ਕਨੈਕਟੇਡ, ਸੁਰੱਖਿਅਤ ਅਤੇ ਐਕਸਪਲੋਰ ਕਰਨ ਦੀ ਆਜ਼ਾਦੀ
Meta Horizon ਵਿੱਚ ਨਵੀਂ ਜਨਰੇਸ਼ਨ ਦੇ ਅਨੁਭਵ
ਅਜਿਹਾ ਮਹਿਸੂਸ ਕਰੋ ਕਿ ਤੁਸੀਂ ਉੱਥੇ ਹੀ ਹੋ
Horizon ਵਿੱਚ, ਪਰਿਵਾਰ ਅਤੇ ਦੋਸਤ ਮਿਲ ਕੇ ਇਮਰਸਿਵ ਅਨੁਭਵਾਂ ਨੂੰ ਐਕਸਪਲੋਰ ਕਰਦੇ ਹੋਏ ਇਸ ਤਰ੍ਹਾਂ ਮਹਿਸੂਸ ਕਰ ਸਕਦੇ ਹਨ ਜਿਵੇਂ ਕਿ ਉਹ ਅਸਲ ਵਿੱਚ ਇੱਕ-ਦੂਜੇ ਕੋਲ ਮੌਜੂਦ ਹੋਣ।
ਦੋਸਤਾਂ ਨਾਲ ਕਨੈਕਟ ਕਰੋ
ਵਰਲਡਜ਼ ਵਰਗੇ ਸੋਸ਼ਲ ਅਨੁਭਵਾਂ ਬਾਰੇ ਜਾਣੋ, ਜਿੱਥੇ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਸਮਾਂ ਬਿਤਾ ਸਕਦੇ ਹੋ, ਭਾਵੇਂ ਉਹ ਕਿਤੇ ਵੀ ਹੋਣ ਜਾਂ ਉਹ ਕਿਸੇ ਵੀ ਡਿਵਾਈਸ ਦੀ ਵਰਤੋਂ ਕਰ ਰਹੇ ਹੋਣ।
ਆਪਣਾ ਅਨੁਭਵ ਦਰਸਾਓ
ਆਪਣੇ ਅਵਤਾਰ ਅਤੇ ਮਾਹੌਲ ਨੂੰ ਅਨੁਕੂਲ ਬਣਾ ਕੇ ਆਪਣੀ ਕਲਪਨਾ ਨੂੰ ਉਜਾਗਰ ਕਰੋ। Horizon ਤੁਹਾਡੇ ਵੱਲੋਂ ਬਣਾਈਆਂ ਗਈਆਂ ਚੀਜ਼ਾਂ ਦੇ ਆਧਾਰ 'ਤੇ ਬਦਲਦਾ ਹੈ ਅਤੇ ਵਿਕਸਿਤ ਹੁੰਦਾ ਰਹਿੰਦਾ ਹੈ।
10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਅਕਾਊਂਟ
ਅਕਾਊਂ ਸੁਰੱਖਿਆਵਾਂ ਅਤੇ
ਨਿਗਰਾਨੀ ਟੂਲ
ਉਮਰ 10-12
ਮਾਂ-ਪਿਓ ਵੱਲੋਂ ਪ੍ਰਬੰਧਿਤ Meta ਅਕਾਊਂਟ
ਉਮਰ-ਅਨੁਕੂਲ ਡਿਫ਼ੌਲਟ ਸੈਟਿੰਗਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਿਰਫ਼ ਮਾਂ-ਪਿਓ ਦੀ ਮਨਜ਼ੂਰੀ ਨਾਲ ਹੀ ਬਦਲਿਆ ਜਾ ਸਕਦਾ ਹੈ
ਉਮਰ 13-17*
ਨਿਗਰਾਨੀ-ਸਮਰਥਿਤ ਅਕਾਊਂਟ
ਨਿਗਰਾਨੀ ਇੱਕ ਅਜਿਹਾ ਟੂਲ ਹੈ ਜਿਸ ਨਾਲ ਮਾਂ-ਪਿਓ ਅਤੇ ਅੱਲ੍ਹੜ ਬੱਚਿਆਂ ਨੂੰ ਨਿਗਰਾਨੀ ਅਤੇ ਪ੍ਰਬੰਧਨ ਲਈ ਅਨੁਕੂਲਿਤ ਕਰਨ ਯੋਗ ਸੈਟਿੰਗਾਂ ਮਿਲਦੀਆਂ ਹਨ।
*ਉਮਰ ਦੇਸ਼ ਮੁਤਾਬਕ ਵੱਖ-ਵੱਖ ਹੋ ਸਕਦੀ ਹੈ।
Meta Quest 'ਤੇ Meta Horizon ਦੇ ਅਨੁਭਵ
Meta Quest
