Miracle Pool ਐਪ ਵਿੱਚ MR ਅਨੁਭਵ ਦੀ ਇੱਕ ਉਦਾਹਰਨਕਿਹੜੀ ਚੀਜ਼ ਇਮਰਸਿਵ ਟੈਕਨਾਲੋਜੀ ਨੂੰ ਇੰਨਾ ਖ਼ਾਸ ਬਣਾਉਂਦੀ ਹੈ?
ਇਸਦੀ ਸਮਰੱਥਾ ਇਸ ਗੱਲ ਵਿੱਚ ਹੈ ਕਿ ਇਹ ਸਰੀਰ ਅਤੇ ਦਿਮਾਗ ਦੋਵਾਂ ਨੂੰ ਪੂਰੀ ਤਰ੍ਹਾਂ ਸ਼ਾਮਲ ਕਰਦੀ ਹੈ, ਜਿਸ ਨਾਲ ਇੱਕ ਯੂਜ਼ਰ ਬੈਠ ਕੇ ਦੇਖਣ ਵਾਲੇ ਦਰਸ਼ਕ ਤੋਂ ਕਿਰਿਆਸ਼ੀਲ ਭਾਗੀਦਾਰ ਵਿੱਚ ਬਦਲ ਜਾਂਦਾ ਹੈ।ਕਿਰਿਆਸ਼ੀਲ ਹੋਰ ਕੇ ਖੇਡੋ
ਸਾਡੇ Quest 'ਸੁਪਰ ਯੂਜ਼ਰਾਂ' ਨਾਲ ਗੱਲ ਕਰਦੇ ਸਮੇਂ ਸਾਨੂੰ ਇੱਕ ਦਿਲਚਸਪ ਗੱਲ ਪਤਾ ਲੱਗੀ ਕਿ ਉਨ੍ਹਾਂ ਨੂੰ VR ਇੱਕ ਵੱਖਰੀ ਤਰ੍ਹਾਂ ਦਾ 'ਸਕ੍ਰੀਨ ਸਮਾਂ' ਲੱਗਦਾ ਹੈ। VR ਦਾ ਸਮਾਂ ਆਮ ਤੌਰ 'ਤੇ ਫਲੈਟ ਸਕ੍ਰੀਨ ਦੇ ਸਮੇਂ ਦੇ ਮੁਕਾਬਲੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ। ਹਾਲਾਂਕਿ VR ਵਿੱਚ ਨਿਸ਼ਚਿਤ ਤੌਰ 'ਤੇ ਹਾਲੇ ਵੀ ਸਕ੍ਰੀਨ ਦੀ ਵਰਤੋਂ ਹੁੰਦੀ ਹੈ, ਪਰ ਜਦੋਂ ਤੁਸੀਂ ਇਸ ਅਨੁਭਵ ਵਿੱਚ ਆਪਣੇ ਸਰੀਰ ਨਾਲ ਗਤੀਵਿਧੀ ਕਰਦੇ ਹੋ, ਤਾਂ ਬਿਲਕੁਲ ਵੱਖਰਾ ਲੱਗਦਾ ਹੈ, ਇੱਥੋਂ ਤੱਕ ਕਿ ਇਹ ਬਾਹਰੀ ਖੇਡਾਂ ਵਾਂਗ ਲੱਗਦਾ ਹੈ। ਅਜਿਹੇ ਕਈ ਮਾਂ-ਪਿਓ, ਜਿਨ੍ਹਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਨੇ ਦੱਸਿਆ ਕਿ ਸਰਦੀਆਂ ਦੇ ਮਹੀਨਿਆਂ ਵਿੱਚ, ਭਾਵੇਂ ਮੌਸਮ ਕਿਵੇਂ ਦਾ ਵੀ ਹੋਵੇ, Quest ਪਰਿਵਾਰ ਨੂੰ ਗਤੀਸ਼ੀਲ ਰੱਖ ਸਕਦਾ ਹੈ।
