ਤੁਹਾਡੇ ਬੱਚੇ ਦੀ ਡਿਜੀਟਲ ਸਾਖ ਦੀ ਮਹੱਤਤਾ

Cyberbullying Research Center

ਸਮੀਰ ਹਿੰਦੂਜਾ ਅਤੇ ਜਸਟਿਨ ਡਬਲਯੂ. ਪੈਚਿਨ

ਸਕੂਲ, ਵਰਕਫੋਰਸ, ਭਾਈਚਾਰੇ ਵਿੱਚ ਅਤੇ – ਤੇਜ਼ੀ ਨਾਲ ਵੱਧ ਰਹੀ – ਅਨਾਲਈਨ - ਸਾਖ ਮਹੱਤਵਪੂਰਨ ਹੁੰਦੀ ਹੈ। ਸੋਸ਼ਲ ਮੀਡੀਆ, ਵੈੱਬ, ਅਤੇ ਹੋਰ ਇੰਟਰਨੈੱਟ-ਆਧਾਰਿਤ ਸਥਾਨ ਸਮੱਗਰੀ ਦਾ ਛੋਟਾ ਜਿਹਾ ਰੂਪ ਹੈ ਜੋ ਤੁਹਾਡੀ ਸ਼ਖ਼ਸੀਅਤ ਨੂੰ ਦਰਸਾਉਂਦਾ ਹੈ ਅਤੇ ਤੁਹਾਡੇ ਬਾਰੇ ਦੂਜਿਆਂ ਦੀਆਂ ਧਾਰਨਾਵਾਂ ਅਤੇ ਵਤੀਰੇ ਨੂੰ ਰੂਪ ਦਿੰਦਾ ਹੈ। ਇਹ ਤੁਹਾਡੀ ਡਿਜੀਟਲ ਸਾਖ ਨੂੰ ਦਰਸਾਉਂਦਾ ਹੈ, ਅਤੇ ਇਹ ਤੁਹਾਡੇ (ਜਾਂ ਹੋਰਾਂ) ਵੱਲੋਂ ਅੱਪਲੋਡ ਕੀਤੀਆਂ ਗਈਆਂ ਫ਼ੋਟੋਆਂ ਅਤੇ ਵੀਡੀਓ, ਤੁਹਾਡੇ ਵੱਲੋਂ ਸਾਂਝੇ ਕੀਤੇ ਕਮੈਂਟਾਂ, ਉਨ੍ਹਾਂ ਲੇਖਾਂ ਜਿਨ੍ਹਾਂ ਵਿੱਚ ਤੁਹਾਡਾ ਜ਼ਿਕਰ ਹੈ, ਦੂਜੇ ਲੋਕਾਂ ਵੱਲੋਂ ਤੁਹਾਡੇ ਬਾਰੇ ਪੋਸਟ ਕੀਤੀਆਂ ਸਟੇਟਮੈਂਟਾਂ, ਤੁਹਾਡੇ ਵੱਲੋਂ ਵਰਤੇ ਗਏ ਸਕ੍ਰੀਨ ਨਾਂ ਅਤੇ ਹੋਰ ਬਹੁਤ ਕੁਝ ਤੋਂ ਬਣਦੀ ਹੈ।

