ਸਰੋਤ ਹੱਬ
ਆਪਣੇ ਪਰਿਵਾਰ ਦੇ ਡਿਜੀਟਲ ਅਨੁਭਵ ਨੂੰ ਬਿਹਤਰ ਬਣਾਉਣ ਲਈ ਡਿਜ਼ਾਈਨ ਕੀਤੇ ਗਏ ਗੱਲਬਾਤ ਅਰੰਭਕ, ਨੁਕਤੇ ਅਤੇ ਖੋਜ 'ਤੇ ਆਧਾਰਿਤ ਮਾਰਗਦਰਸ਼ਨ ਪ੍ਰਾਪਤ ਕਰੋ।
ਸੰਬੰਧਿਤ ਸਰੋਤ
ਆਪਣੇ ਅੱਲ੍ਹੜ ਬੱਚੇ ਨਾਲ ਉਨ੍ਹਾਂ ਦੇ ਡਿਜੀਟਲ ਜੀਵਨ ਬਾਰੇ ਗੱਲ ਕਰਨਾ ਮੁਸ਼ਕਲ ਹੋ ਸਕਦਾ ਹੈ। ਇਹ ਗੱਲਬਾਤ ਸੰਬੰਧੀ ਕਾਰਡ, ਵਿਚਾਰ-ਚਰਚਾ ਸ਼ੁਰੂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਮਾਹਰਾਂ ਦੇ ਸੁਝਾਅ ਪੇਸ਼ ਕਰਦੇ ਹਨ।
ਤੁਹਾਨੂੰ ਚਿੰਤਾ ਹੈ ਕਿ ਤੁਹਾਡੇ ਅੱਲ੍ਹੜ ਬੱਚੇ ਵੱਲੋਂ ਆਨਲਾਈਨ ਸਾਂਝੀ ਕੀਤੀ ਗਈ ਕੋਈ ਚੀਜ਼ ਉਨ੍ਹਾਂ ਦੀ ਭਵਿੱਖ ਦੀ ਸਾਖ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਤੁਹਾਡੇ ਅੱਲ੍ਹੜ ਬੱਚੇ ਨੇ ਕਿਸੇ ਆਨਲਾਈਨ ਦੋਸਤ ਦੀ ਸਮੱਗਰੀ ਦੇਖਣ ਤੋਂ ਬਾਅਦ ਈਰਖਾ ਦੀ ਭਾਵਨਾ ਜ਼ਾਹਰ ਕੀਤੀ।
ਕੋਈ ਵਿਅਕਤੀ ਤੁਹਾਡੇ ਅੱਲ੍ਹੜ ਬੱਚੇ ਦੀਆਂ ਪੋਸਟਾਂ ਤੇ ਅਣਚਾਹੇ ਕਮੈਂਟ ਕਰ ਰਿਹਾ ਹੈ, ਪਰ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਲੌਕ ਨਹੀਂ ਕਰਨਾ ਚਾਹੁੰਦਾ।
ਤੁਹਾਡਾ ਅੱਲ੍ਹੜ ਬੱਚਾ ਅਜਿਹੀ ਸਮੱਗਰੀ ਦੇਖ ਰਿਹਾ ਹੈ ਜਿਸ ਨਾਲ ਉਨ੍ਹਾਂ ਦਾ ਆਤਮ ਵਿਸ਼ਵਾਸ ਘੱਟ ਰਿਹਾ ਹੈ।
ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਅੱਲ੍ਹੜ ਬੱਚਾ ਆਪਣਾ ਹੋਮਵਰਕ ਪੂਰਾ ਕਰਨ ਲਈ AI ਦੀ ਵਰਤੋਂ ਕਰ ਰਿਹਾ ਹੈ।
ਤੁਹਾਡੇ ਅੱਲ੍ਹੜ ਬੱਚੇ ਨੇ ਇੱਕ ਆਨਲਾਈਨ ਦੋਸਤ ਨੂੰ ਬਲੌਕ ਕਰ ਦਿੱਤਾ ਹੈ ਅਤੇ ਉਸਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਸ ਨਾਲ ਕੀ ਹੋਵੇਗਾ।
