AI ਅੱਲ੍ਹੜ ਬੱਚਿਆਂ ਦੇ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਸਿੱਖਣ, ਬਣਾਉਣ ਅਤੇ ਐਕਸਪਲੋਰ ਕਰਨ ਦੇ ਤਰੀਕੇ ਦਾ ਇੱਕ ਵੱਡਾ ਹਿੱਸਾ ਬਣ ਰਿਹਾ ਹੈ। ਇਸ ਵਿੱਚ ਮਾਂ-ਪਿਓ ਵਜੋਂ ਇਹ ਸਭ ਕੁਝ ਸਮਝਣਾ ਅਤੇ ਇਸ ਨਾਲ ਚੱਲਣਾ ਕਾਫ਼ੀ ਮੁਸ਼ਕਲ ਮਹਿਸੂਸ ਹੋ ਸਕਦਾ ਹੈ, ਖ਼ਾਸ ਕਰਕੇ ਜਦੋਂ ਤਕਨਾਲੋਜੀ ਲਗਾਤਾਰ ਬਦਲ ਰਹੀ ਹੋਵੇ। ਪਰ ਚੰਗੀ ਖ਼ਬਰ ਇਹ ਹੈ, ਆਪਣੇ ਅੱਲ੍ਹੜ ਬੱਚੇ ਨਾਲ AI ਬਾਰੇ ਅਰਥਪੂਰਨ ਗੱਲਬਾਤ ਕਰਨ ਲਈ ਤੁਹਾਨੂੰ ਇਸਦਾ ਮਾਹਰ ਹੋਣ ਦੀ ਲੋੜ ਨਹੀਂ ਹੈ। ਤੁਹਾਨੂੰ ਬਸ ਜਗਿਆਸੂ, ਖੁੱਲ੍ਹੇ ਵਿਚਾਰਾਂ ਵਾਲੇ ਅਤੇ ਸੁਣਨ ਦੀ ਇੱਛਾ ਦੀ ਲੋੜ ਹੈ। ਸਭ ਤੋਂ ਮਹੱਤਵਪੂਰਨ ਚੀਜ਼ ਜੋ ਤੁਸੀਂ ਹੁਣੇ ਕਰ ਸਕਦੇ ਹੋ ਉਹ ਹੈ ਗੱਲ ਕਰਨਾ ਸ਼ੁਰੂ ਕਰਨਾ।ਅਸੀਂ ਗੱਲਬਾਤ ਅਰੰਭਕ ਨੂੰ ਵਿਕਸਿਤ ਕਰਨ ਲਈ Cyberbullying Research Center ਨਾਲ ਕੰਮ ਕੀਤਾ ਹੈ: ਤੁਸੀਂ ਆਪਣੇ ਅੱਲ੍ਹੜ ਬੱਚੇ ਨੂੰ ਅਜਿਹੇ ਖੁੱਲ੍ਹੇ ਸਵਾਲ ਪੁੱਛ ਸਕਦੇ ਹਨ ਜਿਨ੍ਹਾਂ ਨੂੰ AI ਨਾਲ ਉਨ੍ਹਾਂ ਦੇ ਅਨੁਭਵਾਂ ਬਾਰੇ ਗੈਰ-ਨਿਰਣਾਇਕ ਗੱਲਬਾਤ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਹਰੇਕ ਸਵਾਲ ਮਾਰਗਦਰਸ਼ਨ ਦੇ ਨਾਲ ਆਉਂਦਾ ਹੈ, ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਇਹ ਕਿਸ ਚੀਜ਼ ਨੂੰ ਸੰਬੋਧਿਤ ਕਰਨ ਲਈ ਤਿਆਰ ਕੀਤਾ ਗਿਆ ਹੈ, ਅਤੇ ਇਸਨੂੰ ਕਿਵੇਂ ਹੱਲ ਕਰਨਾ ਹੈ।
1. AI ਨੇ ਤੁਹਾਡੀ ਕਿਸ ਚੀਜ਼ ਵਿੱਚ ਸਭ ਤੋਂ ਵੱਧ ਮਦਦ ਕੀਤੀ ਹੈ?
ਸਕਾਰਾਤਮਕ ਸ਼ੁਰੂਆਤ ਕਰੋ। ਬੱਚਿਆਂ ਨੂੰ ਬਾਲਗਾਂ ਤੋਂ ਇਸ ਬਾਰੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨ ਕਰਨਾ ਪੈਂਦਾ ਹੈ ਕਿ ਉਹ ਟੈਕਨਾਲੋਜੀ ਦੀ ਵਰਤੋਂ ਕਿਵੇਂ ਕਰਦੇ ਹਨ ਅਤੇ ਇਸ ਲਈ ਅਸਲ ਉਤਸੁਕਤਾ ਨਾਲ ਗੱਲਬਾਤ ਦੀ ਸ਼ੁਰੂਆਤ ਕਰਨ ਨਾਲ ਗੱਲਬਾਤ ਦਾ ਪੂਰਾ ਮਾਹੌਲ ਬਦਲ ਜਾਂਦਾ ਹੈ। ਤੁਸੀਂ ਇੱਥੇ ਕੋਈ ਖਾਸ ਜਵਾਬ ਨਹੀਂ ਲੱਭ ਰਹੇ ਹੋ। ਬਸ ਸੁਣੋ। ਜੇ ਤੁਹਾਡਾ ਅੱਲ੍ਹੜ ਬੱਚਾ ਧਿਆਨ ਨਹੀਂ ਦਿੰਦਾ ਹੈ ਜਾਂ ਕਹਿੰਦਾ ਹੈ ਕਿ ਉਹ ਨਿਸ਼ਚਿਤ ਨਹੀਂ ਹਨ, ਤਾਂ ਉਨ੍ਹਾਂ ਨੂੰ ਸਮਝਾਓ ਕਿ ਤੁਸੀਂ ਬਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੀ AI ਨੇ ਕਦੇ ਵੀ ਸਕੂਲ ਵਿੱਚ ਕੁਝ ਸਿੱਖਣ ਵਿੱਚ ਜਾਂ ਉਨ੍ਹਾਂ ਦੇ ਕਿਸੇ ਅਣਜਾਣ ਸਵਾਲ ਦਾ ਜਵਾਬ ਦੇਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੈ। ਉਨ੍ਹਾਂ ਦੀ ਸੋਚ ਨੂੰ ਸ਼ੁਰੂ ਕਰਨ ਵਿੱਚ ਮਦਦ ਕਰੋ। ਉਹ ਜੋ ਵੀ ਤੁਹਾਡੇ ਸਾਹਮਣੇ ਲਿਆਉਂਦੇ ਹਨ, ਉਹ ਤੁਹਾਨੂੰ ਇਸ ਬਾਰੇ ਬਹੁਤ ਕੁਝ ਦੱਸੇਗਾ ਕਿ ਉਹ ਅਸਲ ਵਿੱਚ ਇਨ੍ਹਾਂ ਟੂਲਾਂ ਦੀ ਵਰਤੋਂ ਕਿਵੇਂ ਕਰਦੇ ਹਨ।2. ਕੀ ਤੁਸੀਂ ਸੁਣਿਆ ਹੈ ਕਿ AI ਕਰਕੇ ਕਿਸੇ ਨੇ ਕਦੇ ਕਿਸੇ ਦਿਲਚਸਪ ਸਥਿਤੀ ਦਾ ਸਾਹਮਣਾ ਕੀਤਾ ਹੋਵੇ? ਜਿਵੇਂ ਕਿ ਸਕੂਲ ਵਿੱਚ ਜਾਂ ਕਿਸੇ ਦੋਸਤ ਨਾਲ?
ਉਨ੍ਹਾਂ ਦੇ ਦੋਸਤਾਂ ਜਾਂ ਜਮਾਤੀਆਂ ਬਾਰੇ ਪੁੱਛਗਿੱਛ ਕਰਨਾ ਹਮੇਸ਼ਾ ਆਪਣੇ ਬੱਚੇ ਨੂੰ ਉਨ੍ਹਾਂ ਦੀਆਂ ਚੋਣਾਂ ਬਾਰੇ ਸਿੱਧੇ ਤੌਰ 'ਤੇ ਪੁੱਛਣ ਨਾਲੋਂ ਵਧੇਰੇ ਆਸਾਨ ਹੁੰਦਾ ਹੈ। ਜ਼ਿਆਦਾਤਰ ਲੋਕਾਂ ਦੀ ਆਪਣੀ ਕੋਈ ਸਟੋਰੀ ਹੁੰਦੀ ਹੈ ਜਾਂ ਘੱਟੋ-ਘੱਟ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਗਰੁੱਪ ਵਿੱਚੋਂ ਕਿਸੇ ਇੱਕ ਤੋਂ ਸੁਣਿਆ ਹੁੰਦਾ ਹੈ। ਇੱਕ ਵਾਰ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਵੇ, ਤਾਂ ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਉਹ ਇਸ ਬਾਰੇ ਕੀ ਸੋਚਦੇ ਹਨ, ਅਤੇ ਉਹ ਕੀ ਕਰਨਾ ਚਾਹੁੰਦੇ ਹਨ। ਇਹ ਅਕਾਦਮਿਕ ਇਮਾਨਦਾਰੀ, ਓਵਰਸ਼ੇਅਰਿੰਗ, ਜਾਂ AI ਦੀ ਬਜਾਏ ਕਿਸੇ ਵਿਅਕਤੀ ਨੂੰ ਆਹਮਣੇ-ਸਾਹਮਣੇ ਮਦਦ ਲਈ ਕਦੋਂ ਕਹਿਣਾ ਹੈ ਵਰਗੇ ਵਿਸ਼ਿਆਂ ਨੂੰ ਐਕਸਪਲੋਰ ਕਰਨ ਲਈ ਇੱਕ ਕੁਦਰਤੀ ਥਾਂ ਹੈ। ਤੁਸੀਂ ਉਨ੍ਹਾਂ ਨੂੰ ਤੀਜੀ ਡਿਗਰੀ ਦੇ ਤਸੀਹੇ ਨਹੀਂ ਦੇ ਰਹੇ ਹੋ। ਤੁਸੀਂ ਉਨ੍ਹਾਂ ਵੱਲੋਂ ਨੈਵੀਗੇਟ ਕੀਤੀ ਜਾ ਰਹੀ ਆਨਲਾਈਨ ਦੁਨੀਆ ਦੀ ਸਥਿਤੀ ਬਾਰੇ ਅਸਲ ਵਿੱਚ ਉਤਸੁਕ ਹੋ।3. ਜੇ AI ਨੇ ਕਦੇ ਵੀ ਕੁਝ ਅਜਿਹਾ ਕਿਹਾ ਹੈ ਜਿਸ ਨਾਲ ਤੁਸੀਂ ਅਸਹਿਜ ਮਹਿਸੂਸ ਕੀਤਾ ਹੈ ਜਾਂ ਅਜੀਬ ਲੱਗਿਆ ਹੈ, ਤਾਂ ਕੀ ਤੁਸੀਂ ਮੈਨੂੰ ਇਸ ਬਾਰੇ ਦੱਸੋਗੇ?
ਇਹ ਤੁਹਾਡੇ ਵੱਲੋਂ ਪੁੱਛੇ ਜਾ ਸਕਣ ਵਾਲੇ ਸਭ ਤੋਂ ਮਹੱਤਵਪੂਰਨ ਸਵਾਲਾਂ ਵਿੱਚੋਂ ਇੱਕ ਹੈ। ਤੁਸੀਂ ਅਸਲ ਵਿੱਚ ਆਪਣੇ ਬੱਚੇ ਨੂੰ ਤੁਹਾਡੇ ਨਾਲ ਗੱਲ ਕਰਨ ਲਈ ਇਜਾਜ਼ਤ ਅਤੇ ਉਤਸ਼ਾਹ ਦੇ ਰਹੇ ਹੋ। ਫਿਰ, ਉਨ੍ਹਾਂ ਨੂੰ ਤੁਰੰਤ ਯਾਦ ਕਰਵਾਓ ਕਿ ਤੁਸੀਂ ਬੁਰਾ ਨਹੀਂ ਮੰਨੋਗੇ, ਅਤੇ ਇਹ ਕਿ ਤੁਸੀਂ ਸਿਰਫ਼ ਇਹ ਜਾਣਨਾ ਚਾਹੁੰਦੇ ਹੋ ਤਾਂ ਜੋ ਤੁਸੀਂ ਦੋਵੇਂ ਮਿਲਕੇ ਸਮੱਸਿਆ ਬਾਰੇ ਸੋਚ ਸਕੋ ਅਤੇ ਇਹ ਪਤਾ ਲਗਾ ਸਕੋ ਕਿ ਜਵਾਬ ਵਿੱਚ ਕੀ ਕਰਨਾ ਹੈ। ਜੇ ਤੁਹਾਡਾ ਬੱਚਾ ਤੁਹਾਨੂੰ ਅਸਪਸ਼ਟ ਜਵਾਬ ਦਿੰਦਾ ਹੈ ਜਾਂ ਇਸ ਨੂੰ ਅਣਡਿੱਠ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਨੂੰ ਮਜ਼ਬੂਰ ਨਾ ਕਰੋ। ਇਸਨੂੰ ਇਸੇ ਤਰ੍ਹਾਂ ਹੀ ਛੱਡ ਦਿਓ। ਤੁਸੀਂ ਇੱਕ ਬੀਜ ਬੀਜਿਆ ਹੈ, ਅਤੇ ਇਹ ਮਾਇਨੇ ਰੱਖਦਾ ਹੈ ਭਾਵੇਂ ਉਸ ਸਮੇਂ ਇਸਦਾ ਕੁਝ ਨਤੀਜਾ ਨਾ ਵੀ ਨਿਕਲੇ।4. ਕੀ ਕੁਝ ਅਜਿਹਾ ਹੈ ਜੋ ਤੁਸੀਂ AI ਨੂੰ ਕਦੇ ਨਹੀਂ ਦੱਸੋਗੇ? ਕੀ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਨਿੱਜੀ ਰੱਖਣਾ ਚਾਹੁੰਦੇ ਹੋ?
ਬਹੁਤੇ ਲੋਕਾਂ ਨੇ ਇਸ 'ਤੇ ਵਿਚਾਰ ਨਹੀਂ ਕੀਤਾ ਹੈ। ਉਹ ਸਿਰਫ ਇਸ ਬਾਰੇ ਫ਼ੈਸਲੇ ਲੈਂਦੇ ਹਨ ਕਿ ਉਸ ਸਮੇਂ ਕੀ ਸਾਂਝਾ ਕਰਨਾ ਹੈ, ਅਤੇ ਉਹ ਪਲ ਹਮੇਸ਼ਾ ਉਦੋਂ ਨਹੀਂ ਹੁੰਦੇ ਜਦੋਂ ਉਹ ਸਭ ਤੋਂ ਵਧੇਰੇ ਸਪਸ਼ਟ ਤੌਰ 'ਤੇ ਸੋਚ ਰਹੇ ਹੁੰਦੇ ਹਨ। ਇਸ ਬਾਰੇ ਵਿਚਾਰ ਵਟਾਂਦਰੇ ਕਰਨਾ ਜ਼ਰੂਰੀ ਹੈ, ਇਸ ਤੋਂ ਪਹਿਲਾਂ ਕਿ ਤੁਹਾਡਾ ਅੱਲ੍ਹੜ ਬੱਚਾ ਕੁਝ ਅਜਿਹਾ ਸਾਂਝਾ ਕਰੇ ਜਿਸ ਨੂੰ ਉਹ ਬਾਅਦ ਵਿੱਚ ਨਹੀਂ ਸਾਂਝਾ ਕਰਨਾ ਚਾਹੁੰਦਾ। ਬੇਝਿਜਕ ਸਭ ਤੋਂ ਪਹਿਲਾਂ ਆਓ। ਤੁਸੀਂ ਇਹ ਮੈਂਸ਼ਨ ਕਰ ਸਕਦੇ ਹੋ ਕਿ ਤੁਸੀਂ ਇਸ ਬਾਰੇ ਸੋਚਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ AI ਵਿੱਚ ਕੀ ਟਾਈਪ ਕਰਦੇ ਹੋ, ਇਹ ਜਾਣਦੇ ਹੋਏ ਕਿ ਸਿਸਟਮ ਬਾਅਦ ਵਿੱਚ ਗੱਲਬਾਤ ਦੇ ਪਹਿਲਾਂ ਹਿੱਸਿਆਂ ਦਾ ਹਵਾਲਾ ਦੇ ਸਕਦੇ ਹਨ। ਅਤੇ ਇਹ ਮਹਿਸੂਸ ਕਰਨਾ ਸੌਖਾ ਹੈ ਕਿ ਤੁਸੀਂ ਇੱਕ ਨਿੱਜੀ ਪਲ ਵਿੱਚ ਸਿਰਫ਼ ਇੱਕ ਬੋਟ ਨਾਲ ਗੱਲ ਕਰ ਰਹੇ ਹੋ, ਪਰ ਇਹ ਯਾਦ ਰੱਖਣ ਵਿੱਚ ਮਦਦ ਕਰਦਾ ਹੈ ਕਿ ਜੋ ਤੁਸੀਂ ਸਾਂਝਾ ਕਰਦੇ ਹੋ ਉਹ ਅਜੇ ਵੀ ਡੇਟਾ ਹੈ ਜੋ ਕਿਤੇ ਰਹਿੰਦਾ ਹੈ, ਅਤੇ ਇਸ ਬਾਰੇ ਜਾਣਬੁੱਝ ਕੇ ਕੰਮ ਕਰਨਾ ਸਿਰਫ਼ ਅੰਤਰਦ੍ਰਿਸ਼ਟੀ ਵਾਲਾ ਕੰਮ ਕਰਨਾ ਹੈ। ਫਿਰ ਆਪਣੇ ਅੱਲ੍ਹੜ ਬੱਚੇ ਦੇ ਵਿਚਾਰਾਂ ਨੂੰ ਖੇਤਰ ਵਿੱਚ ਲਿਆਓ। ਇੱਥੇ ਕੋਈ ਗਲਤ ਜਵਾਬ ਨਹੀਂ ਹਨ, ਅਤੇ ਜ਼ਿਆਦਾਤਰ ਲੋਕਾਂ ਲਈ ਇਹ ਕੇਸ-ਦਰ-ਕੇਸ ਦੀ ਗੱਲ ਹੈ। ਇਹ ਦਿਖਾਉਣਾ ਕਿ ਤੁਸੀਂ ਇਸਨੂੰ ਪੂਰੀ ਤਰ੍ਹਾਂ ਖੁਦ ਨਹੀਂ ਸਮਝਿਆ ਹੈ, ਗੱਲਬਾਤ ਨੂੰ ਇਮਾਨਦਾਰ ਅਤੇ ਸੰਬੰਧਿਤ ਰੱਖਦਾ ਹੈ।5. ਕੀ ਤੁਸੀਂ ਕਦੇ AI ਤੋਂ ਕੁਝ ਪੁੱਛਿਆ ਹੈ ਕਿਉਂਕਿ ਕਿਸੇ ਅਸਲ ਵਿਅਕਤੀ ਤੋਂ ਪੁੱਛਣ ਨਾਲੋਂ ਇਹ ਵਧੇਰੇ ਆਸਾਨ ਲੱਗਦਾ ਹੈ?
ਜੇ ਤੁਹਾਡਾ ਅੱਲ੍ਹੜ ਬੱਚਾ ਇੱਥੇ ਖੁੱਲ੍ਹ ਕੇ ਗੱਲ ਕਰਦਾ ਹੈ, ਤਾਂ ਦੋ ਚੀਜ਼ਾਂ ਹਨ, ਜੋ ਉੱਚੀ ਆਵਾਜ਼ ਵਿੱਚ ਕਹਿਣ ਯੋਗ ਹਨ। ਪਹਿਲਾਂ, ਕਿ ਤੁਸੀਂ ਹਮੇਸ਼ਾ ਉਨ੍ਹਾਂ ਲਈ ਇੱਕ ਸੁਰੱਖਿਅਤ ਥਾਂ ਹੋ ਅਤੇ ਤੁਸੀਂ ਉਨ੍ਹਾਂ ਨੂੰ ਜੱਜ ਨਹੀਂ ਕਰਨ ਵਾਲੇ ਹੋ। ਦੂਜਾ, ਇਹ ਕਿ ਇਹ ਪੂਰੀ ਤਰ੍ਹਾਂ ਠੀਕ ਹੈ ਜੇ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਉਹ ਆਪਣੇ ਆਪ ਜਾਂ ਦੋਸਤਾਂ ਨਾਲ ਖੁਦ ਹੀ ਹੱਲ ਕਰਨਾ ਚਾਹੁੰਦੇ ਹਨ। ਇਹ ਵੱਡੇ ਹੋਣ ਦਾ ਹਿੱਸਾ ਹੈ, ਅਤੇ ਜਿੱਥੇ AI ਇਸ ਵਿੱਚ ਫਿੱਟ ਹੁੰਦਾ ਹੈ, ਉੱਥੇ ਇਹ ਪੂਰੀ ਤਰ੍ਹਾਂ ਇੱਕ ਵਾਜਬ ਗੱਲਬਾਤ ਹੈ। ਉਨ੍ਹਾਂ ਨੂੰ ਹੌਲੀ-ਹੌਲੀ ਯਾਦ ਕਰਵਾਓ ਕਿ AI ਹਮੇਸ਼ਾ ਚੀਜ਼ਾਂ ਨੂੰ ਸਹੀ ਨਹੀਂ ਸਮਝਦਾ ਹੈ, ਅਤੇ ਇਹ ਕਿ ਟੈਕਨਾਲੋਜੀ ਅਜੇ ਵੀ ਵਿਕਸਿਤ ਹੋ ਰਹੀ ਹੈ। ਕਿਸੇ ਵੀ ਅਜਿਹੀ ਚੀਜ਼ ਲਈ ਜੋ ਅਸਲ ਵਿੱਚ ਮਾਇਨੇ ਰੱਖਦੀ ਹੈ, ਉਨ੍ਹਾਂ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਰੂਬਰੂ ਹੋਣ ਦੇ ਯੋਗ ਬਣਾਉਣਾ ਚਾਹੀਦਾ ਹੈ ਜਿਸਨੂੰ ਉਹ ਜਾਣਦੇ ਹਨ ਅਤੇ ਭਰੋਸਾ ਕਰਦੇ ਹਨ।6. ਕੀ ਤੁਸੀਂ ਜਾਣਦੇ ਹੋ ਕਿ Meta AI ਅਸਲ ਵਿੱਚ ਬਾਲਗਾਂ ਨਾਲੋਂ ਤੁਹਾਡੀ ਉਮਰ ਦੇ ਲੋਕਾਂ ਲਈ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ?
ਇਹ ਧਿਆਨ ਵਿੱਚ ਰੱਖੋ ਕਿ Meta AI ਨੂੰ ਇਸ ਤਰ੍ਹਾਂ ਸੈੱਟਅੱਪ ਕੀਤਾ ਗਿਆ ਹੈ ਕਿ ਅੱਲ੍ਹੜ ਬੱਚਿਆਂ ਲਈ ਕੁਝ ਵਿਸ਼ਿਆਂ ਨੂੰ ਵੱਖਰੇ ਢੰਗ ਨਾਲ ਹੈਂਡਲ ਕੀਤਾ ਜਾਵੇ। ਕੁਝ ਸਵਾਲਾਂ ਨੂੰ ਰੀਡਾਇਰੈਕਟ ਕੀਤਾ ਜਾਵੇਗਾ ਅਤੇ ਹੋਰ ਵਿਸ਼ਿਆਂ ਨਾਲ Meta AI ਬਿਲਕੁਲ ਵੀ ਰੁਝੇਵਾਂ ਨਹੀਂ ਰੱਖੇਗਾ। ਉਦਾਹਰਨ ਲਈ, ਮਾਨਸਿਕ ਸਿਹਤ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਲਈ, Meta AI ਨੂੰ ਚੈਟ ਕਰਨ ਦੀ ਬਜਾਏ ਬਾਹਰੀ ਸਰੋਤਾਂ ਵੱਲ ਲਿਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ। ਜੋ ਤੁਸੀਂ ਜਾਣਦੇ ਹੋ ਉਹ ਸਾਂਝਾ ਕਰੋ, ਫਿਰ ਆਪਣੇ ਬੱਚੇ ਨੂੰ ਉਹ ਸਾਂਝਾ ਕਰਨ ਦਿਓ ਜੋ ਉਹ ਜਾਣਦੇ ਹਨ। ਸ਼ਾਇਦ ਉਨ੍ਹਾਂ ਨੇ ਇਸ ਬਾਰੇ ਸੋਚਿਆ ਹੋਵੇ। ਜੇ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਹੈ, ਤਾਂ ਤੁਸੀਂ ਉਨ੍ਹਾਂ ਨੂੰ ਵਿਚਾਰ ਕਰਨ ਲਈ ਕੁਝ ਦਿੱਤਾ ਹੈ।7. ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਹਾਲ ਹੀ ਵਿੱਚ [topic] ਵਿੱਚ ਦਿਲਚਸਪੀ ਦਿਖਾਈ ਹੈ। ਉਸ ਖੇਤਰ ਵਿੱਚ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ?
ਫੈਮਿਲੀ ਸੈਂਟਰ ਰਾਹੀਂ, ਤੁਸੀਂ ਦਸ ਤੱਕ ਆਮ ਵਿਸ਼ਿਆਂ ਦੇ ਖੇਤਰਾਂ ਨੂੰ ਦੇਖ ਸਕਦੇ ਹੋ, ਜਿਨ੍ਹਾਂ ਨੂੰ ਤੁਹਾਡੇ ਅੱਲ੍ਹੜ ਬੱਚੇ ਨੇ ਪਿਛਲੇ ਸੱਤ ਦਿਨਾਂ ਵਿੱਚ Meta AI ਨਾਲ ਐਕਸਪਲੋਰ ਕੀਤਾ ਹੈ, ਜਿਵੇਂ ਕਿ ਸਿਹਤ ਅਤੇ ਤੰਦਰੁਸਤੀ, ਟੈਕਨਾਲੋਜੀ, ਜਾਂ ਯਾਤਰਾ। ਸ਼੍ਰੇਣੀਆਂ ਵਿਆਪਕ ਹਨ ਅਤੇ ਕਿਸੇ ਵਿਸ਼ੇ ਨੂੰ ਦੇਖਣ ਨਾਲ ਇਹ ਪਤਾ ਨਹੀਂ ਚੱਲਦਾ ਕਿ ਉਨ੍ਹਾਂ ਨੇ ਅਸਲ ਵਿੱਚ ਕੀ ਪੁੱਛਿਆ ਹੈ। ਇਸਦਾ ਉਦੇਸ਼ ਗੱਲਬਾਤ ਲਈ ਰਾਹ ਖੋਲ੍ਹਣਾ ਹੈ। ਇਨ੍ਹਾਂ ਵਿਸ਼ਿਆਂ ਨੂੰ ਇਕੱਲੇ ਦੇਖਣ ਦੀ ਬਜਾਏ ਆਪਣੇ ਬੱਚੇ ਨਾਲ ਇਕੱਠੇ ਦੇਖਣ ਬਾਰੇ ਵਿਚਾਰ ਕਰੋ। ਇਸਨੂੰ ਇੱਕ ਸਾਂਝੀ ਗਤੀਵਿਧੀ ਬਣਾਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਉਨ੍ਹਾਂ ਨੂੰ ਕੁਝ ਗਲਤ ਕਰਦੇ ਹੋਏ ਫੜਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹੋ। ਤੁਹਾਡਾ ਮੁੱਖ ਉਦੇਸ਼ ਉਨ੍ਹਾਂ ਚੀਜ਼ਾਂ ਪ੍ਰਤੀ ਵਾਸਤਵਿਕ ਦਿਲਚਸਪੀ ਦਿਖਾਉਣਾ ਹੈ ਜਿਨ੍ਹਾਂ ਦੀ ਉਹ ਪਰਵਾਹ ਕਰਦੇ ਹਨ, ਨਾ ਕਿ ਉਨ੍ਹਾਂ ਵਿਰੁੱਧ ਕੇਸ ਬਣਾਉਣਾ। ਜੇ ਕੁਝ ਸੰਵੇਦਨਸ਼ੀਲ ਸਾਹਮਣੇ ਆਉਂਦਾ ਹੈ, ਤਾਂ ਘਬਰਾਹਟ ਨਾਲ ਪ੍ਰਤੀਕਿਰਿਆ ਨਾ ਕਰੋ। ਬਸ ਇਸਨੂੰ ਅਗਲੀ ਗੱਲਬਾਤ ਲਈ ਇੱਕ ਸਪਰਿੰਗਬੋਰਡ ਵਜੋਂ ਵਰਤੋ। ਟੂਲ ਬਾਰੇ ਹੋਰ ਜਾਣਕਾਰੀ Meta ਮਦਦ ਕੇਂਦਰ 'ਤੇ ਮਿਲ ਸਕਦੀ ਹੈ।8. ਕੀ AI ਨੇ ਤੁਹਾਨੂੰ ਕਦੇ ਕੁਝ ਅਜਿਹਾ ਦੱਸਿਆ ਹੈ ਜੋ ਗਲਤ ਸਾਬਤ ਹੋਇਆ ਹੈ?