Meta Quest, Meta Horizon ਦਾ ਅਨੁਭਵ ਕਰਨ ਦਾ ਇੱਕ ਹੋਰ ਤਰੀਕਾ ਹੈ ਅਤੇ ਇਹ ਆਭਾਸੀ ਅਤੇ ਭੌਤਿਕ ਵਾਸਤਵਿਕਤਾ ਨੂੰ ਜੋੜ ਕੇ ਡੂੰਘੇ ਮਨੋਰੰਜਨ, ਸਿੱਖਿਆ ਅਤੇ ਸੋਸ਼ਲ ਕਨੈਕਸ਼ਨ ਦੀਆਂ ਨਵੀਆਂ ਸੰਭਾਵਨਾਵਾਂ ਪੇਸ਼ ਕਰਦਾ ਹੈ।
ਫ਼ੀਚਰ ਅਤੇ ਟੂਲ
ਪਰਿਵਾਰ ਦੀ ਸੁਰੱਖਿਆ ਲਈ ਉਪਲਬਧ ਫ਼ੀਚਰ ਅਤੇ ਟੂਲਾਂ ਬਾਰੇ ਜਾਣੋ
ਫ਼ੀਚਰ ਅਤੇ ਟੂਲ ਇਹ ਪੱਕਾ ਕਰਨ ਲਈ ਸਮਰਪਿਤ ਹਨ ਕਿ ਪਰਿਵਾਰ ਅਨੰਦ ਮਾਣਨਯੋਗ, ਉਮਰ-ਅਨੁਕੂਲ ਤਰੀਕਿਆਂ ਨਾਲ ਚੀਜ਼ਾਂ ਬਣਾ ਸਕੇ ਅਤੇ ਐਕਸਪਲੋਰ ਕਰ ਸਕੇ।
ਢੁਕਵੀਂ ਸਮੱਗਰੀ
- ਹਰੇਕ ਵਰਲਡ ਨੂੰ ਵੱਖ-ਵੱਖ ਉਮਰਾਂ ਲਈ ਉਨ੍ਹਾਂ ਦੀ ਅਨੁਕੂਲਤਾ ਦੇ ਆਧਾਰ 'ਤੇ ਰੇਟ ਕੀਤਾ ਜਾਂਦਾ ਹੈ: 10 ਸਾਲ ਤੋਂ ਵੱਧ ਉਮਰ, 13 ਸਾਲ ਤੋਂ ਵੱਧ ਉਮਰ ਜਾਂ 18 ਸਾਲ ਤੋਂ ਵੱਧ ਉਮਰ। ਸਿਰਫ਼ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਹੀ 18 ਸਾਲ ਤੋਂ ਵੱਧ ਉਮਰ ਵਰਗ ਲਈ ਨਿਰਧਾਰਿਤ ਵਰਲਡਜ਼ ਅਤੇ ਇਵੈਂਟਾਂ ਨੂੰ ਦੇਖ ਅਤੇ ਵਿਜ਼ਿਟ ਕਰ ਸਕਦੇ ਹਨ
- ਕਿਸੇ ਵੀ ਉਮਰ ਵਰਗ ਦੇ 10+ ਰੇਟ ਕੀਤੇ ਵਰਲਡਜ਼ ਵਿੱਚ ਮਿਲਣ ਵਾਲੇ AI ਨਾਨ-ਪਲੇਅਰ ਕਰੈਕਟਰ (NPC) ਨੂੰ ਟੈਸਟ ਕੀਤਾ ਜਾਂਦਾ ਹੈ ਤਾਂ ਜੋ ਉਮਰ-ਅਨੁਕੂਲ ਜਵਾਬਾਂ ਨੂੰ ਯਕੀਨੀ ਬਣਾਇਆ ਜਾ ਸਕੇ।
- ਮਾਂ-ਪਿਓ ਜਾਂ ਗਾਰਡੀਅਨ ਵਜੋਂ, ਤੁਸੀਂ ਇਹ ਫ਼ੈਸਲਾ ਕਰ ਸਕਦੇ ਹੋ, ਕਿ ਤੁਹਾਡਾ ਬੱਚਾ ਕਿਹੜੀ ਸਮੱਗਰੀ ਨੂੰ ਐਕਸੈਸ ਕਰ ਸਕਦਾ ਹੈ
- ਇਹ ਕੰਟਰੋਲ ਕਰਨਾ ਕਿ ਕੀ ਤੁਹਾਡਾ ਬੱਚਾ Meta Quest 'ਤੇ ਕੋਈ ਐਪ ਡਾਉਨਲੋਡ ਕਰ ਸਕਦਾ ਹੈ ਜਾਂ ਨਹੀਂ ਜਾਂ ਵਰਤ ਸਕਦਾ ਹੈ ਜਾਂ ਨਹੀਂ ਜਾਂ Meta Quest 'ਤੇ ਵਰਲਡ 'ਤੇ, Meta Horizon ਮੋਬਾਈਲ ਐਪ ਜਾਂ ਕਿਸੇ ਵੀ ਬ੍ਰਾਉਜ਼ਰ ਜਾਂ ਹੋਰ ਐਪ 'ਤੇ ਵਿਜ਼ਿਟ ਕਰ ਸਕਦਾ ਹੈ ਜਾਂ ਨਹੀਂ।
