ਅਸਲੀ
ਅਵਤਾਰਾਂ ਬਾਰੇ ਇੱਕ ਵਧੀਆ ਗੱਲ ਇਹ ਹੈ ਕਿ ਦੂਸਰੇ ਸਾਨੂੰ ਕੋਈ ਵੀ ਦਿੱਤੀ ਹੋਈ ਸਪੇਸ ਵਿੱਚ ਕਿਵੇਂ ਦੇਖਣ, ਇਹ ਇਸ ਸੰਬੰਧੀ ਸਾਨੂੰ ਇਸਦਾ ਫ਼ੈਸਲਾ ਕਰਨ ਦੀ ਇਜਾਜ਼ਤ ਦਿੰਦੇ ਹਨ। ਹਰ ਕੋਈ ਚਿਹਰੇ ਦੇ ਫ਼ੀਚਰਾਂ ਅਤੇ ਵਾਲਾਂ, ਮੇਕਅੱਪ ਅਤੇ ਕੱਪੜਿਆਂ ਨਾਲ ਪ੍ਰਯੋਗ ਕਰ ਸਕਦਾ ਹੈ। ਇਹ ਇੱਕ ਅਵਤਾਰ ਦੁਆਰਾ ਤੁਹਾਡੀ ਸ਼ਖਸੀਅਤ ਦੇ ਕੁਝ ਹਿੱਸਿਆਂ ਨੂੰ ਭੌਤਿਕ ਦੁਨੀਆ ਨਾਲੋਂ ਵਧੇਰੇ ਚਮਕਾਉਣ ਵਿੱਚ ਮਦਦ ਕਰ ਸਕਦੇ ਹਨ।
ਅਵਤਾਰ ਵੱਖ-ਵੱਖ ਦਿੱਖਾਂ ਨੂੰ ਅਜ਼ਮਾਉਣ ਅਤੇ ਇਹ ਦੇਖਣ ਦਾ ਇੱਕ ਮਜ਼ੇਦਾਰ ਅਤੇ ਆਸਾਨ ਤਰੀਕਾ ਵੀ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ। ਕਈ ਵਾਰ ਸਾਡੀ ਸਰੀਰਕ ਦਿੱਖ ਸਾਡੇ "ਅਸਲੀ ਰੂਪ" ਦੀ ਚੰਗੀ ਪ੍ਰਤੀਨਿਧਤਾ ਵਾਂਗ ਮਹਿਸੂਸ ਹੁੰਦੀ ਹੈ। ਪਰ ਕਈ ਵਾਰ ਸਾਡੀ ਸ਼ਖਸੀਅਤ ਦੇ ਅਜਿਹੇ ਪਹਿਲੂ ਹੁੰਦੇ ਹਨ ਜੋ ਭੌਤਿਕ ਦੁਨੀਆ ਵਿੱਚ ਚਮਕਦੇ ਨਹੀਂ ਜਾਪਦੇ। ਸ਼ਾਇਦ ਤੁਹਾਡਾ ਅਵਤਾਰ ਤੁਹਾਡੀ ਅਸਲ ਸਖਸ਼ੀਅਤ ਦੇ ਨੇੜੇ ਦਿਖ ਸਕਦਾ ਹੈ!
ਤੁਸੀਂ ਆਪਣੇ ਅਵਤਾਰ ਨੂੰ ਅਸਲ ਬਣਾਉਣ ਲਈ ਇਸ ਤਰੀਕੇ ਡਿਜ਼ਾਈਨ ਕਰ ਸਕਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ ਅਤੇ ਕਿ ਚਾਹੁੰਦੇ ਹੋ ਦੂਸਰੇ ਵੀ ਤੁਹਾਨੂੰ ਦੇਖਣ। ਇਹ ਹਰ ਸਪੇਸ ਵਿੱਚ ਵੱਖਰਾ ਹੋ ਸਕਦਾ ਹੈ! ਇਹ ਸਮੇਂ ਦੇ ਨਾਲ ਬਦਲ ਵੀ ਸਕਦਾ ਹੈ। ਕੁਝ ਦਿਨ ਅਸੀਂ ਵੱਖਰਾ ਮਹਿਸੂਸ ਕਰਦੇ ਹਾਂ, ਅਤੇ ਅਸੀਂ ਸਾਰੇ ਬਦਲਦੇ ਅਤੇ ਵਧਦੇ ਹਾਂ। ਇਹ ਪਤਾ ਲਗਾਉਣ ਲਈ ਵੱਖੋ-ਵੱਖਰੇ ਵਿਕਲਪਾਂ ਨੂੰ ਅਜ਼ਮਾਓ ਕਿ ਤੁਹਾਨੂੰ ਕੀ ਅਸਲੀ ਮਹਿਸੂਸ ਹੁੰਦਾ ਹੈ - ਇਹ ਤੁਹਾਡੇ ਅਸਲ ਜੀਵਨ ਵਰਗਾ ਜਾਂ ਬਿਲਕੁਲ ਵੱਖਰਾ ਲੱਗ ਸਕਦਾ ਹੈ! ਇੱਥੇ ਕੋਈ ਨਿਯਮ ਨਹੀਂ ਹਨ।
ਤੁਸੀਂ ਅਸਲਵਾਦ ਜਾਂ ਚੰਚਲਤਾ ਨਾਲ ਵੀ ਪ੍ਰਯੋਗ ਕਰਨਾ ਚਾਹ ਸਕਦੇ ਹੋ। ਉਦਾਹਰਨ ਲਈ, ਕੁਝ ਵਾਲਾਂ ਦੇ ਰੰਗ ਦੂਜਿਆਂ ਨਾਲੋਂ ਘੱਟ ਅਸਲੀ ਲੱਗ ਸਕਦੇ ਹਨ। ਇਨ੍ਹਾਂ ਨੂੰ ਚੁਣਨ ਨਾਲ ਯਥਾਰਥਵਾਦ ਦੀ ਬਜਾਏ ਚੰਚਲਤਾ ਦੀ ਤਸਵੀਰ ਪੇਂਟ ਕੀਤੀ ਜਾ ਸਕਦੀ ਹੈ। ਜਾਂ, ਤੁਸੀਂ ਇੱਕ ਸ਼ਾਨਦਾਰ ਅਵਤਾਰ ਵਿੱਚ ਬਦਲ ਸਕਦੇ ਹੋ, ਜਿਵੇਂ ਕਿ ਇੱਕ ਰੋਬੋਟ ਜਾਂ ਤੁਹਾਡੇ ਮਨਪਸੰਦ ਫ਼ਿਲਮ ਦੇ ਪਾਤਰ! ਦੁਬਾਰਾ, ਹਮੇਸ਼ਾ ਉਨ੍ਹਾਂ ਥਾਵਾਂ ਦੇ ਸੰਦਰਭ ਦੀ ਜਾਂਚ ਕਰੋ ਜਿੱਥੇ ਤੁਸੀਂ ਆਪਣੇ ਅਵਤਾਰ ਦੀ ਵਰਤੋਂ ਕਰੋਗੇ।