ਬਾਲਗ ਹੋਣ ਵਜੋਂ, ਅਸੀਂ ਸੰਭਾਵੀ ਤੌਰ 'ਤੇ ਇੱਕ ਸਕਾਰਾਤਮਕ ਸਾਖ ਬਣਾਉਣ ਅਤੇ ਇਸਨੂੰ ਬਰਕਰਾਰ ਰੱਖਣ ਦੇ ਮਹੱਤਵ ਨੂੰ ਸਮਝ ਲਿਆ ਹੈ। ਕੀ ਸਾਡੇ ਬੱਚਿਆਂ ਨੇ ਇਹ ਸਮਝਿਆ ਹੈ? ਭਾਵੇਂ ਕੋਈ ਬੱਚਾ ਮਿਡਲ ਸਕੂਲ ਵਿੱਚ ਹੋਵੇ ਜਾਂ ਹਾਈ ਸਕੂਲ ਵਿੱਚ, ਉਨ੍ਹਾਂ ਦੀ ਡਿਜੀਟਲ ਸਾਖ ਉਨ੍ਹਾਂ ਦੇ ਜੀਵਨ ਦੀ ਪ੍ਰਮੁੱਖਤਾ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਸਾਥੀਆਂ, ਅਧਿਆਪਕਾਂ, ਕੋਚ ਅਤੇ ਸਲਾਹਕਾਰਾਂ ਅਤੇ ਉਨ੍ਹਾਂ ਭਾਈਚਾਰੇ ਵਿਚਲੇ ਦੂਜੇ ਲੋਕਾਂ ਵੱਲੋਂ ਉਨ੍ਹਾਂ ਨੂੰ ਦੇਖਣ ਦਾ ਤਰੀਕਾ ਪ੍ਰਭਾਵਿਤ ਕਰਦਾ ਹੈ। ਉਮੀਦ ਹੈ, ਉਨ੍ਹਾਂ ਨੇ ਪਹਿਲਾਂ ਹੀ ਕਿਸੇ ਪੱਧਰ 'ਤੇ ਇਸ ਵਾਸਤਵਿਕਤਾ ਬਾਰੇ ਸੋਚਿਆ ਹੋਇਆ ਹੈ ਕਿਉਂਕਿ ਲੋਕ ਇਸ ਚੀਜ਼ ਦੇ ਅਧਾਰ 'ਤੇ ਉਨ੍ਹਾਂ ਬਾਰੇ ਰਾਏ ਬਣਾ ਸਕਦੇ ਹਨ (ਅਤੇ ਅਕਸਰ ਬਣਾਉਣਗੇ) ਕਿਸ ਕਿ ਉਨ੍ਹਾਂ ਨੂੰ ਆਨਲਾਈਨ ਕਿਵੇਂ ਦਰਸਾਇਆ ਗਿਆ ਹੈ। ਅਸਲ ਵਿੱਚ, ਕਾਲਜ ਦੇ ਦਾਖਲਿਆਂ, ਵਜ਼ੀਫ਼ਿਆਂ, ਰੁਜ਼ਗਾਰ, ਜਾਂ ਹੋਰ ਮੁੱਖ ਮੌਕਿਆਂ ਬਾਰੇ ਫ਼ੈਸਲੇ ਉਨ੍ਹਾਂ ਦੀ ਡਿਜੀਟਲ ਸਾਖ 'ਤੇ ਨਿਰਭਰ ਹੋ ਸਕਦੇ ਹਨ, ਜਾਂ ਜੋ ਕੁਝ ਲੋਕ ਉਨ੍ਹਾਂ ਦੇ ਡਿਜੀਟਲ ਫੁੱਟਪ੍ਰਿੰਟ 'ਤੇ ਵਿਚਾਰ ਕਰ ਸਕਦੇ ਹਨ।

ਆਪਣੇ ਬੱਚੇ ਦੀ ਡਿਜੀਟਲ ਸਾਖ ਨੂੰ ਪ੍ਰਬੰਧਿਤ ਕਰਨ ਵਿੱਚ ਮਦਦ ਕਰਨਾ

ਆਪਣੇ ਬੱਚੇ ਨਾਲ ਉਨ੍ਹਾਂ ਦੀ ਆਨਲਾਈਨ ਜਾਣਕਾਰੀ ਨੂੰ ਉਚਿਤ ਢੰਗ ਨਾਲ ਪ੍ਰਬੰਧਿਤ ਕਰਨ ਦੀ ਮਹੱਤਤਾ ਬਾਰੇ ਵਿਚਾਰ-ਚਰਚਾ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੂੰ ਇਹ ਯਾਦ ਕਰਵਾਓ ਕਿ ਉਨ੍ਹਾਂ ਵੱਲੋਂ ਪੋਸਟ ਕੀਤੀ ਗਈ ਕਿਸੇ ਵੀ ਚੀਜ਼ ਨੂੰ ਭਵਿੱਖ ਵਿੱਚ ਦੂਜੇ ਲੋਕਾਂ ਵੱਲੋਂ ਐਕਸੈਸ ਕੀਤਾ ਜਾ ਸਕਦਾ ਹੈ। ਕੀ ਇਹ ਚੀਜ਼ ਉਨ੍ਹਾਂ ਲਈ ਸਹਿਜ ਹੈ? ਆਪਣੇ ਬੱਚੇ ਨੂੰ ਉਨ੍ਹਾਂ ਵੱਲੋਂ ਪੋਸਟ ਕੀਤੀ ਜਾਣ ਵਾਲੀ ਹਰੇਕ ਸਮੱਗਰੀ ਬਾਰੇ ਖੁਦ ਨੂੰ ਸਵਾਲ ਕਰਨ ਲਈ ਉਤਸ਼ਾਹਿਤ ਕਰੋ।

