ਜ਼ਿੰਮੇਵਾਰੀ ਨਾਲ ਸੋਸ਼ਲ ਮੀਡੀਆ ਵਰਤੋਂ ਬਾਰੇ LGBTQ+ ਅੱਲ੍ਹੜ ਬੱਚਿਆਂਨਾਲ ਗੱਲ ਕਰਨਾ | LGBT Tech

LGBT Tech

ਅੱਲ੍ਹੜ ਬੱਚਿਆਂ ਨਾਲ ਉਨ੍ਹਾਂ ਦੇ ਟੈਕਸਟਿੰਗ, ਸੋਸ਼ਲ ਮੀਡੀਆ ਅਤੇ ਸੈੱਲ ਫੋਨ ਦੀ ਵਰਤੋਂ ਬਾਰੇ ਗੱਲਬਾਤ ਕਰਨਾ ਇਸ ਉਮਰ ਗਰੁੱਪ ਦੇ ਬੱਚਿਆਂ ਪ੍ਰਤੀ ਜਵਾਬਦੇਹ ਬਾਲਗਾਂ ਲਈ ਇੱਕ ਚੁਣੌਤੀ ਹੋ ਸਕਦੀ ਹੈ। ਹਾਲਾਂਕਿ ਜ਼ਿਆਦਾਤਰ ਸੋਸ਼ਲ ਮੀਡੀਆ ਐਪਾਂ ਲਈ ਇਹ ਲੋੜੀਂਦਾ ਹੁੰਦਾ ਹੈ ਕਿ ਯੂਜ਼ਰ ਘੱਟੋ-ਘੱਟ 13 ਸਾਲ ਦੇ ਹੋਣ, ਨੌਜਵਾਨ ਲੋਕ ਇੱਕ ਅਕਾਊਂਟ ਵਾਸਤੇ ਸਾਈਨ-ਅੱਪ ਕਰਨ ਲਈ ਆਪਣੀ ਉਮਰ ਬਾਰੇ ਝੂਠੇ ਹੋ ਸਕਦੇ ਹਨ। ਔਸਤ ਵਿਅਕਤੀ ਨੂੰ ਯੂ.ਐੱਸ. ਵਿੱਚ ਆਪਣਾ ਸੈੱਲ ਫ਼ੋਨ ਹਾਸਲ ਕਰਨ ਦੀ ਉਮਰ 10 ਸਾਲ ਹੈ, ਅਤੇ 95% ਅੱਲ੍ਹੜ ਬੱਚੇ ਇਹ ਰਿਪੋਰਟ ਕਰਦੇ ਹਨ ਕਿ ਉਨ੍ਹਾਂ ਕੋਲ ਸਮਾਰਟਫ਼ੋਨ ਦੀ ਐਕਸੈਸ ਹੈ। ਇਸ ਲਈ, ਭਰੋਸੇਮੰਦ ਬਾਲਗਾਂ ਲਈ ਸਮਾਰਟਫ਼ੋਨ ਅਤੇ ਸੋਸ਼ਲ ਮੀਡੀਆ ਦੀ ਢੁਕਵੀਂ ਵਰਤੋਂ ਬਾਰੇ ਆਪਣੇ ਅੱਲ੍ਹੜ ਬੱਚਿਆਂ ਨਾਲ ਖੁੱਲ੍ਹੀ ਗੱਲਬਾਤ ਕਰਨਾ ਮਹੱਤਵਪੂਰਨ ਹੈ।

ਅੱਲ੍ਹੜ ਬੱਚੇ ਦੇ ਜੀਵਨ ਵਿੱਚ ਤੁਹਾਡੀ ਭੂਮਿਕਾ ਜੋ ਵੀ ਹੋਵੇ, ਤੁਸੀਂ ਜਾਣਦੇ ਹੋ ਕਿ ਉਹ ਆਪਣੇ ਜੀਵਨ ਵਿੱਚ ਜ਼ਿਆਦਾ ਸੁਤੰਤਰਤਾ, ਜ਼ਿੰਮੇਵਾਰੀ ਅਤੇ ਗੋਪਨੀਯਤਾ ਦੀ ਮੰਗ ਕਰ ਰਹੇ ਹਨ ਅਤੇ ਫ਼ੋਨ ਅਤੇ ਸੋਸ਼ਲ ਮੀਡੀਆ ਇਸ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦੇ ਹਨ। LGBTQ+ ਨੌਜਵਾਨਾਂ ਲਈ, ਉਨ੍ਹਾਂ ਦਾ ਸੈੱਲ ਫ਼ੋਨ ਬਹੁਤ ਸਾਰੀਆਂ ਸਥਿਤੀਆਂ ਵਿੱਚ ਜੀਵਨ ਰੇਖਾ ਹੋ ਸਕਦਾ ਹੈ ਕਿਉਂਕਿ ਉਹ ਆਪਣੀ ਲਿੰਗਕਤਾ, ਭਾਈਚਾਰਕ ਨਿਰਮਾਣ, ਸਿਹਤ ਜਾਣਕਾਰੀ ਅਤੇ ਆਮ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਸਮਝਦੇ ਹਨ। ਹਾਲਾਂਕਿ, ਉਨ੍ਹਾਂ ਦੀ ਆਨਲਾਈਨ ਸੁਰੱਖਿਆ ਦੇ ਨਾਲ ਸੰਤੁਲਿਤ ਕਰਨਾ ਮਹੱਤਵਪੂਰਨ ਹੈ। ਹੇਠਾਂ ਦਿੱਤੇ ਸੁਝਾਅ ਸਾਰੇ ਅੱਲ੍ਹੜ ਬੱਚਿਆਂ ਲਈ ਮਹੱਤਵਪੂਰਨ ਹਨ, ਪਰ LGBTQ+ ਨੌਜਵਾਨਾਂ ਲਈ, ਜੋ ਉੱਚ ਰੱਖਿਆ ਅਤੇ ਸੁਰੱਖਿਆ ਜੋਖਮ ਵਿੱਚ ਹਨ, ਇਹ ਗੱਲਬਾਤ ਕਰਨਾ ਮਹੱਤਵਪੂਰਨ ਹੈ। ਇਸ ਵਿੱਚ ਕਈ ਵਾਰ-ਮੁਸ਼ਕਲ ਇਨ੍ਹਾਂ ਗੱਲਬਾਤਾਂ ਨੂੰ ਸੰਭਾਲਣ ਦੇ ਤਰੀਕੇ ਸੰਬੰਧੀ ਸੁਝਾਅ ਵੀ ਸ਼ਾਮਲ ਕੀਤੇ ਗਏ ਹਨ।

ਸੁਝਾਅ #1 – ਜ਼ੀਰੋ-ਸਹਿਣਸ਼ੀਲਤਾ ਨੀਤੀ ਕਦੇ-ਕਦਾਈਂ ਘੱਟ ਸਫਲ ਹੋ ਸਕਦੀ ਹੈ।

ਇੱਕ ਨੌਜਵਾਨ ਡਿਜੀਟਲ ਜਾਂ ਸੋਸ਼ਲ ਮੀਡੀਆ ਅਕਾਊਂਟ ਰੱਖਣ ਅਤੇ ਇਸਨੂੰ ਬੰਦ ਕਰਨ ਦੀ ਮੰਗ ਕਰਨ ਲਈ ਇੰਨਾ ਪਰਿਪੱਕ ਜਾਂ ਜ਼ਿੰਮੇਵਾਰ ਨਹੀਂ ਹੋ ਸਕਦਾ ਹੈ, ਇਸ ਗੱਲ ਵੱਲ ਇਸ਼ਾਰਾ ਕਰਨ ਦੀ ਬਜਾਏ ਕਿ ਅਜਿਹਾ ਕੁਝ ਵਰਤ ਕੇ ਦੇਖੋ, ਉਦਾਹਰਨ ਲਈ ਚਰਚਾ ਸ਼ੁਰੂ ਕਰਨਾ ਜਿਵੇਂ ਕਿ Netsmartz.orgਵੱਲੋਂ ਸੁਝਾਅ ਦਿੱਤੀਆਂ ਚੀਜ਼ਾਂ। ਇਹ ਕੁਝ ਚੀਜ਼ਾਂ ਸ਼ਾਮਲ ਹਨ:

  • ਤੁਹਾਡੀ ਮਨਪਸੰਦ ਵੈੱਬਸਾਈਟ ਜਾਂ ਐਪ ਕਿਹੜੀ ਹੈ?
  • ਤੁਸੀਂ ਉੱਥੇ ਕੀ ਕਰਨਾ ਪਸੰਦ ਕਰਦੇ ਹੋ?
  • ਕੀ ਤੁਸੀਂ ਕਦੇ ਆਨਲਾਈਨ ਕੋਈ ਅਜਿਹੀ ਚੀਜ਼ ਦੇਖੀ ਹੈ ਜੋ ਤੁਸੀਂ ਨਹੀਂ ਦੇਖਣਾ ਚਾਹੁੰਦੇ ਸੀ?

