ਨੌਜਵਾਨਾਂ ਦੇ ਮਾਹਿਰ ਡਾ. ਹਿਨਾ ਤਾਲਿਬ ਅਤੇ Meta ਦੇ ਨਿਕੋਲ ਲੋਪੇਜ਼ ਦੀ ਫ਼ਾਇਰਸਾਇਡ ਚਰਚਾ

ਇਸ ਗੱਲਬਾਤ ਨੂੰ ਸਾਰਾਂਸ਼ ਲਈ ਐਡਿਟ ਕੀਤਾ ਗਿਆ ਹੈ।

ਨਿਕੋਲ:

ਸਾਡੀ ਸਕ੍ਰੀਨ ਸਮਾਰਟ ਸੀਰੀਜ਼ ਲਈ ਡਾ. ਹਿਨਾ ਤਾਲਿਬ ਵੱਲੋਂ ਸਾਡੇ ਨਾਲ ਜੁੜਨ 'ਤੇ ਮੈਂ ਬਹੁਤ ਉਤਸ਼ਾਹਿਤ ਹਾਂ, ਜੋ ਨਵਯੁਵਕਾਂ ਦੇ ਡਾਕਟਰ ਅਤੇ ਬੱਚਿਆਂ ਦੀ ਦਵਾਈ ਦੇ ਮਾਹਰ, ਲੇਖਕ, ਮਾਂ ਅਤੇ ਕ੍ਰੀਏਟਰ ਹਨ। ਨਿੱਜੀ ਤੌਰ 'ਤੇ, ਇੱਕ ਬੱਚੇ ਦੀ ਮਾਂ ਹੋਣ ਵਜੋਂ, ਆਪਣੇ ਬੱਚੇ ਨਾਲ ਮੁਸ਼ਕਲ ਗੱਲਬਾਤ ਕਿਵੇਂ ਅਤੇ ਕਦੋਂ ਕਰਨੀ ਹੈ, ਇਸ ਸੰਬੰਧੀ ਨੁਕਤਿਆਂ ਲਈ ਮੈਂ ਡਾ. ਹਿਨਾ ਤਾਲਿਬ 'ਤੇ ਨਿਰਭਰ ਕਰਦੀ ਹਾਂ। ਉਹ ਪਾਲਣ-ਪੋਸ਼ਣ ਬਾਰੇ ਵਿਹਾਰਿਕ ਅਤੇ ਵਿਚਾਰਸ਼ੀਲ ਮਾਰਗ-ਦਰਸ਼ਨ ਪ੍ਰਦਾਨ ਕਰਦੇ ਹਨ। ਉਨ੍ਹਾਂ ਨੂੰ Instagram 'ਤੇ @teenhealthdoc ਅਤੇ ਵੈੱਬਸਾਈਟ 'ਤੇ ਮਿਲਿਆ ਜਾ ਸਕਦਾ ਹੈਪਰ, ਆਪਣੇ ਬਾਰੇ ਹੁਣ ਉਹ ਆਪ ਹੀ ਦੱਸਣਗੇ।

ਡਾ. ਤਾਲਿਬ:

ਅਤੇ ਮੈਂ ਨੌਜਵਾਨਾਂ ਅਤੇ ਸੋਸ਼ਲ ਮੀਡੀਆ ਬਾਰੇ ਤੁਹਾਡੇ ਨਾਲ ਗੱਲ ਕਰਨ ਲਈ ਉਤਸ਼ਾਹਿਤ ਹਾਂ, ਕਿਉਂਕਿ ਮੈਂ ਜਾਣਦੀ ਹਾਂ ਕਿ Meta ਵਿੱਚ ਨੌਜਵਾਨਾਂ ਦੀ ਸੁਰੱਖਿਆ ਵਿੱਚ ਤੁਹਾਡੀ ਪ੍ਰਭਾਵੀ ਭੂਮਿਕਾ ਹੈ! ਹਾਂ, ਮੈਂ ਨਵਯੁਵਕਾਂ ਦੀ ਦਵਾਈ ਦੀ ਮਾਹਰ ਹਾਂ ਅਤੇ ਮੈਂ ਏਟ੍ਰੀਆ ਵਿਖੇ ਅਭਿਆਸ ਕਰ ਰਹੀ ਹਾਂ, ਜੋ ਕਿ NYC ਵਿੱਚ ਪ੍ਰਾਇਮਰੀ ਅਤੇ ਰੋਕਥਾਮ ਦੇਖਭਾਲ ਸੰਸਥਾ ਹੈ। ਮੈਂ ਅਮੈਰੀਕਨ ਅਕੈਡਮੀ ਆਫ਼ ਪੀਡੀਐਟ੍ਰਿਕਸ ਦੀ ਵਕਤਾ ਹਾਂ ਅਤੇ ਉਨ੍ਹਾਂ ਦੀ ਸੰਚਾਰ ਅਤੇ ਮੀਡੀਆ ਸੰਬੰਧੀ ਕਾਊਂਸਲ ਵਿੱਚ ਕੰਮ ਕਰਦੀ ਹਾਂ। ਬਹੁਤੇ ਲੋਕਾਂ ਨੇ ਮੇਰੀ ਬਾਲ ਰੋਗ ਸੰਬੰਧੀ ਉਪ-ਮੁਹਾਰਤ, ਨਵਯੁਵਕਾਂ ਦੀ ਦਵਾਈ ਬਾਰੇ ਕਦੀ ਨਹੀਂ ਸੁਣਿਆ ਹੈ। ਅੱਲ੍ਹੜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਮੇਰੀ ਜ਼ਿੰਦਗੀ ਦਾ ਜਨੂੰਨ ਹੈ ਅਤੇ ਮੇਰੀ ਮੁਹਾਰਤ ਨੇ ਮੈਨੂੰ ਮਾਨਸਿਕ ਸਿਹਤ, ਇਸਤਰੀ ਰੋਗ ਵਿਗਿਆਨ, ਚਮੜੀ ਰੋਗ ਵਿਗਿਆਨ, ਖੇਡਾਂ ਸੰਬੰਧੀ ਦਵਾਈ ਅਤੇ ਡਿਜੀਟਲ ਤੰਦਰੁਸਤੀ ਵਰਗੇ ਖੇਤਰਾਂ ਵਿੱਚ ਵਾਧੂ ਸਿਖਲਾਈ ਦਿੱਤੀ ਤਾਂ ਜੋ ਅੱਜ ਦੇ ਅੱਲ੍ਹੜਾਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕਰਨ ਲਈ ਮੈਨੂੰ ਮਦਦ ਮਿਲ ਸਕੇ।

ਨਿਕੋਲ:

ਤੁਸੀਂ ਅਜਿਹੇ ਮਾਂ-ਪਿਓ ਨੂੰ ਕੀ ਕਹਿਣਾ ਚਾਹੋਗੇ, ਜਿਨ੍ਹਾਂ ਨੂੰ ਇਸ ਬਾਰੇ ਪੱਕਾ ਪਤਾ ਨਹੀਂ ਹੈ ਕਿ ਆਪਣੇ ਅੱਲ੍ਹੜ ਬੱਚੇ ਨਾਲ ਸੋਸ਼ਲ ਮੀਡੀਆ ਜਾਂ ਸਕ੍ਰੀਨ ਸਮੇਂ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ? ਉਹ ਆਪਣੇ ਪਰਿਵਾਰਾਂ ਨਾਲ ਖੁੱਲ੍ਹੀ, ਸਹਾਇਕ ਗੱਲਬਾਤ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੇ ਹਨ?

