ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਹਮੇਸ਼ਾਂ ਸੌਖਾ ਨਹੀਂ ਹੁੰਦਾ। ਬੱਚੇ ਹਰ ਰੋਜ਼ ਬਦਲ ਰਹੇ ਹਨ, ਆਪਣੀ ਅਜ਼ਾਦੀ ਲੱਭ ਰਹੇ ਹਨ, ਸੀਮਾਵਾਂ ਨੂੰ ਅੱਗੇ ਵਧਾ ਰਹੇ ਹਨ, ਆਨਲਾਈਨ ਬੇਅੰਤ ਘੰਟੇ ਬਿਤਾ ਰਹੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਜੋ ਕੁਝ ਕਹਿੰਦੇ ਹਨ, ਉਨ੍ਹਾਂ 'ਤੇ ਆਪਣੀਆਂ ਅੱਖਾਂ ਫੇਰ ਰਹੇ ਹਨ। (ਆਓ ਇਮਾਨਦਾਰ ਬਣੀਏ, ਜਦੋਂ ਅਸੀਂ ਬੱਚੇ ਸੀ, ਆਪਾਂ ਵੀ ਇਹੀ ਚੀਜ਼ ਕੀਤੀ ਸੀ!) ਪਰ ਇਹ ਹੁਣ ਇੱਕ ਵੱਖਰੀ ਦੁਨੀਆ ਹੈ, ਠੀਕ? ਸਾਨੂੰ ਲੋੜ ਹੈ ਕਿ ਸਾਡੇ ਬੱਚੇ ਉਨ੍ਹਾਂ ਚੀਜ਼ਾਂ ਬਾਰੇ ਜਾਣੂ ਹੋਣ, ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ - ਜਿਵੇਂ ਕਿ ਆਨਲਾਈਨ ਗਲਤ ਜਾਣਕਾਰੀ ਨੈਵੀਗੇਟ ਕਰਨਾ ਜਾਂ ਸਕਾਰਾਤਮਕ ਡਿਜੀਟਲ ਫੁੱਟਪ੍ਰਿੰਟ ਬਣਾਉਣਾ ਜਾਂ ਸਾਡੇ ਨਿੱਜੀ ਡੇਟਾ ਦੀ ਵਰਤੋਂ ਜਿਸ ਤਰੀਕੇ ਨਾਲ ਕੀਤੀ ਜਾਂਦੀ ਹੈ, ਉਸਨੂੰ ਸਮਝਣਾ। ਅਸੀਂ ਇਨ੍ਹਾਂ ਗੰਭੀਰ ਸਮੱਸਿਆਵਾਂ ਨੂੰ ਨੈਵੀਗੇਟ ਕਰਨ ਵਿੱਚ ਉਨ੍ਹਾਂ ਦੀ ਮਦਦ ਕਿਵੇਂ ਕਰੀਏ, ਜਦੋਂ ਸਾਨੂੰ ਇਸ ਬਾਰੇ ਪੱਕਾ ਪਤਾ ਨਹੀਂ ਹੁੰਦਾ, ਕਿ ਉਹ ਸਾਡੀ ਗੱਲ ਸੁਣ ਰਹੇ ਹਨ ਜਾਂ ਨਹੀਂ?
ਆਓ ਇਮਾਨਦਾਰ ਬਣੀਏ, ਬੱਚੇ ਸਾਡੀਆਂ ਕਹੀਆਂ ਗੱਲਾਂ 'ਤੇ ਜ਼ਿਆਦਾ ਧਿਆਨ ਦੇਣ ਦੀ ਬਜਾਏ ਜ਼ਿਆਦਾ ਧਿਆਨ ਉਨ੍ਹਾਂ ਚੀਜ਼ਾਂ 'ਤੇ ਦਿੰਦੇ ਹਨ, ਜੋ ਅਸੀਂ ਕਰਦੇ ਹਨ। ਜੇ ਤੁਸੀਂ ਆਪਣੇ ਬੱਚਿਆਂ ਨੂੰ ਆਲੋਚਨਾਤਮਕ ਵਿਚਾਰਕ, ਪ੍ਰਭਾਵੀ ਸੰਚਾਰਕ ਅਤੇ ਟੈਕਨਾਲੋਜੀ ਦੇ ਜ਼ਿੰਮੇਵਾਰ ਯੂਜ਼ਰ ਬਣਨ ਦਾ ਤਰੀਕਾ ਸਿਖਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਦਿਖਾਉਣ ਦੀ ਲੋੜ ਪਵੇਗੀ। ਤੁਹਾਨੂੰ ਸਕਾਰਾਤਮਕ ਵਿਹਾਰਾਂ ਨੂੰ ਮਾਡਲ ਬਣਾਉਣ ਦੀ ਲੋੜ ਹੈ, ਤਾਂ ਕਿ ਉਹ ਇਸਨੂੰ ਪ੍ਰਤੱਖ ਦੇਖ ਸਕਣ। ਤੁਹਾਡੇ ਵੱਲੋਂ ਆਨਲਾਈਨ ਕੀਤੀਆਂ ਜਾਣ ਵਾਲੀਆਂ ਚੀਜ਼ਾਂ, ਤੁਹਾਡੇ ਬੱਚੇ ਵੱਲੋਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ 'ਤੇ ਅਸਰ ਕਰਦੀਆਂ ਹਨ - ਤਾਂ ਫਿਰ ਕਿਉਂ ਨਾ ਉਨ੍ਹਾਂ ਨੂੰ ਇਹ ਦਿਖਾਇਆ ਜਾਵੇ ਕਿ ਜ਼ਿੰਮੇਵਾਰ ਡਿਜੀਟਲ ਨਾਗਰਿਕ ਕਿਵੇਂ ਬਣਿਆ ਜਾਵੇ? ਤੁਹਾਡੇ ਵੱਲੋਂ ਡਿਜੀਟਲ ਦੁਨੀਆ ਨਾਲ ਇੰਟਰੈਕਟ ਕਰਨ ਦੇ ਤਰੀਕੇ ਵਿੱਚ ਮੀਡੀਆ ਸਾਖਰ ਵਿਵਹਾਰਾਂ ਨੂੰ ਤਰਤੀਬ ਦੇਣ ਬਾਰੇ ਕੀ ਵਿਚਾਰ ਹੈ?
ਇੱਥੇ ਮੀਡੀਆ ਸਾਖਰ ਵਿਹਾਰ ਨੂੰ ਤਰਤੀਬ ਦੇਣ ਦੇ 5 ਨੁਕਤੇ ਦਿੱਤੇ ਗਏ ਹਨ: