ਆਪਣੇ ਨੌਜਵਾਨ ਬੱਚਿਆਂ ਨਾਲ ਨੰਗੀਆਂ ਫ਼ੋਟੋਆਂ ਨੂੰ ਸਾਂਝਾ (ਨਾ) ਕਰਨ ਬਾਰੇ ਗੱਲ ਕਰਨਾ

ਜਦੋਂ ਮਾਪੇ ਨੌਜਵਾਨ ਬੱਚਿਆਂ ਨਾਲ ਨੰਗੀਆਂ ਫ਼ੋਟੋਆਂ ਬਾਰੇ ਗੱਲ ਕਰਦੇ ਹਨ, ਤਾਂ ਅਸੀਂ ਆਮ ਤੌਰ 'ਤੇ ਦੋ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ: ਉਨ੍ਹਾਂ ਨੂੰ ਦੱਸਣਾ ਕਿ ਉਨ੍ਹਾਂ ਫ਼ੋਟੋਆਂ ਨੂੰ ਨਾ ਭੇਜੋ, ਅਤੇ ਜੇਕਰ ਉਹ ਅਜਿਹਾ ਕੁਝ ਕਰਦੇ ਹਨ ਤਾਂ ਉਨ੍ਹਾਂ ਦੇ ਸਭ ਤੋਂ ਮਾੜੇ ਪ੍ਰਭਾਵਾਂ ਬਾਰੇ ਦੱਸਣਾ। ਇਹ ਸੱਚ ਹੈ ਕਿ ਕੁਝ ਦੇਸ਼ਾਂ ਵਿੱਚ ਨੰਗੀਆਂ ਫ਼ੋਟੋਆਂ ਭੇਜਣਾ ਗੈਰ-ਕਾਨੂੰਨੀ ਹੋ ਸਕਦਾ ਹੈ। ਪਰ ਇਹ ਰਵੱਈਆ ਉਨ੍ਹਾਂ ਫ਼ੋਟੋਆਂ ਨੂੰ ਭੇਜਣ ਬਾਰੇ ਸਭ ਤੋਂ ਵੱਡੀਆਂ ਚਿੰਤਾਵਾਂ ਨੂੰ ਹੱਲ ਨਹੀਂ ਕਰਦਾ - ਅਤੇ ਇਹ ਉਲਟਾ ਵੀ ਹੋ ਸਕਦਾ ਹੈ। ਜੇਕਰ ਅਸੀਂ ਸਿਰਫ਼ ਅਸਲੀਲ ਫ਼ੋਟੋਆਂ ਭੇਜਣ ਦੇ ਖ਼ਤਰਿਆਂ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਭੇਜਣ ਵਾਲੇ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਸਾਂਝਾ ਕਰਨ ਵਾਲੇ ਨੌਜਵਾਨ ਬੱਚਿਆਂ ਨੂੰ ਦੱਸ ਰਹੇ ਹਾਂ ਕਿ ਉਹ ਕੁਝ ਗਲਤ ਨਹੀਂ ਕਰ ਰਹੇ ਹਨ। ਹੋਰ ਨੌਜਵਾਨ ਬੱਚੇ ਜੋ ਸੁਣਦੇ ਹਨ ਕਿ ਕੀ ਵਾਪਰਿਆ ਹੈ, ਉਨ੍ਹਾਂ ਵੱਲੋਂ ਵੀ ਇਸ ਨੂੰ ਸਾਂਝਾ ਕਰਨ ਵਾਲੇ ਵਿਅਕਤੀ ਦੀ ਬਜਾਏ ਪੀੜਤ ਨੂੰ ਦੋਸ਼ੀ ਠਹਿਰਾਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਚੰਗੀ ਖ਼ਬਰ ਇਹ ਹੈ ਕਿ ਖੋਜ ਦਰਸਾਉਂਦੀ ਹੈ ਕਿ ਤੁਹਾਡੀ ਸੋਚ ਨਾਲੋਂ ਬਹੁਤ ਘੱਟ ਨੌਜਵਾਨ ਬੱਚੇ ਨੰਗੀਆਂ ਫ਼ੋਟੋਆਂ ਭੇਜਦੇ ਹਨ – ਦਸਾਂ ਵਿੱਚੋਂ ਇੱਕ ਹੀ ਅਜਿਹਾ ਕਰਦਾ ਹੈ।

