ਆਨਲਾਈਨ ਗੋਪਨੀਯਤਾ ਦੀ ਮਹੱਤਤਾ

ਸੋਸ਼ਲ ਮੀਡੀਆ 'ਤੇ, 'ਤੁਹਾਡੀਆਂ ਪੋਸਟਾਂ ਕੌਣ ਦੇਖ ਸਕਦਾ ਹੈ', ਇਹ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ 'ਤੁਸੀਂ ਕੀ ਪੋਸਟ ਕਰਦੇ ਹੋ'। ਮਾਤਾ-ਪਿਤਾ ਅਤੇ ਗਾਰਡੀਅਨ ਲਈ ਆਪਣੇ ਬੱਚਿਆਂ ਦੀ ਇਹ ਸਮਝਣ ਵਿੱਚ ਮਦਦ ਕਰਨਾ ਮਹੱਤਵਪੂਰਨ ਹੈ ਕਿ ਆਪਣੀਆਂ ਗੋਪਨੀਯਤਾ ਸੈਟਿੰਗਾਂ ਬਾਰੇ ਚੋਣਾਂ ਕਿਵੇਂ ਕਰਨੀਆਂ ਹਨ ਅਤੇ ਆਪਣੇ ਆਨਲਾਈਨ ਅਨੁਭਵਾਂ 'ਤੇ ਕੰਟਰੋਲ ਕਿਵੇਂ ਕਰਨਾ ਹੈ।

ਸਮੇਂ ਦੇ ਨਾਲ, ਬੱਚੇ ਦੀਆਂ ਗੋਪਨੀਯਤਾ ਦੀਆਂ ਲੋੜਾਂ ਅਤੇ ਉਮੀਦਾਂ ਬਦਲ ਸਕਦੀਆਂ ਹਨ, ਇਸ ਲਈ ਉਨ੍ਹਾਂ ਨਾਲ ਨਿਯਮਤ ਤੌਰ 'ਤੇ ਜਾਂਚ ਕਰਨਾ ਅਤੇ ਇਹ ਪੱਕਾ ਕਰਨਾ ਸਹਾਇਕ ਹੁੰਦਾ ਹੈ ਕਿ ਉਨ੍ਹਾਂ ਦੀਆਂ ਗੋਪਨੀਯਤਾ ਸੈਟਿੰਗਾਂ ਉਨ੍ਹਾਂ ਦੀਆਂ ਆਪਣੀਆਂ ਮਿਆਰਾਂ ਨੂੰ ਪੂਰਾ ਕਰਦੀਆਂ ਹਨ ਅਤੇ ਇਹ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਕਿ ਉਹ ਕਿਸੇ ਵੀ ਸਮੇਂ ਆਪਣੀਆਂ ਸੈਟਿੰਗਾਂ ਨੂੰ ਅੱਪਡੇਟ ਕਰ ਸਕਦੇ ਹਨ।

ਬੱਚਿਆਂ ਦੀ ਆਨਲਾਈਨ ਗੋਪਨੀਯਤਾ ਬਾਰੇ ਆਪਣੇ ਬੱਚੇ ਨਾਲ ਗੱਲ ਕਰਨ ਲਈ 5 ਨੁਕਤੇ

ਆਨਲਾਈਨ ਗੋਪਨੀਯਤਾ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਨਾ ਕਦੀ ਵੀ ਆਸਾਨ ਨਹੀਂ ਹੁੰਦਾ ਹੈ, ਪਰ ਇਹ ਜ਼ਰੂਰੀ ਹੈ ਕਿ ਇਸ ਬਾਰੇ ਗੱਲ ਕੀਤੀ ਜਾਵੇ। ਆਪਣੇ ਬੱਚੇ ਨਾਲ ਆਪਣੀ ਗੱਲਬਾਤ ਨੂੰ ਗਾਈਡ ਕਰਨ ਲਈ ਕੁਝ ਨੁਕਤੇ ਦਿੱਤੇ ਗਏ ਹਨ।

