ਬੱਚਿਆਂ ਦੀ ਆਨਲਾਈਨ ਗੋਪਨੀਯਤਾ ਬਾਰੇ ਆਪਣੇ ਅੱਲ੍ਹੜ ਬੱਚੇ ਨਾਲ ਗੱਲ ਕਰਨ ਲਈ 5 ਨੁਕਤੇ
ਆਨਲਾਈਨ ਗੋਪਨੀਯਤਾ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਨਾ ਕਦੀ ਵੀ ਆਸਾਨ ਨਹੀਂ ਹੁੰਦਾ ਹੈ, ਪਰ ਇਹ ਜ਼ਰੂਰੀ ਹੈ ਕਿ ਇਸ ਬਾਰੇ ਗੱਲ ਕੀਤੀ ਜਾਵੇ। ਆਪਣੇ ਅੱਲ੍ਹੜ ਬੱਚੇ ਨਾਲ ਆਪਣੀ ਗੱਲਬਾਤ ਨੂੰ ਗਾਈਡ ਕਰਨ ਲਈ ਕੁਝ ਨੁਕਤੇ ਦਿੱਤੇ ਗਏ ਹਨ।
1. ਆਪਣੇ ਅੱਲ੍ਹੜ ਬੱਚੇ ਦੀ ਉਸ ਜਾਣਕਾਰੀ ਨਾਲ ਸੰਬੰਧਿਤ ਗੋਪਨੀਯਤਾ ਸੈਟਿੰਗਾਂ ਨੂੰ ਸਮਝਣ ਵਿੱਚ ਮਦਦ ਕਰੋ ਜਿਸਨੂੰ ਉਹ ਕੰਟਰੋਲ ਕਰਨਾ ਚਾਹੁੰਦੇ ਹਨ
ਜੇ ਤੁਹਾਡਾ ਅੱਲ੍ਹੜ ਬੱਚਾ (ਜਾਂ ਕੋਈ ਵੀ!) ਸੋਸ਼ਲ ਮੀਡੀਆ ਦੀ ਵਰਤੋਂ ਕਰਨ ਜਾ ਰਿਹਾ ਹੈ, ਤਾਂ ਉਨ੍ਹਾਂ ਨੂੰ ਇਹ ਜਾਣਨਾ ਪਵੇਗਾ ਕਿ ਉਨ੍ਹਾਂ ਦੀਆਂ ਗੋਪਨੀਯਤਾ ਸੈਟਿੰਗਾਂ ਕੀ ਹਨ ਅਤੇ ਉਨ੍ਹਾਂ ਦੀਆਂ ਖ਼ਾਸ ਲੋੜਾਂ ਮੁਤਾਬਕ ਉਨ੍ਹਾਂ ਨੂੰ ਕਿਵੇਂ ਬਦਲਣਾ ਹੈ। ਜਦੋਂ ਤੁਸੀਂ ਆਪਣੇ ਅੱਲ੍ਹੜ ਬੱਚੇ ਨਾਲ ਗੱਲ ਕਰਦੇ ਹੋ, ਉਨ੍ਹਾਂ ਦੀ ਗੋਪਨੀਯਤਾ ਸੈਟਿੰਗਾਂ ਬਾਰੇ ਲੋਕਾਂ ਦੇ ਕੁਝ ਆਮ ਸਵਾਲਾਂ ਨੂੰ ਸਮਝਣ ਵਿੱਚ ਮਦਦ ਕਰੋ, ਜਿਵੇਂ ਕਿ:
- ਕੀ ਇਹ ਗੋਪਨੀਯਤਾ ਸੈਟਿੰਗਾਂ ਮੈਨੂੰ ਇਹ ਚੁਣਨ ਦਿੰਦੀਆਂ ਹਨ ਕਿ ਜੋ ਮੈਂ ਸਾਂਝਾ ਕਰਦਾ ਹਾਂ, ਉਸਨੂੰ ਕਿਹੜੀ ਆਡੀਐਂਸ ਦੇਖ ਸਕਦੀ ਹੈ?
