ਜਨਰੇਟਿਵ AI ਸੰਬੰਧੀ ਮਾਂ-ਪਿਓ ਦੀ ਗਾਈਡ

ConnectSafely ਵੱਲੋਂ Meta ਲਈ ਬਣਾਇਆ ਗਿਆ

Meta ਲੰਮੇ ਸਮੇਂ ਤੋਂ ਲੋਕਾਂ ਦੀ ਨਵੀਆਂ ਦਿਲਚਸਪੀਆਂ ਅਤੇ ਕਨੈਕਸ਼ਨ ਖੋਜਣ ਵਿੱਚ ਮਦਦ ਕਰਨ ਅਤੇ ਆਪਣੇ ਪਲੇਫ਼ਾਰਮਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ AI ਦੀ ਵਰਤੋਂ ਕੀਤੀ ਹੈ, ਪਰ ਹੁਣ Meta ਯੂਜ਼ਰਾਂ ਨੂੰ ਆਪਣੇ ਅਨੁਭਵਾਂ ਨੂੰ ਬਿਹਤਰ ਵਾਸਤੇ ਜਨਰੇਟਿਵ AI ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਆਓ ਜਨਰੇਟਿਵ AI ਬਾਰੇ ਆਮ ਜਾਣਕਾਰੀ ਨਾਲ ਸ਼ੁਰੂਆਤ ਕਰੀਏ।

ਜਨਰੇਟਿਵ AI ਸਮੱਗਰੀ ਨੂੰ ਬਣਾਉਣ ਜਾਂ ਇਸ ਵਿੱਚ ਸੋਧ ਕਰਨ ਲਈ ਆਰਟੀਫਿਸ਼ਿਅਲ ਇੰਟੈਲੀਜੈਂਸ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ਟੈਕਸਟ, ਚਿੱਤਰ, ਐਨੀਮੇਸ਼ਨ ਅਤੇ ਕੰਪਿਊਟਰ ਕੋਡ ਸ਼ਾਮਲ ਹੋ ਸਕਦੇ ਹਨ। ਇਸਦੀ ਵਰਤੋਂ ਸਵਾਲਾਂ ਦੇ ਜਵਾਬ ਦੇਣ ਜਾਂ ਨਵੇਂ ਦਸਤਾਵੇਜ਼ ਬਣਾਉਣ ਲਈ ਕੀਤੀ ਜਾ ਸਕਦੀ ਹੈ, ਜਿਵੇਂ ਕਿ ਪਲਾਨ ਕੀਤੀ ਯਾਤਰਾ ਲਈ ਵਸਤੂ-ਸੂਚੀ ਜਾਂ ਸ਼ੇਕਸਪੀਅਰ ਦੀ ਸ਼ੈਲੀ ਵਿੱਚ ਇੱਕ ਕਵਿਤਾ। ਇਸ ਨਾਲ ਲੇਖ, ਰਿਪੋਰਟਾਂ ਅਤੇ ਹੋਰ ਦਸਤਾਵੇਜ਼ਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਖੋਜ ਸਹਾਇਤਾ ਵਜੋਂ ਮਦਦ ਮਿਲ ਸਕਦੀ ਹੈ। ਇਸਦੀ ਵਰਤੋਂ ਕਿਸੇ ਫ਼ੋਟੋਗ੍ਰਾਫ਼ ਨੂੰ ਐਡਿਟ ਕਰਨ, ਕਿਸੇ ਲੰਮੇ ਲੇਖ ਦਾ ਬੁਲੇਟ ਪੁਆਇੰਟਾਂ ਵਿੱਚ ਸਾਰਾਂਸ਼ ਬਣਾਉਣ, ਈਮੇਲ ਦੇ ਲਹਿਜੇ ਨੂੰ ਵਿਵਸਥਿਤ ਕਰਨ, ਖਰੀਦਾਰੀ ਕਰਨ ਵੇਲੇ ਉਤਪਾਦਾਂ ਦੀ ਤੁਲਨਾ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਕੀਤੀ ਜਾ ਸਕਦੀ ਹੈ।

