ਆਨਲਾਈਨ ਧੱਕੇਸ਼ਾਹੀ ਨਾਲ ਨਜਿੱਠਣ ਲਈ ਨੁਕਤੇ

ਆਨਲਾਈਨ ਧੱਕੇਸ਼ਾਹੀ: ਇੱਕ ਸਥਾਈ ਸਮੱਸਿਆ

ਧੱਕੇਸ਼ਾਹੀ ਸਿਰਫ਼ ਤੁਹਾਡੇ ਅੱਲ੍ਹੜ ਬੱਚੇ ਦੇ ਸਕੂਲ ਦੀਆਂ ਕੰਧਾਂ ਦੇ ਅੰਦਰ ਤੱਕ ਹੀ ਸੀਮਤ ਨਹੀਂ ਹੈ। ਕਿਉਂਕਿ ਬਹੁਤ ਸਾਰੇ ਵਿਦਿਆਰਥੀ ਆਪਣੇ ਸਹਿਪਾਠੀਆਂ ਨਾਲ ਸੰਪਰਕ ਵਿੱਚ ਰਹਿਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਤੁਹਾਨੂੰ ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਉਹ ਆਨਲਾਈਨ ਦਬਾਅ ਜਾਂ ਪਰੇਸ਼ਾਨੀ ਵੀ ਮਹਿਸੂਸ ਕਰ ਸਕਦੇ ਹਨ।

ਆਨਲਾਈਨ ਧੱਕੇਸ਼ਾਹੀ ਸੋਸ਼ਲ ਮੀਡੀਆ, ਟੈਕਸਟ ਮੈਸੇਜ, ਐਪਸ ਜਾਂ ਵੀਡੀਓ ਗੇਮਾਂ ਰਾਹੀਂ ਵੀ ਹੋ ਸਕਦੀ ਹੈ। ਇਸ ਵਿੱਚ ਕਿਸੇ ਨੂੰ ਸਿੱਧੀ ਧਮਕੀ ਦੇਣ ਤੋਂ ਲੈ ਕੇ ਡੌਕਸਿੰਗ ਸਭ ਕੁਝ ਸ਼ਾਮਲ ਹੋ ਸਕਦਾ ਹੈ (ਬਿਨਾਂ ਇਜ਼ਾਜ਼ਤ ਦੇ ਨਿੱਜੀ ਜਾਣਕਾਰੀ ਜਾਰੀ ਕਰਨਾ) ਜਾਂ ਅਣਚਾਹਿਆ ਜਾਂ ਖਤਰਨਾਕ ਆਚਰਣ ਵੀ ਸ਼ਾਮਲ ਹੋ ਸਕਦਾ ਹੈ।

ਆਨਲਾਈਨ ਧੱਕੇਸ਼ਾਹੀ ਨਾਲ ਨਜਿੱਠਣ ਲਈ ਨੁਕਤੇ

ਮਾਂ-ਪਿਓ/ਗਾਰਡੀਅਨ ਵਜੋਂ, ਤੁਸੀਂ ਇਨ੍ਹਾਂ ਸੁਝਾਵਾਂ ਦੇ ਨਾਲ, ਆਪਣੇ ਅੱਲ੍ਹੜ ਬੱਚਿਆਂ ਦੀ ਖੁਦ ਨੂੰ ਆਨਲਾਈਨ ਧੱਕੇਸ਼ਾਹੀ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹੋ, ਅਤੇ ਜੇਕਰ ਉਨ੍ਹਾਂ ਨਾਲ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਨੁਕਤਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹੋ।

