ਸਮੀਰ ਹਿੰਦੂਜਾ ਅਤੇ ਜਸਟਿਨ ਡਬਲਯੂ. ਪੈਚਿਨ
2020 ਦੀਆਂ ਗਰਮੀਆਂ ਵਿੱਚ, ਇੱਕ 50 ਸਾਲਾ ਬਜ਼ੁਰਗ ਔਰਤ ਨੇ ਆਪਣੀ ਧੀ ਦੀਆਂ ਸਾਥੀਆਂ ਨੂੰ ਟਾਰਗੇਟ ਕਰਨ ਲਈ ਟੈਕਨਾਲੋਜੀ ਦੀ ਵਰਤੋਂ ਕੀਤੀ। ਸਭ ਤੋਂ ਦਿਲਚਸਪ ਮੋੜ ਹਮਲਾਵਰ ਅਤੇ ਟਾਰਗੇਟ ਵਿਚਕਾਰ ਉਮਰ ਦਾ ਅੰਤਰ ਨਹੀਂ ਸੀ, ਪਰ ਇਹ ਤੱਥ ਸੀ ਕਿ ਸਾਫ਼ਟਵੇਅਰ ਦੀ ਵਰਤੋਂ ਆਨਲਾਈਨ ਮਿਲੀਆਂ ਤਸਵੀਰਾਂ ਨੂੰ ਬਦਲ ਕੇ ਹੋਰ ਦੂਜੀਆਂ ਕੁੜੀਆਂ ਦੀ ਸ਼ਕਲ ਵਾਂਗ ਦਿਖਾਉਣ ਲਈ ਕੀਤੀ ਗਈ ਸੀ - ਜੋ ਇੱਕ ਚੀਅਰਲੀਡਿੰਗ ਕਲੱਬ ਨਾਲ ਸੰਬੰਧਿਤ ਸਨ ਜਿਸ ਵਿੱਚ ਉਸਦੀ ਧੀ ਪਹਿਲਾਂ ਸ਼ਾਮਲ ਸੀ - ਜੋ ਨਗਨ ਸਨ, ਘੱਟ ਉਮਰ ਵਿੱਚ ਸ਼ਰਾਬ ਪੀਣ ਜਾਂ ਸਿਗਰਟਨੋਸ਼ੀ ਵਾਲੇ ਉਤਪਾਦਾਂ ਦੀ ਵਰਤੋਂ ਕਰਨ ਵਿੱਚ ਮਸਤ ਸਨ। ਇਹ "ਡੀਪਫ਼ੇਕ" ਉਨ੍ਹਾਂ ਫ਼ੋਨ ਨੰਬਰਾਂ ਤੋਂ ਟੈਕਸਟ ਮੈਸੇਜਾਂ ਰਾਹੀਂ ਫੈਲਾਏ ਗਏ ਸੀ, ਜੋ ਲੜਕੀਆਂ ਲਈ ਪਛਾਣਯੋਗ ਨਹੀਂ ਹੁੰਦੇ ਹਨ ਅਤੇ ਇਹ ਉਸ ਨਵੇਂ ਪ੍ਰਚਲਨ ਦਾ ਉਦਾਹਰਨ ਹਨ ਜਿਨ੍ਹਾਂ ਬਾਰੇ ਮਾਤਾ-ਪਿਤਾ ਨੂੰ ਪਤਾ ਹੋਣਾ ਚਾਹੀਦਾ ਹੈ।
"ਡੀਪਫੇਕ" ("ਡੀਪ ਲਰਨਿੰਗ + ਫ਼ੇਕ") ਸ਼ਬਦ ਉਦੋਂ ਬਣਿਆ ਜਦੋਂ ਯੂਜ਼ਰਾਂ ਦੇ ਆਨਲਾਈਨ ਭਾਈਚਾਰਿਆਂ ਨੇ ਇੱਕ ਦੂਜੇ ਨਾਲ ਪ੍ਰਸਿੱਧ ਵਿਅਕਤੀ ਦੀ ਫ਼ੇਕ ਪੋਰਨੋਗ੍ਰਾਫੀ ਨੂੰ ਸਾਂਝਾ ਕਰਨਾ ਸ਼ੁਰੂ ਕੀਤਾ। ਇਨ੍ਹਾਂ ਨੂੰ ਬਣਾਉਣ ਲਈ ਆਰਟੀਫਿਸ਼ਿਅਲ ਇੰਟੈਲੀਜੈਂਸ ਸਾਫ਼ਟਵੇਅਰ ਦੀ ਵਰਤੋਂ ਨਾ-ਮੰਨਣਯੋਗ ਤਰੀਕੇ ਨਾਲ ਅਸਲ ਦਿਖਣ ਵਾਲੀ ਮਨਘੜਤ ਸਮੱਗਰੀ (ਉਦਾਹਰਨ ਲਈ, ਫ਼ੋਟੋਆਂ ਅਤੇ ਵੀਡੀਓ) ਬਣਾਉਣ ਲਈ ਕੀਤੀ ਜਾਂਦੀ ਹੈ, ਜਿਸਦਾ ਉਦੇਸ਼ ਅਸਲ ਵਾਂਗ ਦਿਖਾਉਣਾ ਹੁੰਦਾ ਹੈ। ਲਰਨਿੰਗ ਮਾਡਲ ਚਿਹਰੇ ਦੇ ਮੁੱਖ ਫ਼ੀਚਰ ਅਤੇ ਸਰੀਰ ਦੇ ਹਾਵ-ਭਾਵ/ਸਥਿਤੀ 'ਤੇ ਖਾਸ ਧਿਆਨ ਦੇਣ ਦੇ ਨਾਲ ਸਮੱਗਰੀ ਦੀ ਮਹੱਤਵਪੂਰਨ ਮਾਤਰਾ (ਉਦਾਹਰਨ ਲਈ, ਇੱਕ ਵਿਅਕਤੀ ਦੇ ਘੰਟਿਆਂ ਦੀ ਵੀਡੀਓ, ਇੱਕ ਵਿਅਕਤੀ ਦੀਆਂ ਹਜ਼ਾਰਾਂ ਤਸਵੀਰਾਂ) ਦਾ ਵਿਸ਼ਲੇਸ਼ਣ ਕਰਨ ਲਈ ਕੰਪਿਊਟਿੰਗ ਸਮਰੱਥਾ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ।
ਇਸ ਤੋਂ ਬਾਅਦ, ਜੋ ਸਿੱਖਿਆ ਜਾਂਦਾ ਹੈ ਉਸਨੂੰ ਚਿੱਤਰਾਂ/ਫ੍ਰੇਮਾਂ 'ਤੇ ਅਲਗੋਰਿਦਮਿਕ ਤੌਰ 'ਤੇ ਲਾਗੂ ਕੀਤਾ ਜਾਂਦਾ ਹੈ, ਜਿਸਨੂੰ ਵਿੱਚ ਕੋਈ ਵਿਅਕਤੀ ਛੇੜਛਾੜ ਕਰਨਾ ਜਾਂ ਬਣਾਉਣਾ ਚਾਹੁੰਦਾ ਹੈ (ਉਦਾਹਰਨ ਲਈ, ਅਸਲ ਸਮੱਗਰੀ 'ਤੇ ਲਿਪ ਸਿੰਕਿੰਗ ਕਰਨਾ (ਅਤੇ ਆਵਾਜ਼ ਵਿੱਚ ਡਬ ਕਰਨਾ) ਜਿਸ ਨਾਲ ਇਹ ਜਾਪਦਾ ਹੈ ਕਿ ਕੋਈ ਵਿਅਕਤੀ ਕੁਝ ਅਜਿਹਾ ਕਹਿ ਰਿਹਾ ਹੈ ਜੋ ਉਸਨੇ ਅਸਲ ਵਿੱਚ ਕਦੇ ਨਹੀਂ ਕਿਹਾ)। ਵਧੀਕ ਤਕਨੀਕਾਂ ਜਿਵੇਂ ਕਿ ਕਲਾਤਮਕ ਚੀਜ਼ਾਂ ਨੂੰ ਜੋੜਨਾ (ਜਿਵੇਂ ਕਿ "ਗਲਚਿੰਗ" ਜੋ ਕਿ ਆਮ ਜਾਂ ਇਤਫਾਕਨ ਦਿਖਾਈ ਦਿੰਦਾ ਹੈ) ਜਾਂ ਰਿਅਲਿਜ਼ਮ ਨੂੰ ਬਿਹਤਰ ਬਣਾਉਣ ਲਈ ਮਾਸਕਿੰਗ/ਐਡਿਟਿੰਗ ਦੀ ਵਰਤੋਂ ਕਰਨਾ ਵੀ ਵਰਤਿਆ ਜਾਂਦਾ ਹੈ ਅਤੇ ਨਤੀਜੇ ਵਜੋਂ ਉਤਪਾਦ ਹੈਰਾਨੀਜਨਕ ਤੌਰ 'ਤੇ ਵਿਸ਼ਵਾਸ ਕਰਾਉਣਯੋਗ ਹੁੰਦੇ ਹਨ। ਜੇ ਤੁਸੀਂ ਡੀਪਫ਼ੇਕ ਦੀਆਂ ਉਦਾਹਰਨਾਂ ਲਈ ਵੈੱਬ 'ਤੇ ਖੋਜ ਕਰਦੇ ਹੋ, ਤਾਂ ਤੁਸੀਂ ਸੰਭਾਵੀ ਤੌਰ 'ਤੇ ਹੈਰਾਨ ਹੋਵੋਗੇ ਕਿ ਉਹ ਕਿੰਨੇ ਪ੍ਰਮਾਣਿਕ ਲੱਗਦੇ ਹਨ। ਹੇਠਾਂ ਜਾਣਨ ਲਈ ਕੁਝ ਮਹੱਤਵਪੂਰਨ ਨੁਕਤੇ ਦਿੱਤੇ ਗਏ ਹਨ ਕਿਉਂਕਿ ਤੁਸੀਂ ਆਪਣੇ ਬੱਚੇ ਨੂੰ ਕਿਸੇ ਵੀ ਸੰਭਾਵੀ ਡੀਪਫ਼ੇਕ ਅਤਿਆਚਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਅਤੇ ਉਨ੍ਹਾਂ ਨੂੰ ਤੱਥਾਂ ਨੂੰ ਗਲਪ ਤੋਂ ਵੱਖ ਕਰਨਾ ਸਿਖਾਉਂਦੇ ਹੋ।
ਹਾਲਾਂਕਿ ਜਿਵੇਂ ਟੈਕਨਾਲੋਜੀਆਂ ਦਾ ਵਿਕਾਸ ਹੋ ਰਿਹਾ ਹੈ ਡੀਪਫ਼ੇਕ ਬਿਲਕੁਲ ਅਸਲ ਵਾਂਗ ਬਣਦੇ ਜਾ ਰਹੇ ਹਨ, ਉਨ੍ਹਾਂ ਬਾਰੇ ਅਕਸਰ ਫ਼ੋਟੋ ਜਾਂ ਵੀਡੀਓ ਸਮੱਗਰੀ ਵਿਚਲੀ ਕੁਝ ਜਾਣਕਾਰੀ ਨੂੰ ਧਿਆਨ ਨਾਲ ਦੇਖ ਕੇ ਪਤਾ ਲਗਾਇਆ ਜਾ ਸਕਦਾ ਹੈ (ਉਦਾਹਰਨ ਲਈ, ਅੱਖਾਂ ਜੋ ਕੁਦਰਤੀ ਤੌਰ 'ਤੇ ਨਹੀਂ ਝਪਕਦੀਆਂ)। ਇਹ ਜ਼ੂਮ ਇਨ ਕਰਨ ਅਤੇ ਮੂੰਹ, ਗਰਦਨ/ਕਾਲਰ ਜਾਂ ਛਾਤੀ ਦੇ ਦੁਆਲੇ ਗੈਰ-ਕੁਦਰਤੀ ਜਾਂ ਧੁੰਦਲੇ ਕਿਨਾਰਿਆਂ ਨੂੰ ਦੇਖਣ ਵਿੱਚ ਬਹੁਤ ਸਹਾਇਕ ਹੋ ਸਕਦਾ ਹੈ। ਅਜਿਹਾ ਅਕਸਰ ਹੁੰਦਾ ਹੈ ਜਿੱਥੇ ਅਸਲ ਸਮੱਗਰੀ ਅਤੇ ਛੇੜਛਾੜ ਵਾਲੀ ਫ਼ੇਕ ਸਮੱਗਰੀ ਵਿਚਾਲੇ ਗਲਤ ਇਕਸਾਰਤਾ ਅਤੇ ਬੇਮੇਲ ਦੇਖਿਆ ਜਾ ਸਕਦਾ ਹੈ।
ਵੀਡੀਓ 'ਤੇ, ਕੋਈ ਵੀ ਕਲਿੱਪ ਨੂੰ ਹੌਲੀ ਕਰ ਸਕਦਾ ਹੈ ਅਤੇ ਵਿਜ਼ੁਅਲ ਬੇਮੇਲਤਾ ਨੂੰ ਦੇਖਿਆ ਜਾ ਸਕਦਾ ਹੈ ਜਿਵੇਂ ਕਿ ਲਿਪ ਸਿੰਕਿੰਗ ਜਾਂ ਜਿਟਰਿੰਗ। ਇਸ ਤੋਂ ਇਲਾਵਾ, ਅਜਿਹੇ ਕਿਸੇ ਵੀ ਪਲ 'ਤੇ ਨਜ਼ਰ ਰੱਖੋ ਜਦੋਂ ਵਿਅਕਤੀ ਵਿੱਚ ਭਾਵਨਾ ਦੀ ਕਮੀ ਆਉਂਦੀ ਹੈ, ਜਦ ਕਿ ਬੋਲੀਆਂ ਜਾ ਰਹੀਆਂ ਗੱਲਾਂ ਦੇ ਅਧਾਰ 'ਤੇ ਭਾਵਨਾ ਹੋਣੀ ਚਾਹੀਦੀ ਹੈ, ਪਰ ਇਹ ਕਿਸੇ ਸ਼ਬਦ ਦਾ ਗਲਤ ਉਚਾਰਣ ਜਾਪਦਾ ਹੈ ਜਾਂ ਕਿਸੇ ਹੋਰ ਅਜੀਬ ਫ਼ਰਕ ਦਾ ਹਿੱਸਾ ਲੱਗਦਾ ਹੈ। ਅੰਤ ਵਿੱਚ, ਫ਼ੋਟੋ (ਜਾਂ ਕਿਸੇ ਵੀਡੀਓ ਦੇ ਸਕ੍ਰੀਨਸ਼ਾਟ) 'ਤੇ ਰਿਵਰਸ ਚਿੱਤਰ ਖੋਜ ਚਲਾਉਣ ਨਾਲ ਤੁਹਾਨੂੰ ਉਹ ਮੂਲ ਵੀਡੀਓ ਦਿਖਾਈ ਦੇਵੇਗੀ ਜੋ ਇਹ ਛੇੜਛਾੜ ਹੋਣ ਤੋਂ ਪਹਿਲਾਂ ਸੀ। ਉਸ ਪੁਆਇੰਟ 'ਤੇ, ਸਮੱਗਰੀ ਦੇ ਦੋ ਹਿੱਸਿਆਂ ਦੀ ਧਿਆਨ ਨਾਲ ਤੁਲਨਾ ਕਰੋ ਤਾਂ ਕਿ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਕਿਹੜੇ ਹਿਸੇ ਨਾਲ ਛੇੜਛਾੜ ਕੀਤੀ ਗਈ ਹੈ। ਅੰਤਮ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਵਿਵੇਕ 'ਤੇ ਭਰੋਸਾ ਕਰਨਾ ਚਾਹੀਦਾ ਹੈ; ਜਦੋਂ ਅਸੀਂ ਸਮੱਗਰੀ ਨੂੰ ਬਹੁਤ ਧਿਆਨ ਨਾਲ ਦੇਖਣ ਅਤੇ ਸੁਣਨ ਲਈ ਹੌਲੀ ਚਲਾਉਂਦੇ ਹਾਂ, ਤਾਂ ਅਸੀਂ ਆਮ ਤੌਰ 'ਤੇ ਸਮਝ ਸਕਦੇ ਹਾਂ ਕਿ ਕਦੋਂ ਕੀ ਗਲਤ ਹੋਇਆ ਹੈ।
ਬੱਚਿਆਂ ਨੂੰ ਇਹ ਯਾਦ ਕਰਵਾਉਣਾ ਮਹੱਤਵਪੂਰਨ ਹੁੰਦਾ ਹੈ ਕਿ ਉਹ ਜੋ ਕੁਝ ਵੀ ਆਨਲਾਈਨ ਪੋਸਟ ਕਰਦੇ ਹਨ, ਉਸ ਦੀ ਵਰਤੋਂ ਡੀਪਫ਼ੇਕ ਬਣਾਉਣ ਲਈ ਕੀਤੀ ਜਾ ਸਕਦੀ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ, ਉਨ੍ਹਾਂ ਨੇ ਸੰਭਾਵੀ ਤੌਰ 'ਤੇ ਸਮੱਗਰੀ ਦੀ ਲਾਇਬ੍ਰੇਰੀ ਬਣਾਈ ਹੁੰਦੀ ਹੈ, ਜਿਸਨੂੰ ਦੂਜੇ ਲੋਕ ਬਿਨਾਂ ਇਜਾਜ਼ਤ ਐਕਸੈਸ ਕਰ ਸਕਦੇ ਹਨ ਅਤੇ ਉਸ ਨਾਲ ਛੇੜਛਾੜ ਕਰ ਸਕਦੇ ਹਨ। ਉਨ੍ਹਾਂ ਦਾ ਚਿਹਰਾ, ਹਰਕਤਾਂ, ਆਵਾਜ਼, ਅਤੇ ਹੋਰ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਕੇ ਸਮਾਨ ਦਿਖਣ ਵਾਲੇ ਕਿਸੇ ਹੋਰ ਵਿਅਕਤੀ 'ਤੇ ਲਗਾਇਆ ਜਾ ਸਕਦਾ ਹੈ - ਇਸ ਤਰ੍ਹਾਂ ਦੇ ਕੰਮ ਨਾਲ ਕਿਸੇ ਵਿਅਕਤੀ ਦੇ ਮਾਨ-ਸਨਮਾਨ ਦੀ ਬਦਨਾਮੀ ਹੋ ਸਕਦੀ ਹੈ। ਇਸ ਸੰਬੰਧ ਵਿੱਚ ਗੱਲਬਾਤ ਨੂੰ ਅਸਾਨ ਬਣਾਉਣ ਲਈ, ਇੱਥੇ ਉਨ੍ਹਾਂ ਨੂੰ ਗੈਰ-ਨਿਆਇਕ ਅਤੇ ਸਮਝਦਾਰੀ ਨਾਲ ਪੁੱਛਣ ਲਈ ਕੁਝ ਸਵਾਲ ਦਿੱਤੇ ਗਏ ਹਨ:
ਡੀਪਫੇਕ ਵਿੱਚ ਬੱਚਿਆਂ ਦੀ ਭਲਾਈ ਨਾਲ ਛੇੜਛਾੜ ਕਰਨ ਦੀ ਸਮਰੱਥਾ ਹੁੰਦੀ ਹੈ ਜਦੋਂ ਕੋਈ ਵਿਅਕਤੀ ਭਾਵਨਾਤਮਕ, ਮਨੋਵਿਗਿਆਨਕ, ਅਤੇ ਮਾਨ-ਸਨਮਾਨ ਦੇ ਨੁਕਸਾਨ ਬਾਰੇ ਸੋਚਦੇ ਹਨ, ਜੋ ਉਹ ਪਹੁੰਚਾ ਸਕਦੇ ਹਨ। ਹਾਲਾਂਕਿ ਕਿ ਅਵਾਜ਼ੀ, ਵਿਜ਼ੂਅਲ, ਅਤੇ ਅਸਥਾਈ ਅਸੰਗਤੀਆਂ ਮਨੁੱਖੀ ਅੱਖ ਵੱਲੋਂ ਨਿਰੀਖਣ ਤੋਂ ਖੁੰਝ ਸਕਦੀਆਂ ਹਨ, ਸਾਫਟਵੇਅਰ ਨੂੰ ਚਿੱਤਰ ਜਾਂ ਵੀਡੀਓ ਸਮੱਗਰੀ ਵਿੱਚ ਕਿਸੇ ਵੀ ਗੈਰ-ਇਕਸਾਰਤਾ ਦੀ ਪਛਾਣ ਕਰਨ ਅਤੇ ਫਲੈਗ ਕਰਨ ਲਈ ਬਿਹਤਰ ਬਣਾਇਆ ਜਾ ਰਿਹਾ ਹੈ। ਕਿਉਂਕਿ ਇਨ੍ਹਾਂ ਟੈਕਨਾਲੋਜੀਆਂ ਵਿੱਚ ਸੁਧਾਰ ਕਰਨਾ ਜਾਰੀ ਹੈ, ਮਾਤਾ-ਪਿਤਾ, ਦੇਖਭਾਲ ਕਰਨ ਵਾਲੇ, ਅਤੇ ਹੋਰ ਨੌਜਵਾਨਾਂ ਦੀ ਸੇਵਾ ਕਰਨ ਵਾਲੇ ਬਾਲਗਾਂ ਨੂੰ ਡੀਪਫ਼ੇਕ ਦੀ ਅਸਲੀਅਤ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਬਣਨ ਅਤੇ ਵੰਡ ਦੇ ਨਤੀਜਿਆਂ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਨਿਯਮਿਤ ਤੌਰ 'ਤੇ ਆਪਣੇ ਬੱਚੇ ਨੂੰ ਇਹ ਯਾਦ ਕਰਵਾਓ ਕਿ ਤੁਸੀਂ ਕਿਸੇ ਵੀ ਡੀਪਫ਼ੇਕ ਸਥਿਤੀ (ਅਤੇ, ਬੇਸ਼ੱਕ, ਕਿਸੇ ਹੋਰ ਆਨਲਾਈਨ ਨੁਕਸਾਨ ਦਾ ਉਹ ਅਨੁਭਵ ਕਰਦੇ ਹਨ) ਤੋਂ ਬਾਹਰ ਆਉਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਹਮੇਸ਼ਾ ਮੌਜੂਦ ਹੋ।