Meta ਦੀ AI ਦੀ ਵਰਤੋਂ
Meta ਟੈਕਨਾਲੋਜੀ AI ਦੀ ਵਰਤੋਂ ਵੱਖ-ਵੱਖ ਉਦੇਸ਼ਾਂ ਲਈ ਕਰਦੀ ਹੈ, ਜਿਵੇਂ ਕਿ ਸਮੱਗਰੀ ਸੰਬੰਧੀ ਸਿਫ਼ਾਰਸ਼ਾਂ ਕਰਨਾ, ਲੋਕਾਂ ਨੂੰ ਉਨ੍ਹਾਂ ਇਵੈਂਟਾਂ ਬਾਰੇ ਸੂਚਿਤ ਕਰਨਾ ਜਿਨ੍ਹਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਹੋ ਸਕਦੀ ਹੈ ਅਤੇ ਲੋਕਾਂ ਨੂੰ ਆਪਣੀਆਂ ਐਪਾਂ 'ਤੇ ਸੁਰੱਖਿਅਤ ਰੱਖਣਾ।
ਹੁਣ, Meta ਟੈਕਨਾਲੋਜੀ ਵਿੱਚ ਜਨਰੇਟਿਵ AI ਹਰ ਵਿਅਕਤੀ ਲਈ ਉਪਲਬਧ ਹੈ। Meta AI ਐਪ ਨਾਲ ਯੂਜ਼ਰ AI ਪਹਿਨਣਯੋਗ ਡਿਵਾਈਸਾਂ ਨੂੰ ਪ੍ਰਬੰਧਿਤ ਕਰ ਸਕਦੇ ਹਨ, ਉਨ੍ਹਾਂ ਦੀਆਂ ਦਿਲਚਸਪੀਆਂ ਮੁਤਾਬਕ ਪ੍ਰਾਂਪਟ ਖੋਜ ਸਕਦੇ ਹਨ ਅਤੇ ਯਾਤਰਾ ਯੋਜਨਾ ਬਣਾਉਣ ਤੋਂ ਲੈ ਕੇ ਕੋਚਿੰਗ ਅਤੇ ਹੋਰ ਬਹੁਤ ਚੀਜ਼ਾਂ 'ਤੇ AI ਸਹਾਇਕ ਤੋਂ ਮਦਦ ਲੈ ਸਕਦੇ ਹਨ। AI ਦੇ ਹਾਲੀਆ ਅੱਪਡੇਟਾਂ ਨੇ ਅਡਵਾਂਸ ਵੌਇਸ ਮਾਡਲ ਪੇਸ਼ ਕੀਤਾ ਹੈ ਜੋ ਹਰੇਕ ਯੂਜ਼ਰ ਲਈ ਵਿਅਕਤੀਗਤ ਅਨੁਭਵ ਪ੍ਰਦਾਨ ਕਰਦਾ ਹੈ ਅਤੇ ਇਸ ਨਾਲ ਉਹ ਇੱਕ ਏਕੀਕ੍ਰਿਤ ਨਿੱਜੀ ਸਹਾਇਕ ਨਾਲ ਗੱਲ ਕਰਕੇ ਕਾਰਜਾਂ ਨੂੰ ਪੂਰਾ ਕਰ ਸਕਦੇ ਹਨ। Meta Llama 4 ਨਾਲ ਬਣਿਆ, ਇਹ AI ਸਹਾਇਕ ਫ਼ੋਨ, ਟੈਬਲੇਟ ਜਾਂ Meta Ray-Bans 'ਤੇ ਯੂਜ਼ਰਾਂ ਨਾਲ ਗੱਲਬਾਤ ਕਰ ਸਕਦਾ ਹੈ।ਤੁਸੀਂ ਕਿਸੇ AI ਨਾਲ ਆਹਮਣੇ-ਸਾਹਮਣੇ ਗੱਲਬਾਤ ਕਰ ਸਕਦੇ ਹੋ ਜਾਂ “@MetaAI” ਟਾਈਪ ਕਰਕੇ ਅਤੇ ਉਸ ਤੋਂ ਬਾਅਦ ਕੋਈ ਸਵਾਲ ਜਾਂ ਬੇਨਤੀ ਟਾਈਪ ਕਰਕੇ ਉਸਨੂੰ ਗਰੁੱਪ ਚੈਟ ਵਿੱਚ ਸ਼ਾਮਲ ਕਰ ਸਕਦੇ ਹੋ। ਲੋਕ Meta AI ਨਾਲ ਇੰਟਰੈਕਟ ਕਰਦੇ ਸਮੇਂ ਮੈਸੇਜ ਵਿੱਚ "/imagine" ਟਾਈਪ ਕਰਕੇ ਚਿੱਤਰ ਵੀ ਉਤਪੰਨ ਕਰ ਸਕਦੇ ਹਨ।ਨਵੇਂ ਜਨਰੇਟਿਵ AI ਦੀ ਇੱਕ ਹੋਰ ਉਦਾਹਰਨ ਸਟਿੱਕਰ ਹਨ, ਜੋ Meta ਟੈਕਨਾਲੋਜੀ 'ਤੇ ਬਹੁਤ ਪ੍ਰਸਿੱਧ ਹਨ। ਹੁਣ, ਹਰ ਵਿਅਕਤੀ ਗੱਲਬਾਤ ਕਰਨ ਅਤੇ ਆਪਣੇ ਬਾਰੇ ਦੱਸਣ ਵਿੱਚ ਮਦਦ ਲਈ ਟੈਕਸਟ ਰਾਹੀਂ ਚਿੱਤਰ ਦਾ ਵਰਣਨ ਕਰਕੇ AI ਵੱਲੋਂ ਉਤਪੰਨ ਕੀਤੇ ਸਟਿੱਕਰਾਂ ਦੀ ਵਰਤੋਂ ਕਰ ਸਕਦਾ ਹੈ।Meta ਵਿੱਚ AI ਵੱਲੋਂ ਉਤਪੰਨ ਕੀਤੇ ਗਏ ਬਿਲਕੁਲ ਅਸਲ ਦਿਖਾਈ ਦੇਣ ਵਾਲੇ ਚਿੱਤਰਾਂ 'ਤੇ ਦਿਖਾਈ ਦੇਣ ਵਾਲੇ ਸੰਕੇਤ ਸ਼ਾਮਲ ਹੁੰਦੇ ਹਨ, ਜਿਸ ਨਾਲ ਲੋਕਾਂ ਵੱਲੋਂ ਇਨ੍ਹਾਂ ਚਿੱਤਰਾਂ ਅਤੇ ਮਨੁੱਖਾਂ ਵੱਲੋਂ ਉਤਪੰਨ ਸਮੱਗਰੀ ਵਿੱਚ ਉਲਝਣ ਦੀ ਸੰਭਾਵਨਾ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਨ੍ਹਾਂ ਸੂਚਕਾਂ ਵਿੱਚ Meta AI ਅਸਿਸਟੈਂਟ ਵਿੱਚ ਮੌਜੂਦ ਇਮੇਜ ਜਨਰੇਟਰ ਤੋਂ ਬਣਾਈ ਗਈ ਸਮੱਗਰੀ 'ਤੇ ਸਪਸ਼ਟ ਤੌਰ 'ਤੇ ਦਿਖਣ ਵਾਲਾ ਵਾਟਰਮਾਰਕ ਅਤੇ ਹੋਰ ਜਨਰੇਟਿਵ AI ਵਿਸ਼ੇਸ਼ਤਾਵਾਂ ਲਈ ਉਤਪਾਦ ਦੇ ਅੰਦਰ ਢੁਕਵੇਂ ਮਾਪ ਸ਼ਾਮਲ ਹਨ।Meta AI ਹਰ ਕਿਸੇ ਲਈ ਉਪਲਬਧ ਹੈ ਅਤੇ ਇਸ ਵਿੱਚ ਸਮੱਗਰੀ ਸੰਬੰਧੀ ਮਿਆਰਾਂ ਹਨ ਜੋ ਜਨਰੇਟਿਵ AI ਮਾਡਲ ਨੂੰ ਦੱਸਦੇ ਹਨ ਕਿ ਇਹ ਕੀ ਉਤਪੰਨ ਕਰ ਸਕਦਾ ਹੈ ਅਤੇ ਕੀ ਨਹੀਂ। Meta ਵੱਲੋਂ ਸੁਰੱਖਿਅਤ ਅਨੁਭਵ ਪ੍ਰਦਾਨ ਕਰਨ ਦੇ ਤਰੀਕੇ ਬਾਰੇ ਇੱਥੇ ਹੋਰ ਜਾਣੋ।ਆਪਣੇ ਅੱਲ੍ਹੜ ਬੱਚੇ ਨਾਲ ਜਨਰੇਟਿਵ AI ਬਾਰੇ ਗੱਲ ਕਰਨਾ
