Meta
© 2025 Meta
ਭਾਰਤ

Meta
FacebookThreadsInstagramXYouTubeLinkedIn
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰMeta ਸੁਰੱਖਿਆ ਕੇਂਦਰMeta ਗੋਪਨੀਯਤਾ ਕੇਂਦਰMeta ਬਾਰੇMeta ਮਦਦ ਕੇਂਦਰ

Instagram
Instagram ਨਿਗਰਾਨੀInstagram ਮਾਂ-ਪਿਓ ਲਈ ਗਾਈਡInstagram ਮਦਦ ਕੇਂਦਰInstagram ਫ਼ੀਚਰInstagram 'ਤੇ ਧੱਕੇਸ਼ਾਹੀ ਨੂੰ ਰੋਕਣਾ

Facebook ਅਤੇ Messenger
Facebook ਨਿਗਰਾਨੀFacebook ਮਦਦ ਕੇਂਦਰMessenger ਮਦਦ ਕੇਂਦਰMessenger ਫ਼ੀਚਰFacebook ਗੋਪਨੀਯਤਾ ਕੇਂਦਰਜਨਰੇਟਿਵ AI

ਸਰੋਤ
ਸਰੋਤ ਹੱਬMeta HC: ਸੁਰੱਖਿਆ ਸਲਾਹਕਾਰ ਕਾਊਂਸਲਸਹਿ-ਡਿਜ਼ਾਈਨ ਪ੍ਰੋਗਰਾਮ

ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂਗੋਪਨੀਯਤਾ ਨੀਤੀਸ਼ਰਤਾਂਕੂਕੀ ਨੀਤੀਸਾਈਟਮੈਪ

ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
ਹੋਰ ਸਾਈਟਾਂ
ਪਾਰਦਰਸ਼ਤਾ ਕੇਂਦਰ
Meta ਸੁਰੱਖਿਆ ਕੇਂਦਰ
Meta ਗੋਪਨੀਯਤਾ ਕੇਂਦਰ
Meta ਬਾਰੇ
Meta ਮਦਦ ਕੇਂਦਰ
Instagram
Instagram ਨਿਗਰਾਨੀ
Instagram ਮਾਂ-ਪਿਓ ਲਈ ਗਾਈਡ
Instagram ਮਦਦ ਕੇਂਦਰ
Instagram ਫ਼ੀਚਰ
Instagram 'ਤੇ ਧੱਕੇਸ਼ਾਹੀ ਨੂੰ ਰੋਕਣਾ
Facebook ਅਤੇ Messenger
Facebook ਨਿਗਰਾਨੀ
Facebook ਮਦਦ ਕੇਂਦਰ
Messenger ਮਦਦ ਕੇਂਦਰ
Messenger ਫ਼ੀਚਰ
Facebook ਗੋਪਨੀਯਤਾ ਕੇਂਦਰ
ਜਨਰੇਟਿਵ AI
ਸਰੋਤ
ਸਰੋਤ ਹੱਬ
Meta HC: ਸੁਰੱਖਿਆ ਸਲਾਹਕਾਰ ਕਾਊਂਸਲ
ਸਹਿ-ਡਿਜ਼ਾਈਨ ਪ੍ਰੋਗਰਾਮ
ਸਾਈਟ ਦੀਆਂ ਸ਼ਰਤਾਂ ਅਤੇ ਨੀਤੀਆਂ
ਭਾਈਚਾਰਕ ਮਿਆਰਾਂ
ਗੋਪਨੀਯਤਾ ਨੀਤੀ
ਸ਼ਰਤਾਂ
ਕੂਕੀ ਨੀਤੀ
ਸਾਈਟਮੈਪ
Skip to main content
Meta
Facebook ਅਤੇ Messenger
Instagram
ਸਰੋਤ

ਸੋਸ਼ਲ ਮੀਡੀਆ ਅਤੇ ਖ਼ੁਦਕੁਸ਼ੀ ਦੀ ਰੋਕਥਾਮ: ਮਦਦ ਕਿਵੇਂ ਲੱਭੀਏ ਅਤੇ ਮਦਦ ਕਿਵੇਂ ਕਰੀਏ

Meta

12 ਮਾਰਚ 2024

Facebook ਆਈਕਨ
Social media platform X icon
ਕਲਿੱਪਬੋਰਡ ਆਈਕਨ
ਦੋ ਵਿਅਕਤੀ ਇੱਕ ਦੂਜੇ ਦੇ ਗਲੇ ਵਿੱਚ ਬਾਹਾਂ ਪਾ ਕੇ ਮੁਸਕਰਾਉਂਦੇ ਹੋਏ ਬਾਹਰ ਤੁਰ ਰਹੇ ਹਨ।
ਖ਼ੁਦਕੁਸ਼ੀ ਇੱਕ ਮੁਸ਼ਕਲ ਵਿਸ਼ਾ ਹੈ, ਪਰ ਸਾਨੂੰ ਇਸਦੇ ਬਾਰੇ ਗੱਲ ਕਰਨੀ ਪਵੇਗੀ। ਬਾਲਗਾਂ ਵਾਂਗ, ਅੱਲ੍ਹੜ ਬੱਚੇ ਇਸ ਗੰਭੀਰ ਘਟਨਾ ਪ੍ਰਤੀ ਸੰਵੇਦਨਸ਼ੀਲ ਹੋ ਸਕਦੇ ਹਨ। ਜਦੋਂ ਖੁਦਕੁਸ਼ੀ ਸੰਬੰਧਿਤ ਵਿਚਾਰਾਂ, ਭਾਵਨਾਂ ਜਾਂ ਵਤੀਰੇ ਨੂੰ ਸਮਝਣ ਦੀ ਗੱਲ ਆਉਂਦੀ ਹੈ, ਤਾਂ ਅੱਲ੍ਹੜ ਬੱਚੇ ਦੇ ਜੀਵਨ ਵਿੱਚ ਮਾਂ-ਪਿਓ, ਗਾਰਡੀਅਨ, ਅਧਿਆਪਕ ਅਤੇ ਹੋਰ ਭਰੋਸੇਯੋਗ ਵਿਅਕਤੀ, ਸਾਰੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।

ਅੱਲ੍ਹੜ ਬੱਚਿਆਂ ਨਾਲ ਖ਼ੁਦਕੁਸ਼ੀ ਬਾਰੇ ਗੱਲ ਕਰਨ ਵੇਲੇ ਸਹਾਇਕ ਭਾਸ਼ਾ।

ਆਪਣੇ ਅੱਲ੍ਹੜ ਬੱਚੇ ਨਾਲ ਇਸ ਸਮੱਸਿਆ ਬਾਰੇ ਗੱਲ ਕਰਨਾ ਸੌਖਾ ਨਹੀਂ ਹੈ, ਪਰ ਜਦੋਂ ਤੁਹਾਡੀ ਗੱਲਬਾਤ ਹੋਵੇ (ਜਾਂ ਜੇ ਉਹ ਤੁਹਾਡੇ ਨਾਲ ਗੱਲ ਕਰਨ), ਤਾਂ ਇਸ ਤੋਂ ਪਿੱਛੇ ਨਾ ਹਟੋ।

ਸਮੱਸਿਆ ਨੂੰ ਹਮੇਸ਼ਾ ਉਸ ਤਰ੍ਹਾਂ ਦਰਸਾਓ ਜਿਸ ਨਾਲ ਹੱਲ ਲੱਭਣ ਵਿੱਚ ਮਦਦ ਮਿਲੇ। ਜਿਸ ਤਰੀਕੇ ਨਾਲ ਤੁਸੀਂ ਭਾਸ਼ਾ ਅਤੇ ਸੰਦਰਭ ਦੀ ਵਰਤੋਂ ਕਰ ਰਹੇ ਹੋ, ਉਸ 'ਤੇ ਖ਼ਾਸ ਧਿਆਨ ਦਿਓ। ਤੁਹਾਡੇ ਵੱਲੋਂ ਗੱਲਬਾਤ ਕਰਨ ਲਈ ਚੁਣੇ ਗਏ ਸ਼ਬਦ ਗੱਲ ਦੀ ਡੂੰਘਾਈ 'ਤੇ ਅਸਰ ਕਰ ਸਕਦੇ ਹਨ। ਆਪਣੀ ਗੱਲਬਾਤ ਵਿੱਚ ਸਭ ਤੋਂ ਅੱਗੇ ਉਮੀਦ, ਰਿਕਵਰੀ ਅਤੇ ਮਦਦ ਪ੍ਰਾਪਤ ਕਰਨ ਦੀਆਂ ਕਹਾਣੀਆਂ ਨੂੰ ਰੱਖੋ। ਉਨ੍ਹਾਂ ਲਈ ਅਜਿਹਾ ਮਾਹੌਲ ਬਣਾਓ ਜਿੱਥੇ ਉਹ ਆਪਣੀਆ ਭਾਵਨਾਵਾਂ ਨੂੰ ਸਾਂਝਾ ਕਰਨ ਵਿੱਚ ਸਹਿਜ ਮਹਿਸੂਸ ਕਰਨ। ਉਨ੍ਹਾਂ ਇਹ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਹਮੇਸ਼ਾਂ ਮਦਦ ਲਈ ਹਾਜ਼ਰ ਹੋ।

ਹੇਠਾਂ ਸਾਡੇ ਪਾਰਟਨਰ Orygen - ਨੌਜਵਾਨਾਂ ਲਈ ਮਾਨਸਿਕ ਸਿਹਤ ਸੇਵਾਵਾਂ 'ਤੇ ਕੇਂਦਰਿਤ ਇੱਕ ਸੰਸਥਾ ਵੱਲੋਂ ਤਿਆਰ ਕੀਤੀ ਗਾਈਡ ਵਿੱਚੋਂ ਸਹਾਇਕ ਭਾਸ਼ਾ ਦੀਆਂ ਕੁਝ ਉਦਾਹਰਨਾਂ ਦਿੱਤੀਆਂ ਗਈਆਂ ਹਨ। ਖ਼ੁਦਕੁਸ਼ੀ ਬਾਰੇ ਗੱਲ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ:

ਸਹਾਇਕ ਭਾਸ਼ਾ

  • ਵਿਅਕਤੀ "ਖੁਦਕੁਸ਼ੀ ਕਰਕੇ ਮਰ ਗਿਆ" ("ਖੁਦਕੁਸ਼ੀ ਕਰ ਲਈ" ਦੀ ਬਜਾਏ - ਹੇਠਾਂ ਗੈਰ-ਸਹਾਇਕ ਭਾਸ਼ਾ ਦੀਆਂ ਉਦਾਹਰਣਾਂ ਦੇਖੋ) ਕਹਿਣ ਦੀ ਕੋਸ਼ਿਸ਼ ਕਰੋ।
  • ਇਹ ਦੱਸੋ ਕਿ ਖੁਦਕੁਸ਼ੀ ਗੁੰਝਲਦਾਰ ਹੈ ਅਤੇ ਇਹ ਕਿ ਕਈ ਕਾਰਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਵਿੱਚ ਯੋਗਦਾਨ ਪਾਉਂਦੇ ਹਨ।
  • ਉਮੀਦ ਅਤੇ ਰਿਕਵਰੀ ਦੇ ਮੈਸੇਜ ਸ਼ਾਮਲ ਕਰੋ।
  • ਅਜਿਹੇ ਦੂਜੇ ਲੋਕਾਂ ਨੂੰ ਇਹ ਦੱਸੋ ਕਿ ਉਨ੍ਹਾਂ ਨੂੰ ਕਿੱਥੋਂ ਅਤੇ ਕਿਵੇਂ ਮਦਦ ਮਿਲ ਸਕਦੀ ਹੈ, ਜੋ ਸ਼ਾਇਦ ਖੁਦਕੁਸ਼ੀ ਬਾਰੇ ਸੋਚ ਰਹੇ ਹੋਣ।
  • ਉਨ੍ਹਾਂ ਕਾਰਕਾਂ ਬਾਰੇ ਜਾਣਕਾਰੀ ਸ਼ਾਮਲ ਕਰੋ ਜੋ ਖੁਦਕੁਸ਼ੀ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ, ਜਿਵੇਂ ਕਿ ਆਪਣੀਆਂ ਮਨਪਸੰਦ ਗਤੀਵਿਧੀਆਂ ਵਿੱਚ ਜੁੜਨਾ ਅਤੇ ਆਪਣੇ ਦੋਸਤਾਂ ਨਾਲ ਘੁੰਮਣਾ।
  • ਇਹ ਦੱਸੋ ਕਿ ਖੁਦਕੁਸ਼ੀ ਨੂੰ ਰੋਕਿਆ ਜਾ ਸਕਦਾ ਹੈ, ਇਸ ਲਈ ਮਦਦ ਉਪਲਬਧ ਹੈ, ਇਸਦੇ ਇਲਾਜ ਸਫਲ ਹਨ ਅਤੇ ਰਿਕਵਰੀ ਸੰਭਵ ਹੈ।
  • ਨੌਜਵਾਨਾਂ ਦੂਜਿਆਂ ਨਾਲ ਇਸ ਬਾਰੇ ਗੱਲ ਕਰਨ ਲਈ ਹੱਲਾਸ਼ੇਰੀ ਦਿਓ ਕਿ ਉਹ ਕੀ ਮਹਿਸੂਸ ਕਰ ਰਹੇ ਹਨ — ਇਨ੍ਹਾਂ ਲੋਕਾਂ ਵਿੱਚ ਦੋਸਤ, ਭਰੋਸੇਯੋਗ ਬਾਲਗ ਜਾਂ ਪੇਸ਼ੇਵਰ ਸ਼ਾਮਲ ਹੋ ਸਕਦੇ ਹਨ।

ਇਸ ਤੋਂ ਉਲਟ, ਖੁਦਕੁਸ਼ੀ ਬਾਰੇ ਗੱਲ ਕਰਨ ਦੇ ਅਜਿਹੇ ਤਰੀਕੇ ਵੀ ਹਨ ਜਿਸ ਨਾਲ ਗੱਲਬਾਤ ਗਲਤ ਦਿਸ਼ਾ ਵੱਲ ਚਲੀ ਜਾਂਦੀ ਹੈ।

ਗੈਰ-ਸਹਾਇਕ ਭਾਸ਼ਾ

  • ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਜੋ ਖੁਸਕੁਸ਼ੀ ਨੂੰ ਇੱਕ ਅਪਰਾਧ ਜਾਂ ਪਾਪ ਦੱਸਦੇ ਹਨ ("ਖ਼ੁਦਕੁਸ਼ੀ ਕੀਤੀ“ ਕਹਿਣ ਦੀ ਬਜਾਏ “ਖ਼ੁਦਕੁਸ਼ੀ ਨਾਲ ਮੌਤ ਹੋ ਗਈ” ਕਹੋ)। ਇਹ ਕਿਸੇ ਨੂੰ ਇਹ ਸੁਝਾਅ ਦੇ ਸਕਦਾ ਹੈ ਕਿ ਉਹ ਜੋ ਮਹਿਸੂਸ ਕਰ ਰਹੇ ਹਨ ਉਹ ਗਲਤ ਜਾਂ ਸਵੀਕਾਰ ਕਰਨ ਯੋਗ ਨਹੀਂ ਹੈ ਜਾਂ ਕਿਸੇ ਨੂੰ ਚਿੰਤਾ ਵਿੱਚ ਪਾ ਸਕਦਾ ਹੈ ਕਿ ਜੇ ਉਹ ਮਦਦ ਮੰਗਦੇ ਹਨ ਤਾਂ ਉਨ੍ਹਾਂ ਬਾਰੇ ਰਾਇ ਬਣਾਈ ਜਾਵੇਗੀ।
  • ਇਹ ਨਾ ਕਹੋ ਕਿ ਖੁਦਕੁਸ਼ੀ ਸਮੱਸਿਆਵਾਂ, ਜੀਵਨ ਤਣਾਅ ਜਾਂ ਮਾਨਸਿਕ ਸਿਹਤ ਸੰਬੰਧੀ ਮੁਸ਼ਕਲਾਂ ਦਾ 'ਹੱਲ' ਹੈ।
  • ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਜੋ ਖ਼ੁਦਕੁਸ਼ੀ ਦੀ ਵਡਿਆਈ ਕਰਦੇ ਹਨ, ਜਾਂ ਇਸਨੂੰ ਰੂਹਾਨੀ ਜਾਂ ਆਕਰਸ਼ਕ ਬਣਾਉਂਦੇ ਹਨ।
  • ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਜੋ ਆਤਮਹੱਤਿਆ ਨੂੰ ਮਾਮੂਲੀ ਚੀਜ਼ ਦੱਸਦੇ ਹਨ ਜਾਂ ਘੱਟ ਗੁੰਝਲਦਾਰ ਬਣਾਉਂਦੇ ਹਨ।
  • ਕਿਸੇ ਇੱਕ ਘਟਨਾ 'ਤੇ ਦੋਸ਼ ਨਾ ਲਗਾਓ ਜਾਂ ਇਹ ਇਸ਼ਾਰਾ ਨਾ ਕਰੋ ਕਿ ਖੁਦਕੁਸ਼ੀ ਕਿਸੇ ਇੱਕ ਕਾਰਨ ਕਰਕੇ ਕੀਤੀ ਗਈ ਸੀ, ਜਿਵੇਂ ਕਿ ਧੱਕੇਸ਼ਾਹੀ ਜਾਂ ਸੋਸ਼ਲ ਮੀਡੀਆ ਦੀ ਵਰਤੋਂ।
  • ਅਲੋਚਨਾਤਮਕ ਵਾਕਾਂ ਦੀ ਵਰਤੋਂ ਨਾ ਕਰੋ ਜੋ ਫ਼ਰਜ਼ੀ ਗੱਲ, ਬਦਨਾਮੀ, ਰੂੜ੍ਹੀਵਾਦ ਨੂੰ ਮਜ਼ਬੂਤ ਕਰਦੇ ਹਨ ਜਾਂ ਇਹ ਸੁਝਾਅ ਦਿੰਦੇ ਹਨ ਕਿ ਖੁਦਕੁਸ਼ੀ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ।
  • ਅਸਲ ਖੁਦਕੁਸ਼ੀ ਜਾਂ ਖੁਦਕੁਸ਼ੀ ਦੀ ਕੋਸ਼ਿਸ਼ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਨਾ ਕਰੋ।
  • ਖ਼ੁਦਕੁਸ਼ੀ ਕਰਨ ਦੀਆਂ ਵਿਧੀਆਂ ਜਾਂ ਖ਼ੁਦਕੁਸ਼ੀ ਕਰਨ ਦੀ ਲੋਕੇਸ਼ਨ ਬਾਰੇ ਜਾਣਕਾਰੀ ਪ੍ਰਦਾਨ ਨਾ ਕਰੋ।
  • ਇਹ ਗੱਲ ਨੂੰ ਸਵੀਕਾਰ ਨਾ ਕਰੋ ਕਿ ਕਿਸੇ ਖਾਸ ਲੋਕੇਸ਼ਨ ਜਾਂ 'ਹੌਟ ਸਪਾਟ' 'ਤੇ ਕਈ ਖ਼ੁਦਕੁਸ਼ੀ ਕੀਤੀ ਗਈ ਹੈ।
ਹੁੱਡੀ ਪਹਿਨੇ ਹੋਏ ਵਿਅਕਤੀ ਕਮਰੇ ਅੰਦਰ ਬੈਠੇ ਹੋਏ ਫ਼ੋਨ ਵੱਲ ਦੇਖ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਅੱਲ੍ਹੜ ਬੱਚਿਆਂ ਦੇ ਆਤਮਘਾਤੀ ਵਤੀਰਿਆਂ 'ਤੇ ਨਜ਼ਰ ਰੱਖੋ


ਆਤਮਘਾਤੀ ਵਤੀਰੇ ਦਾ ਇੱਕ ਚਿਤਾਵਨੀ ਵਾਲਾ ਸੰਕੇਤ ਇਹ ਹੈ ਜਦੋਂ ਤੁਹਾਡਾ ਅੱਲ੍ਹੜ ਬੱਚਾ "ਮੈਂ ਅਲੋਪ ਹੋਣਾ ਚਾਹੁੰਦਾ ਹਾਂ" ਜਾਂ "ਮੈਂ ਇਸਨੂੰ ਖਤਮ ਕਰਨਾ ਚਾਹੁੰਦਾ ਹਾਂ" ਵਰਗੀਆਂ ਗੱਲਾਂ ਕਹਿ ਰਿਹਾ ਹੋਵੇ। ਉਹ ਸੰਕੇਤ ਦੇ ਸਕਦੇ ਹਨ ਕਿ ਉਹ ਬੇਉਮੀਦ ਅਤੇ ਬੇਸਹਾਰਾ ਮਹਿਸੂਸ ਕਰਦੇ ਹਨ ਜਾਂ ਇਹ ਸੁਝਾਅ ਦਿੰਦੇ ਹਨ ਕਿ ਉਹ ਦੂਜਿਆਂ ਲਈ ਬੋਝ ਹਨ। ਹੋ ਸਕਦਾ ਹੈ ਕਿ ਉਹ ਉਨ੍ਹਾਂ ਚੀਜ਼ਾਂ ਵਿੱਚ ਦਿਲਚਸਪੀ ਗੁਆ ਬੈਠੇ ਹੋ ਸਕਦੇ ਹਨ ਜੋ ਉਹ ਆਮ ਤੌਰ 'ਤੇ ਕਰਦੇ ਹਨ ਜਾਂ ਉਹ ਅਸ਼ਾਂਤ ਦਿਖ ਸਕਦੇ ਹਨ।

ਜਿਵੇਂ ਕਿ Orygen ਵੱਲੋਂ ਉਜਾਗਰ ਕੀਤਾ ਗਿਆ ਹੈ, ਹੋਰ ਸੰਕੇਤ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਕਿ ਇੱਕ ਨੌਜਵਾਨ ਖ਼ੁਦਕੁਸ਼ੀ ਕਰ ਸਕਦਾ ਹੈ ਉਨ੍ਹਾਂ ਵਿੱਚ ਇਹ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ:

  • ਖੁਦ ਨੂੰ ਨੁਕਸਾਨ ਪਹੁੰਚਾਉਣ ਜਾਂ ਖ਼ੁਦਕੁਸ਼ੀ ਕਰਨ ਦੀ ਧਮਕੀ ਦੇਣਾ
  • ਖ਼ੁਦਕੁਸ਼ੀ ਕਰਕੇ ਮਰਨ ਦੇ ਤਰੀਕੇ ਲੱਭਣਾ (ਜਿਵੇਂ ਕਿ ਗੋਲੀਆਂ, ਹਥਿਆਰਾਂ ਜਾਂ ਹੋਰ ਸਾਧਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਾ)
  • ਜਾਣਬੁੱਝ ਕੇ ਖੁਦ ਨੂੰ ਨੁਕਸਾਨ ਪਹੁੰਚਾਉਣਾ (ਜਿਵੇਂ ਕਿ ਵਲੂੰਧਰਕੇ, ਕੱਟ ਕੇ ਜਾਂ ਸਾੜ ਕੇ)
  • ਮੌਤ, ਮਰਨਾ ਜਾਂ ਖ਼ੁਦਕੁਸ਼ੀ ਬਾਤੇ ਬੋਲਣਾ ਜਾਂ ਲਿਖਣਾ
  • ਨਿਰਾਸ਼ਾ
  • ਤੈਸ਼, ਗੁੱਸਾ, ਬਦਲਾ ਲੈਣਾ
  • ਬਿਨਾਂ ਸੋਚੇ ਸਮਝੇ ਲਾਪਰਵਾਹੀ ਨਾਲ ਕੰਮ ਕਰਨਾ ਜਾਂ ਜੋਖਮ ਭਰੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ
  • ਫਸਿਆ ਹੋਇਆ ਮਹਿਸੂਸ ਕਰਨ, ਜਿਵੇਂ ਬਚਣ ਦਾ ਕੀ ਤਰੀਕਾ ਨਹੀਂ ਹੈ
  • ਅਲਕੋਹਲ ਜਾਂ ਨਸ਼ਿਆਂ ਦੀ ਵਰਤੋਂ ਵਧਾਉਣਾ
  • ਦੋਸਤਾਂ, ਪਰਿਵਾਰ ਜਾਂ ਸਮਾਜ ਤੋਂ ਪਿੱਛੇ ਹਟਣਾ
  • ਚਿੰਤਾ, ਘਬਰਾਹਟ, ਨੀਂਦ ਜਾਂ ਭੁੱਖ ਵਿੱਚ ਤਬਦੀਲੀਆਂ
  • ਮਿਜਾਜ਼ ਵਿੱਚ ਹੈਰਾਨੀਜਨਕ ਤਬਦੀਲੀਆਂ
  • ਜਿਊਂਦੇ ਰਹਿਣ ਦਾ ਕੋਈ ਕਾਰਨਾ ਨਾ ਹੋਣਾ, ਜੀਵਨ ਵਿੱਚ ਕੋਈ ਉਦੇਸ਼ ਨਾ ਹੋਣਾ