ਜਨਰੇਟਿਵ AI 'ਤੇ ਮਾਂ-ਪਿਓ ਦਾ ਦ੍ਰਿਸ਼ਟੀਕੋਣ

ਮਾਂ-ਪਿਓ ਲਈ ਇਸ ਬਾਰੇ ਸੋਚਣਾ ਆਮ ਗੱਲ ਹੈ ਕਿ ਨਵੀਂ ਟੈਕਨਾਲੋਜੀ ਉਨ੍ਹਾਂ ਦੇ ਪਰਿਵਾਰ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਅਤੇ, ਹਾਲਾਂਕਿ ਜਨਰੇਟਿਵ AI ਵਿੱਚ ਕੁਝ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨਾਲ ਸਾਨੂੰ ਪਹਿਲਾਂ ਕਦੇ ਨਜਿੱਠਣਾ ਨਹੀਂ ਪਿਆ ਸੀ, ਪਰ ਤੁਹਾਡੇ ਅੱਲ੍ਹੜ ਬੱਚੇ ਨੂੰ ਇਸਦੀ ਸੁਰੱਖਿਅਤ, ਢੁਕਵੀਂ ਅਤੇ ਉਤਪਾਦਕ ਤਰੀਕੇ ਨਾਲ ਵਰਤੋਂ ਕਰਨ ਵਿੱਚ ਮਦਦ ਲਈ ਮੂਲ ਪਹੁੰਚ ਉਸੇ ਸਮਾਨ ਹੀ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਹੋਰ ਟੈਕਨਾਲੋਜੀਆਂ ਦੇ ਕਿਵੇਂ ਅਨੁਕੂਲ ਹੋ ਚੁੱਕੇ ਹੋ। ਇਸਦੀ ਸ਼ੁਰੂਆਤ ਇਹ ਗੱਲ ਸਮਝਣ ਤੋਂ ਹੁੰਦੀ ਹੈ ਕਿ ਇਹ ਕੀ ਚੀਜ਼ ਹੈ ਅਤੇ ਤੁਹਾਡੇ ਅੱਲ੍ਹੜ ਬੱਚੇ ਇਸਦੀ ਵਰਤੋਂ ਕਿਵੇਂ ਕਰ ਰਹੇ ਹੋਣਗੇ। ਜਾਣਕਾਰੀ ਦੇ ਸਭ ਤੋਂ ਬਿਹਤਰੀਨ ਸਰੋਤਾਂ ਵਿੱਚੋਂ ਇੱਕ ਤੁਹਾਡਾ ਬੱਚਾ ਹੀ ਹੋ ਸਕਦਾ ਹੈ। ਉਹਨਾਂ ਨੂੰ ਪੁੱਛੋ ਕਿ ਕੀ ਉਹ ਜਨਰੇਟਿਵ AI ਦੀ ਵਰਤੋਂ ਕਰ ਰਹੇ ਹਨ ਅਤੇ, ਜੇਕਰ ਹਾਂ, ਤਾਂ ਉਹ ਇਸ ਨਾਲ ਕੀ ਕਰ ਰਹੇ ਹਨ, ਉਹ ਕਿਹੜੇ ਟੂਲ ਵਰਤ ਰਹੇ ਹਨ, ਉਨ੍ਹਾਂ ਨੂੰ ਇਸ ਬਾਰੇ ਕੀ ਪਸੰਦ ਹੈ ਅਤੇ ਇਸ ਸੰਬੰਧੀ ਉਨ੍ਹਾਂ ਦੀਆਂ ਕਿਹੜੀਆਂ ਸਮੱਸਿਆਵਾਂ ਹਨ। ਇਹ ਉਨ੍ਹਾਂ ਨੂੰ ਜਨਰੇਟਿਵ AI ਦੇ ਫਾਇਦਿਆਂ ਅਤੇ ਨੁਕਸਾਨਾਂ ਅਤੇ ਸੰਭਾਵੀ ਖਤਰਿਆਂ ਅਤੇ ਇਸਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਦੇ ਤਰੀਕੇ ਬਾਰੇ ਪੁੱਛਣ ਅਤੇ ਚਰਚਾ ਕਰਨ ਦਾ ਵੀ ਇੱਕ ਚੰਗਾ ਸਮਾਂ ਹੋ ਸਕਦਾ ਹੈ।

ਅਤੇ, ਹਾਲਾਂਕਿ ਟੈਕਨਾਲੋਜੀ ਬਦਲ ਸਕਦੀ ਹੈ, ਮਹੱਤਵ ਕਾਫ਼ੀ ਹੱਦ ਤੱਕ ਇੱਕੋ ਜਿਹੇ ਰਹਿੰਦੇ ਹਨ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਅੱਲ੍ਹੜ ਬੱਚੇ ਕੋਲ ਸਟੀਕ ਜਾਣਕਾਰੀ ਤੱਕ ਐਕਸੈਸ ਹੋਵੇ, ਤਾਂ ਜੋ ਉਹ ਜੋ ਕੁਝ ਬਣਾਉਂਦੇ ਹਨ ਅਤੇ ਦੂਜਿਆਂ ਨਾਲ ਸਾਂਝਾ ਕਰਦੇ ਹਨ, ਉਹ ਉਸ ਬਾਰੇ ਵਿਚਾਰਸ਼ੀਲ ਅਤੇ ਜ਼ਿੰਮੇਵਾਰ ਹੋਣ, ਅਤੇ ਦੂਜਿਆਂ ਦਾ ਅਤੇ ਖੁਦ ਦਾ ਧਿਆਨ ਰੱਖ ਸਕਣ, ਕਦੇ-ਕਦਾਈਂ ਜਿਸਦਾ ਮਤਲਬ ਇਹ ਹੁੰਦਾ ਹੈ ਕਿ ਟੈਕਨਾਲੋਜੀ ਦੀ ਵਰਤੋਂ ਬੰਦ ਕੀਤੀ ਜਾਵੇ।

ਜਿਵੇਂ-ਜਿਵੇਂ ਕਿ ਨਵੀਆਂ ਟੈਕਨਾਲੋਜੀਆਂ ਨਾਲ ਜਨਰੇਟਿਵ AI ਦਾ ਲਗਾਤਾਰ ਵਿਕਾਸ ਹੋ ਰਿਹਾ ਹੈ, ਉਵੇਂ ਹੀ ਸਮੇਂ-ਸਮੇਂ 'ਤੇ ਇਨ੍ਹਾਂ ਤਬਦੀਲੀਆਂ ਨੂੰ ਅਪਣਾਉਣਾ ਜ਼ਰੂਰੀ ਹੋ ਜਾਂਦਾ ਹੈ, ਜਿਸ ਵਿੱਚ ਸਹਾਇਤਾ ਸੈਕਸ਼ਨਾਂ, ਬਲੌਗ ਪੋਸਟਾਂ ਦੇ ਨਾਲ-ਨਾਲ ਤੁਹਾਡੇ ਅੱਲ੍ਹੜ ਬੱਚਿਆਂ ਵੱਲੋਂ ਵਰਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਨਵੀਂ ਜਾਣਕਾਰੀ ਭਰਪੂਰ ਖ਼ਬਰਾਂ ਨੂੰ ਪੜ੍ਹਨਾ ਸ਼ਾਮਲ ਹੈ।

Meta ਦੀ AI ਦੀ ਵਰਤੋਂ

Meta ਨੇ ਲੰਮੇ ਸਮੇਂ ਤੋਂ ਵੱਖ-ਵੱਖ ਉਦੇਸ਼ਾਂ ਲਈ AI ਦੀ ਵਰਤੋਂ ਕੀਤੀ ਹੈ, ਜਿਵੇਂ ਕਿ ਸਿਫ਼ਾਰਸ਼ਾਂ ਕਰਨ ਵਿੱਚ ਮਦਦ ਕਰਨਾ ਅਤੇ ਉਨ੍ਹਾਂ ਇਵੈਂਟਾਂ ਬਾਰੇ ਲੋਕਾਂ ਨੂੰ ਸੂਚਿਤ ਕਰਨਾ ਜਿਨ੍ਹਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਹੋ ਸਕਦੀ ਹੈ। ਇਹ ਆਪਣੇ ਯੂਜ਼ਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਵੀ AI ਦੀ ਵਰਤੋਂ ਕਰਦਾ ਹੈ।

Meta ਹੁਣ ਆਪਣੀਆਂ ਸਾਰੀਆਂ ਸੇਵਾਵਾਂ ਵਿੱਚ ਯੂਜ਼ਰਾਂ ਲਈ ਜਨਰੇਟਿਵ AI ਉਪਲਬਧ ਕਰਵਾ ਰਿਹਾ ਹੈ। ਉਦਾਹਰਨ ਲਈ, Meta ਦੇ ਨਵੇਂ AI ਸਵਾਲਾਂ ਦੇ ਜਵਾਬ ਦੇ ਸਕਦੇ ਹਨ, ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਗੱਲਬਾਤ ਦੇ ਲਹਿਜੇ ਵਿੱਚ ਲਿਖ ਸਕਦੇ ਹਨ। ਹਰੇਕ AI ਦਾ ਵੱਖਰਾ ਪੈਟਰਨ ਅਤੇ ਵਿਸ਼ੇਸ਼ਤਾ ਹੁੰਦੀ ਹੈ, ਜਿਵੇਂ ਕਿ ਗੇਮਾਂ, ਭੋਜਨ, ਯਾਤਰਾ, ਮਜ਼ਾਕ ਅਤੇ ਰਚਨਾਤਮਕਤਾ, ਪਰ ਉਨ੍ਹਾਂ ਦੇ ਜਵਾਬ AI ਵੱਲੋਂ ਉਤਪੰਨ ਕੀਤੇ ਜਾਂਦੇ ਹਨ, ਅਸਲ ਲੋਕਾਂ ਵੱਲੋਂ ਨਹੀਂ।

ਤੁਸੀਂ ਕਿਸੇ AI ਨਾਲ ਆਹਮਣੇ-ਸਾਹਮਣੇ ਗੱਲਬਾਤ ਕਰ ਸਕਦੇ ਹੋ ਜਾਂ @Meta AI ਟਾਈਪ ਕਰਕੇ ਅਤੇ ਉਸ ਤੋਂ ਬਾਅਦ ਕੋਈ ਸਵਾਲ ਜਾਂ ਬੇਨਤੀ ਟਾਈਪ ਕਰਕੇ Meta AI ਨੂੰ ਗਰੁੱਪ ਚੈਟ ਵਿੱਚ ਲਿਆ ਸਕਦੇ ਹੋ। ਲੋਕ Meta AI ਨਾਲ ਇੰਟਰੈਕਟ ਕਰਦੇ ਸਮੇਂ ਜਾਂ ਸਿੱਧਾ ਵੈੱਬ ਅਨੁਭਵ ਰਾਹੀਂ ਮੈਸੇਜ ਵਿੱਚ "/imagine" ਟਾਈਪ ਕਰਕੇ ਚਿੱਤਰ ਵੀ ਉਤਪੰਨ ਕਰ ਸਕਦੇ ਹਨ।

ਜਨਰੇਟਿਵ AI ਦੀ ਇੱਕ ਹੋਰ ਉਦਾਹਰਨ ਸਟਿੱਕਰ ਹਨ, ਜੋ Meta ਦੇ ਪਲੇਟਫ਼ਾਰਮਾਂ 'ਤੇ ਬਹੁਤ ਪ੍ਰਸਿੱਧ ਹਨ। ਯੂਜ਼ਰ ਗੱਲਬਾਤ ਕਰਨ ਅਤੇ ਆਪਣੇ ਬਾਰੇ ਦੱਸਣ ਵਿੱਚ ਮਦਦ ਕਰਨ ਲਈ ਟੈਕਸਟ ਰਾਹੀਂ ਚਿੱਤਰ ਦਾ ਵਰਣਨ ਕਰਕੇ ਹੀ AI ਵੱਲੋਂ ਉਤਪੰਨ ਕੀਤੇ ਸਟਿੱਕਰਾਂ ਦੀ ਵਰਤੋਂ ਕਰ ਸਕਦੇ ਹਨ।

Meta ਵਿੱਚ Meta AI ਵੱਲੋਂ ਉਤਪੰਨ ਕੀਤੇ ਗਏ ਫੋਟੋਰੀਅਲਿਸਟਿਕ ਚਿੱਤਰਾਂ 'ਤੇ ਦਿਖਾਈ ਦੇਣ ਵਾਲੇ ਸੰਕੇਤ ਸ਼ਾਮਲ ਹੁੰਦੇ ਹਨ, ਜਿਸ ਨਾਲ ਲੋਕਾਂ ਵੱਲੋਂ ਇਨ੍ਹਾਂ ਚਿੱਤਰਾਂ ਅਤੇ ਮਨੁੱਖਾਂ ਵੱਲੋਂ ਉਤਪੰਨ ਸਮੱਗਰੀ ਵਿੱਚ ਉਲਝਣ ਦੀ ਸੰਭਾਵਨਾ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਨ੍ਹਾਂ ਸੂਚਕਾਂ ਵਿੱਚ Meta AI ਅਸਿਸਟੈਂਟ ਵਿੱਚ ਮੌਜੂਦ ਇਮੇਜ ਜਨਰੇਟਰ ਤੋਂ ਬਣਾਈ ਗਈ ਸਮੱਗਰੀ 'ਤੇ ਸਪਸ਼ਟ ਤੌਰ 'ਤੇ ਦਿਖਣ ਵਾਲਾ ਵਾਟਰਮਾਰਕ ਅਤੇ ਹੋਰ ਜਨਰੇਟਿਵ AI ਵਿਸ਼ੇਸ਼ਤਾਵਾਂ ਲਈ ਉਤਪਾਦ ਦੇ ਅੰਦਰ ਉਚਿਤ ਮਾਪ ਸ਼ਾਮਲ ਹਨ।

Meta AI ਅਨੁਭਵ ਅਮਰੀਕਾ ਵਿੱਚ ਇਸਦੇ ਪਲੇਟਫ਼ਾਰਮਾਂ 'ਤੇ ਹਰ ਕਿਸੇ ਲਈ ਉਪਲਬਧ ਹਨ ਅਤੇ ਇਸ ਵਿੱਚ ਗਾਈਡਲਾਈਨਾਂ ਸ਼ਾਮਲ ਹਨ ਜੋ ਦੱਸਦੀਆਂ ਹਨ ਇੱਕ ਜਨਰੇਟਿਵ AI ਮਾਡਲ, ਕਿਹੜੀਆਂ ਚੀਜ਼ਾਂ ਬਣਾ ਸਕਦਾ ਹੈ ਅਤੇ ਕੀ ਨਹੀਂ ਬਣਾ ਸਕਦਾ। ਇੱਥੇ ਇਸ ਬਾਰੇ ਹੋਰ ਜਾਣੋ ਕਿ ਸੁਰੱਖਿਅਤ ਅਨੁਭਵ ਪ੍ਰਦਾਨ ਕਰਨ Meta ਕਿਵੇਂ ਕੰਮ ਕਰਦਾ ਹੈ