- ਕਿਸੇ ਵੀ ਅਜਿਹੀ ਖਰੀਦਾਰੀ ਨੂੰ ਮਨਜ਼ੂਰ ਕਰਨਾ ਜਿਸ ਲਈ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਲੋੜ ਪੈਂਦੀ ਹੈ, ਜਿਸ ਵਿੱਚ Meta Credits ਦੀ ਖਰੀਦ ਵੀ ਸ਼ਾਮਲ ਹੈ
- ਕਿਸੇ ਨਿਸ਼ਚਿਤ ਰੇਟਿੰਗ ਵਾਲੇ ਸਾਰੇ ਵਰਲਡਜ਼ ਦੀ ਐਕਸੈਸ ਦੀ ਇਜਾਜ਼ਤ ਦੇਣਾ ਜਾਂ ਅਸਵੀਕਾਰ ਕਰਨਾ, ਜਾਂ ਕਿਹੜੇ-ਕਿਹੜੇ ਵਰਲਡਜ਼ ਨੂੰ ਮਨਜ਼ੂਰ ਕਰਨਾ ਹੈ, ਇਸਨੂੰ ਇੱਕ-ਇੱਕ ਕਰਕੇ ਚੁਣਨਾ
ਸੰਪਰਕ ਅਤੇ ਇੰਟਰੈਕਸ਼ਨਾਂ
- ਅਜਿਹੇ ਲੋਕਾਂ ਨਾਲ ਇੰਟਰੈਕਸ਼ਨਾਂ ਨੂੰ ਸੀਮਿਤ ਕਰਨਾ ਜਿਨ੍ਹਾਂ ਨੂੰ ਤੁਹਾਡਾ ਬੱਚਾ ਜਾਂ ਅੱਲ੍ਹੜ ਬੱਚਾ ਨਹੀਂ ਜਾਣਦਾ
- Meta Horizon ਪ੍ਰੋਫ਼ਾਈਲਾਂ ਨੂੰ ਨਿੱਜੀ 'ਤੇ ਸੈੱਟ ਕਰਨਾ, ਇਸ ਲਈ ਸਾਰੀਆਂ ਫਾਲੋ ਰਿਕਵੈਸਟ ਨੂੰ ਤੁਹਾਡੇ ਅੱਲ੍ਹੜ ਬੱਚੇ ਜਾਂ ਉਨ੍ਹਾਂ ਦੇ ਮਾਂ-ਪਿਓ ਜਾਂ ਗਾਰਡੀਅਨ ਵਜੋਂ ਤੁਹਾਡੇ ਵੱਲੋਂ ਮਨਜ਼ੂਰ ਕੀਤੇ ਜਾਣ ਦੀ ਲੋੜ ਹੈ।
- ਵਿਅਕਤੀਗਤ ਸੀਮਾ ਸਥਾਪਿਤ ਕਰਨਾ — ਜੋ ਕਿ ਵਰਲਡਜ਼ ਦੇ ਅੰਦਰ ਅਜਿਹੀ ਅਦਿੱਖ ਸੀਮਾ ਹੈ, ਜੋ ਦੂਜਿਆਂ ਨੂੰ ਤੁਹਾਡੇ ਬੱਚਿਆਂ ਦੇ ਨੇੜੇ ਆਉਣ ਤੋਂ ਰੋਕਦੀ ਹੈ
- ਵੌਇਸ ਚੈਟ ਸੰਬੰਧੀ ਸੀਮਾਵਾਂ ਸ਼ਾਮਲ ਕਰਨਾ। ਮਾਂ-ਪਿਓ ਵੱਲੋਂ ਪ੍ਰਬੰਧਿਤ ਅਕਾਊਂਟ ਸਿਰਫ਼ ਉਨ੍ਹਾਂ ਸੰਪਰਕਾਂ ਨੂੰ ਸੁਣ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਮਨਜ਼ੂਰ ਕਰਦੇ ਹੋ, ਜਦੋਂ ਕਿ ਅੱਲ੍ਹੜ ਬੱਚਿਆਂ ਦਾ ਵੌਇਸ ਚੈਨਲ ਸਵੈਚਲਿਤ ਤੌਰ 'ਤੇ ਉਨ੍ਹਾਂ ਲੋਕਾਂ ਨਾਲ ਗੱਲ ਕਰਨ 'ਤੇ ਸੈੱਟ ਹੁੰਦਾ ਹੈ ਜਿਨ੍ਹਾਂ ਨੂੰ ਉਹ ਵਰਲਡਜ਼ ਵਿੱਚ ਜਾਣਦੇ ਹਨ
- ਟੈਕਨਾਲੋਜੀ ਅਤੇ ਸਿੱਖਿਅਤ ਸੁਰੱਖਿਆ ਮਾਹਰਾਂ ਦੇ ਸੁਮੇਲ ਵੱਲੋਂ ਸਮੀਖਿਆ ਕੀਤੀਆਂ ਰਿਪੋਰਟਾਂ ਨਾਲ ਬਲੌਕ ਕਰਨਾ, ਮਿਊਟ ਕਰਨਾ ਅਤੇ ਰਿਪੋਰਟ ਕਰਨਾ