ਇਹ ਸੂਚੀ International Bullying Prevention Association ਦੇ ਨਾਲ ਮਿਲ ਕੇ ਬਣਾਈ ਗਈ ਸੀ

  • ਆਪਣੇ ਅੱਲ੍ਹੜ ਬੱਚੇ ਦੇ ਆਨਲਾਈਨ ਅਨੁਭਵਾਂ ਬਾਰੇ ਗੱਲਬਾਤ ਕਰਨ ਦਾ ਰਾਹ ਖੁੱਲ੍ਹਾ ਰੱਖੋ। ਸਮੇਂ ਤੋਂ ਪਹਿਲਾਂ ਤਾਲਮੇਲ ਅਤੇ ਸਮਰਥਨ ਦੀ ਭਾਵਨਾ ਪੈਦਾ ਕਰਕੇ, ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੇ ਹੋ ਕਿ ਜਦੋਂ ਅਜਿਹਾ ਕੁਝ ਹੁੰਦਾ ਹੈ ਤਾਂ ਉਹ ਖੁੱਲ੍ਹੇਆਮ ਸਾਂਝਾ ਕਰਦੇ ਹਨ। ਜਦੋਂ ਉਹ ਤੁਹਾਨੂੰ ਕਿਸੇ ਅਜਿਹੀ ਚੀਜ਼ ਬਾਰੇ ਦੱਸਦੇ ਹਨ ਜੋ ਉਹਨਾਂ ਨੇ ਆਨਲਾਈਨ ਦੇਖੀ ਸੀ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
  • ਆਪਣੇ ਅੱਲ੍ਹੜ ਬੱਚੇ ਦੀ ਆਨਲਾਈਨ ਗਤੀਵਿਧੀ ਬਾਰੇ ਹੋਰ ਜਾਣੋ। ਇਹ ਪੱਕਾ ਕਰੋ ਕਿ ਤੁਹਾਨੂੰ ਆਪਣੇ ਬੱਚੇ ਵੱਲੋਂ ਐਕਸੈਸ ਕੀਤੀ ਜਾਣ ਵਾਲੀਆਂ ਐਪਾਂ ਅਤੇ ਵੈੱਬਸਾਈਟਾਂ ਦੀ ਜਾਣਕਾਰੀ ਹੈ।
  • ਤੁਹਾਡੇ ਲਈ ਉਪਲਬਧ ਟੂਲਾਂ ਦੀ ਵਰਤੋਂ ਕਰੋ। ਤੁਹਾਡਾ ਬੱਚਾ ਅਕਸਰ ਜਿਨ੍ਹਾਂ ਸਾਈਟਾਂ ਨੂੰ ਦੇਖਦਾ ਹੈ, ਉਨ੍ਹਾਂ ਸਾਈਟਾਂ 'ਤੇ ਪੇਅਰੈਂਟਲ ਟੂਲਾਂ ਜਾਂ ਸੈਟਿੰਗਾਂ ਨੂੰ ਐਕਸਪਲੋਰ ਕਰੋ ਅਤੇ ਉਨ੍ਹਾਂ ਦਾ ਫਾਇਦਾ ਲਓ।
  • ਆਪਣੇ ਅੱਲ੍ਹੜ ਬੱਚੇ ਵਿੱਚ ਭਰੋਸੇ ਦੀ ਭਾਵਨਾ ਪੈਦਾ ਕਰੋ। ਇੰਟਰਨੈੱਟ ਦੀ ਵਰਤੋਂ ਸੰਬੰਧੀ ਮੌਜੂਦਾ ਨਿਯਮਾਂ ਦੀ ਵਿਆਖਿਆ ਕਰੋ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਸਵਾਗਤ ਕਰੋ। ਜਦੋਂ ਨੌਜਵਾਨ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਹ ਨਿਯਮਾਂ ਸੰਬੰਧੀ ਯੋਗਦਾਨ ਦੇ ਸਕਦੇ ਹਨ, ਤਾਂ ਉਨ੍ਹਾਂ ਵੱਲੋਂ ਇਨ੍ਹਾਂ ਨਿਯਮਾਂ ਦਾ ਸਨਮਾਨ ਅਤੇ ਫਾਲੋਂ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
  • ਅੱਲ੍ਹੜ ਬੱਚੇ ਦੇ ਡਿਵਾਇਸ ਵਾਪਸ ਲੈਣ ਦੀ ਧਮਕੀ ਨਾ ਦਿਓ। ਟੈਕਨਾਲੋਜੀ ਖੋਹਣ ਦਾ ਡਰਾਵਾ ਦੇਣ ਦੀ ਬਜਾਏ, ਇਸਦੀ ਵਰਤੋਂ ਕਰਨ ਦੇ ਬਿਹਤਰੀਨ ਤਰੀਕਿਆਂ ਬਾਰੇ ਅਤੇ ਉਹ ਇਸਨੂੰ ਆਪਣੇ-ਆਪ ਖੁਦ ਤੋਂ ਦੂਰ ਕਰਨ ਦੇ ਤਰੀਕੇ ਨੂੰ ਕਿਵੇਂ ਸਿੱਖ ਸਕਦੇ ਹਨ, ਇਸ ਬਾਰੇ ਗੱਲਬਾਤ ਕਰੋ।
  • ਆਪਣੇ ਅੱਲ੍ਹੜ ਬੱਚੇ ਨਾਲ ਧੱਕੇਸ਼ਾਹੀ ਹੋਣ 'ਤੇ ਘੱਟ ਪ੍ਰਤੀਕਿਰਿਆ ਨਾ ਕਰੋ। ਛੋਟੀ ਉਮਰ ਵਿੱਚ ਧੱਕੇਸ਼ਾਹੀ ਹੋਣ ਦਾ ਅਸਰ ਲੰਮੇ ਸਮੇਂ ਤੱਕ ਰਹਿ ਸਕਦਾ ਹੈ। ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਉਹਨਾਂ ਨੂੰ ਸੁਣਨਾ ਅਤੇ ਗੰਭੀਰਤਾ ਨਾਲ ਲੈਣਾ ਮਹੱਤਵਪੂਰਨ ਹੈ। ਭਾਵੇਂ ਤੁਹਾਨੂੰ ਸਮੱਸਿਆ ਛੋਟੀ ਜਾਪਦੀ ਹੈ। ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਨਾਲ ਸ਼ਾਂਤੀ ਨਾਲ ਅਤੇ ਸਪਸ਼ਟ ਗੱਲਬਾਤ ਕਰੋ ਅਤੇ ਗੱਲਬਾਤ ਬੰਦ ਨਾ ਕਰੋ।
  • ਆਪਣੇ ਨੌਜਵਾਨਾਂ ਨੂੰ ਸਕ੍ਰੀਨ ਤੋਂ ਦੂਰ ਉਹ ਕੰਮ ਕਰਨ ਲਈ ਉਤਸ਼ਾਹਿਤ ਕਰੋ ਜੋ ਉਹ ਪਸੰਦ ਕਰਦੇ ਹਨ। ਸੰਗੀਤ, ਖੇਡਾਂ ਅਤੇ ਹੋਰ ਸ਼ੌਕ ਦੋਸਤਾਂ ਅਤੇ ਪਰਿਵਾਰ ਅਸਲ ਜ਼ਿੰਦਗੀ ਵਿੱਚ ਨਾਲ ਜੁੜਨ ਦੇ ਵਧੀਆ ਤਰੀਕੇ ਹਨ।

ਜਦੋਂ ਤੁਹਾਡਾ ਅੱਲ੍ਹੜ ਬੱਚਾ ਧੱਕੇਸ਼ਾਹ ਹੁੰਦਾ ਹੈ

ਜਿਸ ਤਰ੍ਹਾਂ ਅੱਲ੍ਹੜ ਬੱਚੇ ਆਨਲਾਈਨ ਧੱਕੇਸ਼ਾਹੀ ਦਾ ਨਿਸ਼ਾਨਾ ਹੋ ਸਕਦੇ ਹਨ, ਉਸੇ ਤਰ੍ਹਾਂ ਉਹ ਦੂਜਿਆਂ ਨੂੰ ਧੱਕੇਸ਼ਾਹੀ ਕਰਨ ਵਾਲੇ ਵੀ ਹੋ ਸਕਦੇ ਹਨ। ਜਦੋਂ ਅਜਿਹਾ ਹੁੰਦਾ ਹੈ, ਤਾਂ ਦੂਜਿਆਂ ਨਾਲ ਹਮੇਸ਼ਾ ਦਿਆਲਤਾ ਅਤੇ ਆਦਰ ਨਾਲ ਪੇਸ਼ ਆਉਣ ਬਾਰੇ ਸਖ਼ਤ ਗੱਲਬਾਤ ਕਰਨਾ ਮਹੱਤਵਪੂਰਨ ਹੁੰਦਾ ਹੈ।

ਤੁਹਾਡੇ ਬੱਚੇ ਨਾਲ ਉਹਨਾਂ ਦੇ ਧੱਕੇਸ਼ਾਹੀ ਵਾਲੇ ਵਿਵਹਾਰ ਬਾਰੇ ਗੱਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਕੁਝ ਸੁਝਾਅ ਦਿੱਤੇ ਗਏ ਹਨ:

  • ਇੱਕ ਸੁਲਝੀ ਗੱਲਬਾਤ ਲਈ ਤਿਆਰ ਰਹੋ: ਤੁਸੀਂ ਵਾਪਰੀ ਘਟਨਾ ਬਾਰੇ ਅਨੁਮਾਨ ਲਗਾਉਗੇ, ਖ਼ਾਸ ਕਰਕੇ ਜੇ ਉਹਨਾਂ ਨੇ ਆਪਣੇ ਵਤੀਰੇ ਨਾਲ ਤੁਹਾਨੂੰ ਨਿਰਾਸ਼ ਕੀਤਾ ਹੈ। ਫਿਰ ਵੀ, ਉਸ ਫ਼ੈਸਲੇ ਨੂੰ ਪ੍ਰਗਟ ਨਾ ਕਰਨਾ ਤੁਹਾਡੇ ਲਈ ਜ਼ਰੂਰੀ ਹੈ। ਸਭ ਤੋਂ ਵਧੀਆ ਸਮਾਂ ਅਤੇ ਥਾਂ ਲੱਭੋ ਅਤੇ ਫਿਰ ਗੱਲਬਾਤ ਕਰੋ। ਸ਼ਾਂਤ ਰਹੋ ਅਤੇ ਚਰਚਾ ਨੂੰ ਹੱਲ ਕੱਢਣ ਉੱਤੇ ਕੇਂਦਰਿਤ ਰੱਖੋ।
  • ਗੱਲਬਾਤ ਸ਼ੁਰੂ ਕਰੋ ਅਤੇ ਸਹਾਇਕ ਬਣੋ: ਤੁਹਾਡੇ ਅੱਲ੍ਹੜ ਬੱਚੇ ਨੂੰ ਤੁਹਾਡੇ ਨਾਲ ਖੁੱਲ੍ਹਣ ਅਤੇ ਇਮਾਨਦਾਰ ਹੋਣ ਵਿੱਚ ਸੁਰੱਖਿਅਤ ਮਹਿਸੂਸ ਕਰਨ ਦੀ ਲੋੜ ਹੈ। ਉਹਨਾਂ ਨੂੰ ਨਾ ਹੀ ਟੋਕੋ ਅਤੇ ਨਾ ਹੀ ਨਿੰਦੋ। ਮੈਨੂੰ ਪੂਰੀ ਗੱਲ ਦੱਸਣ ਦਿਓ। ਉਹਨਾਂ ਨੂੰ ਜਾਣੂ ਕਰਵਾਓ ਕਿ ਤੁਸੀਂ ਸਮੱਸਿਆ ਨੂੰ ਹੱਲ ਕਰਨ ਲਈ ਉਹਨਾਂ ਦੀ ਮਦਦ ਕਰੋਗੇ। ਭਾਵੇਂ ਤੁਸੀਂ ਆਪਣੇ ਅੱਲ੍ਹੜ ਬੱਚੇ ਦੇ ਵਿਵਹਾਰ ਤੋਂ ਨਿਰਾਸ਼ ਹੋ, ਨਿਰਣਾਤਮਕ ਹੋਣ ਤੋਂ ਬਚੋ। ਉਨ੍ਹਾਂ ਨੂੰ ਦੱਸੋ ਕਿ ਸਥਿਤੀ ਕਿੰਨੀ ਗੰਭੀਰ ਹੈ।
  • ਪਤਾ ਕਰੋ ਕਿ, ਕੀ ਹੋਇਆ: ਇੱਕ ਚੰਗਾ ਸਰੋਤਾ ਬਣੋ, ਤਾਂ ਜੋ ਤੁਸੀਂ ਜਿੰਨਾ ਸੰਭਵ ਹੋ ਸਕੇ, ਉਹ ਸਭ ਜਾਣ ਸਕੋ। ਇਹ ਪਤਾ ਕਰੋ ਕਿ, ਕੀ ਇਹ ਤੁਹਾਡੇ ਅੱਲ੍ਹੜ ਬੱਚੇ ਦਾ ਨਵਾਂ ਵਤੀਰਾ ਹੈ, ਜਾਂ ਇਹ ਕਿਸੇ ਪੁਰਾਣੀ ਗੱਲ ਕਰਕੇ ਹੈ ਜਿਸ ਬਾਰੇ ਤੁਸੀਂ ਨਹੀਂ ਜਾਣਦੇ।
  • ਗੱਲਬਾਤ ਕਰਨ ਦੀਆਂ ਕਦਰਾਂ-ਕੀਮਤਾਂ: ਆਪਣੇ ਅੱਲ੍ਹੜ ਬੱਚੇ ਨੂੰ ਜਾਣੂ ਕਰਵਾਓ ਕਿ ਧੱਕੇਸ਼ਾਹੀ ਦਾ ਵਤੀਰਾ ਗਲਤ ਹੁੰਦਾ ਹੈ ਅਤੇ ਉਸਦਾ ਨਤੀਜਾ ਮਾੜਾ ਹੋਵੇਗਾ। ਕਾਇਮ ਅਤੇ ਸਥਿਰ ਰਹੋ।
  • ਹੱਲ ਐਕਸਪਲੋਰ ਕਰੋ: ਆਪਣੇ ਅੱਲ੍ਹੜ ਬੱਚੇ ਨੂੰ ਮੁਆਫੀ ਮੰਗਣ ਲਈ ਹੱਲਾਸ਼ੇਰੀ ਦਿਓ। ਲਿਖ ਕੇ ਮਾਫ਼ੀ ਮੰਗਣ ਜਾਂ ਚੰਗੇ ਸ਼ਬਦਾਂ ਦੀ ਵਰਤੋਂ ਕਰਕੇ ਜ਼ਬਾਨੀ ਮਾਫ਼ੀ ਮੰਗਣ ਵਿੱਚ ਉਹਨਾਂ ਦੀ ਮਦਦ ਕਰੋ। ਜੇ ਧੱਕੇਸ਼ਾਹੀ ਆਨਲਾਈਨ ਹੋਈ ਹੈ, ਤਾਂ ਕੀ ਤੁਹਾਡੇ ਅੱਲ੍ਹੜ ਬੱਚੇ ਨੇ ਸਬੰਧਤ ਪੋਸਟਾਂ ਨੂੰ ਹਟਾ ਦਿੱਤਾ ਹੈ। ਜੇਕਰ ਧੱਕੇਸ਼ਾਹੀ ਸਕੂਲ ਵਿੱਚ ਹੋਈ ਹੈ, ਤਾਂ ਆਪਣੇ ਸਕੂਲ ਦੇ ਅਥਾਰਟੀ ਕੋਲ ਜਾਣ ਬਾਰੇ ਵਿਚਾਰ ਕਰੋ, ਜਿਵੇਂ ਕਿ ਪ੍ਰਿੰਸੀਪਲ। ਕਿਸੇ ਵੀ ਕਿਸਮ ਦੇ ਨਤੀਜੇ ਸੰਬੰਧੀ ਸਕੂਲ ਨਾਲ ਕੰਮ ਕਰਨ ਦੀ ਪੇਸ਼ਕਸ਼ ਕਰੋ, ਜੋ ਸਕੂਲ ਦੀ ਪਾਲਿਸੀ ਦੀ ਉਲੰਘਣਾ ਨਾਲ ਸੰਬੰਧਿਤ ਹਨ।

ਧੱਕੇਸ਼ਾਹੀ ਵਿੱਚ ਦਖਲ ਦੇ ਹੁਨਰ

ਇੱਥੇ ਕੁਝ ਤਰੀਕੇ ਹਨ ਜੋ ਤੁਸੀਂ ਆਨਲਾਈਨ ਧੱਕੇਸ਼ਾਹੀ ਨੂੰ ਰੋਕਣ ਵਿੱਚ ਮਦਦ ਕਰਨ ਲਈ ਆਪਣੇ ਅੱਲ੍ਹੜ ਬੱਚੇ ਨੂੰ ਸਿਖਾ ਸਕਦੇ ਹੋ। ਇਹ ਸੂਚੀ International Bullying Prevention Association ਦੇ ਨਾਲ ਮਿਲ ਕੇ ਬਣਾਈ ਗਈ ਸੀ

  • ਕਿਸੇ ਵਿਅਕਤੀ ਨੂੰ ਦੱਸੋ। ਕਿਉਂਕਿ ਆਨਲਾਈਨ ਧੱਕੇਸ਼ਾਹੀ ਕਿਸੇ ਅਥਾਰਟੀ ਵਿਅਕਤੀ ਦੀਆਂ ਨਜ਼ਰਾਂ ਤੋਂ ਪਰੇ ਹੋ ਸਕਦੀ ਹੈ, ਕਿਸੇ ਭਰੋਸੇਮੰਦ ਬਾਲਗ ਨੂੰ ਦੱਸਣਾ ਯਕੀਨੀ ਬਣਾਓ, ਤਾਂ ਕਿ ਇਸ ਦੇ ਵਾਪਰਨ ਦਾ ਰਿਕਾਰਡ ਹੋਵੇ।
  • ਬਦਲਾ ਨਾ ਲਿਓ। ਜੇਕਰ ਤੁਸੀਂ ਆਨਲਾਈਨ ਧੱਕੇਸ਼ਾਹੀ ਦੇਖਦੇ ਹੋ, ਤਾਂ ਬਦਲੇ ਵਿੱਚ ਕੁਝ ਕਹਿਣ ਦੀ ਕੋਸ਼ਿਸ਼ ਕਰਨ ਦੀ ਬਜਾਏ, ਮੈਸੇਜ ਬੰਦ ਕਰੋ ਜਾਂ ਉਹਨਾਂ ਨੂੰ ਪੜ੍ਹਨ ਤੋਂ ਬਚਣ ਦੇ ਤਰੀਕੇ ਲੱਭੋ।
  • ਸੰਬੰਧਿਤ ਜਾਣਕਾਰੀ ਸਟੋਰ ਕਰੋ। ਸ਼ਾਮਲ ਲੋਕਾਂ ਦੀ ਪਛਾਣ ਕਰਨ ਅਤੇ ਧੱਕੇਸ਼ਾਹੀ ਨੂੰ ਰੋਕਣ ਲਈ ਕਿਸੇ ਵੀ ਮੈਸੇਜ ਜਾਂ ਕਮੈਂਟ ਨੂੰ ਸੁਰੱਖਿਅਤ ਕਰਨਾ ਯਕੀਨੀ ਬਣਾਓ।
  • ਸਾਥੀ ਨਾ ਬਣੋ। ਸਿਰਫ਼ ਆਪਣੇ ਖ਼ਾਤਰ ਧੱਕੇਸ਼ਾਹੀ ਦੀਆਂ ਉਦਾਹਰਨਾਂ ਨੂੰ ਸਾਂਝਾ ਨਾ ਕਰੋ ਜਾਂ ਅੱਗੇ ਨਾ ਭੇਜੋ। ਇਹ ਇਹਨਾਂ ਹਾਲਾਤਾਂ ਵਿੱਚ ਮਦਦ ਨਹੀਂ ਕਰਦਾ ਅਤੇ ਰੋਕਣ ਦੀ ਬਜਾਏ ਨੁਕਸਾਨ ਵਧਾ ਸਕਦਾ ਹੈ।
  • ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਨਿੱਜੀ ਰਹੋ। ਨਿੱਜੀ ਜਾਣਕਾਰੀ, ਜਿਵੇਂ ਕਿ ਤੁਹਾਡਾ ਪਤਾ ਜਾਂ ਫ਼ੋਨ ਨੰਬਰ, ਆਨਲਾਈਨ ਸਾਂਝੀ ਨਾ ਕਰੋ।
  • ਮਜ਼ਬੂਤ ਗੋਪਨੀਯਤਾ ਸੈਟਿੰਗਾਂ ਦੀ ਵਰਤੋਂ ਕਰੋ ਆਨਲਾਈਨ ਐਪਾਂ ਅਤੇ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ, ਆਪਣੀਆਂ ਗੋਪਨੀਯਤਾ ਸੈਟਿੰਗਾਂ ਦੀ ਜਾਂਚ ਕਰਨਾ ਯਕੀਨੀ ਬਣਾਓ, ਤਾਂ ਜੋ ਤੁਹਾਡੀਆਂ ਪੋਸਟਾਂ ਨੂੰ ਸਿਰਫ਼ ਤੁਹਾਡੀ ਇੱਛਤ ਆਡੀਐਂਸ ਹੀ ਦੇਖ ਸਕੇ।
  • ਅਣਜਾਣ ਲੋਕਾਂ ਦੇ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰੋ। ਯਕੀਨੀ ਬਣਾਓ ਕਿ ਤੁਹਾਡੇ ਦੁਆਰਾ ਕਲਿੱਕ ਕੀਤੇ ਗਏ ਲਿੰਕ ਉਹਨਾਂ ਲੋਕਾਂ ਤੋਂ ਆਉਂਦੇ ਹਨ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਅਤੇ ਭਰੋਸਾ ਕਰਦੇ ਹੋ, ਜਿਵੇਂ ਕਿ ਤੁਹਾਡੇ ਦੋਸਤ ਜਾਂ ਪਰਿਵਾਰ।

ਆਨਲਾਈਨ ਸਿਹਤਮੰਦ ਅਤੇ ਦਿਆਲੂ ਵਿਵਹਾਰ ਨੂੰ ਹੱਲਾਸ਼ੇਰੀ ਦਿਓ

ਨੌਜਵਾਨਾਂ ਲਈ ਸਿਹਤਮੰਦ ਆਨਲਾਈਨ ਭਾਈਚਾਰਿਆਂ ਨੂੰ ਉਤਸ਼ਾਹਿਤ ਕਰਨ ਦਾ ਸਭ ਤੋਂ ਬਿਹਤਰੀਨ ਤਰੀਕਾ ਸਕਾਰਾਤਮਕ ਢੰਗ ਨਾਲ ਕੰਮ ਕਰਨਾ, ਅਤੇ ਨਕਾਰਾਤਮਕਤਾ ਨੂੰ ਹਟਾਉਣਾ ਹੈ।

ਜੇਕਰ ਤੁਹਾਡਾ ਅੱਲ੍ਹੜ ਬੱਚਾ ਕਿਸੇ ਨੂੰ ਆਨਲਾਈਨ ਪਰੇਸ਼ਾਨ ਕੀਤਾ ਜਾਂਦੇ ਹੋਏ ਦੇਖਦਾ ਹੈ, ਤਾਂ ਉਹਨਾਂ ਦੀ ਸਹਾਇਤਾ ਕਰਨ ਦੀ ਪੇਸ਼ਕਸ਼ ਕਰਨ ਲਈ ਉਹਨਾਂ ਨੂੰ ਆਰਾਮਦਾਇਕ ਢੰਗ ਲੱਭਣ ਵਿੱਚ ਮਦਦ ਕਰੋ। ਉਹ ਨਿੱਜੀ ਜਾਂ ਜਨਤਕ ਮੈਸੇਜ ਸਾਂਝੇ ਕਰ ਸਕਦੇ ਹਨ, ਜਾਂ ਲੋਕਾਂ ਨੂੰ ਦਿਆਲੂ ਕਹਿ ਸਕਦੇ ਹਨ।

ਤੁਹਾਡੇ ਅੱਲ੍ਹੜ ਬੱਚੇ ਨੂੰ ਉਹਨਾਂ ਦੇ ਆਨਲਾਈਨ ਭਾਈਚਾਰੇ ਵਿੱਚ ਸਾਂਝੀ ਕੀਤੀ ਜਾ ਰਹੀ ਕਿਸੇ ਵੀ ਜਾਣਕਾਰੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਸ਼ਾਇਦ ਇੱਜ਼ਤਦਾਰ ਜਾਂ ਸਹੀ ਨਾ ਹੋਵੇ। ਜੇਕਰ ਉਹ ਆਰਾਮਦਾਇਕ ਮਹਿਸੂਸ ਕਰਦੇ ਹਨ, ਤਾਂ ਉਹ - ਆਦਰ ਨਾਲ - ਰਿਕਾਰਡ ਨੂੰ ਠੀਕ ਕਰ ਸਕਦੇ ਹਨ।

ਆਪਣੀਆਂ ਰੋਜ਼ਾਨਾ ਦੀਆਂ ਆਨਲਾਈਨ ਕਾਰਵਾਈਆਂ ਵਿੱਚ ਦਿਆਲੂ ਅਤੇ ਹਮਦਰਦ ਬਣ ਕੇ, ਨੌਜਵਾਨ ਆਪਣੇ ਆਨਲਾਈਨ ਅਤੇ ਆਫ਼ਲਾਈਨ ਭਾਈਚਾਰਿਆਂ ਵਿੱਚ ਦੂਜਿਆਂ ਲਈ ਇੱਕ ਮਾਡਲ ਬਣ ਸਕਦੇ ਹਨ।

ਹੋਰ ਜਾਣਨ ਲਈ, ਤੁਸੀਂ ਹਮੇਸ਼ਾ ਆਪਣੇ ਅੱਲ੍ਹੜ ਬੱਚੇ ਨੂੰ ਸਵਾਲ ਪੁੱਛ ਸਕਦੇ ਹੋ ਜਿਵੇਂ ਕਿ:

  • ਜਦੋਂ ਤੁਸੀਂ ਕਿਸੇ ਨੂੰ ਆਨਲਾਈਨ ਪਰੇਸ਼ਾਨ ਕਰਦੇ ਦੇਖਦੇ ਹੋ ਤਾਂ ਤੁਸੀਂ ਕੀ ਕਰਦੇ ਹੋ?
  • ਤੁਹਾਡੇ ਆਨਲਾਈਨ ਭਾਈਚਾਰਿਆਂ ਵਿੱਚ ਲੋਕਾਂ ਨੂੰ ਦਿਆਲੂ ਹੋਣ ਲਈ ਉਤਸ਼ਾਹਿਤ ਕਰਨ ਲਈ ਤੁਸੀਂ ਕਿਹੜੀਆਂ ਕਾਰਵਾਈਆਂ ਕਰ ਸਕਦੇ ਹੋ?
  • ਜੇਕਰ ਕੋਈ ਗਲਤੀ ਨਾਲ ਆਨਲਾਈਨ ਗਲਤ ਜਾਣਕਾਰੀ ਸਾਂਝੀ ਕਰ ਰਿਹਾ ਹੈ ਤਾਂ ਤੁਸੀਂ ਕਿਵੇਂ ਜਵਾਬ ਦੇਵੋਗੇ?
  • ਤੁਹਾਡੇ ਵੱਲੋਂ ਉਨ੍ਹਾਂ ਨੂੰ ਇਹ ਦਿਖਾਉਣ ਤੋਂ ਬਾਅਦ ਵੀ ਕਿ ਇਹ ਸਹੀ ਨਹੀਂ ਸੀ, ਜੇਕਰ ਉਹ ਪਿੱਛੇ ਨਹੀਂ ਹਟਦੇ ਤਾਂ ਕੀ ਹੋਵੇਗਾ?

Instagram ਕੋਲ ਤੁਹਾਡੀ ਅਤੇ ਤੁਹਾਡੇ ਬੱਚੇ ਨੂੰ ਧੱਕੇਸ਼ਾਹੀ ਨਾਲ ਨਜਿੱਠਣ ਲਈ ਇੱਕ ਕਾਰਜ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਟੂਲ ਅਤੇ ਸਰੋਤ ਹਨ। ਉਦਾਹਰਨ ਲਈ, ਤੁਸੀਂ ਇਹ ਕਰ ਸਕਦੇ ਹੋ:

  • ਅਕਾਊਂਟ ਨੂੰ ਨਿੱਜੀ ਬਣਾਓ: ਡਿਫ਼ੌਲਟ ਤੌਰ 'ਤੇ, ਅਮਰੀਕਾ ਵਿੱਚ 16 ਸਾਲ ਤੋਂ ਘੱਟ ਉਮਰ ਦੇ ਅੱਲ੍ਹੜ ਬੱਚਿਆਂ ਦੇ Instagram ਖਾਤਿਆਂ ਨੂੰ ਨਿੱਜੀ ਤੌਰ 'ਤੇ ਸੈੱਟ ਕੀਤਾ ਗਿਆ ਹੈ। ਜੇਕਰ ਤੁਹਾਡੇ ਅੱਲ੍ਹੜ ਬੱਚੇ ਦਾ ਖਾਤਾ ਨਿੱਜੀ ਹੈ, ਤਾਂ ਇਸਦਾ ਮਤਲਬ ਹੈ ਕਿ ਉਹ ਫਾਲੋ ਰਿਕਵੈਸਟ ਨੂੰ ਮਨਜ਼ੂਰ ਜਾਂ ਅਸਵੀਕਾਰ ਕਰ ਸਕਦੇ ਹਨ, ਅਤੇ ਸਿਰਫ਼ ਉਹ ਲੋਕ ਹੀ ਉਹਨਾਂ ਦੀਆਂ ਪੋਸਟਾਂ ਨੂੰ ਦੇਖ ਸਕਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਫਾਲੋਅਰ ਵਜੋਂ ਮਨਜ਼ੂਰ ਕੀਤਾ ਹੈ। ਅਮਰੀਕਾ ਵਿੱਚ, 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ Instagram ਅਕਾਊਂਟ ਜਨਤਕ ਤੌਰ ਹੁੰਦੇ ਹਨ, ਜਿਸਦਾ ਮਤਲਬ ਹੈ ਕਿ ਕੋਈ ਵੀ ਉਨ੍ਹਾਂ ਦੀ ਪ੍ਰੋਫਾਈਲ ਦੇਖ ਸਕਦਾ ਹੈ। ਇਸਨੂੰ ਗੋਪਨੀਯਤਾ ਸੈਟਿੰਗਾਂ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ।
  • ਆਪਣੇ ਪ੍ਰੋਫ਼ਾਈਲ ਦੀ ਦਿੱਖਣ ਯੋਗਤਾ ਨੂੰ ਕੰਟਰੋਲ ਕਰੋ
  • ਗੋਪਨੀਯਤਾ ਸੈਟਿੰਗਾਂ
  • ਉਹਨਾਂ ਦੇ DMs ਕੰਟਰੋਲ ਕਰਨ ਵਿੱਚ ਉਹਨਾਂ ਦੀ ਮਦਦ ਕਰੋ: ਡਾਇਰੈਕਟ ਮੈਸੇਜ (DMs) ਭਾਈਚਾਰੇ ਦੇ ਮੈਂਬਰਾਂ ਨੂੰ ਨਿੱਜੀ ਤੌਰ 'ਤੇ ਸੰਚਾਰ ਕਰਨ ਦਾ ਤਰੀਕਾ ਪ੍ਰਦਾਨ ਕਰਦੇ ਹਨ। ਗੋਪਨੀਯਤਾ ਸੈਟਿੰਗਾਂ 'ਤੇ ਨਿਰਭਰ ਕਰਦੇ ਹੋਏ, DMs "ਹਰ ਕੋਈ",', ਦੋਸਤ' (ਕ੍ਰੀਏਟਰ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਦੇ ਹੋ, ਜੋ ਤੁਹਾਨੂੰ ਫਾਲੋ ਕਰਦੇ ਹਨ), ਜਾਂ 'ਕੋਈ ਨਹੀਂ' ਤੋਂ ਭੇਜੇ ਅਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਯਕੀਨੀ ਬਣਾਓ ਕਿ ਉਹਨਾਂ ਦੀਆਂ DM ਸੈਟਿੰਗਾਂ ਉਸੇ ਤਰ੍ਹਾਂ ਸੈੱਟ ਕੀਤੀਆਂ ਗਈਆਂ ਹਨ ਜਿਵੇਂ ਉਹ ਚਾਹੁੰਦੇ ਹਨ।
  • ਉਹਨਾਂ ਲੋਕਾਂ ਦੀਆਂ ਕਮੈਂਟਾਂ ਜਾਂ DM ਫਿਲਟਰ ਕਰੋ ਅਤੇ ਲੁਕਾਓ ਜੋ ਤੁਹਾਨੂੰ ਫਾਲੋ ਨਹੀਂ ਕਰਦੇ: ਕਮੈਂਟ ਫਿਲਟਰ ਚਾਲੂ ਹੋਣ ਦੇ ਨਾਲ, ਅਪਮਾਨਜਨਕ ਕਮੈਂਟ ਆਪਣੇ ਆਪ ਹੀ ਲੁਕ ਜਾਣਗੇ। ਤੁਹਾਡਾ ਅੱਲ੍ਹੜ ਬੱਚਾ ਕੀਵਰਡਸ ਦੀ ਇੱਕ ਕਸਟਮ ਸੂਚੀ ਵੀ ਬਣਾ ਸਕਦਾ ਹੈ, ਇਸਲਈ ਉਹਨਾਂ ਸ਼ਬਦਾਂ ਵਾਲੇ ਕਮੈਂਟਾਂ ਨੂੰ ਵੀ ਆਪਣੇ ਆਪ ਲੁਕਾਇਆ ਜਾਵੇਗਾ। ਤੁਸੀਂ ਆਪਣੀਆਂ ਗੋਪਨੀਯਤਾ ਸੈਟਿੰਗਾਂ ਨੂੰ ਵਿਵਸਥਿਤ ਕਰਕੇ ਇਹ ਫੈਸਲਾ ਕਰ ਸਕਦੇ ਹੋ ਕਿ ਆਮ ਤੌਰ 'ਤੇ ਤੁਹਾਡੇ ਵੀਡੀਓ 'ਤੇ ਕੌਣ ਕਮੈਂਟ ਕਰ ਸਕਦਾ ਹੈ।
  • ਆਪਣੇ ਕਮੈਂਟ ਅਤੇ DM ਬੇਨਤੀਆਂ ਨੂੰ ਸੀਮਤ ਕਰੋ
  • ਮੈਸੇਜ ਫਿਲਟਰ ਕਰੋ
  • ਮੈਂਸ਼ਨ ਅਤੇ ਟੈਗ ਪ੍ਰਬੰਧਿਤ ਕਰੋ: ਆਨਲਾਈਨ ਦੂਜਿਆਂ ਨੂੰ ਨਿਸ਼ਾਨਾ ਬਣਾਉਣ ਜਾਂ ਧੱਕੇਸ਼ਾਹੀ ਕਰਨ ਲਈ ਲੋਕ ਟੈਗ ਜਾਂ ਮੈਂਸ਼ਨ ਦੀ ਵਰਤੋਂ ਕਰ ਸਕਦੇ ਹਨ। ਆਪਣੇ ਬੱਚਿਆਂ ਨੂੰ ਸਾਡੇ ਟੂਲਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੋ, ਤਾਂ ਕਿ ਇਹ ਪ੍ਰਬੰਧਿਤ ਕੀਤਾ ਜਾ ਸਕੇ ਕਿ Instagram 'ਤੇ ਉਨ੍ਹਾਂ ਨੂੰ ਕੌਣ ਟੈਗ ਜਾਂ ਮੈਂਸ਼ਨ ਕਰ ਸਕਦਾ ਹੈ।
  • ਉਹਨਾਂ ਨੂੰ ਉਹਨਾਂ ਦੇ ਪ੍ਰੋਫਾਈਲ ਵਿੱਚ ਪਾਬੰਦੀਆਂ ਜੋੜਨ ਲਈ ਉਤਸ਼ਾਹਿਤ ਕਰੋ: 'ਪ੍ਰਤੀਬੰਧਿਤ' ਵਿਸ਼ੇਸ਼ਤਾ ਦੇ ਨਾਲ, ਉਹ ਆਪਣੇ ਅਕਾਊਂਟ ਨੂੰ ਸ਼ਾਂਤ, ਵਧੇਰੇ ਸੂਖਮ ਤਰੀਕੇ ਨਾਲ ਅਣਚਾਹੇ ਇੰਟਰੈਕਸ਼ਨਾਂ ਤੋਂ ਬਚਾ ਸਕਦੇ ਹਨ। ਇੱਕ ਵਾਰ ਪਾਬੰਦੀਸ਼ੁਦਾ ਹੋ ਜਾਣ 'ਤੇ, ਉਸ ਵਿਅਕਤੀ ਦੀਆਂ ਪੋਸਟਾਂ 'ਤੇ ਕਮੈਂਟ ਜੋ ਉਹਨਾਂ ਨੇ ਪ੍ਰਤਿਬੰਧਿਤ ਕੀਤੀਆਂ ਹਨ ਸਿਰਫ਼ ਉਸ ਵਿਅਕਤੀ ਨੂੰ ਦਿਖਾਈ ਦੇਣਗੀਆਂ। ਉਹ ਕਮੈਂਟ ਨੂੰ ਮਨਜ਼ੂਰੀ ਦੇਣ, ਮਿਟਾਉਣ ਜਾਂ ਅਣਡਿੱਠ ਕਰਨ ਦੀ ਚੋਣ ਕਰ ਸਕਦੇ ਹਨ।
  • ਪ੍ਰਤੀਬੰਧਿਤ ਕਰੋ
  • ਫਾਲੋਅਰ ਨੂੰ ਬਲੌਕ ਕਰੋ: ਜੇਕਰ ਤੁਹਾਡਾ ਅੱਲ੍ਹੜ ਬੱਚਾ ਕਿਸੇ ਦੀਆਂ ਪੋਸਟਾਂ ਜਾਂ ਕਮੈਂਟ ਨਹੀਂ ਦੇਖਣਾ ਚਾਹੁੰਦਾ ਹੈ, ਤਾਂ ਉਹ ਕਿਸੇ ਵੀ ਸਮੇਂ ਉਸ ਫਾਲੋਅਰ ਨੂੰ ਹਟਾ ਸਕਦਾ ਹੈ, ਜਾਂ ਉਸ ਅਕਾਊਂਟ ਨੂੰ ਉਹਨਾਂ ਦੀ ਸਮੱਗਰੀ ਨੂੰ ਦੇਖਣ ਜਾਂ ਉਹਨਾਂ ਨੂੰ ਮੈਸੇਜ ਭੇਜਣ ਦੇ ਯੋਗ ਹੋਣ ਤੋਂ ਸਥਾਈ ਤੌਰ 'ਤੇ ਬਲੌਕ ਕਰ ਸਕਦਾ ਹੈ।
  • ਲੋਕਾਂ ਨੂੰ ਬਲੌਕ ਕਰਨਾ
  • ਦੁਰਵਿਹਾਰ ਦੀ ਰਿਪੋਰਟ ਕਰੋ: ਤੁਹਾਡੇ ਬੱਚਿਆਂ ਦੀਆਂ ਪੋਸਟਾਂ, ਕਮੈਂਟਾਂ ਜਾਂ ਧੱਕੇਸ਼ਾਹੀ ਕਰਨ ਵਾਲੇ ਲੋਕਾਂ ਦੀ ਰਿਪੋਰਟ ਕਰਨ ਵਿੱਚ ਮਦਦ ਕਰਨ ਲਈ ਸਾਡੇ ਬਿਲਟ-ਇਨ ਟੂਲਾਂ ਦੀ ਵਰਤੋਂ ਕਰੋ।

ਹੋਰ ਜਾਣੋ

ਜਦੋਂ ਤੁਸੀਂ ਆਨਲਾਈਨ ਧੱਕੇਸ਼ਾਹੀ ਨਾਲ ਨਜਿੱਠਦੇ ਹੋ ਤਾਂ ਤੁਹਾਨੂੰ ਅਤੇ ਤੁਹਾਡੇ ਬੱਚੇ ਦੀ ਸਹਾਇਤਾ ਕਰਨ ਲਈ ਹੋਰ Meta ਟੂਲਾਂ ਬਾਰੇ ਹੋਰ ਜਾਣੋ:

ਗੋਪਨੀਯਤਾ ਸੈਟਿੰਗਾਂ

ਦੁਰਵਿਹਾਰ ਸਬੰਧੀ ਸਰੋਤ

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