Meta
ਨਿਗਰਾਨ
Facebook ਅਤੇ Messenger
Instagram
ਸਰੋਤ

ਆਨਲਾਈਨ ਪਰੇਸ਼ਾਨ ਕਰਨ ਵਾਲੀ ਸਮੱਗਰੀ ਨਾਲ ਨਜਿੱਠਣਾ

ParentZone ਵੱਲੋਂ ਲਿਖਿਆ ਗਿਆ

12 ਮਾਰਚ 2024

  • Facebook ਆਈਕਨ
  • ਸੋਸ਼ਲ ਮੀਡੀਆ ਪਲੇਟਫ਼ਾਰਮ X ਆਈਕਨ
  • ਕਲਿੱਪਬੋਰਡ ਆਈਕਨ
ਅੱਲ੍ਹੜ ਬੱਚੇ ਨੇ ਇੱਕ ਟੋਪੀ ਅਤੇ ਬੈਕਪੈਕ ਪਹਿਨਿਆ ਹੋਇਆ ਹੈ, ਉਹ ਇੱਕ ਡਿਜੀਟਲ ਡਿਪਾਰਚਰ ਬੋਰਡ ਦੇ ਸਾਹਮਣੇ ਖੜ੍ਹਾ ਫ਼ੋਨ ਵੱਲ ਦੇਖ ਰਿਹਾ ਹੈ।
ਸਾਨੂੰ ਸਭ ਨੂੰ ਲਾਜ਼ਮੀ ਤੌਰ 'ਤੇ ਆਨਲਾਈਨ ਅਜਿਹੀਆਂ ਚੀਜ਼ਾਂ ਦਿਖਾਈ ਦੇਣਗੀਆਂ ਜੋ ਸਾਨੂੰ ਪਰੇਸ਼ਾਨ ਕਰਦੀਆਂ ਹਨ, ਉਲਝਾਉਂਦੀਆਂ ਜਾਂ ਡਰਾਉਂਦੀਆਂ ਹਨ ਅਤੇ ਇਸ ਵਿੱਚ ਸਾਡੇ ਅੱਲ੍ਹੜ ਬੱਚੇ ਵੀ ਸ਼ਾਮਲ ਹਨ।

ਅਜਿਹਾ ਵਾਪਰਨ ਤੋਂ ਰੋਕਣ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਜੇ ਅਜਿਹਾ ਵਾਪਰਦਾ ਹੀ ਹੈ, ਤਾਂ ਇਹ ਸੋਚ ਕੇ ਦੇਖੋ ਕਿ ਜਦੋਂ ਅਜਿਹਾ ਕੁਝ ਵਾਪਰਦਾ ਹੈ, ਤਾਂ ਤੁਸੀਂ ਜਵਾਬ ਕਿਵੇਂ ਦਿਓਗੇ। ਰਾਜਨੀਤੀ ਤੋਂ ਲੈ ਕੇ ਪੋਰਨੋਗ੍ਰਾਫੀ ਤੱਕ ਚੀਜ਼ਾਂ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ, ਇਸ ਬਾਰੇ ਪਹਿਲਾਂ ਹੀ ਸੋਚ ਵਿਚਾਰ ਕਰਨ ਨਾਲ ਤੁਹਾਨੂੰ ਆਪਣੇ ਅੱਲ੍ਹੜ ਬੱਚੇ ਦੀ ਉਨ੍ਹਾਂ ਅੱਗੇ ਆਉਣ ਵਾਲੀ ਹਰ ਚੀਜ਼ ਸੰਬੰਧੀ ਸਹਾਇਤਾ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ।

ਇਸ ਤੱਕ ਪਹੁੰਚ ਕਰਨ ਦੇ ਕਈ ਤਰੀਕੇ ਹਨ: ਸ਼ੁਰੂਆਤੀ ਪ੍ਰਤੀਕਿਰਿਆ ਤੋਂ ਲੈ ਕੇ ਚਿਤਾਵਨੀ ਦੇ ਸੰਕੇਤਾਂ ਦਾ ਪਤਾ ਲਗਾਉਣ ਜਾਂ ਨਤੀਜਿਆਂ ਨਾਲ ਨਜਿੱਠਣ ਤੱਕ।

ਤੁਹਾਡਾ ਬੱਚਾ ਕੀ ਦੇਖਦਾ ਹੈ?



ਸੰਦਰਭ ਮਹੱਤਵਪੂਰਨ ਹੈ। ਸਮੱਗਰੀ ਬਹੁਤ ਸਾਰੇ ਕਾਰਨਾਂ ਕਰਕੇ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ। ਇਹ ਕੋਈ ਤੀਬਰ ਚਿੱਤਰ ਜਾਂ ਵੀਡੀਓ ਫੁਟੇਜ ਜਾਂ ਵਤੀਰਾ ਹੋ ਸਕਦਾ ਹੈ ਜੋ ਨਿੱਜੀ ਤੌਰ 'ਤੇ ਅਪਮਾਨਜਨਕ ਹੋਵੇ।

ਇਹ ਇਸ ਵਿੱਚ ਸ਼ਾਮਲ ਲੋਕਾਂ ਵਿਚਾਲੇ ਸੰਬੰਧ, ਇਸਨੂੰ ਕਿਵੇਂ ਦੇਖਿਆ ਗਿਆ ਸੀ ਜਾਂ ਇਸਦੇ ਪਿਛਲੀ ਪ੍ਰੇਰਨਾ 'ਤੇ ਆਧਾਰਿਤ ਹੋ ਸਕਦਾ ਹੈ। ਕੀ ਤੁਹਾਡੇ ਬੱਚੇ ਨੇ ਇਸਨੂੰ ਲੱਭਿਆ ਜਾਂ ਇਹ ਗਲਤੀ ਨਾਲ ਸਾਹਮਣੇ ਆਇਆ ਸੀ? ਜੇ ਕਿਸੇ ਵਿਅਕਤੀ ਨੇ ਇਸਨੂੰ ਉਨ੍ਹਾਂ ਨਾਲ ਸਾਂਝਾ ਕੀਤਾ ਸੀ, ਤਾਂ ਉਨ੍ਹਾਂ ਦਾ ਉਦੇਸ਼ ਪਰੇਸ਼ਨ ਜਾਂ ਅਪਮਾਨ ਕਰਨ ਦਾ ਸੀ?

ਜਿਹੜੀ ਚੀਜ਼ ਇੱਕ ਵਿਅਕਤੀ ਨੂੰ ਪਰੇਸ਼ਾਨ ਕਰਨ ਵਾਲੀ ਲੱਗਦੀ ਹੈ ਹੋ ਸਕਦਾ ਹੈ ਕਿਸੇ ਹੋਰ ਵਿਅਕਤੀ ਨੂੰ ਇਸ ਤਰ੍ਹਾਂ ਨਾ ਲੱਗੇ – ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਆਪਣੇ ਅੱਲ੍ਹੜ ਬੱਚੇ ਦੀਆਂ ਭਾਵਨਾਵਾਂ ਨੂੰ ਅਣਡਿੱਠ ਨਾ ਕਰੋ। ਗੱਲਬਾਤ ਨੂੰ ਬੰਦ ਕਰਨ ਨਾਲ ਉਨ੍ਹਾਂ ਨੂੰ ਬੇਯਕੀਨੇ ਸਰੋਤਾਂ ਤੋਂ ਜਵਾਬ ਲੈਣ ਜਾਣ ਲਈ ਉਕਸਾਅ ਸਕਦਾ ਹੈ, ਇਸ ਲਈ ਉਨ੍ਹਾਂ ਦੀ ਗੱਲ ਸੁਣੋ ਅਤੇ ਉਹ ਕਿਵੇਂ ਦਾ ਮਹਿਸੂਸ ਕਰਦੇ ਹਨ, ਉਸਦਾ ਮਾਨ ਰੱਖੋ। ਭਾਵੇਂ ਉਹ ਤੁਹਾਨੂੰ ਬਹੁਤ ਮਮੂਲੀ ਗੱਲ ਲੱਗਦੀ ਹੈ: ਜੇ ਇਹ ਗੱਲ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਹੈ, ਤਾਂ ਇਹ ਪਰੇਸ਼ਾਨ ਕਰਨ ਵਾਲੀ ਗੱਲ ਹੀ ਹੈ।
ਚਮਕਦਾਰ ਲਿਪਸਟਿੱਕ ਵਾਲੇ ਵਿਅਕਤੀ ਦਾ ਕਲੋਜ਼-ਅੱਪ, ਜਿਸਨੇ ਆਪਣੀ ਬਾਂਹ ਨਾਲ ਆਪਣੇ ਚਿਹਰੇ ਨੂੰ ਧੋੜ੍ਹਾ ਢੱਕਿਆ ਹੋਇਆ ਹੈ।