ਨੁਕਤਾ: ਨੌਜਵਾਨ ਬੱਚੇ ਉਨ੍ਹਾਂ ਨੂੰ "ਨੰਗੀਆਂ ਫ਼ੋਟੋਆਂ" ਨਹੀਂ ਕਹਿੰਦੇ ਹਨ। “ਨਿਉਡਸ” ਇੱਕ ਸਭ ਤੋਂ ਵੱਧ ਆਮ ਸ਼ਬਦ ਹੈ, ਜਾਂ ਸਿਰਫ਼ “ਫ਼ੋਟੋਆਂ,” ਅਤੇ ਨਾਲ ਹੀ ਕੁਝ ਹੋਰ ਸ਼ਬਦ।

ਕੈਨੇਡਾ ਵਿੱਚ ਖੋਜਕਰਤਾਵਾਂ ਨੇ ਇਹ ਵੀ ਪਾਇਆ ਹੈ ਕਿ ਜ਼ਿਆਦਾਤਰ ਨੌਜਵਾਨ ਬੱਚਿਆਂ ਨੇ ਭੇਜਣ ਨਾਲੋਂ ਕਿਤੇ ਵੱਧ ਫ਼ੋਟੋਆਂ ਪ੍ਰਾਪਤ ਕੀਤੀਆਂ ਹਨ, ਇਸ ਲਈ ਇਹ ਅਸਲ ਵਿੱਚ ਹੋਣ ਨਾਲੋਂ ਵਧੇਰੇ ਆਮ ਗਤੀਵਿਧੀ ਜਾਪਦੀ ਹੈ। ਨੌਜਵਾਨ ਬੱਚੇ ਉਨ੍ਹਾਂ ਦੇ ਦੋਸਤ ਅਤੇ ਸਾਥੀ ਕੀ ਕਰ ਰਹੇ ਹਨ, ਇਸ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੇ ਹਨ: ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੋਈ ਆਮ ਗੱਲ ਹੈ, ਤਾਂ ਉਨ੍ਹਾਂ ਨੂੰ ਖੁਦ ਇਹ ਕਰਨਾ ਠੀਕ ਲੱਗਦਾ ਹੈ। ਸਾਡੇ ਨੌਜਵਾਨ ਬੱਚਿਆਂ ਨੂੰ ਇਹ ਦੱਸਣਾ ਸਭ ਤੋਂ ਮਹੱਤਵਪੂਰਨ ਹੈ ਕਿ ਇਹ ਸੱਚ ਨਹੀਂ ਹੈ ਕਿ "ਹਰ ਕੋਈ ਇਹ ਕਰ ਰਿਹਾ ਹੈ।" ਤੁਹਾਨੂੰ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਕਦੇ ਵੀ ਕਿਸੇ ਨੂੰ ਵੀ ਉਨ੍ਹਾਂ ਉੱਤੇ ਨੰਗੀਆਂ ਫ਼ੋਟੋਆਂ ਭੇਜਣ ਲਈ ਦਬਾਅ ਨਾ ਪਾਉਣ ਦੇਣ।

ਤੁਹਾਡੇ ਨੌਜਵਾਨ ਬੱਚਿਆਂ ਨਾਲ ਅਗਲੀ ਗੱਲ ਇਹ ਕਰਨੀ ਚਾਹੀਦੀ ਹੈ ਕਿ ਜੇਕਰ ਕੋਈ ਉਨ੍ਹਾਂ ਨੂੰ ਨੰਗੀਆਂ ਫ਼ੋਟੋਆਂ ਭੇਜਦਾ ਹੈ, ਤਾਂ ਕੀ ਕਰਨਾ ਹੈ । ਇਸ ਨੂੰ ਆਦਰ ਅਤੇ ਸਹਿਮਤੀ ਦੇ ਸਵਾਲ ਦੇ ਰੂਪ ਵਿੱਚ ਪੁੱਛੋ: ਜੇਕਰ ਕੋਈ ਤੁਹਾਨੂੰ ਇੱਕ ਨੰਗੀ ਫ਼ੋਟੋ ਭੇਜਦਾ ਹੈ, ਤਾਂ ਉਨ੍ਹਾਂ ਨੇ ਤੁਹਾਨੂੰ ਇਸਨੂੰ ਦੇਖਣ ਲਈ ਸਹਿਮਤੀ ਦਿੱਤੀ ਹੈ, ਪਰ ਤੁਹਾਨੂੰ ਇਹ ਕਿਸੇ ਹੋਰ ਨੂੰ ਦਿਖਾਉਣ ਲਈ ਨਹੀਂ।

ਇਸ ਲਈ ਅਸੀਂ ਆਪਣੇ ਨੌਜਵਾਨ ਬੱਚਿਆਂ ਦੀ ਬਿਹਤਰ ਫੈਸਲੇ ਕਰਨ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ ਜਦੋਂ ਉਨ੍ਹਾਂ ਨੂੰ ਕੋਈ ਨੰਗੀ ਫ਼ੋਟੋ ਭੇਜੀ ਜਾਂਦੀ ਹੈ?

