ਕਿਰਪਾ ਕਰਕੇ ਇਹ ਪੱਕਾ ਕਰੋ ਕਿ ਤੁਸੀਂ ਨਿਗਰਾਨੀ ਟੂਲਾਂ ਦੀ ਵਰਤੋਂ ਕਰਨ ਲਈ ਐਪ ਦਾ ਨਵੀਨਤਮ ਸੰਸਕਰਨ ਡਾਉਨਲੋਡ ਕੀਤਾ ਹੋਇਆ ਹੈ।

* Facebook ਅਤੇ Messenger 'ਤੇ ਨਿਗਰਾਨੀ ਚਾਲੂ ਕਰਨ ਨਾਲ ਤੁਹਾਨੂੰ ਹਰੇਕ ਵਿਅਕਤੀਗਤ ਐਪ ਲਈ ਇਨਸਾਈਟਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਨਿਗਰਾਨੀ ਅਤੇ ਸਹਾਇਤਾ

Facebook ਅਤੇ Messenger 'ਤੇ ਆਪਣੇ ਬੱਚੇ ਦੀ ਬਿਹਤਰ ਤਰੀਕੇ ਨਾਲ ਸਹਾਇਤਾ ਕਰਨ ਵਿੱਚ ਤੁਹਾਡੀ ਮਦਦ ਲਈ ਟੂਲ ਪ੍ਰਾਪਤ ਕਰੋ

Messenger 'ਤੇ ਅਜਿਹੇ ਨਿਗਰਾਨੀ ਟੂਲਾਂ ਨੂੰ ਐਕਸਪਲੋਰ ਕਰੋ ਜੋ ਤੁਹਾਡੇ ਬੱਚਿਆਂ ਲਈ ਸਕਾਰਾਤਮਕ ਅਨੁਭਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਹਨ।

ਨਿਗਰਾਨੀ 'ਤੇ ਜਾਓ

ਆਮ ਸਵਾਲ

ਅਸੀਂ 30 ਤੋਂ ਵੱਧ ਟੂਲ, ਫ਼ੀਚਰ ਅਤੇ ਸਰੋਤ ਬਣਾਏ ਹਨ, ਜੋ ਅੱਲ੍ਹੜਾਂ ਦੀ ਸੁਰੱਖਿਅਤ, ਸਕਾਰਾਤਮਕ ਅਨੁਭਵਾਂ ਵਿੱਚ ਮਦਦ ਕਰਦੇ ਹਨ ਅਤੇ ਮਾਂ-ਪਿਓ ਨੂੰ ਆਪਣੇ ਅੱਲ੍ਹੜਾਂ ਲਈ ਸੀਮਾਵਾਂ ਸੈੱਟ ਕਰਨ ਦੇ ਆਸਾਨ ਤਰੀਕੇ ਪ੍ਰਦਾਨ ਕਰਦੇ ਹਨ। ਤੁਹਾਨੂੰ ਸਾਡੇ ਮਦਦ ਕੇਂਦਰ ਵਿੱਚ ਇਨ੍ਹਾਂ ਫ਼ੀਚਰਾਂ ਬਾਰੇ ਹੋਰ ਜਾਣਕਾਰੀ ਮਿਲ ਸਕਦੀ ਹੈ

Facebook ਅਤੇ Messenger 'ਤੇ ਨਿਗਰਾਨੀ ਦਾ ਸੈੱਟ-ਅੱਪ ਕਰਨ ਸਿਰਫ਼ ਇੱਕ ਸੱਦੇ ਨਾਲ ਸ਼ੁਰੂ ਹੁੰਦਾ ਹੈ। ਕਿਸ਼ੋਰ ਆਪਣੇ ਅਕਾਊਂਟ ਦੀ ਨਿਗਰਾਨੀ ਕਰਨ ਲਈ ਇੱਕ ਮਾਤਾ-ਪਿਤਾ ਨੂੰ ਸੱਦਾ ਦੇ ਸਕਦੇ ਹਨ, ਅਤੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਨਿਗਰਾਨੀ ਵਿੱਚ ਦਾਖਲ ਹੋਣ ਲਈ ਸੱਦਾ ਦੇ ਸਕਦੇ ਹਨ। ਦੋਵਾਂ ਧਿਰਾਂ ਨੂੰ ਆਪਣੇ ਸੱਦੇ ਸਵੀਕਾਰ ਕਰਨੇ ਲਾਜ਼ਮੀ ਹਨ ਅਤੇ ਬੱਚਿਆਂ ਨੂੰ ਨਿਗਰਾਨੀ ਸ਼ੁਰੂ ਕਰਨ ਲਈ ਪੁਸ਼ਟੀ ਕਰਨਾ ਲਾਜ਼ਮੀ ਹੈ। Facebook ਜਾਂ Messenger ਐਪ ਵਿੱਚ ਸੈਟਿੰਗਾਂ ਵਿੱਚ ਜਾ ਕੇ ਨਿਗਰਾਨੀ ਨੂੰ ਚੁਣ ਕੇ ਸ਼ੁਰੂਆਤ ਕਰੋ।