ਸੰਕੇਤਾਂ ਦਾ ਪਤਾ ਲਗਾਉਣਾ



ਹੋ ਸਕਦਾ ਹੈ ਕਿ ਤੁਹਾਨੂੰ ਇਹ ਸੂਚਨਾ ਪ੍ਰਾਪਤ ਹੋਵੇ ਕਿ ਉਨ੍ਹਾਂ ਨੇ ਸਮੱਗਰੀ ਦੀ ਰਿਪੋਰਟ ਕੀਤੀ ਹੈ ਜਾਂ ਕਿਸੇ ਵਿਅਕਤੀ ਨੂੰ ਬਲੌਕ ਕੀਤਾ ਹੈ – ਜਿਸਦਾ ਇਹ ਮਤਲਬ ਹੈ ਕਿ ਉਨ੍ਹਾਂ ਨੇ ਇਸਦੀ ਰਿਪੋਰਟ ਤੁਹਾਡੇ ਕੋਲ ਵੀ ਕਰਨ ਦੀ ਚੋਣ ਕੀਤੀ ਹੈ। ਪਰ ਤੁਸੀਂ ਇਹ ਨਹੀਂ ਮੰਨ ਸਕਦੇ ਕਿ ਕਿਸੇ ਚੀਜ਼ ਸੰਬੰਧੀ ਪਰੇਸ਼ਾਨੀ ਹੋਣ 'ਤੇ ਤੁਹਾਡਾ ਅੱਲ੍ਹੜ ਬੱਚਾ ਤੁਹਾਡੇ ਕੋਲ ਆਵੇਗਾ।

ਇਸ ਚੀਜ਼ ਦੇ ਕਈ ਕਾਰਨ ਹੋ ਸਕਦੇ ਹਨ ਕਿ ਉਹ ਸ਼ੁਰੂਆਤ ਵਿੱਚ ਹੀ ਇਸ ਚੀਜ਼ ਬਾਰੇ ਤੁਹਾਡੇ ਨਾਲ ਗੱਲ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਨੇ ਜੋ ਦੇਖਿਆ ਉਹ ਉਸ ਚੀਜ਼ ਤੋਂ ਘਬਰਾਏ ਹੋਏ ਹੋ ਸਕਦੇ ਹਨ ਜਾਂ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੋ ਸਕਦੀ ਹੈ ਕਿ ਇਸ ਨਾਲ ਉਹ (ਜਾਂ ਜੋਈ ਹੋਰ) ਸਮੱਸਿਆ ਵਿੱਚ ਆ ਜਾਣਗੇ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਵੇ, ਕਿ ਉਨ੍ਹਾਂ ਨੇ ਹੱਦ ਨੂੰ ਪਾਰ ਕੀਤਾ ਹੈ ਅਤੇ ਇਸ ਗੱਲ ਦੀ ਚਿੰਤਾ ਹੋਵੇ ਕਿ ਉਨ੍ਹਾਂ ਨੂੰ ਆਨਲਾਈਨ ਕੁਝ ਦੇਖਣ ਜਾਂ ਵਿਅਕਤੀ ਜਾਂ ਗਰੁੱਪ ਨਾਲ ਕਨੈਕਟ ਕਰਨ ਤੋਂ ਬੈਨ ਕੀਤਾ ਜਾ ਸਕਦਾ ਹੈ।

ਉਹ ਸ਼ਾਇਦ ਪਹਿਲਾਂ ਕਿਸੇ ਦੋਸਤ ਕੋਲ ਜਾ ਕੇ ਸਲਾਹ ਲੈਣ - ਹਾਲਾਂਕਿ ਸ਼ਾਇਦ ਉਸ ਵਿਅਕਤੀ ਕੋਲ ਵੀ ਜਵਾਬ ਨਾ ਹੋਣ।

ਇਥੇ ਧਿਆਨ ਰੱਖਣ ਯੋਗ ਕੁਝ ਗੱਲਾਂ ਹਨ:

  • ਤੁਹਾਡਾ ਬੱਚਾ ਅਲੱਗ-ਅਲੱਗ ਰਹਿ ਰਿਹਾ ਹੈ,
  • ਘੱਟ ਮਿਲਣਸਾਰ ਹੈ,
  • ਜਾਂ ਉਹ ਕਿਸ ਨਾਲ ਗੱਲ ਕਰਦਾ ਹੈ ਅਤੇ ਉਹ ਆਨਲਾਈਨ ਕੀ ਕਰਦਾ ਹੈ, ਇਸ ਬਾਰੇ ਗੱਲਾਂ ਨੂੰ ਗੁਪਤ ਰੱਖ ਰਿਹਾ ਹੈ।


ਉਨ੍ਹਾਂ ਨਾਲ ਸਮੱਸਿਆ ਬਾਰੇ ਗੱਲ ਕਰਨ ਲਈ ਸਮਾਂ ਅਤੇ ਥਾਂ ਬਣਾਓ। ਗੱਲ ਕਰਨ ਲਈ ਸਧਾਰਨ, ਘੱਟ ਤਣਾਅ ਵਾਲੇ ਸਮੇਂ ਨੂੰ ਚੁਣੋ, ਜਿਵੇਂ ਕਾਰ ਵਿੱਚ ਯਾਤਰਾ ਕਰਦੇ ਹੋਏ ਜਾਂ ਸੈਰ ਕਰਦੇ ਹੋਏ, ਇਹ ਚੀਜ਼ਾਂ ਉਨ੍ਹਾਂ ਨੂੰ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਨ ਲਈ ਉਤਸ਼ਾਹਿਤ ਕਰ ਸਕਦੀਆਂ ਹਨ।

ਪ੍ਰਤੀਕਿਰਿਆ ਕਿਵੇਂ ਦਈਏ



ਉਨ੍ਹਾਂ ਨੇ ਜੋ ਕੁਝ ਵੀ ਦੇਖਿਆ ਹੈ – ਅਤੇ ਉਨ੍ਹਾਂ ਨੇ ਜਿਸ ਵੀ ਤਰ੍ਹਾਂ ਇਸਨੂੰ ਦੇਖਿਆ ਹੈ – ਸ਼ਾਂਤ ਰਹੋ। ਜੋ ਕੁਝ ਵਾਪਰਿਆਂ ਹੈ, ਉਸ ਬਾਰੇ ਵਿਸਤਾਰ ਨਾਲ ਦੱਸਣ ਲਈ ਉਨ੍ਹਾਂ ਨੂੰ ਸਮਾਂ ਅਤੇ ਥਾਂ ਦਿਓ। ਇਹ ਕਦੇ ਵੀ ਆਸਾਨ ਨਹੀਂ ਹੁੰਦਾ, ਪਰ ਬਿਨਾਂ ਕਿਸੇ ਫ਼ੈਸਲੇ ਦੇ ਪ੍ਰਤੀਕਿਰਿਆ ਦੇਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਤੁਸੀਂ ਮਿਲ ਕੇ ਸਥਿਤੀ ਨਾਲ ਨਜਿੱਠਣ ਲਈ ਆਪਣੀ ਪੂਰੀ ਕੋਸ਼ਿਸ਼ ਕਰੋਗੇ।