ਆਪਣੇ ਅੱਲ੍ਹੜ ਬੱਚੇ ਨਾਲ ਜਨਰੇਟਿਵ AI ਬਾਰੇ ਗੱਲ ਕਰਨਾ

ਜਨਰੇਟਿਵ AI ਸਮੱਗਰੀ ਦੀ ਪਛਾਣ ਕਰਨਾ

ਇਹ ਪਤਾ ਲਗਾਉਣਾ ਹਮੇਸ਼ਾ ਆਸਾਨ ਨਹੀਂ ਹੁੰਦਾ ਹੈ ਕਿ ਜਨਰੇਟਿਵ AI ਦੀ ਵਰਤੋਂ ਕਰਕੇ ਕੋਈ ਚੀਜ਼ ਬਣਾਈ ਗਈ ਸੀ ਜਾਂ ਨਹੀਂ। ਸੋਸ਼ਲ ਮੀਡੀਆ 'ਤੇ ਹੋਰ ਪੋਸਟਾਂ ਵਾਂਗ, ਸਮੱਗਰੀ ਯੂਜ਼ਰਾਂ ਵੱਲੋਂ ਬਣਾਈ ਜਾ ਸਕਦੀ ਹੈ, ਪੇਸਟ ਜਾਂ ਅੱਪਲੋਡ ਕੀਤੀ ਜਾ ਸਕਦੀ ਹੈ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਨੂੰ ਜਨਰੇਟਿਵ AI ਵਜੋਂ ਲੇਬਲਬੱਧ ਨਾ ਕੀਤਾ ਜਾ ਸਕਦਾ। Meta ਸਮੇਤ ਕੁਝ ਜਨਰੇਟਿਵ AI ਸੇਵਾਵਾਂ, ਦਿਖਾਈ ਦੇਣਯੋਗ ਚਿੰਨ੍ਹ ਸ਼ਾਮਲ ਕਰਨਗੇ, ਤਾਂ ਜੋ ਤੁਸੀਂ ਇੱਕ ਜਨਰੇਟਿਵ AI ਚਿੱਤਰ ਦੀ ਪਛਾਣ ਕਰ ਸਕੋ - ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ ਹੈ।

Meta ਯੂਜ਼ਰਾਂ ਨੂੰ ਸਮੱਗਰੀ ਅਪਲੋਡ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਯੂਜ਼ਰਾਂ ਲਈ ਜਨਰੇਟਿਵ AI ਵਾਲੋਂ ਬਣਾਈ ਕਿਸੇ ਚੀਜ਼ ਨੂੰ ਅੱਪਲੋਡ ਕਰਨਾ ਸੰਭਵ ਹੈ, ਜਿਸਨੂੰ ਲੇਬਲਬੱਧ ਨਹੀਂ ਕੀਤਾ ਗਿਆ ਹੈ।

ਜਾਣਕਾਰੀ ਦੀ ਪੁਸ਼ਟੀ ਕਰੋ

ਜਨਰੇਟਿਵ AI ਵਿੱਚ ਗਲਤ ਜਾਣਕਾਰੀ ਉਤਪੰਨ ਹੋਣ ਦੀ ਸੰਭਾਵਨਾ ਹੁੰਦੀ ਹੈ, ਜਿਸਨੂੰ ਕਦੇ ਕਦਾਈਂ "ਵਹਿਮ" ਕਿਹਾ ਜਾਂਦਾ ਹੈ। ਜਨਰੇਟਿਵ AI ਦੀ ਜਾਣਕਾਰੀ 'ਤੇ ਭਰੋਸਾ ਕਰਨ ਜਾਂ ਉਸ ਨੂੰ ਸਾਂਝਾ ਕਰਨ ਤੋਂ ਪਹਿਲਾਂ, ਇਹ ਜ਼ਰੂਰੀ ਹੈ ਕਿ ਇਸਦੀ ਨਾਮੀ ਸਰੋਤਾਂ ਤੋਂ ਪੁਸ਼ਟੀ ਕੀਤੀ ਜਾਵੇ ਅਤੇ ਇਸ ਗੱਲ ਤੋਂ ਸਾਵਧਾਨ ਰਿਹਾ ਜਾਵੇ ਕਿ ਸਕੈਮਰ ਤੁਹਾਡੇ ਬੱਚੇ ਨੂੰ ਧੋਖਾ ਦੇਣ ਜਾਂ ਉਸਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਲਈ ਜਨਰੇਟਿਵ AI ਦੀ ਵਰਤੋਂ ਕਰ ਸਕਦੇ ਹਨ।

ਜ਼ਿੰਮੇਵਾਰ ਵਰਤੋਂ

ਆਪਣੇ ਅੱਲ੍ਹੜ ਬੱਚਿਆਂ ਨੂੰ ਉਨ੍ਹਾਂ ਦੀ ਜਨਰੇਟਿਵ AI ਦੀ ਵਰਤੋਂ ਵਿੱਚ ਇਮਾਨਦਾਰ ਅਤੇ ਸੱਭਿਅਕ ਹੋਣ, ਆਪਣੇ ਸਰੋਤਾਂ ਦਾ ਹਵਾਲਾ ਦੇਣ, ਕਿਸੇ ਵੀ ਸਕੂਲ ਦੇ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨ ਅਤੇ ਇਸ ਬਾਰੇ ਜਾਣਨ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਯਾਦ ਕਰਵਾਓ ਕਿ ਉਹ ਆਪਣੇ ਕੰਮ ਦੀ ਸਟੀਕਤਾ ਅਤੇ ਪ੍ਰਮਾਣਿਕਤਾ ਲਈ ਜਵਾਬਦੇਹ ਹਨ। ਮਾਂ-ਪਿਓ ਨੂੰ AI-ਤਿਆਰ ਸਮੱਗਰੀ ਦੀ ਵਰਤੋਂ ਨੁਕਸਾਨਦੇਹ ਉਦੇਸ਼ਾਂ ਦੀ ਬਜਾਏ ਸਕਾਰਾਤਮਕ ਉਦੇਸ਼ਾਂ ਲਈ ਕਰਨ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ।

ਗੋਪਨੀਯਤਾ ਅਤੇ ਸੁਰੱਖਿਆ

ਆਪਣੇ ਬੱਚੇ ਨੂੰ ਕਿਸੇ ਵੀ ਜਨਰੇਟਿਵ AI ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਦੀ ਗੋਪਨੀਯਤਾ ਅਤੇ ਸੁਰੱਖਿਆ ਦੀ ਰੱਖਿਆ ਕਰਨਾ ਯਾਦ ਕਰਵਾਓ। ਕੋਈ ਜਨਰੇਟਿਵ AI ਉਤਪਾਦ ਆਪਣੇ ਜਨਰੇਟਿਵ AI ਨੂੰ ਬਿਹਤਰ ਬਣਾਉਣ ਲਈ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ। ਇਹ ਮਹੱਤਵਪੂਰਨ ਹੈ ਕਿ ਗੁਪਤ ਜਾਣਕਾਰੀ ਦਾਖ਼ਲ ਨਾ ਕਰੋ, ਜਿਵੇਂ ਕਿ ਸੋਸ਼ਲ ਸੁਰੱਖਿਆ ਨੰਬਰ, ਕ੍ਰੈਡਿਟ ਕਾਰਡ ਨੰਬਰ ਜਾਂ ਕੋਈ ਵੀ ਚੀਜ਼ ਜਿਸ ਨੂੰ ਤੁਸੀਂ ਦੂਜਿਆਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ। ਆਪਣੇ ਅੱਲ੍ਹੜ ਬੱਚਿਆਂ ਨਾਲ AI ਵੱਲੋਂ ਸਿਰਜਿਤ ਘੋਟਾਲਿਆਂ ਦੇ ਜੋਖਮ ਬਾਰੇ ਚਰਚਾ ਕਰੋ।

ਤੁਹਾਡੇ ਅਤੇ ਤੁਹਾਡੇ ਅੱਲ੍ਹੜ ਬੱਚੇ ਵਾਸਤੇ ਜਨਰੇਟਿਵ AI ਸੰਬੰਧੀ ਹੋਰ ਜਾਣਕਾਰੀ ਲਈ:

ਅੱਲ੍ਹੜ ਬੱਚਿਆਂ ਦੀ ਸਹਾਇਤਾ ਲਈ Meta ਸਰੋਤ

ਅੱਲ੍ਹੜ ਬੱਚਿਆਂ ਲਈ AI ਗਾਈਡ

ਸੰਬੰਧਿਤ ਵਿਸ਼ੇ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