  1. ਆਪਣੇ ਬੱਚੇ ਦੀ ਉਸ ਜਾਣਕਾਰੀ ਨਾਲ ਸੰਬੰਧਿਤ ਗੋਪਨੀਯਤਾ ਸੈਟਿੰਗਾਂ ਨੂੰ ਸਮਝਣ ਵਿੱਚ ਮਦਦ ਕਰੋ ਜਿਸਨੂੰ ਉਹ ਕੰਟਰੋਲ ਕਰਨਾ ਚਾਹੁੰਦੇ ਹਨ। ਜੇ ਤੁਹਾਡਾ ਬੱਚਾ (ਜਾਂ ਕੋਈ ਵੀ!) ਸੋਸ਼ਲ ਮੀਡੀਆ ਦੀ ਵਰਤੋਂ ਕਰਨ ਜਾ ਰਿਹਾ ਹੈ, ਤਾਂ ਉਨ੍ਹਾਂ ਨੂੰ ਇਹ ਜਾਣਨਾ ਪਵੇਗਾ ਕਿ ਉਨ੍ਹਾਂ ਦੀਆਂ ਗੋਪਨੀਯਤਾ ਸੈਟਿੰਗਾਂ ਕੀ ਹਨ ਅਤੇ ਉਨ੍ਹਾਂ ਦੀਆਂ ਖ਼ਾਸ ਲੋੜਾਂ ਮੁਤਾਬਕ ਉਨ੍ਹਾਂ ਨੂੰ ਕਿਵੇਂ ਬਦਲਣਾ ਹੈ। ਜਦੋਂ ਤੁਸੀਂ ਆਪਣੇ ਬੱਚੇ ਨਾਲ ਗੱਲ ਕਰਦੇ ਹੋ, ਉਨ੍ਹਾਂ ਦੀ ਗੋਪਨੀਯਤਾ ਸੈਟਿੰਗਾਂ ਬਾਰੇ ਲੋਕਾਂ ਦੇ ਕੁਝ ਆਮ ਸਵਾਲਾਂ ਨੂੰ ਸਮਝਣ ਵਿੱਚ ਮਦਦ ਕਰੋ, ਜਿਵੇਂ ਕਿ:

  • ਕੀ ਇਹ ਗੋਪਨੀਯਤਾ ਸੈਟਿੰਗਾਂ ਮੈਨੂੰ ਇਹ ਚੁਣਨ ਦਿੰਦੀਆਂ ਹਨ ਕਿ ਜੋ ਮੈਂ ਸਾਂਝਾ ਕਰਦਾ ਹਾਂ, ਉਸਨੂੰ ਕਿਹੜੀ ਆਡੀਐਂਸ ਦੇਖ ਸਕਦੀ ਹੈ?
  • ਇਹ ਸੈਟਿੰਗਾਂ ਕਿਹੜੀ ਵਿਅਕਤੀਗਤ ਜਾਣਕਾਰੀ (ਜਿਵੇਂ ਕਿ ਨਾਂ, ਲੋਕੇਸ਼ਨ, ਫ਼ੋਨ ਨੰਬਰ ਜਾਂ ਈਮੇਲ ਪਤਾ) ਨੂੰ ਨਿੱਜੀ ਰੱਖਣ ਵਿੱਚ ਮੇਰੀ ਮਦਦ ਕਰਨਗੀਆਂ?
  • ਕੀ ਮੈਂ ਇਹ ਕੰਟਰੋਲ ਕਰ ਸਕਦਾ ਹਾਂ ਕਿ ਮੈਨੂੰ ਕੌਣ ਸੰਪਰਕ ਕਰ ਸਕਦਾ ਹੈ — ਜਿਸ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ?
  • ਕੀ ਐਪ ਨੂੰ ਮੇਰੀ ਭੌਤਿਕ ਲੋਕੇਸ਼ਨ ਟ੍ਰੈਕ ਕਰਨ ਤੋਂ ਰੋਕਣ ਲਈ ਵੀ ਸੈਟਿੰਗਾਂ ਮੌਜੂਦ ਹਨ?

    Meta ਟੈਕਨਾਲੋਜੀ 'ਤੇ ਗੋਪਨੀਯਤਾ ਸੈਟਿੰਗਾਂ ਬਾਰੇ ਹੋਰ ਜਾਣੋ:

    Instagram
    Facebook
    Messenger
    WhatsApp
    Oculus

2. ਆਪਣੇ ਬੱਚੇ ਨੂੰ ਤੁਹਾਡੇ ਅਤੇ ਤੁਹਾਡੇ ਪਰਿਵਾਰ ਸੰਬੰਧੀ ਆਨਲਾਈਨ ਗੋਪਨੀਯਤਾ ਤੋਂ ਉਨ੍ਹਾਂ ਦੀਆਂ ਉਮੀਦਾਂ ਬਾਰੇ ਪੁੱਛੋ। Meta ਟੈਕਨਾਲੋਜੀ 'ਤੇ ਅਕਾਊਂਟ ਵਾਲਾ ਕੋਈ ਵੀ ਵਿਅਕਤੀ ਸੈਟਿੰਗਾਂ ਨੂੰ ਕੰਟਰੋਲ ਕਰ ਸਕਦਾ ਹੈ, ਜਿਵੇਂ ਕਿ: ਉਨ੍ਹਾਂ ਦੀ ਸਮੱਗਰੀ ਨੂੰ ਕੌਣ ਦੇਖਦਾ ਹੈ ਅਤੇ ਉਨ੍ਹਾਂ ਦੀ ਦੋਸਤ ਜਾਂ ਫਾਲੋਅਰਾਂ ਦੀਆਂ ਸੂਚੀਆਂ ਵਿੱਚ ਕੌਣ-ਕੌਣ ਹੈ। ਹਰੇਕ ਪਰਿਵਾਰ ਦੇ ਇਸ ਬਾਰੇ ਵੱਖੋ-ਵੱਖਰੇ ਨਿਯਮ, ਗਾਈਡਲਾਈਨਾਂ ਅਤੇ ਦ੍ਰਿਸ਼ਟੀਕੋਣ ਹੋਣਗੇ ਕਿ ਉਨ੍ਹਾਂ ਦੇ ਬੱਚੇ ਆਪਣੇ ਮਾਤਾ-ਪਿਤਾ ਅਤੇ ਗਾਰਡੀਅਨਾਂ ਤੋਂ ਕਿਹੜੀ ਜਾਣਕਾਰੀ ਨੂੰ ਨਿੱਜੀ ਰੱਖ ਸਕਦੇ ਹਨ — ਅਤੇ ਸਮੇਂ ਦੇ ਨਾਲ ਹਰ ਬੱਚੇ ਦੀਆਂ ਗੋਪਨੀਯਤਾ ਸੰਬੰਧੀ ਉਮੀਦਾਂ ਵੀ ਬਦਲ ਜਾਣਗੀਆਂ। ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੀ ਗੋਪਨੀਯਤਾ ਦਾ ਆਦਰ ਕਰਨ ਵਿਚਾਲੇ ਸਹੀ ਸੰਤੁਲਨ ਬਣਾਉਣਾ ਚੁਣੌਤੀ ਬਣ ਸਕਦੀ ਹੈ। ਭਰੋਸੇ ਦੇ ਆਧਾਰ 'ਤੇ ਸੰਬੰਧ ਬਣਾਉਣ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਲਈ ਗੋਪਨੀਯਤਾ ਦਾ ਕੀ ਅਰਥ ਹੈ ਅਤੇ ਉਨ੍ਹਾਂ ਲਈ ਕਿਹੜੀਆਂ ਸੀਮਾਵਾਂ ਮਹੱਤਵਪੂਰਨ ਹਨ, (ਜਿਵੇਂ ਕਿ ਉਹ ਆਨਲਾਈਨ ਕਿਹੜੀ ਚੀਜ਼ ਨੂੰ ਸਾਂਝਾ ਕਰਨ ਵਿੱਚ ਅਤੇ ਤੁਹਾਡੇ ਵੱਲੋਂ ਉਨ੍ਹਾਂ ਲਈ ਨਿਰਧਾਰਤ ਕੀਤੇ ਗਏ ਨਿਯਮਾਂ ਵਿੱਚ ਸਹਿਜ ਮਹਿਸੂਸ ਕਰਦੇ ਹਨ) ਇਨ੍ਹਾਂ ਬਾਰੇ ਲਗਾਤਾਰ ਗੱਲਬਾਤ ਕਰਦੇ ਰਹੋ।

3. ਆਪਣੇ ਬੱਚੇ ਤੋਂ ਉਨ੍ਹਾਂ ਗੋਪਨੀਯਤਾ ਸੈਟਿੰਗਾਂ ਬਾਰੇ ਪੁੱਛੋ, ਜੋ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਸੈੱਟ ਕੀਤੀਆਂ ਹੋਈਆਂ ਹਨ ਜਾਂ ਕਰਨ ਬਾਰੇ ਯੋਜਨਾ ਬਣਾ ਰਹੇ ਹਨ। ਪਹਿਲੀਆਂ ਚੀਜ਼ਾਂ ਵਿੱਚੋਂ ਇੱਕ ਚੀਜ਼ ਜੋ ਸ਼ਾਇਦ ਤੁਸੀਂ ਪੁੱਛਣਾ ਚਾਹੋ ਕਿ ਕੀ ਉਨ੍ਹਾਂ ਦਾ ਅਕਾਊਂਟ ਹਰੇਕ ਲਈ ਜਾਂ ਇੱਕ ਚੁਣੇ ਹੋਏ ਗਰੁੱਪ ਲਈ ਹੀ ਉਪਲਬਧ ਹੋਵੇਗਾ। ਉਦਾਹਰਨ ਲਈ, Instagram 'ਤੇ ਅਕਾਊਂਟ ਜਨਤਕ ਜਾਂ ਨਿੱਜੀ ਹੋ ਸਕਦੇ ਹਨ। ਇਹ ਸਮਝਦੇ ਹੋਏ ਕਿ ਉਨ੍ਹਾਂ ਵੱਲੋਂ ਆਨਲਾਈਨ ਪੋਸਟ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੌਣ ਦੇਖਦਾ ਹੈ ਅਤੇ ਉਨ੍ਹਾਂ ਨਾਲ ਕੌਣ ਇੰਟਰੈਕਟ ਕਰਦਾ ਹੈ, ਇਸ ਚੀਜ਼ 'ਤੇ ਉਨ੍ਹਾਂ ਦਾ ਕੰਟਰੋਲ ਹੁੰਦਾ ਹੈ, ਜੋ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸੁਰੱਖਿਅਤ ਤਰੀਕੇ ਨਾਲ ਖੁਦ ਦੀ ਸ਼ਖ਼ਸੀਅਤ ਬਣਾਉਣ ਦੇ ਸਮਰੱਥ ਬਣਾਏਗਾ।`ਉਦਾਹਰਨ ਲਈ, Instagram ਅਜਿਹੇ ਕਈ ਟੂਲਾਂ ਦੀ ਪੇਸ਼ਕਸ਼ ਕਰਦਾ ਹੈ ਜੋ ਤੁਹਾਡੇ ਬੱਚੇ ਨੂੰ ਆਪਣੀ ਗੋਪਨੀਯਤਾ ਅਤੇ ਡਿਜੀਟਲ ਫੁੱਟਪ੍ਰਿੰਟ 'ਤੇ ਕੰਟਰੋਲ ਪ੍ਰਦਾਨ ਕਰਦੇ ਹਨ। ਜਦੋਂ 16 ਸਾਲ ਤੋਂ ਘੱਟ ਉਮਰ ਦੇ ਬੱਚੇ (ਜਾਂ ਕੁਝ ਦੇਸ਼ਾਂ ਵਿੱਚ 18 ਸਾਲ ਤੋਂ ਘੱਟ ਉਮਰ) Instagram 'ਤੇ ਸਾਈਨ ਅੱਪ ਕਰਦੇ ਹਨ, ਤਾਂ ਉਨ੍ਹਾਂ ਦੇ ਅਕਾਊਂਟ ਸਵੈਚਲਿਤ ਤੌਰ 'ਤੇ ਨਿੱਜੀ ਵਿੱਚ ਸੈੱਟ ਹੁੰਦੇ ਹਨ। ਜੇ ਉਹ ਫਿਰ ਆਪਣੇ ਅਕਾਊਂਟ ਨੂੰ ਜਨਤਕ ਵਿੱਚ ਸਵਿੱਚ ਕਰਨ ਦੀ ਚੋਣ ਕਰਦੇ ਹਨ, ਤਾਂ ਉਹ ਆਪਣੀਆਂ ਐਪ ਸੈਟਿੰਗਾਂ ਵਿੱਚ ਜਾ ਕੇ ਹਾਲੇ ਵੀ ਫਾਲੋਅਰਾਂ ਨੂੰ ਹਟਾ ਸਕਦੇ ਹਨ, ਇਹ ਚੁਣ ਸਕਦੇ ਹਨ ਕਿ ਉਨ੍ਹਾਂ ਦੀਆਂ ਪੋਸਟਾਂ 'ਤੇ ਕੌਣ ਕਮੈਂਟ ਕਰ ਸਕਦਾ ਹੈ ਅਤੇ ਆਪਣੇ ਗਤੀਵਿਧੀ ਸਟੇਟਸ (ਤਾਂ ਕਿ ਲੋਕ ਇਹ ਨਾ ਦੇਖ ਸਕਣ ਕਿ ਉਹ ਐਪ 'ਤੇ ਕਦੋਂ ਕਿਰਿਆਸ਼ੀਲ ਹੁੰਦੇ ਹਨ) ਨੂੰ ਬੰਦ ਕਰ ਸਕਦੇ ਹਨ।

4. ਆਪਣੇ ਬੱਚੇ ਨੂੰ ਪੁੱਛੋ ਕਿ ਉਹ ਕਿਹੜੀ ਜਾਣਕਾਰੀ ਨੂੰ ਨਿੱਜੀ ਰੱਖਣਾ ਚਾਹੁੰਦੇ ਹਨ ਅਤੇ ਉਹ ਆਨਲਾਈਨ ਦੂਜਿਆਂ ਨਾਲ ਕਿਹੜੀਆਂ ਚੀਜ਼ਾਂ ਨੂੰ ਸਾਂਝਾ ਕਰਨ ਵਿੱਚ ਸਹਿਜ ਮਹਿਸੂਸ ਕਰਦੇ ਹਨ। ਇੰਟਰਨੈੱਟ 'ਤੇ ਚੀਜ਼ਾਂ ਸਾਂਝੀਆਂ ਕਰਨ ਵਿੱਚ ਵੱਖ-ਵੱਖ ਲੋਕਾਂ ਦੇ ਸਹਿਜਤਾ ਦੇ ਵੱਖ-ਵੱਖ ਪੱਧਰ ਹੁੰਦੇ ਹਨ। ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ ਅਤੇ ਖੁਦ ਬਾਰੇ ਹੋਰ ਜਾਣਦੇ ਹਨ ਅਤੇ ਉਨ੍ਹਾਂ ਲਈ ਕੀ ਮਹੱਤਵਪੂਰਨ ਹੈ, ਆਨਲਾਈਨ ਗੋਪਨੀਯਤਾ ਦੀ ਉਨ੍ਹਾਂ ਪਰਿਭਾਸ਼ਾ ਬਹੁਤ ਬਦਲ ਸਕਦੀ ਹੈ! ਉਨ੍ਹਾਂ ਨੂੰ ਜਨਤਕ ਤੌਰ 'ਤੇ ਕਿਹੜੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਅਤੇ ਕਿਹੜੀ ਨਹੀਂ (ਜਿਵੇਂ ਕਿ ਉਨ੍ਹਾਂ ਦਾ ਫ਼ੋਨ ਨੰਬਰ, ਪਤਾ, ਸਮਾਂ-ਸਾਰਣੀ, ਲੋਕੇਸ਼ਨ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ) ਅਤੇ ਹੋਰ ਨਿੱਜੀ ਅਨੁਭਵਾਂ ਨੂੰ ਕਿਵੇਂ ਚਾਲੂ ਕੀਤਾ ਜਾਵੇ, ਇਸ ਬਾਰੇ ਮੁਢਲੇ ਨਿਯਮ ਨਿਰਧਾਰਤ ਕਰਨਾ ਮਹੱਤਵਪੂਰਨ ਹੈ।Instagram 'ਤੇ, ਬੱਚੇ ਇੱਕ ਪੱਕੇ ਦੋਸਤਾਂ ਦੀ ਸੂਚੀ ਬਣਾ ਸਕਦੇ ਹਨ ਅਤੇ ਸਿਰਫ਼ ਸੂਚੀ ਵਿਚਲੇ ਲੋਕਾਂ ਨਾਲ ਸਟੋਰੀਜ਼ ਨੂੰ ਸਾਂਝਾ ਕਰ ਸਕਦੇ ਹਨ - ਜਿਸਨੂੰ ਉਹ ਕਿਸੇ ਵੀ ਸਮੇਂ ਐਡਿਟ ਕਰ ਸਕਦੇ ਹਨ। ਇਸ ਨਾਲ ਬੱਚਿਆਂ ਨੂੰ ਹੋਰ ਨਿੱਜੀ ਪਲਾਂ ਨੂੰ ਸਿਰਫ਼ ਉਨ੍ਹਾਂ ਦੇ ਚੋਣਵੇਂ ਵਿਅਕਤੀਆਂ ਦੇ ਛੋਟੇ ਗਰੁੱਪ ਨਾਲ ਸਾਂਝਾ ਕਰਨ ਦੀ ਅਨੁਕੂਲਤਾ ਮਿਲਦੀ ਹੈ।

5. ਆਪਣੇ ਬੱਚੇ ਨੂੰ ਰੋਜ਼ਾਨਾ ਗੋਪਨੀਯਤਾ ਜਾਂਚ ਕਰਨ ਲਈ ਉਤਸ਼ਾਹਿਤ ਕਰੋ। ਆਨਲਾਈਨ ਗੋਪਨੀਯਤਾ ਚੋਣਾਂ ਸਿਰਫ਼ ਰਜਿਸਟ੍ਰੇਸ਼ਨ 'ਤੇ ਹੀ ਸਮਾਪਤ ਨਹੀਂ ਹੁੰਦੀਆਂ ਹਨ। ਕਿਉਂਕਿ ਉਪਲਬਧ ਗੋਪਨੀਯਤਾ ਸੈਟਿੰਗਾਂ ਸਮੇਂ ਦੇ ਨਾਲ ਬਦਲ ਸਕਦੀਆਂ ਹਨ, ਜਿਵੇਂ ਸਾਡੀਆਂ ਚੋਣਾਂ ਬਦਲਦੀਆਂ ਹਨ, ਆਪਣੇ ਬੱਚੇ ਨਾਲ ਆਪਣੀਆਂ ਗੋਪਨੀਯਤਾ ਸੈਟਿੰਗਾਂ ਦੀ ਸਮੀਖਿਆ ਕਰਨ ਅਤੇ ਉਸ ਵਿੱਚ ਲੋੜ ਮੁਤਾਬਕ ਨਿਯਮਤ ਤਬਦੀਲੀਆਂ ਕਰਨ ਦੀ ਮਹੱਤਤਾ ਬਾਰੇ ਗੱਲ ਕਰੋ।

ਬੱਚਿਆਂ ਲਈ ਗੋਪਨੀਯਤਾ ਸੰਬੰਧੀ ਵਧੀਕ ਨੁਕਤੇ

Instagram 'ਤੇ, 16 ਸਾਲ ਤੋਂ ਘੱਟ ਉਮਰ ਦੇ ਹਰ ਬੱਚੇ (ਜਾਂ ਕੁਝ ਦੇਸ਼ਾਂ ਵਿੱਚ 18 ਸਾਲ ਤੋਂ ਘੱਟ ਉਮਰ) ਵੱਲੋਂ ਅਕਾਊਂਟ ਬਣਾਉਣ ਲਈ ਸਾਈਨ ਅੱਪ ਕਰਨ 'ਤੇ ਉਨ੍ਹਾਂ ਦਾ ਅਕਾਊਂਟ ਸਵੈਚਲਿਤ ਤੌਰ 'ਤੇ ਨਿੱਜੀ ਵਿੱਚ ਸੈੱਟ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਆਸਾਨੀ ਨਾਲ ਨਵੇਂ ਦੋਸਤ ਬਣਾਉਣ ਅਤੇ ਆਪਣੇ ਪਰਿਵਾਰ ਨਾਲ ਜੁੜੇ ਰਹਿਣ, ਪਰ ਅਸੀਂ ਅਣਚਾਹੇ DM ਜਾਂ ਅਣਜਾਣ ਲੋਕਾਂ ਦੇ ਕਮੈਂਟਾਂ ਨਾਲ ਨਜਿੱਠਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਇਸ ਲਈ, ਅਸੀਂ ਸੋਚਿਆ ਕਿ ਨਿੱਜੀ ਅਕਾਊਂਟ ਸਹੀ ਚੋਣ ਹੈ।

ਫਿਰ ਵੀ, ਅਸੀਂ ਮੰਨਦੇ ਹਾਂ ਕਿ ਹੋ ਸਕਦਾ ਹੈ ਕਿ ਕੁਝ ਨੌਜਵਾਨ ਕ੍ਰੀਏਟਰ ਆਪਣੀ ਫਾਲੋਇੰਗ, ਭਾਈਚਾਰਾ ਬਣਾਉਣ ਜਾਂ ਉਨ੍ਹਾਂ ਲਈ ਮਹੱਤਵਪੂਰਨ ਮੁੱਦਿਆਂ ਦੀ ਵਕਾਲਤ ਕਰਨ ਲਈ ਜਨਤਕ ਅਕਾਊਂਟ ਬਣਾਉਣਾ ਚਾਹੁਣ। ਇਸ ਲਈ, ਅਸੀਂ ਉਨ੍ਹਾਂ ਨੂੰ ਉਸ ਵਿਕਲਪ ਦੇ ਮਤਲਬ ਬਾਰੇ ਜਾਣਕਾਰੀ ਪ੍ਰਦਾਨ ਕਰਨ ਤੋਂ ਬਾਅਦ ਉਹ ਵਿਕਲਪ ਉਪਲਬਧ ਕਰਵਾਉਂਦੇ ਹਾਂ।

ਜਿਵੇਂ-ਜਿਵੇਂ ਤੁਸੀਂ ਅਤੇ ਤੁਹਾਡਾ ਬੱਚਾ ਆਨਲਾਈਨ ਕਨੈਕਟ ਕਰਦੇ ਹੋ ਅਤੇ ਵੱਧ ਚੀਜ਼ਾਂ ਸਾਂਝੀਆਂ ਕਰਦੇ ਹੋ, ਇਸ ਬਾਰੇ ਗੱਲਬਾਤ ਕਰਦੇ ਰਹੋ ਕਿ ਗੋਪਨੀਯਤਾ ਦਾ ਤੁਹਾਡੇ ਲਈ ਕੀ ਅਰਥ ਹੈ ਅਤੇ ਕੋਈ ਚੀਜ਼ ਪੋਸਟ ਕਰਨ ਤੋਂ ਪਹਿਲਾਂ ਗੰਭੀਰ ਤੌਰ 'ਤੇ ਕਿਵੇਂ ਸੋਚਣਾ ਜਾਰੀ ਰੱਖੀਏ।

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