ਤੁਹਾਡੇ ਕੋਲ ਆਪਣੇ ਬੱਚੇ ਦੇ Facebook ਦੋਸਤਾਂ ਅਤੇ Messenger ਸੰਪਰਕਾਂ ਅਤੇ ਤੁਹਾਡੇ ਬੱਚੇ ਦੀਆਂ ਕੁਝ ਸੈਟਿੰਗਾਂ ਨੂੰ ਦੇਖਣ ਦੀ ਸਮਰੱਥਾ ਹੈ, ਜਿਵੇਂ ਕਿ ਮੈਸੇਜ ਡਿਲਿਵਰੀ, ਪ੍ਰੋਫ਼ਾਈਲ ਅਤੇ ਆਡੀਐਂਸ ਤਰਜੀਹਾਂ, ਅਤੇ ਫੈਮਿਲੀ ਸੈਂਟਰ ਵਿੱਚ ਸਟੋਰੀ ਕੰਟਰੋਲ। ਜੇ ਇਨ੍ਹਾਂ ਵਿੱਚੋਂ ਕੋਈ ਸੈਟਿੰਗ ਬਦਲਦੀ ਹੈ, ਤੁਹਾਨੂੰ ਸੂਚਨਾ ਪ੍ਰਾਪਤ ਹੋਵੇਗੀ, ਜੇ ਤੁਹਾਡੀਆਂ ਸੂਚਨਾਵਾਂ ਨੂੰ ਚਾਲੂ ਕੀਤਾ ਹੋਇਆ ਹੈ।

ਤੁਸੀਂ ਨਿਗਰਾਨੀ 'ਤੇ ਜਾ ਕੇ, ਅਤੇ "Messenger 'ਤੇ ਸਮਾਂ" ਜਾਂ "Facebook 'ਤੇ ਸਮਾਂ" 'ਤੇ ਨੈਵੀਗੇਟ ਕਰਕੇ ਹਰੇਕ ਵਿਅਕਤੀਗਤ ਐਪ 'ਤੇ ਬਿਤਾਏ ਗਏ ਸਮੇਂ ਦੀ ਰੋਜ਼ਾਨਾ ਔਸਤ ਦੇਖ ਸਕਦੇ ਹੋ।

ਤੁਸੀਂ ਆਪਣੇ ਬੱਚੇ ਦੀ Messenger ਸੰਪਰਕ ਸੂਚੀ ਅਤੇ Facebook ਦੋਸਤ ਸੂਚੀ ਦੇਖ ਸਕਦੇ ਹੋ, ਜਿਸ ਵਿੱਚ Instagram 'ਤੇ ਉਨ੍ਹਾਂ ਦੇ ਕਨੈਕਸ਼ਨ ਸ਼ਾਮਲ ਹੋ ਸਕਦੇ ਹਨ। ਦੋਸਤਾਂ ਅਤੇ ਸੰਪਰਕਾਂ ਨੂੰ ਸਭ ਤੋਂ ਹਾਲ ਹੀ ਵਿੱਚ ਸ਼ਾਮਲ ਕੀਤੇ ਗਏ ਕ੍ਰਮ ਮੁਤਾਬਕ ਕ੍ਰਮਬੱਧ ਕੀਤਾ ਜਾਂਦਾ ਹੈ।

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