- ਰੋਕੋ, ਜਿਸ ਨਾਲ ਤੁਹਾਨੂੰ Horizon Worlds ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਹੋ ਲੋਕਾਂ ਤੋਂ ਕੁਝ ਸਮਾਂ ਦੂਰ ਰਹਿਣ ਦਾ ਮੌਕਾ ਮਿਲਦਾ ਹੈ
- ਹਟਾਉਣ ਲਈ ਪੋਲ ਕਰੋ ਤਾਂ ਜੋ ਵਰਲਡ ਵਿੱਚ ਸ਼ਾਮਲ ਹੋਣ ਵਾਲੇ ਲੋਕ ਪਰੇਸ਼ਾਨ ਕਰਨ ਵਾਲੇ ਲੋਕਾਂ ਨੂੰ ਹਟਾ ਸਕਣ
- ਨਿਗਰਾਨੀ ਪਹਿਲਾਂ ਹੀ ਚਾਲੂ ਹੈ
- ਮਾਂ-ਪਿਓ ਲਈ ਆਪਣੇ ਬੱਚੇ ਦੇ ਫਾਲੋਅਰਾਂ ਅਤੇ ਉਨ੍ਹਾਂ ਵੱਲੋਂ ਫਾਲੋ ਕੀਤੇ ਜਾਣ ਵਾਲੇ ਲੋਕਾਂ ਦੀ ਸੂਚੀ ਦੇਖਣ ਦੀ ਯੋਗਤਾ
- ਮਾਂ-ਪਿਓ ਲਈ ਉਨ੍ਹਾਂ ਸੰਪਰਕਾਂ ਨੂੰ ਇੱਕ-ਇੱਕ ਕਰਕੇ ਮਨਜ਼ੂਰ ਕਰਨ ਦੀ ਯੋਗਤਾ, ਜਿਨ੍ਹਾਂ ਨਾਲ ਤੁਹਾਡਾ ਬੱਚਾ ਚੈਟ ਕਰ ਸਕਦਾ ਹੈ, ਕਾਲ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਸ਼ਾਮਲ ਹੋਣ ਲਈ ਸੱਦਾ ਦੇ ਸਕਦਾ ਹੈ
- AI ਮਾਡਲਾਂ ਨੂੰ ਸਿਖਲਾਈ ਦੇਣ ਲਈ ਡੇਟਾ ਦੀ ਵਰਤੋਂ ਕਰਨ ਤੋਂ ਰੋਕਣ ਵਾਲੇ ਗੋਪਨੀਯਤਾ ਸੁਰੱਖਿਆ ਫ਼ੀਚਰ।
- ਮਾਂ-ਪਿਓ ਵਾਸਤੇ ਕਿਸੇ ਵੀ ਵਰਲਡ ਦੀ ਐਕਸੈਸ ਨੂੰ ਵਿਅਕਤੀਗਤ ਤੌਰ 'ਤੇ ਮਨਜ਼ੂਰ ਕਰਨ ਦੇਣ ਜਾਂ ਅਸਵੀਕਾਰ ਕਰਨ ਜਾਂ ਵਰਲਡਜ਼ ਤੱਕ ਐਕਸੈਸ ਕਰਨ ਲਈ ਨਿਯਮ ਸੈੱਟ ਕਰਨ ਦੀ ਯੋਗਤਾ।
- ਭਾਈਚਾਰਿਆਂ ਦੀ ਐਕਸੈਸ ਨੂੰ ਬਲੌਕ ਕੀਤਾ ਗਿਆ
- ਤੁਹਾਡੇ ਅੱਲ੍ਹੜ ਦੇ ਫਾਲੋਅਰਾਂ ਅਤੇ ਉਨ੍ਹਾਂ ਵੱਲੋਂ ਫਾਲੋ ਕੀਤੇ ਜਾਣ ਵਾਲੇ ਲੋਕਾਂ ਦੀ ਸੂਚੀ ਦੇਖਣਾ
- ਵਰਲਡਜ਼ ਦੀਆਂ ਸੁਰੱਖਿਆ ਸੈਟਿੰਗਾਂ ਨੂੰ ਦੇਖਣਾ, ਵਿਵਸਥਿਤ ਕਰਨਾ ਅਤੇ ਲੌਕ ਕਰਨਾ, ਜਿਵੇਂ ਕਿ ਵੌਇਸ ਚੈਨਲ ਅਤੇ ਵਿਅਕਤੀਗਤ ਸੀਮਾ ਸੰਬੰਧੀ ਸੈਟਿੰਗਾਂ
- ਕਿਸੇ ਵੀ ਵਰਲਡ ਅਤੇ ਸੋਸ਼ਲ ਫ਼ੀਚਰਾਂ ਜਿਵੇਂ ਕਿ ਕਾਲਾਂ, ਵਰਲਡ ਵਿੱਚ ਵੌਇਸ ਚੈਟ ਜਾਂ ਟੈਕਸਟ ਚੈਟ ਦੀ ਐਕਸੈਸ ਨੂੰ ਬਲੌਕ ਕਰੋ
ਗੋਪਨੀਯਤਾ