ਇਸ ਵਤੀਰੇ 'ਤੇ ਨਜ਼ਰ ਰੱਖਦੇ ਹੋਏ, ਇਹ ਅਜਿਹੀਆਂ ਕਾਰਵਾਈਆਂ ਹਨ ਜੋ ਮਾਂ-ਪਿਓ, ਗਾਰਡੀਅਨ ਅਤੇ ਹੋਰ ਲੋਕ ਆਤਮਘਾਤੀ ਵਤੀਰੇ ਦੇ ਸੰਕੇਤ ਦਿਖਾਉਣ ਵਾਲੇ ਅੱਲ੍ਹੜ ਬੱਚਿਆਂ ਦੀ ਸਹਾਇਤਾ ਲਈ ਕਰ ਸਕਦੇ ਹਨ।

ਉਹ ਕਾਰਵਾਈਆਂ ਜੋ ਮਾਂ-ਪਿਓ ਆਪਣੇ ਅੱਲ੍ਹੜ ਬੱਚਿਆਂ ਦੀ ਸਹਾਇਤਾ ਕਰਨ ਲਈ ਕਰ ਸਕਦੇ ਹਨ:


ਜੇ ਤੁਸੀਂ ਇਹ ਸੋਚ ਰਹੇ ਹੋ ਕਿ ਤੁਹਾਡੇ ਅੱਲ੍ਹੜ ਬੱਚੇ ਵੱਲੋਂ ਚਿਤਾਵਨੀ ਦੇ ਚਿੰਨ੍ਹ ਦਿਖਾਉਣ ਤੋਂ ਬਾਅਦ ਜਾਂ ਉਨ੍ਹਾਂ ਨੇ ਕਿਹਾ ਹੈ ਕਿ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ, ਤੋਂ ਬਾਆਦ ਸ਼ੁਰੂਆਤ ਕਿਵੇਂ ਕਰਨੀ ਹੈ, ਤਾਂ ਇੱਥੇ ਅਜਿਹੇ ਤਰੀਕੇ ਦਿੱਤੇ ਹਨ ਜਿਨ੍ਹਾਂ ਨਾਲ ਤੁਸੀਂ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹੋ। ਇਹ ਸੂਚੀ Forefront: ਖ਼ੁਦਕੁਸ਼ੀ ਦੀ ਰੋਕਥਾਮ ਵਿੱਚ ਨਵੀਂ ਰੀਤ ਵੱਲੋਂ ਕੀਤੇ ਗਏ ਕੰਮਾਂ ਤੋਂ ਪ੍ਰਾਪਤ ਜਾਣਕਾਰੀ 'ਤੇ ਆਧਾਰਿਤ ਹੈ।