ਡਾ. ਤਾਲਿਬ:

ਮੈਨੂੰ ਇਹ ਪਤਾ ਲੱਗਾ ਹੈ ਕਿ ਮੌਲਿਕ ਜਗਿਆਸਾ ਅਤੇ ਖੁੱਲ੍ਹੇ ਦਿਮਾਗ ਨਾਲ ਇਸ ਬਾਰੇ ਗੱਲਬਾਤ ਕਰਨਾ ਹੀ ਸਭ ਤੋਂ ਸਫਲ ਤਰੀਕਾ ਹੈ। ਇਨ੍ਹਾਂ ਮਹੱਤਵਪੂਰਨ ਗੱਲਾਂਬਾਤਾਂ ਕਰਨ ਸੰਬੰਧੀ ਇਹ ਤਿੰਨ ਨੁਕਤੇ ਹਨ। ਸਭ ਤੋਂ ਪਹਿਲਾਂ, ਜਗਿਆਸੂ ਬਣੋ ਅਤੇ ਉਨ੍ਹਾਂ ਨੂੰ ਆਪਣੇ ਪੂਰੇ ਦਿਨ ਦੀ ਜਾਣਕਾਰੀ ਦੇਣ ਲਈ ਕਹੋ ਕਿ ਉਹ ਆਪਣੀ ਟੈਕਨਾਲੋਜੀ ਦੀ ਵਰਤੋਂ ਕਿਵੇਂ ਕਰਦੇ ਹਨ, ਉਹ ਕਿਹੜੀਆਂ ਐਪਾਂ ਜਾਂ ਪਲੇਟਫ਼ਾਰਮਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਫਾਲੋ ਕੀਤੇ ਜਾਣ ਵਾਲੇ ਮਨਪਸੰਦ ਵਿਅਕਤੀ ਕੌਣ ਹਨ ਅਤੇ ਕਿਉਂ ਹਨ ਅਤੇ ਅਜਿਹੀਆਂ ਕਿਹੜੀਆਂ ਗੇਮਾਂ ਹਨ, ਜਿਨ੍ਹਾਂ ਦਾ ਉਹ ਸਭ ਤੋਂ ਵੱਧ ਅਨੰਦ ਮਾਣ ਸਕਦੇ ਹਨ। ਇਸਦੇ ਨਾਲ ਹੀ, ਜੇ ਤੁਸੀਂ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਦੇ ਅਕਾਊਂਟਾਂ ਨੂੰ ਦੇਖਣ ਅਤੇ ਉਨ੍ਹਾਂ ਨਾਲ ਉਨ੍ਹਾਂ ਦੀਆਂ ਮਨਪਸੰਦ ਗੇਮਾਂ ਖੇਡਣ ਵਿੱਚ ਕੁਝ ਸਮਾ ਬਿਤਾ ਸਕਦੇ ਹੋ। ਦੂਜਾ, ਉਨ੍ਹਾਂ ਨੂੰ ਇਸ ਬਾਰੇ ਵਿਚਾਰ ਕਰਨ ਦਿਓ। ਉਨ੍ਹਾਂ ਨੂੰ ਪੁੱਛੋ ਕਿ, “ਤੁਸੀਂ ਆਪਣੀ ਸੋਸ਼ਲ ਮੀਡੀਆ ਜਾਂ ਫ਼ੋਨ ਵਰਤੋਂ ਤੋਂ ਕਿੰਨਾ ਸੰਤੁਸ਼ਟ ਹੋ?” ਮੈਂ ਜਦੋਂ ਵੀ ਆਪਣੇ ਅਭਿਆਸ ਵਿੱਚ ਅੱਲ੍ਹੜਾਂ ਨੂੰ ਦੇਖਦੀ ਹਾਂ, ਤਾਂ ਮੈਂ ਬਿਲਕੁਲ ਇਹੀ ਚੀਜ਼ ਕਰਦੀ ਹਾਂ। ਮੈਂ ਉਨ੍ਹਾਂ ਨੂੰ ਪੁੱਛਦੀ ਹਾਂ ਕਿ ਮੀਡੀਆ ਦੀ ਵਰਤੋਂ ਕਰਨ ਦੇ ਕਿਹੜੇ ਹਿੱਸੇ ਉਨ੍ਹਾਂ ਨੂੰ ਚੰਗਾ, ਜੁੜਿਆ ਹੋਇਆ ਮਹਿਸੂਸ ਕਰਵਾਉਂਦੇ ਹਨ ਅਤੇ ਉਤਪਾਦਕ ਲੱਗਦੇ ਹਨ ਅਤੇ ਕਿਹੜੇ ਹਿੱਸਿਆਂ ਬਾਰੇ ਉਹ ਅਲੱਗ ਮਹਿਸੂਸ ਕਰ ਸਕਦੇ ਹਨ।

ਅਤੇ ਤੀਜਾ, ਉਨ੍ਹਾਂ ਦੇ ਦੋਸਤਾਂ ਬਾਰੇ ਅਤੇ ਉਨ੍ਹਾਂ ਦੇ ਦੋਸਤਾਂ ਵੱਲੋਂ ਸੋਸ਼ਲ ਮੀਡੀਆ ਵਰਤਣ ਦੇ ਤਰੀਕੇ ਬਾਰੇ ਪੁੱਛਣ ਦੀ ਕੋਸ਼ਿਸ਼ ਕਰੋ। ਚਾਹ ਪੀਓ! ਆਪਣੇ ਨਾਲੋਂ ਜ਼ਿਆਦਾ ਦੋਸਤਾਂ ਬਾਰੇ ਗੱਲ ਕਰਨਾ ਜ਼ਿਆਦਾ ਸੁਖਾਲਾ ਲੱਗਦਾ ਹੈ ਅਤੇ ਇਸੇ ਤਰ੍ਹਾਂ ਹੀ, ਆਪਣੇ ਅੰਦਰ ਝਾਤ ਮਾਰੋ ਅਤੇ ਆਪਣੇ ਅੱਲ੍ਹੜ ਬੱਚੇ ਨਾਲ ਇਸ ਬਾਰੇ ਵਿਚਾਰ ਸਾਂਝੇ ਕਰੋ ਕਿ ਤੁਸੀਂ ਸੋਸ਼ਲ ਮੀਡੀਆ ਦੇ ਆਉਣ ਵਾਲੇ ਉਤਰਾਅ-ਚੜ੍ਹਾਅ ਨੂੰ ਖੁਦ ਵੀ ਕਿਵੇਂ ਪ੍ਰਬੰਧਿਤ ਕਰ ਰਹੇ ਹੋ। ਸੋਸ਼ਲ ਮੀਡੀਆ ਬਾਰੇ ਗੱਲ ਕਰਨ ਦਾ ਕੋਈ ਹੋਰ ਤਰੀਕਾ ਇਹ ਵੀ ਹੈ ਕਿ ਗੱਲ ਦੀ ਸ਼ੁਰੂਆਤ ਸੋਸ਼ਲ ਮੀਡੀਆ ਤੋਂ ਨਾ ਕੀਤੀ ਜਾਵੇ। ਇਸਦੀ ਬਜਾਏ, ਉਨ੍ਹਾਂ ਤੋਂ ਉਨ੍ਹਾਂ ਦੀ ਮਾਨਸਿਕ ਸਿਹਤ, ਸਕੂਲ, ਖੇਡਾਂ, ਨੀਂਦ, ਸਿਰਦਰਦ ਜਾਂ ਉਨ੍ਹਾਂ ਦੀ ਜ਼ਿੰਦਗੀ ਦੇ ਹੋਰ ਪਹਿਲੂਆਂ ਬਾਰੇ ਪੁੱਛੋ ਅਤੇ ਉਨ੍ਹਾਂ ਨੂੰ ਇਹ ਦੱਸੋ ਕਿ ਸੋਸ਼ਲ ਮੀਡੀਆ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦਾ ਹੈ ਜਾਂ ਉਨ੍ਹਾਂ ਨੂੰ ਚੁਣੌਤੀ ਦੇ ਸਕਦਾ ਹੈ। ਇਸ ਤਰ੍ਹਾਂ ਦੀ ਗੱਲਬਾਤ ਸ਼ੁਰੂ ਕਰਨ ਲਈ Meta ਕੋਲ ਆਪਣੇ ਫੈਮਿਲੀ ਸੈਂਟਰ ਵਿੱਚ ਸਰੋਤ ਉਪਲਬਧ ਹਨ।

ਨਿਕੋਲ:

ਤੁਸੀਂ ਅੱਲ੍ਹੜ ਬੱਚਿਆਂ 'ਤੇ Instagram ਦੇ ਕਿਹੜੇ ਸਕਾਰਾਤਾਮਕ ਪ੍ਰਭਾਵ ਪੈਂਦੇ ਦੇਖੇ ਹਨ? ਕੀ ਮਾਂ-ਪਿਓ ਲਈ ਅਜਿਹੇ ਤਰੀਕੇ ਮੌਜੂਦ ਹਨ, ਜਿਨ੍ਹਾਂ ਨਾਲ ਉਹ ਆਪਣੇ ਅੱਲ੍ਹੜ ਬੱਚਿਆਂ ਦੀ ਅਜਿਹੀ ਹੋਰ ਸਮੱਗਰੀ ਲੱਭਣ ਵਿੱਚ ਮਦਦ ਕਰ ਸਕਣ, ਜਿਸ ਨਾਲ ਉਹ ਚੰਗਾ ਮਹਿਸੂਸ ਕਰਨ?

ਡਾ. ਤਾਲਿਬ:

Instagram ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮ ਭਾਈਚਾਰੇ ਨੂੰ ਲੱਭਣ, ਦੋਸਤਾਂ ਨਾਲ ਕਨੈਕਟ ਕਰਨ, ਨਵੇਂ ਹੁਨਰ ਸਿੱਖਣ ਅਤੇ ਆਪਣੇ ਬਾਰੇ ਦੱਸਣ ਲਈ ਬਿਹਤਰੀਨ ਪਲੇਟਫ਼ਾਰਮ ਸਾਬਤ ਹੋ ਸਕਦੇ ਹਨ। ਕਈ ਅੱਲ੍ਹੜ ਬੱਚੇ ਮੇਰੇ ਨਾਲ ਇਹ ਸਾਂਝਾ ਕਰਦੇ ਹਨ ਕਿ ਉਹ ਆਨਲਾਈਨ "ਮੇਰੇ ਲੋਕ ਲੱਭੋ" ਦੀ ਵਰਤੋਂ ਕਰਦੇ ਹਨ ਅਤੇ ਖ਼ਾਸ ਤੌਰ 'ਤੇ ਉਹ ਅੱਲ੍ਹੜ ਬੱਚੇ ਜੋ ਇਤਿਹਾਸਕ ਤੌਰ 'ਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਨਾਲ ਸੰਬੰਧਿਤ ਹਨ। LGBTQIA+ ਵਜੋਂ ਪਛਾਣ ਰੱਖਣ ਵਾਲੇ ਅੱਲ੍ਹੜ ਬੱਚਿਆਂ ਨੇ ਇਹ ਸਾਂਝਾ ਕੀਤਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਮਰਥ, ਸਿੱਖਿਆ ਅਤੇ ਸਰੋਤ ਕਿਵੇਂ ਮਿਲੇ। ਪਿਛਲੇ ਕੁਝ ਸਾਲਾਂ ਵਿੱਚ ਖ਼ਾਸ ਤੌਰ 'ਤੇ, ਅੱਲ੍ਹੜ ਬੱਚੇ ਉਨ੍ਹਾਂ ਮਾਨਸਿਕ ਸਿਹਤ ਸੰਬੰਧੀ ਟੂਲਾਂ ਜਾਂ ਉਨ੍ਹਾਂ ਨਾਲ ਨਜਿੱਠਣ ਦੇ ਹੁਨਰਾਂ ਅਤੇ ਇਸਦੇ ਨਾਲ ਹੀ ਕੁਝ ਸਿਹਤ ਸੰਬੰਧੀ ਨੁਕਤਿਆਂ ਬਾਰੇ ਵੀ ਗੱਲ ਕਰਦੇ ਹਨ, ਜੋ ਉਨ੍ਹਾਂ ਨੇ ਅਜਿਹੇ ਪਲੇਟਫ਼ਾਰਮਾਂ ਅਤੇ ਲੋਕਾਂ ਜਾਂ ਸੰਸਥਾਵਾਂ ਰਾਹੀਂ ਆਨਲਾਈਨ ਸਿੱਖੇ ਹਨ, ਜਿਨ੍ਹਾਂ ਨੂੰ ਉਹ ਫਾਲੋ ਕਰਦੇ ਹਨ! ਅੰਤ ਵਿੱਚ, ਸਮਰਥਨ ਇੱਕ ਅਜਿਹਾ ਖੇਤਰ ਜਾਪਦਾ ਹੈ ਜਿੱਥੇ ਅੱਲ੍ਹੜ ਬੱਚੇ ਸੋਸ਼ਲ ਮੀਡੀਆ ਨੂੰ ਵਿਚਾਰ ਸਾਂਝੇ ਕਰਨ ਦੀ ਥਾਂ ਵਜੋਂ ਮੰਨਦੇ ਹਨ ਅਤੇ ਮੈਨੂੰ ਉਨ੍ਹਾਂ ਦੀ ਦੁਨੀਆ ਵਿੱਚ ਆਪਣੀ ਮਰਜ਼ੀ ਮੁਤਾਬਕ ਤਬਦੀਲੀਆਂ ਕਰਨ ਦੀ ਉਨ੍ਹਾਂ ਦੀ ਉਮੀਦ ਵੀ ਪਸੰਦ ਹੈ।