- ਨਿੱਜੀ ਪ੍ਰੋਫ਼ਾਈਲ ਨੂੰ ਚਾਲੂ ਕਰਨਾ: ਇਸਦਾ ਇਹ ਮਤਲਬ ਹੈ ਕਿ ਤੁਹਾਡੇ ਬੱਚੇ ਜਾਂ ਅੱਲ੍ਹੜ ਬੱਚਿਆਂ ਨੂੰ ਰਿਕਵੈਸਟ ਫਾਲੋ ਕਰਨ ਲਈ ਉਨ੍ਹਾਂ ਨੂੰ ਮਨਜ਼ੂਰ ਕਰਨਾ ਪਵੇਗਾ
- ਕਿਰਿਆਸ਼ੀਲ ਸਟੇਟਸ ਨੂੰ ਆਫ਼ਲਾਈਨ 'ਤੇ ਸੈੱਟ ਕਰਨਾ: ਇਸਦਾ ਮਤਲਬ ਹੈ ਕਿ ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਤੁਹਾਡਾ ਬੱਚਾ ਜਾਂ ਅੱਲ੍ਹੜ ਬੱਚਾ ਇਸ ਸਮੇਂ ਆਪਣੇ Meta Quest ਜਾਂ Meta Horizon ਮੋਬਾਈਲ ਐਪ ਦੀ ਵਰਤੋਂ ਕਰ ਰਿਹਾ ਹੈ ਜਾਂ ਨਹੀਂ। (ਨੋਟ ਕਰੋ: ਜਿਹੜੇ ਲੋਕ ਇੱਕ ਅਜਿਹੇ ਸਮੇਂ 'ਤੇ ਕਿਸੇ ਐਪ ਅਨੁਭਵ ਜਾਂ ਵਰਲਡ ਦੀ ਵਰਤੋਂ ਕਰ ਰਹੇ ਹੋਣ, ਜਦੋਂ ਤੁਹਾਡਾ ਬੱਚਾ ਜਾਂ ਅੱਲ੍ਹੜ ਬੱਚਾ ਵੀ ਐਪ ਜਾਂ ਅਨੁਭਵ ਦੀ ਵਰਤੋਂ ਕਰ ਰਿਹਾ ਹੋਵੇ, ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਉਸ ਐਪ ਜਾਂ ਅਨੁਭਵ ਵਿੱਚ ਤੁਹਾਡੇ ਬੱਚੇ ਜਾਂ ਅੱਲ੍ਹੜ ਬੱਚੇ ਦੀ ਮੌਜੂਦਗੀ ਦਿਖਾਈ ਦੇਵੇ।)
- ਤੁਹਾਡੇ ਬੱਚੇ ਦੇ ਪ੍ਰੋਫ਼ਾਈਲ ਚਿੱਤਰ ਨੂੰ ਸਵੈਚਲਿਤ-ਉਤਪੰਨ ਕਰਨਾ ਤਾਂ ਜੋ ਇਹ ਸਲੇਟੀ ਰੰਗ ਦੀ ਸ਼ੈਡੋ ਜਾਂ ਆਉਟਲਾਈਨ ਵਜੋਂ ਦਿਖਾਈ ਦੇਵੇ
- ਗਤੀਵਿਧੀ ਅਤੇ ਕਿਰਿਆਸ਼ੀਲ ਸਟੇਟਸ ਸਮੇਤ ਗੋਪਨੀਯਤਾ ਸੈਟਿੰਗਾਂ 'ਤੇ ਤੁਹਾਨੂੰ ਮਾਂ-ਪਿਓ ਵਜੋਂ ਕੰਟਰੋਲ ਦੇਣਾ
- ਇਹ ਦੇਖਣਾ ਕਿ ਤੁਹਾਡਾ ਅੱਲ੍ਹੜ ਆਪਣੀਆਂ ਗੋਪਨੀਯਤਾ ਸੈਟਿੰਗਾਂ ਨੂੰ ਬਦਲ ਸਕਦਾ ਹੈ ਜਾਂ ਨਹੀਂ
- ਆਪਣੇ ਅੱਲ੍ਹੜ ਬੱਚੇ ਦੇ ਫਾਲੋਅਰਾਂ ਅਤੇ ਉਨ੍ਹਾਂ ਵੱਲੋਂ ਫਾਲੋ ਕੀਤੇ ਜਾਣ ਵਾਲੇ ਲੋਕਾਂ ਨੂੰ ਦੇਖਣਾ
ਸਮਾਂ ਪ੍ਰਬੰਧਨ
- ਫ਼ੋਨਾਂ ਸਮੇਤ ਸਾਰੀਆਂ ਡਿਵਾਈਸਾਂ ਵਿੱਚ Meta Quest ਜਾਂ ਵਰਲਡਜ਼ ਲਈ ਰੋਜ਼ਾਨਾ ਸਮਾਂ ਸੀਮਾ ਸੰਬੰਧੀ ਸੈਟਿੰਗਾਂ