ਮਾਂ-ਪਿਓ ਦੀ ਇਹ ਪੜਚੋਲ ਇਸ ਤੱਥ ਵੱਲ ਇਸ਼ਾਰਾ ਕਰਦੀ ਹੈ ਕਿ VR ਸਕ੍ਰੀਨ ਮੀਡੀਆ ਦੇ ਦੂਜੇ ਰੂਪਾਂ ਤੋਂ ਬੁਨਿਆਦੀ ਤੌਰ 'ਤੇ ਵੱਖ ਹੈ - ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸਨੂੰ ਤੁਸੀਂ ਸਿਰਫ਼ ਬੈਠ ਕੇ ਦੇਖਦੇ ਹੋ, ਇਹ ਅਜਿਹੀ ਚੀਜ਼ ਹੈ, ਜਿਸਨੂੰ ਤੁਸੀਂ ਸਰੀਰਕ ਤੌਰ 'ਤੇ ਕਰਦੇ ਹਨ। ਆਭਾਸੀ ਵਾਸਤਵਿਕਤਾ ਤੁਹਾਨੂੰ ਇੱਕ ਡਿਜੀਟਲ ਅਨੁਭਵ ਵਿੱਚ ਦਾਖ਼ਲ ਕਰਵਾਉਂਦੀ ਹੈ, ਇਹ ਸਮਤਲ ਆਇਤਾਕਾਰ ਸਕ੍ਰੀਨ ਵੱਲ ਦੇਖਣ ਵਾਂਗ ਨਹੀਂ ਹੈ। ਹਾਲਾਂਕਿ ਵੈੱਬਸਾਈਟਾਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਤੁਸੀਂ ਬ੍ਰਾਉਜ਼ ਕਰਦੇ ਹੋ, ਟੀਵੀ ਸ਼ੋਅ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਅਤੇ ਪੌਡਕਾਸਟ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ, ਪਰ Quest 'ਤੇ ਅਨੁਭਵ ਇੱਕ ਅਜਿਹੀ ਚੀਜ਼ ਹੈ, ਜਿਸ ਵਿੱਚ ਤੁਸੀਂ ਹਿੱਸਾ ਲੈਂਦੇ ਹੋ।
ਕਿਉਂਕਿ VR ਤੁਹਾਡੀਆਂ ਇੰਦਰੀਆਂ ਨੂੰ ਪੂਰੀ ਤਰ੍ਹਾਂ ਸ਼ਾਮਲ ਕਰਦਾ ਹੈ, ਇਸ ਲਈ ਇਹ ਬਿਲਕੁਲ ਅਸਲੀ ਲੱਗਦਾ ਹੈ। ਕਿਸੇ ਸਥਾਨ ਦੀਆਂ ਸਿਰਫ਼ ਨਿਸ਼ਾਨੀਆਂ ਜਾਂ ਚਿੱਤਰ ਦਿਖਾਉਣ ਦੀ ਬਜਾਏ, VR ਤੁਹਾਨੂੰ ਅਜਿਹਾ ਮਹਿਸੂਸ ਕਰਵਾਉਂਦਾ ਹੈ ਜਿਵੇਂ ਤੁਸੀਂ ਅਸਲ ਵਿੱਚ ਉਸ ਸਥਾਨ 'ਤੇ ਮੌਜੂਦ ਹੋ। ਕਿਉਂਕਿ VR ਇੰਨਾ ਜ਼ਿਆਦਾ ਅਸਲੀ ਲੱਗਦਾ ਹੈ, ਇਸ ਨਾਲ ਹਰ ਤਰ੍ਹਾਂ ਦੀਆਂ ਅਸਲ ਸਰੀਰਕ ਪ੍ਰਤੀਕਿਰਿਆਵਾਂ ਮਹਿਸੂਸ ਹੋ ਸਕਦੀਆਂ ਹਨ, ਕੋਈ ਐਕਸ਼ਨ ਗੇਮ ਖੇਡਣ ਦੌਰਾਨ ਦਿਲ ਦੀ ਧੜਕਣ ਤੇਜ਼ ਹੋਣ ਤੋਂ ਲੈ ਕੇ ਪਹੁਫੁਟਾਲੇ ਦੇ ਸਮੇਂ ਕਿਸੇ ਆਭਾਸੀ ਜੰਗਲ ਵਿੱਚ ਵਧੇਰੇ ਸ਼ਾਂਤੀ ਮਹਿਸੂਸ ਕਰਨ ਤੱਕ।ਸਿਰਫ਼ ਦਿਮਾਗ ਨੂੰ ਹੀ ਨਹੀਂ, ਬਲਕਿ ਸਰੀਰ ਨੂੰ ਵੀ ਸ਼ਾਮਲ ਕਰਨਾ
VR ਤੁਹਾਡੇ ਪੂਰੇ ਸਰੀਰ ਨੂੰ ਸ਼ਾਮਲ ਕਰਦਾ ਹੈ। ਭਾਵੇਂ ਤੁਸੀਂ ਸਥਿਰ ਬੈਠੇ ਹੋਏ ਹੋ, ਤਾਂ ਵੀ ਤੁਹਾਡਾ ਦਿਮਾਗ ਅਜਿਹਾ ਮਹਿਸੂਸ ਕਰਦਾ ਹੈ ਜਿਵੇਂ ਤੁਸੀਂ ਅਸਲ ਵਿੱਚ ਉਸ ਮਾਹੌਲ ਵਿੱਚ ਹੋ। ਜਿਵੇਂ ਕਿ 'ਸੁਪਰ ਯੂਜ਼ਰ' ਖੋਜ ਦੇ ਸਾਡੇ ਇੱਕ ਭਾਗੀਦਾਰ ਨੇ ਸਾਨੂੰ ਦੱਸਿਆ, "ਜੇ ਮੇਰੀ ਧੀ 3D ਪਿਆਨੋ ਐਪ ਚਲਾ ਰਹੀ ਹੈ, ਤਾਂ ਉਸਨੂੰ ਅਸਲ ਵਿੱਚ ਹਵਾ ਵਿੱਚ ਪਿਆਨੋ ਦੇ ਬਟਨ ਦਿਖਾਈ ਦਿੰਦੇ ਹਨ। ਉਸਦਾ ਦਿਮਾਗ ਅਤੇ ਹੱਥ ਯਾਦ ਰੱਖਦੇ ਹਨ ਕਿ ਪਿਆਨੋ ਦੇ ਬਟਨ ਕਿਸ ਤਰ੍ਹਾਂ ਰੱਖੇ ਹੋਏ ਹਨ, ਇਸ ਚੀਜ਼ ਦੀ ਬਰਾਬਰੀ ਕਿਸੇ ਕਿਤਾਬ ਵਿੱਚੋਂ ਪੜ੍ਹ ਕੇ ਸਿੱਖਣ ਨਾਲ ਨਹੀਂ ਕੀਤੀ ਜਾ ਸਕਦੀ।" ਭਾਗੀਦਾਰ ਨੇ ਆਪਣੇ ਪੁੱਤਰ ਦੀ ਮਨਪਸੰਦ Quest ਐਪ ਬਾਰੇ ਗੱਲ ਕਰਦੇ ਹੋਏ ਸਾਨੂੰ ਦੱਸਿਆ ਕਿ "ਇਹ ਸਿਰਫ਼ ਬਟਨ ਦਬਾਉਣ ਦੀ ਗੱਲ ਨਹੀਂ ਹੈ, ਤੁਸੀਂ ਕਿਸੇ ਚੀਜ਼ ਤੋਂ ਬਚਣ ਲਈ ਅਸਲ ਵਿੱਚ ਸਰੀਰ ਨੂੰ ਝੁਕਾਉਂਦੇ ਹੋ ਜਾਂ ਹੋਰ ਚੀਜ਼ਾਂ ਐਕਪਲੋਰ ਕਰਨ ਲਈ ਅੱਗੇ ਵਧਦੇ ਹੋ।"