ਖੁਦ ਨੂੰ ਸਮੱਗਰੀ ਦੇਖਣ ਲਈ ਕਹਿਣ ਤੋਂ ਪਹਿਲਾਂ, ਆਪਣੇ ਆਪ ਤੋਂ ਇਹ ਪੁੱਛੋ ਕਿ ਕੀ - ਤੁਹਾਡੇ ਆਪਣੇ ਅਤੇ ਅੱਲ੍ਹੜ ਬੱਚਿਆਂ ਦੇ ਫਾਇਦੇ ਲਈ - ਤੁਹਾਨੂੰ ਇਹ ਦੇਖਣ ਦੀ ਲੋੜ ਹੈ।

ਉਹ ਅਨੁਭਵ ਨੂੰ ਮੁੜ ਮਹਿਸੂਸ ਕਰਨਾ ਉਨ੍ਹਾਂ ਲਈ ਦੁਖ ਦੇਣ ਵਾਲਾ ਹੋ ਸਕਦਾ ਹੈ ਅਤੇ ਤੁਸੀਂ ਆਪਣੀ ਤੰਦਰੁਸਤੀ 'ਤੇ ਇਸਦੇ ਪੈਣ ਵਾਲੇ ਅਸਰ ਨੂੰ ਘੱਟ ਸਮਝ ਸਕਦੇ ਹੋ।
ਖਾਣੇ ਦੀ ਮੇਜ਼ 'ਤੇ ਬੈਠੇ ਦੋ ਲੋਕ ਹੱਸ ਰਹੇ ਹਨ ਅਤੇ ਇੱਕ ਦੂਜੇ ਵੱਲ ਝੁਕੇ ਹੋਏ ਹਨ।

ਸਕਾਰਾਤਮਕਤਾ ਨਾਲ ਅੱਗੇ ਵਧਣਾ



ਇਹ ਫ਼ੈਸਲਾ ਕਰੋ ਕਿ ਮਿਲ ਕੇ ਅੱਗੇ ਕਿਵੇਂ ਵਧਣਾ ਹੈ। ਜੇ ਉਨ੍ਹਾਂ ਨੇ ਸੱਚੀ ਕੋਈ ਅਣਸੁਖਾਵੀਂ ਚੀਜ਼ ਦੇਖੀ ਹੈ ਤਾਂ ਉਨ੍ਹਾਂ ਨੂੰ ਉਸਨੂੰ ਭੁਲਾਉਣ ਵਿੱਚ ਸਮਾਂ ਲੱਗੇਗਾ।

ਉਨ੍ਹਾਂ ਨੂੰ ਕਿਸੇ ਖ਼ਾਸ ਅਕਾਊਂਟ ਜਾਂ ਸੰਪਰਕ ਤੋਂ ਕੁਝ ਦੂਰੀ ਜਾਂ ਸੁਰੱਖਿਆ ਦੀ ਲੋੜ ਪੈ ਸਕਦੀ ਹੈ।

ਉਨ੍ਹਾਂ ਨੂੰ ਯਾਦ ਕਰਵਾਓ ਕਿ ਉਨ੍ਹਾਂ ਕੋਲ ਦੂਜੇ ਅਕਾਊਂਟਾਂ ਨੂੰ ਅਨਫਾਲੋ ਕਰਨ, ਬਲੌਕ ਕਰਨ ਜਾਂ ਰਿਪੋਰਟ ਕਰਨ ਦੀ ਤਾਕਤ ਹੈ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰੋ। ਵਿਚਾਰ ਅਧੀਨ ਅਕਾਊਂਟ ਨੂੰ ਸੂਚਿਤ ਨਹੀਂ ਕੀਤਾ ਜਾਵੇਗਾ। ਜੇ ਉਹ ਖੁਦ ਅਕਾਊਂਟ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ ਹਨ ਤਾਂ ਉਹ ਸਮੱਗਰੀ ਦੀ ਰਿਪੋਰਟ ਵੀ ਕਰ ਸਕਦੇ ਹਨ। ਆਨਲਾਈਨ ਰਿਸ਼ਤੇ ਟੁੱਟਣ 'ਤੇ ਆਪਣੇ ਅੱਲ੍ਹੜ ਬੱਚੇ ਦੀ ਮਦਦ ਕਰਨ ਸੰਬੰਧੀ ਹੋਰ ਸਲਾਹ ਪੜ੍ਹੋ – ਅਤੇ Instagram ਦੇ ਪੇਅਰੈਂਟਲ ਨਿਗਰਾਨੀ ਟੂਲਾਂ ਬਾਰੇ ਹੋਰ ਜਾਣੋ।

ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸੁਣੋ ਅਤੇ ਇਹ ਪੱਕਾ ਕਰੋ ਕਿ ਉਹ ਉਨ੍ਹਾਂ ਗਲਤੀਆਂ ਨੂੰ ਠੀਕ ਕਰਨ ਦੌਰਾਨ ਸਮਰਥਿਤ ਮਹਿਸੂਸ ਕਰਨ, ਜੋ ਸ਼ਾਇਦ ਉਨ੍ਹਾਂ ਨੇ ਕੀਤੀਆਂ ਹੋਣ।

ਮਦਦ ਅਤੇ ਸਮਰਥਨ



ਜੇ ਸਮੱਗਰੀ ਪਰੇਸ਼ਾਨ ਕਰਨ ਵਾਲੀ ਹੈ ਜਾਂ ਕੁਝ ਅਪਰਾਧਿਕ ਘਟਨਾ ਵਾਪਰੀ ਹੈ, ਤਾਂ ਵਧੇਰੇ ਰਸਮੀ ਕਾਰਵਾਈ ਕਰਨ ਦੀ ਲੋੜ ਪੈ ਸਕਦੀ ਹੈ।

ਇਹ ਹਿੰਮਤ ਤੋੜਨ ਵਾਲੀ ਹੋ ਸਕਦੀ ਹੈ - ਪਰ ਇਸਨੂੰ ਇੱਕ ਸਕਾਰਾਤਮਕ ਕਾਰਵਾਈ ਵਾਂਗ ਦੇਖਣਾ ਚਾਹੀਦਾ ਹੈ। ਆਪਣੇ ਅੱਲ੍ਹੜ ਬੱਚੇ ਨੂੰ ਇਹ ਦੱਸ ਕੇ ਹੱਲਾਸ਼ੇਰੀ ਦਿਓ ਕਿ ਉਹ ਭਵਿੱਖ ਵਿੱਚ ਦੂਜਿਆਂ ਦੀ ਇਸ ਤਰ੍ਹਾਂ ਦੀ ਸਮੱਗਰੀ ਦੇ ਸੰਪਰਕ ਵਿੱਚ ਆਉਣ ਤੋਂ ਰੱਖਿਆ ਕਰ ਸਕਦੇ ਹਨ।

ਸਮੱਗਰੀ ਜਾਂ ਸੰਦਰਭ ਦੇ ਆਧਾਰ 'ਤੇ, ਤੁਹਾਨੂੰ ਵੀ ਸਹਾਇਤਾ ਦੀ ਲੋੜ ਪੈ ਸਕਦੀ ਹੈ - ਅਤੇ ਅਜਿਹੀਆਂ ਸਾਈਟਾਂ ਅਤੇ ਸੰਸਥਾਵਾਂ ਵੀ ਮੌਜੂਦ ਹਨ, ਜੋ ਮਦਦ ਕਰ ਸਕਦੀਆਂ ਹਨ।

  • NAMI ਕੋਲ ਅੱਲ੍ਹੜ ਬੱਚਿਆਂ ਲਈ ਲੋੜੀਂਦੀ ਮਾਨਸਿਕ ਸਿਹਤ ਸੰਬੰਧੀ ਸਹਾਇਤਾ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਸਲਾਹ ਅਤੇ ਜਾਣਕਾਰੀ ਉਪਲਬਧ ਹੈ।
  • ਲਾਪਤਾ ਅਤੇ ਪੀੜਤ ਬੱਚਿਆਂ ਲਈ ਰਾਸ਼ਟਰੀ ਕੇਂਦਰ ਕੋਲ ਇਸ ਸੰਬੰਧੀ ਵੀ ਇੱਕ ਰਿਪੋਰਟਿੰਗ ਫ਼ਾਰਮ ਉਪਲਬਧ ਹੈ, ਜੇ ਤੁਹਾਨੂੰ ਸ਼ੱਕ ਹੈ ਕਿ ਕਿਸੇ ਬੱਚੇ ਦਾ ਆਨਲਾਈਨ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਜਾਂ ਤੁਹਾਨੂੰ ਸ਼ੱਕ ਹੈ ਕਿ ਉਹ ਗਰੂਮਿੰਗ ਦੇ ਪੀੜਤ ਹਨ।


Parent Zone ਵੈੱਬਸਾਈਟ 'ਤੇ ਹੋਰ ਸਹਾਇਤਾ ਸੰਬੰਧੀ ਸੇਵਾਵਾਂ ਪ੍ਰਾਪਤ ਕਰੋ।

ਫ਼ੀਚਰ ਅਤੇ ਟੂਲ

Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਸੰਵੇਦਨਸ਼ੀਲ ਸਮੱਗਰੀ ਨੂੰ ਕੰਟਰੋਲ ਕਰੋ
Instagram ਲੋਗੋ
ਮੈਸੇਜ ਅਤੇ ਕਮੈਂਟ ਕੰਟਰੋਲ ਚਾਲੂ ਕਰੋ
Instagram ਲੋਗੋ
ਕਿਸੇ ਨੂੰ ਪ੍ਰਤੀਬੰਧਿਤ ਕਰੋ

ਸੰਬੰਧਿਤ ਸਰੋਤ

ਮਾਂ-ਪਿਓ ਅਤੇ ਅੱਲ੍ਹੜ ਬੱਚਾ ਗੱਲਬਾਤ ਕਰ ਰਹੇ ਹਨ।
ਨਿਗਰਾਨੀ ਵਰਗੇ ਟੂਲਾਂ ਦੀ ਵਰਤੋਂ ਕਰਨਾ ਡਿਜੀਟਲ ਯੁੱਗ ਵਿੱਚ ਪਾਲਣ-ਪੋਸ਼ਣ ਨੂੰ ਕਿਵੇਂ ਆਸਾਨ ਬਣਾ ਸਕਦਾ ਹੈ
ਹੋਰ ਪੜ੍ਹੋ
ਸਮੱਗਰੀ ਸੈਟਿੰਗਾਂ ਦੀ ui ਸਕ੍ਰੀਨ 13+ ਉਮਰ ਰੇਟਿੰਗ ਦਿਖਾ ਰਹੀ ਹੈ।
ਅੱਲ੍ਹੜ ਬੱਚਿਆਂ ਲਈ Instagram 'ਤੇ 13 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਸਮੱਗਰੀ ਸੈਟਿੰਗਾਂ
ਹੋਰ ਪੜ੍ਹੋ
Meta Quest ਹੈੱਡਸੈੱਟ ਅਤੇ ਕੰਟਰੋਲਰਾਂ ਦੀ ਵਰਤੋਂ ਕਰਦੇ ਹੋਏ ਇੱਕ ਬੱਚੇ ਦਾ ਚਿੱਤਰ, ਜੋ ਖੁਸ਼ੀ-ਖੁਸ਼ੀ VR ਨਾਲ ਖੇਡ ਰਿਹਾ ਹੈ, ਜਦੋਂ ਕਿ ਹੋਰ ਲੋਕ ਸੋਫ਼ੇ 'ਤੇ ਬੈਠ ਕੇ ਉਸਦਾ ਉਤਸ਼ਾਹ ਵਧਾ ਰਹੇ ਹਨ।
ਆਭਾਸੀ ਵਾਸਤਵਿਕਤਾ ਲਈ ਪਰਿਵਾਰਕ ਗਾਈਡ
ਹੋਰ ਪੜ੍ਹੋ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram ਧੱਕੇਸ਼ਾਹੀ ਵਿਰੋਧੀ

Facebook ਅਤੇ Messenger
Facebook ਨਿਗਰਾਨFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕੌਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
© 2026 Meta
ਭਾਰਤ