  • ਹਮਦਰਦੀ ਦਿਖਾਓ ਅਤੇ ਸੁਣੋ। ਉਨ੍ਹਾਂ 'ਤੇ ਆਪਣਾ ਪੂਰਾ ਧਿਆਨ ਦਿਓ। ਹੱਲ ਪੇਸ਼ ਕਰਨ ਜਾਂ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਨਾ ਕਰੋ ਕਿ ਚੀਜ਼ਾਂ ਬਿਹਤਰ ਹੋਣਗੀਆਂ; ਉਨ੍ਹਾਂ ਨੂੰ ਇਸ ਮੌਕੇ ਸੁਣੇ ਜਾਣ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਉਨ੍ਹਾਂ ਦੀ ਸਮਝਣ ਵਿੱਚ ਮਦਦ ਕਰੋ ਅਤੇ ਉਹਨਾਂ ਬਾਰੇ ਨਿਰਣਾ ਨਾ ਕਰੋ। ਵਿਆਪਕ ਸਵਾਲ ਪੁੱਛਣ ਦੀ ਕੋਸ਼ਿਸ਼ ਕਰੋ ਜੋ ਉਨ੍ਹਾਂ ਤੋਂ ਇਹ ਕਹਾਉਣਗੇ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ, ਜਿਵੇਂ ਕਿ "ਮੈਨੂੰ ਪਤਾ ਹੈ ਕਿ ਤੁਸੀਂ ਹੁਣ ਬਹੁਤ ਦੇਖ ਕਰ ਰਹੇ ਹੋ। ਕੀ ਅਸੀਂ ਗੱਲ ਕਰ ਸਕਦੇ ਹਾਂ? ਮੈਂ ਇਹ ਜਾਣਨਾ ਪਸੰਦ ਕਰਾਂਗਾ/ਗੀ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ।”
  • ਖ਼ੁਦਕੁਸ਼ੀ ਬਾਰੇ ਪੁੱਛੋ। ਸਪੱਸ਼ਟ ਅਤੇ ਸਿੱਧੇ ਤੌਰ 'ਤੇ ਇਹ ਪੁੱਛਣ ਦੁਆਰਾ ਕਿ, “ਕੀ ਤੁਸੀਂ ਖ਼ੁਦਕੁਸ਼ੀ ਬਾਰੇ ਸੋਚ ਰਹੇ ਹੋ?” ਤੁਸੀਂ ਦਿਖਾਉਂਦੇ ਹੋ ਕਿ ਤੁਹਾਨੂੰ ਉਹਨਾਂ ਦੀ ਚਿੰਤਾ ਹੈ ਅਤੇ ਤੁਸੀਂ ਸੁਣਿਆ ਹੈ ਕਿ ਉਹ ਕਿੰਨੀ ਕੁ ਤਕਲੀਫ਼ ਵਿੱਚ ਹਨ। ਤੁਸੀਂ ਕਿਸੇ ਨੂੰ ਸਿੱਧੇ ਤੌਰ 'ਤੇ ਪੁੱਛ ਕੇ ਉਹਨਾਂ ਦੇ ਖੁਦ ਨੂੰ ਮਾਰਨ ਦੇ ਖ਼ਤਰੇ ਨੂੰ ਵਧਾ ਨਹੀਂ ਰਹੇ। ਜੇਕਰ ਉਹ ਕਹਿੰਦੇ ਹਨ ਕਿ, “ਹਾਂ, ਮੈਂ ਖ਼ੁਦਕੁਸ਼ੀ ਬਾਰੇ ਸੋਚ ਰਿਹਾ/ਰਹੀ ਹਾਂ,” ਤਾਂ ਘਬਰਾਓ ਨਾ। ਉਨ੍ਹਾਂ ਨੂੰ ਦੱਸੋ ਕਿ ਉਹਨਾਂ ਕੋਲ ਇਹ ਦੱਸਣ ਲਈ ਕਿੰਨੀ ਹਿੰਮਤ ਹੈ, ਅਤੇ ਗੱਲਬਾਤ ਜਾਰੀ ਰੱਖੋ। ਉਨ੍ਹਾਂ ਨੂੰ ਇਹ ਦੱਸਣ ਲਈ ਉਤਸਾਹਿਤ ਕਰਨਾ ਕਿ ਉਹ ਕੀ ਕਰ ਰਹੇ ਹਨ, ਉਨ੍ਹਾਂ ਦੀ ਅਲੱਗ ਰਹਿਣ ਦੀਆਂ ਭਾਵਨਾਵਾਂ ਨੂੰ ਘੱਟ ਕਰ ਸਕਦਾ ਹੈ।
  • ਖਤਰੇ ਨੂੰ ਹਟਾਓ।ਜੇ ਉਹ ਕਹਿੰਦੇ ਹਨ ਕਿ ਉਹ ਆਤਮ ਹੱਤਿਆ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਦੀ ਕੀ ਯੋਜਨਾ ਹੈ। ਜੇਕਰ ਉਹ ਹਾਂ ਕਹਿੰਦੇ ਹਨ, ਤਾਂ ਇਹ ਪੁੱਛੋ ਕਿ ਉਹਨਾਂ ਕੋਲ ਅਜਿਹਾ ਕਰਨ ਲਈ ਸਾਧਨਾਂ ਤੱਕ ਪਹੁੰਚ ਹੈ, ਜਿਵੇਂ ਕਿ ਨਸ਼ੀਲੀਆਂ ਦਵਾਈਆਂ, ਹਥਿਆਰ ਜਾਂ ਰੱਸੀ। ਇਹਨਾਂ ਆਈਟਮਾਂ ਨੂੰ ਉਹਨਾਂ ਤੋਂ ਦੂਰ ਕਰਨ ਦੇ ਲਈ ਜਾਂ ਹੋਰ ਦੋਸਤ ਜਾਂ ਕਾਨੂੰਨ ਲਾਗੂ ਕਰਨ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਕਦਮ ਚੁੱਕਣ ਵਾਸਤੇ ਤੁਹਾਡੇ ਵੱਲੋਂ ਪੂਰੀ ਕੋਸ਼ਿਸ਼ ਕਰਨਾ ਲਾਜ਼ਮੀ ਹੁੰਦਾ ਹੈ।
  • ਦੇਖਭਾਲ ਦਾ ਅਗਲਾ ਪੱਧਰ ਪ੍ਰਾਪਤ ਕਰਨ ਵਿੱਚ ਉਹਨਾਂ ਦੀ ਮਦਦ ਕਰੋ। ਆਪਣੇ ਦੋਸਤ ਜਾਂ ਪਰਿਵਾਰਕ ਸਦੱਸ ਨਾਲ ਗੱਲ ਕਰਨਾ ਜ਼ਰਰੂੀ ਹੈ, ਅਤੇ ਤੁਸੀਂ ਉਨ੍ਹਾਂ ਨੂੰ ਕਿਸੇ ਸਲਾਹਕਾਰ, ਸਿਹਤ ਸੰਭਾਲ ਪੇਸ਼ੇਵਰ ਜਾਂ ਕਿਸੇ ਹੈਲਪਲਾਈਨ ਨਾਲ ਜੋੜਨਾ ਚਾਹ ਸਕਦੇ ਹੋ।
    ਖ਼ੁਦਕੁਸ਼ੀ ਦੀ ਰੋਕਥਾਮ
    National Suicide Prevention Lifeline 1-800-273-8255
    Crisis Text Line 741-741

