਘਾਤੀ ਵਤੀਰੇ ਦਾ ਇੱਕ ਚਿਤਾਵਨੀ ਵਾਲਾ ਸੰਕੇਤ ਇਹ ਹੈ ਜਦੋਂ ਤੁਹਾਡਾ ਨੌਜਵਾਨ "ਮੈਂ ਅਲੋਪ ਹੋਣਾ ਚਾਹੁੰਦਾ ਹਾਂ" ਜਾਂ "ਮੈਂ ਇਸਨੂੰ ਖਤਮ ਕਰਨਾ ਚਾਹੁੰਦਾ ਹਾਂ" ਵਰਗੀਆਂ ਗੱਲਾਂ ਕਹਿ ਰਿਹਾ ਹੋਵੇ। ਉਹ ਸੰਕੇਤ ਦੇ ਸਕਦੇ ਹਨ ਕਿ ਉਹ ਬੇਉਮੀਦ ਅਤੇ ਬੇਸਹਾਰਾ ਮਹਿਸੂਸ ਕਰਦੇ ਹਨ ਜਾਂ ਇਹ ਸੁਝਾਅ ਦਿੰਦੇ ਹਨ ਕਿ ਉਹ ਦੂਜਿਆਂ ਲਈ ਬੋਝ ਹਨ। ਹੋ ਸਕਦਾ ਹੈ ਕਿ ਉਹ ਉਨ੍ਹਾਂ ਚੀਜ਼ਾਂ ਵਿੱਚ ਦਿਲਚਸਪੀ ਗੁਆ ਬੈਠੇ ਹੋ ਸਕਦੇ ਹਨ ਜੋ ਉਹ ਆਮ ਤੌਰ 'ਤੇ ਕਰਦੇ ਹਨ ਜਾਂ ਉਹ ਅਸ਼ਾਂਤ ਦਿਖ ਸਕਦੇ ਹਨ।
ਜਿਵੇਂ ਕਿ Orygen ਵੱਲੋਂ ਉਜਾਗਰ ਕੀਤਾ ਗਿਆ ਹੈ, ਹੋਰ ਸੰਕੇਤ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਕਿ ਇੱਕ ਨੌਜਵਾਨ ਖ਼ੁਦਕੁਸ਼ੀ ਕਰ ਸਕਦਾ ਹੈ ਉਨ੍ਹਾਂ ਵਿੱਚ ਇਹ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ:
ਇਸ ਵਤੀਰੇ 'ਤੇ ਨਜ਼ਰ ਰੱਖਦੇ ਹੋਏ, ਇਹ ਅਜਿਹੀਆਂ ਕਾਰਵਾਈਆਂ ਹਨ ਜੋ ਮਾਤਾ-ਪਿਤਾ, ਗਾਰਡੀਅਨ ਅਤੇ ਹੋਰ ਲੋਕ ਆਤਮਘਾਤੀ ਵਤੀਰੇ ਦੇ ਸੰਕੇਤ ਦਿਖਾਉਣ ਵਾਲੇ ਬੱਚਿਆਂ ਦੀ ਸਹਾਇਤਾ ਲਈ ਕਰ ਸਕਦੇ ਹਨ।
ਜੇ ਤੁਸੀਂ ਇਹ ਸੋਚ ਰਹੇ ਹੋ ਕਿ ਤੁਹਾਡੇ ਬੱਚੇ ਵੱਲੋਂ ਚਿਤਾਵਨੀ ਦੇ ਚਿੰਨ੍ਹ ਦਿਖਾਉਣ ਤੋਂ ਬਾਅਦ ਜਾਂ ਉਨ੍ਹਾਂ ਨੇ ਕਿਹਾ ਹੈ ਕਿ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ, ਤੋਂ ਬਾਆਦ ਸ਼ੁਰੂਆਤ ਕਿਵੇਂ ਕਰਨੀ ਹੈ, ਤਾਂ ਇੱਥੇ ਅਜਿਹੇ ਤਰੀਕੇ ਦਿੱਤੇ ਹਨ ਜਿਨ੍ਹਾਂ ਨਾਲ ਤੁਸੀਂ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹੋ। ਇਹ ਸੂਚੀ Forefront: Innovation in Suicide Prevention ਦੇ ਕੰਮ ਤੋਂ ਪ੍ਰਾਪਤ ਜਾਣਕਾਰੀ 'ਤੇ ਆਧਾਰਿਤ ਹੈ।
