ਇਸਨੂੰ Thorn ਵੱਲੋਂ ਵਿਕਸਤ ਕੀਤਾ ਗਿਆਅਤੇ Facebook ਨੇ ਅਪਣਾਇਆ, ਇਹ 'ਜਬਰੀ ਸੰਭੋਗ ਰੋਕੋ' ਦੇਖਭਾਲ ਕਰਤਾ ਸਰੋਤ ਉਨ੍ਹਾਂ ਸਭ ਲਈ ਹਨ ਜੋ ਜਿਨਸੀ-ਸ਼ੋਸ਼ਣ ਨਾਲ ਸੰਬੰਧਿਤ ਸਹਾਇਤਾ ਅਤੇ ਜਾਣਕਾਰੀ ਲੱਭ ਰਹੇ ਹਨ।
ਤੁਹਾਡੇ ਬੱਚੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੌਰਾਨ ਤੁਹਾਡੇ ਸਮਰਥਨ ਅਤੇ ਮਾਰਗਦਰਸ਼ਨ ਕਰਕੇ ਸੁਰੱਖਿਅਤ ਹਨ, ਆਨਲਾਈਨ ਹੋਣ 'ਤੇ ਵੀ। ਅਜਿਹੀਆਂ ਕੁਝ ਗੱਲਾਂ ਹਨ ਜਿਹੜੀਆਂ ਤੁਸੀਂ ਆਪਣੇ ਬੱਚੇ ਦੀ ਮਦਦ ਲਈ ਕਰ ਸਕਦੇ ਹੋ ਤਾਂ ਜੋ ਉਹ ਜਬਰੀ ਸੰਭੋਗ ਵਰਗੀਆਂ ਕਪਟੀ, (ਅਤੇ ਕਦੇ-ਕਦਾਈ ਖ਼ਤਰਨਾਕ) ਸਥਿਤੀਆਂ ਤੋਂ ਬਚੇ ਰਹਿ ਸਕਣ।
ਇਹ ਮੁਸ਼ਕਲ ਹੈ, ਪਰ ਤੁਸੀਂ ਇਸ ਗਾਈਡ ਨੂੰ ਪੜ੍ਹ ਕੇ ਪਹਿਲਾਂ ਤੋਂ ਹੀ ਸਹੀ ਕੰਮ ਕਰ ਰਹੇ ਹੋ। ਤੁਹਾਡੇ ਅਗਲੇ ਪੜਾਅ: ਇਸ ਬਾਰੇ ਆਪਣੇ ਬੱਚੇ(ਬੱਚਿਆਂ) ਨਾਲ ਗੱਲ ਕਰੋ, ਫਿਰ ਇਸ ਬਾਰੇ ਆਪਣੇ ਦੋਸਤਾਂ ਨਾਲ ਗੱਲ ਕਰੋ।
ਜਬਰੀ ਸੰਭੋਗ ਬਾਰੇ ਗੱਲ ਕਰਨਾ ਇੱਕ ਸੌਖਾ ਐਂਟਰੀ ਪੁਆਇੰਟ ਹੈ, ਅਤੇ ਇਹ ਉਹ ਭਾਸ਼ਾ ਹੈ ਜਿਸਨੂੰ ਨੌਜਵਾਨ ਲੌਕ ਸਮਝਦੇ ਹਨ। ਸੈਕਸਟਿੰਗ ਲਿੰਗ ਸਪਸ਼ਟ ਸੁਨੇਹੇ ਜਾਂ ਨੰਗੇ ਜਾਂ ਅਰਧ ਨੰਗੇ ਚਿੱਤਰਾਂ ਨੂੰ ਸਾਂਝਾ ਜਾਂ ਪ੍ਰਾਪਤ ਕਰਨਾ ਹੈ, ਇਹ ਅਕਸਰ ਆਨਲਾਈਨ ਹੁੰਦਾ ਹੈ। ਸ਼ੁਰੂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਕੁਝ ਭਾਸ਼ਾ ਦਿੱਤੀ ਗਈ ਹੈ:
ਜਬਰੀ ਸੰਭੋਗ ਨਾਲ ਨਜਿੱਠ ਰਹੇ ਨੌਜਵਾਨ ਬੱਚੇ ਮੁਸੀਬਤ ਵਿੱਚ ਪੈਣ ਤੋਂ ਡਰ ਸਕਦੇ ਹਨ। ਉਹ ਆਪਣੇ ਮਾਤਾ-ਪਿਤਾ ਨੂੰ ਸ਼ਰਮਿੰਦਾ ਕਰਨ ਤੋਂ ਚਿੰਤਤ ਹੋ ਸਕਦੇ ਹਨ, ਜਾਂ ਉਨ੍ਹਾਂ ਨੂੰ ਸਕੂਲ ਤੋਂ ਮੁਅੱਤਲ ਕੀਤਾ ਜਾਵੇਗਾ, ਦੋਸਤਾਂ ਵੱਲੋਂ ਉਨ੍ਹਾਂ ਦੇ ਪ੍ਰਤੀ ਰਾਏ ਬਣਾਈ ਜਾਵੇਗੀ ਜਾਂ ਪੁਲਿਸ ਨਾਲ ਮੁਸੀਬਤ ਵਿੱਚ ਪੈ ਜਾਣਗੇ। ਦੁਰਵਿਵਹਾਰ ਕਰਨ ਵਾਲਾ ਵਿਅਕਤ ਉਨ੍ਹਾਂ 'ਤੇ ਆਪਣਾ ਕੰਟਰੋਲ ਬਰਕਰਾਰ ਰੱਖਣ ਲਈ ਇਹ ਡਰ ਸੁਝਾ ਸਕਦਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਹ ਵਾਪਰਦਾ ਹੈ। ਇਹ ਡਰ ਨੌਜਵਾਨ ਲੋਕਾਂ ਨੂੰ ਚੁੱਪ ਰੱਖਦਾ ਹੈ, ਅਤੇ ਇਸ ਨਾਲ ਨਾ ਚਾਹੁਣ ਵਾਲੇ ਨਤੀਜੇ ਸਾਹਮਣੇ ਆਉਂਦੇ ਹਨ।
ਤੁਹਾਡਾ ਡਰ ਅਤੇ ਨਿਰਾਸ਼ਾ ਆਮ ਹੈ, ਪਰ ਤੁਹਾਡੇ ਬੱਚਿਆਂ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਤੁਸੀਂ ਹਮੇਸ਼ਾਂ ਸਖ਼ਤ ਸਥਿਤੀਆਂ ਵਿੱਚੋਂ ਲੰਘੋਗੇ। ਭਾਵੇਂ ਤੁਸੀਂ ਸੋਚਦੇ ਹੋ ਕਿ ਉਹ ਜਾਣਦੇ ਹਨ ਕਿ ਤੁਸੀਂ ਉਨ੍ਹਾਂ ਦਾ ਸਮਰਥਨ ਕਰੋਗੇ, ਤਾਂ ਜਦੋਂ ਕੁਝ ਗਲਤ ਮਹਿਸੂਸ ਹੁੰਦਾ ਹੈ ਜਾਂ ਕੁਝ ਗਲਤ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਵਾਰਤਾਲਾਪ ਕਰਨ ਨਾਲ ਉਨ੍ਹਾਂ ਦੇ ਮਨ ਅੰਦਰ ਤਬਦੀਲੀ ਆ ਜਾਂਦੀ ਹੈ ਜਿਸ ਕਰਕੇ ਉਹ ਤੁਹਾਡੇ ਨਾਲ ਆਪਣਾ ਤਜਰਬਾ ਸਾਂਝਾ ਕਰ ਸਕਦੇ ਹਨ।
ਮਾਪੇ ਹੋਣਾ ਇੱਕ ਮੁਸ਼ਕਿਲ ਕੰਮ ਹੋ ਸਕਦਾ ਹੈ। ਬਹੁਤ ਤੇਜ਼ੀ ਨਾਲ ਬਦਲਣ ਵਾਲੀ ਅੱਜ ਦੀ ਤਕਨੀਕੀ ਨਾਲ ਜੁੜੇ ਰਹਿਣਾ ਮੁਸ਼ਕਲ ਹੈ। ਨਵੀਆਂ ਐਪਾਂ ਡਾਉਨਲੋਡ ਕਰੋ ਅਤੇ ਉਨ੍ਹਾਂ ਨੂੰ ਅਜ਼ਮਾ ਕੇ ਦੇਖੋ। ਆਪਣੇ ਬੱਚੇ ਤੋਂ ਪੁੱਛੋ ਕਿ ਉਨ੍ਹਾਂ ਦੀਆਂ ਮਨਪਸੰਦ ਐਪਾਂ ਕਿਹੜੀਆਂ ਹਨ। ਇਸ ਬਾਰੇ ਜਿੰਨੀ ਜ਼ਿਆਦਾ ਤੁਸੀਂ ਆਪਣੇ ਬੱਚੇ ਨਾਲ ਗੱਲ ਕਰੋਗੇ, ਕੁਝ ਬੁਰਾ ਵਾਪਰਨ ਵਾਲੀ ਗੱਲ ਨੂੰ ਸਮਝਣਾ ਓਨੀ ਹੀ ਜ਼ਿਆਦਾ ਸੌਖਾ ਹੋਵੇਗਾ, ਅਤੇ ਬੇਚੈਨ ਕਰਨ ਵਾਲੀਆਂ ਸਥਿਤੀਆਂ ਬਾਰੇ ਤੁਹਾਡੇ ਨਾਲ ਸਾਂਝਾ ਕਰਨਾ ਉਨ੍ਹਾਂ ਵਾਸਤੇ ਓਨਾ ਹੀ ਸੌਖਾ ਹੋਵੇਗਾ।
ਅਸੀਂ ਤੁਹਾਨੂੰ ਮਾਤਾ-ਪਿਤਾ ਅਤੇ ਪਰਿਵਾਰਾਂ ਲਈ ਸਾਡੇ ਸਰੋਤਾਂ ਨੂੰ ਐਕਸਪਲੋਰ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਭਾਵੇਂ ਤੁਹਾਡਾ ਇੱਕ Facebook ਜਾਂ Instagram ਅਕਾਊਂਟ ਹੈ — ਜਾਂ ਤੁਹਾਡੇ ਬੱਚੇ ਦਾ ਹੈ — ਅਸੀਂ ਤੁਹਾਡੇ ਲਈ ਤੁਹਾਡੇ ਤਜ਼ਰਬੇ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਤੁਹਾਡੇ ਬੱਚੇ ਦਾ ਉਨ੍ਹਾਂ ਦਾ ਤਜਰਬਾ ਲੈਣ ਵਿੱਚ ਮਦਦ ਕਰਨ ਲਈ ਕੁਝ ਸੌਖੇ ਲਿੰਕ, ਨੁਕਤੇ ਅਤੇ ਵਿਉਂਤਾਂ ਲੈ ਕੇ ਆਏ ਹਾਂ।
ਇੱਕ ਦੂਜੇ ਨੂੰ ਸਿੱਖਿਆ ਦੇ ਕੇ, ਅਸੀਂ ਸਾਡੇ ਨੌਜਵਾਨਾਂ ਦੀ ਬਿਹਤਰ ਤਰੀਕੇ ਨਾਲ ਰੱਖਿਆ ਕਰ ਸਕਦੇ ਹਾਂ। ਆਪਣੇ ਬੱਚਿਆਂ ਅਤੇ ਆਪਣੇ ਦੋਸਤਾਂ ਨਾਲ Thorn ਦੀ "ਜਬਰੀ ਸੰਭੋਗ ਰੋਕੋ" ਵੀਡੀਓ ਨੂੰ ਸਾਂਝਾ ਕਰੋ। ਜਬਰੀ ਸੰਭੋਗ ਵਾਪਰਨ ਦੇ ਜਿੰਨੇ ਜ਼ਿਆਦਾ ਤਰੀਕੇ ਲੋਕ ਜਾਣਨਗੇ, ਓਨੀ ਹੀ ਚੰਗੀ ਤਰ੍ਹਾਂ ਇਨ੍ਹਾਂ ਸਥਿਤੀਆਂ ਨੂੰ ਸਾਂਭਣ ਦੇ ਕਾਬਲ ਹੋਣਗੇ।