ਪਰਿਵਾਰਾਂ ਲਈ LGBTQ+ ਬੱਚਿਆਂ ਦੀ ਆਨਲਾਈਨ ਸੁਰੱਖਿਆ ਅਤੇ ਗੋਪਨੀਯਤਾ ਬਾਰੇ ਜਾਣਨ ਲਈ ਪੰਜ ਚੀਜ਼ਾਂ

LGBT Tech

LGBT Tech

ਕੀ ਤੁਹਾਨੂੰ ਪਤਾ ਸੀ ਕਿ ਵਿਸ਼ਵ-ਵਿਆਪੀ ਮਹਾਂਮਾਰੀ ਤੋਂ ਪਹਿਲਾਂ ਅਮਰੀਕਾ ਵਿੱਚ LGBTQ+ ਨੌਜਵਾਨ ਆਪਣੇ ਵਿਸ਼ਮਲਿੰਗੀ ਨਾਲੋਂ ਆਨਲਾਈਨ 45 ਮਿੰਟ ਵੱਧ ਸਮਾਂ ਬਿਤਾਉਂਦੇ ਸੀ। LGBTQ+ ਨੌਜਵਾਨਾਂ ਨੇ ਆਪਣੀ ਸਵੈ-ਜਾਗਰੂਕਤਾ ਅਤੇ ਜਿਨਸੀ ਪਛਾਣ ਦੀ ਪੜਚੋਲ ਕਰਨ ਲਈ ਲੰਬੇ ਸਮੇਂ ਤੋਂ ਟੈਕਨਾਲੋਜੀ ਦੀ ਵਰਤੋਂ ਕੀਤੀ ਹੈ ਜੋ ਕਿ ਇੰਟਰਨੈੱਟ ਰਾਹੀਂ ਵਧੇਰੇ ਅਗਿਆਤ ਅਤੇ ਸੁਰੱਖਿਅਤ ਤਰੀਕੇ ਵਾਂਗ ਜਾਪਦਾ ਹੈ। ਵਿਸ਼ਵ-ਵਿਆਪੀ ਮਹਾਂਮਾਰੀ ਦੌਰਾਨ, ਟੈਕਨਾਲੋਜੀ ਨੇ LGBTQ+ ਨੌਜਵਾਨਾਂ ਦੀ ਕੁਆਰਨਟਾਈਨ ਅਤੇ ਇਕੱਲੇਪਣ ਕਰਕੇ ਹੋਏ ਸਮਾਜਿਕ ਸੁੰਨੇਪਣ ਨੂੰ ਭਰਨ ਵਿੱਚ ਮਦਦ ਕੀਤੀ, ਜਿਸ ਨਾਲ LGBTQ+ ਨੌਜਵਾਨਾਂ ਦਾ ਆਨਲਾਈਨ ਬਿਤਾਇਆ ਜਾਣ ਵਾਲਾ ਸਮਾਂ ਹੋਰ ਵੱਧ ਰਿਹਾ ਹੈ। ਇਹ ਜਾਣਦੇ ਹੋਏ LGBT+ ਨੌਜਵਾਨਾਂ ਦੀ ਸਮਾਜਿਕ ਤੌਰ 'ਤੇ ਕਨੈਕਟ ਕਰਨ ਲਈ ਇੰਟਰਨੈੱਟ ਵੱਲ ਜਾਣ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਇੱਥੇ ਕੁਝ ਚੀਜ਼ਾਂ ਦੀ ਸੂਚੀ ਦਿੱਤੀ ਗਈ ਹੈ ਜੋ ਬਾਲਗ LGBTQ+ ਨੌਜਵਾਨਾਂ ਦੇ ਆਨਲਾਈਨ ਅਨੁਭਵਾਂ ਦਾ ਸਮਰਥਨ ਕਰਨ ਵਾਸਤੇ ਉਨ੍ਹਾਂ ਦੇ ਜੀਵਨ ਵਿੱਚ ਕਰ ਸਕਦੇ ਹਨ।

