ਆਨਲਾਈਨ ਧੱਕੇਸ਼ਾਹੀ: ਇੱਕ ਸਥਾਈ ਸਮੱਸਿਆ
ਧੱਕੇਸ਼ਾਹੀ ਸਿਰਫ਼ ਤੁਹਾਡੇ ਅੱਲ੍ਹੜ ਬੱਚੇ ਦੇ ਸਕੂਲ ਦੀਆਂ ਕੰਧਾਂ ਦੇ ਅੰਦਰ ਤੱਕ ਹੀ ਸੀਮਿਤ ਨਹੀਂ ਹੈ। ਕਿਉਂਕਿ ਬਹੁਤ ਸਾਰੇ ਵਿਦਿਆਰਥੀ ਆਪਣੇ ਜਮਾਤੀਆਂ ਨਾਲ ਸੰਪਰਕ ਵਿੱਚ ਰਹਿਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਤੁਹਾਨੂੰ ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਉਹ ਆਨਲਾਈਨ ਦਬਾਅ ਜਾਂ ਪਰੇਸ਼ਾਨੀ ਵੀ ਮਹਿਸੂਸ ਕਰ ਸਕਦੇ ਹਨ।
ਆਨਲਾਈਨ ਧੱਕੇਸ਼ਾਹੀ ਸੋਸ਼ਲ ਮੀਡੀਆ, ਟੈਕਸਟ ਮੈਸੇਜ, ਐਪਾਂ ਜਾਂ ਵੀਡੀਓ ਗੇਮਾਂ ਰਾਹੀਂ ਵੀ ਹੋ ਸਕਦੀ ਹੈ। ਇਸ ਵਿੱਚ ਕਿਸੇ ਨੂੰ ਸਿੱਧੀ ਧਮਕੀ ਦੇਣ ਤੋਂ ਲੈ ਕੇ ਡੌਕਸਿੰਗ ਸਭ ਕੁਝ ਸ਼ਾਮਲ ਹੋ ਸਕਦਾ ਹੈ (ਬਿਨਾਂ ਇਜ਼ਾਜ਼ਤ ਦੇ ਨਿੱਜੀ ਜਾਣਕਾਰੀ ਜਾਰੀ ਕਰਨਾ) ਜਾਂ ਅਣਚਾਹਿਆ ਜਾਂ ਖਤਰਨਾਕ ਆਚਰਣ ਵੀ ਸ਼ਾਮਲ ਹੋ ਸਕਦਾ ਹੈ।