ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ: ਤੁਸੀਂ ਆਪਣੇ ਅੱਲ੍ਹੜ ਦੀ ਮਦਦ ਕਿਵੇਂ ਕਰ ਸਕਦੇ ਹੋ?

Meta

9 ਮਾਰਚ 2022

ਸੋਸ਼ਲ ਮੀਡੀਆ ਅਤੇ ਗਲਤ ਜਾਣਕਾਰੀ

ਇੰਟਰਨੈੱਟ 'ਤੇ ਬਹੁਤ ਸਾਰੀ ਜਾਣਕਾਰੀ ਹੈ, ਅਤੇ ਇਹ ਜਾਣਨ ਲਈ ਸਮਾਂ ਅਤੇ ਮਿਹਨਤ ਲੱਗਦੀ ਹੈ ਕਿ ਕੀ ਸੱਚ ਅਤੇ ਭਰੋਸੇਯੋਗ ਹੈ, ਅਤੇ ਕੀ ਨਹੀਂ। ਹਰ ਕਿਸੇ ਦੀ ਤਰ੍ਹਾਂ, ਨੌਜਵਾਨਾਂ ਨੂੰ ਆਨਲਾਈਨ ਗਲਤ ਜਾਣਕਾਰੀ ਦਾ ਪਤਾ ਲਗਾਉਣ ਲਈ ਹੁਨਰ ਦੀ ਲੋੜ ਹੁੰਦੀ ਹੈ।

ਗਲਤ ਜਾਣਕਾਰੀ ਦੀ ਪਛਾਣ ਕਰਨਾ?

ਸ਼ਬਦ ‘ਗਲਤ ਜਾਣਕਾਰੀ’ ਦੀ ਕੋਈ ਇਕਹਿਰੀ ਪਰਿਭਾਸ਼ਾ ਨਹੀਂ ਹੈ। ਪਰ ਆਮ ਤੌਰ 'ਤੇ ਇਹ “ਗਲਤ ਜਾਣਕਾਰੀ,” ਵਜੋਂ ਸਮਝਿਆ ਜਾਂਦਾ ਹੈ ਜਿਸਦਾ ਅਰਥ ‘ਗ਼ਲਤ ਸੂਚਨਾ’ ਤੋਂ ਵੱਖ ਹੁੰਦਾ ਹੈ, ਇਸਨੂੰ ਲੋਕਾਂ ਨੂੰ ਧੋਖਾ ਦੇਣ ਦੇ ਉਦੇਸ਼ ਨਾਲ ਨਹੀਂ ਫੈਲਾਇਆ ਜਾਂਦਾ।

ਸੋਸ਼ਲ ਮੀਡੀਆ 'ਤੇ, ਇਹ ਇੱਕ ਸਨਸਨੀਖੇਜ਼ ਸੁਰਖੀ, ਜਾਂ ਇੱਕ ਅਤਿਕਥਨੀ ਵਾਲੀ ਪੋਸਟ ਦੇ ਰੂਪ ਵਿੱਚ ਪ੍ਰਗਟ ਹੋ ਸਕਦਾ ਹੈ ਜੋ ਗਲਤ ਪ੍ਰਭਾਵ ਪੈਦਾ ਕਰਨ ਲਈ ਚੀਜ਼ਾਂ ਨੂੰ ਸੰਦਰਭ ਤੋਂ ਬਾਹਰ ਲੈ ਜਾਂਦਾ ਹੈ। ਘਪਲੇਬਾਜ ਇਸਦੀ ਵਰਤੋਂ ਕਲਿੱਕਾਂ ਨੂੰ ਚਲਾਉਣ ਅਤੇ ਮੁਨਾਫ਼ੇ ਕਮਾਉਣ ਲਈ ਕਰਦੇ ਹਨ, ਅਤੇ ਪ੍ਰਤਿਪੱਖੀ ਇਸਦੀ ਵਰਤੋਂ ਚੋਣਾਂ ਅਤੇ ਨਸਲੀ ਵਿਵਾਦਾਂ ਵਿੱਚ ਕਰ ਸਕਦੇ ਹਨ।