1. ਮਜ਼ਬੂਤ ਸੁਰੱਖਿਆ, ਗੋਪਨੀਯਤਾ ਅਤੇ ਸੁਰੱਖਿਆ ਨੁਕਤਿਆਂ ਨਾਲ ਸ਼ੁਰੂਆਤ ਕਰੋ ਜੋ ਸਾਰੇ ਨੌਜਵਾਨਾਂ/ਯੂਜ਼ਰਾਂ 'ਤੇ ਲਾਗੂ ਹੁੰਦੇ ਹਨ, ਪਰ ਜੋ LGBTQ+ ਬੱਚਿਆਂ ਲਈ ਖ਼ਾਸ ਤੌਰ 'ਤੇ ਮਹੱਤਵਪੂਰਨ ਹਨ:

 • ਇੰਟਰਨੈੱਟ ਸੁਰੱਖਿਆ ਤੇ ਵਾਇਰਸ ਰੱਖਿਆ ਲਈ ਡਿਵਾਈਸਾਂ ਨੂੰ ਸਵੈਚਲਿਤ ਅੱਪਡੇਟਾਂ 'ਤੇ ਸੈੱਟ ਕਰੋ।
 • ਮੁਸ਼ਕਲ ਪਾਸਵਰਡ ਬਣਾਓ ਜੋ ਘੱਟੋ-ਘੱਟ 12 ਅੱਖਰਾਂ ਦਾ ਵਾਕ ਹੋਵੇ। (ਉਦਾਹਰਨ ਲਈ, I love eating sundaes on Sundays)।
 • ਜਦੋਂ ਵੀ ਸੰਭਵ ਹੋਵੇ, ਬਹੁ-ਪੱਖੀ ਪ੍ਰਮਾਣੀਕਰਨ ਚਾਲੂ ਕਰੋ (ਬਾਇਓਮੈਟ੍ਰਿਕ, ਸੁਰੱਖਿਆ ਕੋਡ, ਆਦਿ)।
 • ਉਨ੍ਹਾਂ ਨੂੰ ਟਵੀਟ, ਸੋਸ਼ਲ ਮੀਡੀਆ ਮੈਸੇਜਾਂ ਅਤੇ ਆਨਲਾਈਨ ਇਸ਼ਤਿਹਾਰ ਵਿਚਲੇ ਲਿੰਕ 'ਤੇ ਕਲਿੱਕ ਨਾ ਕਰਨਾ ਯਾਦ ਕਰਵਾਓ। ਇਸਦੀ ਬਜਾਏ, ਫ਼ਿਸ਼ਿੰਗ ਘੋਟਾਲਿਆਂ ਤੋਂ ਬਚਣ ਲਈ ਸਿੱਧਾ URL ਟਾਈਪ ਕਰੋ।
 • ਜਨਤਕ WI-FI ਦੀ ਵਰਤੋਂ ਕਰਨ ਦੌਰਾਨ, ਵਧੇਰੇ ਸੁਰੱਖਿਅਤ ਕਨੈਕਸ਼ਨ ਲਈ VPN ਜਾਂ ਵਿਅਕਤੀਗਤ ਹੌਟਸਪੌਟ ਦੀ ਵਰਤੋਂ ਕਰਨਾ ਪੱਕਾ ਕਰੋ।
 • ਸੋਸ਼ਲ ਮੀਡੀਆ ਸਾਈਟਾਂ ਦੀ ਵਰਤੋਂ ਕਰਨ ਦੌਰਾਨ, ਉਪਲਬਧ ਗੋਪਨੀਯਤਾ ਚੋਣਾਂ, ਸੁਰੱਖਿਆ ਸੈਟਿੰਗਾਂ ਅਤੇ ਉਨ੍ਹਾਂ ਟੂਲਾਂ ਦੀ ਸਮੀਖਿਆ ਕਰੋ, ਜਿਨ੍ਹਾਂ ਦੀ ਐਪ ਪੇਸ਼ਕਸ਼ ਕਰ ਸਕਦੀ ਹੈ। Meta ਵਿੱਚ, ਤੁਸੀਂ Meta ਦੇ ਫੈਮਿਲੀ ਸੈਂਟਰ 'ਤੇ ਜਾ ਸਕਦੇ ਹੋ, Meta ਦਾ ਗੋਪਨੀਯਤਾ ਕੇਂਦਰ ਜਾਂ Instagram ਦਾ ਸੁਰੱਖਿਆ ਪੇਜ