ਖ਼ਤਰਨਾਕ ਆਨਲਾਈਨ “ਚੁਣੌਤੀਆਂ” ਦਾ ਜਵਾਬ ਦੇਣਾ


ਆਨਲਾਈਨ "ਆਤਮਘਾਤੀ ਚੁਣੌਤੀਆਂ" ਜਾਂ "ਗੇਮਾਂ" ਵਿੱਚ ਆਮ ਤੌਰ 'ਤੇ ਹਾਨੀਕਾਰਕ ਕੰਮਾਂ ਦੀ ਇੱਕ ਲੜੀ ਸ਼ਾਮਲ ਹੁੰਦੀ ਹੈ ਜੋ ਲੋਕਾਂ ਨੂੰ ਇੱਕ ਨਿਰਧਾਰਿਤ ਸਮਾਂ ਅਵਧੀ ਵਿੱਚ ਕਰਨ ਲਈ ਦਿੱਤੇ ਜਾਂਦੇ ਹਨ, ਜਿਸ ਨਾਲ ਅਕਸਰ ਗੰਭੀਰਤਾ ਵਿੱਚ ਵੱਧ ਜਾਂਦੀ ਹੈ। ਇਨ੍ਹਾਂ ਚੁਣੌਤੀਆਂ ਬਾਰੇ ਚਰਚਾ ਕਰਨ ਵਾਲੀ ਸਮੱਗਰੀ Meta ਦੀਆਂ ਨੀਤੀਆਂ ਦੇ ਵਿਰੁੱਧ ਹਨ। Meta ਇਸ ਸਮੱਗਰੀ ਨੂੰ ਹਟਾ ਦਿੰਦਾ ਹੈ ਅਤੇ ਕੁਝ ਮਾਮਲਿਆਂ ਵਿੱਚ, ਅਸੀਂ ਇਸਨੂੰ ਪੋਸਟ ਕਰਨ ਵਾਲੇ ਅਕਾਊਂਟਾਂ ਨੂੰ ਵੀ ਹਟਾ ਸਕਦੇ ਹਾਂ।

ਜੇ ਤੁਸੀਂ ਆਪਣੇ ਅੱਲ੍ਹੜ ਬੱਚੇ ਨੂੰ ਇਸ ਤਰ੍ਹਾਂ ਦੀ ਸਮੱਗਰੀ ਸਾਂਝੀ ਕਰਦੇ ਦੇਖਦੇ ਹੋ (ਜਾਂ ਜੇ ਉਹ ਤੁਹਾਨੂੰ ਇਹ ਦੱਸਦੇ ਹਨ ਕਿ ਉਨ੍ਹਾਂ ਨੇ ਜਮਾਤੀਆਂ ਨੂੰ ਇਸਨੂੰ ਸਾਂਝਾ ਕਰਦੇ ਦੇਖਿਆ ਹੈ), ਤਾਂ ਇੱਥੇ ਅੱਗ ਕੀ ਕਰਨਾ ਚਾਹੀਦਾ ਹੈ, ਉਸ ਨਾਲ ਸੰਬੰਧਿਤ ਕੁਝ ਸੁਝਾਅ ਦਿੱਤੇ ਗਏ ਹਨ:

  • ਖਤਰੇ ਨੂੰ ਸਮਝਣਾ। ਖਤਰੇ ਨੂੰ ਖਾਰਜ ਨਾ ਕਰੋ। ਇਸ ਸਮੱਗਰੀ ਦੇ ਪ੍ਰਸਾਰ ਨੂੰ ਰੋਕਣ ਲਈ ਹਰ ਕਿਸੇ ਦੀ ਭੂਮਿਕਾ ਹੈ।
  • ਧਿਆਨ ਨਾਲ ਸੁਣਨਾ। ਜੇ ਨੌਜਵਾਨ ਉਨ੍ਹਾਂ ਚੀਜ਼ਾਂ ਬਾਰੇ ਕੋਈ ਸਮੱਸਿਆ ਜਾਂ ਚਿੰਤਾ ਪ੍ਰਗਟ ਕਰਦੇ ਹਨ ਜੋ ਉਨ੍ਹਾਂ ਨੇ ਆਨਲਾਈਨ ਦੇਖੀਆਂ ਹਨ ਜਾਂ ਉਨ੍ਹਾਂ ਪੋਸਟਾਂ ਜਾਂ ਕਮੈਂਟ ਜੋ ਦੋਸਤਾਂ ਜਾਂ ਹੋਰ ਲੋਕਾਂ ਨੇ ਕੀਤੇ ਹਨ, ਤਾਂ ਉਨ੍ਹਾਂ ਦੀ ਗੱਲ ਸੁਣਨਾ ਅਤੇ ਸਹਾਇਤਾ ਕਰਨਾ ਮਹੱਤਵਪੂਰਨ ਹੈ।
  • ਪ੍ਰਭਾਵ 'ਤੇ ਵਿਚਾਰ ਕਰੋ। ਇੱਥੋਂ ਤੱਕ ਕਿ ਆਨਲਾਈਨ ਸਵੈ-ਨੁਕਸਾਨ ਅਤੇ ਖ਼ੁਦਕੁਸ਼ੀ ਦੀਆਂ ਚੁਣੌਤੀਆਂ ਬਾਰੇ ਚਿਤਾਵਨੀਆਂ ਨੂੰ ਅੱਗੇ ਭੇਜਣਾ ਵੀ ਕੁਝ ਲੋਕਾਂ ਲਈ ਉਕਸਾਉਣ ਵਾਲਾ ਹੋ ਸਕਦਾ ਹੈ। ਲੋਕਾਂ ਲਈ ਸੂਚਿਤ ਰਹਿਣਾ ਮਹੱਤਵਪੂਰਨ ਹੈ, ਪਰ ਕਿਰਪਾ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਖੁਦਕੁਸ਼ੀ ਦੇ ਵਿਸ਼ੇ ਨਾਲ ਸੰਬੰਧਿਤ ਕੀ ਸਾਂਝਾ ਕਰਦੇ ਹੋ ਅਤੇ ਇਸ ਦਾ ਦੂਜਿਆਂ 'ਤੇ ਕੀ ਪ੍ਰਭਾਵ ਪੈ ਸਕਦਾ ਹੈ।
  • ਇਸਦੀ ਰਿਪੋਰਟ ਕਰੋ। ਕੋਈ ਵੀ ਉਸ ਅਢੁਕਵੀਂ ਆਨਲਾਈਨ ਸਮੱਗਰੀ ਦੀ ਰਿਪੋਰਟ ਕਰ ਸਕਦਾ ਹੈ ਜੋ ਸੋਸ਼ਲ ਮੀਡੀਆ ਚੈਨਲਾਂ ਲਈ ਨੁਕਸਾਨਦੇਹ ਜਾਂ ਪਰੇਸ਼ਾਨ ਕਰਨ ਵਾਲੀ ਹੈ। ਪਲੇਟਫ਼ਾਰਮ ਸਮੀਖਿਆ ਕਰਨਗੇ ਅਤੇ ਸੰਭਾਵੀ ਤੌਰ 'ਤੇ ਉਨ੍ਹਾਂ ਦੀਆਂ ਨੀਤੀਆਂ ਦੇ ਵਿਰੁੱਧ ਜਾਣ ਵਾਲੀ ਸਮੱਗਰੀ ਨੂੰ ਹਟਾ ਦੇਣਗੇ।
  • ਇਸ ਬਾਰੇ ਖੁੱਲ੍ਹ ਕੇ ਗੱਲ ਕਰੋ। ਜੇ ਤੁਹਾਡੇ ਅੱਲ੍ਹੜ ਬੱਚੇ ਹਨ (ਜਾਂ ਨੌਜਵਾਨਾਂ ਨਾਲ ਕੰਮ ਕਰਦੇ ਹੋ), ਤਾਂ ਉਨ੍ਹਾਂ ਨਾਲ ਉਨ੍ਹਾਂ ਦੀ ਆਨਲਾਈਨ ਗਤੀਵਿਧੀ ਬਾਰੇ ਇਸ ਤਰੀਕੇ ਨਾਲ ਗੱਲ ਕਰਨ ਦੇ ਤਰੀਕੇ ਲੱਭੋ ਜੋ ਉਨ੍ਹਾਂ ਨੂੰ ਇਹ ਸਾਂਝਾ ਕਰਨ ਦੀ ਹੱਲਸ਼ੇਰੀ ਦੇਣ ਕਿ ਉਹ ਆਨਲਾਈਨ ਕੀ ਕਰ ਰਹੇ ਹਨ ਜਾਂ ਕੀ ਦੇਖ ਰਹੇ ਹਨ। ਜੇ ਕਿਸੇ ਚੁਣੌਤੀ ਬਾਰੇ ਸਿੱਧਾ 'ਤੇ ਪੁੱਛਣਾ ਕੰਮ ਨਹੀਂ ਆਉਂਦਾ, ਤਾਂ ਪਤਾ ਲਗਾਉਣ ਦੇ ਹੋਰ ਅਸਿੱਧੇ ਤਰੀਕੇ ਵਰਤ ਕੇ ਦੇਖੋ। ਨੌਜਵਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਮਾਂ-ਪਿਓ 'ਤੇ ਭਰੋਸਾ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਇਮਾਨਦਾਰੀ ਨਾਲ ਗੱਲ ਦੱਸਣ 'ਤੇ ਸਜ਼ਾ ਨਹੀਂ ਮਿਲੇਗੀ।