- ਨਿਯਤ ਕੀਤੀਆਂ ਬ੍ਰੇਕਾਂ ਤਾਂ ਜੋ ਤੁਹਾਡਾ ਬੱਚਾ ਜਾਂ ਅੱਲ੍ਹੜ ਬੱਚਾ ਕੁਝ ਨਿਸ਼ਚਿਤ ਦਿਨਾਂ ਵਿੱਚ ਜਾਂ ਸਮੇਂ ਦੌਰਾਨ ਆਪਣੇ Meta Quest ਦੀ ਵਰਤੋਂ ਨਾ ਕਰ ਸਕੇ ਜਾਂ ਵਰਲਡਜ਼ ਤੱਕ ਐਕਸੈਸ ਨਾ ਕਰ ਸਕੇ
Meta Quest ਸੈਟਿੰਗਾਂ
- ਆਪਣੇ ਹੈੱਡਸੈੱਟ ਲਗਾਉਣ ਤੋਂ ਪਹਿਲਾਂ ਸੁਰੱਖਿਅਤ, ਬਿਨਾਂ ਰੁਕਾਵਟ ਵਾਲੀ ਥਾਂ ਚੁਣਨਾ ਅਤੇ ਉਸ ਖੇਤਰ ਨੂੰ ਕਿਸੇ ਚੀਜ਼ ਨਾਲ ਸਾਫ਼ ਕਰਨਾ
- ਸਾਡੀਆਂ ਸਿਹਤ ਅਤੇ ਸੁਰੱਖਿਆ ਚਿਤਾਵਨੀਆਂ ਵਿੱਚ ਦੱਸੇ ਗਏ ਮੁਤਾਬਕ ਨਿਯਮਿਤ ਤੌਰ 'ਤੇ ਬ੍ਰੇਕ ਲੈਣਾ (ਨੋਟ ਕਰੋ ਕਿ ਸ਼ੁਰੂਆਤ ਵਿੱਚ ਹਰ 30 ਮਿੰਟ ਵਿੱਚ ਬ੍ਰੇਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਜਦੋਂ ਵੀ ਤੁਹਾਨੂੰ ਥੋੜ੍ਹੀ ਜਿਹੀ ਵੀ ਬੇਅਰਾਮੀ ਹੋਵੇ)
- ਹੈੱਡਸੈੱਟ ਅਤੇ ਵਿਸ਼ੇਸ਼ ਅਨੁਭਵ ਦੋਵਾਂ ਨੂੰ ਵਿਵਸਥਿਤ ਕਰਨ ਲਈ ਸਮਾਂ ਦੇਣਾ
- ਇਮਰਸਿਵ ਅਨੁਭਵ ਵਿੱਚ ਹਿੱਲਜੁੱਲ ਕਰਨ ਅਤੇ ਇੱਧਰ-ਉੱਧਰ ਦੇਖਣ ਦੌਰਾਨ ਤੁਹਾਡੀ ਪਸੰਦ ਬਾਰੇ ਜਾਣਕਾਰੀ ਇਕੱਠੀ ਕਰਦੇ ਹੋਏ, ਸਾਡੇ ਆਰਾਮ ਸੰਬੰਧੀ ਰੇਟਿੰਗ ਸਕੇਲ 'ਤੇ ਸਾਡੇ ਸਭ ਤੋਂ ਆਰਾਮਦਾਇਕ ਪੱਖ ਤੋਂ ਸ਼ੁਰੂਆਤ ਕਰਨਾ
- Meta Quest ਹੈੱਡਸੈੱਟ ਲਈ ਰੋਜ਼ਾਨਾ ਸਮਾਂ ਸੀਮਾ ਦੀਆਂ ਸੈਟਿੰਗਾਂ
- ਵੈੱਬ ਬ੍ਰਾਉਜ਼ਰ ਦੀ ਸਮੱਗਰੀ ਦੇ ਫਿਲਟਰ ਜੋ ਮਾਂ-ਪਿਓ ਵੱਲੋਂ ਪ੍ਰਬੰਧਿਤ ਅਕਾਊਂਟਾਂ ਲਈ ਸਵੈਚਲਿਤ ਤੌਰ 'ਤੇ ਚਾਲੂ ਹੁੰਦੇ ਹਨ
- ਨਿਯਤ ਕੀਤੀਆਂ ਬ੍ਰੇਕਾਂ ਤਾਂ ਜੋ ਤੁਹਾਡਾ ਬੱਚਾ ਜਾਂ ਅੱਲ੍ਹੜ ਬੱਚਾ ਕੁਝ ਨਿਸ਼ਚਿਤ ਦਿਨਾਂ ਵਿੱਚ ਜਾਂ ਸਮੇਂ ਦੌਰਾਨ ਆਪਣੇ Meta Quest ਹੈੱਡਸੈੱਟ ਦੀ ਵਰਤੋਂ ਨਾ ਕਰ ਸਕੇ
- Meta Horizon ਸਟੋਰ ਵਿੱਚ ਸਾਰੇ Meta Quest ਐਪ ਸਿਰਲੇਖਾਂ ਵਿੱਚ ਇੰਟਰਨੈਸ਼ਨਲ ਏਜ ਰੇਟਿੰਗ ਕੋਲੀਸ਼ਨ (IARC) ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਉਮਰ ਅਤੇ ਸਮੱਗਰੀ ਸੰਬੰਧੀ ਰੇਟਿੰਗਾਂ ਨੂੰ ਦਿਖਾਉਣਾ ਲਾਜ਼ਮੀ ਹੈ।