2. ਚੈਟ ਕਰਨ ਲਈ LGBTQ+ ਨੌਜਵਾਨਾਂ ਨੂੰ ਸੁਰੱਖਿਅਤ ਤਰੀਕਾਪ੍ਰਦਾਨ ਕਰੋ

ਐਪਾਂ ਅਤੇ ਚੈਟ ਰੂਮ ਜਿੱਥੇ ਸਮੱਗਰੀ ਨੂੰ ਸੰਚਾਲਿਤ ਨਹੀਂ ਕੀਤਾ ਜਾਂਦਾ ਹੈ, ਉੱਥੇ LGBTQ+ ਨੌਜਵਾਨਾਂ ਨੂੰ ਉਹਨਾਂ ਦੀ ਗੋਪਨੀਯਤਾ 'ਤੇ ਹਮਲਾ ਕਰਨ, ਸੋਸ਼ਲ ਮੀਡੀਆ 'ਤੇ ਬਾਹਰ ਕੀਤੇ ਜਾਣ ਦੇ ਨਾਲ-ਨਾਲ ਡਿਵਾਈਸ ਸੁਰੱਖਿਆ ਦੀ ਉਲੰਘਣਾ ਹੋਣ ਦਾ ਜੋਖਮ ਹੁੰਦਾ ਹੈ। LGBTQ+ ਨੌਜਵਾਨਾਂ ਲਈ ਸਿੱਖਿਅਤ ਸਹਾਇਤਾ ਪੇਸ਼ੇਵਰ ਲੱਭਣ ਦੇ ਨਾਲ-ਨਾਲ ਦੂਜੇ LGBTQ+ ਨੌਜਵਾਨਾਂ ਨਾਲ ਕਨੈਕਟ ਕਰਨ ਲਈ ਕੁਝ ਆਨਲਾਈਨ ਵਿਕਲਪਾਂ ਵਿੱਚ ਇਹ ਸ਼ਾਮਲ ਹਨ:

3. ਉਨ੍ਹਾਂ ਦੇ ਸਵੈ-ਮਾਣ ਨੂੰ ਬਣਾ ਕੇ ਉਨ੍ਹਾਂ ਦੀ ਪ੍ਰਮਾਣਿਕਤਾ ਦਾ ਨਿਰਮਾਣ ਕਰੋ।

LGBTQ+ ਬੱਚਿਆਂ ਦੀ ਕਮਜ਼ੋਰੀ ਉਨ੍ਹਾਂ ਨੂੰ ਸਾਈਬਰ ਧੱਕੇਸ਼ਾਹੀ, ਨਸ਼ਿਆਂ ਦੀ ਵਰਤੋਂ ਤੋਂ ਲੈ ਕੇ ਮਨੁੱਖੀ ਤਸਕਰੀ ਤੱਕ ਹਰ ਚੀਜ਼ ਲਈ ਇੱਕ ਆਨਲਾਈਨ ਨਿਸ਼ਾਨਾ ਬਣਾ ਸਕਦੀ ਹੈ। ਇਨ੍ਹਾਂ ਵਰਗੇ ਆਨਲਾਈਨ ਸਰੋਤਾਂ ਰਾਹੀਂ ਸਵੈ-ਮਾਣ ਬਣਾਉਣ ਵਿੱਚ ਮਦਦ ਕਰੋ:

 • ਪ੍ਰਮਾਣਿਕਤਾ ਸਟੇਸ਼ਨ (ਮੁਫ਼ਟ ਟੈਕਸਟਿੰਗ ਸੇਵਾ ਜੋ ਕਿ ਟਰਾਂਸ ਅਤੇ ਗੈਰ-ਬਾਇਨਰੀ ਨੌਜਵਾਨਾਂ ਨੂੰ ਲਿੰਗ-ਪੁਸ਼ਟੀ ਕਰਨ ਵਾਲੇ ਅਤੇ ਉਤਸ਼ਾਹੀ ਟੈਕਸਟ ਮੈਸੇਜ ਭੇਜਦੀ ਹੈ)।
 • PFLAG ਸਥਾਨਕ ਖੇਤਰਾਂ ਵਿਚਲੇ ਪਾਠ LGBTQ+ ਨੌਜਵਾਨਾਂ ਦੇ ਮਾਤਾ-ਪਿਤਾ/ਗਾਰਡੀਅਨਾਂ ਲਈ ਆਭਾਸੀ ਸਹਾਇਤਾ ਪ੍ਰਦਾਨ ਕਰ ਸਕਦੇ ਹਨ।
 • LGBTQ+ ਨੌਜਵਾਨਾਂ ਲਈ GLSEN

