ਆਉਣ ਵਾਲਾ ਸਮਾਂ ਇਹ ਹੋਵੇਗਾ: ਮੀਡੀਆ ਸਾਖਰਤਾ ਰਾਹੀਂ ਜਨਰੇਟਿਵ AI ਨੂੰ ਸਮਝਣਾ

NAMLE ਵੱਲੋਂ Meta ਲਈ ਬਣਾਇਆ ਗਿਆ

31 ਮਈ 2024

ਤੁਸੀਂ ਸ਼ਾਇਦ ਧਿਆਨ ਦਿੱਤਾ ਹੋਵੇ—ਹਰ ਕੋਈ ਆਰਟੀਫਿਸ਼ਿਅਲ ਇੰਟੈਲੀਜੈਂਸ (AI) ਬਾਰੇ ਗੱਲ ਕਰ ਰਿਹਾ ਹੈ। ਵਿਗਿਆਨਕ ਗਲਪ ਫਿਲਮਾਂ ਜਿਹੜੀ ਚੀਜ਼ ਧਾਰਨਾ ਹੁੰਦੀ ਸੀ, ਉਹ ਹੁਣ ਸਾਡੇ ਰੋਜ਼ਾਨਾ ਦੇ ਜੀਵਨ ਦਾ ਇੱਕ ਵੱਡਾ ਹਿੱਸਾ ਬਣ ਗਈ ਹੈ, ਕਿਉਂਕਿ AI ਸਰਵ-ਵਿਆਪੀ ਹੋ ਗਿਆ ਹੈ। ਮਾਂ-ਪਿਓ ਵਜੋਂ, ਹੋ ਸਕਦਾ ਹੈ ਕਿ ਤੁਹਾਨੂੰ ਉਨ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਚਲਾਉਣ ਦਾ ਮੌਕਾ ਮਿਲੇ ਜਿਨ੍ਹਾਂ ਵਿੱਚ ਤੁਹਾਡੇ ਅੱਲ੍ਹੜ ਬੱਚੇ ਲੌਗ-ਇਨ ਹਨ ਅਤੇ ਹੁਣ ਤੁਸੀਂ ਇਸ ਨਵੀਂ ਤਕਨੀਕ ਨੂੰ ਸਾਹਮਣੇ ਬੈਠ ਕੇ ਦੇਖ ਰਹੇ ਹੋ। ਤਕਨੀਕ ਦਿਨ-ਬ-ਦਿਨ ਤਰੱਕੀ ਕਰ ਰਹੀ ਹੈ ਅਤੇ ਇਹ ਤਰੱਕੀ ਕਈ ਵਾਰ ਭਾਰੂ ਵੀ ਪੈ ਜਾਂਦੀ ਹੈ, ਖਾਸ ਤੌਰ 'ਤੇ ਮਾਂ-ਪਿਓ ਲਈ, ਜਿਨ੍ਹਾਂ ਨੂੰ ਇਸ ਤਕਨੀਕ ਬਾਰੇ ਖੁਦ ਸਿੱਖਣਾ ਅਤੇ ਆਪਣੇ ਬੱਚਿਆ ਨੂੰ ਸਿਖਾਉਣਾ ਪੈਂਦਾ ਹੈ।

ਆਰਟੀਫਿਸ਼ਿਅਲ ਇੰਟੈਲੀਜੈਂਸ ਨਵੀਂ ਨਹੀਂ ਹੈ। ਪਹਿਲਾ AI ਪ੍ਰੋਗਰਾਮ 1956 ਵਿੱਚ ਲਿਖਿਆ ਗਿਆ ਸੀ! ਬਿਲਕੁਲ ਸਹੀ, 60 ਸਾਲ ਤੋਂ ਵੀ ਪਹਿਲਾਂ! ਅੱਜ ਸਾਡੇ ਸੰਸਾਰ ਵਿੱਚ, AI ਟੈਕਨਾਲੋਜੀ ਦੀ ਵਰਤੋਂ ਕਈ ਵੱਖਰੇ-ਵੱਖਰੇ ਤਰੀਕਿਆਂ ਨਾਲ ਕੀਤੀ ਜਾ ਰਹੀ ਹੈ। ਵੈੱਬ ਖੋਜਾਂ। ਸ਼ਬਦ-ਜੋੜ ਜਾਂਚ। ਚੈਟਬੋਟ। ਵੌਇਸ ਅਸਿਸਟੈਂਟ। ਸੋਸ਼ਲ ਮੀਡੀਆ ਐਲਗੋਰਿਦਮ। ਸਿਫ਼ਾਰਸ਼ੀ ਵੀਡੀਓ ਸੂਚੀਆਂ। ਅਜਿਹੇ ਕੰਮ ਕਰਨ ਲਈ ਕੰਪਿਊਟਰਾਂ ਦੀ ਵਰਤੋਂ ਕਰਨਾ ਜਿਨ੍ਹਾਂ ਵਿੱਚ ਮਨੁੱਖੀ ਸੂਝ ਦੀ ਲੋੜ ਹੁੰਦੀ ਹੈ, ਆਮ ਗੱਲ ਹੈ। ਤਾਂ ਫਿਰ ਇਨ੍ਹਾਂ ਦਿਨਾਂ ਵਿੱਚ AI ਸਾਡੀ ਸੱਭਿਆਚਾਰਕ ਗੱਲਬਾਤ ਦਾ ਇੰਨਾ ਵੱਡਾ ਹਿੱਸਾ ਕਿਵੇਂ ਬਣ ਗਿਆ ਹੈ?

ਮੁੱਖ ਕਾਰਨਾਂ ਵਿੱਚੋਂ ਇੱਕ ਕਾਰਨ AI ਦੀ ਇੱਕ ਕਿਸਮ ਹੈ, ਜਿਸਨੂੰ ਜਨਰੇਟਿਵ AI ਕਿਹਾ ਜਾਂਦਾ ਹੈ ਜੋ ਬਹੁਤ ਜ਼ਿਆਦਾ ਧਿਆਨ ਖਿੱਚ ਰਿਹਾ ਹੈ। ਜਨਰੇਟਿਵ AI ਅਜਿਹੀ ਕਿਸਮ ਦਾ AI ਹੈ ਜੋ ਸਮੱਗਰੀ ਉਤਪੰਨ ਕਰਦਾ ਹੈ - ਜਿਸ ਵਿੱਚ ਟੈਕਸਟ, ਚਿੱਤਰ, ਆਡੀਓ ਅਤੇ ਵੀਡੀਓ ਸ਼ਾਮਲ ਹੈ। ਜੇ ਤੁਸੀਂ ਸ਼ਬਦ-ਜੋੜ ਜਾਂਚ ਦੀ ਵਰਤੋਂ ਕੀਤੀ ਹੈ ਜਾਂ ਆਪਣੇ ਵਿਆਕਰਣ ਦੀ ਦੋਹਰੀ ਜਾਂਚ ਕੀਤੀ ਹੈ, ਤਾਂ ਸੰਭਾਵੀ ਤੌਰ 'ਤੇ ਤੁਸੀਂ ਜਨਰੇਟਿਵ AI ਦੀ ਵਰਤੋਂ ਕੀਤੀ ਹੈ। ਤੁਸੀਂ "ਡੀਪ ਫੇਕ" ਬਾਰੇ ਵੀ ਸੁਣਿਆ ਹੋਵੇਗਾ, ਜੋ ਕਿ ਵਿਜ਼ੁਅਲ ਸਮੱਗਰੀ ਨਾਲ ਛੇੜਛਾੜ ਕਰਨ ਲਈ AI ਦੀ ਵਰਤੋਂ ਕਰ ਸਕਦਾ ਹੈ, ਜਿਵੇਂ ਕਿ ਕਿਸੇ ਵਿਅਕਤੀ ਦੇ ਚਿਹਰੇ ਨੂੰ ਕਿਸੇ ਵੱਖਰੇ ਵਿਅਕਤੀ ਦੇ ਸਰੀਰ 'ਤੇ ਲਗਾਉਣਾ। ਜਾਂ ਹੋ ਸਕਦਾ ਹੈ ਕਿ ਤੁਹਾਡੇ ਅੱਲ੍ਹੜ ਬੱਚੇ ਦੇ ਸਕੂਲ ਦਾ ਇਹ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਅਜਿਹੀਆਂ ਨਵੀਆਂ ਚੈਟਬੋਟ ਐਪਾਂ ਦੀ ਵਿਦਿਆਰਥੀਆਂ ਦੀ ਵਰਤੋਂ ਨੂੰ ਕਿਵੇਂ ਪ੍ਰਬੰਧਿਤ ਕਰਨਾ ਹੈ, ਜੋ ਨੌਜਵਾਨਾਂ ਲਈ ਟੈਕਸਟ ਸਮੱਗਰੀ ਤਿਆਰ ਕਰ ਰਹੀਆਂ ਹਨ ਕਿਉਂਕਿ ਉਹ ਆਪਣਾ ਹੋਮਵਰਕ ਕਰ ਰਹੇ ਹਨ। ਜਨਰੇਟਿਵ AI ਹੁਣ ਤਕਨੀਕੀ ਦੁਨੀਆ ਦਾ ਮਹੱਤਵਪੂਰਨ ਹਿੱਸਾ ਹੈ। ਇਹ ਮਹੱਤਵਪੂਰਨ ਹੈ ਕਿ ਮਾਂ-ਪਿਓ ਨੂੰ ਇਹ ਜਾਣਕਾਰੀ ਹੋਵੇ ਕਿ ਇਹ ਕਿਵੇਂ ਕੰਮ ਕਰਦਾ ਹੈ, ਇਸਦੇ ਫ਼ਾਇਦਿਆਂ ਅਤੇ ਚੁਣੌਤੀਆਂ ਨੂੰ ਸਮਝਣ, ਅਤੇ ਟੈਕਨਾਲੋਜੀ ਨੂੰ ਨੈਵੀਗੇਟ ਕਰਨ ਸਮੇਂ ਮੀਡੀਆ ਸਾਖਰਤਾ ਹੁਨਰਾਂ ਵਾਲੇ ਅੱਲ੍ਹੜ ਬੱਚਿਆਂ ਦਾ ਸਮਰਥਨ ਕਰਨ।

ਜਨਰੇਟਿਵ AI ਕਿਵੇਂ ਕੰਮ ਕਰਦਾ ਹੈ (ਸਾਧਾਰਨ ਸ਼ਬਦਾਂ ਵਿੱਚ)?