ਮਾਂ-ਪਿਓ ਲਈ, ਉਨ੍ਹਾਂ ਟੂਲਾਂ ਬਾਰੇ ਸਿੱਖਣਾ ਮਹੱਤਵਪੂਰਨ ਹੈ, ਜੋ ਪਲੇਟਫ਼ਾਰਮ ਉਨ੍ਹਾਂ ਦੇ ਬੱਚਿਆਂ ਨੂੰ ਸਕਾਰਾਤਮਕ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਪ੍ਰਦਾਨ ਕਰਦੇ ਹਨ, ਕਿਉਂਕਿ ਨਿਸ਼ਚਿਤ ਤੌਰ 'ਤੇ ਇਹ ਸਾਰੇ ਸਕਾਰਾਤਮਕ ਅਨੁਭਵ ਨਹੀਂ ਹੁੰਦੇ ਹਨ। ਉਦਾਹਰਨ ਲਈ, ਮਾਂ-ਪਿਓ ਅੱਲ੍ਹੜ ਬੱਚਿਆਂ ਦੀ ਸਮੱਗਰੀ ਸਿਫ਼ਾਰਸ਼ ਸੈਟਿੰਗਾਂ, ਸਮਾਂ ਪ੍ਰਬੰਧਨ ਸੈਟਿੰਗਾਂ, ਅਤੇ ਜੇ ਇਹ ਉਨ੍ਹਾਂ ਲਈ ਸਹੀ ਹੈ, ਤਾਂ ਪੇਅਰੈਂਟਲ ਨਿਗਰਾਨੀ ਦਾ ਸੈੱਟ ਅੱਪ ਕਰਨ ਵਿੱਚ ਮਦਦ ਕਰ ਸਕਦੇ ਹਨ।

ਨਿਕੋਲ:

ਜ਼ਿਆਦਾਤਰ ਮਾਂ-ਪਿਓ ਸਕਾਰਾਤਮਕ ਆਨਲਾਈਨ ਆਦਤਾਂ ਬਾਰੇ ਗੱਲਬਾਤ ਸ਼ੁਰੂ ਕਰਨ ਲਈ ਆਪਣੇ ਅੱਲ੍ਹੜ ਬੱਚੇ ਦੇ 13ਵੇਂ ਜਨਮਦਿਨ ਤੱਕ ਦੀ ਉਡੀਕ ਨਹੀਂ ਕਰਨਗੇ। ਤੁਸੀਂ ਉਨ੍ਹਾਂ ਮਾਂ-ਪਿਓ ਨੂੰ ਕੀ ਸਲਾਹ ਦਿਓਗੇ ਜੋ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਸੋਸ਼ਲ ਮੀਡੀਆ ਨਾਲ ਜੋੜਨ ਦੀ ਤਿਆਰੀ ਕਰ ਰਹੇ ਹਨ?

ਡਾ. ਤਾਲਿਬ:

ਮੇਰੇ ਅਨੁਭਵ ਮੁਤਾਬਕ, ਅਜਿਹੀ ਕੋਈ ਨਿਰਧਾਰਿਤ ਉਮਰ ਨਹੀਂ ਹੈ, ਜਦੋਂ ਮੈਂ ਸਵੈਚਲਿਤ ਤੌਰ 'ਤੇ ਕਿਸੇ ਅੱਲ੍ਹੜ ਬੱਚੇ ਨੂੰ ਸੋਸ਼ਲ ਮੀਡੀਆ ਵਿੱਚ ਸ਼ਾਮਲ ਹੋਣ ਦਾ ਸੁਝਾਅ ਦੇਵਾਂਗੀ, ਪਰ ਬੇਸ਼ੱਕ ਸਾਰੇ ਪਲੇਟਫ਼ਾਰਮਾਂ ਵਿੱਚ ਘੱਟੋ-ਘੱਟ ਉਮਰ ਸੰਬੰਧੀ ਸੇਵਾ ਦੀਆਂ ਸ਼ਰਤਾਂ ਹੁੰਦੀਆਂ ਹਨ, ਜੋ ਇੱਕ ਮਹੱਤਵਪੂਰਨ ਪਹਿਰੇਦਾਰ ਹਨ। ਇਸੇ ਤਰ੍ਹਾਂ, ਸੋਸ਼ਲ ਮੀਡੀਆ ਕੋਈ ਅਖੰਡ ਚੀਜ਼ ਨਹੀਂ ਹੈ, ਇਹ ਇੱਕ ਚੀਜ਼ ਨਹੀਂ ਹੈ ਅਤੇ ਇਹ ਸਿਰਫ਼ Instagram, Facebook ਅਤੇ TikTok ਨਹੀਂ ਹੈ। ਮੈਂ ਆਪਣੇ ਸਾਹਮਣੇ ਹਰੇਕ ਅੱਲ੍ਹੜ ਬੱਚੇ ਨੂੰ ਵਿਅਕਤੀਗਤ ਤੌਰ 'ਤੇ ਦੇਖਦੀ ਹਾਂ ਕਿਉਂਕਿ ਹਰੇਕ ਵਿਅਕਤੀ ਲਈ ਵਿਲੱਖਣ ਮਹੱਤਤਾ ਵਾਲੇ ਬਹੁਤ ਸਾਰੇ ਕਾਰਕ ਹੁੰਦੇ ਹਨ। ਸਭ ਤੋਂ ਜ਼ਰੂਰੀ ਗੱਲ, ਜਦੋਂ ਵੀ ਮੇਰੇ ਤੋਂ ਕੋਈ ਪਰਿਵਾਰ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਨੂੰ ਵਰਤਣਾ ਸ਼ੁਰੂ ਕਰਨ ਦੀ ਸਹੀ ਉਮਰ ਬਾਰੇ ਗੱਲ ਕਰਦਾ ਹੈ, ਤਾਂ ਮੈਂ ਵੀ ਇਸ ਗੱਲ 'ਤੇ ਵਿਚਾਰ ਕਰਦੀ ਹਾਂ ਜਾਂ ਮਾਂ-ਪਿਓ ਤੋਂ ਉਨ੍ਹਾਂ ਦੇ ਸਮੇਂ ਅਤੇ ਉਪਲਬਧਤਾ 'ਤੇ ਵਿਚਾਰ ਕਰਨ ਬਾਰੇ ਪੁੱਛਦੀ ਹਾਂ, ਤਾਂ ਉਹ ਆਪਣੇ ਅੱਲ੍ਹੜ ਬੱਚਿਆਂ ਨੂੰ ਗਾਈਡ ਕਰਨ ਵਿੱਚ ਮਦਦ ਕਰ ਸਕਣ।

ਛੋਟੇ ਬੱਚਿਆਂ ਦੇ ਮਾਂ-ਪਿਓ ਅਕਸਰ ਇਸ ਗੱਲ ਤੋਂ ਹੈਰਾਨ ਹੁੰਦੇ ਹਨ, ਜਦੋਂ ਮੈਂ ਇਹ ਦੱਸਦੀ ਹਾਂ ਕਿ ਡਾਇਰੈਕਟ ਮੈਸੇਜਿੰਗ, ਜਾਂ iMessage, 'ਤੇ ਵੀ ਓਨਾ ਹੀ ਧਿਆਨ ਦੇਣ ਦੀ ਲੋੜ ਹੁੰਦੀ ਹੈ, ਜਿੰਨੀ ਸੋਸ਼ਲ ਮੀਡੀਆ 'ਤੇ। Youtube Kids ਅਤੇ iPad Minecraft ਅਤੇ Roblox ਵਰਗੀਆਂ ਟੈਬਲੇਟ ਗੇਮਾਂ ਵੀ ਸੋਸ਼ਲ ਮੀਡੀਆ ਹੀ ਹਨ। ਇਸ ਲਈ ਇਹ ਗੱਲਾਂਬਾਤਾਂ ਐਲੀਮੈਂਟਰੀ ਸਕੂਲ ਦੇ ਬੱਚਿਆਂ ਦੇ ਮਾਂ-ਪਿਓ ਵਿੱਚ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਅਤੇ ਮੈਂ ਅਜਿਹਾ ਕਰ ਰਹੀ ਹਾਂ ਕਿਉਂਕਿ ਮੇਰੇ ਦੋ ਬੱਚੇ ਛੋਟੇ ਬੱਚਿਆਂ ਦੇ ਸਕੂਲ ਵਿੱਚ ਪੜ੍ਹਦੇ ਹਨ। ਇਹ ਵੀ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਗੱਲਾਂਬਾਤਾਂ ਨੂੰ ਜਲਦੀ ਸ਼ੁਰੂ ਕਰੀਏ, ਤਾਂ ਕਿ ਸਾਡੇ ਬੱਚਿਆਂ ਨੂੰ ਲੋੜ ਪੈਣ 'ਤੇ ਉਹ ਮਦਦ ਲਈ ਸਾਡੇ ਕੋਲ ਆਉਣ 'ਤੇ ਸਹਿਜ ਮਹਿਸੂਸ ਕਰਨ। ਅੰਤ ਵਿੱਚ, ਇਹ ਗੱਲਾਂਬਾਤਾਂ ਸਾਡੇ ਪਰਿਵਾਰਾਂ ਵਿੱਚ ਹੋਣੀਆਂ ਚਾਹੀਦੀਆਂ ਹਨ, ਬਲਿਕ ਤੁਹਾਡੀ ਕਲਾਸਰੂਮ ਜਾਂ ਗ੍ਰੇਡ ਵਿਚਲੇ ਬੱਚਿਆਂ ਦੇ ਮਾਂ-ਪਿਓ ਦੇ ਨਾਲ-ਨਾਲ ਅਧਿਆਪਕਾਂ ਵੀ ਇਹ ਗੱਲਾਂਬਾਤਾਂ ਹੋਣੀਆਂ ਚਾਹੀਦੀਆਂ ਹਨ। ਸਾਨੂੰ ਇਹ ਗੱਲਾਂਬਾਤਾਂ ਉਨ੍ਹਾਂ ਸਾਰੇ ਭਾਈਚਾਰਿਆਂ ਵਿੱਚ ਕਰਨੀਆਂ ਪੈਣਗੀਆਂ, ਜਿਨ੍ਹਾਂ ਵਿੱਚ ਬੱਚੇ ਰਹਿ ਰਹੇ ਹਨ। ਇਹ ਇੱਕ ਅਜਿਹਾ ਹਿੱਸਾ ਹੈ ਜਿਸਨੂੰ ਮਾਂ-ਪਿਓ ਲਈ ਸਾਂਝਾ ਕਰਨਾ ਖ਼ਾਸ ਤੌਰ 'ਤੇ ਔਖਾ ਹੁੰਦਾ ਹੈ ਕਿਉਂਕਿ ਜਦੋਂ ਗੱਲ ਡਿਵਾਈਸਾਂ ਅਤੇ ਸੋਸ਼ਲ ਮੀਡੀਆ ਦੀ ਆਉਂਦੀ ਹੈ, ਤਾਂ ਪਰਿਵਾਰਾਂ ਦੀਆਂ ਵੱਖੋ-ਵੱਖਰੀਆਂ ਕਦਰਾਂ ਕੀਮਤਾਂ ਹੁੰਦੀਆਂ ਹਨ।

ਨਿਕੋਲ:

ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ, ਅਤੇ ਇਹ ਗੱਲ ਸ਼ਾਮਲ ਕਰਾਂਗੀ ਕਿ ਸਾਡੇ ਫੈਮਿਲੀ ਸੈਂਟਰ ਵਿੱਚ ਇਸ ਤਰ੍ਹਾਂ ਦੇ ਵਿਸ਼ਿਆਂ 'ਤੇ ਆਪਣੇ ਅੱਲ੍ਹੜ ਬੱਚਿਆਂ ਨਾਲ ਗੱਲ ਕਰਨ ਦੇ ਤਰੀਕੇ ਬਾਰੇ ਸਿੱਖਿਆ ਸਰੋਤ ਵੀ ਮੌਜੂਦ ਹਨ-ਉਦਾਹਰਨ ਲਈ, ਸਵੈ-ਜਾਗਰੂਕਤਾ ਅਤੇ ਭਾਵਨਾਤਮਕ ਕੰਟਰੋਲ 'ਤੇ ParentZone ਦਾ ਸ਼ਾਨਦਾਰ ਲੇਖ ਮੌਜੂਦ ਹੈ। ਅੱਲ੍ਹੜ ਬੱਚਿਆਂ ਨੂੰ ਸੋਸ਼ਲ ਮੀਡੀਆ ਨਾਲ ਸਕਾਰਾਤਮਕ ਤਰੀਕੇ ਨਾਲ ਜੁੜਨ ਦੇ ਤਰੀਕੇ ਬਾਰੇ ਦੱਸਦੇ ਸਮੇਂ ਤੁਸੀਂ ਕਿਹੜੇ ਖਾਸ ਸਿਧਾਂਤਾਂ ਬਾਰੇ ਸੋਚਦੇ ਹੋ? ਅਤੇ/ਜਾਂ ਉਨ੍ਹਾਂ ਨੂੰ ਇਸ ਬਾਰੇ ਆਪਣੇ ਮਾਂ-ਪਿਓ ਨਾਲ ਗੱਲ ਕਰਨ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ?

ਡਾ. ਤਾਲਿਬ:

ਇਹ ਰਹੇ ਮੇਰੇ ਪੱਕੇ ਸਿਧਾਂਤ। ਸਭ ਤੋਂ ਪਹਿਲਾਂ, ਇਰਾਦੇ ਨੂੰ ਜਾਣਨ ਦੀ ਕੋਸ਼ਿਸ਼ ਕਰੋ ਜਾਂ ਉੱਚੀ ਆਵਾਜ਼ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕਰੋ, ਕਿ ਤੁਸੀਂ ਆਪਣੇ ਫ਼ੋਨ ਦੀ ਵਰਤੋਂ ਕਿਉਂ ਕਰ ਰਹੇ ਹੋ। ਇਹ ਕੁਝ ਵੀ ਹੋ ਸਕਦਾ ਹੈ ਜਿਵੇਂ ਕਿ ਤੁਸੀਂ 10-ਮਿੰਟ ਦੀ ਰੁਕਾਵਟ ਚਾਹੁੰਦੇ ਹੋ, ਤੁਸੀਂ 3 ਦੋਸਤਾਂ ਨੂੰ ਮੈਸੇਜ ਕਰਨਾ ਚਾਹੁੰਦੇ ਹੋ, ਅਤੇ ਤੁਸੀਂ ਕੂਕੀ ਦੀ ਪਕਵਾਨ ਵਿਧੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ। ਸਿਰਫ਼ ਉੱਚੀ ਬੋਲਣ ਨਾਲ ਹੀ ਤੁਹਾਨੂੰ ਅਜਿਹੀ ਸ਼ਕਤੀ ਮਿਲਦੀ ਹੈ, ਜਿਸ ਨਾਲ ਤੁਸੀਂ ਆਪਣੇ ਫ਼ੋਨ ਨੂੰ ਹੇਠਾਂ ਰੱਖ ਦਿੰਦੇ ਹੋ।