ਗਲਤ ਜਾਣਕਾਰੀ ਨਾਲ ਨਜਿੱਠਣਾ

ਗਲਤ ਜਾਣਕਾਰੀ ਦੇ ਵਿਰੁੱਧ ਸੰਘਰਸ਼ ਬਹੁਤ ਵੱਡਾ ਮਹਿਸੂਸ ਕੀਤਾ ਜਾ ਸਕਦਾ ਹੈ, ਪਰ ਇਸਦੇ ਫੈਲਣ ਨਾਲ ਨਜਿੱਠਣ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ।

Meta ਵਿੱਚ, ਗਲਤ ਜਾਣਕਾਰੀ ਨੂੰ ਰੋਕਣ ਦੀ ਸਾਡੀ ਕਾਰਜਨੀਤੀ ਦੇ ਤਿੰਨ ਭਾਗ ਹਨ:

  • ਜੋ ਭਾਈਚਾਰਕ ਮਿਆਰਾਂ ਜਾਂ ਇਸ਼ਤਿਹਾਰ ਨੀਤੀਆਂ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਅਕਾਊਂਟਾਂ ਤੇ ਸਮੱਗਰੀ ਨੂੰ ਹਟਾਓ
  • ਕਲਿੱਕਬੇਟ ਵਾਂਗ ਗਲਤ ਜਾਣਕਾਰੀ ਤੇ ਗ਼ੈਰ-ਭਰੋਸੇਯੋਗ ਸਮੱਗਰੀ ਦੀ ਵੰਡ ਨੂੰ ਘਟਾਓ
  • ਲੋਕਾਂ ਨੂੰ ਉਨ੍ਹਾਂ ਪੋਸਟਾਂ 'ਤੇ ਵਧੇਰੇ ਸੰਦਰਭ ਦੇ ਕੇ ਸੂਚਿਤ ਕਰੋ ਜੋ ਉਹ ਦੇਖਦੇ ਹਨ

ਇਹ ਪਹੁੰਚ ਗਲਤ ਜਾਣਕਾਰੀ ਦੇ ਫੈਲਣ ਨੂੰ ਰੋਕਣ ਲਈ ਤਿਆਰ ਕੀਤੀ ਗਈ ਹੈ, ਅਤੇ ਲੋਕਾਂ ਨੂੰ ਜਨਤਕ ਵਾਰਤਾਲਾਪ ਨੂੰ ਦਬਾਏ ਬਿਨਾਂ ਸੂਚਿਤ ਰਹਿਣ ਵਿੱਚ ਮਦਦ ਕਰਦੀ ਹੈ।

ਮਾਂ-ਪਿਓ ਅਤੇ ਨੌਜਵਾਨਾਂ ਦੀ ਵੀ ਭੂਮਿਕਾ ਹੁੰਦੀ ਹੈ। ਬ੍ਰਿਜਵਾਟਰ ਸਟੇਟ ਯੂਨੀਵਰਸਿਟੀ 'ਤੇ ਮੈਕਸਵੈੱਲ ਲਾਈਬ੍ਰੇਰੀ ਦੁਆਰਾ ਰੇਖਾਂਕਿਤ ਕੀਤੇ ਗਏ ਵਿਚਾਰਾਂ 'ਤੇ ਉਲੀਕਦੇ ਹੋਏ, ਇੱਥੇ ਕੁਝ ਹੋਰ ਨੁਕਤੇ ਹਨ ਜੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਜਾਣਕਾਰੀ ਦੀ ਸਟੀਕਤਾ ਦਾ ਫ਼ੈਸਲਾ ਕਰਨ ਵਿੱਚ ਤੁਹਾਡੀ ਅਤੇ ਤੁਹਾਡੇ ਅੱਲ੍ਹੜ ਦੀ ਮਦਦ ਕਰ ਸਕਦੇ ਹਨ:


ਨੁਕਤਾ #1: ਗਹਿਰਾਈ ਤੱਕ ਪਤਾ ਕਰੋ

ਸੁਰਖੀਆਂ ਅਤੇ ਕਹਾਣੀ ਦੇ ਹਵਾਲੇ ਹੀ ਸਾਨੂੰ ਬਹੁਤ ਕੁਝ ਦੱਸ ਸਕਦੇ ਹਨ। ਅਸੀਂ ਜੋ ਦੇਖਦੇ ਜਾਂ ਪੜ੍ਹਦੇ ਹਾਂ ਉਸ ਬਾਰੇ ਪੂਰਾ ਸੰਦਰਭ ਪ੍ਰਾਪਤ ਕਰਨ ਲਈ, ਪੋਸਟ ਤੋਂ ਪਰ੍ਹੇ ਦੇਖਣਾ ਜਾਂ ਮੂਲ ਸਰੋਤ ਸਮੱਗਰੀ ਨਾਲ ਲਿੰਕ ਕਰਨਾ ਵੀ ਸਹਾਇਕ ਹੁੰਦਾ ਹੈ।

ਨੁਕਤਾ #2: ਇੰਟਰਨੈੱਟ ਦੀ ਵਰਤੋ ਕਰੋ

ਜੇ ਕਿਸੇ ਸਟੋਰੀ ਨੂੰ ਤੱਥ-ਜਾਂਚਕਰਤਾਵਾਂ ਦੁਆਰਾ ਪਹਿਲਾਂ ਹੀ ਫਲੈਗ ਨਹੀਂ ਕੀਤਾ ਗਿਆ ਹੈ, ਤਾਂ ਅਕਸਰ ਇੱਕ ਤਤਕਾਲ ਖੋਜ ਜਾਹਰ ਕਰੇਗੀ ਕਿ ਇਹ ਸਹੀ ਹੈ ਜਾਂ ਨਹੀਂ। ਖਬਰਾਂ ਦੇ ਚੰਗੇ ਸਰੋਤ ਹੋਰ ਜਾਇਜ਼ ਖਬਰ ਸਾਈਟਾਂ ਨਾਲ ਵੀ ਲਿੰਕ ਹੋਣਗੇ।

ਨੁਕਤਾ #3: ਨਿਰਣੇ ਦੀ ਵਰਤੋ ਕਰੋ

ਆਪਣੇ-ਆਪ ਤੋਂ ਪੁੱਛੋ: ਜੋ ਮੈਂ ਪੜ੍ਹ ਰਿਹਾ/ਰਹੀ ਹਾਂ, ਉਸ ਦਾ ਆਧਾਰ ਕਿੰਨਾ ਕੁ ਨਿਆਇਸੰਗਤ ਹੈ? ਲੇਖਕ ਦੀ ਮਨਸ਼ਾ ਕੀ ਸੀ? ਕੀ ਇਹ ਇੱਕ ਖ਼ਬਰ ਸਟੋਰੀ ਜਾਂ ਇੱਕ ਰਾਏ ਦਾ ਹਿੱਸਾ ਹੈ? ਸੱਚਾਈ ਦਾ ਪਤਾ ਲਗਾਉਣ ਲਈ ਕੋਈ ਇੱਕ ਫਾਰਮੂਲਾ ਨਹੀਂ ਹੈ, ਪਰ ਕਈ ਵਾਰੀ ਇਸ ਲਈ ਥੋੜਾ ਹੋਰ ਜਤਨ ਕਰਨਾ ਪੈਂਦਾ ਹੈ।

ਨੁਕਤਾ #4: ਖੋਜ ਦੇ ਹਵਾਲੇ

ਇੰਟਰਨੈਟ ਵਿਚਕਾਰ ਬਹੁਤ ਸਾਰੇ ਹਵਾਲੇ ਮਿਲ ਜਾਂਦੇ ਹਨ ਜਿਨ੍ਹਾਂ ਦਾ ਉਨ੍ਹਾਂ ਲੋਕਾਂ ਨਾਲ ਸੰਬੰਧ ਦੱਸਿਆ ਜਾਂਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਕਦੇ ਨਹੀਂ ਕਿਹਾ। ਜਿਵੇਂ ਕਿ ਕਿਸੇ ਵੀ ਚੀਜ਼ ਦੇ ਨਾਲ ਹੁੰਦਾ ਹੈ, ਸਾਂਝਾ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਖੋਜ ਬਹੁਤ ਫ਼ਾਇਦੇਮੰਦ ਹੁੰਦੀ ਹੈ।

ਨੁਕਤਾ #5: ਘੋਟਾਲੇਬਾਜ਼ੀ ਸੰਬੰਧੀ ਇਸ਼ਤਿਹਾਰਾਂ ਜਾਂ ਹੋਰ "ਕਲਿੱਕਬੈਟ" ਵੱਲ ਧਿਆਨ ਦਿਓ

ਗਲਤ ਜਾਣਕਾਰੀ ਵਾਲੇ ਪ੍ਰਚਾਰਕ ਅਜਿਹਾ ਇਸ ਲਈ ਕਰਦੇ ਹਨ ਤਾਂ ਜੋ ਤੁਸੀਂ ਉਨ੍ਹਾਂ ਦੀ ਵੈੱਬਸਾਈਟ 'ਤੇ ਕਲਿੱਕ ਕਰੋ, ਜਿੱਥੇ ਉਨ੍ਹਾਂ ਦੀ ਤੁਹਾਨੂੰ ਇਸ਼ਤਿਹਾਰ ਦੇਣ ਲਈ ਹੌਂਸਲਾਅਫਜਾਈ ਕੀਤੀ ਜਾਂਦੀ ਹੈ। ਘੱਟ-ਗੁਣਵੱਤਾ ਵਾਲੇ ਅਤੇ ਘੋਟਾਲੇਬਾਜ਼ੀ ਸੰਬੰਧੀ ਇਸ਼ਤਿਹਾਰ ਇਸ ਗੱਲ ਦਾ ਸੂਚਕ ਹੁੰਦੇ ਹਨ ਕਿ ਕੁਝ ਅਜਿਹਾ ਹੋ ਸਕਦਾ ਹੈ ਜੋ ਵਿਸ਼ਵਾਸ਼ ਕਰਨ ਯੋਗ ਨਾ ਹੋਵੇ।

ਨੁਕਤਾ #6: ਸਨਸਨੀਖੇਜ਼ ਸਮੱਗਰੀ ਵੱਲ ਧਿਆਨ ਦਿਓ

ਖਰਾਬ ਵਿਆਕਰਣ, ਹੱਦ ਤੋਂ ਜ਼ਿਆਦਾ ਵਿਸਮਾਦ ਚਿਨ੍ਹਾਂ ਦੀ ਵਰਤੋਂ, ਸਾਰੇ ਕੈਪਸ ਵਾਕਾਂਸ਼ਾਂ ਅਤੇ ਤੁਹਾਡੀਆਂ ਭਾਵਨਾਵਾਂ ਪ੍ਰਤੀ ਜਰੂਰਤ ਤੋਂ ਵੱਧ ਆਵੇਦਨ ਪ੍ਰਤੀ ਸੁਚੇਤ ਰਹੋ। ਬਹੁਤ ਸਾਰੀਆਂ ਗਲਤ ਜਾਣਕਾਰੀਆਂ ਤਾਂ ਸਿਰਫ਼ ਪ੍ਰਤੀਕ੍ਰਿਆ ਪ੍ਰਾਪਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ, ਨਾ ਕਿ ਸੂਚਿਤ ਕਰਨ ਲਈ।

ਨੁਕਤਾ #7: ਸਭ ਤੋਂ ਉੱਪਰ, ਇੱਕ ਆਲੋਚਕ ਦੀ ਤਰ੍ਹਾਂ ਪੜ੍ਹੋ

ਕਿਸੇ ਚੀਜ਼ ਨੂੰ ਸਾਂਝਾ ਕਰਨ ਤੋਂ ਪਹਿਲਾਂ, ਥੋੜ੍ਹਾ ਰੁੱਕਕੇ ਅਤੇ ਆਲੋਚਨਾਤਮਕ ਤੌਰ 'ਤੇ ਸਾਰੀ ਕਹਾਣੀ ਨੂੰ ਪੜ੍ਹਨਾ ਮਹੱਤਵਪੂਰਨ ਹੈ, ਨਾ ਕਿ ਸਿਰਫ਼ ਸਨਸਨੀਖੇਜ਼ ਸਿਰਲੇਖ ਨੂੰ।

ਕਿਹੜੀ ਚੀਜ਼ ਕਿਸੇ ਸਰੋਤ ਨੂੰ ਭਰੋਸੇਯੋਗ ਬਣਾਉਂਦੀ ਹੈ

ਜਿਵੇਂ ਕਿ ਅਸੀਂ ਨੌਜਵਾਨ ਲੋਕਾਂ ਦੀ ਆਨਲਾਈਨ ਸਮੱਗਰੀ ਦੇ ਬਿਹਤਰ ਪਾਠਕ ਬਣਨ ਵਿੱਚ ਮਦਦ ਕਰਨ ਲਈ ਚਰਚਾ ਕਰਦੇ ਹਾਂ, ਭਰੋਸੇਯੋਗ ਸਰੋਤਾਂ ਦੀ ਪਛਾਣ ਕਰਨ ਦਾ ਇੱਕ ਤਰੀਕਾ ਇਨ੍ਹਾਂ ਸਵਾਲਾਂ ਦੀ ਵਰਤੋਂ ਕਰਨਾ ਹੈ: ਕੌਣ? ਕੀ? ਕਿੱਥੇ? ਕਿਉਂ? ਕਦੋਂ?

  • ਇਹ ਸਮੱਗਰੀ ਕਿਸਨੇ ਬਣਾਈ?
  • ਇਹ ਸਮੱਗਰੀ ਕਿਸ ਚੀਜ਼ ਵੱਲ ਲਿਜਾ ਰਹੀ ਹੈ?
  • ਇਸਨੂੰ ਕਿੱਥੇ ਬਣਾਇਆ ਗਿਆ?
  • ਇਸਨੂੰ ਕਿਉਂ ਬਣਾਇਆ ਗਿਆ?
  • ਇਸਨੂੰ ਕਦੋਂ ਬਣਾਇਆ ਗਿਆ?

ਭਰੋਸੇਯੋਗ ਸਰੋਤਾਂ ਦੀ ਪਛਾਣ ਕਰਨ ਬਾਰੇ ਹੋਰ ਜਾਣਨ ਲਈ, ਹੇਠ ਲਿਖੇ ਨਿਮਨਲਿਖਤ ਸੁਝਾਵਾਂ ਨੂੰ ਦੇਖੋ:

ਗਲਤ ਜਾਣਕਾਰੀ ਦੇਖਣ 'ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ

ਕਿਸੇ ਅਜਿਹੇ ਵਿਅਕਤੀ ਨਾਲ ਗੱਲਬਾਤ ਕਰਨਾ ਮੁਸ਼ਕਲ ਹੋ ਸਕਦਾ ਹੈ ਜੋ ਗਲਤ ਜਾਣਕਾਰੀ ਪੋਸਟ ਕਰਦਾ ਹੈ, ਖਾਸ ਕਰਕੇ ਜੇ ਇਹ ਵਿਅਕਤੀ ਕੋਈ ਦੋਸਤ ਜਾਂ ਪਰਿਵਾਰਕ ਮੈਂਬਰ ਹੋਵੇ। ਇਹ ਪਲ ਕਿਸੇ ਗੱਲਬਾਤ ਨੂੰ ਸ਼ੁਰੂ ਕਰਨ ਅਤੇ ਭਰੋਸੇਯੋਗ ਸਰੋਤਾਂ ਤੋਂ ਸਹੀ ਜਾਣਕਾਰੀ ਸਾਂਝੀ ਕਰਨ ਦੇ ਮੌਕੇ ਹੁੰਦੇ ਹਨ।

ਇੱਥੇ ਕੁਝ ਨੁਕਤੇ ਦਿੱਤੇ ਗਏ ਹਨ, ਜਿਹੜੇ ਗਲਤ ਜਾਣਕਾਰੀ 'ਤੇ ਜਾਣ 'ਤੇ ਤੁਹਾਡੇ ਬੱਚੇ ਨੂੰ ਧਿਆਨ ਵਿੱਚ ਰੱਖਣੇ ਚਾਹੀਦੇ ਹਨ:

  • ਸੋਸ਼ਲ ਮੀਡੀਆ 'ਤੇ ਕਿਸੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਦੀ ਗਲਤੀ ਕੱਢਣ ਸਮੇਂ ਆਰਾਮ ਨਾਲ ਗੱਲ ਕਰੋ

ਕਿਉਂਕਿ ਗਲਤ ਜਾਣਕਾਰੀ ਦੂਜਿਆਂ ਨੂੰ ਮਨਾਉਣ ਲਈ ਆਮ ਤੌਰ 'ਤੇ ਭਾਵਨਾਤਮਕ ਅਪੀਲ 'ਤੇ ਨਿਰਭਰ ਕਰਦੀ ਹੈ, ਇਸ ਤਰ੍ਹਾਂ ਦੀ ਸਮੱਗਰੀ ਨੂੰ ਸਾਂਝੀ ਕਰਨ ਵਾਲੇ ਕਿਸੇ ਵਿਅਕਤੀ ਨਾਲ ਗੱਲ ਕਰਨਾ ਮੁਸ਼ਕਲ ਅਤੇ ਬਹੁਤ ਭਾਵਨਾਤਮਕ ਹੋ ਸਕਦਾ ਹੈ। ਉਨ੍ਹਾਂ ਭਾਵਨਾਵਾਂ ਪ੍ਰਤੀ ਸੁਚੇਤ ਰਹਿਣਾ ਅਤੇ ਦੂਸਰੇ ਕਿਵੇਂ ਮਹਿਸੂਸ ਕਰ ਸਕਦੇ ਹਨ ਇਸ ਗੱਲ ਪ੍ਰਤੀ ਹਮਦਰਦੀ ਭਰਿਆਂ ਰੱਵਈਆ ਕਿਸੇ ਗੱਲ ਨੂੰ ਸੰਦਰਭ ਦੇਣ ਵਿੱਚ ਮਦਦ ਕਰਦਾ ਹੈ।

  • ਗਲਤ ਜਾਣਕਾਰੀ ਸਾਂਝੀ ਕਰਨ 'ਤੇ ਜਨਤਕ ਤੌਰ 'ਤੇ ਦੂਸਰਿਆਂ ਦੀ ਬੇਇਜ਼ਤੀ ਨਾ ਕਰੋ ਜਾਂ ਸ਼ਰਮਿੰਦਾ ਨਾ ਕਰੋ

ਨਿੱਜੀ ਗੱਲਬਾਤ ਜਨਤਕ ਤੌਰ 'ਤੇ ਹੋਣ ਵਾਲੀ ਗਲਤਫ਼ਹਿਮੀ ਨੂੰ ਟਾਲ ਸਕਦੀ ਹੈ। ਭਰੋਸੇਯੋਗ ਸਰੋਤਾਂ ਤੋਂ ਤਾਜ਼ੀਆਂ ਖ਼ਬਰਾਂ ਵੱਲ ਇਸ਼ਾਰਾ ਕਰਦੇ ਸਮੇਂ ਗੱਲਬਾਤ ਦੇ ਤਰੀਕੇ ਨੂੰ ਸਲੀਕੇ ਵਾਲਾ ਅਤੇ ਉਸਾਰੂ ਰੱਖੋ।

ਇਸ ਬਾਰੇ ਜਾਣੋ ਕਿ Meta ਕਿਵੇਂ ਸਾਡੀਆਂ ਟੈਕਨਾਲੋਜੀਆਂ ਵਿੱਚ ਗਲਤ ਜਾਣਕਾਰੀ ਦੇ ਪ੍ਰਸਾਰ ਨੂੰ ਘੱਟ ਕਰ ਰਿਹਾ ਹੈ।

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