ਪ੍ਰਤੀਕਿਰਿਆ ਕਰਨ ਅਤੇ ਆਪਣੇ ਬੱਚੇ ਦਾ ਸਮਰਥਨ ਕਰਨ ਵਿੱਚ ਮਦਦ ਲਈ 5 ਕਦਮ।
ਡਿਜੀਟਲ ਟੈਕਨਾਲੋਜੀ ਬਹੁਤ ਸਾਰੇ ਬੱਚਿਆਂ ਦੇ ਜੀਵਨ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਇਸ ਨਾਲ ਸਿਖਲਾਈ, ਕਨੈਕਸ਼ਨ ਅਤੇ ਮਨੋਰੰਜਨ ਦੀ ਦੁਨੀਆ ਦੇ ਰਸਤੇ ਖੁੱਲ੍ਹਦੇ ਹਨ। ਪਰ ਆਨਲਾਈਨ ਹੋਣ ਨਾਲ ਜੋਖਮ ਵੀ ਆਉਂਦੇ ਹਨ। ਬੱਚਿਆਂ ਨੂੰ ਆਨਲਾਈਨ ਧੱਕੇਸ਼ਾਹੀ, ਉਤਪੀੜਨ ਨਾਲ ਨਜਿੱਠਣਾ ਪੈ ਸਕਦਾ ਹੈ, ਅਢੁਕਵੀਂ ਸਮੱਗਰੀ ਦਿਖਾਈ ਦੇ ਸਕਦੀ ਹੈ ਜਾਂ ਅਜਿਹੇ ਹੋਰ ਅਨੁਭਵ ਹੋ ਸਕਦੇ ਹਨ, ਜਿਨ੍ਹਾਂ ਨਾਲ ਉਹ ਪਰੇਸ਼ਾਨ, ਅਸਹਿਜ ਹੋ ਸਕਦੇ ਹਨ ਜਾਂ ਡਰ ਸਕਦੇ ਹਨ। ਜੇ ਤੁਹਾਡੇ ਬੱਚੇ ਨੂੰ ਆਨਲਾਈਨ ਅਜਿਹੇ ਅਨੁਭਵ ਹੁੰਦੇ ਹਨ, ਤਾਂ ਇੱਥੇ ਅਜਿਹੇ ਪੰਜ ਕਦਮਾਂ ਬਾਰੇ ਦੱਸਿਆ ਗਿਆ ਹੈ, ਜੋ ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਚੁੱਕ ਸਕਦੇ ਹੋ।