ਸਿਹਤਮੰਦ ਆਨਲਾਈਨ ਇੰਟਰੈਕਸ਼ਨਾਂ ਬਾਰੇ ਬੱਚਿਆਂ ਨਾਲ ਗੱਲ ਕਰਨਾ


ਇੰਟਰਨੈੱਟ 'ਅਸਲ ਜੀਵਨ' ਹੈ

ਜਦੋਂ ਲੋਕ ਆਹਮੋ-ਸਾਹਮਣੇ ਗੱਲ ਕਰਦੇ ਹਨ, ਤਾਂ ਉਹ ਇੱਕ ਦੂਜੇ ਨੂੰ ਸਮਝਣ ਲਈ ਸਮਾਜਿਕ ਸੰਕੇਤਾਂ ਦੀ ਵਰਤੋਂ ਕਰ ਸਕਦੇ ਹਨ, ਜਿਵੇਂ ਕਿ ਆਪਣੀ ਆਵਾਜ਼ ਜਾਂ ਚਿਹਰੇ ਦੇ ਹਾਵ-ਭਾਵ ਨੂੰ ਬਦਲਣਾ। ਜਦੋਂ ਲੋਕ ਇੱਕ ਦੂਜੇ ਨਾਲ ਆਨਲਾਈਨ ਗੱਲਬਾਤ ਕਰਦੇ ਹਨ, ਤਾਂ ਇਹ ਸੰਕੇਤ ਬਹੁਤੀ ਵਾਰ ਮੌਜੂਦ ਨਹੀਂ ਹੋ ਸਕਦੇ ਹਨ, ਜਿਸ ਨਾਲ ਚਿੰਤਾ ਅਤੇ ਜਾਂ ਦੁਖੀ ਹੋਣ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ, ਜਦੋਂ ਲੋਕ ਇੱਕ ਦੂਜੇ ਨੂੰ ਗਲਤ ਸਮਝਦੇ ਹਨ।

ਇਸ ਕਰਕੇ ਹਰ ਕਿਸੇ ਨੂੰ - ਅਤੇ ਖਾਸ ਕਰਕੇ ਨੌਜਵਾਨ ਲੋਕ ਨੂੰ - ਕਈ ਵਾਰ ਉਨ੍ਹਾਂ ਨੂੰ ਆਨਲਾਈਨ ਮਿਲਣ ਵਾਲੇ ਇੰਟਰੈਕਸ਼ਨ ਦੀ ਗੁੰਝਲਦਾਰ ਦੁਨੀਆ ਨੂੰ ਨੈਵੀਗੇਟ ਕਰਨ ਲਈ ਸੇਧਾਂ ਦੀ ਲੋੜ ਪੈਂਦੀ ਹੈ। ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇੰਟਰਨੈਟ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਵਧੀਆ ਨਤੀਜੇ ਪ੍ਰਾਪਤ ਕਰਨ ਵਾਸਤੇ ਅਜਿਹੀਆਂ ਜਾਚਾਂ ਵਿਕਸਿਤ ਕਰਨ ਵਿੱਚ ਮਦਦ ਕਰ ਸਕਦੇ ਹਨ। ਉਹ ਉਨ੍ਹਾਂ ਅੰਦਰ ਮੁੜ-ਉੱਭਰਨ ਦੀ ਭਾਵਨਾ ਵਿਕਸਿਤ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ - ਤਾਂ ਜੋ ਉਹ ਪਿਛਲੀਆਂ ਨਕਾਰਾਤਮਕ ਇੰਟਰੈਕਸ਼ਨਾਂ ਤੋਂ ਅੱਗੇ ਵੱਧ ਸਕਣ, ਜਦੋਂ ਅਜਿਹਾ ਹੁੰਦਾ ਹੈ (ਸ਼ਾਇਦ ਪੱਕੇ ਤੌਰ 'ਤੇ)।

