LGBT Tech
13 ਮਾਰਚ 2024
ਕੀ ਤੁਹਾਨੂੰ ਪਤਾ ਸੀ ਕਿ ਵਿਸ਼ਵ-ਵਿਆਪੀ ਮਹਾਂਮਾਰੀ ਤੋਂ ਪਹਿਲਾਂ ਅਮਰੀਕਾ ਵਿੱਚ LGBTQ+ ਨੌਜਵਾਨ ਆਪਣੇ ਵਿਸ਼ਮਲਿੰਗੀ ਸਾਥੀਆਂ ਦੇ ਮੁਕਾਬਲੇ ਪ੍ਰਤੀ ਦਿਨ ਆਨਲਾਈਨ 45 ਮਿੰਟ ਵੱਧ ਸਮਾਂ ਬਿਤਾਉਂਦੇ ਸੀ? LGBTQ+ ਨੌਜਵਾਨਾਂ ਨੇ ਆਪਣੀ ਸਵੈ-ਜਾਗਰੂਕਤਾ ਅਤੇ ਜਿਨਸੀ ਪਛਾਣ ਨੂੰ ਐਕਸਪਲੋਰ ਕਰਨ ਲਈ ਲੰਬੇ ਸਮੇਂ ਤੋਂ ਟੈਕਨਾਲੋਜੀ ਦੀ ਵਰਤੋਂ ਕੀਤੀ ਹੈ ਜੋ ਕਿ ਇੰਟਰਨੈੱਟ ਰਾਹੀਂ ਵਧੇਰੇ ਅਗਿਆਤ ਅਤੇ ਸੁਰੱਖਿਅਤ ਤਰੀਕੇ ਵਾਂਗ ਜਾਪਦਾ ਹੈ। ਵਿਸ਼ਵ-ਵਿਆਪੀ ਮਹਾਂਮਾਰੀ ਦੌਰਾਨ, ਟੈਕਨਾਲੋਜੀ ਨੇ LGBTQ+ ਨੌਜਵਾਨਾਂ ਦੀ ਕੁਆਰਨਟਾਈਨ ਅਤੇ ਇਕੱਲੇਪਣ ਕਰਕੇ ਹੋਏ ਸਮਾਜਿਕ ਸੁੰਨੇਪਣ ਨੂੰ ਭਰਨ ਵਿੱਚ ਮਦਦ ਕੀਤੀ, ਜਿਸ ਨਾਲ LGBTQ+ ਨੌਜਵਾਨਾਂ ਦਾ ਆਨਲਾਈਨ ਬਿਤਾਇਆ ਜਾਣ ਵਾਲਾ ਸਮਾਂ ਹੋਰ ਵੱਧ ਰਿਹਾ ਹੈ। ਇਹ ਜਾਣਦੇ ਹੋਏ LGBTQ+ ਨੌਜਵਾਨਾਂ ਦੀ ਸਮਾਜਿਕ ਤੌਰ 'ਤੇ ਕਨੈਕਟ ਕਰਨ ਲਈ ਇੰਟਰਨੈੱਟ ਵੱਲ ਜਾਣ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਇੱਥੇ ਕੁਝ ਚੀਜ਼ਾਂ ਦੀ ਸੂਚੀ ਦਿੱਤੀ ਗਈ ਹੈ ਜੋ ਬਾਲਗ LGBTQ+ ਨੌਜਵਾਨਾਂ ਦੇ ਆਨਲਾਈਨ ਅਨੁਭਵਾਂ ਦਾ ਸਮਰਥਨ ਕਰਨ ਵਾਸਤੇ ਉਨ੍ਹਾਂ ਦੇ ਜੀਵਨ ਵਿੱਚ ਕਰ ਸਕਦੇ ਹਨ।
ਐਪਾਂ ਅਤੇ ਚੈਟ ਰੂਮ ਜਿੱਥੇ ਸਮੱਗਰੀ ਨੂੰ ਸੰਚਾਲਿਤ ਨਹੀਂ ਕੀਤਾ ਜਾਂਦਾ ਹੈ, ਉੱਥੇ LGBTQ+ ਨੌਜਵਾਨਾਂ ਨੂੰ ਉਨ੍ਹਾਂ ਦੀ ਗੋਪਨੀਯਤਾ 'ਤੇ ਹਮਲਾ ਕਰਨ, ਸੋਸ਼ਲ ਮੀਡੀਆ 'ਤੇ ਬਾਹਰ ਕੀਤੇ ਜਾਣ ਦੇ ਨਾਲ-ਨਾਲ ਡਿਵਾਈਸ ਸੁਰੱਖਿਆ ਦੀ ਉਲੰਘਣਾ ਹੋਣ ਦਾ ਜੋਖਮ ਹੁੰਦਾ ਹੈ। LGBTQ+ ਨੌਜਵਾਨਾਂ ਲਈ ਸਿੱਖਿਅਤ ਸਹਾਇਤਾ ਪੇਸ਼ੇਵਰ ਲੱਭਣ ਦੇ ਨਾਲ-ਨਾਲ ਦੂਜੇ LGBTQ+ ਨੌਜਵਾਨਾਂ ਨਾਲ ਕਨੈਕਟ ਕਰਨ ਲਈ ਕੁਝ ਆਨਲਾਈਨ ਵਿਕਲਪਾਂ ਵਿੱਚ ਇਹ ਸ਼ਾਮਲ ਹਨ:
LGBTQ+ ਅੱਲ੍ਹੜ ਬੱਚਿਆਂ ਦੀ ਕਮਜ਼ੋਰੀ ਉਨ੍ਹਾਂ ਨੂੰ ਸਾਈਬਰ ਧੱਕੇਸ਼ਾਹੀ, ਨਸ਼ਿਆਂ ਦੀ ਵਰਤੋਂ ਤੋਂ ਲੈ ਕੇ ਮਨੁੱਖੀ ਤਸਕਰੀ ਤੱਕ ਹਰ ਚੀਜ਼ ਲਈ ਇੱਕ ਆਨਲਾਈਨ ਨਿਸ਼ਾਨਾ ਬਣਾ ਸਕਦੀ ਹੈ। ਇਨ੍ਹਾਂ ਵਰਗੇ ਆਨਲਾਈਨ ਸਰੋਤਾਂ ਰਾਹੀਂ ਸਵੈ-ਮਾਣ ਬਣਾਉਣ ਵਿੱਚ ਮਦਦ ਕਰੋ:
LGBTQ+ ਨੌਜਵਾਨਾਂ ਦਾ ਫ਼ਾਇਦਾ ਚੁੱਕਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਅਜਿਹੀਆਂ ਸਥਿਤੀਆਂ ਵਿੱਚ ਪਾਇਆ ਜਾ ਸਕਦਾ ਹੈ, ਜਿਸ ਨਾਲ ਉਹ ਖਤਰੇ ਵਿੱਚ ਆ ਸਕਦੇ ਹਨ। ਆਪਣੇ ਜੀਵਨ ਵਿੱਚ ਪਰਿਵਾਰ, ਨਜ਼ਦੀਕੀ ਦੋਸਤਾਂ, ਪਿਆਰ ਦੀਆਂ ਦਿਲਚਸਪੀਆਂ, ਅਤੇ ਇੱਥੋਂ ਤੱਕ ਕਿ ਰੁਜ਼ਗਾਰਦਾਤਾਵਾਂ ਦੀ ਵਧੀ ਹੋਈ ਦਿਲਚਸਪੀ ਵੱਲ ਧਿਆਨ ਦਿਓ, ਅਤੇ ਉਨ੍ਹਾਂ ਨਾਲ ਕਿਸੇ ਵੀ ਅਜਿਹੇ ਰਿਸ਼ਤੇ ਬਾਰੇ ਗੱਲ ਕਰਨ ਤੋਂ ਨਾ ਡਰੋ ਜੋ ਨਵੇਂ ਜਾਂ ਚਰਿੱਤਰਹੀਨ ਜਾਪਦੇ ਹਨ।
ਸਾਈਬਰ ਧੱਕੇਸ਼ਾਹੀ ਸੋਸ਼ਲ ਮੀਡੀਆ ਐਪਾਂ, ਟੈਕਸਟ ਮੈਸੇਜਿੰਗ, ਤਤਕਾਲ ਮੈਸੇਜਿੰਗ, ਆਨਲਾਈਨ ਚੈਟਿੰਗ (ਫੋਰਮਾਂ, ਚੈਟ ਰੂਮ, ਮੈਸੇਜ ਬੋਰਡ), ਅਤੇ ਈਮੇਲ ਰਾਹੀਂ ਹੋ ਸਕਦੀ ਹੈ।