ਗਲਤ ਜਾਣਕਾਰੀ ਨਾਲ ਨਜਿੱਠਣਾ
ਗਲਤ ਜਾਣਕਾਰੀ ਦੇ ਵਿਰੁੱਧ ਸੰਘਰਸ਼ ਬਹੁਤ ਵੱਡਾ ਮਹਿਸੂਸ ਕੀਤਾ ਜਾ ਸਕਦਾ ਹੈ, ਪਰ ਇਸਦੇ ਫੈਲਣ ਨਾਲ ਨਜਿੱਠਣ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ।
Meta ਵਿੱਚ, ਗਲਤ ਜਾਣਕਾਰੀ ਨੂੰ ਰੋਕਣ ਦੀ ਸਾਡੀ ਕਾਰਜਨੀਤੀ ਦੇ ਤਿੰਨ ਭਾਗ ਹਨ:- ਜੋ ਭਾਈਚਾਰਕ ਮਿਆਰਾਂ ਜਾਂ ਇਸ਼ਤਿਹਾਰ ਨੀਤੀਆਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਅਕਾਊਂਟਾਂ ਤੇ ਸਮੱਗਰੀ ਨੂੰ ਹਟਾਉਣਾ।
- ਕਲਿੱਕਬੇਟ ਵਾਂਗ ਗਲਤ ਜਾਣਕਾਰੀ ਤੇ ਗ਼ੈਰ-ਭਰੋਸੇਯੋਗ ਸਮੱਗਰੀ ਦੀ ਵੰਡ ਨੂੰ ਘਟਾਉਣਾ
- ਲੋਕਾਂ ਨੂੰ ਉਨ੍ਹਾਂ ਪੋਸਟਾਂ 'ਤੇ ਵਧੇਰੇ ਸੰਦਰਭ ਦੇ ਕੇ ਸੂਚਿਤ ਕਰਨਾ ਜੋ ਉਹ ਦੇਖਦੇ ਹਨ
ਇਹ ਤਰੀਕਾ ਗਲਤ ਜਾਣਕਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਹੈ, ਅਤੇ ਲੋਕਾਂ ਨੂੰ ਜਨਤਕ ਵਾਰਤਾਲਾਪ ਨੂੰ ਦਬਾਏ ਬਿਨਾਂ ਸੂਚਿਤ ਰਹਿਣ ਵਿੱਚ ਮਦਦ ਕਰਦੀ ਹੈ।ਮਾਂ-ਪਿਓ ਅਤੇ ਨੌਜਵਾਨਾਂ ਦੀ ਵੀ ਭੂਮਿਕਾ ਹੁੰਦੀ ਹੈ। ਬ੍ਰਿਜਵਾਟਰ ਸਟੇਟ ਯੂਨੀਵਰਸਿਟੀ 'ਤੇ ਮੈਕਸਵੈੱਲ ਲਾਈਬ੍ਰੇਰੀ ਵੱਲੋਂ ਹਾਈਲਾਈਟ ਕੀਤੇ ਗਏ ਵਿਚਾਰਾਂ ਦੇ ਆਧਾਰ 'ਤੇ, ਇੱਥੇ ਕੁਝ ਹੋਰ ਨੁਕਤੇ ਦਿੱਤੇ ਗਏ ਹਨ ਜੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਜਾਣਕਾਰੀ ਦੀ ਸਟੀਕਤਾ ਦਾ ਫ਼ੈਸਲਾ ਕਰਨ ਵਿੱਚ ਤੁਹਾਡੀ ਅਤੇ ਤੁਹਾਡੇ ਅੱਲ੍ਹੜ ਬੱਚੇ ਦੀ ਮਦਦ ਕਰ ਸਕਦੇ ਹਨ:ਨੁਕਤਾ #1: ਗਹਿਰਾਈ ਤੱਕ ਪਤਾ ਕਰੋ