ਤੁਹਾਡਾ ਅੱਲ੍ਹੜ ਬੱਚਾ ਕਹਿੰਦਾ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਚੀਜ਼ਾਂ ਨੂੰ ਨਿੱਜੀ ਰੱਖਣਾ ਚਾਹੁੰਦਾ ਹੈ।



ਸਾਡੇ ਮਾਹਰ ਪਾਰਟਨਰ
ਅਸੀਂ ਉਨ੍ਹਾਂ ਮਾਂ-ਪਿਓ ਤੋਂ ਸੁਣਿਆ ਹੈ ਜੋ ਆਪਣੇ ਅੱਲ੍ਹੜ ਬੱਚਿਆਂ ਦੇ ਆਨਲਾਈਨ ਅਨੁਭਵਾਂ ਵਿੱਚ ਵੱਡੇ ਪੱਧਰ 'ਤੇ ਅਤੇ ਵਧੇਰੇ ਕਿਰਿਆਸ਼ੀਲ ਭੂਮਿਕਾ ਨਿਭਾਉਣਾ ਚਾਹੁੰਦੇ ਹਨ। ਸਾਲਾਂ ਤੋਂ, Meta ਨੇ ਆਨਲਾਈਨ ਸੁਰੱਖਿਆ ਦੇ ਮਾਮਲੇ ਵਿੱਚ ਮਾਂ-ਪਿਓ ਦੇ ਵਿਚਾਰਾਂ ਨੂੰ ਤਰਜੀਹ ਦੇਣ ਲਈ ਕੰਮ ਕੀਤਾ ਹੈ। ਅਸੀਂ ਇਹ ਕੰਮ ਪ੍ਰੈੱਸ ਸਮੂਲੀਅਤਾਂ ਅਤੇ ਆਪਣੇ ਸਕ੍ਰੀਨ ਸਮਾਰਟ ਇਵੈਂਟਾਂ ਰਾਹੀਂ ਕਰਦੇ ਹਾਂ, ਜਿੱਥੇ ਅਸੀਂ ਮਾਂ-ਪਿਓ ਨੂੰ ਸਾਡੇ ਅੱਲ੍ਹੜ ਬੱਚਿਆਂ ਦੀ ਸੁਰੱਖਿਆ ਸੰਬੰਧੀ ਟੂਲ, ਫ਼ੀਚਰ ਅਤੇ ਸਰੋਤਾਂ ਬਾਰੇ ਜਾਣਕਾਰੀ ਦਿੰਦੇ ਹਾਂ, ਅਤੇ ਇਹ ਵੀ ਦੱਸਦੇ ਹਾਂ ਕਿ ਮਾਂ-ਪਿਓ ਕਿਹੜੇ ਤਰੀਕਿਆਂ ਨਾਲ ਇਨ੍ਹਾਂ ਵਿਸ਼ਿਆਂ 'ਤੇ ਆਪਣੇ ਸਥਾਨਕ ਭਾਈਚਾਰਿਆਂ ਵਿੱਚ ਵਧੇਰੇ ਸ਼ਮੂਲੀਅਤ ਰੱਖ ਸਕਦੇ ਹਨ। ਅਸੀਂ ਬਾਹਰਲੇ ਗਰੁੱਪਾਂ ਅਤੇ ਪਾਰਟਨਰਾਂ ਨਾਲ ਮਿਲ ਕੇ ਮਾਹਰਾਂ ਦੇ ਦਿੱਤੇ ਵਿਚਾਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤਰਜੀਹ ਦੇਣ ਲਈ ਵੀ ਕੰਮ ਕਰਦੇ ਹਾਂ, ਤਾਂ ਜੋ ਇਸ ਬਾਰੇ ਨੁਕਤੇ ਪ੍ਰਦਾਨ ਕੀਤੇ ਜਾ ਸਕਣ ਕਿ ਮਾਂ-ਪਿਓ ਆਪਣੇ ਅੱਲ੍ਹੜ ਬੱਚਿਆਂ ਨਾਲ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਉਮਰ-ਅਨੁਕੂਲ ਅਨੁਭਵਾਂ ਦੀ ਮਹੱਤਤਾ ਬਾਰੇ ਉਪਯੋਗੀ ਗੱਲਬਾਤ ਕਿਵੇਂ ਕਰ ਸਕਦੇ ਹਨ।
ਹੋਰ ਸਰੋਤ