- ਇਹ ਸੈਟਿੰਗਾਂ ਕਿਹੜੀ ਵਿਅਕਤੀਗਤ ਜਾਣਕਾਰੀ (ਜਿਵੇਂ ਕਿ ਨਾਂ, ਲੋਕੇਸ਼ਨ, ਫ਼ੋਨ ਨੰਬਰ ਜਾਂ ਈਮੇਲ ਪਤਾ) ਨੂੰ ਨਿੱਜੀ ਰੱਖਣ ਵਿੱਚ ਮੇਰੀ ਮਦਦ ਕਰਨਗੀਆਂ?
- ਕੀ ਮੈਂ ਇਹ ਕੰਟਰੋਲ ਕਰ ਸਕਦਾ ਹਾਂ ਕਿ ਮੈਨੂੰ ਕੌਣ ਸੰਪਰਕ ਕਰ ਸਕਦਾ ਹੈ — ਜਿਸ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ?
- ਕੀ ਐਪ ਨੂੰ ਮੇਰੀ ਭੌਤਿਕ ਲੋਕੇਸ਼ਨ ਟ੍ਰੈਕ ਕਰਨ ਤੋਂ ਰੋਕਣ ਲਈ ਵੀ ਸੈਟਿੰਗਾਂ ਮੌਜੂਦ ਹਨ?
Meta ਟੈਕਨਾਲੋਜੀ 'ਤੇ ਗੋਪਨੀਯਤਾ ਸੈਟਿੰਗਾਂ ਬਾਰੇ ਹੋਰ ਜਾਣੋ:
2. ਆਪਣੇ ਅੱਲ੍ਹੜ ਬੱਚੇ ਨੂੰ ਤੁਹਾਡੇ ਅਤੇ ਤੁਹਾਡੇ ਪਰਿਵਾਰ ਸੰਬੰਧੀ ਆਨਲਾਈਨ ਗੋਪਨੀਯਤਾ ਤੋਂ ਉਨ੍ਹਾਂ ਦੀਆਂ ਉਮੀਦਾਂ ਬਾਰੇ ਪੁੱਛੋ
Meta ਟੈਕਨਾਲੋਜੀ 'ਤੇ ਅਕਾਊਂਟ ਵਾਲਾ ਕੋਈ ਵੀ ਵਿਅਕਤੀ ਸੈਟਿੰਗਾਂ ਨੂੰ ਕੰਟਰੋਲ ਕਰ ਸਕਦਾ ਹੈ, ਜਿਵੇਂ ਕਿ: ਉਨ੍ਹਾਂ ਦੀ ਸਮੱਗਰੀ ਨੂੰ ਕੌਣ ਦੇਖਦਾ ਹੈ ਅਤੇ ਉਨ੍ਹਾਂ ਦੀ ਦੋਸਤ ਜਾਂ ਫਾਲੋਅਰਾਂ ਦੀਆਂ ਸੂਚੀਆਂ ਵਿੱਚ ਕੌਣ-ਕੌਣ ਹੈ। ਹਰੇਕ ਪਰਿਵਾਰ ਦੇ ਇਸ ਬਾਰੇ ਵੱਖੋ-ਵੱਖਰੇ ਨਿਯਮ, ਗਾਈਡਲਾਈਨਾਂ ਅਤੇ ਦ੍ਰਿਸ਼ਟੀਕੋਣ ਹੋਣਗੇ ਕਿ ਉਨ੍ਹਾਂ ਦੇ ਅੱਲ੍ਹੜ ਬੱਚੇ ਆਪਣੇ ਮਾਂ-ਪਿਓ ਅਤੇ ਗਾਰਡੀਅਨਾਂ ਤੋਂ ਕਿਹੜੀ ਜਾਣਕਾਰੀ ਨੂੰ ਨਿੱਜੀ ਰੱਖ ਸਕਦੇ ਹਨ — ਅਤੇ ਸਮੇਂ ਦੇ ਨਾਲ ਹਰ ਅੱਲ੍ਹੜ ਬੱਚੇ ਦੀਆਂ ਗੋਪਨੀਯਤਾ ਸੰਬੰਧੀ ਉਮੀਦਾਂ ਵੀ ਬਦਲ ਜਾਣਗੀਆਂ। ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੀ ਗੋਪਨੀਯਤਾ ਦਾ ਆਦਰ ਕਰਨ ਵਿਚਾਲੇ ਸਹੀ ਸੰਤੁਲਨ ਬਣਾਉਣਾ ਚੁਣੌਤੀ ਬਣ ਸਕਦੀ ਹੈ। ਭਰੋਸੇ ਦੇ ਆਧਾਰ 'ਤੇ ਸੰਬੰਧ ਬਣਾਉਣ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਲਈ ਗੋਪਨੀਯਤਾ ਦਾ ਕੀ ਅਰਥ ਹੈ ਅਤੇ ਉਨ੍ਹਾਂ ਲਈ ਕਿਹੜੀਆਂ ਸੀਮਾਵਾਂ ਮਹੱਤਵਪੂਰਨ ਹਨ, (ਜਿਵੇਂ ਕਿ ਉਹ ਆਨਲਾਈਨ ਕਿਹੜੀ ਚੀਜ਼ ਨੂੰ ਸਾਂਝਾ ਕਰਨ ਵਿੱਚ ਅਤੇ ਤੁਹਾਡੇ ਵੱਲੋਂ ਉਨ੍ਹਾਂ ਲਈ ਨਿਰਧਾਰਤ ਕੀਤੇ ਗਏ ਨਿਯਮਾਂ ਵਿੱਚ ਸਹਿਜ ਮਹਿਸੂਸ ਕਰਦੇ ਹਨ) ਇਨ੍ਹਾਂ ਬਾਰੇ ਲਗਾਤਾਰ ਗੱਲਬਾਤ ਕਰਦੇ ਰਹੋ।
3. ਆਪਣੇ ਅੱਲ੍ਹੜ ਬੱਚੇ ਤੋਂ ਉਨ੍ਹਾਂ ਗੋਪਨੀਯਤਾ ਸੈਟਿੰਗਾਂ ਬਾਰੇ ਪੁੱਛੋ, ਜੋ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਸੈੱਟ ਕੀਤੀਆਂ ਹੋਈਆਂ ਹਨ ਜਾਂ ਕਰਨ ਬਾਰੇ ਯੋਜਨਾ ਬਣਾ ਰਹੇ ਹਨ
ਪਹਿਲੀਆਂ ਚੀਜ਼ਾਂ ਵਿੱਚੋਂ ਇੱਕ ਚੀਜ਼ ਜੋ ਸ਼ਾਇਦ ਤੁਸੀਂ ਪੁੱਛਣਾ ਚਾਹੋ ਕਿ ਕੀ ਉਨ੍ਹਾਂ ਦਾ ਅਕਾਊਂਟ ਹਰੇਕ ਲਈ ਜਾਂ ਇੱਕ ਚੁਣੇ ਹੋਏ ਗਰੁੱਪ ਲਈ ਹੀ ਉਪਲਬਧ ਹੋਵੇਗਾ। ਉਦਾਹਰਨ ਲਈ, Instagram 'ਤੇ ਅਕਾਊਂਟ ਜਨਤਕ ਜਾਂ ਨਿੱਜੀ ਹੋ ਸਕਦੇ ਹਨ। ਇਹ ਸਮਝਦੇ ਹੋਏ ਕਿ ਉਨ੍ਹਾਂ ਵੱਲੋਂ ਆਨਲਾਈਨ ਪੋਸਟ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੌਣ ਦੇਖਦਾ ਹੈ ਅਤੇ ਉਨ੍ਹਾਂ ਨਾਲ ਕੌਣ ਇੰਟਰੈਕਟ ਕਰਦਾ ਹੈ, ਇਸ ਚੀਜ਼ 'ਤੇ ਉਨ੍ਹਾਂ ਦਾ ਕੰਟਰੋਲ ਹੁੰਦਾ ਹੈ, ਜੋ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸੁਰੱਖਿਅਤ ਤਰੀਕੇ ਨਾਲ ਖੁਦ ਦੀ ਸ਼ਖ਼ਸੀਅਤ ਬਣਾਉਣ ਦੇ ਸਮਰੱਥ ਬਣਾਏਗਾ। ਉਦਾਹਰਨ ਲਈ, Instagram ਕਈ ਟੂਲ ਪ੍ਰਦਾਨ ਕਰਦਾ ਹੈ ਜੋ ਤੁਹਾਡੇ ਅੱਲ੍ਹੜ ਬੱਚੇ ਨੂੰ ਆਪਣੀ ਗੋਪਨੀਯਤਾ ਅਤੇ ਡਿਜੀਟਲ ਫੁੱਟਪ੍ਰਿੰਟ 'ਤੇ ਕੰਟਰੋਲ ਪ੍ਰਦਾਨ ਕਰਦੇ ਹਨ। ਜਦੋਂ 16 ਸਾਲ ਤੋਂ ਘੱਟ ਉਮਰ ਦੇ ਅੱਲ੍ਹੜ ਬੱਚੇ (ਜਾਂ ਕੁਝ ਦੇਸ਼ਾਂ ਵਿੱਚ 18 ਸਾਲ ਤੋਂ ਘੱਟ ਉਮਰ) Instagram 'ਤੇ ਸਾਈਨ ਅੱਪ ਕਰਦੇ ਹਨ, ਤਾਂ ਉਨ੍ਹਾਂ ਦੇ ਅਕਾਊਂਟ ਸਵੈਚਲਿਤ ਤੌਰ 'ਤੇ ਨਿੱਜੀ ਵਿੱਚ ਸੈੱਟ ਹੁੰਦੇ ਹਨ। ਜੇ ਉਹ ਫਿਰ ਆਪਣੇ ਅਕਾਊਂਟ ਨੂੰ ਜਨਤਕ ਵਿੱਚ ਸਵਿੱਚ ਕਰਨ ਦੀ ਚੋਣ ਕਰਦੇ ਹਨ, ਤਾਂ ਉਹ ਆਪਣੀਆਂ ਐਪ ਸੈਟਿੰਗਾਂ ਵਿੱਚ ਜਾ ਕੇ ਹਾਲੇ ਵੀ ਫਾਲੋਅਰਾਂ ਨੂੰ ਹਟਾ ਸਕਦੇ ਹਨ, ਇਹ ਚੁਣ ਸਕਦੇ ਹਨ ਕਿ ਉਨ੍ਹਾਂ ਦੀਆਂ ਪੋਸਟਾਂ 'ਤੇ ਕੌਣ ਕਮੈਂਟ ਕਰ ਸਕਦਾ ਹੈ ਅਤੇ ਆਪਣੇ ਗਤੀਵਿਧੀ ਸਟੇਟਸ (ਤਾਂ ਕਿ ਲੋਕ ਇਹ ਨਾ ਦੇਖ ਸਕਣ ਕਿ ਉਹ ਐਪ 'ਤੇ ਕਦੋਂ ਕਿਰਿਆਸ਼ੀਲ ਹੁੰਦੇ ਹਨ) ਨੂੰ ਬੰਦ ਕਰ ਸਕਦੇ ਹਨ। 4. ਆਪਣੇ ਅੱਲ੍ਹੜ ਬੱਚੇ ਨੂੰ ਪੁੱਛੋ ਕਿ ਉਹ ਕਿਹੜੀ ਜਾਣਕਾਰੀ ਨੂੰ ਨਿੱਜੀ ਰੱਖਣਾ ਚਾਹੁੰਦੇ ਹਨ ਅਤੇ ਉਹ ਆਨਲਾਈਨ ਦੂਜਿਆਂ ਨਾਲ ਕਿਹੜੀਆਂ ਚੀਜ਼ਾਂ ਨੂੰ ਸਾਂਝਾ ਕਰਨ ਵਿੱਚ ਸਹਿਜ ਮਹਿਸੂਸ ਕਰਦੇ ਹਨ