ਜਨਰੇਟਿਵ AI ਦੁਨੀਆ ਵਿੱਚ ਪਹਿਲਾਂ ਤੋਂ ਮੌਜੂਦ ਵੱਡੀ ਗਿਣਤੀ ਵਿੱਚ ਡੇਟਾ ਇਕੱਤਰ ਕਰਦਾ ਹੈ ਅਤੇ ਪੈਟਰਨਾਂ ਅਤੇ ਬਣਤਰਾਂ ਨੂੰ ਸਕੈਨ ਕਰਦਾ ਹੈ। ਇਸ ਤੋਂ ਬਾਅਦ ਸਿਸਟਮ ਨੇ ਜੋ ਕੁਝ ਪਛਾਣਨਾ ਸਿੱਖਿਆ ਹੈ, ਉਸ ਦੇ ਆਧਾਰ 'ਤੇ ਨਵੀਂ ਸਮੱਗਰੀ ਅਤੇ ਡੇਟਾ ਬਣਾਉਣ ਲਈ ਨਿਯਮ ਵਿਕਸਿਤ ਕਰਦਾ ਹੈ। ਮਨੁੱਖ ਸਿਸਟਮ ਨੂੰ ਸਿਖਲਾਈ ਦਿੰਦਾ ਹੈ, ਕਿਉਂਕਿ ਇਹ ਇਨ੍ਹਾਂ ਪੈਟਰਨਾਂ ਅਤੇ ਬਣਤਰਾਂ ਨੂੰ ਸਿੱਖਦਾ ਹੈ। ਉਦਾਹਰਨ ਲਈ, ਤੁਸੀਂ ਕਿਸੇ ਸੈਰ-ਸਪਾਟੇ ਵਾਲੀ ਥਾਂ ਬਾਰੇ ਜਾਣਕਾਰੀ ਦੇ ਡੇਟਾਸੈਟ ਬਾਰੇ AI ਨੂੰ ਸਿਖਲਾਈ ਦੇ ਸਕਦੇ ਹੋ ਅਤੇ ਤੁਹਾਡੇ ਵੱਲੋਂ ਉਸ ਸਥਾਨ 'ਤੇ ਜਾਣ 'ਤੇ ਕਰਨ ਵਾਲੀਆਂ ਚੀਜ਼ਾਂ ਬਾਰੇ ਸਵਾਲਾਂ ਦੇ ਜਵਾਬ ਉਤਪੰਨ ਕਰ ਸਕਦੇ ਹੋ। ਹੋ ਸਕਦਾ ਹੈ ਕਿ ਜਵਾਬ ਸਟੀਕ ਲੱਗੇ, ਪਰ ਜ਼ਰੂਰੀ ਨਹੀਂ ਕਿ ਅਜਿਹਾ ਹੀ ਹੋਵੇ। ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਜਨਰੇਟਿਵ AI ਦੇ ਨਤੀਜੇ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਇਸ ਨੂੰ ਸਿਖਲਾਈ ਦੇਣ ਲਈ ਕਿਹੜੀ ਜਾਣਕਾਰੀ ਅਤੇ ਡੇਟਾ ਉਪਲਬਧ ਕਰਵਾਇਆ ਗਿਆ ਹੈ।


ਜਨਰੇਟਿਵ AI ਦੇ ਕੀ ਫ਼ਾਇਦੇ ਹਨ?

ਨਵੀਆਂ ਟੈਕਨਾਲੋਜੀਆਂ ਸਾਡੇ ਲਈ ਆਕਰਸ਼ਕ ਅਤੇ ਲਾਹੇਵੰਦ ਹੋ ਸਕਦੀਆਂ ਹਨ। ਉਨ੍ਹਾਂ ਅਸੀਂ ਹੋਰ ਵਧੇਰੇ ਕੁਸ਼ਲ ਅਤੇ ਵਧੇਰੇ ਕ੍ਰੀਏਟਿਵ ਬਣ ਸਕਦੇ ਹਾਂ। ਵਿਚਾਰ ਕਰਨ ਲਈ ਇਹ ਤਿੰਨ ਫ਼ਾਇਦੇ ਹਨ:

  1. ਜਨਰੇਟਿਵ AI ਨਵੇਂ ਵਿਚਾਰ ਅਤੇ ਨਵੀਆਂ ਸੰਭਾਵਨਾਵਾਂ ਉਤਪੰਨ ਕਰਦਾ ਹੈ। ਕਿਸੇ ਵਿਅਕਤੀ ਲਈ, ਜਨਰੇਟਿਵ AI ਦੀ ਵਰਤੋਂ ਕਰਨ ਨਾਲ ਤੁਹਾਡੀ ਰਚਨਾਤਮਕਤਾ ਨੂੰ ਉਤਸ਼ਾਹ ਮਿਲ ਸਕਦਾ ਹੈ, ਜਿਵੇਂ ਕਿ ਕੋਈ ਕਹਾਣੀ ਲਿਖਣ ਸਮੇਂ। ਇਸ ਨਾਲ ਨਵੇਂ ਵਿਚਾਰ ਉਤਪੰਨ ਕਰਨ ਅਤੇ ਸੀਮਾਵਾਂ ਨੂੰ ਅੱਗੇ ਵਧਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ।
  2. ਸਿੱਖਿਆ ਵਿੱਚ ਜਨਰੇਟਿਵ AI ਦੀ ਵਰਤੋਂ ਨਾਲ ਵਿਅਕਤੀਗਤ ਬਣਾਉਣ ਦੀ ਇਜਾਜ਼ਤ ਮਿਲਦੀ ਹੈ। ਕਿਸੇ ਵਿਸ਼ੇਸ਼ ਵਿਦਿਆਰਥੀ ਲਈ ਪਾਠ ਜਾਂ ਗਤੀਵਿਧੀ ਨੂੰ ਅਨੁਕੂਲ ਬਣਾ ਸਕਣਾ ਅਧਿਆਪਕਾਂ ਲਈ ਇੱਕ ਸ਼ਾਨਦਾਰ ਟੂਲ ਹੈ। ਇਹ ਖਾਸ ਤੌਰ 'ਤੇ ਉਨ੍ਹਾਂ ਵਿਦਿਆਰਥੀਆਂ ਲਈ ਮਹੱਤਵਪੂਰਨ ਹੈ ਜੋ ਨਿਊਰੋਡਾਈਵਰਜੈਂਟ ਹਨ ਜਾਂ ਅਪਾਹਜ ਹਨ। ਇਸ ਨਾਲ ਕਿਸੇ ਨਵੀਂ ਭਾਸ਼ਾ ਦਾ ਅਭਿਆਸ ਕਰਨ, ਕੋਈ ਨਵਾਂ ਹੁਨਰ ਸਿੱਖਣ, ਜਾਂ ਤੁਹਾਡੇ ਬੱਚੇ ਵੱਲੋਂ ਸਕੂਲ ਵਿੱਚ ਸਿੱਖੀ ਜਾ ਰਹੀ ਕਿਸੇ ਚੀਜ਼ ਲਈ ਵਾਧੂ ਸਹਾਇਤਾ ਪ੍ਰਾਪਤ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ। ਇਹ ਪੱਕਾ ਕਰਨਾ ਮਹੱਤਵਪੂਰਨ ਹੈ ਕਿ ਤੁਹਾਡਾ ਅੱਲ੍ਹੜ ਬੱਚਾ ਆਪਣੇ ਅਧਿਆਪਕਾਂ ਨਾਲ ਚੈੱਕ-ਇਨ ਕਰ ਰਿਹਾ ਹੈ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਉਹ ਆਪਣੀਆਂ ਅਸਾਈਨਮੈਂਟਾਂ ਲਈ ਮਨਜ਼ੂਰਸ਼ੁਦਾ ਟੈਕਨਾਲੋਜੀ ਟੂਲ ਦੀ ਵਰਤੋਂ ਕਰ ਰਹੇ ਹਨ।
  3. AI ਟੂਲ ਅਕਸਰ ਸਮਾਂ ਬਚਾਉਂਦੇ ਹਨ ਅਤੇ ਉਤਪਾਦਕਤਾ ਨੂੰ ਵਧਾਉਂਦੇ ਹਨ। ਇਹ ਗੱਲ ਜਨਰੇਟਿਵ AI ਲਈ ਸਹੀ ਵੀ ਹੈ। ਕਰਮਚਾਰੀਆਂ ਨੂੰ ਆਮ ਕੰਮ ਕਰਨ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣ ਵਾਸਤੇ ਕਾਰਪੋਰੇਸ਼ਨਾਂ ਅਤੇ ਸੰਸਥਾਵਾਂ ਪਹਿਲਾਂ ਹੀ ਜਨਰੇਟਿਵ AI ਦੀ ਵਰਤੋਂ ਕਰ ਰਹੀਆਂ ਹਨ, ਤਾਂ ਜੋ ਉਹ ਉੱਚ ਪੱਧਰੀ ਸੋਚ ਅਤੇ ਕਾਰਜਨੀਤੀ 'ਤੇ ਧਿਆਨ ਦੇ ਸਕਣ। ਉਦਾਹਰਨ ਲਈ, ਕੁਝ ਕੰਪਨੀਆਂ ਹੁਣ ਜਨਰੇਟਿਵ AI ਚੈਟਬੋਟਾਂ ਦੀ ਵਰਤੋਂ ਕਰਕੇ 24/7 ਗਾਹਕ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ।

ਜਨਰੇਟਿਵ AI ਦੀਆਂ ਕਿਹੜੀਆਂ ਚੁਣੌਤੀਆਂ ਹਨ?

ਜਨਰੇਟਿਵ AI ਨੂੰ ਸਮਝਣ ਦੇ ਇਹ ਹਾਲੇ ਸ਼ੁਰੂਆਤੀ ਦਿਨ ਹਨ ਅਤੇ ਜੀਵਨ ਦੇ ਵੱਖ-ਵੱਖ ਪਹਿਲੂਆਂ 'ਤੇ ਜਨਰੇਟਿਵ AI ਦੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰਨ ਵਿੱਚ ਕੁਝ ਸਮਾਂ ਲੱਗੇਗਾ, ਭਾਵੇਂ ਇਹ ਪ੍ਰਭਾਵ ਸਿੱਖਿਆ, ਸਿਹਤ-ਦੇਖਭਾਲ, ਵਪਾਰ, ਸੰਚਾਰ 'ਤੇ ਹੋਵੇ ਜਾਂ ਨਾਗਰਿਕ ਜੀਵਨ 'ਤੇ ਹੋਵੇ। ਅਸੀਂ ਜਾਣਦੇ ਹਾਂ ਕਿ ਨਰੇਟਿਵ AI ਦੀ ਵਰਤੋਂ ਕਰਨ ਨਾਲ ਕੁਝ ਚੁਣੌਤੀਆਂ ਉਤਪੰਨ ਹੁੰਦੀਆਂ ਹਨ। ਵਿਚਾਰ ਕਰਨ ਲਈ ਤਿੰਨ ਚੁਣੌਤੀਆਂ ਇਹ ਹਨ:

  1. ਅਸੀਂ ਜਾਣਦੇ ਹਾਂ ਕਿ ਜਨਰੇਟਿਵ AI ਤਰਫ਼ਦਾਰੀ ਲਈ ਸੰਵੇਦਨਸ਼ੀਲ ਹੋ ਸਕਦਾ ਹੈ, ਕਿਉਂਕਿ ਸਿਖਲਾਈ ਲਈ ਵਰਤੇ ਜਾਣ ਵਾਲੇ ਡੇਟਾਸੈੱਟ ਖਰਾਬ ਗੁਣਵੱਤਾ, ਰੂੜ੍ਹੀਵਾਦੀ, ਅਤੇ/ਜਾਂ ਪੱਖਪਾਤੀ ਹੋ ਸਕਦੇ ਹਨ। ਯਾਦ ਰੱਖੋ, ਜਨਰੇਟਿਵ AI ਸਿਰਫ਼ ਖਾਸ ਡੇਟਾਸੈਟਾਂ ਦੇ ਪੈਟਰਨਾਂ ਤੋਂ ਸਿੱਖ ਕੇ ਹੀ ਬਣਾ ਸਕਦਾ ਹੈ, ਜਿਸ ਦੇ ਆਧਾਰ 'ਤੇ ਇਸ ਨੂੰ ਸਿਖਲਾਈ ਦਿੱਤੀ ਗਈ ਹੈ, ਇਸ ਲਈ ਬਣਾਈ ਗਈ ਜਾਣਕਾਰੀ ਦੀ ਗੁਣਵੱਤਾ ਇਨਪੁੱਟ ਦੀ ਗੁਣਵੱਤਾ ਜਿੰਨੀ ਹੀ ਚੰਗੀ ਹੁੰਦੀ ਹੈ।
  2. ਕਿਉਂਕਿ ਜਨਰੇਟਿਵ AI ਟੂਲ ਇੰਟਰਨੈੱਟ ਤੋਂ ਜਾਣਕਾਰੀ ਲੈ ਸਕਦੇ ਹਨ, ਅੱਲ੍ਹੜ ਬੱਚਿਆਂ ਨੂੰ ਆਪਣੇ ਸਰੋਤਾਂ ਦਾ ਹਵਾਲਾ ਦੇਣ ਸਮੇਂ ਧਿਆਨ ਦਿੰਦੇ ਰਹਿਣਾ ਚਾਹੀਦਾ ਹੈ। ਕੁਝ ਜਨਰੇਟਿਵ AI ਟੂਲਾਂ ਵਿੱਚ ਹਵਾਲਾ ਸ਼ਾਮਲ ਹੁੰਦਾ ਹੈ, ਪਰ ਸਾਰਿਆਂ ਵਿੱਚ ਸ਼ਾਮਲ ਨਹੀਂ ਹੁੰਦਾ ਹੈ। ਅਤੇ, ਕੁਝ ਹਵਾਲੇ ਜਨਰੇਟਿਵ AI ਪ੍ਰੋਗਰਾਮਾਂ ਜਿਨ੍ਹਾਂ ਦਾ ਹਵਾਲਾ ਦਿੰਦੇ ਹਨ, ਉਹ ਹਮੇਸ਼ਾ ਸਟੀਕ ਨਹੀਂ ਹੁੰਦੇ। ਆਪਣੇ ਅੱਲ੍ਹੜ ਬੱਚੇ ਨੂੰ AI ਦੁਆਰਾ ਉਤਪੰਨ ਕੀਤੀ ਗਈ ਜਾਣਕਾਰੀ ਬਾਰੇ ਸੁਚੇਤ ਰਹਿਣ ਵਿੱਚ ਮਦਦ ਕਰੋ ਅਤੇ ਜੇ ਉਨ੍ਹਾਂ ਕੋਲ ਆਪਣੇ ਕੰਮ ਲਈ ਸਮੱਗਰੀ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਇਜਾਜ਼ਤ ਹੈ।
  3. ਤੱਥ-ਜਾਂਚ ਕਰਨਾ ਜਨਰੇਟਿਵ AI ਦੀ ਪ੍ਰਕਿਰਿਆ ਦਾ ਹਿੱਸਾ ਨਹੀਂ ਹੈ। ਐਲਗੋਰਿਦਮ ਡੇਟਾ ਲਈ ਭਰੋਸੇਯੋਗਤਾ ਅਤੇ ਸਟੀਕਤਾ ਨੂੰ ਇੱਕ ਸ਼ਰਤ ਵਜੋਂ ਨਹੀਂ ਮੰਨ ਸਕਦੇ। ਜਿਵੇਂ ਕਿ ਤੁਸੀਂ ਅਨੁਮਾਨ ਲਗਾ ਸਕਦੇ ਹੋ, ਇਸਦਾ ਇਹ ਮਤਲਬ ਹੈ ਕਿ ਉਤਪੰਨ ਕੀਤੀ ਗਈ ਸਮੱਗਰੀ ਦੀ ਭਰੋਸੇਯੋਗਤਾ ਨੂੰ ਵਰਤਣ ਜਾਂ ਸਾਂਝਾ ਕਰਨ ਤੋਂ ਪਹਿਲਾਂ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਕੁਝ ਕੰਪਨੀਆਂ ਇਸ ਚੁਣੌਤੀ ਨੂੰ ਸਵੀਕਾਰ ਕਰ ਰਹੀਆਂ ਹਨ।