ਸਭ ਤੋਂ ਪਹਿਲਾਂ, ਆਪਣੇ ਨੌਜਵਾਨ ਬੱਚਿਆਂ ਨੂੰ ਦੱਸੋ ਕਿ ਜੇਕਰ ਕੋਈ ਉਨ੍ਹਾਂ ਨੂੰ ਨੰਗੀ ਫ਼ੋਟੋ ਭੇਜਦਾ ਹੈ ਜਿਸਦੀ ਉਨ੍ਹਾਂ ਨੇ ਮੰਗ ਨਹੀਂ ਕੀਤੀ ਸੀ, ਤਾਂ ਉਨ੍ਹਾਂ ਨੂੰ ਤੁਰੰਤ ਇਸਨੂੰ ਮਿਟਾ ਦੇਣਾ ਚਾਹੀਦਾ ਹੈ ਅਤੇ ਜਾਂ ਤਾਂ ਵਿਅਕਤੀ ਨੂੰ ਹੋਰ ਨਾ ਭੇਜਣ ਲਈ ਕਹਿਣਾ ਚਾਹੀਦਾ ਹੈ (ਜੇਕਰ ਇਹ ਕੋਈ ਅਜਿਹਾ ਵਿਅਕਤੀ ਹੈ ਜਿਸਨੂੰ ਉਹ ਆਫ਼ਲਾਈਨ ਜਾਣਦੇ ਹਨ) ਜਾਂ ਉਸ ਵਿਅਕਤੀ ਨੂੰ ਬਲੌਕ ਕਰ ਦਿਓ (ਜੇ ਇਹ ਕੋਈ ਅਜਿਹਾ ਵਿਅਕਤੀ ਹੈ ਜਿਸਨੂੰ ਉਹ ਨਹੀਂ ਜਾਣਦੇ, ਜਾਂ ਸਿਰਫ਼ ਆਨਲਾਈਨ ਜਾਣਦੇ ਹਨ।) ਜੇਕਰ ਵਿਅਕਤੀ ਨੰਗੀ ਫ਼ੋਟੋ ਭੇਜਣਾ ਜਾਰੀ ਰੱਖਦਾ ਹੈ ਤਾਂ ਉਨ੍ਹਾਂ ਨੂੰ ਤੁਹਾਡੇ ਨਾਲ ਕਿਸੇ ਅਥਾਰਟੀ ਜਾਂ ਕਿਸੇ ਅਜਿਹੇ ਬਾਲਗ ਕੋਲ ਜਾਣ ਬਾਰੇ ਗੱਲ ਕਰਨੀ ਚਾਹੀਦੀ ਹੈ ਜਿਸ 'ਤੇ ਉਹ ਭਰੋਸਾ ਕਰਦੇ ਹਨ।

ਅੱਗੇ, ਉਨ੍ਹਾਂ ਨਾਲ ਉਨ੍ਹਾਂ ਨੰਗੀਆਂ ਫ਼ੋਟੋਆਂ ਬਾਰੇ ਗੱਲ ਕਰੋ ਜੋ ਉਨ੍ਹਾਂ ਨੇ ਮੰਗੀਆਂ ਸਨ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਕੇ ਖੁਸ਼ ਸਨ।

ਉਨ੍ਹਾਂ ਨੂੰ ਖੁਦ ਤੋਂ ਇਹ ਸਵਾਲ ਪੁੱਛਣ ਲਈ ਉਤਸ਼ਾਹਿਤ ਕਰੋ:

  • ਕੀ ਇਸ ਫ਼ੋਟੋ ਵਿਚਲਾ ਵਿਅਕਤੀ ਇਸ ਨੂੰ ਸਾਂਝਾ ਕਰਨਾ ਚਾਹੁੰਦਾ/ਚਾਹੁੰਦੀ ਸੀ?
  • ਜੇਕਰ ਇਹ ਅਸਲ ਭੇਜਣ ਵਾਲੇ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਵੱਲੋਂ ਆਈ ਹੈ, ਤਾਂ ਕੀ ਉਨ੍ਹਾਂ ਕੋਲ ਇਸ ਫ਼ੋਟੋ ਵਿਚਲੇ ਵਿਅਕਤੀ ਦੀ ਇਜਾਜ਼ਤ ਸੀ?
  • ਮੈਨੂੰ ਕਿਵੇਂ ਲੱਗੇਗਾ ਜੇਕਰ ਕੋਈ ਮੇਰੀ ਇਸ ਤਰ੍ਹਾਂ ਦੀ ਫ਼ੋਟੋ ਸਾਂਝੀ ਕਰੇਗਾ?

ਇਹ ਸਭ ਇੱਕ ਸਧਾਰਨ ਨਿਯਮ ਦੇ ਅਧੀਨ ਆਉਂਦਾ ਹੈ: ਜੇਕਰ ਤੁਹਾਨੂੰ ਪੂਰੀ ਤਰ੍ਹਾਂ ਯਕੀਨ ਨਹੀਂ ਹੈ ਕਿ ਫ਼ੋਟੋ ਵਿੱਚ ਮੌਜੂਦ ਵਿਅਕਤੀ (ਜਾਂ ਲੋਕ) ਇਸਨੂੰ ਸਾਂਝਾ ਕਰਨਾ ਚਾਹੁੰਦੇ ਹਨ, ਤਾਂ ਇਸਨੂੰ ਸਾਂਝਾ ਨਾ ਕਰੋ

ਸਮੱਸਿਆ ਇਹ ਹੈ ਕਿ ਜਦੋਂ ਕੋਈ ਨਿਯਮ ਸਪਸ਼ਟ ਵੀ ਹੁੰਦਾ ਹੈ, ਤਾਂ ਵੀ ਮਨੁੱਖ ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਕਾਰਨ ਲੱਭ ਲੈਂਦੇ ਹਨ। ਇਸ ਨੂੰ ਨੈਤਿਕ ਖ਼ਲਾਸੀ ਕਿਹਾ ਜਾਂਦਾ ਹੈ, ਅਤੇ ਇਹ ਨੌਜਵਾਨ ਬੱਚਿਆਂ ਵੱਲੋਂ ਨੰਗੀਆਂ ਫ਼ੋਟੋਆਂ ਨੂੰ ਸਾਂਝਾ ਕਰਨ ਦੀ ਸੰਭਾਵਨਾ ਨੂੰ ਵੱਧ ਬਣਾ ਸਕਦਾ ਹੈ।

ਇਸ ਲਈ ਉਸ ਨਿਯਮ ਦੇ ਨਾਲ-ਨਾਲ, ਸਾਨੂੰ ਚਾਰ ਮੁੱਖ ਨੈਤਿਕ ਖ਼ਲਾਸੀ ਪ੍ਰਣਾਲੀਆਂ ਦਾ ਸਿੱਧਾ ਮੁਕਾਬਲਾ ਕਰਨ ਦੀ ਲੋੜ ਹੈ:

ਇਸ ਗੱਲ ਤੋਂ ਇਨਕਾਰ ਕਰਨਾ ਕਿ ਕਿਸੇ ਦੀ ਨੰਗੀ ਫ਼ੋਟੋ ਨੂੰ ਸਾਂਝਾ ਕਰਨਾ ਨੁਕਸਾਨ ਪਹੁੰਚਾਉਂਦਾ ਹੈ।

ਉਹ ਕਹਿੰਦੇ ਹਨ: "ਜੇਕਰ ਦੂਜੇ ਲੋਕਾਂ ਨੇ ਇਸਨੂੰ ਪਹਿਲਾਂ ਹੀ ਦੇਖਿਆ ਹੋਇਆ ਹੈ, ਤਾਂ ਨੰਗੀ ਫ਼ੋਟੋ ਨੂੰ ਸਾਂਝਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ।"

ਤੁਸੀਂ ਕਹਿੰਦੇ ਹੋ: ਹਰ ਵਾਰ ਜਦੋਂ ਤੁਸੀਂ ਇੱਕ ਨੰਗੀ ਫ਼ੋਟੋ ਸਾਂਝੀ ਕਰਦੇ ਹੋ, ਤਾਂ ਤੁਸੀਂ ਇਸ ਵਿੱਚ ਮੌਜੂਦ ਵਿਅਕਤੀ ਨੂੰ ਦੁਖੀ ਕਰ ਰਹੇ ਹੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਇਸਨੂੰ ਸਾਂਝਾ ਕਰਨ ਵਾਲੇ ਪਹਿਲੇ ਵਿਅਕਤੀ ਹੋ ਜਾਂ ਸੌਵੇਂ।

ਇਹ ਕਹਿ ਕੇ ਕਿਸੇ ਨੰਗੀ ਫ਼ੋਟੋ ਨੂੰ ਸਾਂਝਾ ਕਰਨਾ ਜਾਇਜ਼ ਠਹਿਰਾਉਣਾ ਕਿ ਇਸਦੇ ਸਕਾਰਾਤਮਕ ਪ੍ਰਭਾਵ ਵੀ ਹਨ।

ਉਹ ਕਹਿੰਦੇ ਹਨ: "ਜਦੋਂ ਕਿਸੇ ਕੁੜੀ ਦੀ ਤਸਵੀਰ ਸਾਂਝੀ ਕੀਤੀ ਜਾਂਦੀ ਹੈ, ਤਾਂ ਇਹ ਦੂਜੀਆਂ ਕੁੜੀਆਂ ਨੂੰ ਉਨ੍ਹਾਂ ਨੂੰ ਭੇਜਣ ਦੇ ਜੋਖਮਾਂ ਨੂੰ ਦਰਸਾਉਂਦੀ ਹੈ।"

ਤੁਸੀਂ ਕਹਿੰਦੇ ਹੋ: ਦੋ ਝੂਠ ਮਿਲ ਕੇ ਸੱਚ ਨਹੀਂ ਬਣਦੇ! ਲੋਕਾਂ ਨੂੰ ਇਹ ਦਿਖਾਉਣ ਦੇ ਤਰੀਕੇ ਹਨ ਕਿ ਇੱਕ ਨੰਗੀ ਫ਼ੋਟੋ ਭੇਜਣਾ ਇੱਕ ਮਾੜਾ ਵਿਚਾਰ ਹੈ ਜਿਸ ਨਾਲ ਕਿਸੇ ਨੂੰ ਵੀ ਦੁੱਖ ਨਹੀਂ ਹੁੰਦਾ। (ਅਤੇ ਇਸ ਤੋਂ ਇਲਾਵਾ, ਕਿਸੇ ਨੂੰ ਨੰਗੀ ਫ਼ੋਟੋ ਨਾ ਭੇਜਣ ਬਾਰੇ ਕਹਿਣਾ ਤੁਹਾਡੀ ਜਿੰਮੇਵਾਰੀ ਕਿਵੇਂ ਹੋ ਸਕਦੀ ਹੈ?)

ਆਪਣੇ ਆਪ ਤੋਂ ਜ਼ਿੰਮੇਵਾਰੀ ਨੂੰ ਦੂਰ ਕਰਨਾ।

ਉਹ ਕਹਿੰਦੇ ਹਨ: "ਜੇ ਮੈਂ ਸਿਰਫ ਇੱਕ ਵਿਅਕਤੀ ਨਾਲ ਨੰਗੀ ਫ਼ੋਟੋ ਨੂੰ ਸਾਂਝਾ ਕਰਦਾ ਹਾਂ ਅਤੇ ਫਿਰ ਉਹ ਇਸਨੂੰ ਦੂਜਿਆਂ ਨਾਲ ਸਾਂਝਾ ਕਰਦਾ ਹੈ, ਤਾਂ ਇਹ ਅਸਲ ਵਿੱਚ ਮੇਰੀ ਗਲਤੀ ਨਹੀਂ ਹੈ।"

ਤੁਸੀਂ ਕਹਿੰਦੇ ਹੋ: ਜਦੋਂ ਕੋਈ ਤੁਹਾਨੂੰ ਇੱਕ ਨੰਗੀ ਫ਼ੋਟੋ ਭੇਜਦਾ ਹੈ, ਤਾਂ ਉਹ ਇਸਨੂੰ ਗੁਪਤ ਰੱਖਣ ਲਈ ਤੁਹਾਡੇ 'ਤੇ ਭਰੋਸਾ ਕਰ ਰਹੇ ਹਨ। ਇਸ ਨੂੰ ਕਿਸੇ ਹੋਰ ਵਿਅਕਤੀ ਨਾਲ ਸਾਂਝਾ ਕਰਨ ਨਾਲ ਉਹ ਭਰੋਸਾ ਟੁੱਟ ਜਾਂਦਾ ਹੈ।