ਦੂਜਾ, ਆਪਣਾ ਭਾਵਨਾਵਾਂ ਨੂੰ ਸੁਣੋ। ਇਸ ਗੱਲ 'ਤੇ ਧਿਆਨ ਦਿਓ ਕਿ ਤੁਹਾਡੇ ਵੱਲੋਂ ਸੋਸ਼ਲ ਮੀਡੀਆ 'ਤੇ ਬਿਤਾਏ ਸਮੇਂ ਨਾਲ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਜਾਂ ਜਿਨ੍ਹਾਂ ਲੋਕਾਂ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ, ਉਹ ਤੁਹਾਨੂੰ ਕਿਵੇਂ ਦਾ ਮਹਿਸੂਸ ਕਰਵਾਉਂਦੇ ਹਨ। ਇਸ 'ਤੇ ਧਿਆਨ ਦਿਓ ਕਿ ਕੀ ਤੁਸੀਂ ਊਰਜਾਵਾਨ, ਪ੍ਰੇਰਿਤ ਜਾਂ ਉਤਸ਼ਾਹਿਤ ਜਾਂ ਥੱਕਿਆ, ਇਕੱਲੇ ਜਾਂ ਦੁਖੀ ਮਹਿਸੂਸ ਕਰਦੇ ਹੋ।

ਅਤੇ ਤੀਜਾ, ਆਨਲਾਈਨ ਉਸੇ ਤਰ੍ਹਾਂ ਹੀ ਕੰਮ ਕਰੋ, ਬੋਲੋ ਅਤੇ ਸਾਂਝਾ ਕਰੋ ਜਿਵੇਂ ਤੁਸੀਂ ਅਸਲ ਜੀਵਨ ਵਿੱਚ ਕਰਦੇ ਹੋ। ਜੇ ਤੁਸੀਂ ਇਸਨੂੰ ਆਪਣੇ ਦਾਦਾ-ਦਾਦੀ ਨੂੰ ਨਹੀਂ ਕਹਿਣਾ ਚਾਹੁੰਦੇ ਜਾਂ ਇਸਨੂੰ ਖ਼ਬਰਾਂ ਵਿੱਚ ਨਹੀਂ ਲਿਆਉਣ ਚਾਹੁੰਦੇ ਹੋ, ਇਸਨੂੰ ਆਨਲਾਈਨ ਨਾ ਕਹੋ। ਅਜਿਹਾ ਇਸ ਕਰਕੇ ਹੈ ਕਿਉਂਕਿ ਤੁਸੀਂ ਨਹੀਂ ਜਾਣਦੇ, ਇਹ ਕਿੱਥੇ ਤੱਕ ਜਾਂਦੀ ਹੈ, ਇਸਨੂੰ ਕੌਣ ਦੇਖਦਾ ਹੈ ਅਤੇ ਇਸਨੂੰ ਕਿਸ ਸੰਦਰਭ ਵਿੱਚ ਲਿਆ ਜਾਵੇਗਾ। ਅਸਲ ਜੀਵਨ ਅਤੇ ਆਨਲਾਈਨ ਦੋਵਾਂ ਥਾਵਾਂ ਵਿੱਚ ਖੁਦ ਲਈ ਅਤੇ ਦੂਜਿਆਂ ਲਈ ਦਿਆਲੂ ਬਣੋ।

ਨਿਕੋਲ:

ਕੀ ਤੁਸੀਂ ਕਦੇ ਆਪਣੇ ਮਰੀਜ਼ਾਂ ਨਾਲ ਆਨਲਾਈਨ ਵਾਪਰੀ ਕਿਸੇ ਚੀਜ਼ ਬਾਰੇ ਮੁਸ਼ਕਲ ਗੱਲਾਂਬਾਤਾਂ ਕੀਤੀਆਂ ਹਨ? ਇਹ ਕਿਸ ਤਰ੍ਹਾਂ ਦੀ ਸੀ?

ਡਾ. ਤਾਲਿਬ:

ਆਨਲਾਈਨ ਜੋ ਕੁਝ ਵੀ ਵਾਪਰਿਆ ਹੋਵੇ, ਉਸ ਬਾਰੇ ਭਾਵਨਾਤਮਕ ਜਾਂ ਚੁਣੌਤੀਪੂਰਨ ਗੱਲਬਾਤ ਕਰਨਾ ਅਸਲ ਵਿੱਚ ਆਦਤ ਨੂੰ ਬਦਲਣ ਵਾਸਤੇ ਪ੍ਰੇਰਿਤ ਕਰਨ ਜਾਂ ਉਨ੍ਹਾਂ ਦੀ ਆਨਲਾਈਨ ਵਰਤੋਂ ਲਈ ਸੀਮਾਵਾਂ ਨਿਰਧਾਰਿਤ ਕਰਨ ਦੀ ਇਜਾਜ਼ਤ ਦੇਣ ਲਈ ਸਭ ਤੋਂ ਬਿਹਤਰੀਨ ਟੂਲ ਹਨ। ਅਜਿਹਾ ਕਰਨ ਦੇ ਤਰੀਕੇ ਬਾਰੇ ਵਿਚਾਰ ਨੌਜਵਾਨ ਲੋਕਾਂ ਨਾਲ ਮੇਰੀਆਂ ਗੱਲਾਂਬਾਤਾਂ ਵਿੱਚੋਂ ਹੀ ਮਿਲਦੇ ਹਨ। ਉਹ ਆਪਣੇ ਬਾਰੇ ਸਭ ਤੋਂ ਵੱਧ ਜਾਣਦੇ ਹਨ ਅਤੇ ਕੁਝ ਗਲਤੀਆਂ ਨੂੰ ਸੁਧਾਰਨ ਜਾਂ ਜੀਵਨ ਜਾਂ ਸਿਹਤ ਸੰਬੰਧੀ ਟੀਚੇ ਨਾਲ ਵਧੇਰੇ ਤਾਲਮੇਲ ਬਣਾਉਣ ਲਈ ਉਨ੍ਹਾਂ ਦੀ ਵਰਤੋਂ ਦੇ ਪੈਟਰਨ ਨੂੰ ਬਦਲਣ ਲਈ ਕ੍ਰੀਏਟਿਵ ਤਰੀਕੇ ਦੱਸਦੇ ਹਨ।

ਅੱਲ੍ਹੜ ਬੱਚਿਆਂ ਲਈ ਖੁਦ ਦੇ ਮੁਕਾਬਲੇ ਇਸ ਬਾਰੇ ਗੱਲ ਕਰਨਾ ਆਸਾਨ ਹੁੰਦਾ ਹੈ ਕਿ ਉਨ੍ਹਾਂ ਦੇ ਸਾਥੀ ਆਨਲਾਈਨ ਕਿਸ ਚੀਜ਼ ਨਾਲ ਨਜਿੱਠ ਰਹੇ ਹਨ। ਇੱਥੋ ਸ਼ੁਰੂ ਕਰੋ ਅਤੇ ਚਾਹ ਪੀਓ। ਇਹ ਆਕਰਸ਼ਕ ਹੈ, ਕਈ ਵਾਰ ਦਿਲ ਦਹਿਲਾਉਣ ਵਾਲਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਨ ਲਈ ਮੌਕੇ ਦੀ ਲੋੜ ਹੁੰਦੀ ਹੈ।

ਨਿਕੋਲ:

ਸਾਡੇ ਪਿਛਲੇ ਆਡੀਐਂਸ ਸਵਾਲਾਂ ਵਿੱਚੋਂ ਇੱਕ ਸਵਾਲ ਵਜੋਂ, "ਸੋਸ਼ਲ ਮੀਡੀਆ ਇੱਕ ਬਾਲਗ ਵਜੋਂ ਮੇਰੇ ਲਈ ਤੁਲਨਾ ਦਾ ਕਾਰਨ ਬਣ ਸਕਦਾ ਹੈ, ਮੈਂ ਆਪਣੇ ਬੱਚਿਆਂ ਦੀ ਸੋਸ਼ਲ ਮੀਡੀਆ 'ਤੇ ਤੁਲਨਾ ਕਰਨ ਵਿੱਚ ਕਿਵੇਂ ਮਦਦ ਕਰਾਂ?" ਡਾ. ਤਾਲਿਬ, ਇਸ ਬਾਰੇ ਕੋਈ ਵਿਚਾਰ?

ਡਾ. ਤਾਲਿਬ:

ਥੀਓਡੋਰ ਰੂਜ਼ਵੈਲਟ ਨੇ ਕਿਹਾ ਹੈ ਕਿ ਮੇਰਾ ਮੰਨਣਾ ਹੈ ਕਿ ਤੁਲਨਾ ਖੁਸ਼ੀ ਦੀ ਚੋਰ ਹੈ। ਸਮਾਜਿਕ ਤੁਲਨਾ ਸਵੈ-ਮਾਣ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਅੱਲ੍ਹੜ ਬੱਚੇ ਵਿਕਾਸ ਦੇ ਨਜ਼ਰੀਏ ਤੋਂ ਜੀਵਨ ਦੇ ਨਾਜ਼ੁਕ ਪੜਾਅ ਵਿੱਚ ਹੁੰਦੇ ਹਨ, ਜਿੱਥੇ ਉਹ ਕਮੈਂਟਾਂ ਨੂੰ ਦਿਲ 'ਤੇ ਲੈਂਦੇ ਹਨ ਅਤੇ ਦੂਜੇ ਪੜਾਵਾਂ ਨਾਲੋਂ ਇਸ ਪੜਾਅ ਵਿੱਚ ਆਪਣੇ ਬਾਰੇ ਜ਼ਿਆਦਾ ਸੋਚਦੇ ਹਨ। ਤਾਂ ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ, ਸਾਨੂੰ ਅਸਲ ਜੀਵਨ ਦੇ ਨਾਲ-ਨਾਲ ਆਨਲਾਈਨ ਉਨ੍ਹਾਂ ਦੇ ਸਵੈ-ਮਾਣ ਨੂੰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਅਜਿਹੇ ਲੋਕਾਂ ਤੋਂ ਬੱਚ ਕੇ ਰਹਿਣਾ ਸਿਖਾਉਣਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਦੁਖੀ ਕਰਦੇ ਹਨ, ਉਨ੍ਹਾਂ ਦਾ ਸਤਿਕਾਰ ਅਤੇ ਕਦਰ ਨਹੀਂ ਕਰਦੇ। ਸੱਚੀ, ਇਸ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਉਹ ਵੀ ਮਹੱਤਵਪੂਰਨ ਹਨ। ਮਹੱਤਤਾ ਦੀ ਭਾਵਨਾ ਨੂੰ ਵਧਾਉਣਾ ਸਮਾਜਿਕ ਤੁਲਨਾ ਵਿਰੁੱਧ ਸ਼ਕਤੀਸ਼ਾਲੀ ਦਵਾਈ ਸਾਬਤ ਹੋ ਸਕਦਾ ਹੈ। ਮੈਂ ਹਾਲ ਹੀ ਵਿੱਚ Never Enough ਦੀ ਲੇਖਕਾ ਜੈਨੀਫਰ ਵੈਲੇਸ ਨੂੰ ਇਸ ਬਾਰੇ ਗੱਲ ਕਰਦੇ ਸੁਣਿਆ ਹੈ ਅਤੇ ਇਹ ਬਹੁਤ ਸ਼ਕਤੀਸ਼ਾਲੀ ਹੈ। ਛੋਟੇ ਜਾਂ ਵੱਡੇ ਤਰੀਕਿਆਂ ਨਾਲ, ਸਾਨੂੰ ਸਾਰਿਆਂ ਨੂੰ ਆਪਣੇ ਅੱਲ੍ਹੜ ਬੱਚਿਆਂ ਅਤੇ ਉਨ੍ਹਾਂ ਸਾਰੇ ਅੱਲ੍ਹੜ ਬੱਚਿਆਂ ਨੂੰ ਇਹ ਦਿਖਾਉਣਾ ਪਵੇਗਾ ਜਿਸ ਨਾਲ ਅਸੀਂ ਇੰਟਰੈਕਟ ਕਰਦੇ ਹਾਂ ਕਿ ਉਹ ਮਹੱਤਵਪੂਰਨ ਹਨ, ਉਨ੍ਹਾਂ ਕੋਲ ਹੁਨਰ ਹਨ, ਉਨ੍ਹਾਂ ਦੀ ਕਦਰ ਹੈ ਅਤੇ ਉਹ ਇਸ ਦੁਨੀਆਂ ਨੂੰ ਕੋਈ ਯੋਗਦਾਨ ਦਿੰਦੇ ਹਨ।

ਮੈਂ ਅੱਲ੍ਹੜ ਬੱਚਿਆਂ ਨੂੰ ਅਜਿਹੀ ਸਮੱਗਰੀ ਨਾਲ ਇੰਟਰੈਕਟ ਕਰਨ ਲਈ ਕਹਿੰਦੀ ਹਾਂ, ਜਿਸ ਨਾਲ ਤੁਸੀਂ ਸਕਾਰਾਤਮਕ ਮਹਿਸੂਸ ਕਰੋ। 'ਡਿ-ਫ੍ਰੈਂਡ ਦਿਸੰਬਰ' ਅਸਲ ਚੀਜ਼ ਹੈ, ਅਤੇ ਅਜਿਹੇ ਲੋਕਾਂ ਨੂੰ ਅਨਫਾਲੋ ਕਰਨਾ ਚੰਗੀ ਗੱਲ ਹੁੰਦੀ ਹੈ, ਜੋ ਤੁਹਾਡੇ ਨਾਲ ਚੰਗਾ ਵਤੀਰਾ ਨਹੀਂ ਕਰਦੇ ਹਨ। ਇਸੇ ਤਰ੍ਹਾਂ ਹੀ, ਜੇ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਨੂੰ ਇਸ ਬਾਰੇ ਪਤਾ ਨਾ ਲੱਗੇ ਕਿ ਤੁਸੀਂ ਹੁਣ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੇ ਹੋ, ਤਾਂ ਮੈਂ ਅੱਲ੍ਹੜ ਬੱਚਿਆਂ ਨੂੰ ਇਹ ਸੁਝਾਅ ਦੇਵਾਂਗੀ ਕਿ ਲਾਈਕ ਬੰਦ ਕਰ ਦਿਓ, ਉਨ੍ਹਾਂ ਨੂੰ ਪ੍ਰਤੀਬੰਧਿਤ ਕਰੋ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨਿਯਮਤ ਤੌਰ 'ਤੇ ਆਪਣੇ ਅੱਲ੍ਹੜ ਬੱਚਿਆਂ ਤੋਂ ਇਸ ਬਾਰੇ ਪੁੱਛੋ।

ਨਿਕੋਲ:

ਤਾਂ ਹੁਣ ਤੱਕ ਅਸੀਂ ਬਹੁਤ ਚੀਜ਼ਾਂ ਬਾਰੇ ਗੱਲ ਕਰ ਲਈ ਹੈ, ਪਰ ਮਾਂ-ਪਿਓ ਨੂੰ ਅੱਜ ਦੀ ਇਸ ਗੱਲਬਾਤ ਤੋਂ ਕੀ ਸਿੱਖਣਾ ਚਾਹੀਦਾ ਹੈ?

ਡਾ. ਤਾਲਿਬ:

ਸੋਸ਼ਲ ਮੀਡੀਆ ਨੂੰ ਹਰ ਕੋਈ ਵੱਖ-ਵੱਖ ਨਜ਼ਰੀਏ ਨਾਲ ਦੇਖਦਾ ਹੈ, ਅੱਲ੍ਹੜ ਬੱਚਿਆਂ ਦੀਆਂ ਵੱਖ-ਵੱਖ ਉਮਰਾਂ ਅਤੇ ਪਰਿਪੱਕਤਾ ਦੇ ਪੱਧਰਾਂ ਮੁਤਾਬਕ ਵੱਖ-ਵੱਖ ਲੋੜਾਂ ਹੁੰਦੀਆਂ ਹਨ। ਸਾਨੂੰ ਅਸਲ ਵਿੱਚ ਆਪਣੇ ਅੱਲ੍ਹੜ ਬੱਚਿਆਂ ਨੂੰ ਦੇਖਣਾ ਅਤੇ ਉਨ੍ਹਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੇ ਆਨਲਾਈਨ ਵਿੱਚ ਉਨ੍ਹਾਂ ਨੂੰ ਗਾਈਡ ਕਰਨ ਵਿੱਚ ਬਿਹਤਰੀਨ ਤਰੀਕੇ ਨਾ ਮਦਦ ਕਰ ਸਕੀਏ। ਆਪਣੇ ਅੱਲ੍ਹੜ ਬੱਚਿਆਂ ਨਾਲ ਇਸ ਬਾਰੇ ਗੱਲਬਾਤ ਕਰੋ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸਹੀ ਅਨੁਭਵ ਕਿਵੇਂ ਮਿਲ ਸਕਦਾ ਹੈ ਅਤੇ ਉਹ ਕਿਵੇਂ ਫਸ ਸਕਦੇ ਹਨ। ਅੰਦਰ ਝਾਤ ਮਾਰੋ ਅਤੇ ਇਹ ਗੱਲ ਸਮਝੋ ਕਿ ਸੋਸ਼ਲ ਮੀਡੀਆ ਨਾਲ ਤੁਹਾਡਾ ਰਿਸ਼ਤਾ ਤੁਹਾਡੇ ਕਿਸ਼ੋਰਾਂ ਲਈ ਵੀ ਇੱਕ ਮਾਡਲ ਹੈ... ਇਸ ਨਾਲ ਇਸ ਵਿਸ਼ੇ 'ਤੇ ਗੱਲ ਕਰਨ ਵਿੱਚ ਬਹੁਤ ਮਦਦ ਮਿਲ ਸਕਦੀ ਹੈ। Instagram ਵਰਗੀਆਂ ਬਹੁਤ ਸਾਰੀਆਂ ਐਪਾਂ ਵਿੱਚ ਮਦਦ ਲਈ ਪੇਅਰੈਂਟਲ ਟੂਲ ਅਤੇ ਪੂਰਵ-ਨਿਰਧਾਰਤ ਸੈਟਿੰਗਾਂ ਹੁੰਦੀਆਂ ਹਨ, ਪਰ ਆਪਣੇ ਅੱਲ੍ਹੜ ਬੱਚੇ ਨਾਲ ਗੱਲਾਂਬਾਤਾਂ ਕਰਨਾ ਸਭ ਤੋਂ ਬਿਹਤਰੀਨ ਤਰੀਕਾ ਹੁੰਦਾ ਹੈ, ਤਾਂ ਜੋ ਉਨ੍ਹਾਂ ਨੂੰ ਸੋਸ਼ਲ ਮੀਡੀਆ ਨਾਲ ਸਕਾਰਾਤਮਕ ਅਨੁਭਵ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕੇ।

ਨਿਕੋਲ:

ਤੁਹਾਡਾ ਬਹੁਤ-ਬਹੁਤ ਧੰਨਵਾਦ, ਡਾ. ਤਾਲਿਬ। ਅਸੀਂ ਜਾਣਦੇ ਹਾਂ ਕਿ ਇਸ ਬਾਰੇ ਹੋਰ ਬਹੁਤ ਜ਼ਿਆਦਾ ਗੱਲ ਕੀਤੀ ਜਾ ਸਕਦੀ ਹੈ, ਕਿਉਂਕਿ ਟੈਕਨਾਲੋਜੀ ਲਗਾਤਾਰ ਬਦਲਦੀ ਰਹਿੰਦੀ ਹੈ ਅਤੇ ਅਸੀਂ ਮਾਂ-ਪਿਓ ਦੀ ਸਹਾਇਤਾ ਕਰਦੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਪਰਿਵਾਰ ਇੱਕ ਦੂਜੇ ਦੀ ਅਨੁਕੂਲ ਬਣਾਉਣ ਅਤੇ ਸਹਾਇਤਾ ਕਰਨ ਦੇ ਬਿਹਤਰੀਨ ਤਰੀਕੇ ਲੱਭਦੇ ਹਨ।

ਡਾ. ਤਾਲਿਬ:

ਅੱਲ੍ਹੜ ਬੱਚਿਆਂ ਦੀ ਮਦਦ ਕਰਨ ਵਿੱਚ ਸਾਡੀ ਮਦਦ ਕਰਨ ਵਾਸਤੇ ਸੁਧਾਰ ਕਰਨਾ ਅਤੇ ਸਰੋਤ ਸਾਂਝੇ ਕਰਨਾ ਜਾਰੀ ਰੱਖਣ ਦੇ ਤੁਹਾਡੇ ਕੰਮ ਲਈ ਨਿਕੋਲ ਤੁਹਾਡਾ ਅਤੇ ਤੁਹਾਡੀ ਟੀਮ ਦਾ ਧੰਨਵਾਦ।

ਇਸ ਗੱਲਬਾਤ ਵਿੱਚ ਜ਼ਿਕਰ ਕੀਤੇ Meta ਅਤੇ Instagram ਦੇ ਟੂਲਾਂ ਅਤੇ ਸਰੋਤਾਂ ਬਾਰੇ ਅਤੇ ਹੋਰ ਬਹੁਤ ਚੀਜ਼ਾਂ ਬਾਰੇ ਹੋਰ ਜਾਣਨ ਲਈ, ਹੇਠਾਂ ਦਿੱਤੇ ਸਰੋਤ ਦੇਖੋ।

ਆਪਣੇ ਫੈਮਿਲੀ ਸੈਂਟਰ

Instagram ਮਾਂ-ਪਿਓ ਦਾ ਪੇਜ ਅਤੇ ਮਾਂ-ਪਿਓ ਲਈ ਗਾਈਡ

Instagram ਸੁਰੱਖਿਆ ਸਾਈਟ

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