ਤੁਸੀਂ LGBTQ+ ਨੌਜਵਾਨਾਂ ਨੂੰ ਹੋਰ ਅੱਲ੍ਹੜ ਬੱਚਿਆਂ ਤੱਕ ਪਹੁੰਚਣ ਅਤੇ ਪੇਸ਼ੇਵਰ ਸਹਾਇਤਾ ਲਈ ਸੁਰੱਖਿਅਤ ਸਰੋਤਾਂ ਦੀ ਸੂਚੀ ਵੀ ਪ੍ਰਦਾਨ ਕਰ ਸਕਦੇ ਹੋ।

ਇਹ ਜਾਣਦੇ ਹੋਏ ਕਿ ਔਸਤ LGBTQ+ ਨੌਜਵਾਨ ਆਪਣੇ ਵਿਭਿੰਨ ਲਿੰਗੀ ਸਾਥੀਆਂ ਨਾਲੋਂ ਪ੍ਰਤੀ ਦਿਨ 45 ਮਿੰਟ ਵੱਧ ਆਨਲਾਈਨ ਬਿਤਾਉਂਦੇ ਹਨ, ਇਹ ਜਾਣਨਾ ਮਹੱਤਵਪੂਰਨ ਹੈ ਕਿ ਅੱਲ੍ਹੜ ਬੱਚੇ ਕਿਸ ਨਾਲ ਗੱਲ ਕਰ ਰਹੇ ਹਨ, ਅਤੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਕੀ ਉਨ੍ਹਾਂ ਨੇ ਕਦੇ ਵੀ ਅਢੁਕਵੇਂ ਟੈਕਸਟ, ਫ਼ੋਟੋਆਂ ਜਾਂ ਜਾਣਕਾਰੀ ਨੂੰ ਸਾਂਝਾ ਕੀਤਾ ਹੈ ਜਾਂ ਇੰਝ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਹੈ। ਆਪਣੇ ਅੱਲ੍ਹੜ ਬੱਚੇ ਨਾਲ ਚਰਚਾ ਕਰੋ ਕਿ ਗੋਪਨੀਯਤਾ ਅਤੇ ਜ਼ਿੰਮੇਵਾਰੀ ਰੱਖਣ ਦੇ ਯੋਗ ਹੋਣ ਦਾ ਹਿੱਸਾ ਇਸ ਸੰਬੰਧੀ ਗਿਆਨ ਦਾ ਪ੍ਰਦਰਸ਼ਨ ਕਰ ਰਿਹਾ ਹੈ ਕਿ ਆਨਲਾਈਨ ਵਿਵਹਾਰ ਕੀ ਹੈ ਅਤੇ ਕੀ ਨਹੀਂ ਹੈ।

ਮਾਂ-ਪਿਓ ਅਤੇ ਗਾਰਡੀਅਨਾਂ ਨੂੰ ਉਨ੍ਹਾਂ ਦੇ ਅੱਲੜ੍ਹ ਬੱਚਿਆਂ ਸੰਬੰਧੀ ਆਨਲਾਈਨ ਸਮੱਸਿਆ ਨੂੰ ਪ੍ਰਬੰਧਿਤ ਕਰਨ ਲਈ ਸਿਰਫ ਫ਼ੋਨ/ਇੰਟਰਨੈੱਟ ਵਿਸ਼ੇਸ਼ਅਧਿਕਾਰਾਂ ਦੀ ਨਿਗਰਾਨੀ ਕਰਕੇ ਜਾਂ ਸੁਵਿਧਾਵਾਂ ਵਾਪਸ ਲੈਣਾ ਵਰਗੇ ਹੱਲ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ। ਕੁਦਰਤੀ ਤੌਰ 'ਤੇ, ਇਸ ਨਾਲ ਨੌਜਵਾਨਾਂ ਵਿਚ ਵਿਰੋਧ ਪੈਦਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਸੀਮਾਵਾਂ ਕਦੇ-ਕਦਾਈਂ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ, ਉਨ੍ਹਾਂ ਨੂੰ ਆਨਲਾਈਨ ਸੁਰੱਖਿਆ ਸੰਬੰਧੀ ਖੁੱਲ੍ਹੇ ਸੰਚਾਰ ਅਤੇ ਗੱਲਬਾਤ ਨਾਲ ਜੋੜ ਕੇ ਵਿਚਾਰਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਉਹ ਤੁਹਾਡੇ ਵਿਰੁੱਧ ਹੋ ਸਕਦੇ ਹਨ। ਮਾਪਿਆਂ ਦੇ ਕੰਟਰੋਲ ਜਾਂ ਉਨ੍ਹਾਂ ਵੱਲੋਂ ਲਗਾਈਆਂ ਗਈਆਂ ਸੀਮਾਵਾਂ ਦੇ ਵਿਰੁੱਧ ਬੱਚਿਆਂ ਵੱਲੋਂ ਲੱਭੇ ਗਏ ਹੱਲ ਵਜੋਂ ਸਸਤੇ “ਬਰਨਰ” ਜਾਂ “ਟ੍ਰੈਪ ਫ਼ੋਨਾਂ” ਨੂੰ ਹਾਸਲ ਕਰਨਾ ਹੈ ਜਿਹੜੇ ਵਰਤਣ ਵਿੱਚ ਆਸਾਨ ਹਨ। ਤਕਨਾਲੋਜੀ ਜਾਂ ਡਿਜੀਟਲ ਅਨੁਭਵਾਂ ਨੂੰ ਦੂਰ ਕਰਨਾ ਅਕਸਰ ਲਾਭਦਾਇਕ ਨਹੀਂ ਹੁੰਦਾ; ਇਸ ਦੀ ਬਜਾਏ ਮਾਂ-ਪਿਓ ਆਪਣੇ ਅੱਲ੍ਹੜ ਬੱਚਿਆਂ ਨੂੰ ਇਸ ਬਾਰੇ ਸਿੱਖਿਅਤ ਕਰਨ ਦੇ ਤਰੀਕਿਆਂ 'ਤੇ ਧਿਆਨ ਦੇ ਸਕਦੇ ਹਨ ਕਿ ਕਿਵੇਂ ਆਨਲਾਈਨ ਆਪਣੀ ਰੱਖਿਆ ਕਰਨੀ ਹੈ।

ਸੁਝਾਅ #2 – ਆਪਣੇ ਅੱਲ੍ਹੜ ਬੱਚਿਆਂ ਦੀ ਉਨ੍ਹਾਂ ਦੇ ਡਿਜੀਟਲ ਪਦ ਚਿੰਨ੍ਹ ਦੀ ਰੱਖਿਆ ਕਰਨ ਵਿੱਚ ਮਦਦ ਕਰੋ।

ਤੁਹਾਡੇ ਅੱਲ੍ਹੜ ਬੱਚੇ ਨਾਲ ਇਸ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ ਕਿ ਆਨਲਾਈਨ ਕੀ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਅਤੇ ਕੀ ਨਹੀਂ, ਜਦੋਂ ਖ਼ਾਸ ਤੌਰ 'ਤੇ ਇਹ ਸੈਕਸ ਵਾਲੇ ਮੈਸੇਜਾਂ ਨਾਲ ਸੰਬੰਧਿਤ ਹੋਵੇ। ਅੱਲ੍ਹੜ ਬੱਚੇ ਦੂਜੇ ਅੱਲ੍ਹੜ ਬੱਚਿਆਂ ਨਾਲ ਅਢੁਕਵੇਂ ਸੰਬੰਧਾਂ ਵਿੱਚ ਫਸ ਸਕਦੇ ਹਨ ਅਤੇ ਉਨ੍ਹਾਂ ਦੇ ਨਿੱਜੀ ਚਿੱਤਰਾਂ ਜਾਂ ਜਾਣਕਾਰੀ ਦੀ ਮੰਗ ਕਰਨ ਵਾਲੇ ਸ਼ਿਕਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹਨ। ਪੀੜਤ ਅੱਲ੍ਹੜ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਵਿੱਚ ਦੇਖਭਾਲ ਕਰਨ ਵਾਲੇ ਬਾਲਗਾਂ ਅਤੇ ਸੰਭਾਵਤ ਮਾਨਸਿਕ ਸਿਹਤ ਪੇਸ਼ੇਵਰਾਂ ਤੋਂ ਸਹਾਇਤਾ ਦੀ ਲੋੜ ਹੋਵੇਗੀ। "ਸੈਕਸ ਵਾਲੇ ਮੈਸੇਜਾਂ ਬਾਰੇ ਅੱਲ੍ਹੜ ਬੱਚਿਆਂ ਨਾਲ ਗੱਲ ਕਰਨਾ" ਇਸ ਸੈਕਸ਼ਨ ਵਿੱਚ ਨੌਜਵਾਨਾਂ ਨਾਲ ਇਹ ਗੱਲਬਾਤ ਕਿਵੇਂ ਕਰਨੀ ਹੈ ਬਾਰੇ ਜਾਣਕਾਰੀ ਹੈ, ਅਤੇ Netsmartz ਉਨ੍ਹਾਂ ਪਰਿਵਾਰਾਂ ਲਈ ਸਰੋਤਾਂ ਦੀ ਪੇਸ਼ਕਸ਼ ਕਰਦਾ ਹੈ ਜੋ ਮਦਦ ਕਰ ਸਕਦੇ ਹਨ।

ਸੁਝਾਅ #3 – ਆਪਣੇ ਅੱਲ੍ਹੜ ਬੱਚਿਆਂ ਨਾਲ ਪਛਾਣ, ਲੋਕੇਸ਼ਨ ਅਤੇ ਹੋਰ ਨਿੱਜੀ ਜਾਣਕਾਰੀ ਬਾਰੇ ਗੱਲ ਕਰੋ ਜੋ ਉਹ ਆਨਲਾਈਨ ਸਾਂਝੀ ਕਰਦੇ ਹਨ।

ਅੱਲ੍ਹੜ ਬੱਚਿਆਂ ਨੂੰ ਉਨ੍ਹਾਂ ਦੀਆਂ ਗੋਪਨੀਯਤਾ ਸੈਟਿੰਗਾਂ ਅਤੇ ਗੇਮਿੰਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵੇਲੇ ਆਨਲਾਈਨ ਟੀਮ ਦੇ ਸਾਥੀਆਂ ਜਾਂ ਵਿਰੋਧੀਆਂ ਨਾਲ ਕਿਹੜੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ। ਵਿਸ਼ਵ-ਵਿਆਪੀ ਮਹਾਂਮਾਰੀ ਦੇ ਦੌਰਾਨ, ਆਨਲਾਈਨ ਲੁਭਾਉਣ ਵਾਲੀਆਂ ਚੀਜ਼ਾਂ ਵਿੱਚ ਲਗਭਗ 100% ਵਾਧਾ ਹੋਇਆ ਸੀ। ਇਹ ਉਦੋਂ ਹੁੰਦਾ ਹੈ ਜਦੋਂ ਨੌਜਵਾਨਾਂ ਨੂੰ ਆਨਲਾਈਨ ਪਲੇਟਫ਼ਾਰਮਾਂ ਜਿਵੇਂ ਕਿ ਗੇਮਿੰਗ, ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਾਂ ਸੰਪਰਕ ਕੀਤਾ ਜਾਂਦਾ ਹੈ। ਨੌਜਵਾਨਾਂ ਨੂੰ ਰੋਲ ਪਲੇ, ਗੱਲਬਾਤ, ਜਾਂ ਰਿਸ਼ਤੇ ਬਣਾਉਣ ਰਾਹੀਂ "ਤਿਆਰ" ਕੀਤਾ ਜਾ ਸਕਦਾ ਹੈ, ਜਾਂ ਸਪਸ਼ਟ ਫ਼ੋਟੋਆਂ/ਚਿੱਤਰ ਭੇਜਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਜੋ ਬਲੈਕਮੇਲ ਜਾਂ ਵਿਕਰੀ/ਵਪਾਰ ਲਈ ਵਰਤੇ ਜਾ ਸਕਦੇ ਹਨ। LGBTQ+ ਨੌਜਵਾਨਾਂ ਨੂੰ ਜ਼ਿਆਦਾ ਜੋਖਮ ਹੁੰਦਾ ਹੈ ਕਿਉਕਿ ਅਕਸਰ ਉਹ ਵੱਖ-ਵੱਖ ਸਰੋਤਾਂ ਤੋਂ ਉਦੋਂ ਜਾਣਕਾਰੀ ਜਾਂ ਸਹਾਇਤਾ ਦੀ ਮੰਗ ਕਰਦੇ ਹਨ ਜਦੋਂ ਉਹ ਆਪਣੇ ਨਜ਼ਦੀਕੀ ਲੋਕਾਂ ਨਾਲ ਆਪਣੀ ਜਿਨਸੀ ਪਛਾਣ ਸਾਂਝੀ ਕਰਨ ਲਈ ਤਿਆਰ ਨਹੀਂ ਹੁੰਦੇ। ਸਰੋਤ ਜਿਵੇਂ ਕਿ ਇੱਕ LGBTQ+ ਸਹਿਯੋਗੀ ਹੋਣਾ HRC.org ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦਾ ਹੈ ਜੋ ਇਸ ਸਥਿਤੀ ਵਿੱਚ LGBTQ+ ਨੌਜਵਾਨਾਂ ਦਾ ਸਮਰਥਨ ਕਰਨਾ ਚਾਹੁੰਦੇ ਹਨ।