ਸੁਰਖੀਆਂ ਅਤੇ ਕਹਾਣੀ ਦੇ ਅੰਸ਼ ਸਾਨੂੰ ਬਹੁਤ ਕੁਝ ਦੱਸ ਸਕਦੇ ਹਨ। ਅਸੀਂ ਜੋ ਦੇਖਦੇ ਜਾਂ ਪੜ੍ਹਦੇ ਹਾਂ ਉਸ ਬਾਰੇ ਪੂਰਾ ਸੰਦਰਭ ਸਮਝਣ ਲਈ, ਪੋਸਟ ਤੋਂ ਜ਼ਿਆਦਾ ਜਾਣਕਾਰੀ ਜਾਂ ਮੂਲ ਸਰੋਤ ਸਮੱਗਰੀ ਦੇ ਲਿੰਕ ਨੂੰ ਦੇਖਣਾ ਵੀ ਸਹਾਇਕ ਹੁੰਦਾ ਹੈ।ਨੁਕਤਾ #2: ਇੰਟਰਨੈੱਟ ਦੀ ਵਰਤੋ ਕਰੋ
ਜੇ ਕਿਸੇ ਸਟੋਰੀ ਨੂੰ ਤੱਥ-ਜਾਂਚਕਰਤਾਵਾਂ ਵੱਲੋਂ ਪਹਿਲਾਂ ਹੀ ਫਲੈਗ ਨਹੀਂ ਕੀਤਾ ਗਿਆ ਹੈ, ਤਾਂ ਅਕਸਰ ਤਤਕਾਲ ਖੋਜ ਜਾਹਰ ਕਰੇਗੀ ਕਿ ਇਹ ਸਹੀ ਹੈ ਜਾਂ ਨਹੀਂ। ਖ਼ਬਰਾਂ ਦੇ ਚੰਗੇ ਸਰੋਤ ਖ਼ਬਰਾਂ ਦੀਆਂ ਹੋਰ ਪ੍ਰਮਾਣਿਕ ਸਾਈਟਾਂ ਨਾਲ ਵੀ ਲਿੰਕ ਹੋਣਗੇ।ਨੁਕਤਾ #3: ਨਿਰਣੇ ਦੀ ਵਰਤੋ ਕਰੋ
ਆਪਣੇ-ਆਪ ਨੂੰ ਪੁੱਛੋ: ਕੀ ਮੇਰੇ ਵੱਲੋਂ ਪੜ੍ਹੀ ਜਾ ਰਹੀ ਸਮੱਗਰੀ ਸੱਚਮੁੱਚ ਸਮਝ ਵਿੱਚ ਆਉਂਦੀ ਹੈ ਜਾਂ ਭਰੋਸੇਯੋਗ ਹੈ? ਲੇਖਕ ਦੀ ਮਨਸ਼ਾ ਕੀ ਸੀ? ਕੀ ਇਹ ਇੱਕ ਖ਼ਬਰ ਸਟੋਰੀ ਜਾਂ ਇੱਕ ਰਾਏ ਦਾ ਹਿੱਸਾ ਹੈ? ਸੱਚ ਦਾ ਪਤਾ ਲਗਾਉਣ ਲਈ ਕੋਈ ਇੱਕ ਤਰੀਕਾ ਨਹੀਂ ਹੈ, ਪਰ ਕਦੇ-ਕਦਾਈਂ ਇਸ ਲਈ ਥੋੜ੍ਹੀ ਹੋਰ ਕੋਸ਼ਿਸ਼ ਕਰਨੀ ਪੈਂਦੀ ਹੈ।ਨੁਕਤਾ #4: ਖੋਜ ਦੇ ਹਵਾਲੇ
ਇੰਟਰਨੈੱਟ 'ਤੇ ਅਜਿਹੇ ਬਹੁਤ ਸਾਰੇ ਹਵਾਲੇ ਮੌਜੂਦ ਹਨ ਜਿਨ੍ਹਾਂ ਦਾ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਕਦੇ ਨਹੀਂ ਕਿਹਾ। ਕਿਸੇ ਵੀ ਚੀਜ਼ ਵਾਂਗ, ਸਾਂਝਾ ਕਰਨ ਤੋਂ ਪਹਿਲਾਂ ਥੋੜ੍ਹੀ ਖੋਜ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ।ਨੁਕਤਾ #5: ਘੋਟਾਲੇਬਾਜ਼ੀ ਸੰਬੰਧੀ ਇਸ਼ਤਿਹਾਰਾਂ ਜਾਂ ਹੋਰ "ਕਲਿੱਕਬੈਟ" ਵੱਲ ਧਿਆਨ ਦਿਓ