ਅੱਗੇ, ਉਨ੍ਹਾਂ ਦੇ ਬਾਰੇ ਪਹਿਲਾਂ ਹੀ ਬਾਹਰ ਜੋ ਰਾਏ ਬਣੀ ਹੋਈ ਹੈ, ਉਸਨੂੰ ਦੇਖਣ ਲਈ ਕੁਝ ਸਮਾਂ ਕੱਢੋ। ਪ੍ਰਮੁੱਖ ਖੋਜ ਇੰਜਣਾਂ ਅਤੇ ਅਜਿਹੀਆਂ ਦੂਜੀਆਂ ਸਾਈਟਾਂ 'ਤੇ ਆਪਣੇ ਪਹਿਲੇ ਅਤੇ ਅਖਰੀਲੇ ਨਾਂ (ਅਤੇ ਸ਼ਾਇਦ ਸਕੂਲ ਅਤੇ ਸ਼ਹਿਰ) ਨਾਲ ਖੋਜ ਕਰਕੇ ਸ਼ੁਰੂ ਕਰੋ, ਜਿੱਥੇ ਖੋਜ ਕਰਨਾ ਸੰਭਵ ਹੈ। ਨਵੇਂ "ਨਿੱਜੀ ਅਤੇ "ਇਨਕੋਗਨਿਟੋ" ਟੈਬ ਜਾਂ ਵਿੰਡੋ ਦੀ ਵਰਤੋਂ ਕਰੋ ਤਾਂ ਕਿ ਤੁਹਾਡੇ ਬ੍ਰਾਉਜ਼ਿੰਗ ਇਤਿਹਾਸ ਅਤੇ ਕੂਕੀਜ਼ ਦੇ ਅਧਾਰ 'ਤੇ ਖੋਜ ਨਤੀਜੇ ਖ਼ਾਸ ਤੌਰ 'ਤੇ ਤੁਹਾਡੇ ਲਈ ਕਿਊਰੇਟ ਨਾ ਕੀਤੇ ਗਏ ਹੋਣ। ਜੇ ਤੁਹਾਡੇ ਜਾਂ ਉਨ੍ਹਾਂ ਦੇ ਅਕਾਊਂਟਾਂ 'ਤੇ ਸਮੱਸਿਆ ਵਾਲੀ ਸਮੱਗਰੀ ਦਿਖਾਈ ਦਿੰਦੀ ਹੈ, ਤਾਂ ਉਨ੍ਹਾਂ ਨੂੰ ਇਸਨੂੰ ਹਟਾਉਣ ਲਈ ਉਤਸ਼ਾਹਿਤ ਕਰੋ। ਜੇ ਇਹ ਕਿਸੇ ਅਜਿਹੀ ਦੂਜੀ ਸਾਈਟ ਜਾਂ ਪ੍ਰੋਫ਼ਾਈਲ 'ਤੇ ਉਪਲਬਧ ਹੈ, ਜੋ ਤੁਹਾਡੇ ਕੰਟਰੋਲ ਵਿੱਚ ਨਹੀਂ ਹੈ, ਤਾਂ ਇਹ ਨਿਰਧਾਰਤ ਕਰੋ ਕਿ ਕ੍ਰੀਏਟਰ, ਪੋਸਟਰ ਜਾਂ ਵੈੱਬ ਹੋਸਟ ਨੂੰ ਕਿਵੇਂ ਸੰਪਰਕ ਕਰਨਾ ਹੈ। ਜੇ ਤੁਹਾਨੂੰ ਵਾਪਸ ਜਵਾਬ ਨਹੀਂ ਮਿਲਦਾ ਹੈ, ਤਾਂ ਇਸਨੂੰ ਬਣਾਈ ਰੱਖੋ ਜਾਂ ਕਿਸੇ ਪੇਸ਼ੇਵਰ ਸਾਖ ਪ੍ਰਬੰਧਨ ਕੰਪਨੀ ਨਾਲ ਕਨੈਕਟ ਕਰੋ ਅਤੇ/ਜਾਂ ਕਿਸੇ ਵਕੀਲ ਨੂੰ ਇਸ ਵਿੱਚ ਸ਼ਾਮਲ ਕਰੋ। ਤੁਸੀਂ ਰਸਮੀ ਤੌਰ 'ਤੇ ਪੁਰਾਣੀ ਸਮੱਗਰੀ ਜਾਂ ਵਿਅਕਤੀਗਤ ਜਾਣਕਾਰੀ ਨੂੰ ਕੁਝ ਖੋਜ ਨਤੀਜਿਆਂ ਵਿੱਚੋਂ ਹਟਾਉਣ ਦੀ ਬੇਨਤੀ ਕਰ ਸਕਦੇ ਹੋ। ਸਮੱਸਿਆ ਵਾਲੀ ਸਮੱਗਰੀ ਦਾ ਮੁਕਾਬਲਾ ਕਰਨ ਵਿੱਚ ਸਹਾਇਤਾ ਕਰਨ ਲਈ ਤੁਸੀਂ ਆਪਣੇ ਬੱਚੇ ਦੀ ਆਨਲਾਈਨ ਖ਼ਬਰਾਂ ਵਾਲੀਆਂ ਸਟੋਰੀਆਂ ਅਤੇ ਸਮੱਗਰੀ ਵਿੱਚ ਦਿਖਾਏ ਜਾਣ ਦੇ ਮੌਕੇ ਲੱਭਣ ਵਿੱਚ ਵੀ ਸਹਾਇਤਾ ਕਰ ਸਕਦੇ ਹੋ।

ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਦੂਜਿਆਂ ਕੋਲ ਆਪਣੀਆਂ ਫ਼ੋਟੋਆਂ ਅਤੇ ਪੋਸਟਾਂ ਵਿੱਚ ਬੱਚਿਆਂ ਨੂੰ ਟੈਗ ਕਰਕੇ ਬੱਚੇ ਦੀ ਸਾਖ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਹੁੰਦੀ ਹੈ (ਜੋ ਫਿਰ ਸੋਸ਼ਲ ਮੀਡੀਆ ਫੀਡਾਂ ਵਿੱਚ ਜਾਂ ਉਨ੍ਹਾਂ ਖੋਜ ਨਤੀਜਿਆਂ ਵਿੱਚ ਦਿਖਾਈ ਦੇ ਸਕਦੀਆਂ ਹਨ ਜੋ ਦੂਜੇ ਲੋਕ ਤੁਹਾਡੇ ਬੱਚੇ ਦੇ ਨਾਂ ਨੂੰ ਖੋਜ ਸ਼ਬਦ ਵਜੋਂ ਵਰਤ ਕੇ ਖੋਜਦੇ ਹਨ)।ਇੱਕ ਬੱਚਾ ਹਮੇਸ਼ਾ ਖੁਦ ਨੂੰ ਅਨਟੈਗ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਜਾਂ ਉਸ ਵਿਅਕਤੀ ਨਾਲ ਸੰਪਰਕ ਕਰ ਸਕਦਾ ਹੈ ਜਿਸਨੇ ਇਸਨੂੰ ਪੋਸਟ ਕੀਤਾ ਹੈ ਅਤੇ ਉਨ੍ਹਾਂ ਨੂੰ ਇਸਨੂੰ ਹਟਾਉਣ ਲਈ ਬੇਨਤੀ ਕਰ ਸਕਦਾ ਹੈ। ਜੇ ਇਹ ਕੰਮ ਨਹੀਂ ਕਰਦਾ ਹੈ, ਤਾਂ ਆਪਣੇ ਬੱਚੇ ਨਾਲ ਉਸ ਵਿਅਕਤੀ ਦੀ ਰਿਪੋਰਟ ਕਰਨ ਅਤੇ ਮੋਸ਼ਲ ਮੀਡੀਆ ਸਾਈਟ ਨੂੰ ਸਮੱਗਰੀ ਹਟਾਉਣ ਦੀ ਇੱਕ ਰਸਮੀ ਬੇਨਤੀ ਕਰਨ ਬਾਰੇ ਗੱਲ ਕਰੋ।