4. ਉਨ੍ਹਾਂ ਸਰੋਤਾਂ ਤੋਂ ਸੰਭਾਵੀ ਖ਼ਤਰਿਆਂ ਦੀ ਪਛਾਣ ਕਰੋ ਜਿਨ੍ਹਾਂ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ।

LGBTQ+ ਨੌਜਵਾਨਾਂ ਦਾ ਫ਼ਾਇਦਾ ਚੁੱਕਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਜੋਖਮ ਵਿਚਲੀਆਂ ਸਥਿਤੀਆਂ ਵਿੱਚ ਪਾ ਸਕਦਾ ਹੈ। ਆਪਣੇ ਜੀਵਨ ਵਿੱਚ ਪਰਿਵਾਰ, ਨਜ਼ਦੀਕੀ ਦੋਸਤਾਂ, ਪਿਆਰ ਦੀਆਂ ਦਿਲਚਸਪੀਆਂ, ਅਤੇ ਇੱਥੋਂ ਤੱਕ ਕਿ ਰੁਜ਼ਗਾਰਦਾਤਾਵਾਂ ਦੀ ਵਧੀ ਹੋਈ ਦਿਲਚਸਪੀ ਵੱਲ ਧਿਆਨ ਦਿਓ, ਅਤੇ ਉਨ੍ਹਾਂ ਨਾਲ ਕਿਸੇ ਵੀ ਅਜਿਹੇ ਰਿਸ਼ਤੇ ਬਾਰੇ ਗੱਲ ਕਰਨ ਤੋਂ ਨਾ ਡਰੋ ਜੋ ਨਵੇਂ ਜਾਂ ਚਰਿੱਤਰਹੀਨ ਜਾਪਦੇ ਹਨ।

 • LGBTQ+ ਨੌਜਵਾਨਾਂ ਦੇ ਧੱਕੇਸ਼ਾਹੀ ਅਤੇ ਉਤਪੀੜਨ ਵਿਰੋਧੀ ਕਨੂੰਨਾਂ ਸੰਬੰਧੀ ਅਧਿਕਾਰਾਂ ਬਾਰੇ ਜਾਣੋ ਜੋ ਆਨਲਾਈਨ ਧੱਕੇਸ਼ਾਹੀ ਤੋਂ ਸੁਰੱਖਿਆ ਅਤੇ/ਜਾਂ ਬਚਾਅ ਲਈ ਸਰੋਤ ਪ੍ਰਦਾਨ ਕਰ ਸਕਦੇ ਹਨ।

5. ਸਾਈਬਰ ਧੱਕੇਸ਼ਾਹੀ ਸੋਸ਼ਲ ਮੀਡੀਆ ਐਪਾਂ, ਟੈਕਸਟ ਮੈਸੇਜਿੰਗ, ਤਤਕਾਲ ਮੈਸੇਜਿੰਗ, ਆਨਲਾਈਨ ਚੈਟਿੰਗ (ਫੋਰਮਾਂ, ਚੈਟ ਰੂਮ, ਮੈਸੇਜ ਬੋਰਡ), ਅਤੇ ਈਮੇਲ ਰਾਹੀਂ ਹੋ ਸਕਦੀ ਹੈ।