AI ਕਈ ਵਾਰ ਚੀਜ਼ਾਂ ਬਣਾਉਂਦਾ ਹੈ, ਅਤੇ ਇਹ ਪੂਰੇ ਭਰੋਸੇ ਨਾਲ ਅਜਿਹਾ ਕਰਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਅੱਲ੍ਹੜ ਬੱਚੇ ਨੂੰ ਪਹਿਲਾਂ ਹੀ ਇਸ ਸ਼ਬਦ ਬਾਰੇ ਜਾਣਕਾਰੀ ਹੋਵੇ: "ਵਹਿਮ ਪਾਲਣਾ।" ਹਾਲਾਂਕਿ ਸਮੇਂ ਦੇ ਨਾਲ AI ਮਾਡਲ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ, ਫਿਰ ਵੀ ਸਮੱਗਰੀ ਵਿੱਚ ਨਿਯਮਿਤ ਤੌਰ 'ਤੇ ਭ੍ਰਮਿਤ ਚੀਜ਼ਾਂ ਹੋਣਗੀਆਂ। ਮਹੱਤਵਪੂਰਨ ਇਹ ਹੈ ਕਿ ਤੁਹਾਡਾ ਅੱਲ੍ਹੜ ਬੱਚਾ ਇਹ ਸਮਝਦਾ ਹੈ ਕਿ AI ਕਿਸੇ ਖੋਜ ਇੰਜਣ ਵਰਗਾ ਨਹੀਂ ਹੈ, ਅਤੇ ਇਹ ਕਿ ਉਹ ਜੋ ਉਨ੍ਹਾਂ ਨੂੰ ਦੱਸਦਾ ਹੈ, ਉਸਦੀ ਦੋਹਰੀ ਜਾਂਚ ਕਰਨਾ ਸਿਰਫ਼ ਇੱਕ ਚੰਗਾ, ਮਿਆਰੀ ਅਭਿਆਸ ਹੈ। ਜੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕਦੇ ਇਸਨੂੰ ਸਮੱਗਰੀ ਬਣਾਉਂਦੇ ਨਹੀਂ ਦੇਖਿਆ ਹੈ, ਤਾਂ ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਇਸ ਬਾਰੇ ਕਿਵੇਂ ਪਤਾ ਲੱਗੇਗਾ ਕਿ ਇਸਨੂੰ ਕੀਤਾ ਗਿਆ ਸੀ ਜਾਂ ਨਹੀਂ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਇਸ ਬਾਰੇ ਵਿਚਾਰ ਕਰਨ ਲਈ ਕਹੋ ਕਿ ਕਿਸੇ ਵੀ ਅਜਿਹੀ ਚੀਜ਼ ਨੂੰ ਦੋਸਤਾਂ ਨਾਲ, ਕਲਾਸ ਵਿੱਚ ਜਾਂ ਕਿਸੇ ਅਸਾਈਨਮੈਂਟ ਵਿੱਚ ਭਰੋਸੇ ਨਾਲ ਸਾਂਝਾ ਕਰਨਾ ਕਿੰਨਾ ਸ਼ਰਮਿੰਦਾ ਕਰਨ ਵਾਲਾ ਹੋਵੇਗਾ, ਜਦੋਂ ਬਾਅਦ ਵਿੱਚ ਪਤਾ ਲੱਗੇ ਕਿ AI ਨੇ ਇਸ ਨੂੰ ਪੂਰੀ ਤਰ੍ਹਾਂ ਬਣਾਇਆ ਹੈ।9. ਤੁਹਾਡੇ ਅਧਿਆਪਕ ਸਕੂਲ ਦੇ ਕੰਮ ਲਈ AI ਦੀ ਵਰਤੋਂ ਕਰਨ ਬਾਰੇ ਕੀ ਕਹਿੰਦੇ ਹਨ? ਤੁਹਾਡੇ ਦੋਸਤ ਇਸ ਬਾਰੇ ਕੀ ਕਹਿੰਦੇ ਹਨ ਕਿ ਕੀ ਨਿਸ਼ਚਿਤ ਤੌਰ 'ਤੇ ਸਵੀਕਾਰਯੋਗ ਹੈ ਅਤੇ ਕੀ ਨਿਸ਼ਚਿਤ ਤੌਰ 'ਤੇ ਸਵੀਕਾਰਯੋਗ ਨਹੀਂ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿੱਥੇ ਹੈ?
ਦੂਜਿਆਂ ਬਾਰੇ ਪੁੱਛਣ ਨਾਲ ਤੁਹਾਡੇ ਆਪਣੇ ਅੱਲ੍ਹੜ ਬੱਚੇ 'ਤੇ ਦਬਾਅ ਨਹੀਂ ਪੈਂਦਾ। ਅਸੀਂ ਚਾਹੁੰਦੇ ਹਾਂ ਕਿ ਉਹ ਆਪਣੇ ਵਿਚਾਰ-ਮੰਥਨ ਵਿੱਚ ਮਦਦ ਕਰਨ ਲਈ AI ਦੀ ਵਰਤੋਂ ਕਰਨ ਅਤੇ ਉਨ੍ਹਾਂ ਵਾਸਤੇ ਆਪਣਾ ਕੰਮ ਕਰਨ ਲਈ AI ਦੀ ਵਰਤੋਂ ਕਰਨ ਵਿਚਕਾਰ ਅੰਤਰ ਬਾਰੇ ਸੋਚਣ। ਇਸਦਾ ਕੋਈ ਆਸਾਨ ਜਵਾਬ ਨਹੀਂ ਹੈ, ਇਸ ਲਈ ਤੁਹਾਨੂੰ ਦੋਨਾਂ ਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਇਸ ਵਿਸ਼ੇ 'ਤੇ ਆਪਣੀ ਵਿਅਕਤੀਗਤ ਸਥਿਤੀ ਨੂੰ ਲਾਗੂ ਕਰਨ ਦੀ ਬਜਾਏ ਜਗਿਆਸੂ ਬਣੇ ਰਹਿਣਾ ਯਾਦ ਰੱਖੋ। ਤੁਸੀਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਸਕਦੇ ਹੋ, ਅਤੇ ਤੁਸੀਂ ਥੋੜ੍ਹਾ ਵਿਰੋਧ ਕਰ ਸਕਦੇ ਹੋ। ਉਹ ਵੀ ਇਦਾਂ ਕਰ ਸਕਦੇ ਹਨ। ਇਹ ਇਸਨੂੰ ਇੱਕ ਅਰਥਪੂਰਨ ਅਤੇ ਲਾਭਦਾਇਕ ਗੱਲਬਾਤ ਬਣਾਉਂਦਾ ਹੈ।10. AI ਇੱਕ ਅਜਿਹੀ ਚੀਜ਼ ਹੈ ਜਿਸ ਬਾਰੇ ਹਰ ਕੋਈ ਅਕਸਰ ਗੱਲ ਕਰਦਾ ਹੈ। ਕੀ ਤੁਸੀਂ ਇਸ ਬਾਰੇ ਅਜਿਹਾ ਕੁਝ ਵੀ ਸੁਣਿਆ ਜਾਂ ਪੜ੍ਹਿਆ ਹੈ ਜਿਸ ਕਰਕੇ ਤੁਹਾਨੂੰ ਸੰਕੋਚ ਹੁੰਦਾ ਹੈ, ਜਾਂ ਚਿੰਤਤ ਕਰਦਾ ਹੈ, ਜਾਂ ਜਿਸਨੂੰ ਤੁਸੀਂ ਇਸ ਸਮੇਂ ਸਮਝਦੇ ਨਹੀਂ ਹੋ?
ਇਸ ਸਵਾਲ ਨਾਲ, ਤੁਸੀਂ ਉਨ੍ਹਾਂ ਵਾਸਤੇ ਜਵਾਬ ਦੇਣ ਲਈ ਬਹੁਤ ਦਬਾਅ ਵੀ ਮਹਿਸੂਸ ਕਰ ਸਕਦੇ ਹੋ। ਅਜਿਹਾ ਕਰਨਾ ਲੋੜੀਂਦਾ ਨਹੀਂ ਹੈ। ਅਸੀਂ ਇੱਕ ਪਰਿਵਰਤਨਸ਼ੀਲ ਪਲ ਵਿੱਚ ਹਾਂ, ਅਤੇ ਬਹੁਤ ਕੁਝ ਅਗਿਆਤ ਹੈ। ਜੋ ਅਸੀਂ ਇੱਥੇ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਹੁਣ ਅਤੇ ਭਵਿੱਖ ਵਿੱਚ ਸਾਡੇ ਸਮਾਜ ਅਤੇ ਸਾਡੇ ਜੀਵਨ ਵਿੱਚ AI ਦੀ ਵਧਦੀ ਮੌਜੂਦਗੀ ਬਾਰੇ ਗੱਲਬਾਤ ਕਰਨ ਲਈ ਇੱਕ ਸੁਰੱਖਿਅਤ ਥਾਂ ਹੈ। ਅਜਿਹੀ ਕਿਸੇ ਵੀ ਚੀਜ਼ ਬਾਰੇ ਦੱਸਣ ਲਈ ਹਿਚਕਿਚਾਹਟ ਨਾ ਮਹਿਸੂਸ ਕਰੋ ਜੋ ਤੁਹਾਨੂੰ ਸੋਚਣ 'ਤੇ ਮਜ਼ਬੂਰ ਕਰਦੀ ਹੈ ਜਾਂ ਪਰੇਸ਼ਾਨ ਕਰਦੀ ਹੈ। ਤੁਹਾਡੇ ਬੱਚੇ ਦੇ ਕੋਲ ਅਸਲ ਵਿੱਚ ਇੱਕ ਮਦਦਗਾਰ ਅਤੇ ਤਾਜ਼ਾ ਦ੍ਰਿਸ਼ਟੀਕੋਣ ਹੋ ਸਕਦਾ ਹੈ ਜੋ ਤੁਹਾਡੀ ਇਸ ਬਾਰੇ ਆਪਣੀਆਂ ਭਾਵਨਾਵਾਂ ਨੂੰ ਕ੍ਰਮਬੱਧ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਇਹ ਪਤਾ ਨਾ ਲਗਾਉਣਾ ਠੀਕ ਹੈ ਅਤੇ ਉਮੀਦ ਹੈ ਕਿ ਤੁਹਾਡਾ ਪਰਿਵਾਰ ਸਮੇਂ ਦੇ ਨਾਲ ਮਿਲ ਕੇ ਕਿਸੇ ਵੀ ਸਵਾਲ 'ਤੇ ਕੰਮ ਕਰ ਸਕਦਾ ਹੈ।11. ਮੈਨੂੰ ਸੱਚੀ ਇਸ ਬਾਰੇ ਨਹੀਂ ਪਤਾ ਕਿ ਤੁਸੀਂ ਅਸਲ ਵਿੱਚ AI ਦੀ ਵਰਤੋਂ ਕਿਵੇਂ ਕਰਦੇ ਹੋ। ਕੀ ਤੁਸੀਂ ਮੈਨੂੰ ਕਦੇ ਆਪਣਾ ਸਮਾਂ ਦਿਖਾਓਗੇ?
ਜਦੋਂ ਤੁਸੀਂ ਆਪਣੇ ਅੱਲ੍ਹੜ ਬੱਚੇ ਨੂੰ ਤੁਹਾਨੂੰ ਕੁਝ ਸਿਖਾਉਣ ਲਈ ਕਹਿੰਦੇ ਹੋ, ਤਾਂ ਪੂਰਾ ਰਿਸ਼ਤਾ ਅਤੇ ਮਾਹੌਲ ਬਦਲ ਜਾਂਦਾ ਹੈ ਕਿਉਂਕਿ ਉਸ ਵੇਲੇ ਉਹ ਤੁਹਾਡੇ ਦੀ ਥਾਂ ਮਾਹਿਰ ਜਾਂ ਅਧਿਕਾਰ ਵਾਲੀ ਭੂਮਿਕਾ ਵਿੱਚ ਹੁੰਦੇ ਹਨ। ਜੇ ਤੁਸੀਂ ਉਨ੍ਹਾਂ ਨਾਲ ਠੀਕ ਸਮੇਂ ਗੱਲ ਕਰੋ, ਤਾਂ ਤੁਹਾਡਾ ਬੱਚਾ ਇਸ ਬੇਨਤੀ ਨੂੰ ਚੰਗੇ ਢੰਗ ਨਾਲ ਸਵੀਕਾਰ ਕਰੇਗਾ। ਇਸ ਤੋਂ ਬਾਅਦ ਇਹ ਤੁਹਾਨੂੰ ਇਸ ਬਾਰੇ ਇੱਕ ਦਿਲਚਸਪ ਤਸਵੀਰ ਦੇ ਸਕਦਾ ਹੈ ਕਿ ਉਹ ਅਸਲ ਵਿੱਚ ਇਨ੍ਹਾਂ ਟੂਲਾਂ ਨਾਲ ਕਿਵੇਂ ਜੁੜਦੇ ਹਨ ਜਿਸ ਨੂੰ ਕਿਸੇ ਹੋਰ ਤਰੀਕੇ ਨਾਲ ਪ੍ਰਾਪਤ ਕਰਨਾ ਔਖਾ ਹੈ। ਸ਼ਾਇਦ ਤੁਸੀਂ ਦੋਵੇਂ ਉਨ੍ਹਾਂ ਦੀ ਮਨਪਸੰਦ ਕੌਫੀ ਜਾਂ ਆਈਸਕ੍ਰੀਮ ਦੀ ਦੁਕਾਨ 'ਤੇ ਜਾ ਸਕਦੇ ਹੋ, ਅਤੇ ਇਕੱਠੇ ਬੈਠ ਕੇ ਟ੍ਰੀਟ ਦਾ ਆਨੰਦ ਮਾਣ ਸਕਦੇ ਹੋ, ਜਦੋਂ ਕਿ ਉਹ ਤੁਹਾਨੂੰ ਇਹ ਦਿਖਾਉਂਦੇ ਹਨ ਕਿ ਉਨ੍ਹਾਂ ਨੇ AI ਨੂੰ ਕਿਵੇਂ ਅਪਣਾਇਆ ਹੈ ਅਤੇ ਇਸ ਤੋਂ ਲਾਭ ਕਿਵੇਂ ਲਿਆ ਹੈ। ਜੇ ਉਹ ਉਸ ਸਮੇਂ ਸਵੀਕਾਰ ਕਰਦੇ ਹਨ, ਤਾਂ ਕੈਲੰਡਰ ਵਿੱਚ ਤੁਰੰਤ ਕੋਈ ਚੀਜ਼ ਦਰਜ ਕਰਵਾਓ। ਤੁਸੀਂ ਉਸ ਮੌਕੇ ਨੂੰ ਨਹੀਂ ਖੁੰਝਾਉਣਾ ਚਾਹੁੰਦੇ ਹੋ, ਜਿੱਥੇ ਤੁਹਾਡਾ ਅੱਲ੍ਹੜ ਬੱਚਾ ਅਸਲ ਵਿੱਚ ਤੁਹਾਨੂੰ ਥੋੜ੍ਹੀ ਦੇਰ ਲਈ ਆਪਣੀ ਦੁਨੀਆ ਦਿਖਾਉਂਦਾ ਹੈ।ਫ਼ੀਚਰ ਅਤੇ ਟੂਲ
ਸੰਬੰਧਿਤ ਸਰੋਤ
ਆਭਾਸੀ ਵਾਸਤਵਿਕਤਾ ਲਈ ਪਰਿਵਾਰਕ ਗਾਈਡ
ਹੋਰ ਪੜ੍ਹੋ