ਵਿਅਕਤੀਗਤ ਬ੍ਰਾਂਡਿੰਗ

ਖੋਜ-ਪੱਤਰ1 ਇਹ ਦਿਖਾਉਂਦਾ ਹੈ ਕਿ ਸੋਸ਼ਲ ਮੀਡੀਆ ਮਹੱਤਵਪੂਰਨ ਪੇਸ਼ੇਵਰ ਉਦੇਸ਼ ਪੂਰੇ ਕਰ ਸਕਦਾ ਹੈ, ਜਿਵੇਂ ਕਿ ਵਿਅਕਤੀਗਤ ਬ੍ਰਾਂਡਿੰਗ, ਸਵੈ-ਪ੍ਰੋਮੋਸ਼ਨ ਅਤੇ ਇਮਪਰੈੱਸ਼ਨ ਪ੍ਰਬੰਧਨ। ਇਸ ਤਰ੍ਹਾਂ, ਅਸੀਂ ਇਸਦੀ ਸਕਾਰਾਤਮਕ ਵਰਤੋਂ ਕਰਨ ਦੀ ਉਤਸ਼ਾਹਿਤ ਕਰਦੇ ਹਾਂ। ਇਹ ਮਹੱਤਵਪੂਰਨ ਹੈ ਕਿ ਸਾਰੇ ਨੌਜਵਾਨ ਨਾ ਸਿਰਫ਼ ਨਿੱਜੀ ਵਿਕਾਸ ਲਈ ਸਕੂਲ ਅਤੇ ਆਪਣੇ ਭਾਈਚਾਰੇ ਵਿੱਚ ਸ਼ਾਨਦਾਰ ਕੰਮ ਕਰਨ ਲਈ ਜ਼ਿਆਦਾ ਸਖ਼ਤ ਮਿਹਨਤ ਕਰਨ (ਉਦਾਹਰਨ ਲਈ, ਆਨਰ ਰੋਲ ਬਣਾਉਣਾ, ਸੇਵਾ ਦਾ ਕੰਮ ਕਰਨਾ, ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ, ਆਦਿ), ਸਗੋਂ ਇਸ ਲਈ ਵੀ ਕਿ ਦੂਜਿਆਂ ਨੂੰ ਆਨਲਾਈਨ ਖੋਜ ਕਰਨ ਵੇਲੇ ਉਨ੍ਹਾਂ ਦੀ ਸਖ਼ਤ ਮਿਹਨਤ, ਇਮਾਨਦਾਰੀ ਅਤੇ ਨਾਗਰਿਕ ਮਾਨਸਿਕਤਾ ਦਾ ਪ੍ਰਮਾਣ ਮਿਲੇ।