ਸੁਝਾਅ #4 - ਆਪਣੇ ਅੱਲ੍ਹੜ ਬੱਚੇ ਨਾਲ ਸਾਂਝਾ ਕਰੋ ਕਿ ਆਨਲਾਈਨ "ਛੇੜਨਾ" ਸਿਰਫ਼ ਇੱਕ ਕਲਿੱਕ ਨਾਲ ਸਾਈਬਰ ਧੱਕੇਸ਼ਾਹੀ ਬਣ ਸਕਦੀ ਹੈ।

ਭਾਵੇਂ ਤੁਹਾਡੇ ਬੱਚੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਾਂ ਕਿਸੇ ਹੋਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜੋ ਕੁਝ ਆਨਲਾਈਨ ਸਾਂਝਾ ਕੀਤਾ ਜਾਂਦਾ ਹੈ, ਉਹ ਅਸਲ ਵਿੱਚ ਕਦੇ ਨਹੀਂ ਜਾਂਦਾ। 48.7% LGBTQ ਵਿਦਿਆਰਥੀਆਂ ਨੇ ਇਸ ਸਾਲ ਸਾਈਬਰ-ਧੱਕੇਸ਼ਾਹੀ ਦਾ ਅਨੁਭਵ ਕੀਤਾ। ਕਿਸੇ ਵਿਅਕਤੀ ਨੂੰ ਆਨਲਾਈਨ ਦੁੱਖ ਪਹੁੰਚਾਉਣ ਵਾਲੀ ਚੀਜ਼ ਨੂੰ ਸਾਂਝਾ ਕਰਨਾ ਜਾਂ "ਪਸੰਦ ਕਰਨਾ" ਵੀ ਧੱਕੇਸ਼ਾਹੀ ਦਾ ਪ੍ਰਚਾਰ ਕਰਨਾ ਹੈ। Stopbullying.gov ਸਾਈਬਰ-ਧੱਕੇਸ਼ਾਹੀ ਨੂੰ ਪਰਿਭਾਸ਼ਿਤ ਕਰਦੀ ਹੈ ਅਤੇ ਇਸਦੀ ਰਿਪੋਰਟ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਤੁਸੀਂ ਇੱਥੇ ਇਨ੍ਹਾਂ ਸਥਿਤੀਆਂ ਵਿੱਚ ਆਪਣੇ ਅੱਲ੍ਹੜ ਬੱਚੇ ਦੀ ਸਹਾਇਤਾ ਕਰਨ ਦੇ ਤਰੀਕੇ ਲੱਭ ਸਕਦੇ ਹੋ।