- ਪੂਰਵ-ਨਿਰਧਾਰਤ ਤੌਰ 'ਤੇ, ਮਾਂ-ਪਿਓ ਵੱਲੋਂ ਪ੍ਰਬੰਧਿਤ ਅਕਾਊਂਟਾਂ ਅਤੇ ਅੱਲ੍ਹੜ ਬੱਚਿਆਂ ਨੂੰ ਅਜਿਹੀ ਸਮੱਗਰੀ ਡਾਉਨਲੋਡ ਕਰਨ ਤੋਂ ਬਲੌਕ ਕਰ ਦਿੱਤਾ ਜਾਂਦਾ ਹੈ, ਜਿਸਨੂੰ ਉਨ੍ਹਾਂ ਦੀ ਉਮਰ ਲਈ ਅਢੁਕਵਾਂ ਮੰਨਿਆ ਜਾਂਦਾ ਹੈ
- ਤੁਹਾਡੇ ਅੱਲ੍ਹੜ ਬੱਚੇ ਆਪਣੇ ਹੈੱਡਸੈੱਟ 'ਤੇ ਕੀ ਕਰ ਰਹੇ ਹਨ, ਇਸ 'ਤੇ ਆਪਣੇ ਫ਼ੋਨ ਜਾਂ ਬ੍ਰਾਉਜ਼ਰ ਤੋਂ ਵਾਸਤਵਿਕ-ਸਮੇਂ ਵਿੱਚ ਨਜ਼ਰ ਰੱਖਣਾ
- ਅਢੁਕਵੀਂ ਸਮੱਗਰੀ ਲਈ ਐਪਾਂ ਜਾਂ ਵਰਲਡਜ਼ ਨੂੰ ਫਲੈਗ ਕਰਨਾ
- ਪਾਸਕੋਡ ਲਾਗੂ ਕਰਨਾ ਤਾਂ ਜੋ ਸਾਂਝੇ ਕੀਤੇ ਹੈੱਡਸੈੱਟ 'ਤੇ ਕੁਝ ਵਿਸ਼ੇਸ਼ ਐਪਾਂ ਤੱਕ ਐਕਸੈਸ ਨੂੰ ਪ੍ਰਤੀਬੰਧਿਤ ਕੀਤਾ ਜਾ ਸਕੇ
- ਆਪਣੇ ਅੱਲ੍ਹੜ ਦੀ ਹੈੱਡਸੈੱਟ ਨੂੰ PC ਨਾਲ ਕਨੈਕਟ ਕਰਨ ਦੀ ਯੋਗਤਾ ਨੂੰ ਬਲੌਕ ਕਰਨਾ
- ਆਪਣੇ ਅੱਲ੍ਹੜ ਬੱਚੇ ਦੀ Meta AI (ਸਾਡਾ ਬੁੱਧੀਮਾਨ ਸਹਾਇਕ) ਦੀ ਵਰਤੋਂ ਦੀ ਨਿਗਰਾਨੀ ਕਰਨਾ ਅਤੇ ਇਸਨੂੰ ਸਮਝਣਾ
- ਇਹ ਪੱਕਾ ਕਰਨਾ ਕਿ ਜਦੋਂ ਤੁਹਾਡਾ ਅੱਲ੍ਹੜ ਬੱਚਾ ਆਪਣੇ ਹੈੱਡਸੈੱਟ 'ਤੇ ਇੰਟਰਨੈੱਟ ਬ੍ਰਾਉਜ਼ਰ ਤੱਕ ਐਕਸੈਸ ਕਰਦਾ ਹੈ, ਤਾਂ ਜੂਆ, ਹਥਿਆਰ ਅਤੇ ਜਿਨਸੀ ਸਮੱਗਰੀ ਵਰਗੀਆਂ ਕੁਝ ਸਮੱਗਰੀ ਸ਼੍ਰੇਣੀਆਂ ਸਵੈਚਲਿਤ ਤੌਰ 'ਤੇ ਹੀ ਵਿਊ ਤੋਂ ਫਿਲਟਰ ਹੋ ਜਾਂਦੀਆਂ ਹਨ
- ਇਹ ਦੇਖਣਾ ਕਿ ਤੁਹਾਡਾ ਅੱਲ੍ਹੜ ਕਿਹੜੀਆਂ ਐਪਾਂ ਦੀ ਵਰਤੋਂ ਕਰਦਾ ਹੈ, ਖਰੀਦਦਾ ਹੈ, ਡਾਉਨਲੋਡ ਕਰਦਾ ਹੈ ਜਾਂ ਉਸਨੂੰ ਕਿਹੜੀ ਐਪ ਗਿਫ਼ਟ ਵਜੋਂ ਪ੍ਰਾਪਤ ਹੁੰਦੀ ਹੈ
- ਕਿਸੇ ਵੀ ਐਪ ਦੀ ਐਕਸੈਸ ਨੂੰ ਇੱਕ-ਇੱਕ ਕਰਕੇ ਮਨਜ਼ੂਰ ਜਾਂ ਅਸਵੀਕਾਰ ਕਰਨਾ
Meta Credit ਪ੍ਰਬੰਧਨ
- ਮਾਂ-ਪਿਓ ਵੱਲੋਂ ਪ੍ਰਬੰਧਿਤ Meta ਅਕਾਊਂਟ 'ਤੇ 10-12 ਸਾਲ ਦੀ ਉਮਰ ਦੇ ਛੋਟੇ ਬੱਚੇ Meta Credits ਨੂੰ ਸਿੱਧਾ ਨਹੀਂ ਖਰੀਦ ਸਕਦੇ ਜਾਂ Meta Horizon 'ਤੇ ਆਪਣੇ ਵਾਲੇਟ ਨੂੰ ਪ੍ਰਬੰਧਿਤ ਨਹੀਂ ਕਰ ਸਕਦੇ।
- ਮਾਂ-ਪਿਓ ਵੱਲੋਂ ਪ੍ਰਬੰਧਿਤ ਅਕਾਊਂਟ ਨਾਲ, ਤੁਸੀਂ ਕਿਰਿਆਸ਼ੀਲ ਤੌਰ 'ਤੇ Meta Credits ਦੇ ਪੈਕ ਖਰੀਦ ਸਕਦੇ ਹੋ ਅਤੇ ਉਨ੍ਹਾਂ ਨੂੰ ਆਪਣੇ ਛੋਟੀ ਉਮਰ ਦੇ ਬੱਚਿਆਂ ਨੂੰ ਗਿਫ਼ਟ ਵਜੋਂ ਦੇ ਸਕਦੇ ਹੋ, ਜਾਂ Meta Credits ਖਰੀਦਣ ਦੀਆਂ ਉਨ੍ਹਾਂ ਦੀਆਂ ਬੇਨਤੀਆਂ ਨੂੰ ਮਨਜ਼ੂਰ ਕਰ ਸਕਦੇ ਹੋ, ਜਿਨ੍ਹਾਂ ਨੂੰ ਬਾਅਦ ਵਿੱਚ ਅਵਤਾਰ ਸਟੋਰ ਅੰਦਰ ਜਾਂ ਵਰਲਡਜ਼ ਵਿੱਚ ਉਮਰ-ਮੁਤਾਬਕ ਡਿਜੀਟਲ ਆਈਟਮਾਂ ਲਈ ਰੀਡੀਮ ਕੀਤਾ ਜਾ ਸਕਦਾ ਹੈ।
- ਮਾਂ-ਪਿਓ ਫੈਮਿਲੀ ਸੈਂਟਰ 'ਤੇ ਜਾ ਕੇ ਇਹ ਵੀ ਦੇਖ ਸਕਦੇ ਹਨ ਕਿ ਨਿਗਰਾਨੀ ਨਾਲ Meta Credits ਨੂੰ ਰੀਡੀਮ ਕਿਵੇਂ ਕੀਤਾ ਜਾਂਦਾ ਹੈ।
- 13 ਸਾਲ ਤੋਂ ਵੱਧ ਉਮਰ ਦੇ ਅੱਲ੍ਹੜ ਬੱਚੇ Meta Credits ਦੇ ਪੈਕ ਖਰੀਦ ਸਕਦੇ ਹਨ ਅਤੇ ਆਪਣੇ Meta Horizon ਵਾਲੇਟ ਨੂੰ ਪ੍ਰਬੰਧਿਤ ਕਰ ਸਕਦੇ ਹਨ।
- ਫੈਮਿਲੀ ਸੈਂਟਰ 'ਤੇ ਨਿਗਰਾਨੀ ਨਾਲ, ਤੁਹਾਡੇ ਅੱਲ੍ਹੜ ਬੱਚੇ ਵੱਲੋਂ Meta Credits (ਪੈਕ ਦਾ ਆਕਾਰ, ਭੁਗਤਾਨ ਵਿਧੀ, ਮਿਤੀ) ਖਰੀਦਣ 'ਤੇ ਤੁਸੀਂ ਸੂਚਨਾਵਾਂ ਪ੍ਰਾਪਤ ਕਰ ਸਕਦੇ ਹੋ।
- ਜਦੋਂ ਤੁਹਾਡਾ ਅੱਲ੍ਹੜ ਬੱਚਾ ਕਿਸੇ ਡਿਜੀਟਲ ਆਈਟਮ (ਆਈਟਮ ਦਾ ਨਾਂ, ਕ੍ਰੈਡਿਟ ਕੀਮਤ, ਮਿਤੀ) ਲਈ Meta Credits ਰੀਡੀਮ ਕਰਦਾ ਹੈ, ਤਾਂ ਤੁਸੀਂ ਸੂਚਨਾਵਾਂ ਵੀ ਪ੍ਰਾਪਤ ਕਰ ਸਕਦੇ ਹੋ।
- ਮਾਂ-ਪਿਓ Quest Cash ਖਰੀਦ ਸਕਦੇ ਹਨ ਅਤੇ ਇਸਨੂੰ ਆਪਣੇ ਅੱਲ੍ਹੜ ਬੱਚਿਆਂ ਨੂੰ ਭੇਜ ਸਕਦੇ ਹਨ, ਜੋ ਫਿਰ ਇਸਦੀ ਵਰਤੋਂ Meta Quest 'ਤੇ Meta Credits ਖਰੀਦਣ ਲਈ ਕਰ ਸਕਦੇ ਹਨ। Quest Cash ਖਰੀਦਣ ਬਾਰੇ ਹੋਰ ਜਾਣੋ।