ਨਿਗਰਾਨੀ
ਨਿਗਰਾਨੀ ਨਾਲ ਆਪਣੇ ਅੱਲ੍ਹੜ ਬੱਚੇ ਦਾ ਸਮਰਥਨ ਕਰੋ
ਸਕ੍ਰੀਨ ਸਮੇਂ ਨੂੰ ਪ੍ਰਬੰਧਿਤ ਕਰਨ, ਗੋਪਨੀਯਤਾ ਸੈਟਿੰਗਾਂ ਨੂੰ ਵਿਵਸਥਿਤ ਕਰਨ, ਅਤੇ Instagram, Facebook, Messenger ਅਤੇ Meta Horizon 'ਤੇ ਆਪਣੇ ਅੱਲ੍ਹੜ ਦੇ ਅਨੁਭਵਾਂ ਦਾ ਮਾਰਗਦਰਸ਼ਨ ਕਰਨ ਲਈ ਡਿਜੀਟਲ ਸੀਮਾਵਾਂ ਬਣਾਓ।
ਪ੍ਰੋਫ਼ਾਈਲ ਅਤੇ ਆਡੀਐਂਸਸੈਮ ਦੀ ਸਮੱਗਰੀ ਨੂੰ ਕੌਣ ਦੇਖ ਸਕਦਾ ਹੈ ਅਤੇ ਕੌਣ ਇਸ ਨਾਲ ਇੰਟਰੈਕਟ ਕਰ ਸਕਦਾ ਹੈ
ਪ੍ਰੋਫ਼ਾਈਲ ਅਤੇ ਆਡੀਐਂਸਸੈਮ ਦੀ ਸਮੱਗਰੀ ਨੂੰ ਕੌਣ ਦੇਖ ਸਕਦਾ ਹੈ ਅਤੇ ਕੌਣ ਇਸ ਨਾਲ ਇੰਟਰੈਕਟ ਕਰ ਸਕਦਾ ਹੈ
ਪ੍ਰੋਫ਼ਾਈਲ ਅਤੇ ਆਡੀਐਂਸਸੈਮ ਦੀ ਸਮੱਗਰੀ ਨੂੰ ਕੌਣ ਦੇਖ ਸਕਦਾ ਹੈ ਅਤੇ ਕੌਣ ਇਸ ਨਾਲ ਇੰਟਰੈਕਟ ਕਰ ਸਕਦਾ ਹੈ
ਪ੍ਰੋਫ਼ਾਈਲ ਅਤੇ ਆਡੀਐਂਸਸੈਮ ਦੀ ਸਮੱਗਰੀ ਨੂੰ ਕੌਣ ਦੇਖ ਸਕਦਾ ਹੈ ਅਤੇ ਕੌਣ ਇਸ ਨਾਲ ਇੰਟਰੈਕਟ ਕਰ ਸਕਦਾ ਹੈ
ਮੈਸੇਜ ਡਿਲਿਵਰੀਸੈਮ ਨੂੰ ਕੌਣ ਮੈਸੇਜ ਭੇਜ ਸਕਦਾ ਹੈ
ਮੈਸੇਜ ਡਿਲਿਵਰੀਸੈਮ ਨੂੰ ਕੌਣ ਮੈਸੇਜ ਭੇਜ ਸਕਦਾ ਹੈ
ਮੈਸੇਜ ਡਿਲਿਵਰੀਸੈਮ ਨੂੰ ਕੌਣ ਮੈਸੇਜ ਭੇਜ ਸਕਦਾ ਹੈ
ਮੈਸੇਜ ਡਿਲਿਵਰੀਸੈਮ ਨੂੰ ਕੌਣ ਮੈਸੇਜ ਭੇਜ ਸਕਦਾ ਹੈ
ਕੀ ਕੁਝ ਨਵਾਂ ਹੈ
ਸਧਾਰਨ ਸੈੱਟਅੱਪ
ਉਹ ਅਕਾਊਂਟ ਚੁਣੋ ਜਿਨ੍ਹਾਂ ਦੀ ਤੁਸੀਂ ਨਿਗਰਾਨੀ ਕਰਨਾ ਚਾਹੁੰਦੇ ਹੋ
sunflower_power77Instagram
Jordan JonesFacebook
ਕੀ ਕੁਝ ਨਵਾਂ ਹੈ
ਸਧਾਰਨ ਸੈੱਟਅੱਪ
ਸ਼ੁਰੂਆਤ ਕਰੋ
ਇਕੱਠੇ ਮਿਲ ਕੇ ਨਿਗਰਾਨੀ ਦਾ ਸੈੱਟ ਅੱਪ ਕਰੋ
ਨਿਗਰਾਨੀ ਇੱਕ ਵਿਕਲਪਿਕ ਫ਼ੀਚਰ ਹੈ ਜਿਸ ਨਾਲ ਤੁਸੀਂ ਆਪਣੇ ਅੱਲ੍ਹੜ ਬੱਚੇ ਨਾਲ ਮਿਲ ਕੇ ਇਹ ਫ਼ੈਸਲਾ ਕਰ ਸਕਦੇ ਹੋ ਕਿ ਮਾਂ-ਪਿਓ ਹੋਣ ਵਜੋਂ ਤੁਸੀਂ ਉਨ੍ਹਾਂ ਦੀਆਂ Meta ਐਪਾਂ ਦੀ ਕਿਸ ਹੱਦ ਤੱਕ ਨਿਗਰਾਨੀ ਕਰ ਸਕੋਗੇ।
ਪੜਾਅ 1: ਆਪਣੇ ਅੱਲ੍ਹੜ ਬੱਚੇ ਨੂੰ ਸੱਦਾ ਦਿਓ
ਪੜਾਅ 2: ਗੋਪਨੀਯਤਾ ਅਤੇ ਸੁਰੱਖਿਆ ਸੈਟਿੰਗਾਂ ਨੂੰ ਵਿਵਸਥਿਤ ਕਰੋ
ਪੜਾਅ 3: ਸੀਮਾਵਾਂ ਅਤੇ ਨਿਯਮਾਂ ਦਾ ਸੈੱਟ ਅੱਪ ਕਰੋ
ਪੜਾਅ 4: ਸੂਚਿਤ ਰਹੋ ਅਤੇ ਸੁਚੇਤਨਾਵਾਂ ਪ੍ਰਾਪਤ ਕਰੋ
ਪੜਾਅ 5: ਡੈਸ਼ਬੋਰਡ ਦੇਖੋ
ਪੜਾਅ 1: ਆਪਣੇ ਅੱਲ੍ਹੜ ਬੱਚੇ ਨੂੰ ਸੱਦਾ ਦਿਓ
ਆਪਣੇ ਅੱਲ੍ਹੜ ਬੱਚੇ ਨੂੰ ਨਿਗਰਾਨੀ ਲਈ ਸੱਦਾ ਦੇ ਕੇ ਸ਼ੁਰੂਆਤ ਕਰੋ। ਇਸਦੇ ਕਿਰਿਆਸ਼ੀਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇਸਨੂੰ ਸਵੀਕਾਰ ਕਰਨਾ ਪਵੇਗਾ — ਜਾਂ ਇਸਦੀ ਬਜਾਏ ਉਹ ਨਿਗਰਾਨੀ ਲਈ ਬੇਨਤੀ ਕਰ ਸਕਦੇ ਹਨ।
Meta
Family Center
ਸਾਡੀਆਂ ਐਪਾਂ 'ਤੇ ਨਿਗਰਾਨੀ
ਆਪਣੇ ਅੱਲ੍ਹੜ ਬੱਚੇ ਨੂੰ ਸੱਦਾ ਦਿਓ ਤਾਂ ਕਿ ਤੁਸੀਂ ਉਨ੍ਹਾਂ ਦੀ ਸਹਾਇਤਾ ਅਤੇ ਨਿਗਰਾਨੀ ਕਰ ਸਕੋ। ਨਿਗਰਾਨੀ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੱਦਾ ਸਵੀਕਾਰ ਕਰਨਾ ਪਵੇਗਾ।
ਸੱਦਾ ਬਣਾਓ
ਵਿਵਸਥਿਤ ਕਰਨਯੋਗ ਸੈਟਿੰਗਾਂ
ਆਪਣੇ ਡਿਜੀਟਲ ਅਨੁਭਵ ਨੂੰ ਤਰਤੀਬ ਦਿਓ
ਆਪਣੇ ਅੱਲ੍ਹੜ ਬੱਚੇ ਦੀ ਸੁਰੱਖਿਆ ਅਤੇ ਸੁਤੰਤਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੰਬੰਧੀ ਸੈਟਿੰਗਾਂ ਨੂੰ ਅਨੁਕੂਲ ਬਣਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰੋ ਕਿ ਉਹ ਕਿਸ ਨਾਲ ਇੰਟਰੈਕਟ ਕਰਦੇ ਹਨ, ਉਹ ਕਿਹੜੀ ਸਮੱਗਰੀ ਦੇਖ ਸਕਦੇ ਹਨ ਅਤੇ ਸਕ੍ਰੀਨ 'ਤੇ ਕਿੰਨਾ ਸਮਾਂ ਬਿਤਾ ਸਕਦੇ ਹਨ।
ਇੱਕ ਤੋਂ ਵੱਧ ਅਕਾਊਂਟਾਂ ਦੀ ਨਿਗਰਾਨੀ ਕਰੋ
ਸਮਾਂ ਸੀਮਾਵਾਂ 'ਤੇ ਸਹਿਯੋਗ ਕਰੋ
ਸੰਪਰਕ ਅਤੇ ਸਮੱਗਰੀ ਸੈਟਿੰਗਾਂ ਦੇਖੋ
ਉਨ੍ਹਾਂ ਦੀ ਉਮਰ ਵਧਣ ਦੇ ਨਾਲ-ਨਾਲ ਸੈਟਿੰਗਾਂ ਵਿਵਸਥਿਤ ਕਰੋ
ਅਕਸਰ ਪੁੱਛੇ ਜਾਣ ਵਾਲੇ ਸਵਾਲ
ਤੁਹਾਡੇ ਸਵਾਲ, ਦਿੱਤੇ ਗਏ ਜਵਾਬ
ਅਕਸਰ ਪੁੱਛੇ ਜਾਣ ਵਾਲੇ ਆਮ ਸਵਾਲ
ਅਕਸਰ ਪੁੱਛੇ ਜਾਣ ਵਾਲੇ ਆਮ ਸਵਾਲ
ਮੈਂ Instagram, Facebook, Messenger ਜਾਂ Meta Quest 'ਤੇ ਪੇਰੈਂਟਲ ਨਿਗਰਾਨੀ ਦਾ ਸੈੱਟ ਅੱਪ ਕਿਵੇਂ ਕਰਾਂ?ਤੁਸੀਂ Meta ਦੇ ਫੈਮਿਲੀ ਸੈਂਟਰ ਰਾਹੀਂ ਨਿਗਰਾਨੀ ਦਾ ਸੈੱਟ ਅੱਪ ਕਰ ਸਕਦੇ ਹੋ ਜੋ ਕਿ ਹਰੇਕ ਐਪ ਵਿੱਚ ਉਪਲਬਧ ਹੈ ਅਤੇ ਤੁਹਾਡੇ ਅਕਾਊਂਟ ਨੂੰ ਤੁਹਾਡੇ ਅੱਲ੍ਹੜ ਬੱਚੇ ਦੇ ਅਕਾਊਂਟ ਨਾਲ ਲਿੰਕ ਕਰਨ ਵਿੱਚ ਤੁਹਾਡਾ ਮਾਰਗਦਰਸ਼ਨ ਕਰਦਾ ਹੈ। Meta Horizon 'ਤੇ, 10-12 ਸਾਲ ਦੀ ਉਮਰ ਦੇ ਯੂਜ਼ਰਾਂ ਨੂੰ Meta Horizon ਅਕਾਊਂਟ ਬਣਾਉਂਦੇ ਹੀ ਸਵੈਚਾਲਿਤ ਤੌਰ 'ਤੇ ਹੀ ਨਿਗਰਾਨੀ ਵਿੱਚ ਨਾਮਜ਼ਦ ਕੀਤਾ ਜਾਂਦਾ ਹੈ।
ਕੀ ਮਾਂ-ਪਿਓ ਦੋਵੇਂ ਹੀ ਇੱਕੋ ਅਕਾਊਂਟ ਦੀ ਨਿਗਰਾਨੀ ਕਰ ਸਕਦੇ ਹਨ?ਨਹੀਂ, ਮਾਂ-ਪਿਓ ਵਿੱਚੋਂ ਕੋਈ ਇੱਕ ਜਾਂ ਗਾਰਡੀਅਨ ਹੀ ਅੱਲ੍ਹੜ ਬੱਚਿਆਂ ਦੇ ਅਕਾਊਂਟ ਦੀ ਨਿਗਰਾਨੀ ਦਾ ਸਮਰਥਨ ਕਰ ਸਕਦਾ ਹੈ। ਹਾਲਾਂਕਿ, ਮਾਂ-ਪਿਓ ਵੱਧ ਤੋਂ ਵੱਧ ਪੰਜ ਅਕਾਊਂਟਾਂ ਤੱਕ ਦਾ ਸਮਰਥਨ ਕਰ ਸਕਦੇ ਹਨ।
ਕੀ ਮੇਰਾ ਅੱਲ੍ਹੜ ਬੱਚਾ ਨਿਗਰਾਨੀ ਨੂੰ ਬੰਦ ਕਰ ਸਕਦਾ ਹੈ?ਅੱਲ੍ਹੜ ਬੱਚੇ ਨਿਗਰਾਨੀ ਨੂੰ ਰੋਕ ਸਕਦੇ ਹਨ, ਪਰ ਇਸ ਸੰਬੰਧੀ ਤੁਹਾਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ। ਇਸ ਨਾਲ ਪਾਰਦਰਸ਼ਤਾ ਅਤੇ ਭਰੋਸੇ ਨੂੰ ਯਕੀਨੀ ਬਣਾਇਆ ਜਾਂਦਾ ਹੈ।
ਕੀ ਮੇਰੇ ਵੱਲੋਂ ਨਿੱਜੀ ਮੈਸੇਜ ਜਾਂ ਚੈਟ ਇਤਿਹਾਸ ਦੇਖਿਆ ਜਾ ਸਕਦਾ ਹੈ?ਨਹੀਂ, Meta ਦੇ ਨਿਗਰਾਨੀ ਟੂਲ ਅੱਲ੍ਹੜ ਬੱਚਿਆਂ ਦੀ ਪਰਦੇਦਾਰੀ ਦੀ ਰੱਖਿਆ ਲਈ ਤਿਆਰ ਕੀਤੇ ਗਏ ਹਨ। ਤੁਸੀਂ ਬਿਤਾਏ ਗਏ ਸਮੇਂ ਅਤੇ ਸੰਪਰਕ ਸੂਚੀਆਂ ਵਰਗੀਆਂ ਇਨਸਾਈਟਾਂ ਦੇਖ ਸਕਦੇ ਹੋ, ਪਰ ਮੈਸੇਜ ਦੀ ਸਮੱਗਰੀ ਨਹੀਂ ਦੇਖ ਸਕਦੇ।
Facebook ਅਤੇ Messenger ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ
Facebook ਅਤੇ Messenger ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ
ਕੀ ਮੇਰੇ ਵੱਲੋਂ ਉਨ੍ਹਾਂ Facebook ਗਰੁੱਪਾਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਵਿੱਚ ਮੇਰਾ ਅੱਲ੍ਹੜ ਬੱਚਾ ਸ਼ਾਮਲ ਹੁੰਦਾ ਹੈ?ਨਿਗਰਾਨੀ ਨਾਲ, ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡਾ ਅੱਲ੍ਹੜ ਬੱਚਾ ਕਿਹੜੇ ਗਰੁੱਪਾਂ ਵਿੱਚ ਸ਼ਾਮਲ ਹੁੰਦਾ ਹੈ ਅਤੇ ਤੁਸੀਂ ਗਰੁੱਪ ਦੀ ਨਵੀਂ ਗਤੀਵਿਧੀ ਬਾਰੇ ਅੱਪਡੇਟ ਰਹਿ ਸਕਦੇ ਹੋ।
ਕੀ ਮੇਰੇ ਵੱਲੋਂ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਕਿ ਮੇਰੇ ਅੱਲ੍ਹੜ ਬੱਚੇ ਦੀਆਂ Facebook ਪੋਸਟਾਂ ਜਾਂ ਪ੍ਰੋਫ਼ਾਈਲ ਨੂੰ ਕੌਣ ਦੇਖਦਾ ਹੈ?ਤੁਸੀਂ ਪੋਸਟਾਂ, ਪ੍ਰੋਫ਼ਾਈਲ ਦਿੱਣਯੋਗਤਾ ਅਤੇ ਫ੍ਰੈਂਡ ਰਿਕਵੈਸਟਾਂ ਨਾਲ ਸੰਬੰਧਿਤ ਗੋਪਨੀਯਤਾ ਸੈਟਿੰਗਾਂ ਨੂੰ ਦੇਖ ਸਕਦੇ ਹੋ ਅਤੇ ਪ੍ਰਬੰਧਿਤ ਕਰਨ ਵਿੱਚ ਮਦਦ ਕਰ ਸਕਦੇ ਹੋ।
ਕੀ ਮੇਰੇ ਵੱਲੋਂ ਇਹ ਦੇਖਿਆ ਜਾ ਸਕਦਾ ਹੈ ਕਿ ਮੇਰਾ ਅੱਲ੍ਹੜ ਬੱਚਾ Messenger 'ਤੇ ਕਿਸ ਨੂੰ ਮੈਸੇਜ ਭੇਜ ਰਿਹਾ ਹੈ?ਤੁਸੀਂ ਉਨ੍ਹਾਂ ਦੀ ਸੰਪਰਕ ਸੂਚੀ ਦੇਖ ਸਕਦੇ ਹੋ ਅਤੇ ਹਾਲੀਆ ਇੰਟਰੈਕਸ਼ਨਾਂ ਦੇਖ ਸਕਦੇ ਹੋ, ਪਰ ਨਿੱਜੀ ਮੈਸੇਜਾਂ ਦੀ ਸਮੱਗਰੀ ਨਹੀਂ ਦੇਖ ਸਕਦੇ।
ਕੀ ਮੇਰੇ ਵੱਲੋਂ ਇਸਨੂੰ ਸੀਮਿਤ ਕੀਤਾ ਜਾ ਸਕਦਾ ਹੈ ਕਿ ਮੇਰੇ ਅੱਲ੍ਹੜ ਬੱਚੇ ਨੂੰ Messenger 'ਤੇ ਕੌਣ ਮੈਸੇਜ ਕਰ ਸਕਦਾ ਹੈ?ਨਿਗਰਾਨੀ ਨਾਲ ਤੁਹਾਨੂੰ ਇਹ ਪ੍ਰਬੰਧਿਤ ਕਰਨ ਵਿੱਚ ਮਦਦ ਮਿਲਦੀ ਹੈ ਕਿ ਤੁਹਾਡੇ ਅੱਲ੍ਹੜ ਬੱਚੇ ਨੂੰ ਕੌਣ ਸੰਪਰਕ ਕਰ ਸਕਦਾ ਹੈ, ਜਿਸ ਵਿੱਚ ਮੈਸੇਜ ਦੀ ਬੇਨਤੀ ਸੰਬੰਧੀ ਸੈਟਿੰਗਾਂ ਵੀ ਸ਼ਾਮਲ ਹਨ।
Instagram ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ
Instagram ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ
ਕੀ ਮੇਰੇ ਵੱਲੋਂ ਇਹ ਦੇਖਿਆ ਜਾ ਸਕਦਾ ਹੈ ਕਿ ਮੇਰਾ ਅੱਲ੍ਹੜ ਬੱਚਾ Instagram 'ਤੇ ਕਿਸਨੂੰ ਫਾਲੋ ਕਰਦਾ ਹੈ?ਨਿਗਰਾਨੀ ਨਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡਾ ਅੱਲ੍ਹੜ ਬੱਚਾ ਕਿਸਨੂੰ ਫਾਲੋ ਕਰਦਾ ਹੈ ਅਤੇ ਉਨ੍ਹਾਂ ਨੂੰ ਕੌਣ ਫਾਲੋ ਕਰਦਾ ਹੈ, ਜਿਸ ਨਾਲ ਤੁਹਾਨੂੰ ਉਨ੍ਹਾਂ ਦੇ ਕਨੈਕਸ਼ਨਾਂ ਬਾਰੇ ਜਾਣੂ ਰਹਿਣ ਵਿੱਚ ਮਦਦ ਮਿਲਦੀ ਹੈ।
ਕੀ ਮੇਰੇ ਵੱਲੋਂ ਮੇਰੇ ਅੱਲ੍ਹੜ ਬੱਚੇ ਨੂੰ Instagram 'ਤੇ ਐਕਸਪਲੋਰ ਜਾਂ Reels ਵਿੱਚ ਦਿਖਾਈ ਦੇਣ ਵਾਲੀ ਸਮੱਗਰੀ ਨੂੰ ਸੀਮਿਤ ਕੀਤਾ ਜਾ ਸਕਦਾ ਹੈ?ਐਕਸਪਲੋਰ ਅਤੇ Reels ਨੂੰ ਪੂਰੀ ਤਰ੍ਹਾਂ ਅਨੁਕੂਲ ਨਹੀਂ ਬਣਾਇਆ ਜਾ ਸਕਦਾ, ਪਰ ਤੁਸੀਂ ਇਹ ਦੇਖ ਸਕਦੇ ਹੋ ਕਿ ਤੁਹਾਡਾ ਅੱਲ੍ਹੜ ਬੱਚਾ Instagram 'ਤੇ ਕਿੰਨਾ ਸਮਾਂ ਬਿਤਾਉਂਦਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਸਕਾਰਾਤਮਕ ਵਰਤੋਂ ਲਈ ਉਤਸ਼ਾਹਿਤ ਕਰ ਸਕਦੇ ਹੋ।
ਕੀ ਮੇਰੇ ਅੱਲ੍ਹੜ ਬੱਚੇ ਵੱਲੋਂ Instagram 'ਤੇ ਕੀਤੀ ਕਿਸੇ ਦੀ ਰਿਪੋਰਟ ਸੰਬੰਧੀ ਮੈਨੂੰ ਸੂਚਿਤ ਕੀਤਾ ਜਾਵੇਗਾ?ਜਦੋਂ ਤੁਹਾਡਾ ਅੱਲ੍ਹੜ ਬੱਚਾ ਰਿਪੋਰਟ ਕੀਤੀ ਗਈ ਸਮੱਗਰੀ ਜਾਂ ਅਕਾਊਂਟਾਂ ਨੂੰ ਸਾਂਝਾ ਕਰੇਗਾ ਤਾਂ ਤੁਹਾਨੂੰ ਸੂਚਨਾਵਾਂ ਪ੍ਰਾਪਤ ਹੋਣਗੀਆਂ, ਜਿਸ ਨਾਲ ਤੁਹਾਨੂੰ ਸੰਭਾਵੀ ਸੁਰੱਖਿਆ ਸੰਬੰਧੀ ਚਿੰਤਾਵਾਂ ਬਾਰੇ ਜਾਣਕਾਰੀ ਮਿਲੇਗੀ।
ਕੀ ਮੈਨੂੰ ਮੇਰੇ ਅੱਲ੍ਹੜ ਬੱਚੇ ਦੀ ਵਰਤੋਂ ਬਾਰੇ ਹੋਰ ਸੂਚਨਾਵਾਂ ਪ੍ਰਾਪਤ ਹੋਣਗੀਆਂ?Instagram ਨਿਗਰਾਨੀ ਦੀ ਵਰਤੋਂ ਕਰਨ ਵਾਲੇ ਮਾਂ-ਪਿਓ ਨੂੰ ਉਨ੍ਹਾਂ ਦੇ ਅੱਲ੍ਹੜ ਬੱਚੇ ਵੱਲੋਂ ਥੋੜ੍ਹੇ ਸਮੇਂ ਦੇ ਅੰਦਰ ਖੁਦਕੁਸ਼ੀ ਜਾਂ ਸਵੈ-ਨੁਕਸਾਨ ਨਾਲ ਸੰਬੰਧਿਤ ਸ਼ਬਦਾਂ ਦੀ ਖੋਜ ਕਰਨ ਲਈ ਵਾਰ-ਵਾਰ ਕੋਸ਼ਿਸ਼ ਕਰਨ 'ਤੇ ਸੂਚਿਤ ਕਰਦਾ ਹੈ। ਜ਼ਿਆਦਾਤਰ ਅੱਲ੍ਹੜ ਬੱਚੇ Instagram 'ਤੇ ਖੁਦਕੁਸ਼ੀ ਅਤੇ ਸਵੈ-ਨੁਕਸਾਨ ਨਾਲ ਸੰਬੰਧਿਤ ਸਮੱਗਰੀ ਦੀ ਖੋਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਜਦੋਂ ਉਹ ਅਜਿਹਾ ਕਰਦੇ ਹਨ, ਤਾਂ ਸਾਡੀ ਨੀਤੀ ਮੁਤਾਬਕ ਅਸੀਂ ਇਨ੍ਹਾਂ ਖੋਜਾਂ ਨੂੰ ਬਲੌਕ ਕਰ ਦਿੰਦੇ ਹਾਂ ਅਤੇ ਇਸ ਦੀ ਬਜਾਏ ਉਨ੍ਹਾਂ ਨੂੰ ਅਜਿਹੇ ਸਰੋਤਾਂ ਅਤੇ ਹੈਲਪਲਾਈਨਾਂ ਵੱਲ ਨਿਰਦੇਸ਼ਿਤ ਕਰਦੇ ਹਾਂ ਜੋ ਸਹਾਇਤਾ ਦੀ ਪੇਸ਼ਕਸ਼ ਕਰ ਸਕਦੇ ਹਨ। ਇਹ ਸੁਚੇਤਨਾਵਾਂ ਇਹ ਯਕੀਨੀ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ ਕਿ ਮਾਂ-ਪਿਓ ਇਸ ਬਾਰੇ ਜਾਣੂ ਹੋਣ ਕਿ ਉਨ੍ਹਾਂ ਦੇ ਅੱਲ੍ਹੜ ਬੱਚੇ ਵੱਲੋਂ ਵਾਰ-ਵਾਰ ਇਸ ਸਮੱਗਰੀ ਲਈ ਖੋਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਅਜਿਹੇ ਸਰੋਤ ਪ੍ਰਦਾਨ ਕੀਤੇ ਜਾਣ ਜੋ ਉਨ੍ਹਾਂ ਨੂੰ ਆਪਣੇ ਅੱਲ੍ਹੜ ਬੱਚੇ ਦੀ ਸਹਾਇਤਾ ਕਰਨ ਲਈ ਲੋੜੀਂਦੇ ਹਨ।
Meta Horizon ਅਤੇ Meta Quest ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ
Meta Horizon ਅਤੇ Meta Quest ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ
ਕੀ ਮੇਰੇ ਵੱਲੋਂ ਆਪਣੇ ਬੱਚੇ ਦੇ Meta Quest ਹੈੱਡਸੈੱਟ 'ਤੇ ਗੇਮਾਂ, ਐਪਾਂ ਜਾਂ Worlds ਨੂੰ ਬਲੌਕ ਕੀਤਾ ਜਾ ਸਕਦਾ ਹੈ?ਹਾਂ, ਤੁਸੀਂ ਉਮਰ ਸੰਬੰਧੀ ਰੇਟਿੰਗਾਂ ਅਤੇ ਸਮੱਗਰੀ ਦੀ ਕਿਸਮ ਦੇ ਆਧਾਰ 'ਤੇ ਐਪਾਂ ਨੂੰ ਮਨਜ਼ੂਰ ਜਾਂ ਪ੍ਰਤੀਬੰਧਿਤ ਕਰ ਸਕਦੇ ਹੋ।
ਮੇਰੇ ਵੱਲੋਂ Meta Horizon ਅਤੇ Meta Quest 'ਤੇ ਆਪਣੇ ਬੱਚੇ ਦੇ ਸਕ੍ਰੀਨ ਸਮੇਂ ਨੂੰ ਕਿਵੇਂ ਪ੍ਰਬੰਧਿਤ ਕੀਤਾ ਜਾ ਸਕਦਾ ਹੈ?ਤੁਸੀਂ ਦੈਨਿਕ ਸੀਮਾਵਾਂ ਸੈੱਟ ਕਰ ਸਕਦੇ ਹੋ, ਬ੍ਰੇਕ ਨਿਯਤ ਕਰ ਸਕਦੇ ਹੋ ਅਤੇ ਇਹ ਦੇਖ ਸਕਦੇ ਹੋ ਕਿ ਤੁਹਾਡਾ ਅੱਲ੍ਹੜ ਬੱਚਾ ਹਰੇਕ ਐਪ ਅਤੇ Worlds ‘ਤੇ ਕਿੰਨਾ ਸਮਾਂ ਬਿਤਾਉਂਦਾ ਹੈ।
ਜੇ ਮੇਰਾ ਅੱਲ੍ਹੜ ਬੱਚਾ Meta Quest 'ਤੇ ਕੋਈ ਨਵੀਂ ਗੇਮ ਸਥਾਪਤ ਕਰਦਾ ਹੈ, ਤਾਂ ਕੀ ਮੈਨੂੰ ਇਸ ਬਾਰੇ ਪਤਾ ਲੱਗੇਗਾ?ਜਦੋਂ ਤੁਹਾਡਾ ਅੱਲ੍ਹੜ ਬੱਚਾ ਐਪਾਂ ਸ਼ਾਮਲ ਕਰੇਗਾ ਜਾਂ ਹਟਾਏਗਾ, ਤਾਂ ਤੁਹਾਨੂੰ ਸੂਚਨਾਵਾਂ ਪ੍ਰਾਪਤ ਹੋਣਗੀਆਂ, ਤਾਂ ਜੋ ਤੁਸੀਂ ਇਸ ਬਾਰੇ ਸੂਚਿਤ ਰਹਿ ਸਕੋ।