ਇੱਕ ਮਨੋਵਿਗਿਆਨੀ ਅਤੇ ਅਕਾਦਮਿਕ ਹੋਣ ਦੇ ਰੂਪ ਵਿੱਚ ਜੋ ਇਹ ਅਧਿਐਨ ਕਰਦਾ ਹੈ ਕਿ ਮਾਂ-ਪਿਓ ਅੱਲ੍ਹੜ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਸਕਾਰਾਤਮਕ ਵਰਤੋਂ ਕਰਨ ਲਈ ਕਿਵੇਂ ਨਿਰਦੇਸ਼ਤ ਕਰ ਸਕਦੇ ਹਨ, ਮੈਂ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਸੁਣਿਆ ਹੈ। ਆਪਣੇ ਅੱਲ੍ਹੜ ਬੱਚੇ ਨੂੰ ਆਨਲਾਈਨ ਸੁਰੱਖਿਅਤ ਰੱਖਣਾ ਅਤੇ ਐਪਾਂ ਅਤੇ ਪਲੇਟਫਾਰਮਾਂ ਵਿੱਚ ਹੋਣ ਵਾਲੀਆਂ ਲਗਾਤਾਰ ਤਬਦੀਲੀਆਂ ਵਿਚਕਾਰ ਸੰਤੁਲਨ ਬਣਾਉਣਾ ਬੇਹੱਦ ਅਕਾਊ ਹੋ ਸਕਦਾ ਹੈ। ਇਹੀ ਕਾਰਨ ਹੈ ਕਿ Instagram ਨੇ ਅੱਲ੍ਹੜ ਬੱਚਿਆਂ ਦੇ ਅਕਾਊਂਟ ਲਈ ਨਵੀਆਂ ਸੈਟਿੰਗਾਂ ਸ਼ੁਰੂ ਕੀਤੀਆਂ ਹਨ ਜੋ ਵਰਤਣ ਵਿੱਚ ਆਸਾਨ, ਵੱਖ-ਵੱਖ ਪਰਿਵਾਰਕ ਜ਼ਰੂਰਤਾਂ ਲਈ ਹੋਰ ਲਚਕਦਾਰ, ਅਤੇ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਦੀਆਂ ਹਨ।
ਮਾਂ-ਪਿਓ ਇਸ ਬਾਰੇ ਚਿੰਤਤ ਹੋ ਸਕਦੇ ਹਨ ਕਿ ਕੀ ਉਨ੍ਹਾਂ ਦੇ ਅੱਲ੍ਹੜ ਬੱਚੇ ਸੋਸ਼ਲ ਮੀਡੀਆ 'ਤੇ ਜੋ ਸਮੱਗਰੀ ਦੇਖਦੇ ਹਨ ਉਹ ਅਸਲ ਵਿੱਚ ਉਨ੍ਹਾਂ ਦੀ ਉਮਰ ਦੇ ਅਨੁਕੂਲ ਹੈ ਜਾਂ ਨਹੀਂ, ਅਤੇ ਕਈ ਵਾਰ ਉਨ੍ਹਾਂ ਨੂੰ ਮਾਂ-ਪਿਓ ਦੇ ਕੰਟਰੋਲ ਉਲਝਣ ਵਾਲੇ ਜਾਂ ਸੀਮਿਤ ਲੱਗਦੇ ਹਨ। Instagram ਦੇ ਇਨ੍ਹਾਂ ਅੱਪਡੇਟਾਂ ਦਾ ਉਦੇਸ਼ ਅੱਲ੍ਹੜ ਬੱਚਿਆਂ ਨੂੰ PG-13 ਫ਼ਿਲਮ ਰੇਟਿੰਗਾਂ ਦੁਆਰਾ ਨਿਰਦੇਸ਼ਤ ਅਨੁਭਵ ਅਤੇ ਮਾਂ-ਪਿਓ ਨੂੰ ਵਰਤੋਂ ਵਿੱਚ ਆਸਾਨ ਵਾਧੂ ਕੰਟਰੋਲ ਪ੍ਰਦਾਨ ਕਰਕੇ ਇਨ੍ਹਾਂ ਦੋਵਾਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਹੇਠਾਂ, ਤੁਹਾਨੂੰ ਮੁੱਖ ਅੱਪਡੇਟ ਮਿਲਣਗੇ ਅਤੇ ਨਾਲ ਹੀ ਆਪਣੇ ਅੱਲ੍ਹੜ ਬੱਚਿਆਂ ਨਾਲ ਉਨ੍ਹਾਂ ਨੂੰ ਸਮਝਣ ਦੇ ਤਰੀਕੇ ਬਾਰੇ ਸੁਝਾਅ ਵੀ ਮਿਲਣਗੇ।
ਹਰ ਪਰਿਵਾਰ ਆਪਣੇ ਅੱਲ੍ਹੜ ਬੱਚਿਆਂ ਨੂੰ ਆਨਲਾਈਨ ਸੁਰੱਖਿਅਤ ਰੱਖਣਾ ਚਾਹੁੰਦਾ ਹੈ, ਪਰ ਮਾਂ-ਪਿਓ ਇਹ ਵੀ ਜਾਣਦੇ ਹਨ ਕਿ ਜੋ "ਉਚਿਤ" ਹੈ ਉਹ ਹਰ ਇੱਕ ਅੱਲ੍ਹੜ ਬੱਚੇ ਲਈ ਸਮਾਨ ਨਹੀਂ ਹੈ—ਜਾਂ ਇੱਥੋਂ ਤੱਕ ਕਿ ਹਰ ਭੈਣ-ਭਰਾ ਲਈ ਵੀ ਸਮਾਨ ਨਹੀਂ ਹੈ। ਪਰਿਵਾਰਾਂ ਦੀਆਂ ਆਪਣੀਆਂ ਕਦਰਾਂ-ਕੀਮਤਾਂ ਹੁੰਦੀਆਂ ਹਨ, ਅਤੇ ਹਰ ਅੱਲ੍ਹੜ ਬੱਚੇ ਆਪਣੀ ਉਮਰ ਦੇ ਅਨੁਸਾਰ ਹੌਲੀ-ਹੌਲੀ ਚੀਜ਼ਾਂ ਨੂੰ ਸਿੱਖਦਾ ਅਤੇ ਸਮਝਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਮਾਂ-ਪਿਓ ਨੇ ਸਾਰਿਆਂ ਲਈ ਇੱਕ ਹੀ ਤਰ੍ਹਾਂ ਦੇ ਕੰਟਰੋਲਾਂ ਦੀ ਬਜਾਏ, ਉਨ੍ਹਾਂ ਦੇ ਬੱਚੇ ਜਿਹੜੀ ਸਮੱਗਰੀ ਦੇਖਦੇ ਹਨ ਉਸ ਸਮੱਗਰੀ ਨੂੰ ਅਨੁਕੂਲਿਤ ਕਰਨ ਲਈ ਹੋਰ ਵਿਕਲਪਾਂ ਦੀ ਮੰਗ ਕੀਤੀ ਹੈ। Instagram ਦੀਆਂ ਨਵੀਆਂ ਸੈਟਿੰਗਾਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ, ਜਿਸ ਨਾਲ ਮਾਂ-ਪਿਓ ਨੂੰ ਆਪਣੇ ਅੱਲ੍ਹੜ ਬੱਚਿਆਂ ਨਾਲ ਨੈਵੀਗੇਟ ਕਰਦੇ ਸਮੇਂ ਵਧੇਰੇ ਵਿਕਲਪ, ਵਧੇਰੇ ਭਰੋਸਾ ਅਤੇ ਮਨ ਦੀ ਸ਼ਾਂਤੀ ਮਿਲਦੀ ਹੈ।