ਪੀੜਤ ਨੂੰ ਦੋਸ਼ੀ ਠਹਿਰਾਉਣਾ।

ਉਹ ਕਹਿੰਦੇ ਹਨ: "ਜੇਕਰ ਬ੍ਰੇਕਅੱਪ ਤੋਂ ਬਾਅਦ ਕਿਸੇ ਕੁੜੀ ਦੀਆਂ ਫ਼ੋਟੋਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਤਾਂ ਉਸ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ।"

ਤੁਸੀਂ ਕਹਿੰਦੇ ਹੋ: "ਮੁੰਡੇ ਤਾਂ ਮੁੰਡੇ ਹੀ ਰਹਿਣਗੇ" ਨੂੰ ਬਹਾਨੇ ਵਜੋਂ ਨਾ ਵਰਤੋ, ਜਾਂ ਇਹ ਨਾ ਕਹੋ ਕਿ ਕੁੜੀ ਨੂੰ "ਜ਼ਿਆਦਾ ਸਮਝਦਾਰ ਹੋਣਾ ਚਾਹੀਦਾ ਸੀ।" ਜਦੋਂ ਤੁਸੀਂ ਇੱਕ ਨੰਗੀ ਫ਼ੋਟੋ ਪ੍ਰਾਪਤ ਕਰਦੇ ਹੋ ਤਾਂ ਦੋਸਤਾਂ ਅਤੇ ਸਾਥੀਆਂ ਵੱਲੋਂ ਇੱਕ ਨੰਗੀ ਫ਼ੋਟੋ ਸਾਂਝੀ ਕਰਨ ਲਈ ਬਹੁਤ ਦਬਾਅ ਹੋ ਸਕਦਾ ਹੈ, ਪਰ ਜੇਕਰ ਕੋਈ ਤੁਹਾਨੂੰ ਭੇਜਦਾ ਹੈ ਅਤੇ ਤੁਸੀਂ ਉਸਦੀ ਇਜਾਜ਼ਤ ਤੋਂ ਬਿਨਾਂ ਇਸਨੂੰ ਸਾਂਝਾ ਕਰਦੇ ਹੋ, ਤਾਂ ਤੁਸੀਂ ਦੋਸ਼ੀ ਹੋ।

ਪੀੜਤ ਨੂੰ ਦੋਸ਼ੀ ਮੰਨਣਾ ਇੱਕ ਹੋਰ ਕਾਰਨ ਹੈ ਕਿ ਜਿਸ ਕਰਕੇ ਸਾਨੂੰ ਨੌਜਵਾਨ ਬੱਚਿਆਂ ਨੂੰ ਨੰਗੀਆਂ ਫ਼ੋਟੋਆਂ ਸਾਂਝੀਆਂ ਨਾ ਕਰਨ ਬਾਰੇ ਦੱਸਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਅਤੇ ਕਿਉਂ ਸਾਨੂੰ ਨੌਜਵਾਨ ਬੱਚਿਆਂ ਨੂੰ ਇਹ ਦੱਸ ਕੇ ਡਰਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਜੇਕਰ ਉਹ ਅਜਿਹੀਆਂ ਫ਼ੋਟੋਆਂ ਭੇਜਦੇ ਹਨ ਤਾਂ ਕੀ ਗਲਤ ਹੋ ਸਕਦਾ ਹੈ। ਇਹ ਦੋਨੋਂ ਕਾਰਨ ਨੌਜਵਾਨ ਬੱਚਿਆਂ ਨੂੰ ਸਾਂਝਾ ਕਰਨ ਵਾਲੇ ਦੀ ਬਜਾਏ ਭੇਜਣ ਵਾਲੇ ਨੂੰ ਦੋਸ਼ੀ ਠਹਿਰਾਉਣ ਲਈ ਉਤਸ਼ਾਹਿਤ ਕਰਦੇ ਹਨ। ਇਸਦੀ ਬਜਾਏ, ਯਕੀਨੀ ਬਣਾਓ ਕਿ ਜਦੋਂ ਕੋਈ ਤੁਹਾਡੇ ਨੌਜਵਾਨ ਬੱਚੇ ਨੂੰ ਨੰਗੀ ਫ਼ੋਟੋ ਭੇਜਦਾ ਹੈ ਤਾਂ ਉਹ ਹਮੇਸ਼ਾ ਸਹੀ ਚੋਣ ਕਰਦੇ ਹਨ।

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