ਸੰਬੰਧਿਤ ਤੌਰ 'ਤੇ, ਆਪਣੇ ਬੱਚੇ ਨੂੰ ਇੱਕ ਨਿੱਜੀ ਵੈੱਬਸਾਈਟ ਬਣਾਉਣ ਲਈ ਹੱਲਾਸ਼ੇਰੀ ਦੇਣਾ (ਜਾਂ ਮਦਦ ਕਰਨਾ) ਸਮਝਦਾਰੀ ਵਾਲਾ ਵਿਚਾਰ ਹੋ ਸਕਦਾ ਹੈ। ਇੱਥੇ, ਉਹ ਅਕਾਦਮਿਕ, ਅਥਲੈਟਿਕ, ਪੇਸ਼ੇਵਰ, ਜਾਂ ਸੇਵਾ-ਆਧਾਰਿਤ ਪ੍ਰਾਪਤੀਆਂ, ਪ੍ਰਸੰਸਾ-ਪੱਤਰ ਅਤੇ ਉਨ੍ਹਾਂ ਦੀ ਵਡਿਆਈ ਕਰਨ ਵਾਲੇ ਦੂਜੇ ਲੋਕਾਂ ਦੀਆਂ ਸਿਫ਼ਾਰਸ਼ਾਂ ਦੇ ਪ੍ਰਮਾਣ ਅਤੇ ਉਹ ਢੁਕਵੀਆਂ ਫ਼ੋਟੋਆਂ ਅਤੇ ਵੀਡੀਓ ਅੱਪਲੋਡ ਕਰ ਸਕਦੇ ਹਨ, ਉਨ੍ਹਾਂ ਦੀ ਸਿਆਣਪ, ਚਰਿੱਤਰ, ਯੋਗਤਾ ਅਤੇ ਦਿਆਲਤਾ ਨੂੰ ਦਰਸਾਉਂਦੀਆਂ ਹਨ। ਇਹ ਹੋਰ ਵੀ ਮਹੱਤਵਪੂਰਨ ਹੈ, ਜੇ ਕਿਸੇ ਬੱਚੇ ਨੇ ਗਲਤੀ ਕੀਤੀ ਹੈ ਅਤੇ ਅਤੀਤ ਵਿੱਚ ਆਨਲਾਈਨ ਕੋਈ ਅਣਉਚਿਤ ਸਮੱਗਰੀ ਪੋਸਟ ਕੀਤੀ ਹੈ। ਜੇ ਸੰਭਵ ਹੋਵੇ, ਤਾਂ ਉਨ੍ਹਾਂ ਨੂੰ ਆਨਲਾਈਨ ਆਪਣੇ ਬਾਰੇ ਸਕਾਰਾਤਮਕ ਸਮੱਗਰੀ ਨੂੰ ਹਾਈਲਾਈਟ ਕਰਨ ਅਤੇ ਇਸਦੀ ਗਿਣਤੀ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸ ਨਾਲ ਨਕਾਰਾਤਮਕ ਸਮੱਗਰੀ ਦੀ ਦਿਖਣਯੋਗਤਾ ਅਤੇ ਪ੍ਰਭਾਵ ਘੱਟ ਸਕਦਾ ਹੈ। ਕੁੱਲ ਮਿਲਾ ਕੇ, ਬੱਚਿਆਂ ਨੂੰ ਆਪਣੀ ਆਨਲਾਈਨ ਭਾਗੀਦਾਰੀ 'ਤੇ ਲਗਾਤਾਰ ਇਸ ਵਿਚਾਰ ਨਾਲ ਪਹੁੰਚ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਬਾਰੇ ਜੋ ਕੁਝ ਪੋਸਟ ਕੀਤਾ ਗਿਆ ਹੈ ਉਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਉਸ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਨ। ਮਾਤਾ-ਪਿਤਾ, ਆਪਣੇ ਬੱਚੇ ਨਾਲ ਭਾਈਵਾਲੀ ਕਰਨ ਤਾਂ ਜੋ ਉਨ੍ਹਾਂ ਦੇ ਰਾਹ ਵਿੱਚ ਆਉਣ ਵਾਲੇ ਮੌਕਿਆਂ ਵਾਸਤੇ ਉਨ੍ਹਾਂ ਦੀ ਡਿਜ਼ੀਟਲ ਸ਼ਾਖ ਦਾ ਲਾਹਾ ਲਿਆ ਜਾ ਸਕੇ, ਅਤੇ – ਇਸ ਤਰੀਕੇ ਨਾਲ – ਸਫਲਤਾ ਵਾਸਤੇ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਅਨੁਕੂਲ ਬਣਾਓ।

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