 • ਇੱਥੇ ਜਾ ਕੇ ਆਪਣੇ ਰਾਜ ਦੇ ਧੱਕੇਸ਼ਾਹੀ/ਉਤਪੀੜਨ-ਵਿਰੋਧੀ ਕਨੂੰਨਾਂ ਦੀ ਜਾਂਚ ਕਰੋ: https://maps.glsen.org/
 • ਸਕੂਲ ਡਿਸਟਰਿਕਟ ਨੂੰ ਤੁਹਾਨੂੰ ਧੱਕੇਸ਼ਾਹੀ ਅਤੇ ਉਤਪੀੜਨ ਸੰਬੰਧੀ ਸਕੂਲ ਬੋਰਡ ਦੀ ਨੀਤੀ ਦੀ ਭਾਸ਼ਾ ਪ੍ਰਦਾਨ ਕਰਨ ਲਈ ਕਹੋ। ਆਨਲਾਈਨ ਅਤੇ ਸੋਸ਼ਲ ਮੀਡੀਆ ਰਾਹੀਂ ਹੋਣ ਵਾਲੀ (ਸਾਈਬਰ) ਧੱਕੇਸ਼ਾਹੀ ਲਈ ਹਵਾਲੇ ਖੋਜੋ।
 • LGBTQ+ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਸੈਟਿੰਗਾਂ ਰਾਹੀਂ ਅਪਮਾਨਜਨਕ, ਨੁਕਸਾਨਦੇਹ ਜਾਂ ਨਕਾਰਾਤਮਕ ਸਮੱਗਰੀ ਅਤੇ ਵਿਅਕਤੀਆਂ ਦੀ ਰਿਪੋਰਟ/ਬਲੌਕ ਕਰਨ ਦ ਤਰੀਕਾ ਦਿਖਾਓ।
 • ਜੇ ਉਨ੍ਹਾਂ ਦੇ ਭੈਣ-ਭਰਾ ਜਾਂ ਦੋਸਤਾਂ ਵੱਲੋਂ ਉਤਪੀੜਨ ਦੇ ਅਸਿੱਧੇ ਰੂਪਾਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਇਸ ਬਾਰੇ LGBTQ+ ਭੈਣ-ਭਰਾਵਾਂ ਨਾਲ ਚਰਚਾ ਕਰਨ ਲਈ ਤਿਆਰ ਰਹੋ ਅਤੇ/ਜਾਂ LGBTQ+ ਨੌਜਵਾਨਾਂ ਦੇ ਦੋਸਤਾਂ ਦੇ ਮਾਤਾ-ਪਿਤਾ ਨੂੰ ਸੂਚਿਤ ਕਰੋ।
 • ਸਾਈਬਰ ਧੱਕੇਸ਼ਾਹੀ ਕੀ ਹੈ, ਇਸਦੀ ਪਛਾਣ ਕਰੋ ਅਤੇ ਇੱਥੇ ਜਾ ਕੇ ਇਸਦੀ ਰਿਪੋਰਟ ਕਿਵੇ ਕਰੀਏ www.stopbullying.gov

ਸਰੋਤ

 1. ਆਨਲਾਈਨ ਭਾਈਚਾਰੇ ਅਤੇ LGBTQ+ ਨੌਜਵਾਨ, Human Rights Campaign
 2. LGBTQ ਭਾਈਚਾਰਿਆਂ ਨੂੰ ਆਨਲਾਈਨ ਸੁਰੱਖਿਆ ਬਾਰੇ ਜਾਣਨਾ ਚਾਹੀਦਾ ਹੈ, Stay Safe Online
 3. ਆਪਣੀ ਪਛਾਣ ਦੀ ਪੜਚੋਲ ਕਰਨ ਵਾਲੇ ਕ੍ਵੀਅਰ ਨੌਜਵਾਨ, ਇੱਕ ਸਮੇਂ ਇੱਕ ਵੈੱਬਪੇਜ, Center for the Study of Social Policy
 4. LGBTQ ਨੌਜਵਾਨ ਮਾਨਸਿਕ ਸਿਹਤ 2021 'ਤੇ ਰਾਸ਼ਟਰੀ ਸਰਵੇਖਣ, The Trevor Project
 5. LGBTQI+ ਨੌਜਵਾਨ, StopBullying.gov
 6. ਜਦੋਂ ਭਾਈਚਾਰਿਆਂ ਵੱਲੋਂ ਵਿਅਕਤੀਗਤ ਤੌਰ 'ਤੇ ਕਮੀ ਰਹੀ ਹੁੰਦੀ ਹੈ, ਤਾਂ ਸੋਸ਼ਲ ਮੀਡੀਆ LGBTQ ਨੌਜਵਾਨਾਂ ਨੂੰ ਸਮਰਥਨ ਦਿੰਦਾ ਹੈ, The Conversation
 7. ਆਨਲਾਈਨ ਤੋਂ ਬਾਹਰ, GLSEN
 8. 2020 ਰਾਸ਼ਟਰੀ ਮਨੁੱਖੀ ਤਸਕਰੀ ਹਾਟਲਾਈਨ ਡੇਟਾ ਦਾ ਵਿਸ਼ਲੇਸ਼ਣ, Polaris
ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