ਖ਼ੁਦਕੁਸ਼ੀ ਦੀ ਰੋਕਥਾਮ
ਰਾਸ਼ਟਰੀ ਖ਼ੁਦਕੁਸ਼ੀ ਦੀ ਰੋਕਥਾਮ ਸੰਬੰਧੀ ਲਾਈਫਲਾਈਨ 1-800-273-8255
ਸੰਕਟ ਟੈਕਸਟ ਲਾਈਨ 741-741
ਆਨਲਾਈਨ "ਆਤਮਘਾਤੀ ਚੁਣੌਤੀਆਂ" ਜਾਂ "ਗੇਮਾਂ" ਵਿੱਚ ਆਮ ਤੌਰ 'ਤੇ ਹਾਨੀਕਾਰਕ ਕੰਮਾਂ ਦੀ ਇੱਕ ਲੜੀ ਸ਼ਾਮਲ ਹੁੰਦੀ ਹੈ ਜੋ ਲੋਕਾਂ ਨੂੰ ਇੱਕ ਨਿਰਧਾਰਿਤ ਸਮਾਂ ਅਵਧੀ ਵਿੱਚ ਕਰਨ ਲਈ ਦਿੱਤੇ ਜਾਂਦੇ ਹਨ, ਜਿਸ ਨਾਲ ਅਕਸਰ ਗੰਭੀਰਤਾ ਵਿੱਚ ਵੱਧ ਜਾਂਦੀ ਹੈ। ਇਨ੍ਹਾਂ ਚੁਣੌਤੀਆਂ ਬਾਰੇ ਚਰਚਾ ਕਰਨ ਵਾਲੀ ਸਮੱਗਰੀ Meta ਦੀਆਂ ਨੀਤੀਆਂ ਦੇ ਵਿਰੁੱਧ ਹਨ। Meta ਇਸ ਸਮੱਗਰੀ ਨੂੰ ਹਟਾ ਦਿੰਦਾ ਹੈ ਅਤੇ ਕੁਝ ਮਾਮਲਿਆਂ ਵਿੱਚ, ਅਸੀਂ ਇਸਨੂੰ ਪੋਸਟ ਕਰਨ ਵਾਲੇ ਅਕਾਊਂਟਾਂ ਨੂੰ ਵੀ ਹਟਾ ਸਕਦੇ ਹਾਂ।
ਜੇ ਤੁਸੀਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਦੀ ਸਮੱਗਰੀ ਸਾਂਝੀ ਕਰਦੇ ਦੇਖਦੇ ਹੋ (ਜਾਂ ਜੇ ਉਹ ਤੁਹਾਨੂੰ ਇਹ ਦੱਸਦੇ ਹਨ ਕਿ ਉਨ੍ਹਾਂ ਨੇ ਜਮਾਤੀਆਂ ਨੂੰ ਇਸਨੂੰ ਸਾਂਝਾ ਕਰਦੇ ਦੇਖਿਆ ਹੈ), ਤਾਂ ਇੱਥੇ ਅੱਗ ਕੀ ਕਰਨਾ ਚਾਹੀਦਾ ਹੈ, ਉਸ ਨਾਲ ਸੰਬੰਧਿਤ ਕੁਝ ਸੁਝਾਅ ਦਿੱਤੇ ਗਏ ਹਨ:
Meta ਟੈਕਨਾਲੋਜੀ 'ਤੇ ਤੰਦਰੁਸਤੀ ਅਤੇ ਆਨਲਾਈਨ ਸੁਰੱਖਿਆ ਸੰਬੰਧੀ ਵਧੀਕ ਆਨਲਾਈਨ ਸਰੋਤਾਂ ਲਈ, ਸਾਡੀ ਖ਼ੁਦਕੁਸ਼ੀ ਦੀ ਰੋਕਥਾਮ ਦੇ ਕੇਂਦਰ ਜਾਂ ਸਾਡੇ ਸੁਰੱਖਿਆ ਕੇਂਦਰ 'ਤੇ ਜਾਓ।
ਸਾਡੀਆਂ ਟੈਕਨਾਲੋਜੀਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਬਿਹਤਰ ਢੰਗ ਨਾਲ ਸਹਾਇਤਾ ਕਰਨ ਲਈ, Meta ਇਨ੍ਹਾਂ ਮਾਹਰ ਸੰਸਥਾਵਾਂ ਨਾਲ ਪਾਰਟਨਰਸ਼ਿਪ ਕਰਦਾ ਹੈ:
ਸੰਯੁਕਤ ਰਾਜ
ਰਾਸ਼ਟਰੀ ਖ਼ੁਦਕੁਸ਼ੀ ਦੀ ਰੋਕਥਾਮ ਲਾਈਫਲਾਈਨ 1-800-273-8255
ਸੰਕਟ ਟੈਕਸਟ ਲਾਈਨ 741-741