ਸਰੋਤ


Meta ਟੈਕਨਾਲੋਜੀ 'ਤੇ ਤੰਦਰੁਸਤੀ ਅਤੇ ਆਨਲਾਈਨ ਸੁਰੱਖਿਆ ਸੰਬੰਧੀ ਵਧੀਕ ਆਨਲਾਈਨ ਸਰੋਤਾਂ ਲਈ, ਸਾਡੀ ਖ਼ੁਦਕੁਸ਼ੀ ਦੀ ਰੋਕਥਾਮ ਹੱਬ ਜਾਂ ਸਾਡੇ ਸੁਰੱਖਿਆ ਕੇਂਦਰ 'ਤੇ ਜਾਓ।

ਸਾਡੀਆਂ ਟੈਕਨਾਲੋਜੀਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਬਿਹਤਰ ਢੰਗ ਨਾਲ ਸਹਾਇਤਾ ਕਰਨ ਲਈ, Meta ਇਨ੍ਹਾਂ ਮਾਹਰ ਸੰਸਥਾਵਾਂ ਨਾਲ ਪਾਰਟਨਰਸ਼ਿਪ ਕਰਦਾ ਹੈ:

ਅਮਰੀਕਾ

National Suicide Prevention Lifeline 1-800-273-8255
Crisis Text Line 741-741

ਫ਼ੀਚਰ ਅਤੇ ਟੂਲ

Instagram ਲੋਗੋ
ਰੋਜ਼ਾਨਾ ਸਮਾਂ ਸੀਮਾ ਸੈੱਟ ਕਰੋ
Instagram ਲੋਗੋ
Instagram 'ਤੇ ਨਿਗਰਾਨੀ ਟੂਲ
Instagram ਲੋਗੋ
ਸਲੀਪ ਮੋਡ ਨੂੰ ਚਾਲੂ ਕਰੋ
Facebook ਲੋਗੋ
ਸਮਾਂ ਸੀਮਾਵਾਂ ਸੈੱਟ ਕਰੋ

ਸੰਬੰਧਿਤ ਸਰੋਤ

ਖ਼ੁਦਕੁਸ਼ੀ ਬਾਰੇ ਗੱਲਬਾਤ ਬਾਰੇ ਮਾਂ-ਪਿਓ ਅਤੇ ਦੇਖਭਾਲ ਕਰਨ ਵਾਲਿਆਂ ਲਈ ਗਾਈਡ
ਹੋਰ ਪੜ੍ਹੋ
ਸਕਾਰਾਤਮਕ ਆਨਲਾਈਨ ਇੰਟਰੈਕਸ਼ਨਾਂ ਬਾਰੇ ਅੱਲ੍ਹੜ ਬੱਚਿਆਂ ਨਾਲ ਗੱਲ ਕਰਨਾ
ਹੋਰ ਪੜ੍ਹੋ
ਆਨਲਾਈਨ ਸੰਤੁਲਨ ਲੱਭਣਾ
ਹੋਰ ਪੜ੍ਹੋ
ਆਨਲਾਈਨ ਧੱਕੇਸ਼ਾਹੀ ਨਾਲ ਨਜਿੱਠਣ ਲਈ ਨੁਕਤੇ
ਹੋਰ ਪੜ੍ਹੋ
ਖੁਦਕੁਸ਼ੀ ਅਤੇ ਸਵੈ-ਸੱਟ ਸੰਬੰਧੀ ਸਰੋਤ
ਹੋਰ ਪੜ੍ਹੋ
ਭਲਾਈ ਲਈ ਨੁਕਤੇ ਅਤੇ ਟੂਲ
ਹੋਰ ਪੜ੍ਹੋ
ਭਾਵਾਤਮਿਕ ਸਿਹਤ ਕੇਂਦਰ
ਹੋਰ ਪੜ੍ਹੋ