ਜਨਰੇਟਿਵ AI ਸਮੱਗਰੀ ਦੀ ਪਛਾਣ ਕਰਨਾ: ਇਹ ਪਤਾ ਲਗਾਉਣਾ ਹਮੇਸ਼ਾ ਆਸਾਨ ਨਹੀਂ ਹੁੰਦਾ ਹੈ ਕਿ ਜਨਰੇਟਿਵ AI ਦੀ ਵਰਤੋਂ ਕਰਕੇ ਕੋਈ ਚੀਜ਼ ਬਣਾਈ ਗਈ ਸੀ ਜਾਂ ਨਹੀਂ। ਸਾਰੇ ਸੋਸ਼ਲ ਮੀਡੀਆ ਵਾਂਗ, ਹਰ ਕੋਈ ਸਮੱਗਰੀ ਬਣਾ ਸਕਦਾ ਹੈ, ਪੇਸਟ ਜਾਂ ਅੱਪਲੋਡ ਕਰ ਸਕਦਾ ਹੈ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਨੂੰ ਜਨਰੇਟਿਵ AI ਵਜੋਂ ਲੇਬਲਬੱਧ ਨਾ ਕੀਤਾ ਜਾਵੇ। Meta ਟੈਕਨਾਲੋਜੀ ਜਿਵੇਂ ਕਿ ਕੁਝ ਜਨਰੇਟਿਵ AI ਦਿਸਣਯੋਗ ਚਿੰਨ੍ਹ ਸ਼ਾਮਲ ਕਰਨਗੇ ਤਾਂ ਕਿ ਤੁਸੀਂ AI ਵੱਲੋਂ ਸਿਰਜਿਤ ਚਿੱਤਰ ਨੂੰ ਪਛਾਣ ਸਕੋ - ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ ਹੈ।
Meta ਲੋਕਾਂ ਨੂੰ ਸਮੱਗਰੀ ਅੱਪਲੋਡ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਇਹ ਸੰਭਵ ਹੈ ਕਿ ਕੋਈ ਵਿਅਕਤੀ ਜਨਰੇਟਿਵ AI ਵੱਲੋਂ ਬਣਾਈ ਕਿਸੇ ਅਜਿਹੀ ਸਮੱਗਰੀ ਨੂੰ ਅੱਪਲੋਡ ਕਰ ਸਕਦਾ ਹੈ, ਜਿਸਨੂੰ ਸਹੀ ਢੰਗ ਨਾਲ ਲੇਬਲਬੱਧ ਨਹੀਂ ਕੀਤਾ ਗਿਆ ਹੈ। ਗੈਰ-Meta ਟੂਲ ਦੀ ਵਰਤੋਂ ਕਰਕੇ ਬਣਾਏ ਗਏ AI ਚਿੱਤਰ ਨੂੰ ਅੱਪਲੋਡ ਕਰਨਾ ਵੀ ਸੰਭਵ ਹੈ।ਜਾਣਕਾਰੀ ਦੀ ਪੁਸ਼ਟੀ ਕਰੋ: ਜਨਰੇਟਿਵ AI ਵਿੱਚ ਗਲਤ ਜਾਣਕਾਰੀ ਉਤਪੰਨ ਹੋਣ ਦੀ ਸੰਭਾਵਨਾ ਹੁੰਦੀ ਹੈ, ਜਿਸਨੂੰ ਕਦੇ ਕਦਾਈਂ "ਵਹਿਮ" ਕਿਹਾ ਜਾਂਦਾ ਹੈ। ਜਨਰੇਟਿਵ AI ਦੀ ਜਾਣਕਾਰੀ 'ਤੇ ਭਰੋਸਾ ਕਰਨ ਜਾਂ ਉਸ ਨੂੰ ਸਾਂਝਾ ਕਰਨ ਤੋਂ ਪਹਿਲਾਂ, ਇਹ ਜ਼ਰੂਰੀ ਹੈ ਕਿ ਇਸਦੀ ਨਾਮੀ ਸਰੋਤਾਂ ਤੋਂ ਪੁਸ਼ਟੀ ਕੀਤੀ ਜਾਵੇ ਅਤੇ ਇਸ ਗੱਲ ਤੋਂ ਸਾਵਧਾਨ ਰਿਹਾ ਜਾਵੇ ਕਿ ਸਕੈਮਰ ਤੁਹਾਡੇ ਅੱਲ੍ਹੜ ਬੱਚੇ ਨੂੰ ਧੋਖਾ ਦੇਣ ਜਾਂ ਉਸਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਲਈ ਜਨਰੇਟਿਵ AI ਦੀ ਵਰਤੋਂ ਕਰ ਸਕਦੇ ਹਨ।