ਇੰਟਰਨੈੱਟ 'ਤੇ ਚੀਜ਼ਾਂ ਸਾਂਝੀਆਂ ਕਰਨ ਵਿੱਚ ਵੱਖ-ਵੱਖ ਲੋਕਾਂ ਦੇ ਸਹਿਜਤਾ ਦੇ ਵੱਖ-ਵੱਖ ਪੱਧਰ ਹੁੰਦੇ ਹਨ। ਜਿਵੇਂ-ਜਿਵੇਂ ਅੱਲ੍ਹੜ ਬੱਚੇ ਵੱਡੇ ਹੁੰਦੇ ਹਨ ਅਤੇ ਖੁਦ ਬਾਰੇ ਹੋਰ ਜਾਣਦੇ ਹਨ ਅਤੇ ਉਨ੍ਹਾਂ ਲਈ ਕੀ ਮਹੱਤਵਪੂਰਨ ਹੈ, ਆਨਲਾਈਨ ਗੋਪਨੀਯਤਾ ਦੀ ਉਨ੍ਹਾਂ ਪਰਿਭਾਸ਼ਾ ਬਹੁਤ ਬਦਲ ਸਕਦੀ ਹੈ! ਉਨ੍ਹਾਂ ਨੂੰ ਜਨਤਕ ਤੌਰ 'ਤੇ ਕਿਹੜੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਅਤੇ ਕਿਹੜੀ ਨਹੀਂ (ਜਿਵੇਂ ਕਿ ਉਨ੍ਹਾਂ ਦਾ ਫ਼ੋਨ ਨੰਬਰ, ਪਤਾ, ਸਮਾਂ-ਸਾਰਣੀ, ਲੋਕੇਸ਼ਨ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ) ਅਤੇ ਹੋਰ ਨਿੱਜੀ ਅਨੁਭਵਾਂ ਨੂੰ ਕਿਵੇਂ ਚਾਲੂ ਕੀਤਾ ਜਾਵੇ, ਇਸ ਬਾਰੇ ਮੁਢਲੇ ਨਿਯਮ ਨਿਰਧਾਰਤ ਕਰਨਾ ਮਹੱਤਵਪੂਰਨ ਹੈ। Instagram 'ਤੇ, ਅੱਲ੍ਹੜ ਬੱਚੇ ਪੱਕੇ ਦੋਸਤਾਂ ਦੀ ਸੂਚੀ ਬਣਾ ਸਕਦੇ ਹਨ ਅਤੇ ਸਿਰਫ਼ ਸੂਚੀ ਵਿਚਲੇ ਲੋਕਾਂ ਨਾਲ ਸਟੋਰੀਆਂ ਨੂੰ ਸਾਂਝਾ ਕਰ ਸਕਦੇ ਹਨ - ਜਿਸਨੂੰ ਉਹ ਕਿਸੇ ਵੀ ਸਮੇਂ ਐਡਿਟ ਕਰ ਸਕਦੇ ਹਨ। ਇਸ ਨਾਲ ਅੱਲ੍ਹੜ ਬੱਚਿਆਂ ਨੂੰ ਹੋਰ ਨਿੱਜੀ ਪਲਾਂ ਨੂੰ ਸਿਰਫ਼ ਉਨ੍ਹਾਂ ਦੇ ਚੋਣਵੇਂ ਵਿਅਕਤੀਆਂ ਦੇ ਛੋਟੇ ਗਰੁੱਪ ਨਾਲ ਸਾਂਝਾ ਕਰਨ ਦੀ ਅਨੁਕੂਲਤਾ ਮਿਲਦੀ ਹੈ। 5. ਆਪਣੇ ਅੱਲ੍ਹੜ ਬੱਚੇ ਨੂੰ ਰੋਜ਼ਾਨਾ ਗੋਪਨੀਯਤਾ ਜਾਂਚ ਕਰਨ ਲਈ ਉਤਸ਼ਾਹਿਤ ਕਰੋ
ਆਨਲਾਈਨ ਗੋਪਨੀਯਤਾ ਚੋਣਾਂ ਸਿਰਫ਼ ਰਜਿਸਟ੍ਰੇਸ਼ਨ 'ਤੇ ਹੀ ਸਮਾਪਤ ਨਹੀਂ ਹੁੰਦੀਆਂ ਹਨ। ਕਿਉਂਕਿ ਉਪਲਬਧ ਗੋਪਨੀਯਤਾ ਸੈਟਿੰਗਾਂ ਸਮੇਂ ਦੇ ਨਾਲ ਬਦਲ ਸਕਦੀਆਂ ਹਨ, ਜਿਵੇਂ ਸਾਡੀਆਂ ਚੋਣਾਂ ਬਦਲਦੀਆਂ ਹਨ, ਆਪਣੇ ਅੱਲ੍ਹੜ ਬੱਚੇ ਨਾਲ ਆਪਣੀਆਂ ਗੋਪਨੀਯਤਾ ਸੈਟਿੰਗਾਂ ਦੀ ਸਮੀਖਿਆ ਕਰਨ ਅਤੇ ਉਸ ਵਿੱਚ ਲੋੜ ਮੁਤਾਬਕ ਨਿਯਮਤ ਤਬਦੀਲੀਆਂ ਕਰਨ ਦੀ ਮਹੱਤਤਾ ਬਾਰੇ ਗੱਲ ਕਰੋ।
ਅੱਲ੍ਹੜ ਬੱਚਿਆਂ ਲਈ ਗੋਪਨੀਯਤਾ ਸੰਬੰਧੀ ਵਧੀਕ ਨੁਕਤੇ
Instagram 'ਤੇ, 16 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ (ਜਾਂ ਕੁਝ ਦੇਸ਼ਾਂ ਵਿੱਚ 18 ਸਾਲ ਤੋਂ ਘੱਟ ਉਮਰ) ਵੱਲੋਂ ਅਕਾਊਂਟ ਬਣਾਉਣ ਲਈ ਸਾਈਨ ਅੱਪ ਕਰਨ 'ਤੇ ਉਨ੍ਹਾਂ ਦਾ ਅਕਾਊਂਟ ਸਵੈਚਲਿਤ ਤੌਰ 'ਤੇ ਨਿੱਜੀ ਵਿੱਚ ਸੈੱਟ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਆਸਾਨੀ ਨਾਲ ਨਵੇਂ ਦੋਸਤ ਬਣਾਉਣ ਅਤੇ ਆਪਣੇ ਪਰਿਵਾਰ ਨਾਲ ਜੁੜੇ ਰਹਿਣ, ਪਰ ਅਸੀਂ ਅਣਚਾਹੇ DM ਜਾਂ ਅਣਜਾਣ ਲੋਕਾਂ ਦੇ ਕਮੈਂਟਾਂ ਨਾਲ ਨਜਿੱਠਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਇਸ ਲਈ, ਅਸੀਂ ਸੋਚਿਆ ਕਿ ਨਿੱਜੀ ਅਕਾਊਂਟ ਸਹੀ ਚੋਣ ਹੈ।
ਜਿਵੇਂ-ਜਿਵੇਂ ਤੁਸੀਂ ਅਤੇ ਤੁਹਾਡਾ ਅੱਲ੍ਹੜ ਬੱਚਾ ਆਨਲਾਈਨ ਕਨੈਕਟ ਕਰਦੇ ਹੋ ਅਤੇ ਵੱਧ ਚੀਜ਼ਾਂ ਸਾਂਝੀਆਂ ਕਰਦੇ ਹੋ, ਇਸ ਬਾਰੇ ਗੱਲਬਾਤ ਕਰਦੇ ਰਹੋ ਕਿ ਗੋਪਨੀਯਤਾ ਦਾ ਤੁਹਾਡੇ ਲਈ ਕੀ ਅਰਥ ਹੈ ਅਤੇ ਕੋਈ ਚੀਜ਼ ਪੋਸਟ ਕਰਨ ਤੋਂ ਪਹਿਲਾਂ ਗੰਭੀਰ ਤੌਰ 'ਤੇ ਕਿਵੇਂ ਸੋਚਣਾ ਜਾਰੀ ਰੱਖੀਏ।