ਇੰਟਰਨੈੱਟ ਅਤੇ ਸੋਸ਼ਲ ਮੀਡੀਆ ਜਾਣਕਾਰੀ ਦੇ ਸ਼ਾਨਦਾਰ ਸਰੋਤ ਹੋ ਸਕਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਸਭ ਸਟੀਕ ਜਾਂ ਭਰੋਸੇਮੰਦ ਹੈ। ਚੰਗੇ ਨੂੰ ਮਾੜੇ ਤੋਂ ਛਾਂਟਣ ਲਈ, ਮਾਂ-ਪਿਓ ਨੂੰ ਆਪਣੇ ਅੱਲ੍ਹੜ ਬੱਚਿਆਂ ਦੀ ਆਨਲਾਈਨ ਮੀਡੀਆ ਸਾਖਰਤਾ ਵਿਕਸਿਤ ਕਰਨ ਵਿੱਚ ਮਦਦ ਕਰਨੀ ਪੈਂਦੀ ਹੈ।
ਜਦੋਂ ਮੀਡੀਆ ਜਾਂ ਚਿੱਤਰਾਂ ਨਾਲ ਹੇਰਾਫੇਰੀ ਕੀਤੀ ਗਈ ਹੋਵੇ, ਬਾਲਗਾਂ ਵਾਂਗ, ਅੱਲ੍ਹੜਾਂ ਨੂੰ ਇਹ ਦੱਸਣ ਦੇ ਯੋਗ ਹੋਣ ਲਈ ਹੁਨਰਾਂ ਦੀ ਲੋੜ ਹੁੰਦੀ ਹੈ ਕਿ ਕਿਹੜੀ ਜਾਣਕਾਰੀ ਭਰੋਸੇਯੋਗ ਹੈ ਅਤੇ ਕੀ ਨਹੀਂ, ਅਤੇ ਚੰਗੀਆਂ ਆਦਤਾਂ ਸਥਾਪਤ ਕਰਨ ਲਈ ਸਮਾਂ ਕੱਢੋ ਜਿਵੇਂ ਕਿ ਅਜਿਹੀਆਂ ਚੀਜ਼ਾਂ ਨੂੰ ਆਨਲਾਈਨ ਸਾਂਝਾ ਨਾ ਕਰਨਾ ਜੋ ਸੱਚ ਨਹੀਂ ਹਨ ਜਾਂ ਜਿਨ੍ਹਾਂ ਨੂੰ ਤਸਦੀਕ ਨਹੀਂ ਕੀਤਾ ਜਾ ਸਕਦਾ ਹੋਵੇ।