ਗਲਤ ਜਾਣਕਾਰੀ ਦੇਣ ਵਾਲੇ ਅਜਿਹਾ ਇਸ ਲਈ ਕਰਦੇ ਹਨ ਤਾਂ ਜੋ ਤੁਸੀਂ ਉਨ੍ਹਾਂ ਦੀ ਵੈੱਬਸਾਈਟ 'ਤੇ ਕਲਿੱਕ ਕਰੋ, ਜਿੱਥੇ ਉਨ੍ਹਾਂ ਨੂੰ ਤੁਹਾਨੂੰ ਇਸ਼ਤਿਹਾਰ ਦਿਖਾਉਣ ਲਈ ਲਾਭ ਮਿਲਦਾ ਹੈ। ਘੱਟ-ਗੁਣਵੱਤਾ ਵਾਲੇ ਅਤੇ ਘੋਟਾਲੇਬਾਜ਼ੀ ਸੰਬੰਧੀ ਇਸ਼ਤਿਹਾਰ ਇਸ ਗੱਲ ਦੇ ਸੂਚਕ ਹੁੰਦੇ ਹਨ ਕਿ ਕੁਝ ਅਜਿਹਾ ਹੋ ਸਕਦਾ ਹੈ ਜਿਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।ਨੁਕਤਾ #6: ਸਨਸਨੀਖੇਜ਼ ਸਮੱਗਰੀ ਵੱਲ ਧਿਆਨ ਦਿਓ
ਖਰਾਬ ਵਿਆਕਰਣ, ਹੱਦ ਤੋਂ ਜ਼ਿਆਦਾ ਵਿਸਮਾਦ ਚਿੰਨ੍ਹਾਂ ਦੀ ਵਰਤੋਂ, ਸਾਰੇ ਕੈਪਸ ਵਾਕਾਂਸ਼ਾਂ ਅਤੇ ਤੁਹਾਡੀਆਂ ਭਾਵਨਾਵਾਂ ਪ੍ਰਤੀ ਜਰੂਰਤ ਤੋਂ ਵੱਧ ਆਵੇਦਨ ਪ੍ਰਤੀ ਸੁਚੇਤ ਰਹੋ। ਬਹੁਤ ਸਾਰੀਆਂ ਗਲਤ ਜਾਣਕਾਰੀਆਂ ਤਾਂ ਸਿਰਫ਼ ਪ੍ਰਤੀਕਿਰਿਆ ਪ੍ਰਾਪਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ, ਨਾ ਕਿ ਸੂਚਿਤ ਕਰਨ ਲਈ।ਨੁਕਤਾ #7: ਸਭ ਤੋਂ ਉੱਪਰ, ਇੱਕ ਆਲੋਚਕ ਦੀ ਤਰ੍ਹਾਂ ਪੜ੍ਹੋ
ਕਿਸੇ ਚੀਜ਼ ਨੂੰ ਸਾਂਝਾ ਕਰਨ ਤੋਂ ਪਹਿਲਾਂ, ਥੋੜ੍ਹਾ ਰੁੱਕਕੇ ਅਤੇ ਆਲੋਚਨਾਤਮਕ ਤੌਰ 'ਤੇ ਸਾਰੀ ਕਹਾਣੀ ਨੂੰ ਪੜ੍ਹਨਾ ਮਹੱਤਵਪੂਰਨ ਹੈ, ਨਾ ਕਿ ਸਿਰਫ਼ ਸਨਸਨੀਖੇਜ਼ ਸਿਰਲੇਖ ਨੂੰ।ਕਿਹੜੀ ਚੀਜ਼ ਕਿਸੇ ਸਰੋਤ ਨੂੰ ਭਰੋਸੇਯੋਗ ਬਣਾਉਂਦੀ ਹੈ
ਜਿਵੇਂ ਕਿ ਅਸੀਂ ਨੌਜਵਾਨ ਲੋਕਾਂ ਦੀ ਆਨਲਾਈਨ ਸਮੱਗਰੀ ਦੇ ਬਿਹਤਰ ਪਾਠਕ ਬਣਨ ਵਿੱਚ ਮਦਦ ਕਰਨ ਲਈ ਚਰਚਾ ਕੀਤੀ ਹੈ, ਭਰੋਸੇਯੋਗ ਸਰੋਤਾਂ ਦੀ ਪਛਾਣ ਕਰਨ ਦਾ ਇੱਕ ਤਰੀਕਾ ਇਨ੍ਹਾਂ ਸਵਾਲਾਂ ਦੀ ਵਰਤੋਂ ਕਰਨਾ ਹੈ: ਕੌਣ? ਕੀ? ਕਿੱਥੇ? ਕਿਉਂ? ਕਦੋਂ?ਇਹ ਸਮੱਗਰੀ ਕਿਸਨੇ ਬਣਾਈ?ਇਹ ਸਮੱਗਰੀ ਕਿਸ ਚੀਜ਼ ਵੱਲ ਲਿਜਾ ਰਹੀ ਹੈ?ਇਸਨੂੰ ਕਿੱਥੇ ਬਣਾਇਆ ਗਿਆ?ਇਸਨੂੰ ਕਿਉਂ ਬਣਾਇਆ ਗਿਆ?ਇਸਨੂੰ ਕਦੋਂ ਬਣਾਇਆ ਗਿਆ?
ਭਰੋਸੇਯੋਗ ਸਰੋਤਾਂ ਦੀ ਪਛਾਣ ਕਰਨ ਬਾਰੇ ਹੋਰ ਜਾਣਨ ਲਈ, ਹੇਠ ਲਿਖੇ ਨਿਮਨਲਿਖਤ ਸੁਝਾਵਾਂ ਨੂੰ ਦੇਖੋ: