ਕਿਰਪਾ ਕਰਕੇ ਇਹ ਪੱਕਾ ਕਰੋ ਕਿ ਤੁਸੀਂ ਨਿਗਰਾਨੀ ਟੂਲਾਂ ਦੀ ਵਰਤੋਂ ਕਰਨ ਲਈ ਐਪ ਦਾ ਨਵੀਨਤਮ ਸੰਸਕਰਨ ਡਾਉਨਲੋਡ ਕੀਤਾ ਹੋਇਆ ਹੈ।

ਪਰਿਵਾਰਾਂ ਨੂੰ ਮਿਲ ਕੇ, ਸਕਾਰਾਤਮਕ Instagram ਆਦਤਾਂ ਬਣਾਉਣ ਵਿੱਚ ਮਦਦ ਕਰਨਾ

ਆਪਣੇ ਬੱਚੇ ਲਈ ਇੱਕ ਸਕਾਰਾਤਮਕ Instagram ਮਾਹੌਲ ਦਾ ਸਮਰਥਨ ਕਰਨ ਦੇ ਬਿਹਤਰੀਨ ਤਰੀਕੇ ਬਾਰੇ ਜਾਣੋ ਕਿਉਂਕਿ ਉਹ ਵਧਣਾ, ਕਨੈਕਟ ਕਰਨਾ ਅਤੇ ਆਪਣੀ ਰਚਨਾਤਮਕਤਾ ਨੂੰ ਆਨਲਾਈਨ ਜ਼ਾਹਰ ਕਰਨਾ ਜਾਰੀ ਰੱਖਦੇ ਹਨ।

ਨਿਗਰਾਨੀ ਅਤੇ ਸਹਾਇਤਾ

Instagram 'ਤੇ ਆਪਣੇ ਬੱਚੇ ਦੀ ਬਿਹਤਰ ਤਰੀਕੇ ਨਾਲ ਸਹਾਇਤਾ ਕਰਨ ਵਿੱਚ ਤੁਹਾਡੀ ਮਦਦ ਲਈ ਟੂਲ ਪ੍ਰਾਪਤ ਕਰੋ

ਉਨ੍ਹਾਂ ਸਰੋਤਾਂ ਨੂੰ ਐਕਸਪਲੋਰ ਕਰੋ ਜੋ ਤੁਹਾਡੇ ਬੱਚੇ ਲਈ ਵਧੇਰੇ ਸਕਾਰਾਤਮਕ ਅਤੇ ਜਾਣਬੁੱਝ ਕੇ ਆਨਲਾਈਨ ਅਨੁਭਵ ਨੂੰ ਵਧਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।

Instagram 'ਤੇ ਨਿਗਰਾਨੀ 'ਤੇ ਜਾਓ

ਅਕਸਰ ਪੁੱਛੇ ਜਾਣ ਵਾਲੇ ਸਵਾਲ

Instagram 'ਤੇ ਨਿਗਰਾਨੀ ਦਾ ਸੈੱਟ-ਅੱਪ ਕਰਨ ਸਿਰਫ਼ ਇੱਕ ਸੱਦੇ ਨਾਲ ਸ਼ੁਰੂ ਹੁੰਦਾ ਹੈ। ਕਿਸ਼ੋਰ ਆਪਣੇ ਅਕਾਊਂਟ ਦੀ ਨਿਗਰਾਨੀ ਕਰਨ ਲਈ ਇੱਕ ਮਾਤਾ-ਪਿਤਾ ਨੂੰ ਸੱਦਾ ਦੇ ਸਕਦੇ ਹਨ, ਅਤੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਨਿਗਰਾਨੀ ਵਿੱਚ ਦਾਖਲ ਹੋਣ ਲਈ ਸੱਦਾ ਦੇ ਸਕਦੇ ਹਨ। ਦੋਵਾਂ ਧਿਰਾਂ ਨੂੰ ਆਪਣੇ ਸੱਦੇ ਸਵੀਕਾਰ ਕਰਨੇ ਲਾਜ਼ਮੀ ਹਨ ਅਤੇ ਬੱਚਿਆਂ ਨੂੰ ਨਿਗਰਾਨੀ ਸ਼ੁਰੂ ਕਰਨ ਲਈ ਆਪਣੇ ਮਾਤਾ-ਪਿਤਾ ਦੀ ਪਛਾਣ ਦੀ ਪੁਸ਼ਟੀ ਕਰਨੀ ਲਾਜ਼ਮੀ ਹੈ। Instagram ਐਪ ਵਿੱਚ ਸੈਟਿੰਗਾਂ ਵਿੱਚ ਜਾ ਕੇ ਅਤੇ ਨਿਗਰਾਨੀ 'ਤੇ ਕਲਿੱਕ ਕਰਕੇ ਸ਼ੁਰੂਆਤ ਕਰੋ।

ਨਿਗਰਾਨੀ ਦੇ ਨਾਲ, ਮਾਤਾ-ਪਿਤਾ ਅਤੇ ਬੱਚੇ ਇਸ ਬਾਰੇ ਗੱਲਬਾਤ ਸ਼ੁਰੂ ਕਰ ਸਕਦੇ ਹਨ ਕਿ ਬੱਚਿਆਂ ਨੂੰ Instagram 'ਤੇ ਕਿੰਨਾ ਸਮਾਂ ਬਿਤਾਉਣਾ ਚਾਹੀਦਾ ਹੈ। ਦੈਨਿਕ ਸਮਾਂ ਸੀਮਾ ਦਾ ਸੈੱਟ-ਅੱਪ ਕਰਨਾ ਬੱਚਿਆਂ ਵੱਲੋਂ Instagram ਐਪ 'ਤੇ ਪ੍ਰਤੀ ਦਿਨ ਸਾਰੀਆਂ ਡਿਵਾਈਸਾਂ 'ਤੇ ਬਿਤਾਏ ਜਾਣ ਵਾਲੇ ਸਮੇਂ ਦੀ ਕੁੱਲ ਗਿਣਤੀ ਨੂੰ ਸੀਮਤ ਕਰਦਾ ਹੈ।

ਦੈਨਿਕ ਸਮਾਂ ਸੀਮਾਵਾਂ ਸੈੱਟ ਕਰਨ ਤੋਂ ਇਲਾਵਾ, ਤੁਸੀਂ ਨਿਗਰਾਨੀ ਦੇ ਨਾਲ ਦਿਨ ਦੇ ਖਾਸ ਘੰਟਿਆਂ (ਉਦਾਹਰਨ ਲਈ, ਸਕੂਲ ਦੇ ਘੰਟੇ, ਰਾਤ ਦੇ ਖਾਣੇ ਦਾ ਸਮਾਂ) ਦੌਰਾਨ ਨਿਯਤ ਬ੍ਰੇਕਾਂ ਨੂੰ ਸੈੱਟ ਕਰ ਸਕਦੇ ਹੋ। ਇਹ ਨਿਯਤ ਕੀਤੀਆਂ ਬ੍ਰੇਕਾਂ ਤੁਹਾਡੇ ਵੱਲੋਂ ਚੁਣੇ ਗਏ ਖਾਸ ਘੰਟਿਆਂ ਦੌਰਾਨ ਤੁਹਾਡੇ ਬੱਚੇ ਦੀ Instagram ਤੱਕ ਐਕਸੈਸ ਨੂੰ ਬਲੌਕ ਕਰਦੀਆਂ ਹਨ।

ਜੇ ਤੁਸੀਂ Instagram 'ਤੇ ਜਿਸ ਬੱਚੇ ਦੀ ਨਿਗਰਾਨੀ ਕਰ ਰਹੇ ਹੋ, ਉਹ ਕਿਸੇ ਚੀਜ਼ ਦੀ ਰਿਪੋਰਟ ਕਰਦਾ ਹੈ,ਤਾਂ ਉਨ੍ਹਾਂ ਕੋਲ ਤੁਹਾਨੂੰ ਇਸ ਬਾਰੇ ਦੱਸਣ ਦਾ ਵਿਕਲਪ ਹੁੰਦਾ ਹੈ। ਜੇ ਉਹ ਤੁਹਾਨੂੰ ਦੱਸਣ ਦਾ ਫੈਸਲਾ ਕਰਦੇ ਹਨ, ਤਾਂ ਤੁਹਾਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ ਕਿ ਤੁਹਾਡੇ ਬੱਚੇ ਨੇ ਰਿਪੋਰਟ ਕੀਤੀ ਹੈ, ਇਸਦੇ ਨਾਲ ਹੀ ਉਨ੍ਹਾਂ ਵੱਲੋਂ ਚੁਣੀ ਗਈ ਰਿਪੋਰਟ ਦੀ ਸ਼੍ਰੇਣੀ ਅਤੇ ਉਨ੍ਹਾਂ ਵੱਲੋਂ ਰਿਪੋਰਟ ਕੀਤੇ ਗਏ ਅਕਾਊਂਟ ਬਾਰੇ ਵੀ ਸੂਚਿਤ ਕੀਤਾ ਜਾਵੇਗਾ। ਤੁਸੀਂ ਗੱਲਬਾਤ ਗਾਈਡਾਂ ਅਤੇ ਸਰੋਤਾਂ ਲਈ ਸਿੱਖਿਆ ਕੇਂਦਰ 'ਤੇ ਜਾ ਸਕਦੇ ਹੋ ਜਾਂ ਵਧੀਕ ਕਾਰਵਾਈਆਂ ਕਰਨ ਦੇ ਤਰੀਕੇ ਬਾਰੇ ਹੋਰ ਜਾਣਨ ਲਈ ਸੁਰੱਖਿਆ ਕੇਂਦਰ 'ਤੇ ਜਾ ਸਕਦੇ ਹੋ।

ਮਾਤਾ ਪਿਤਾ ਫੈਮਿਲੀ ਸੈਂਟਰ ਡੈਸ਼ਬੋਰਡ ਵਿੱਚ ਬੱਚੇ ਦੀਆਂ ਗੋਪਨੀਯਤਾ, ਸੰਵੇਦਸ਼ੀਲ ਸਮੱਗਰੀ ਅਤੇ ਮੈਸੇਜਿੰਗ ਨਾਲ ਸੰਬੰਧਿਤ ਕੁਝ ਸੈਟਿੰਗਾਂ ਦੇਖਣ ਲਈ ਨਿਗਰਾਨੀ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ, ਜੇ ਇਨ੍ਹਾਂ ਵਿੱਚੋਂ ਕੋਈ ਵੀ ਸੈਟਿੰਗ ਬਦਲਦੀ ਹੈ, ਤਾਂ ਮਾਤਾ-ਪਿਤਾ ਨੂੰ ਇਸ ਬਾਰੇ ਸੁਚੇਤ ਕਰਨ ਵਾਲੀ ਸੂਚਨਾ ਪ੍ਰਾਪਤ ਹੋਵੇਗੀ ਕਿ ਤਬਦੀਲੀਆਂ ਕੀਤੀਆਂ ਗਈਆਂ ਹਨ, ਜੇ ਪੁਸ਼ ਸੂਚਨਾਵਾਂ ਚਾਲੂ ਹਨ।

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