VR ਵਿੱਚ ਆਪਣੇ ਸਰੀਰ ਦੀ ਵਰਤੋਂ ਕਰਨ ਨਾਲ ਇਮਰਸਿਵ ਅਨੁਭਵ ਨੂੰ ਬਿਹਤਰ ਢੰਗ ਨਾਲ ਯਾਦ ਰੱਖਣ ਵਿੱਚ ਮਦਦ ਮਿਲਦੀ ਹੈ। ਜਿਵੇਂ ਕਿ ਸਾਡੇ ਵਿੱਚੋਂ ਕਈ ਲੋਕਾਂ ਨੇ ਆਪ ਇਸ ਚੀਜ਼ ਨੂੰ ਅਨੁਭਵ ਕੀਤਾ ਹੈ, ਅਸੀਂ ਚੀਜ਼ਾਂ ਨੂੰ ਕਰ ਕੇ ਸਿੱਖਦੇ ਹਾਂ, ਇਸ ਲਈ VR ਵਿੱਦਿਅਕ ਸਮੱਗਰੀ ਲਈ ਬਿਲਕੁਲ ਸਹੀ ਹੈ।
ਤਾਂ ਫਿਰ ਉੱਪਰ ਦੱਸੇ ਗਏ ਇਨ੍ਹਾਂ ਸੁਪਰ ਫ਼ੀਚਰਾਂ ਦਾ ਰੋਜ਼ਾਨਾ ਦੇ ਪਰਿਵਾਰਕ ਜੀਵਨ ਵਿੱਚ Meta Quest ਹੈੱਡਸੈੱਟ ਲਈ ਕੀ ਮਤਲਬ ਹੈ? ਸੰਖੇਪ ਵਿੱਚ, ਇੱਕ VR ਹੈੱਡਸੈੱਟ ਇੱਕ ਬਹੁਤ ਪ੍ਰਭਾਵਸ਼ਾਲੀ ਮਲਟੀ-ਟੂਲ ਹੈ ਜਿਸਦੀ ਵਰਤੋਂ ਕਈ ਤਰ੍ਹਾਂ ਦੇ ਵੱਖ-ਵੱਖ ਪ੍ਰਯੋਗਾਤਮਕ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਤੁਹਾਡੀ ਡਿਵਾਈਸ ਬਹੁਤ ਕੁਝ ਕਰ ਸਕਦੀ ਹੈ, ਜਿਵੇਂ ਕਿ ਤੁਹਾਨੂੰ ਫੀਲਡ ਟ੍ਰਿਪ 'ਤੇ ਲਿਜਾਣ, ਤੁਹਾਨੂੰ ਆਭਾਸੀ ਥੀਏਟਰ ਸ਼ੋਅ ਵਿੱਚ ਲਿਜਾਣ ਤੋਂ ਲੈ ਕੇ, ਤੁਹਾਨੂੰ ਸਵੇਰ ਦੀ ਕਸਰਤ ਲਈ ਪ੍ਰੇਰਿਤ ਕਰਨ ਤੱਕ।
ਅੰਤ ਵਿੱਚ, VR ਦੀ ਸਮਰੱਥਾ ਇਸ ਗੱਲ ਵਿੱਚ ਹੈ ਕਿ ਇਹ ਤੁਹਾਡੇ ਸਰੀਰ ਅਤੇ ਦਿਮਾਗ ਦੋਵਾਂ ਨੂੰ ਪੂਰੀ ਤਰ੍ਹਾਂ ਸ਼ਾਮਲ ਕਰਦਾ ਹੈ। ਸਿਰਫ਼ ਬੈਠ ਕੇ ਦੇਖਣ ਵਾਲੇ ਦਰਸ਼ਕ ਤੋਂ ਕਿਰਿਆਸ਼ੀਲ ਭਾਗੀਦਾਰ ਵਿੱਚ ਹੋਣ ਵਾਲੀ ਇਹ ਤਬਦੀਲੀ ਇਸਨੂੰ ਅਸਾਧਾਰਨ ਬਣਾਉਂਦੀ ਹੈ।