ਜ਼ਿੰਮੇਵਾਰ ਵਰਤੋਂ: ਆਪਣੇ ਅੱਲ੍ਹੜ ਬੱਚਿਆਂ ਨੂੰ ਉਨ੍ਹਾਂ ਦੀ ਜਨਰੇਟਿਵ AI ਦੀ ਵਰਤੋਂ ਵਿੱਚ ਇਮਾਨਦਾਰ ਅਤੇ ਸੱਭਿਅਕ ਹੋਣ, ਆਪਣੇ ਸਰੋਤਾਂ ਦਾ ਹਵਾਲਾ ਦੇਣ, ਕਿਸੇ ਵੀ ਸਕੂਲ ਦੇ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨ ਅਤੇ ਇਸ ਬਾਰੇ ਜਾਣਨ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਯਾਦ ਕਰਵਾਓ ਕਿ ਉਹ ਆਪਣੇ ਕੰਮ ਦੀ ਸਟੀਕਤਾ ਅਤੇ ਪ੍ਰਮਾਣਿਕਤਾ ਲਈ ਜਵਾਬਦੇਹ ਹਨ। ਮਾਂ-ਪਿਓ ਨੂੰ AI-ਤਿਆਰ ਸਮੱਗਰੀ ਦੀ ਵਰਤੋਂ ਨੁਕਸਾਨਦੇਹ ਉਦੇਸ਼ਾਂ ਦੀ ਬਜਾਏ ਸਕਾਰਾਤਮਕ ਉਦੇਸ਼ਾਂ ਲਈ ਕਰਨ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ।ਗੋਪਨੀਯਤਾ ਅਤੇ ਸੁਰੱਖਿਆ: ਆਪਣੇ ਅੱਲ੍ਹੜ ਬੱਚੇ ਨੂੰ ਕਿਸੇ ਵੀ ਜਨਰੇਟਿਵ AI ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਦੀ ਗੋਪਨੀਯਤਾ ਅਤੇ ਸੁਰੱਖਿਆ ਦੀ ਰੱਖਿਆ ਕਰਨਾ ਯਾਦ ਕਰਵਾਓ। ਕੋਈ ਜਨਰੇਟਿਵ AI ਉਤਪਾਦ ਆਪਣੇ ਜਨਰੇਟਿਵ AI ਨੂੰ ਬਿਹਤਰ ਬਣਾਉਣ ਲਈ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ। ਇਹ ਮਹੱਤਵਪੂਰਨ ਹੈ ਕਿ ਗੁਪਤ ਜਾਣਕਾਰੀ ਦਾਖ਼ਲ ਨਾ ਕਰੋ, ਜਿਵੇਂ ਕਿ ਸੋਸ਼ਲ ਸੁਰੱਖਿਆ ਨੰਬਰ, ਕ੍ਰੈਡਿਟ ਕਾਰਡ ਨੰਬਰ ਜਾਂ ਕੋਈ ਵੀ ਚੀਜ਼ ਜਿਸ ਨੂੰ ਤੁਸੀਂ ਦੂਜਿਆਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ। ਆਪਣੇ ਅੱਲ੍ਹੜ ਬੱਚਿਆਂ ਨਾਲ AI ਵੱਲੋਂ ਸਿਰਜਿਤ ਘੋਟਾਲਿਆਂ ਦੇ ਜੋਖਮ ਬਾਰੇ ਚਰਚਾ ਕਰੋ।