ਸਭ ਤੋਂ ਉੱਪਰ, ਆਪਣੇ ਬੱਚਿਆਂ ਨਾਲ ਖੁੱਲ੍ਹੀ ਗੱਲਬਾਤ ਰੱਖੋ। ਉਨ੍ਹਾਂ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹ ਤੁਹਾਡੇ ਕੋਲ ਆ ਕੇ ਮਦਦ ਲਈ ਕਹਿ ਸਕਦੇ ਹਨ। ਅਤੇ ਜਦੋਂ ਉਹ ਇਦਾਂ ਕਰਦੇ ਹਨ, ਤਾਂ ਤੁਹਾਡੇ ਕੋਲ ਮਦਦ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਹਨ। ਇਹ ਗੱਲ ਸੁਣਨ ਤੋਂ ਸ਼ੁਰੂ ਹੋ ਕੇ ਇੱਥੇ ਤੱਕ ਜਾਂਦੀ ਹੈ: ਗੱਲ ਦੀ ਸਥਿਤੀ ਸਮਝਣ ਵਿੱਚ ਮਦਦ ਕਰਨਾ।

ਆਨਲਾਈਨ ਇੰਟਰੈਕਸ਼ਨਾਂ ਅਤੇ ਮੁੜ-ਉੱਭਰਨ ਦੀ ਸਮਰੱਥਾ ਬਣਾਉਣਾ

ਗੱਲਬਾਤ ਕਰਨ ਦੇ ਮੌਕੇ ਨੂੰ ਹਮੇਸ਼ਾਂ ਉਪਲਬਧ ਰੱਖ ਕੇ, ਤੁਸੀਂ ਆਪਣੇ ਬੱਚੇ ਦੀ ਇਹ ਸਮਝਣ ਵਿੱਚ ਮਦਦ ਕਰ ਸਕਦੇ ਹੋ ਕਿ ਆਨਲਾਈਨ ਜਾਂ ਆਫ਼ਲਾਈਨ ਇਹ ਸੁਨਹਿਰਾ ਨਿਯਮ ਹਾਲੇ ਵੀ ਲਾਗੂ ਹੁੰਦਾ ਹੈ: ਲੋਕਾਂ ਨਾਲ ਉਸ ਤਰ੍ਹਾਂ ਵੀ ਸਲੂਕ ਕਰੋ, ਜਿਵੇਂ ਦਾ ਤੁਸੀਂ ਆਪਣੇ ਲਈ ਚਾਹੁੰਦੇ ਹੋ।

ਭਾਵੇਂ ਤੁਸੀਂ ਕਿਸੇ ਨਾਲ ਗੱਲ ਕਰੋ ਜਾਂ ਉਨ੍ਹਾਂ ਨੂੰ DM ਕਰੋ, ਉਨ੍ਹਾਂ ਨੂੰ ਇੱਕ ਪੱਤਰ ਲਿਖੋ ਜਾਂ ਉਨ੍ਹਾਂ ਦੇ ਪੇਜ 'ਤੇ ਕੋਈ ਕਮੈਂਟ ਪੋਸਟ ਕਰੋ, ਭਾਵਨਾ ਅਕਸਰ ਇੱਕੋ ਜਿਹੀ ਹੁੰਦੀ ਹੈ। ਤੁਸੀਂ ਇੱਕ ਚੰਗੇ ਕਮੈਂਟ ਨਾਲ ਕਿਸੇ ਦੇ ਦਿਨ ਨੂੰ ਵਧੀਆ ਬਣਾ ਸਕਦੇ ਹੋ ਜਾਂ ਅਪਮਾਨ ਕਰਕੇ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹੋ।

ਮਾਤਾ-ਪਿਤਾ ਦੀ ਇੱਥੇ ਖ਼ਾਸ ਜ਼ਿੰਮੇਵਾਰੀ ਹੁੰਦੀ ਹੈ। 'ਜੇ ਤੁਹਾਡਾ ਬੱਚਾ ਆਨਲਾਈਨ ਨਕਾਰਾਤਮਕ ਜਾਂ ਭੜਕਾਉਣ ਵਾਲੀ ਇੰਟਰੈਕਸ਼ਨ ਕਰ ਰਿਹਾ ਹੈ, ਤਾਂ ਤੁਸੀਂ ਜੋ ਕੁਝ ਵੀ ਹੋਇਆ, ਇਸ ਬਾਰੇ ਸੂਚਿਤ ਰਹਿ ਕੇ ਮਦਦ ਕਰ ਸਕਦੇ ਹੋ ਅਤੇ ਅੱਗੇ ਵਧਣ ਦਾ ਤਰੀਕਾ ਲੱਭਣ ਵਿੱਚ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਇਹ ਜਾਣੋ ਤੁਸੀਂ ਉਨ੍ਹਾਂ ਦੇ ਅਨੁਭਵ ਬਾਰੇ ਕੀ ਕਰ ਸਕਦੇ ਹੋ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪ੍ਰਮਾਣਿਤ ਕਰ ਸਕਦੇ ਹੋ ਅਤੇ ਇਹ ਦੇਖੋ ਕਿ ਕੀ ਉਹ ਇੱਕ ਜਵਾਬ ਰਾਹੀਂ ਗੱਲ ਕਰਨਾ ਚਾਹੁੰਦੇ ਹਨ ਜਿਸ ਨਾਲ ਇੱਕ ਚੰਗਾ ਨਤੀਜਾ ਨਿਕਲ ਸਕਦਾ ਹੈ।

