ਅੱਲ੍ਹੜ ਬੱਚਿਆਂ ਦੇ ਸਕ੍ਰੀਨ ਸਮੇਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਸੁਝਾਅ
ਹਾਲਾਂਕਿ ਤੁਹਾਡੇ ਅੱਲ੍ਹੜ ਬੱਚਿਆਂ ਨਾਲ ਉਨ੍ਹਾਂ ਦੀ ਇੰਟਰਨੈੱਟ ਵਰਤੋਂ ਬਾਰੇ ਗੱਲ ਕਰਨ ਦਾ ਕੋਈ ਇੱਕਲਾ, ਸਭ ਤੋਂ ਵਧੀਆ ਤਰੀਕਾ ਨਹੀਂ ਹੈ, ਪਰ ਗੱਲਬਾਤ ਸ਼ੁਰੂ ਕਰਨ ਦੇ ਕਈ ਤਰੀਕੇ ਹਨ। ਜੇ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਅੱਲ੍ਹੜ ਬੱਚੇ 'ਤੇ ਸਕ੍ਰੀਨ ਸਮੇਂ ਕਾਰਨ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ, ਤਾਂ ਉਚਿਤ ਸਮੇਂ 'ਤੇ ਵਿਸ਼ੇ ਬਾਰੇ ਗੱਲ ਸ਼ੁਰੂ ਕਰੋ।
ਇੱਕ ਸਭ ਤੋਂ ਵਧੀਆ ਅਭਿਆਸ ਪਹਿਲਾਂ ਇਹ ਸਮਝਣਾ ਹੈ ਕਿ ਉਹ ਆਨਲਾਈਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋਏ ਬਿਤਾਏ ਗਏ ਸਮੇਂ ਬਾਰੇ ਕਿਵੇਂ ਮਹਿਸੂਸ ਕਰਦੇ ਹਨ। ਇਹ ਸਮਝਣ ਲਈ, ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ ਜਿਵੇਂ ਕਿ:- ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਨਲਾਈਨ ਬਹੁਤ ਜ਼ਿਆਦਾ ਸਮਾਂ ਬਿਤਾ ਰਹੇ ਹੋ?
- ਕੀ ਤੁਹਾਡੇ ਵੱਲੋਂ ਆਨਲਾਈਨ ਬਿਤਾਇਆ ਜਾ ਰਿਹਾ ਸਮਾਂ ਤੁਹਾਨੂੰ ਆਪਣੀਆਂ ਹੋਰ ਜ਼ਿੰਮੇਵਾਰੀਆਂ ਨਿਭਾਉਣ ਤੋਂ ਰੋਕ ਰਿਹਾ ਹੈ?
- ਤੁਹਾਡੇ ਦੁਆਰਾ ਬਿਤਾਇਆ ਜਾ ਰਿਹਾ ਸਮਾਂ ਤੁਹਾਡੇ 'ਤੇ ਕੀ ਅਸਰ ਪਾ ਰਿਹਾ ਹੈ (ਸਰੀਰਕ ਜਾਂ ਭਾਵਨਾਤਮਕ ਤੌਰ 'ਤੇ)?
ਪਹਿਲੇ ਦੋ ਸਵਾਲਾਂ ਦੇ "ਹਾਂ" ਵਿੱਚ ਜਵਾਬ ਨਾਲ ਤੁਹਾਨੂੰ ਇਸ ਗੱਲ ਦਾ ਸੰਕੇਤ ਮਿਲੇਗਾ ਕਿ ਤੁਹਾਡਾ ਅੱਲ੍ਹੜ ਬੱਚਾ ਆਨਲਾਈਨ ਬਿਤਾਏ ਜਾ ਰਹੇ ਸਮੇਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਉੱਥੋਂ, ਤੁਸੀਂ ਉਸ ਸਮੇਂ ਦੇ ਪ੍ਰਬੰਧਨ ਦੇ ਤਰੀਕੇ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਸ਼ੁਰੂ ਕਰ ਸਕਦੇ ਹੋ, ਅਤੇ ਇਸਨੂੰ ਆਫ਼ਲਾਈਨ ਅਰਥਪੂਰਨ ਗਤੀਵਿਧੀਆਂ ਨਾਲ ਸੰਤੁਲਿਤ ਕਰ ਸਕਦੇ ਹੋ।ਤੁਸੀਂ ਫਾਲੋ-ਅੱਪ ਸਵਾਲ ਪੁੱਛ ਸਕਦੇ ਹੋ ਜਿਵੇਂ ਕਿ:- ਤੁਸੀਂ ਸਵੇਰੇ ਆਪਣੇ ਫ਼ੋਨ ਦੀ ਜਾਂਚ ਕਰਨ ਤੋਂ ਪਹਿਲਾਂ ਕਿੰਨੀ ਦੇਰ ਰੁਕਦੇ ਹੋ?
- ਕੀ ਤੁਸੀਂ ਇਸ ਤੋਂ ਬਿਨਾਂ ਆਪਣੇ ਆਪ ਨੂੰ ਵਿਚਲਿਤ ਜਾਂ ਚਿੰਤਤ ਮਹਿਸੂਸ ਕਰਦੇ ਹੋ?
- ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਘੁੰਮਦੇ ਹੋ, ਤਾਂ ਕੀ ਤੁਸੀਂ ਬਹੁਤ ਸਮੇਂ ਲਈ ਆਪਣੇ ਫ਼ੋਨ 'ਤੇ ਹੁੰਦੇ ਹੋ?
- ਤੁਸੀਂ ਕਿਹੋ ਜਿਹੀਆਂ ਆਫ਼ਲਾਈਨ ਗਤੀਵਿਧੀਆਂ ਕਰਨ ਤੋਂ ਖੁੰਝ ਰਹੇ ਹੋ?
- ਕੀ ਕੁਝ ਅਜਿਹਾ ਹੈ ਜਿਸ ਲਈ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਹੋਰ ਸਮਾਂ ਹੋਵੇ?