ਸੁਝਾਅ #5 - ਪੱਕਾ ਕਰੋ ਕਿ ਤੁਹਾਡਾ ਬੱਚਾ ਜਾਣਦਾ ਹੈ ਕਿ ਉਨ੍ਹਾਂ ਦੇ ਦੋਸਤ ਕੌਣ ਹਨ।

ਇੱਕ ਨੌਜਵਾਨ ਦੇ ਸੋਸ਼ਲ ਮੀਡੀਆ ਪੇਜ 'ਤੇ ਨਵੇਂ ਦੋਸਤਾਂ ਅਤੇ ਫਾਲੋਅਰਾਂ ਦੀ ਪੁਸ਼ਟੀ ਕਰਨਾ ਅਤੇ ਪ੍ਰਾਪਤ ਕਰਨਾ ਦਿਲਚਸਪ ਹੋ ਸਕਦਾ ਹੈ। ਕਿਸੇ ਦੋਸਤ ਦੇ ਦੋਸਤ ਤੋਂ ਫ੍ਰੈਂਡ ਰਿਕਵੈਸਟਾਂ ਨੂੰ ਸਵੀਕਾਰ ਕਰਨਾ ਨੁਕਸਾਨਦੇਹ ਹੋ ਸਕਦਾ ਹੈ ਅਤੇ ਨਵੇਂ ਅਤੇ ਸਕਾਰਾਤਮਕ ਸੰਬੰਧਾਂ ਦੀ ਅਗਵਾਈ ਕਰ ਸਕਦਾ ਹੈ, ਪਰ ਅੱਲ੍ਹੜ ਬੱਚਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਆਨਲਾਈਨ ਵੀਡੀਓ ਗੇਮਾਂ ਆਨਲਾਈਨ ਸੰਚਾਰ ਦਾ ਇੱਕ ਹੋਰ ਸਰੋਤ ਹਨ ਬਾਲਗ ਅਕਸਰ ਨਿਗਰਾਨੀ ਦੀ ਲੋੜ ਨਹੀਂ ਸਮਝਦੇ, ਪਰ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਵੀਡੀਓ ਗੇਮਾਂ ਬਹੁਤ ਸਾਰੇ ਅੱਲ੍ਹੜ ਬੱਚਿਆਂ ਲਈ ਇੱਕ ਪ੍ਰਸਿੱਧ ਸਮਾਜਿਕ ਆਉਟਲੈੱਟ ਹਨ (ਜਦੋਂ ਉਹ ਆਪਣੇ ਫ਼ੋਨ 'ਤੇ ਨਹੀਂ ਹੁੰਦੇ ਹਨ), ਅਤੇ ਅੱਧੇ ਤੋਂ ਵੱਧ ਨੌਜਵਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਖੇਡਣ ਵੇਲੇ ਨਵੇਂ ਆਨਲਾਈਨ ਦੋਸਤ ਬਣਾਏ ਹਨ। ਆਨਲਾਈਨ ਗੇਮਿੰਗ ਵਿੱਚ LGBTQ+ ਨੌਜਵਾਨਾਂ ਨੂੰ ਭਾਈਚਾਰਾ ਬਣਾਉਣ, ਨਵੇਂ ਦੋਸਤ ਲੱਭਣ ਅਤੇ ਪ੍ਰਤੀਨਿਧਤਾ ਰਾਹੀਂ ਲਾਭ ਪਹੁੰਚਾਉਣ ਦੀ ਸਮਰੱਥਾ ਹੈ ਪਰ ਇਹ ਪੱਕਾ ਕਰਨਾ ਮਹੱਤਵਪੂਰਨ ਹੈ ਕਿ ਅੱਲ੍ਹੜ ਬੱਚੇ ਉਦੋਂ ਵੀ ਸੁਰੱਖਿਅਤ ਹੋਣ ਜਦੋਂ ਉਹ ਗੇਮ ਖੇਡ ਰਹੇ ਹੁੰਦੇ ਹਨ।

ਆਪਣੇ ਬੱਚੇ ਨੂੰ ਨਵੇਂ ਦੋਸਤਾਂ ਜਾਂ ਫਾਲੋਅਰਾਂ ਦੀਆਂ ਪੋਸਟਾਂ ਦੀ ਨਿਗਰਾਨੀ ਕਰਨ ਲਈ ਯਾਦ ਦਿਵਾਉਣਾ ਮਹੱਤਵਪੂਰਨ ਹੈ। ਅਕਾਊਂਟਾਂ ਨੂੰ ਹੈਕ ਕੀਤਾ ਜਾ ਸਕਦਾ ਹੈ ਅਤੇ ਅੱਲ੍ਹੜ ਬੱਚੇ ਜੋ ਆਪਣੇ ਅਕਾਊਂਟਾਂ ਦੀ ਸੁਰੱਖਿਆ ਲਈ ਚੌਕਸ ਰਹਿੰਦੇ ਹਨ, ਨਾ ਸਿਰਫ਼ ਆਪਣੀ, ਬਲਕਿ ਆਪਣੇ ਸੱਚੇ ਦੋਸਤਾਂ ਅਤੇ ਫਾਲੋਅਰਾਂ ਦੀ ਵੀ ਸੁਰੱਖਿਆ ਕਰਨ ਵਿੱਚ ਮਦਦ ਕਰ ਰਹੇ ਹਨ। ਆਪਣੇ ਅੱਲ੍ਹੜ ਬੱਚੇ ਨੂੰ ਉਨ੍ਹਾਂ ਵਿਅਕਤੀਆਂ ਦੇ ਅਕਾਊਂਟਾਂ ਨੂੰ ਬਲੌਕ ਕਰਨ ਅਤੇ ਰਿਪੋਰਟ ਕਰਨ ਲਈ ਉਤਸ਼ਾਹਿਤ ਕਰੋ - ਨਾ ਸਿਰਫ਼ ਅਣਡਿੱਠ ਕਰੋ - ਉਨ੍ਹਾਂ ਵਿਅਕਤੀਆਂ ਦੇ ਅਕਾਊਂਟਾਂ ਨੂੰ ਵੀ, ਜੋ ਵਰਤੇ ਜਾ ਰਹੇ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਨੀਤੀਆਂ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹਨ।

ਸੁਝਾਅ #6 - ਤੁਹਾਡੇ ਬੱਚੇ ਨਾਲ ਅਜੀਬ ਜਾਂ ਅਸੁਵਿਧਾਜਨਕ ਗੱਲਬਾਤ ਘੱਟ ਹੋ ਸਕਦੀ ਹੈ ਜਦੋਂ ਇਹ ਪ੍ਰਤੀਕਿਰਿਆਸ਼ੀਲ ਦੀ ਬਜਾਏ ਰੋਕਥਾਮ ਦੇ ਤੌਰ 'ਤੇ ਰੱਖੀ ਜਾਂਦੀ ਹੈ।

LGBTQ+ ਨੌਜਵਾਨ ਖ਼ਾਸ ਤੌਰ 'ਤੇ ਕਮਜ਼ੋਰ ਹੁੰਦੇ ਹਨ ਜੇ ਉਹ ਆਨਲਾਈਨ ਸਥਿਤੀਆਂ ਵਿੱਚ ਆਪਣੀ ਮਦਦ ਕਰਨ ਦੇ ਤਰੀਕੇ ਬਾਰੇ ਨਾ ਸਮਝ ਰਹਿੰਦੇ ਹਨ। ਇੱਕ LGBTQ+ ਨੌਜਵਾਨ ਦੇ ਜੀਵਨ ਵਿੱਚ ਇੱਕ ਭਰੋਸੇਮੰਦ ਬਾਲਗ ਹੋਣ ਦੇ ਨਾਤੇ, ਜ਼ਿੰਮੇਵਾਰ ਡਿਜੀਟਲ ਵਰਤੋਂ ਨੂੰ ਸਰਗਰਮੀ ਨਾਲ ਸੰਬੋਧਿਤ ਕਰਨਾ ਮਹੱਤਵਪੂਰਨ ਹੈ। ਆਨਲਾਈਨ ਸੁਰੱਖਿਆ ਅਤੇ ਗੋਪਨੀਯਤਾ ਨਾਲ ਸੰਬੰਧਿਤ LGBTQ+ ਮੁੱਦਿਆਂ 'ਤੇ ਚਰਚਾ ਕਰਨ ਦੇ ਨਾਲ ਬੇਅਰਾਮੀ ਦੇ ਕਾਰਨ ਇਨ੍ਹਾਂ ਗੱਲਬਾਤਾਂ ਨੂੰ ਨਜ਼ਰਅੰਦਾਜ਼ ਨਾ ਕਰੋ; ਇਸਦੀ ਬਜਾਏ, ਇਸ ਜ਼ਿੰਮੇਵਾਰੀ ਦਾ ਪ੍ਰਬੰਧਨ ਕਿਵੇਂ ਕਰਨਾ ਹੈ, ਇਸ ਬਾਰੇ ਸਿੱਖਿਆ ਦੇ ਨਾਲ ਆਪਣੇ ਬੱਚੇ ਦਾ ਸਮਰਥਨ ਕਰੋ, ਖ਼ਾਸ ਤੌਰ 'ਤੇ ਕਿਉਂਕਿ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਉਪਾਅ ਉਲਟ ਹੋ ਸਕਦੇ ਹਨ। ਆਪਣੇ ਸੁਵਿਧਾ ਤੋਂ ਬਾਹਰ ਦੇ ਵਿਸ਼ਿਆਂ ਲਈ ਹੇਠਾਂ ਦਿੱਤੇ ਸਰੋਤਾਂ ਰਾਹੀਂ ਸਹਾਇਤਾ ਦੀ ਮੰਗ ਕਰੋ, ਅਤੇ ਸਭ ਤੋਂ ਉੱਪਰ, ਆਪਣੀ ਜਿੰਦਗੀ ਵਿੱਚ ਮੌਜੂਦ ਅੱਲ੍ਹੜ ਬੱਚਿਆਂ ਨੂੰ ਦੱਸੋ ਕਿ ਤੁਹਾਨੂੰ ਉਨ੍ਹਾਂ ਅਤੇ ਉਨ੍ਹਾਂ ਦੀ ਡਿਜ਼ੀਟਲ ਭਲਾਈ ਦੀ ਪਰਵਾਹ ਹੈ।

ਸਰੋਤ

ਕੀ ਤੁਸੀਂ ਆਪਣੀ ਲੋਕੇਸ਼ਨ ਲਈ ਵਿਸ਼ੇਸ਼ ਸਮੱਗਰੀ ਦੇਖਣ ਵਾਸਤੇ ਕਿਸੇ ਹੋਰ ਦੇਸ਼ ਜਾਂ ਖੇਤਰ ਦੀ ਚੋਣ ਕਰਨੀ ਚਾਹੋਂਗੇ?
ਬਦਲੋ