ਇਹ ਸਭ ਕੁਝ ਮੁੜ-ਉੱਭਰਨ ਦੀ ਜਾਚ ਸਿੱਖਣ ਦਾ ਹਿੱਸਾ ਹੈ – ਮਾੜੀਆਂ ਚੀਜ਼ਾਂ ਵਾਪਰਨ 'ਤੇ ਉਨ੍ਹਾਂ ਵਿੱਚੋਂ ਮੁੜ ਖੜ੍ਹੇ ਹੋਣ ਦੀ ਯੋਗਤਾ

ਗੱਲਬਾਤ ਨੂੰ ਜਾਰੀ ਰੱਖੋ

ਬੱਚਿਆਂ ਅਤੇ ਨੌਜਵਾਨਾਂ ਦੀ ਆਨਲਾਈਨ ਸਕਾਰਾਤਮਕ ਇੰਟਰੈਕਸ਼ਨਾਂ ਕਰਨ ਵਿੱਚ ਮਦਦ ਕਰਨਾ ਇੱਕ ਲੰਬੀ ਪ੍ਰਕਿਰਿਆ ਹੋ ਸਕਦੀ ਹੈ ਜਿਸ ਵਿੱਚ ਲੰਬੇ ਸਮੇਂ ਤੱਕ ਬਹੁਤ ਸਾਰੀ ਗੱਲਬਾਤ ਸ਼ਾਮਲ ਹੋ ਸਕਦੀ ਹੈ। ਜੇ ਤੁਹਾਨੂੰ ਕੁਝ ਗੱਲਬਾਤ ਅਰੰਭਕਾਂ ਦੀ ਲੋੜ ਹੈ, ਤਾਂ ਇਸ ਤਰ੍ਹਾਂ ਦੇ ਵਿਸ਼ੇ ਸਾਹਮਣੇ ਲਿਆਓ:

  • ਮੈਨੂੰ ਤੁਹਾਡੇ ਨਾਲ ਪਿਆਰ ਹੈ ਅਤੇ ਕਈ ਵਾਰ ਮੈਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਤੁਹਾਨੂੰ ਆਨਲਾਈਨ ਕਿਹੜੀਆਂ ਚੀਜ਼ਾਂ ਨਾਲ ਨਜਿੱਠਣਾ ਪੈਂਦਾ ਹੈ। ਕੀ ਅਸੀਂ ਤੁਹਾਡੀ ਜਵਾਬ ਦੇਣ ਵਿੱਚ ਮਦਦ ਕਰਨ ਦੇ ਤਰੀਕਿਆਂ ਬਾਰੇ ਗੱਲ ਕਰ ਸਕਦੇ ਹਾਂ?
  • ਮੈਨੂੰ ਤੁਹਾਡੀ ਹਾਲ ਹੀ ਵਿੱਚ ਆਨਲਾਈਨ ਹੋਈ ਇੰਟਰੈਕਸ਼ਨ ਬਾਰੇ ਦੱਸੋ।
  • ਤੁਸੀਂ ਕਦੋਂ ਨਿਰਾਸ਼ ਹੋਏ ਅਤੇ ਕਿਉਂ?
  • ਦੁਖੀ ਕਰਨ ਵਾਲੀ ਚੀਜ਼ਾਂ ਹੋਣ 'ਤੇ ਦੁਖੀ ਹੋਣਾ ਠੀਕ ਹੈ, ਖਰਾਬ ਚੀਜ਼ਾਂ ਹੋਣ 'ਤੇ ਬੁਰਾ ਮਹਿਸੂਸ ਕਰਨਾ ਠੀਕ ਹੈ। ਅਸੀਂ ਅਗਲੀ ਵਾਰ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਤਰੀਕੇ ਨੂੰ ਕਿਵੇਂ ਬਦਲ ਸਕਦੇ ਹਾਂ?

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