Meta

ਆਨਲਾਈਨ ਉਮਰ-ਅਨੁਕੂਲ ਸਮੱਗਰੀ: ਇਸਦਾ ਮਾਂ-ਪਿਓ ਲਈ ਕੀ ਮਤਲਬ ਹੈ

ਰੇਚਲ ਐਫ਼ ਰੋਜਰਸ, PhD ਦੁਆਰਾ ਲਿਖਿਆ ਗਿਆ

18 ਮਾਰਚ 2024

  • Facebook ਆਈਕਨ
  • ਸੋਸ਼ਲ ਮੀਡੀਆ ਪਲੇਟਫ਼ਾਰਮ X ਆਈਕਨ
  • ਕਲਿੱਪਬੋਰਡ ਆਈਕਨ
ਫ਼ੋਨ ਫੜ੍ਹ ਕੇ ਰਸੋਈ ਦੇ ਕਾਊਂਟਰ 'ਤੇ ਖੜ੍ਹਾ ਬਾਲਗ ਅਤੇ ਅੱਲ੍ਹੜ ਬੱਚਾ ਇੱਕ ਦੂਜੇ ਵੱਲ ਦੇਖਕੇ ਮੁਸਕਰਾ ਰਹੇ ਹਨ।
ਮਾਂ-ਪਿਓ ਵਜੋਂ, ਇਹ ਫ਼ੈਸਲਾ ਕਰਨਾ ਮੁਸ਼ਕਲ ਹੋ ਸਕਦਾ ਹੈ ਕਿ ਸਮੱਗਰੀ ਅੱਲ੍ਹੜ ਬੱਚਿਆਂ ਲਈ ਢੁਕਵੀਂ ਹੈ ਕਿ ਨਹੀਂ। ਕਈ ਵਾਰ, ਮਾਹਰਾਂ ਨੂੰ ਵੀ ਫ਼ਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ, ਅਤੇ ਅੱਲ੍ਹੜਾਂ ਨੂੰ ਦਿਖਾਈ ਦੇਣ ਵਾਲੀ ਸਮੱਗਰੀ ਲਈ ਬਣਾਈਆਂ ਗਈਆਂ Metaਦੀਆਂ ਨੀਤੀਆਂ, ਅੱਲ੍ਹੜਾਂ ਲਈ ਬਣਾਏ ਗਏ ਉਮਰ-ਅਨੁਕੂਲ ਅਨੁਭਵ ਸੰਬੰਧੀ ਮੌਜੂਦਾ ਸਥਿਤੀਆਂ ਅਤੇ ਮਾਹਰਾਂ ਦੇ ਮਾਰਗਦਰਸ਼ਨ ਨੂੰ ਦਰਸਾਉਂਦੀਆਂ ਹਨ।

ਨਵਾਂ ਕੀ ਹੈ?


ਆਉਣ ਵਾਲੇ ਹਫ਼ਤਿਆਂ ਵਿੱਚ, Facebook ਅਤੇ Instagram ਅੱਲ੍ਹੜ ਬੱਚਿਆਂ ਵੱਲੋਂ ਦੇਖੀ ਜਾਣ ਵਾਲੀ ਹੋਰ ਵਧੇਰੇ ਕਿਸਮਾਂ ਦੀ ਸਮੱਗਰੀ ਨੂੰ ਪ੍ਰਤੀਬੰਧਿਤ ਕਰਨ ਲਈ ਕੰਮ ਕਰ ਰਹੇ ਹਨ। ਇਹ ਤਬਦੀਲੀਆਂ ਸਮੱਗਰੀ ਦੀਆਂ ਉਨ੍ਹਾਂ ਕਿਸਮਾਂ 'ਤੇ ਲਾਗੂ ਹੋਣਗੀਆਂ, ਜੋ ਬਹੁਤ ਸਾਰੇ ਮਾਂ-ਪਿਓ ਦੇ ਧਿਆਨ ਵਿੱਚ ਸਭ ਤੋਂ ਉੱਪਰ ਹੋ ਸਕਦੀਆਂ ਹਨ, ਜਿਸ ਵਿੱਚ ਖਾਣ-ਪੀਣ ਦੇ ਵਿਕਾਰ, ਖੁਦਕੁਸ਼ੀ ਅਤੇ ਸਵੈ-ਸੱਟ, ਗ੍ਰਾਫ਼ਿਕ ਹਿੰਸਾ ਅਤੇ ਹੋਰਾਂ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ।

ਦੂਜੇ ਸ਼ਬਦਾਂ ਵਿੱਚ, ਅੱਲ੍ਹੜ ਬੱਚੇ ਕੁਝ ਖ਼ਾਸ ਕਿਸਮ ਦੀ ਸਮੱਗਰੀ ਨੂੰ ਲੱਭ ਨਹੀਂ ਸਕਣਗੇ ਜਾਂ ਦੇਖ ਨਹੀਂ ਸਕਣਗੇ, ਭਾਵੇਂ ਇਹ ਕਿਸੇ ਦੋਸਤ ਜਾਂ ਕਿਸੇ ਅਜਿਹੇ ਵਿਅਕਤੀ ਵੱਲੋਂ ਸਾਂਝੀ ਕੀਤੀ ਗਈ ਹੋਵੇ, ਜਿਸਨੂੰ ਉਹ ਫਾਲੋ ਕਰਦੇ ਹਨ। ਹੋ ਸਕਦਾ ਹੈ ਕਿ ਕਿਸੇ ਅੱਲ੍ਹੜ ਨੂੰ ਇਹ ਪਤਾ ਨਾ ਹੋਵੇ ਕਿ ਉਹ ਇਹ ਸਮੱਗਰੀ ਨਹੀਂ ਦੇਖ ਸਕਦੇ, ਉਦਾਹਰਨ ਲਈ ਜੇ ਉਨ੍ਹਾਂ ਦੇ ਸਾਥੀਆਂ ਵਿੱਚੋਂ ਕਿਸੇ ਇੱਕ ਸਾਥੀ ਵੱਲੋਂ ਬਣਾਈ ਗਈ ਸਮੱਗਰੀ ਇਸ ਸ਼੍ਰੇਣੀ ਵਿੱਚ ਆਉਂਦੀ ਹੈ।

ਇਨ੍ਹਾਂ ਫ਼ੈਸਲਿਆਂ ਮਾਰਗਦਰਸ਼ਨ ਕਿਸ ਚੀਜ਼ ਨੇ ਕੀਤਾ?


ਇਹ ਨਵੀਆਂ ਨੀਤੀਆਂ ਮਾਰਗਦਰਸ਼ਨ ਕਰਨ ਵਾਲੇ ਤਿੰਨ ਨਵੇਂ ਸਿਧਾਤਾਂ 'ਤੇ ਆਧਾਰਿਤ ਹਨ।

  1. ਅੱਲ੍ਹੜ ਬੱਚਿਆਂ ਦੇ ਵਿਕਾਸ ਸੰਬੰਧੀ ਪੜਾਵਾਂ ਦੀ ਮਾਨਤਾ ਅਤੇ ਨੌਜਵਾਨਾਂ ਲਈ ਉਮਰ ਅਨੁਸਾਰ ਢੁਕਵੇਂ ਅਨੁਭਵ ਪ੍ਰਦਾਨ ਕਰਨ ਦਾ ਟੀਚਾ।
  2. ਅਜਿਹੀ ਸਮੱਗਰੀ ਲਈ ਵਧੇਰੇ ਸਾਵਧਾਨੀ ਵਾਲੇ ਦ੍ਰਿਸ਼ਟੀਕੋਣ ਦੀ ਵਚਨਬੱਧਤਾ ਜੋ ਖ਼ਾਸ ਤੌਰ 'ਤੇ ਅੱਲ੍ਹੜਾਂ ਲਈ ਸੰਵੇਦਨਸ਼ੀਲ ਹੋ ਸਕਦੀ ਹੈ।
  3. ਅੱਲ੍ਹੜਾਂ ਨੂੰ ਢੁਕਵੀਆਂ ਥਾਵਾਂ 'ਤੇ, ਜਾਂ ਆਪਣੇ ਮਾਂ-ਪਿਓ ਨਾਲ ਗੱਲਬਾਤ ਵਿੱਚ ਸੰਵੇਦਨਸ਼ੀਲ ਵਿਸ਼ਿਆਂ ਬਾਰੇ ਜਾਣਕਾਰੀ ਲੱਭਣ ਲਈ ਉਤਸ਼ਾਹਿਤ ਕਰਨ ਦੀ ਮਹੱਤਤਾ।


ਅੱਲ੍ਹੜਪੁਣਾ ਤਬਦੀਲੀ ਦਾ ਸਮਾਂ ਹੁੰਦਾ ਹੈ, ਜਿਸ ਵਿੱਚ ਸਮਾਜਿਕ, ਭਾਵਾਤਮਿਕ ਅਤੇ ਬੌਧਿਕ ਸਮਰੱਥਾਵਾਂ ਦੇ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਸ਼ਾਮਲ ਹੁੰਦਾ ਹੈ। ਗਭਰੇਟ ਉਮਰ ਦੌਰਾਨ, ਨੌਜਵਾਨ ਸਮੱਗਰੀ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਨ ਲਈ ਅਤੇ ਕੰਟੈਂਟ ਕ੍ਰੀਏਟਰਾਂ ਦੇ ਉਦੇਸ਼ ਨੂੰ ਸਮਝਣ ਦੀ ਆਪਣੀ ਸਮਰੱਥਾ ਨੂੰ ਵਧਾਉਂਦੇ ਹਨ। ਉਹ ਭਾਵਾਤਮਿਕ ਕੰਟਰੋਲ ਅਤੇ ਰਿਸ਼ਤਿਆਂ ਸੰਬੰਧੀ ਗੁੰਝਲਦਾਰ ਸਥਿਤੀਆਂ ਨਾਲ ਨਜਿੱਠਣ ਦੇ ਨਾਲ-ਨਾਲ ਗਭਰੇਟ ਅਵਸੱਥਾ ਵਿੱਚੋਂ ਲੰਘਣ ਦੇ ਹੁਨਰ ਵੀ ਵਿਕਸਤ ਕਰਦੇ ਹਨ। ਅੱਲ੍ਹੜਪੁਣੇ ਦੀ ਅਵਸਥਾ ਦੌਰਾਨ ਇਹ ਵਿਕਾਸ ਹੌਲੀ-ਹੌਲੀ ਅੱਗੇ ਵੱਧਦਾ ਹੈ, ਜਿਸਦਾ ਮਤਲਬ ਇਹ ਹੈ ਕਿ ਛੋਟੇ ਅਤੇ ਵੱਡੇ ਅੱਲ੍ਹੜ ਬੱਚਿਆਂ ਦੀਆਂ ਤਰਜੀਹਾਂ, ਹੁਨਰਾਂ ਅਤੇ ਦਿਲਚਸਪੀਆਂ ਵੱਖ-ਵੱਖ ਹੋ ਸਕਦੀਆਂ ਹਨ।

ਅੱਲ੍ਹੜ ਬੱਚਿਆਂ ਲਈ ਸੰਵੇਦਨਸ਼ੀਲ ਹੋ ਸਕਣ ਵਾਲੀ ਸਮੱਗਰੀ ਦੀ ਗਿਣਤੀ ਨੂੰ ਘਟਾਉਣ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ। ਕੁਝ ਸਮੱਗਰੀ ਵਿੱਚ ਅਜਿਹੇ ਥੀਮ ਸ਼ਾਮਲ ਹੋ ਸਕਦੇ ਹਨ ਜੋ ਨੌਜਵਾਨ ਲੋਕਾਂ ਦੀ ਉਮਰ ਦੇ ਆਧਾਰ 'ਤੇ ਉਨ੍ਹਾਂ ਲਈ ਘੱਟ ਢੁਕਵੇਂ ਹੋ ਸਕਦੇ ਹਨ। ਇਸ ਤੋਂ ਇਲਾਵਾ, ਚਿੱਤਰਾਂ 'ਤੇ ਇਸ ਤਰ੍ਹਾਂ ਅਧੂਰੇ ਢੰਗ ਨਾਲ ਪ੍ਰਕਿਰਿਆ ਕੀਤੀ ਜਾਂਦੀ ਹੈ ਜੋ ਕਿ ਸਵੈਚਲਿਤ ਅਤੇ ਭਾਵਨਾਪੂਰਨ ਹੁੰਦੀ ਹੈ, ਇਹ ਚਿੱਤਰ ਅੱਲ੍ਹੜਾਂ 'ਤੇ ਲਿਖਤ ਨਾਲੋਂ ਜ਼ਿਆਦਾ ਪ੍ਰਭਾਵ ਪਾ ਸਕਦੇ ਹਨ, ਇਸ ਲਈ ਅੱਲ੍ਹੜਾਂ ਲਈ ਖ਼ਾਸ ਤੌਰ 'ਤੇ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਖਾਸ ਵਿਸ਼ਿਆਂ ਤੱਕ ਐਕਸੈਸ ਕਰਨ ਤੋਂ ਪਹਿਲਾਂ ਆਪਣੇ ਮਾਂ-ਪਿਓ ਜਾਂ ਗਾਰਡੀਅਨਾਂ ਦੀ ਮਦਦ ਲੈਣ।

ਮੈਂ ਆਪਣੇ ਅੱਲ੍ਹੜ ਬੱਚੇ ਨਾਲ ਇਸ ਬਾਰੇ ਕਿਵੇਂ ਗੱਲ ਕਰ ਸਕਦਾ/ਦੀ ਹਾਂ?



ਉਨ੍ਹਾਂ ਨਾਲ ਇਸ ਬਾਰੇ ਗੱਲ ਕਰੋ ਕਿ ਸਮੱਗਰੀ ਸੰਵੇਦਨਸ਼ੀਲ ਕਿਉਂ ਹੋ ਸਕਦੀ ਹੈ:

ਅੱਲ੍ਹੜ ਬੱਚਿਆਂ ਲਈ ਇਹ ਸਮਝਣਾ ਮਹੱਤਵਪੂਰਨ ਹੋ ਸਕਦਾ ਹੈ ਕਿ ਸਮੱਗਰੀ ਉਨ੍ਹਾਂ ਨੂੰ ਦਿਖਾਈ ਕਿਉਂ ਨਹੀਂ ਦਿੰਦੀ ਹੈ। ਉਦਾਹਰਨ ਲਈ ਉਨ੍ਹਾਂ ਇਸ ਬਾਰੇ ਦੱਸੋ ਕਿ ਖ਼ਾਸ ਤਰ੍ਹਾਂ ਦੇ ਚਿੱਤਰਾਂ ਨੂੰ ਦੇਖਣ ਨਾਲ ਉਹ ਪਰੇਸ਼ਾਨ ਹੋ ਸਕਦੇ ਹਨ। ਹਾਲਾਂਕਿ ਕੁਝ ਵਿਸ਼ਿਆਂ ਬਾਰੇ ਆਮ ਤੌਰ 'ਤੇ ਜਾਣਨਾ ਉਨ੍ਹਾਂ ਲਈ ਠੀਕ ਹੋ ਸਕਦਾ ਹੈ, ਪਰ ਵਿਸ਼ਵਾਸਯੋਗ ਸਰੋਤਾਂ ਤੋਂ ਅਤੇ/ਜਾਂ ਭਰੋਸੇਯੋਗ ਮਾਂ-ਪਿਓ ਜਾਂ ਗਾਰਡੀਅਨ ਨਾਲ ਜਾਣਨਾ ਬਿਹਤਰ ਹੁੰਦਾ ਹੈ ਹਨ ਜੋ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦੇ ਹਨ।

ਜੇ ਉਨ੍ਹਾਂ ਦੀ ਆਪਣੀ ਜਾਂ ਉਨ੍ਹਾਂ ਦੇ ਸਾਥੀਆਂ ਦੀ ਸਮੱਗਰੀ ਨੂੰ ਪ੍ਰਤੀਬੰਧਿਤ ਕੀਤਾ ਜਾ ਰਿਹਾ ਹੈ, ਤਾਂ ਕੀ ਹੋਵੇਗਾ?

ਇਨ੍ਹਾਂ ਨੀਤੀਆਂ ਨਾਲ, ਹੋ ਸਕਦਾ ਹੈ ਕਿ ਅੱਲ੍ਹੜ ਬੱਚਿਆਂ ਨੂੰ ਉਸ ਕਿਸਮ ਦੀ ਸਮੱਗਰੀ ਦਿਖਾਈ ਨਾ ਦੇਵੇ ਜੋ ਉਨ੍ਹਾਂ ਨੂੰ ਦੋਸਤਾਂ ਦੀਆਂ ਪ੍ਰੋਫ਼ਾਈਲਾਂ 'ਤੇ ਦਿਖਾਈ ਦਿੰਦੀ ਸੀ ਜਾਂ ਜਿਸ ਬਾਰੇ ਕੋਈ ਦੋਸਤ ਕਹਿੰਦਾ ਹੈ ਕਿ ਉਸਨੇ ਪੋਸਟ ਕੀਤੀ ਹੈ – ਅਤੇ ਇਹ ਮਾਂ-ਪਿਓ ਲਈ ਆਪਣੇ ਅੱਲ੍ਹੜ ਬੱਚਿਆਂ ਨਾਲ ਗੱਲ ਕਰਨ ਦਾ ਇੱਕ ਮਹੱਤਵਪੂਰਨ ਸਮਾਂ ਹੋ ਸਕਦਾ ਹੈ। ਉਦਾਹਰਨ ਲਈ, ਜੇ ਕਿਸੇ ਦੋਸਤ ਦੀ ਖਾਣ-ਪੀਣ ਬਾਰੇ ਉਸਦੀ ਸਮੱਗਰੀ ਨਹੀਂ ਦਿਖਾਈ ਜਾ ਰਹੀ ਹੈ, ਤਾਂ ਇਹ ਖਾਣ-ਪੀਣ ਦੇ ਉਨ੍ਹਾਂ ਪੈਟਰਨਾਂ ਬਾਰੇ ਗੱਲ ਕਰਨ ਦਾ ਉਪਯੋਗੀ ਸਮਾਂ ਹੋ ਸਕਦਾ ਹੈ, ਜਿਨ੍ਹਾਂ ਨਾਲ ਸਮੱਸਿਆ ਹੋ ਸਕਦੀ ਹੈ। ਮਾਂ-ਪਿਓ ਨੂੰ ਇਸ ਗੱਲ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਸਭ ਤੋਂ ਬਿਹਤਰੀਨ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਅੱਲ੍ਹੜ ਖਾਣ-ਪੀਣ ਜਾਂ ਸਰੀਰਕ ਰੂਪ ਸੰਬੰਧੀ ਸਮੱਸਿਆ ਨਾਲ ਨਜਿੱਠ ਰਿਹਾ ਹੈ।

ਉਨ੍ਹਾਂ ਨੂੰ ਹਾਲੇ ਵੀ ਉਨ੍ਹਾਂ ਲਈ ਉਪਲਬਧ ਸਮੱਗਰੀ ਬਾਰੇ ਜਾਗਰੂਕ ਰਹਿਣ ਲਈ ਉਤਸ਼ਹਿਤ ਕਰੋ:

Meta ਦੀਆਂ ਨੀਤੀਆਂ ਦਾ ਉਦੇਸ਼ ਅੱਲ੍ਹੜ ਬੱਚਿਆਂ ਨੂੰ ਅਜਿਹੀ ਸਮੱਗਰੀ ਦੇਖਣ ਤੋਂ ਪ੍ਰਤੀਬੰਧਿਤ ਕਰਨਾ ਹੈ ਜੋ ਸੰਵੇਦਨਸ਼ੀਲ ਹੋ ਸਕਦੀ ਹੈ। ਹਾਲਾਂਕਿ, ਅੱਲ੍ਹੜਾਂ ਨੂੰ ਸੋਸ਼ਲ ਮੀਡੀਆ ਵਰਤਣ ਸਮੇਂ ਹਾਲੇ ਵੀ ਡਿਜੀਟਲ ਸਾਖਰਤਾ ਹੁਨਰਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਉਦਾਹਰਨ ਲਈ, ਉਨ੍ਹਾਂ ਨੂੰ ਹਾਲੇ ਵੀ ਕਿਸੇ ਵਿਅਕਤੀ ਦੇ ਖਾਣ-ਪੀਣ ਸੰਬੰਧੀ ਵਿਕਾਰ ਤੋਂ ਰਿਕਵਰ ਹੋਣ ਸੰਬੰਧੀ ਸਮੱਗਰੀ ਦਿਖਾਈ ਦੇ ਸਕਦੀ ਹੈ, ਜਿਸ ਬਾਰੇ ਤੁਹਾਡੇ ਅੱਲ੍ਹੜ ਦੇ ਸਵਾਲ ਹੋ ਸਕਦੇ ਹਨ। ਗੱਲਬਾਤ ਕਰਕੇ ਇਸ ਚੀਜ਼ ਨੂੰ ਸਮਝਣ ਵਿੱਚ ਆਪਣੇ ਅੱਲ੍ਹੜ ਦੀ ਮਦਦ ਕਰੋ।

  • ਆਪਣੇ ਬੱਚੇ ਨੂੰ ਪੁੱਛੋ ਕਿ ਉਹ ਉਨ੍ਹਾਂ ਦੇ ਦੋਸਤ ਦੀ ਰਿਕਵਰੀ ਬਾਰੇ ਕੀ ਸੋਚਦੇ ਹਨ।
  • ਕੀ ਉਨ੍ਹਾਂ ਦੀ ਦਿੱਖ ਉਨ੍ਹਾਂ ਨੂੰ ਵਿਅਕਤੀ ਵਜੋਂ ਬਦਲਦੀ ਹੈ?


Meta ਅਜਿਹੀ ਸਮੱਗਰੀ ਬਾਰੇ ਆਪਣੀਆਂ ਨੀਤੀਆਂ ਵਿਕਸਤ ਕਰ ਰਿਹਾ ਹੈ ਜੋ ਅੱਲ੍ਹੜ ਬੱਚਿਆਂ ਲਈ ਵਧੇਰੇ ਸੰਵੇਦਨਸ਼ੀਲ ਹੋ ਸਕਦੀ ਹੈ, ਜੋ ਕਿ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਅਜਿਹੇ ਸਥਾਨ ਬਣਾਉਣ ਵੱਲ ਮਹੱਤਵਪੂਰਨ ਕਦਮ ਹੈ, ਜਿੱਥੇ ਅੱਲ੍ਹੜ ਬੱਚੇ ਉਮਰ ਅਨੁਸਾਰ ਢੁਕਵੇਂ ਤਰੀਕਿਆਂ ਨਾਲ ਕਨੈਕਟ ਕਰ ਸਕਦੇ ਹਨ ਅਤੇ ਕ੍ਰੀਏਟਿਵ ਬਣ ਸਕਦੇ ਹਨ। ਇਨ੍ਹਾਂ ਤਬਦੀਲੀਆਂ ਦੇ ਲਾਗੂ ਹੋਣ 'ਤੇ ਉਹ ਮੁਸ਼ਕਲ ਵਿਸ਼ਿਆਂ ਨਾਲ ਨਜਿੱਠਣ ਦੇ ਤਰੀਕੇ ਬਾਰੇ ਆਪਣੇ ਬੱਚੇ ਨਾਲ ਸੰਪਰਕ ਕਰਨ ਅਤੇ ਗੱਲ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦੀਆਂ ਹਨ।

ਫ਼ੀਚਰ ਅਤੇ ਟੂਲ

Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਸੰਵੇਦਨਸ਼ੀਲ ਸਮੱਗਰੀ ਨੂੰ ਕੰਟਰੋਲ ਕਰੋ
Instagram ਲੋਗੋ
ਮੈਸੇਜ ਅਤੇ ਕਮੈਂਟ ਕੰਟਰੋਲ ਚਾਲੂ ਕਰੋ
Instagram ਲੋਗੋ
ਕਿਸੇ ਨੂੰ ਮਿਊਟ ਕਰੋ

ਸੰਬੰਧਿਤ ਸਰੋਤ

ਮਾਂ-ਪਿਓ ਅਤੇ ਅੱਲ੍ਹੜ ਬੱਚਾ ਗੱਲਬਾਤ ਕਰ ਰਹੇ ਹਨ।
ਨਿਗਰਾਨੀ ਵਰਗੇ ਟੂਲਾਂ ਦੀ ਵਰਤੋਂ ਕਰਨਾ ਡਿਜੀਟਲ ਯੁੱਗ ਵਿੱਚ ਪਾਲਣ-ਪੋਸ਼ਣ ਨੂੰ ਕਿਵੇਂ ਆਸਾਨ ਬਣਾ ਸਕਦਾ ਹੈ
ਹੋਰ ਪੜ੍ਹੋ
Meta Quest ਹੈੱਡਸੈੱਟ ਅਤੇ ਕੰਟਰੋਲਰਾਂ ਦੀ ਵਰਤੋਂ ਕਰਦੇ ਹੋਏ ਇੱਕ ਬੱਚੇ ਦਾ ਚਿੱਤਰ, ਜੋ ਖੁਸ਼ੀ-ਖੁਸ਼ੀ VR ਨਾਲ ਖੇਡ ਰਿਹਾ ਹੈ, ਜਦੋਂ ਕਿ ਹੋਰ ਲੋਕ ਸੋਫ਼ੇ 'ਤੇ ਬੈਠ ਕੇ ਉਸਦਾ ਉਤਸ਼ਾਹ ਵਧਾ ਰਹੇ ਹਨ।
ਆਭਾਸੀ ਵਾਸਤਵਿਕਤਾ ਲਈ ਪਰਿਵਾਰਕ ਗਾਈਡ
ਹੋਰ ਪੜ੍ਹੋ
ਬਾਹਰ ਕਿਸੇ ਸਥਾਨ 'ਤੇ ਵਿਅਕਤੀ ਪਿੱਠ ਦੇ ਭਾਰ ਲੇਟਿਆ ਹੋਇਆ ਹੈ ਅਤੇ ਫ਼ੋਨ ਵਰਤ ਰਿਹਾ ਹੈ, ਅਤੇ ਬਾਕੀ ਦੂਸਰੇ ਲੋਕ ਕੋਲ ਬੈਠੇ ਗੱਲਾਂ ਮਾਰ ਰਹੇ ਹਨ।
Facebook ਅਤੇ Messenger 'ਤੇ ਅੱਲ੍ਹੜ ਬੱਚਿਆਂ ਦੇ ਅਕਾਊਂਟ: ਬਿਲਟ-ਇਨ ਸੁਰੱਖਿਆਵਾਂ ਤੁਹਾਡੇ ਅੱਲ੍ਹੜ ਬੱਚੇ ਨੂੰ ਸੁਰੱਖਿਅਤ ਰੱਖਣ ਵਿੱਚ ਕਿਵੇਂ ਮਦਦ ਕਰਦੀਆਂ ਹਨ
ਹੋਰ ਪੜ੍ਹੋ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram ਧੱਕੇਸ਼ਾਹੀ ਵਿਰੋਧੀ

Facebook ਅਤੇ Messenger
Facebook ਨਿਗਰਾਨFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕੌਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram ਧੱਕੇਸ਼ਾਹੀ ਵਿਰੋਧੀ
Facebook ਅਤੇ Messenger
Facebook ਨਿਗਰਾਨ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕੌਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
© 2026 Meta
ਭਾਰਤ
Meta
ਨਿਗਰਾਨ
Facebook ਅਤੇ Messenger
Instagram
ਸਰੋਤ