ਸਭ ਬੂਨਿਆਦੀ ਟੈਕਨਾਲੋਜੀਆਂ ਵਾਂਗ - ਰੇਡੀਓ ਟ੍ਰਾਂਸਮੀਟਰਾਂ ਤੋਂ ਲੈ ਕੇ ਇੰਟਰਨੈਟ ਓਪਰੇਟਿੰਗ ਸਿਸਟਮਾਂ ਤੱਕ - AI ਮਾਡਲਾਂ ਲਈ ਬਹੁਤ ਜ਼ਿਆਦਾ ਵਰਤੋਂ ਹੋਵੇਗੀ, ਕੁਝ ਦਾ ਅਨੁਮਾਨ ਲੱਗ ਸਕਦਾ ਹੈ ਅਤੇ ਕੁਝ ਦਾ ਨਹੀਂ। ਅਤੇ ਹਰ ਟੈਕਨਾਲੋਜੀ ਵਾਂਗ, ਸਾਨੂੰ ਸੁਰੱਖਿਆ, ਗੋਪਨੀਯਤਾ, ਪ੍ਰਮਾਣਿਕਤਾ, ਕਾਪੀਰਾਈਟ, ਅਤੇ ਨੈਤਿਕਤਾ ਸੰਬੰਧੀ ਮੁੱਦਿਆਂ 'ਤੇ ਵਿਚਾਰ ਕਰਦੇ ਰਹਿਣਾ ਪਵੇਗਾ ਕਿਉਂਕਿ ਇਹ ਜਨਰੇਟਿਵ AI ਨਾਲ ਸੰਬੰਧਿਤ ਹੈ।

AI ਨੂੰ ਨੈਵੀਗੇਟ ਕਰਨ ਵਿੱਚ ਤੁਹਾਡੀ ਮਦਦ ਲਈ ਤੁਸੀਂ ਮੀਡੀਆ ਸਾਖਰਤਾ ਹੁਨਰਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ

ਆਰਟੀਫਿਸ਼ਿਅਲ ਇੰਟੈਲੀਜੈਂਸ ਸਮਝਣ ਲਈ ਮੀਡੀਆ ਸਾਖਰਤਾ ਹੁਨਰਾਂ ਦੀ ਲੋੜ ਹੈ। ਮੀਡੀਆ ਸਾਖਰਤਾ ਸੰਚਾਰ ਦੇ ਸਾਰੇ ਰੂਪਾਂ ਦੀ ਵਰਤੋਂ ਕਰਕੇ ਐਕਸੈਸ ਕਰਨ, ਵਿਸ਼ਲੇਸ਼ਣ ਕਰਨ, ਮੁਲਾਂਕਣ ਕਰਨ, ਬਣਾਉਣ ਅਤੇ ਕੰਮ ਕਰਨ ਦੀ ਯੋਗਤਾ ਹੈ। ਮੀਡੀਆ ਸਾਖਰਤਾ ਲੋਕਾਂ ਨੂੰ ਆਲੋਚਨਾਤਮਕ ਵਿਚਾਰਕ ਅਤੇ ਨਿਰਮਾਤਾ, ਪ੍ਰਭਾਵਸ਼ਾਲੀ ਸੰਚਾਰਕ, ਅਤੇ ਸਰਗਰਮ ਨਾਗਰਿਕ ਬਣਨ ਦੇ ਸਮਰੱਥ ਬਣਾਉਂਦੀ ਹੈ। ਮੀਡੀਆ ਸਾਖਰਤਾ ਦੀ ਮਹੱਤਵਪੂਰਨ ਚੀਜ਼ ਸਵਾਲ ਪੁੱਛਣ ਦਾ ਤਰੀਕਾ ਸਿੱਖਣਾ ਅਤੇ ਜੋ ਜਾਣਕਾਰੀ ਤੁਸੀਂ ਵਰਤ ਰਹੇ ਹੋ ਅਤੇ ਬਣਾ ਰਹੇ ਹੋ, ਉਸ ਬਾਰੇ ਡੂੰਘਾਈ ਨਾਲ ਸੋਚਣਾ ਹੈ। ਇਹ ਜਨਰੇਟਿਵ AI ਵੱਲੋਂ ਉਤਪੰਨ ਕੀਤੀ ਜਾਣ ਵਾਲੀ ਜਾਣਕਾਰੀ ਸਮੇਤ ਸਾਰੀ ਜਾਣਕਾਰੀ ਲਈ ਮਹੱਤਵਪੂਰਨ ਹੈ।

ਬਹੁਤ ਸਾਰੇ ਲੋਕ ਇਹ ਸਵਾਲ ਪੁੱਛ ਰਹੇ ਹਨ, "ਮੈਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਕੋਈ ਚੀਜ਼ ਅਸਲ ਹੈ ਜਾਂ ਨਹੀਂ, ਕਿ A.I. ਦੁਆਰਾ ਫ਼ੋਟੋਆਂ, ਵੀਡੀਓ ਅਤੇ ਆਡੀਓ ਨਾ ਛੇੜਛਾੜ ਕੀਤੀ ਜਾ ਸਕਦੀ ਹੈ ਜਾਂ ਨਹੀਂ?" ਮੀਡੀਆ ਸਾਖਰਤਾ ਦੀ ਸਿੱਖਿਆ ਸਾਨੂੰ “ਅਸਲੀ ਜਾਂ ਨਕਲੀ,” “ਤੱਥ ਜਾਂ ਕਲਪਨਾ” ਜਾਂ “ਸੱਚ ਅਤੇ ਝੂਠ” ਤੋਂ ਵੱਧ ਕੇ ਦੇਖਣ ਅਤੇ ਜੋ ਕੁਝ ਅਸੀਂ ਦੇਖ ਰਹੇ ਹਾਂ ਅਤੇ ਸੁਣ ਰਹੇ ਹਾਂ ਉਸਨੂੰ ਵਧੇਰੇ ਬਰੀਕੀ ਨਾਲ ਸਮਝ ਕੇ ਕੋਸ਼ਿਸ਼ ਕਰਨ ਲਈ ਮਜਬੂਰ ਕਰਦੀ ਹੈ।

ਭਾਵੇਂ ਤੁਸੀਂ ਆਪਣੀ ਸੋਸ਼ਲ ਮੀਡੀਆ ਫ਼ੀਡ 'ਤੇ ਸਕ੍ਰੋਲ ਕਰ ਰਹੇ ਹੋ ਜਾਂ ਇੰਟਰਨੈੱਟ 'ਤੇ ਵੀਡੀਓ ਦੇਖ ਰਹੇ ਹੋ, ਪਰ ਅਜਿਹੇ ਸਵਾਲ ਹਨ, ਤੁਸੀਂ ਡੂੰਘੇ ਵਿਸ਼ਲੇਸ਼ਣ ਲਈ ਪੁੱਛ ਸਕਦੇ ਹੋ। ਉਦਾਹਰਨ ਲਈ:

  • ਇਸਨੂੰ ਕਿਸਨੇ ਬਣਾਇਆ?
  • ਇਸਨੂੰ ਕਿਉਂ ਬਣਾਇਆ ਗਿਆ ਸੀ?
  • ਇਹ ਕੀ ਚਾਹੁੰਦਾ ਹੈ ਕਿ ਮੈਂ ਕਿਸ ਚੀਜ਼ ਬਾਰੇ ਸੋਚਾਂ ?
  • ਕਿਹੜੀ ਗੱਲ ਰਹਿ ਗਈ, ਜਿਸ ਬਾਰੇ ਜਾਣਨਾ ਮਹੱਤਵਪੂਰਨ ਹੋ ਸਕਦਾ ਹੈ?
  • ਇਸ ਨਾਲ ਮੈਨੂੰ ਕੀ ਮਹਿਸੂਸ ਹੁੰਦਾ ਹੈ?
  • ਇਹ ਕਿੰਨੀ ਭਰੋਸੇਯੋਗ ਹੈ (ਅਤੇ ਤੁਸੀਂ ਇਸ ਬਾਰੇ ਕਿਵੇਂ ਜਾਣਦੇ ਹੋ?)

ਯਾਦ ਰੱਖੋ: ਅਸੀਂ ਜਿਸ ਸਮੱਗਰੀ ਨੂੰ ਦੇਖਦੇ/ਸੁਣਦੇ ਹਾਂ ਅਤੇ ਬਣਾਉਂਦੇ ਹਾਂ, ਉਸ ਬਾਰੇ ਸਵਾਲ ਪੁੱਛਣਾ ਮਿਆਰੀ ਅਭਿਆਸ ਹੋਣਾ ਚਾਹੀਦਾ ਹੈ, ਭਾਵੇਂ ਸਮੱਗਰੀ ਜਨਰੇਟਿਵ AI ਦੁਆਰਾ ਉਤਪੰਨ ਕੀਤੀ ਗਈ ਹੋਵੇ ਜਾਂ ਨਹੀਂ। ਸਾਰੀ ਜਾਣਕਾਰੀ ਵਿਸ਼ਲੇਸ਼ਣ ਅਤੇ ਮੁਲਾਂਕਣ ਦੇ ਅਧੀਨ ਹੋਣੀ ਚਾਹੀਦੀ ਹੈ।

ਮੈਂ ਆਪਣੇ ਅੱਲ੍ਹੜ ਬੱਚੇ ਨਾਲ ਜਨਰੇਟਿਵ AI ਬਾਰੇ ਕਿਵੇਂ ਗੱਲ ਕਰਾਂ?

ਹੋ ਸਕਦਾ ਹੈ ਕਿ ਤੁਹਾਡੇ ਬੱਚੇ ਨੂੰ ਪਹਿਲਾਂ ਹੀ ਜਨਰੇਟਿਵ AI ਬਾਰੇ ਜਾਣਕਾਰੀ ਹੋਵੇ, ਪਰ ਸ਼ਾਇਦ ਉਹ ਇਹ ਨਾ ਸਮਝ ਸਕੇ ਕਿ ਸਮੱਗਰੀ ਕਿੱਥੋਂ ਆਉਂਦੀ ਹੈ ਅਤੇ ਇਸਨੂੰ ਕਿਸ ਨੇ ਬਣਾਇਆ ਹੈ। ਆਪਣੇ ਬੱਚੇ ਨਾਲ ਇਸ ਬਾਰੇ ਖੁੱਲ੍ਹੇ ਦਿਮਾਗ ਨਾਲ ਗੱਲ ਕਰਨਾ ਅਤੇ ਉਨ੍ਹਾਂ ਦੇ ਅਨੁਭਵ ਬਾਰੇ ਜਗਿਆਸੂ ਹੋਣਾ ਹੀ ਸਭ ਤੋਂ ਬਿਹਤਰੀਨ ਚੀਜ਼ ਹੈ, ਜੋ ਤੁਸੀਂ ਕਰ ਸਕਦੇ ਹੋ। ਉਦਾਹਰਨ ਲਈ:

ਮੈਂ ਜਨਰੇਟਿਵ AI ਬਾਰੇ ਪੜ੍ਹ ਰਿਹਾ/ਰਹੀ ਹਾਂ। ਹੋ ਸਕਦਾ ਹੈ ਤੁਹਾਨੂੰ ਇਸ ਬਾਰੇ ਮੇਰੇ ਤੋਂ ਵੱਧ ਜਾਣਕਾਰੀ ਹੋਵੇ। ਮੈਨੂੰ ਇਸ ਬਾਰੇ ਤੁਹਾਡੇ ਵਿਚਾਰ ਸੁਣ ਕੇ ਵਧੀਆ ਲੱਗੇਗਾ ਕਿਉਂਕਿ ਮੈਂ ਇਹ ਸਮਝਣਾ ਸ਼ੁਰੂ ਕਰ ਰਿਹਾ/ਰਹੀ ਹਾਂ ਕਿ ਇਹ ਕੀ ਹੈ। ਕੀ ਤੁਸੀਂ ਮੈਨੂੰ ਇਸਦੇ ਕੰਮ ਕਰਨ ਦੇ ਤਰੀਕੇ ਬਾਰੇ ਦੱਸ ਸਕਦੇ ਹੋ?

ਖਾਸ ਕਰਕੇ, ਇਹ ਜਾਣਨਾ ਮਹੱਤਵਪੂਰਨ ਹੈ ਕਿ AI ਉਨ੍ਹਾਂ ਦੀ ਸਿੱਖਿਆ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ ਸਵਾਲ ਜੋ ਤੁਸੀਂ ਪੁੱਛ ਸਕਦੇ ਹੋ:

  • ਕੀ ਤੁਹਾਨੂੰ ਸਕੂਲ ਵਿੱਚ ਜਨਰੇਟਿਵ AI ਵਰਤਣ ਦੀ ਇਜਾਜ਼ਤ ਹੈ?
  • ਕੀ ਤੁਹਾਡੇ ਸਕੂਲ ਵਿੱਚ ਇਸ ਬਾਰੇ ਨਿਯਮ ਹਨ ਕਿ ਇਸਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ?
  • ਕੀ ਇਹ ਸਕੂਲ ਦੇ ਕੰਮ ਲਈ ਤੁਹਾਡੇ ਲਈ ਲਾਹੇਵੰਦ ਰਿਹਾ ਹੈ?

ਜੇ ਤੁਹਾਡੇ ਅੱਲ੍ਹੜ ਬੱਚੇ ਨੂੰ ਆਪਣੇ ਸਕੂਲ ਵਿਚਲੇ ਜਨਰੇਟਿਵ AI ਸੰਬੰਧੀ ਨਿਯਮਾਂ ਬਾਰੇ ਜਾਣਕਾਰੀ ਨਹੀਂ ਹੈ, ਤਾਂ ਉਨ੍ਹਾਂ ਨੂੰ ਪੁੱਛੋ ਕਿ ਕੀ ਤੁਸੀਂ ਇਸ ਬਾਰੇ ਪਤਾ ਲਗਾਉਣ ਲਈ ਉਨ੍ਹਾਂ ਦੇ ਅਧਿਆਪਕਾਂ ਜਾਂ ਪ੍ਰਿੰਸੀਪਲ ਨੂੰ ਸੰਪਰਕ ਕਰ ਸਕਦੇ ਹੋ। ਕੁਝ ਸਕੂਲ ਰਚਨਾਤਮਕ ਤਰੀਕਿਆਂ ਨਾਲ ਜਨਰੇਟਿਵ AI ਦੀ ਵਰਤੋਂ ਕਰ ਰਹੇ ਹਨ। ਅਕਾਦਮਿਕ ਅਖੰਡਤਾ ਦੀਆਂ ਚਿੰਤਾਵਾਂ ਕਰਕੇ ਦੂਜੇ ਸਕੂਲਾਂ ਵਿੱਚ ਇਸ ਬਾਰੇ ਸਖਤ ਨਿਯਮ ਹਨ।

ਜਦੋਂ ਨਵੀਂ ਟੈਕਨਾਲੋਜੀ ਹੋਂਦ ਵਿੱਚ ਆਉਂਦੀ ਹੈ, ਤਾਂ ਇਸਦੀ ਵਰਤੋਂ ਅਤੇ ਪ੍ਰਭਾਵ ਬਾਰੇ ਆਪਣੇ ਅੱਲ੍ਹੜ ਬੱਚੇ ਨਾਲ ਵਿਚਾਰ ਚਰਚਾ ਕਰੋ। ਸਵਾਲ ਪੁੱਛੋ। ਸੁਣੋ। ਉਨ੍ਹਾਂ ਤੋਂ ਅਤੇ ਉਨ੍ਹਾਂ ਦੇ ਨਾਲ ਸਿੱਖੋ। ਇਸ ਸਰੋਤ ਦੀ ਮਿਲ ਕੇ ਸਮੀਖਿਆ ਕਰੋ! ਨਵੀਂਆਂ ਟੈਕਨਾਲੋਜੀਆਂ ਦੇ ਅਨੁਕੂਲ ਹੋਣ ਸਮੇਂ ਯਾਦ ਰੱਖਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਆਪਣਾ ਸਮਾਂ ਲਓ, ਸਬਰ ਰੱਖੋ, ਅਤੇ ਜਗਿਆਸੂ ਬਣੇ ਰਹੋ।

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